ਤਸਵੀਰਾਂ: ਇਸ ਹਫ਼ਤੇ ਦੀਆਂ ਕੁਝ ਝਲਕੀਆਂ

ਗੁਜਰਾਤ ਦੇ ਜੂਨਾਗੜ੍ਹ ਵਿੱਚ ਮਹਾਸ਼ਿਵਰਾਤਰੀ ਮੌਕੇ ਇੱਕ ਸੰਤ ਦੀ ਤਸਵੀਰ।

11 ਫਰਵਰੀ ਨੂੰ ਅਹਿਮਦਾਬਾਦ ਵਿੱਚ ਆਦੀਵਾਸੀ ਭਿਲ ਕਬੀਲੇ ਦੇ ਲੋਕ ਸਮੂਹਿਕ ਵਿਆਹ ਵੇਲੇ ਫੋਟੋ ਖਿਚਵਾਉਂਦੇ ਹੋਏ।

ਦਿੱਲੀ ਵਿੱਚ 15 ਫਰਵਰੀ ਨੂੰ ਸੁਰੱਖਿਆ ਮੁਲਾਜ਼ਮ ਨੀਰਵ ਮੋਦੀ ਦੇ ਗਹਿਣਿਆਂ ਦੇ ਸ਼ੋਅਰੂਮ ਦੇ ਬਾਹਰ ਖੜ੍ਹੇ ਹੋਏ। 15 ਫਰਵਰੀ ਨੂੰ ਭਾਰਤੀ ਜਾਂਚ ਅਧਿਕਾਰੀਆਂ ਨੇ ਨੀਰਵ ਮੋਦੀ ਦੇ ਸ਼ੋਅਰੂਮ ਤੇ ਛਾਪੇਮਾਰੀ ਕੀਤੀ ਸੀ।

ਮੁੰਬਈ ਵਿੱਚ 9 ਫਰਵਰੀ ਨੂੰ ਬਾਂਬੇ ਸਟਾਕ ਐਕਸਚੇਂਜ਼ ਦੇ ਵਿੱਚ ਹੋ ਰਹੇ ਬਦਲਾਅ ਇੱਕ ਸਕ੍ਰੀਨ 'ਤੇ ਦੇਖਦੇ ਹੋਏ।

ਭਾਰਤੀ ਅੰਡਰ-19 ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਨੂੰ ਉਸ ਦੀਆਂ ਭੈਣਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਲੈਣ ਪਹੁੰਚੀਆਂ ਤਾਂ ਖੁਸ਼ੀ ਦਾ ਠਿਕਾਣਾ ਨਾ ਰਿਹਾ। ਆਸਟਰੇਲੀਆ ਦੇ ਖਿਲਾਫ਼ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਿੱਤ ਤੋਂ ਬਾਅਦ ਅਭਿਸ਼ੇਕ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ।

10 ਫਰਵਰੀ ਨੂੰ ਪਾਕਿਸਤਾਨ ਦੇ ਲਾਹੌਰ ਵਿੱਚ ਸੂਫ਼ੀ ਫੈਸਟੀਵਲ ਦੇ ਦੌਰਾਨ ਪਾਕਿਸਤਾਨੀ ਗਾਇਕਾ ਪੇਸ਼ਕਾਰੀ ਕਰਦੀ ਹੋਈ।

ਚੇਨੱਈ ਵਿੱਚ ਸ਼ਿਵਰਾਤਰੀ ਮੌਕੇ ਹਿੰਦੂ ਸ਼ਰਧਾਲੂ ਕਾਲੀ ਮਾਤਾ ਵਰਗਾ ਸੱਜ ਕੇ ਨੱਚਦੇ ਹੋਏ।

ਚੇਨੱਈ ਵਿੱਚ ਵੈਲੇਨਟਾਈਨ ਡੇਅ ਦੇ ਵਿਰੋਧ ਵਿੱਚ ਭਾਰਤੀ ਹਿੰਦੂ ਸੇਨਾ ਗਰੁੱਪ ਦੇ ਕਾਰਕੁੰਨ ਇੱਕ ਗਧੇ ਅਤੇ ਕੁੱਤੇ ਦਾ ਵਿਆਹ ਕਰਵਾਉਂਦੇ ਹੋਏ।

ਹੈਦਰਾਬਾਦ ਦੇ ਕੀਸਰਾ ਗੁਪਤਾ ਮੰਦਿਰ ਦੀ 13 ਫਰਵਰੀ, 2018 ਨੂੰ ਖਿੱਚੀ ਗਈ ਤਸਵੀਰ। ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼ਰਧਾਲੂ ਸ਼ਿਵ ਲਿੰਗ ਅੱਗੇ ਨਤਮਸਤਕ ਹੁੰਦੇ ਹੋਏ।

12 ਫਰਵਰੀ ਨੂੰ ਹੈਦਰਾਬਾਦ ਵਿੱਚ ਸਵੱਛ ਭਾਰਤ ਮੁਹਿੰਮ ਵਿੱਚ ਲੰਬਾੜੀ ਕਬੀਲੇ ਦੀਆਂ ਔਰਤਾਂ ਨੇ ਹਿੱਸਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)