ਭਾਰਤ ਨੇ ਨੇਤਰਹੀਨ ਵਿਸ਼ਵ ਕੱਪ ਜਿੱਤਿਆ

ਤਸਵੀਰ ਸਰੋਤ, Getty Images
ਭਾਰਤ ਨੇ ਲਗਾਤਾਰ ਦੂਜੀ ਵਾਰ ਨੇਤਰਹੀਨ ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਨੇ ਫਾਇਨਲ ਵਿੱਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 308 ਦੌੜਾਂ ਦਾ ਟੀਚਾ ਭਾਰਤ ਦੇ ਸਾਹਮਣੇ ਰੱਖਿਆ।
ਜਵਾਬ ਵਿੱਚ ਭਾਰਤ ਦੀ ਸ਼ੁਰੂਆਤ ਵੀ ਚੰਗੀ ਰਹੀ ਤੇ 15 ਓਵਰਾਂ ਵਿੱਚ ਭਾਰਤ ਨੇ ਇੱਕ ਵਿਕਟ 'ਤੇ 111 ਦੌੜਾਂ ਬਣਾਈਆਂ।
15 ਓਵਰਾਂ ਤੋਂ ਬਾਅਦ ਭਾਰਤੀ ਦੀ ਪਾਰੀ ਲੜਖੜਾ ਗਈ ਪਰ ਮੈਚ ਦੇ ਆਖ਼ਰੀ ਪਲ਼ਾਂ ਵਿੱਚ ਭਾਰਤ ਨੇ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਮੈਚ ਤੇ ਕੱਪ ਦੋਵੇਂ ਆਪਣੇ ਕਬਜ਼ੇ ਵਿੱਚ ਕੀਤੇ।
ਭਾਰਤ ਵੱਲੋਂ ਕਪਤਾਨ ਅਜੇ ਤਿਵਾਰੀ ਨੇ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਵਿਸ਼ਵ ਕੱਪ ਦੇ ਗਰੁੱਪ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਸ਼ਾਰਜਾਹ ਵਿੱਚ ਖੇਡੇ ਇਸ ਮੈਚ ਵਿੱਚ ਪਾਕਿਸਤਾਨ ਦੀ ਨੇਤਰਹੀਨ ਕ੍ਰਿਕਟ ਕੌਂਸਲ ਵੱਲੋਂ ਆਈਸੀਸੀ ਦੇ ਸੀਈਓ ਡੇਵ ਰਿਸਰਡਸਨ ਨੂੰ ਵੀ ਸੱਦਿਆ ਗਿਆ ਸੀ।












