ਭਗਤ ਸਿੰਘ ਦੇ ਹੀਰੋ ਲੈਨਿਨ, ਤ੍ਰਿਪੁਰਾ 'ਚ ਖਲਨਾਇਕ ਕਿਉਂ ?

ਤਸਵੀਰ ਸਰੋਤ, CHAMAN LAL, GETTY IAMGES
''ਭਗਤ ਸਿੰਘ ਨੂੰ ਅੰਗਰੇਜ਼ ਸਲਤਨਤ ਨੇ ਲਾਹੌਰ 'ਚ ਫਾਂਸੀ ਦਿੱਤੀ। ਬਾਅਦ 'ਚ ਭਗਤ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ਦਾ ਸਰੀਰ ਨਹੀਂ ਦਿੱਤਾ ਗਿਆ ਸੀ। ਜੰਗਲਾ 'ਚ ਜਾ ਕੇ ਮਿੱਟੀ ਦੇ ਤੇਲ ਨਾਲ ਭਗਤ ਸਿੰਘ ਦਾ ਸਰੀਰ ਸਾੜ ਦਿੱਤਾ ਗਿਆ। ਉੱਥੇ ਇੱਕ ਯਾਦਗਾਰ ਬਣੀ ਹੈ। ਮੈਂ ਜਦੋਂ ਉੱਥੇ ਗਿਆ ਸੀ, ਮੈਂ ਰੋਮਾਂਚ ਮਹਿਸੂਸ ਕੀਤਾ ਸੀ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ 'ਚ ਕਈ ਵਾਰ ਭਗਤ ਸਿੰਘ ਨੂੰ ਯਾਦ ਕਰਦੇ ਰਹੇ ਹਨ।
ਭਗਤ ਸਿੰਘ ਉੱਤੇ ਰੂਸੀ ਕ੍ਰਾਂਤੀ ਦੇ ਨਾਇਕ ਵਲਾਅਦਮੀਰ ਲੈਨਿਨ ਦਾ ਪ੍ਰਭਾਵ ਰਿਹਾ ਹੈ।
ਪਰ ਤ੍ਰਿਪੁਰਾ 'ਚ ਲੈਨਿਨ ਦਾ ਬੁੱਤ ਕਈ ਲੋਕਾਂ ਨੇ ਢਾਹ ਦਿੱਤਾ ਅਤੇ ਉੱਥੇ ਚੋਣ ਜਿੱਤਣ ਵਾਲੀ ਪਾਰਟੀ ਭਾਜਪਾ ਦੇ ਸਮਰਥਕਾਂ ਦੀਆਂ ਅੱਖਾਂ 'ਚ ਲੈਨਿਨ ਰੜਕ ਰਹੇ ਹਨ।
'ਹਿੰਸਾ ਫੈਲਾਉਣ ਵਾਲੇ ਸੀਪੀਐੱਮ ਤੋਂ ਸ਼ਾਮਿਲ ਹੋਏ'
ਤ੍ਰਿਪੁਰਾ 'ਚ ਸੋਮਵਾਰ ਨੂੰ ਕਈ ਥਾਵਾਂ 'ਤੇ ਹਿੰਸਕ ਝੜਪਾਂ ਹੋਈਆਂ। ਇਨ੍ਹਾਂ ਝੜਪਾਂ ਵਿਚਾਲੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਂਦੀ ਭੀੜ ਨੇ ਤ੍ਰਿਪੁਰਾ ਦੇ ਬੇਲੋਨੀਆ ਸ਼ਹਿਰ ਦੇ ਸੈਂਟਰ ਆਫ਼ ਕਾਲਜ ਸਕਾਇਰ 'ਚ ਲੱਗੇ ਲੇਨਿਨ ਦੇ ਬੁੱਤ ਨੂੰ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ।
ਇਸ ਬੁੱਤ ਨੂੰ ਢਾਹੁਣ ਜਿਹੜੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਜਾ ਰਹੇ ਹਨ, ਉਨ੍ਹਾਂ 'ਚ ਬੁੱਤ ਢਾਹੁਣ ਦਾ ਜਸ਼ਨ ਮਨਾਉਣ ਵਾਲੇ ਲੋਕਾਂ ਨੇ ਭਾਜਪਾ ਦੀ ਕਮਲ ਦੇ ਫੁਲ ਵਾਲੀਟੋਪੀ ਪਹਿਨੀ ਹੋਈ ਹੈ।
ਇਸ ਘਟਨਾ ਤੇ ਤ੍ਰਿਪੁਰਾ ਭਾਜਪਾ ਦੇ ਪ੍ਰਧਾਨ ਬਿਪਲਾਬ ਦੇਬ ਨੇ ਕਿਹਾ, "ਅਸੀਂ ਲੋਕਾਂ ਤੋਂ ਸ਼ਾਂਤੀ ਦੀ ਅਪੀਲ ਕਰਦੇ ਹਾਂ। ਸੀਪੀਆਈਐਮ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਕੁਝ ਲੋਕਾਂ ਨੇ ਤਣਾਅ ਫੈਲਾਇਆ ਹੈ। ਜੇ ਕੋਈ ਵੀ ਹਿੰਸਾ ਵਿੱਚ ਸ਼ਾਮਿਲ ਨਜ਼ਰ ਆਇਆ ਤਾਂ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।''

ਤਸਵੀਰ ਸਰੋਤ, AFP
ਕਦੋਂ ਬਣਿਆ ਸੀ ਬੁੱਤ?
ਇਹ ਘਟਨਾ ਤ੍ਰਿਪੁਰਾ 'ਚ ਅਜਿਹੇ ਸਮੇਂ 'ਤੇ ਵਾਪਰੀ ਜਦੋਂ ਖੱਬੇ ਪੱਖੀ ਪਾਰਟੀਆਂ ਨੂੰ ਹਰਾ ਕੇ ਭਾਜਪਾ ਨੇ ਜਿੱਤ ਹਾਸਲ ਕਰਨ ਦੇ ਸਿਰਫ਼ 48 ਘੰਟੇ ਹੀ ਬੀਤੇ ਸਨ।
ਕਈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 2013 'ਚ ਜਦੋਂ ਖੱਬੇ ਪੱਖੀ ਪਾਰਟੀ ਨੇ ਚੋਣ ਜਿੱਤੀ ਸੀ, ਤਾਂ ਇਸ ਬੁੱਤ ਨੂੰ ਲਗਾਇਆ ਗਿਆ ਸੀ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, 11.5 ਫੁੱਟ ਦੇ ਫਾਈਬਰ ਗਲਾਸ ਦਾ ਬਣਿਆ ਇਹ ਬੁੱਤ ਸਥਾਨਕ ਕਲਾਕਾਰ ਕ੍ਰਿਸ਼ਣ ਦੇਬਨਾਥ ਨੇ ਤਿੰਨ ਲੱਖ ਰੁਪਏ 'ਚ ਬਣਾਇਆ ਸੀ। ਸੀਪੀਆਈ (ਐਮ) ਦੇ ਸੱਤਾ 'ਚ 21ਵਾਂ ਸਾਲ ਸ਼ੁਰੂ ਕਰਨ ਸਮੇਂ ਇਸ ਬੁੱਤ ਨੂੰ ਲਗਾਇਆ ਗਿਆ ਸੀ।
ਲੈਨਿਨ ਦੇ ਬੁੱਤ ਟੁੱਟਣ ਦੀ ਚਰਚਾ
ਸਿਡ ਨੇ ਟਵੀਟ ਵਿੱਚ ਲਿਖਿਆ, ''ਮੁਆਫ ਕਰਨਾ, ਜੇ ਕਿਸੇ ਦਿਨ ਭਾਜਪਾ ਵੀ ਹਾਰਦੀ ਹੈ ਤਾਂ ਮੈਂ ਦੀਨ ਦਿਆਲ ਉਪਾਧਿਆਏ ਦੇ ਬੁੱਤ ਨੂੰ ਢਾਹਿਆ ਜਾਣਾ ਸਹੀ ਨਹੀਂ ਕਹਾਂਗਾ। ਜਿਵੇਂ ਅੱਜ ਲੈਨਿਨ ਦੇ ਬੁੱਤ ਦੇ ਨਾਲ ਹੋਇਆ, ਮੈਂ ਇਨ੍ਹਾਂ ਦੋਹਾਂ ਤੋਂ ਕਦੇ ਸਹਿਮਤ ਨਹੀਂ ਰਿਹਾ। ਪਰ ਧਿਆਨ ਰੱਖੋ ਅਸੀਂ ਇਰਾਕ ਜਾਂ ਮੱਧ ਪੂਰਬ 'ਚ ਨਹੀਂ ਹਾਂ।''

ਤਸਵੀਰ ਸਰੋਤ, SIDTWEETS/BBC/TWITTER/
ਰਾਮ ਨੇ ਟਵੀਟ ਕੀਤਾ, 'ਜਿਨ੍ਹਾਂ ਖੱਬੇ ਪੱਖੀਆਂ ਨੂੰ ਸਰਦਾਰ ਪਟੇਲ ਦੇ ਬੁੱਤ ਤੋਂ ਪਰੇਸ਼ਾਨੀ ਹੈ, ਉਨ੍ਹਾਂ ਇੱਕ ਵੱਡਾ ਜਿਹਾ ਲੈਨਿਨ ਦਾ ਬੁੱਤ ਲਗਾਇਆ ਸੀ।'
ਭਾਜਪਾ ਨਾਲ ਸਬੰਧ ਰੱਖਣ ਵਾਲੇ ਐਸਜੀ ਸੂਰਿਆ ਲਿਖਦੇ ਹਨ, ''ਤ੍ਰਿਪੁਰਾ 'ਚ ਭਾਜਪਾ ਨੇ ਸਫਲ ਤੌਰ 'ਤੇ ਲੈਨਿਨ ਨੂੰ ਢਾਹ ਦਿੱਤਾ। ਤਮਿਲਨਾਡੁ 'ਚ ਇਵੀ ਰਾਮਾਸਾਮੀ ਦੇ ਬੁੱਤ ਡਿੱਗਣ ਦਾ ਇੰਤਜ਼ਾਰ ਨਹੀਂ ਕਰ ਸਕਦਾ।''

ਤਸਵੀਰ ਸਰੋਤ, SGSURYAH/BBC/TWITTER
ਲੈਨਿਨ ਨਾਂ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ''ਲੈਨਿਨ ਦੇ ਬੁੱਤ ਨੂੰ ਹਟਾਉਣਾ ਲੋਕਤੰਤਰ ਲਈ ਇੱਕ ਵੱਡਾ ਝਟਕਾ ਹੈ। ਲੱਖਾਂ ਭਾਰਤੀਆਂ ਲਈ ਰੋਲ ਮਾਡਲ ਦੇ ਬੁੱਤ ਨੂੰ ਹਟਾਉਣ ਲਈ ਭਾਜਪਾ ਆਦੇਸ਼ ਕਿਵੇਂ ਦੇ ਸਕਦੀ ਹੈ? ਉਹ ਸਾਡੇ ਅੰਦਰ ਜਿਉਂਦੇ ਰਹਿਣਗੇ''

ਤਸਵੀਰ ਸਰੋਤ, Lenin/BBC/Twitter
ਵਿਨਿਸ਼ ਵੇਨੁਗੋਪਾਲ ਲਿਖਦੇ ਹਨ, ''ਜਿਹੜੇ ਲੋਕ ਲੈਨਿਨ ਦੇ ਬੁੱਤ ਨੂੰ ਹਟਾਉਣ ਕਰਕੇ ਦੁਖੀ ਹਨ, ਉਨ੍ਹਾਂ ਨੂੰ ਪੜ੍ਹਨ ਦੀ ਲੋੜ ਹੈ ਕਿ ਉਹ ਕੌਣ ਸੀ। ਉਹ ਇੱਕ ਕਸਾਈ ਸੀ ਜਿਹੜਾ ਲੱਖਾਂ ਲੋਕਾਂ ਦੇ ਕਤਲ ਦਾ ਜ਼ਿੰਮੇਵਾਰ ਸੀ।''
ਲੈਨਿਨ ਤੇ ਭਗਤ ਸਿੰਘ
ਇਹ ਕਿਹੋ ਜਿਹੀ ਵਿੰਡਬਨਾ ਹੈ ਕਿ ਲੈਨਿਨ ਦਾ ਬੁੱਤ ਤੋੜਨ ਦਾ ਜਸ਼ਨ ਭਾਜਪਾ ਮਨਾ ਰਹੀ ਹੈ ਅਤੇ ਮੋਦੀ ਲੈਨਿਨ ਤੋਂ ਪ੍ਰਭਾਵਿਤ ਰਹੇ ਭਗਤ ਸਿੰਘ ਦਾ ਜ਼ਿਕਰ ਆਏ ਦਿਨ ਕਰਦੇ ਰਹਿੰਦੇ ਹਨ।

ਤਸਵੀਰ ਸਰੋਤ, CHAMAN LAL
ਆਓ ਤੁਹਾਨੂੰ ਦੱਸਦੇ ਹਾਂ ਕਿ ਲੈਨਿਨ ਨੂੰ ਭਗਤ ਸਿੰਘ ਕਿੰਨਾ ਮੰਨਦੇ ਸਨ।
ਇਸ ਦਾ ਜ਼ਿਕਰ ਕੁਲਦੀਪ ਨਈਅਰ ਦੀ ਕਿਤਾਬ 'ਦਿ ਮਾਰਟਿਅਰ: ਭਗਤ ਸਿੰਘ-ਐਕਸਪੈਰੀਮੈਂਟਸ ਇਨ ਰੈਵੋਲਿਊਸ਼ਨ'
'ਚ ਮਿਲਦਾ ਹੈ।
ਕਿਤਾਬ ਅਨੁਸਾਰ, ''21 ਜਨਵਰੀ, 1930 ਨੂੰ ਦੋਸ਼ੀ ਅਦਾਲਤ 'ਚ ਲਾਲ ਸਕਾਰਵ ਪਹਿਨ ਕੇ ਪਹੁੰਚੇ। ਜਿਵੇਂ ਹੀ ਜੱਜ ਕੁਰਸੀ 'ਤੇ ਬੈਠੇ, ਉਨ੍ਹਾਂ ਨੇ 'ਲੇਨਿਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।''
''ਇਸ ਤੋਂ ਬਾਅਦ ਭਗਤ ਸਿੰਘ ਨੇ ਇੱਕ ਟੈਲੀਗ੍ਰਾਮ ਪੜ੍ਹੀ ਜਿਸ ਨੂੰ ਉਹ ਲੇਨਿਨ ਨੂੰ ਭੇਜਣਾ ਚਾਹੁੰਦੇ ਸਨ।''
ਟੈਲਿਗ੍ਰਾਮ 'ਚ ਲਿਖਿਆ ਸੀ, ''ਲੈਨਿਨ ਦਿਵਸ 'ਤੇ ਅਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਦਿਲੋਂ ਸਤਿਕਾਰ ਭੇਜਦੇ ਹਾਂ ਜਿਹੜੇ ਮਹਾਨ ਲੈਨਿਨ ਦੇ ਵਿਚਾਰਾਂ ਨੂੰ ਅੱਗੇ ਵਧਾ ਰਹੇ ਹਨ। ਅਸੀਂ ਰੂਸ 'ਚ ਚੱਲ ਰਹੇ ਮਹਾਨ ਪ੍ਰਯੋਗ ਦੀ ਕਾਮਯਾਬੀ ਦੀ ਕਾਮਨਾ ਕਰਦੇ ਹਾਂ।''
ਭਗਤ ਸਿੰਘ ਨੂੰ ਫਾਂਸੀ ਦੇਣ ਤੋਂ ਜਾਣ ਦੇ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਮਹਿਤਾ ਨੇ ਬਾਅਦ 'ਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ 'ਚ ਪਿੰਜਰੇ 'ਚ ਬੰਦ ਸ਼ੇਰ ਦੇ ਵਾਂਗ ਚੱਕਰ ਲਗਾ ਰਹੇ ਸਨ।
ਉਨ੍ਹਾਂ ਮੁਸਕੁਰਾ ਕੇ ਮਹਿਤਾ ਦਾ ਸਵਾਗਤ ਕੀਤਾ ਅਤੇ ਪੁੱਛਿਆ ਕਿ ਤੁਸੀਂ ਮੇਰੀ ਕਿਤਾਬ 'ਰੇਵੋਲਿਊਸ਼ਨਰੀ ਲੈਨਿਨ' ਲੈ ਕੇ ਆਏ ਜਾਂ ਨਹੀਂ? ਜਦੋਂ ਮਹਿਤਾ ਨੇ ਉਨ੍ਹਾਂ ਨੂੰ ਕਿਤਾਬ ਦਿੱਤੀ ਤਾਂ ਉਹ ਕਿਤਾਬ ਨੂੰ ਉਸੇ ਸਮੇਂ ਪੜ੍ਹਨ ਲੱਗੇ, ਮੰਨੋ ਜਿਵੇਂ ਉਨ੍ਹਾਂ ਕੋਲ ਜ਼ਿਆਦਾ ਸਮਾਂ ਨਾ ਬਚਿਆ ਹੋਵੇ।
ਪੱਤਰਕਾਰ ਅਨੰਨਦਓ ਚੱਕਰਵਰਤੀ ਨੇ ਟਵੀਟ ਕੀਤਾ, ''ਭਾਜਪਾ ਭਗਤ ਸਿੰਘ ਦਾ ਸਤਿਕਾਰ ਕਰਦੀ ਹੈ, ਪਰ ਭਗਤ ਸਿੰਘ ਲੈਨਿਨ ਦਾ ਸਤਿਕਾਰ ਕਰਦੇ ਸਨ''

ਤਸਵੀਰ ਸਰੋਤ, AFP
ਸਾਲ 2013, 2014 'ਚ ਯੂਕਰੇਨ 'ਚ ਲੈਨਿਨ ਦੇ ਬੁੱਤ ਢਾਹੇ ਗਏ ਸਨ। ਬੁੱਤ ਢਾਹੁਣ ਦੇ ਦੋਸ਼ ਯੂਕਰੇਨ ਦੇ ਰਾਸ਼ਟਰਵਾਦੀਆਂ 'ਤੇ ਸੀ।
ਦਿੱਲੀ ਦੇ ਨਹਿਰੂ ਪਾਰਕ 'ਚ ਵੀ ਲੈਨਿਨ ਦਾ ਇੱਕ ਬੁੱਤ ਹੈ। ਇਸ ਤੋਂ ਇਲਾਵਾ ਭਾਰਤ ਦੇ ਕੁਝ ਸੂਬਿਆਂ 'ਚ ਲੈਨਿਨ ਦੇ ਬੁੱਤ ਹਨ।












