ਸਿੰਗਲ ਬ੍ਰਾਂਡ ਰਿਟੇਲ 'ਚ 100 ਫ਼ੀਸਦ ਐੱਫਡੀਆਈ ਨੂੰ ਮਨਜ਼ੂਰੀ

ਤਸਵੀਰ ਸਰੋਤ, EPA
ਭਾਰਤ ਸਰਕਾਰ ਨੇ ਸਿੰਗਲ ਬ੍ਰਾਂਡ ਰਿਟੇਲ ਵਿੱਚ ਔਟੋਮੈਟਿਕ ਰੂਟ ਤੋਂ 100 ਫ਼ੀਸਦ ਐਫਡੀਆਈ ਯਾਨਿ ਕਿ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮੰਨਜ਼ੂਰੀ ਦੇ ਦਿੱਤੀ ਹੈ।
ਐਫਡੀਆਈ ਨਾਲ ਜੁੜੇ ਕੁਝ ਵੱਡੇ ਮਤੇ ਕੈਬਿਨੇਟ ਵਿੱਚ ਪਾਸ ਹੋਏ।
ਸਰਕਾਰ ਨੇ ਸਿੰਗਲ ਬ੍ਰਾਂਡ ਰਿਟੇਲ ਵਿੱਚ ਔਟੋਮੈਟਿਕ ਰੂਟ ਨਾਲ 100 ਫੀਸਦ ਐਫਡੀਆਈ ਨੂੰ ਮੰਨਜ਼ੂਰੀ ਦਿੱਤੀ ਹੈ।
ਇਸਦੇ ਨਾਲ ਹੀ ਕੈਬਿਨੇਟ ਬੈਠਕ ਵਿੱਚ ਏਅਰ ਇੰਡੀਆਂ ਵਿੱਚ ਵਿਦੇਸ਼ੀ ਏਅਰਲਾਇਨਸ ਨੂੰ 49 ਫ਼ੀਸਦ ਤੱਕ ਮੰਨਜ਼ੂਰੀ ਦਿੱਤੀ ਗਈ ਹੈ।
ਪਾਲਿਸੀ ਮੁਤਾਬਕ ਵਿਦੇਸ਼ੀ ਏਅਰਲਾਈਨਸ ਭਾਰਤੀ ਕੰਪਨੀਆਂ ਵਿੱਚ 49 ਫ਼ੀਸਦ ਤੱਕ ਸਰਕਾਰ ਦੀ ਮੰਨਜ਼ੂਰੀ ਨਾਲ ਨਿਵੇਸ਼ ਕਰ ਸਕਦੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਸਿੰਗਲ ਬ੍ਰਾਂਡ ਰਿਟੇਲ ਵਿੱਚ ਪਹਿਲਾਂ 49 ਫ਼ੀਸਦ ਤੋਂ ਜ਼ਿਆਦਾ ਐਫਡੀਆਈ ਲਈ ਸਰਕਾਰ ਤੋਂ ਮੰਨਜ਼ੂਰੀ ਲੈਣੀ ਪੈਂਦੀ ਸੀ।
ਕੈਬਿਨੇਟ ਦੇ ਇਸ ਫੈ਼ਸਲੇ ਤੋਂ ਬਾਅਦ ਹੁਣ ਕੰਪਨੀ ਨੂੰ 100 ਫ਼ੀਸਦ ਐਫਡੀਆਈ ਦੀ ਔਟੋਮੈਟਿਕ ਇਜਾਜ਼ਤ ਮਿਲ ਗਈ ਹੈ।












