‘ਗਊ ਭਗਤਾਂ’ ਦਾ ਕੰਮ ਕਰਦੀ ਹਾਲੈਂਡ ਤੋਂ ਆਈ ਬੀਬੀ

ਹਾਲੈਂਡ ਦੀ ਕਲੇਮੇਨਟੀਨ ਪਾਊਸ 1995 ਵਿੱਚ ਭਾਰਤ ਆ ਕੇ ਵਸ ਗਈ ਸੀ
ਤਸਵੀਰ ਕੈਪਸ਼ਨ, ਹਾਲੈਂਡ ਦੀ ਕਲੇਮੇਨਟੀਨ ਪਾਊਸ 1995 ਵਿੱਚ ਭਾਰਤ ਆ ਕੇ ਵਸ ਗਈ ਸੀ
    • ਲੇਖਕ, ਹਿਰਦੇ ਵਿਹਾਰੀ
    • ਰੋਲ, ਬੀਬੀਸੀ ਪੱਤਰਕਾਰ

ਹਾਲੈਂਡ ਦੀ ਰਹਿਣ ਵਾਲੀ ਕਲੇਮੇਨਟੀਨ ਪਾਊਸ ਜਾਨਵਰਾਂ ਨਾਲ ਬੇਹੱਦ ਪਿਆਰ ਕਰਦੀ ਹੈ।

ਉਹ ਭਾਰਤ ਵਿੱਚ ਰਹਿੰਦੀ ਹੈ ਅਤੇ ਉਨ੍ਹਾਂ ਨੇ ਆਪਣਾ ਜੀਵਨ ਪਲਾਸਟਿਕ ਦੇ ਖ਼ਤਰੇ ਤੋਂ ਜਾਨਵਰਾਂ ਨੂੰ ਬਚਾਉਣ ਦੇ ਲਈ ਸਮਰਪਿਤ ਕਰ ਦਿੱਤਾ ਹੈ।

ਬੀਤੇ ਕੁਝ ਸਾਲਾਂ ਵਿੱਚ ਦੇਸ ਦੇ ਤਮਾਮ ਵੱਡੇ- ਛੋਟੇ ਸ਼ਹਿਰਾਂ ਵਿੱਚ ਪਲਾਸਟਿਕ ਦਾ ਇਸਤੇਮਾਲ ਵਧਿਆ ਹੈ ਅਤੇ ਇਹ ਪਲਾਸਟਿਕ ਕੂੜੇ ਦਾ ਰੂਪ ਲੈ ਕੇ ਕੂੜੇ ਦੇ ਢੇਰ ਵਿੱਚ ਪਹੁੰਚ ਜਾਂਦਾ ਹੈ।

ਜਾਨਵਰ ਬਚਿਆ ਖਾਣਾ ਤਲਾਸ਼ ਕਰਦੇ ਹੋਏ ਇਨ੍ਹਾਂ ਕੂੜੇ ਦੇ ਢੇਰਾਂ ਵਿੱਚ ਪਹੁੰਚਦੇ ਹਨ। ਖਾਣੇ ਦੀ ਤਲਾਸ਼ ਵਿੱਚ ਭੁੱਖੇ ਜਾਨਵਰ ਪਲਾਸਟਿਕ ਵੀ ਖਾ ਲੈਂਦੇ ਹਨ ਜਿਸ ਵਿੱਚ ਖਾਣਾ ਸੁਟਿਆ ਗਿਆ ਹੁੰਦਾ ਹੈ।

ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਨਵਰਾਂ, ਖਾਸ ਕਰ ਕੇ ਸੜਕਾਂ 'ਤੇ ਭਟਕਦੀਆਂ ਗਾਊਆਂ, ਇਸ ਨੂੰ ਖਾਂਦੀਆਂ ਹਨ।

ਪਲਾਸਟਿਕ ਦੀਆਂ ਗਊਆਂ

ਸਾਲ 2010 ਵਿੱਚ ਆਂਧਰ ਪ੍ਰਦੇਸ਼ ਦੀ ਅਨੰਤਪੁਰ ਨਗਰਪਾਲਿਕਾ ਨੇ ਪੁੱਟੂਪਰਥੀ ਵਿੱਚ ਮੌਜੂਦ ਗੈਰ-ਸਰਕਾਰੀ ਸੰਗਠਨ ਕਰੂਣਾ ਸੋਸਾਇਟੀ ਫੌਰ ਐਨੀਮਲਸ ਐਂਡ ਨੇਚਰ ਨੂੰ ਸੜਕਾਂ 'ਤੇ ਮਿਲੀਆਂ 18 ਗਊਆਂ।

ਸੰਗਠਨ ਦੀ ਸੰਸਥਾਪਕ ਕਲੇਮੇਨਟੀਨ ਪਾਊਸ ਨੇ ਬੀਬੀਸੀ ਨੂੰ ਦੱਸਿਆ, "ਇਨ੍ਹਾਂ 18 ਗਊਆਂ ਵਿੱਚੋਂ 4 ਗਊਆਂ ਦੀ ਮੌਤ ਛੇਤੀ ਹੋ ਗਈ। ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਢਿੱਡ ਵਿੱਚ 20 ਤੋਂ 40 ਕਿਲੋ ਪਲਾਸਟਿਕ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਢਿੱਡ ਵਿੱਚ ਹੋਰ ਵੀ ਜਾਨਲੇਵਾ ਚੀਜ਼ਾਂ ਮਿਲੀਆਂ ਹਨ ਜਿਵੇਂ ਕਿ ਪਿਨ ਤੇ ਚਮੜਾ।''

ਹਾਲੈਂਡ ਦੀ ਕਲੇਮੇਨਟੀਨ ਨੇ ਭਾਰਤ ਵਿੱਚ ਪਸ਼ੂਆਂ ਦਾ ਹਸਪਤਾਲ ਵੀ ਖੋਲ੍ਹਿਆ ਹੈ
ਤਸਵੀਰ ਕੈਪਸ਼ਨ, ਹਾਲੈਂਡ ਦੀ ਕਲੇਮੇਨਟੀਨ ਨੇ ਭਾਰਤ ਵਿੱਚ ਪਸ਼ੂਆਂ ਦਾ ਹਸਪਤਾਲ ਵੀ ਖੋਲ੍ਹਿਆ ਹੈ

ਬੀਤੇ 20 ਸਾਲਾਂ ਵਿੱਚ ਜਾਨਵਰਾਂ ਦੀ ਸੇਵਾ ਦੇ ਕੰਮ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਸੈਂਕੜੇ ਗਊਆਂ ਦਾ ਆਪਰੇਸ਼ਨ ਕਰ ਉਨ੍ਹਾਂ ਦੇ ਢਿੱਡ ਤੋਂ ਕਈ ਟਨ ਪਲਾਸਟਿਕ ਕੱਢਿਆ ਹੈ।

ਇਨ੍ਹਾਂ ਗਊਆਂ ਨੂੰ ਉਹ ਪਲਾਸਟਿਕ ਗਊਆਂ ਕਹਿੰਦੇ ਹਨ।

ਉਹ ਕਹਿੰਦੇ ਹਨ ਕਿ ਗਊਆਂ ਦੇ ਢਿੱਡ ਵਿੱਚ ਜਮਾ ਹੋਏ ਪਲਾਸਟਿਕ ਦਾ ਮਾੜਾ ਅਸਰ ਉਨ੍ਹਾਂ ਦੇ ਪਾਚਨ ਪ੍ਰਣਾਲੀ 'ਤੇ ਪੈਂਦਾ ਹੈ। ਇਸ ਨਾਲ ਗਊਆਂ ਦੀ ਉਮਰ ਵੀ ਘੱਟ ਹੋ ਜਾਂਦੀ ਹੈ।

ਜ਼ਿਆਦਾ ਪਲਾਸਟਿਕ ਖਾਉਣ ਨਾਲ ਘਾਹ ਦੀ ਭੁੱਖ ਵੀ ਖ਼ਤਮ ਹੋ ਜਾਂਦੀ ਹੈ ਅਤੇ ਉਹ ਘਾਹ ਨਹੀਂ ਖਾ ਪਾਉਂਦੀਆਂ ਹਨ।

ਪੇਸ਼ੇ ਦੇ ਤੌਰ 'ਤੇ ਗਊ ਪਾਲਣ

ਕਲੇਮੇਟੀਨ ਪਾਊਸ ਨੇ ਅਨੰਤਪੁਰ ਜਾ ਕੇ ਗਊਆਂ ਦੇ ਮਾਲਿਕਾਂ ਦੇ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੂੰ ਪਤਾ ਲੱਗਿਆ ਕਿ ਗਊਆਂ ਦੇ ਮਾਲਿਕ ਪੇਸ਼ੇ ਦੇ ਰੂਪ ਵਿੱਚ ਗਊ ਪਾਲਣ ਕਰਦੇ ਸੀ ਨਾ ਕੀ ਗਊਆਂ ਦੀ ਸੇਵਾ ਵਜੋਂ।

ਕਲੇਮੇਨਟੀਨ ਕਹਿੰਦੇ ਹਨ, "ਪੇਸ਼ਾ ਕਰਨ ਵਾਲੇ ਇਹ ਲੋਕ ਆਪਣੀਆਂ ਗਊਆਂ ਨੂੰ ਸੜਕਾਂ 'ਤੇ ਖੁੱਲ੍ਹਾ ਛੱਡ ਦਿੰਦੇ ਸੀ।''

ਪਸ਼ੂ

"ਇਸੇ ਕਾਰਨ ਗਊਆਂ ਖਾਣੇ ਦੀ ਤਲਾਸ਼ ਵਿੱਚ ਕੂੜੇ ਦੇ ਢੇਰ ਵੱਲ ਚਲੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਜੋ ਮਿਲਦਾ ਹੈ ਉਹ ਖਾ ਲੈਂਦੀਆਂ ਹਨ ਅਤੇ ਆਖਿਰ ਵਿੱਚ ਉਨ੍ਹਾਂ ਨੂੰ ਬੂਚੜਖਾਨੇ ਭੇਜ ਦਿੱਤਾ ਜਾਂਦਾ ਹੈ।''

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਯਾਦ ਹੈ ਕਿ ਇੱਕ ਬੀਮਾਰ ਗਊ ਦਾ ਆਪਰੇਸ਼ਨ ਕਰਕੇ ਉਨ੍ਹਾਂ ਨੇ ਉਸਦੇ ਢਿੱਡ ਵਿੱਚੋਂ 80 ਕਿਲੋ ਤੱਕ ਪਲਾਸਟਿਕ ਕੱਢਿਆ ਸੀ ਪਰ ਉਹ ਉਸ ਗਊ ਨੂੰ ਬਚਾ ਨਹੀਂ ਸਕੇ ਸੀ।

ਗਊਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ?

'ਪਲਾਸਟਿਕ ਗਊਆਂ' ਦੇ ਮੁੱਦੇ 'ਤੇ ਕੰਮ ਕਰਨ ਵਾਲੇ ਕਾਰਕੁਨਾਂ ਨੇ 2012 ਵਿੱਚ ਸੁਪਰੀਮ ਕੋਰਟ ਵਿੱਚ ਪਸ਼ੂ ਅਧਿਕਾਰਾਂ ਅਤੇ ਵਾਤਾਵਰਨ ਸੁਰੱਖਿਆ ਕਾਨੂੰਨ 1986 ਦੇ ਤਹਿਤ ਪਲਾਸਟਿਕ ਦੀਆਂ ਥੈਲੀਆਂ 'ਤੇ ਪੂਰੀ ਰੋਕ ਲਗਾਉਣ ਦੇ ਸੰਬੰਧ ਵਿੱਚ ਪਟੀਸ਼ਨ ਦਾਇਰ ਕੀਤੀ।

ਇਸ ਪਟੀਸ਼ਨ ਵਿੱਚ ਜਾਨਵਰਾਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣ ਦੇ ਲਈ ਅਪੀਲ ਕੀਤੀ ਗਈ ਸੀ ਜਿਵੇਂ :-

ਇੱਕ ਗਊ ਦੇ ਢਿੱਡ ਵਿੱਚੋਂ ਕੱਢਿਆ ਗਿਆ ਪਲਾਸਟਿਕ
ਤਸਵੀਰ ਕੈਪਸ਼ਨ, ਇੱਕ ਗਊ ਦੇ ਢਿੱਡ ਵਿੱਚੋਂ ਕੱਢਿਆ ਗਿਆ ਪਲਾਸਟਿਕ
  • ਪੂਰੇ ਭਾਰਤ ਵਿੱਚ ਸਾਰੀਆਂ ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ਵਿੱਚ ਪਲਾਸਟਿਕ ਦੀਆਂ ਥੈਲੀਆਂ ਦੇ ਇਸਤੇਮਾਲ, ਖਰੀਦ ਅਤੇ ਕੂੜੇ ਵਿੱਚ ਸੁੱਟਣ 'ਤੇ ਰੋਕ ਲਾਉਣਾ।
  • ਸਾਰੀਆਂ ਸੂਬਾ ਸਰਕਾਰਾਂ, ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ਨੂੰ ਖੁੱਲ੍ਹੇ ਵਿੱਚ ਕੂੜਾ ਸੁੱਟਣ ਤੋਂ ਰੋਕਣ ਦੇ ਲਈ ਜ਼ਰੂਰੀ ਹਦਾਇਤਾਂ ਜਾਰੀ ਕਰਨੀਆਂ।
  • ਹਰ ਘਰ ਤੋਂ ਕਚਰੇ ਨੂੰ ਜਮਾ ਕਰਨ ਦੀ ਵਿਵਸਥਾ ਲਾਗੂ ਕਰਨਾ ਅਤੇ ਇਹ ਤੈਅ ਕਰਨਾ ਕਿ ਜਾਨਵਰ ਕਚਰੇ ਦੇ ਨੇੜੇ ਨਾ ਜਾਣ।
  • ਕਚਰੇ ਵਿੱਚ ਮੌਜੂਦ ਪਲਾਸਟਿਕ ਨੂੰ ਵੱਖ ਕਰਨ ਦੇ ਲਈ ਸਾਰੀਆਂ ਸੂਬਾ ਸਰਕਾਰਾਂ, ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ਨੂੰ ਜ਼ਰੂਰੀ ਹੁਕਮ ਜਾਰੀ ਕਰਨਾ।
  • ਸਰਕਾਰ ਸੜਕਾਂ 'ਤੇ ਘੁੰਮਣ ਵਾਲੇ ਜਾਨਵਰਾਂ ਦੇ ਲਈ ਰਹਿਣ ਦੀ ਥਾਂ ਅਤੇ ਉਨ੍ਹਾਂ ਦੀ ਮੈਡੀਕਲ ਸਹੂਲਤਾਂ ਬਾਰੇ ਵਿਵਸਥਾ ਕਰੇ।

ਸਰਬਉੱਚ ਅਦਾਲਤ ਦਾ ਫੈਸਲਾ

ਸੁਪਰੀਮ ਕੋਰਟ ਨੇ ਸਾਲ 2016 ਵਿੱਚ ਇਸ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਇਆ। ਕੋਰਟ ਨੇ ਕਿਹਾ, "ਇਹ ਸਪਸ਼ਟ ਹੈ ਕਿ ਦੇਸ ਵਿੱਚ ਹਾਲਾਤ ਚਿੰਤਾਜਨਕ ਹਨ ਪਰ ਆਪਣੇ ਇਲਾਕੇ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ਰੋਕਣ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਨਿਗਰਾਨੀ ਕਰਨਾ ਇਸ ਕੋਰਟ ਦਾ ਕੰਮ ਨਹੀਂ ਹੈ।''

ਪਰ ਜੇ ਆਪਰੇਸ਼ਨ ਤੋਂ ਬਾਅਦ ਗਊਆਂ ਨੂੰ ਫਿਰ ਤੋਂ ਸੜਕਾਂ 'ਤੇ ਛੱਡ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਉਹ ਫਿਰ ਤੋਂ ਪਲਾਸਟਿਕ ਖਾ ਲੈਣ ਅਤੇ ਉਨ੍ਹਾਂ ਦੀ ਸਿਹਤ ਦਾ ਨੁਕਸਾਨ ਹੋਵੇ।

ਗਊਆਂ

ਤਸਵੀਰ ਸਰੋਤ, AFP/getty images

ਕਲੇਮੇਨਟੀਨ ਪਾਊਸ ਦੱਸਦੇ ਹਨ, "ਗਊਆਂ ਨੂੰ ਆਪਰੇਸ਼ਨ ਤੋਂ ਬਾਅਦ ਆਯੁਰਵੇਦਿਕ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਕੁਝ ਵਕਤ ਦੇ ਲਈ ਉਨ੍ਹਾਂ ਨੂੰ ਘਾਹ ਖਾਣ ਲਈ ਦਿੱਤੀ ਜਾਣੀ ਚਾਹੀਦੀ ਹੈ।''

ਉਹ ਦੱਸਦੇ ਹਨ ਕਿ ਉਨ੍ਹਾਂ ਦਾ ਸੰਗਠਨ ਕਰੀਬ 500 ਜਾਨਵਰਾਂ ਦਾ ਖਿਆਲ ਰੱਖਦਾ ਹੈ।

ਉਹ ਕਹਿੰਦੀ ਹੈ ਕਿ ਉਨ੍ਹਾਂ ਦਾ ਸੰਗਠਨ ਗਊਆਂ ਦੇ ਸਾਂਭ-ਸੰਭਾਲ ਦੇ ਲਈ 30 ਲੱਖ ਰੁਪਏ ਅਤੇ ਕੁੱਤਿਆਂ ਲਈ 10 ਲੱਖ ਰੁਪਏ ਖਰਚ ਕਰਦਾ ਹੈ।

72 ਸਾਲ ਦੀ ਕੇਲਮੇਨਟੀਨ ਪਾਊਸ

72 ਸਾਲ ਦੀ ਕਲੇਮੇਨਟੀਨ ਹਾਲੈਂਡ ਦੀ ਨਾਗਰਿਕ ਹਨ ਅਤੇ ਖੁਦ ਨੂੰ ਪਸ਼ੂ ਪ੍ਰੇਮੀ ਦੱਸਦੀ ਹੈ। ਸਾਲ 1985 ਵਿੱਚ ਉਹ ਆਂਧਰ ਪ੍ਰਦੇਸ਼ ਦੇ ਅਨੰਤਪੁਰ ਪਹੁੰਚੀ ਸੀ।

ਉਨ੍ਹਾਂ ਨੇ ਉਸ ਸਾਲ ਪੁੱਟਪਰਥੀ ਵਿੱਚ ਅਧਿਆਤਮਕ ਗੁਰੂ ਸੱਤਯ ਸਾਈਂ ਬਾਬਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਵਸ ਜਾਣ ਦਾ ਫੈਸਲਾ ਕੀਤਾ ਅਤੇ 1995 ਵਿੱਚ ਇੱਥੇ ਆ ਕੇ ਵਸ ਗਈ।

ਗਊਆਂ

ਤਸਵੀਰ ਸਰੋਤ, PRAKASH SINGH/AFP/Getty Images

2000 ਵਿੱਚ ਉਨ੍ਹਾਂ ਨੇ ਗੈਰ-ਸਰਕਾਰੀ ਸੰਗਠਨ ਕਰੂਣਾ ਸੋਸਾਇਟੀ ਅਤੇ ਐਨੀਮਲਸ ਐਂਡ ਨੇਚਰ ਸ਼ੁਰੂ ਕੀਤੀ ਜਿਸ ਦੇ ਤਹਿਤ ਜਾਨਵਰਾਂ ਦੀ ਸੇਵਾ ਕੀਤਾ ਜਾਂਦੀ ਹੈ।

ਉਨ੍ਹਾਂ ਨੇ ਇੱਥੇ ਇੱਕ ਪਸ਼ੂਆਂ ਲਈ ਹਸਪਤਾਲ ਵੀ ਖੋਲ੍ਹਿਆ ਹੈ। ਉਨ੍ਹਾਂ ਦੇ ਸੰਗਠਨ ਵੱਲੋਂ ਚਲਾਏ ਜਾ ਰਹੇ ਪਸ਼ੂ ਘਰ ਵਿੱਚ ਕੁੱਤੇ, ਬਿੱਲੀ, ਹਿਰਣ, ਖੋਤੇ ਅਤੇ ਭੈਂਸੇ ਵੀ ਹਨ।

ਉਹ ਹਾਦਸਿਆਂ ਵਿੱਚ ਜ਼ਖਮੀ ਹੋਏ ਜਾਨਵਰਾਂ ਦਾ ਇਲਾਜ ਕਰਦੇ ਹਨ।

ਜਾਨਵਰਾਂ ਦੀ ਮਦਦ ਕਰਨ ਦੇ ਲਈ ਉਨ੍ਹਾਂ ਨੂੰ 8 ਮਾਰਚ 2018 ਨੂੰ ਭਾਰਤ ਸਰਕਾਰ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)