ਪ੍ਰੈੱਸ ਰੀਵਿਊ: ਭਾਰਤ ਵਿੱਚ ਪਹਿਲੀ ਵਾਰ ਕੁੜੀਆਂ ਲਈ ਖੁੱਲ੍ਹੇ ਸੈਨਿਕ ਸਕੂਲ ਦੇ ਦਰਵਾਜ਼ੇ

ਤਸਵੀਰ ਸਰੋਤ, Getty Images
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਦੇਸ ਵਿੱਚ ਪਹਿਲੀ ਵਾਰ ਸੈਨਿਕ ਸਕੂਲ ਦੇ ਦਰਵਾਜ਼ੇ ਵਿਦਿਆਰਥਣਾਂ ਲਈ ਖੋਲ੍ਹੇ ਗਏ ਹਨ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਥਿਤ ਕੈਪਟਨ ਮਨੋਜ ਪਾਂਡੇ ਉੱਤਰ ਪ੍ਰਦੇਸ਼ ਸੈਨਿਕ ਸਕੂਲ ਵਿੱਚ ਵਿਦਿਆਰਥਣਾਂ ਨੂੰ ਦਾਖ਼ਲਾ ਦਿੱਤਾ ਗਿਆ ਹੈ।
2018-19 ਦੇ ਸਿੱਖਿਅਕ ਪੱਧਰ ਵਿੱਚ ਨੌਵੀਂ ਕਲਾਸ ਲਈ ਵੱਖ-ਵੱਖ ਵਰਗ ਦੀ 2500 ਵਿਦਿਆਰਥਣਾਂ ਵਿੱਚ 15 ਨੂੰ ਚੁਣਿਆ ਗਿਆ ਹੈ। ਵਿਦਿਆਰਥਣਾਂ ਦਾ ਪਰਿਵਾਰਕ ਪਿਛੋਕੜ ਵੱਖ-ਵੱਖ ਹੈ।
ਇਨ੍ਹਾਂ ਵਿਦਿਆਰਥਣਾਂ ਦੇ ਪਿਤਾ ਡਾਕਟਰ, ਪੁਲਿਸ, ਅਧਿਆਪਕ ਤੇ ਕਿਸਾਨ ਵੀ ਹਨ।
ਵਿਦਿਆਰਥਣਾਂ ਨੂੰ ਸੈਨਿਕ ਸਕੂਲ ਵਿੱਚ ਦਾਖ਼ਲਾ ਦਿੱਤੇ ਜਾਣ ਦਾ ਪ੍ਰਸਤਾਵ ਉੱਤਰ ਪ੍ਰਦੇਸ਼ ਸਰਕਾਰ ਨੇ ਪਿਛਲੇ ਸਾਲ ਦਿੱਤਾ ਸੀ।
ਮਹਾਰਾਸ਼ਟਰ ਦੇ ਗੜਚਿਰੋਲੀ ਜ਼ਿਲ੍ਹੇ ਦੇ ਤੜਗਾਂਓ ਦੇ ਜੰਗਲਾਂ ਵਿੱਚ ਪੁਲਿਸ ਨੇ ਐਨਕਾਊਂਟਰ 'ਚ 14 ਨਕਸਲੀਆਂ ਨੂੰ ਮਾਰ ਮੁਕਾਇਆ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਨਕਸਲੀਆਂ ਖ਼ਿਲਾਫ਼ ਇਹ ਇਸ ਸਾਲ ਦਾ ਸਭ ਤੋਂ ਵੱਡਾ ਆਪਰੇਸ਼ਨ ਹੈ।
ਆਈਜੀ ਸ਼ਰਦ ਸ਼ੇਲਾਰ ਨੇ ਕਿਹਾ,''ਤੜਗਾਂਓ ਦੇ ਜੰਗਲਾਂ ਵਿੱਚ ਨਕਸਲੀਆਂ ਦੀ ਖੋਜ ਅਜੇ ਵੀ ਜਾਰੀ ਹੈ। ਆਪਰੇਸ਼ ਨੂੰ ਗੜਚਿਰੋਲੀ ਪੁਲਿਸ ਦੀ ਸਪੈਸ਼ਨ ਯੂਨੇਟ C-60 ਕਮਾਂਡੋਜ਼ ਦੀ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ।''
ਇਸ ਤੋਂ ਪਹਿਲਾਂ ਮਾਰਚ ਵਿੱਚ ਛੱਤੀਸਗੜ੍ਹ ਵਿੱਚ 10 ਨਕਸਲੀ ਮਾਰੇ ਗਏ ਸੀ ਜਿਸ ਵਿੱਚ 6 ਮਹਿਲਾ ਕਮਾਂਡਰ ਸੀ।
ਹਿੰਦੂਸਤਾਨ ਡਾਟ ਕਾਮ ਮੁਤਾਬਿਕ ਪਾਕਿਸਤਾਨ ਦੇ 24 ਸਾਲਾਂ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਸ਼ਨੀਵਾਰ ਨੂੰ ਵਾਘਹਾ ਬਾਰਡਰ 'ਤੇ ਅਜਿਹੀ ਹਰਕਤ ਕੀਤੀ ਜਿਹੜੀ ਸੀਮਾ ਸੁਰੱਖਿਆ ਬਲ ਯਾਨਿ ਬੀਐਸਐਫ਼ ਨੂੰ ਗ਼ਲਤ ਲੱਗੀ।

ਤਸਵੀਰ ਸਰੋਤ, Getty Images
ਅਖ਼ਬਾਰ ਮੁਤਾਬਕ ਇਸ ਲਈ ਬੀਐਸਐਫ਼ ਸ਼ਿਕਾਇਤ ਵੀ ਦਰਜ ਕਰਵਾ ਸਕਦੀ ਹੈ। ਦਰਅਸਲ ਵਾਘਰਾ ਬਾਰਡਰ 'ਤੇ ਝੰਡਾ ਉਤਾਰਣ ਲਈ ਰੰਗਾਰੰਗ ਅਤੇ ਜੌਸ਼ੀਲੇ ਪ੍ਰੋਗ੍ਰਾਮ( ਫਲੈਗ ਡਾਊਨ ਪਰੇਡ ਸੈਰੇਮਨੀ) ਵਿੱਚ ਬੀਐਸਐਫ਼ ਜਵਾਨਾਂ ਅਤੇ ਭਾਰਤੀਆਂ ਵੱਲ ਹਸਨ ਅਲੀ ਨੇ ਕੁਝ ਇਸ਼ਾਰੇ ਕੀਤੇ।
ਹਸਨ ਅਲੀ ਨੇ ਪ੍ਰੋਟੋਕੋਲ ਤੋੜ ਕੇ ਪਰੇਡ ਸੈਰੇਮਨੀ ਵਿੱਚ ਆ ਕੇ ਬੀਐਸਐਫ ਵੱਲ ਠੀਕ ਉਸੇ ਤਰ੍ਹਾਂ ਦੇ ਹੀ ਇਸ਼ਾਰੇ ਕੀਤੇ, ਜਿਸ ਤਰ੍ਹਾਂ ਦੇ ਪਾਕਿਸਤਾਨ ਰੇਂਜਰਸ ਅਤੇ ਬੀਐਸਐਫ਼ ਜਵਾਨਾਂ ਵਿਚਕਾਰ ਹੁੰਦੇ ਹਨ।
ਪ੍ਰੋਟੋਕੋਲ ਮੁਤਾਬਕ ਇਸ ਪਰੇਡ ਵਿੱਚ ਕੋਈ ਵੀ 'ਆਮ ਨਾਗਰਿਕ' ਹਿੱਸਾ ਨਹੀਂ ਲੈ ਸਕਦਾ।
ਆਇਰਲੈਂਡ ਦੌਰੇ ਤੋਂ ਪਹਿਲਾਂ ਟਰੇਨਿੰਗ ਕੈਂਪ ਵਿੱਚ ਆਈ ਪਾਕਿਸਤਾਨ ਦੀ ਕ੍ਰਿਕੇਟ ਟੀਮ ਸ਼ਨੀਵਾਰ ਨੂੰ ਵਾਘਹਾ ਬਾਰਡਰ 'ਤੇ ਆਈ ਹੋਈ ਸੀ।












