ਬੀਬੀਸੀ ਨੇ ਬਿਆਨ ਜਾਰੀ ਕਰਕੇ ਕਿਹਾ, 'ਕਰਨਾਟਕ ਚੋਣਾਂ ਬਾਰੇ ਕੋਈ ਸਰਵੇਖਣ ਨਹੀਂ ਕੀਤਾ'

ਬੀਬੀਸੀ

ਤਸਵੀਰ ਸਰੋਤ, Getty Images

ਬੀਬੀਸੀ ਦੇ ਨਾਂ 'ਤੇ ਕਰਨਾਟਕ ਵਿਧਾਨਸਭਾ ਚੋਣਾਂ ਨਾਲ ਜੁੜਿਆ ਇੱਕ ਸਰਵੇਖਣ ਵੱਟਸਐਪ 'ਤੇ ਕਾਫੀ ਫਾਰਵਰਡ ਕੀਤਾ ਜਾ ਰਿਹਾ ਹੈ। ਇਹ ਸਰਵੇਖਣ ਪੂਰੇ ਤਰੀਕੇ ਨਾਲ ਗਲਤ ਹੈ ਅਤੇ ਬੀਬੀਸੀ ਭਾਰਤ ਵਿੱਚ ਚੋਣਾਂ ਤੋਂ ਪਹਿਲਾਂ ਕੋਈ ਸਰਵੇਖਣ ਨਹੀਂ ਕਰਦਾ ਹੈ।

ਬੀਬੀਸੀ ਵੱਲੋਂ ਇਹ ਬਿਆਨ ਪ੍ਰੈਸ ਰਿਲੀਜ਼ ਜ਼ਰੀਏ ਜਾਰੀ ਕੀਤਾ ਗਿਆ ਹੈ।

ਕਰਨਾਟਕ ਚੋਣਾਂ ਨਾਲ ਜੁੜਿਆ ਇੱਕ ਝੂਠਾ ਸਰਵੇਖਣ ਵੱਟਸਐਪ 'ਤੇ ਫੈਲਾਇਆ ਜਾ ਰਿਹਾ ਹੈ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਵੇ ਬੀਬੀਸੀ ਨਿਊਜ਼ ਵੱਲੋਂ ਕੀਤਾ ਗਿਆ ਹੈ।

ਅਸੀਂ ਇ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਬਿਲਕੁਲ ਝੂਠਾ ਸਰਵੇਖਣ ਹੈ ਅਤੇ ਇਸ ਨੂੰ ਬੀਬੀਸੀ ਨੇ ਨਹੀਂ ਕੀਤਾ ਹੈ। ਅਸੀਂ ਚੋਣਾਂ ਤੋਂ ਪਹਿਲਾਂ ਅਜਿਹਾ ਸਰਵੇ ਨਹੀਂ ਕਰ ਰਹੇ ਹਾਂ।#fakenews

ਫਾਰਵਰਡ ਕੀਤੇ ਜਾ ਰਹੇ ਮੈਸੇਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਰਵੇਖਣ ਇੱਕ ਕਰੋੜ ਤੋਂ ਵਧ ਲੋਕਾਂ ਨਾਲ ਕੀਤਾ ਗਿਆ ਹੈ।

ਇਹ ਮੈਸੇਜ ਹੀ ਪਹਿਲਾਂ ਬੀਬੀਸੀ ਦੇ ਨਾਂ 'ਤੇ ਫੈਲਾਇਆ ਗਿਆ ਸੀ। ਕੌਣ ਇਹ ਮੈਸੇਜ ਭੇਜ ਰਿਹਾ ਹੈ ਇਸ ਬਾਰੇ ਪਤਾ ਕਰਨਾ ਮੁਸ਼ਕਿਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)