ਪੰਜਾਬੀਆਂ ਵਾਂਗ ਬੜ੍ਹਕਾ ਮਾਰਨੀਆਂ ਚੰਗੀਆਂ ਲੱਗਦੀਆਂ: ਰਫ਼ਤਾਰ

ਤਸਵੀਰ ਸਰੋਤ, FACEBOOK/RAFTAAR
ਪੰਜਾਬੀ, ਹਰਿਆਣਵੀ, ਗੁਜਰਾਤੀ, ਤਮਿਲ ਤੇ ਤੇਲਗੂ 'ਚ ਰੈਪ ਕਰਨ ਵਾਲੇ ਮਸ਼ਹੂਰ ਰੈਪਰ ਰਫ਼ਤਾਰ ਮੂਲ ਤੌਰ 'ਤੇ ਕੇਰਲ ਤੋਂ ਹਨ ਤੇ ਮਾਂ ਬੋਲੀ ਮਲਿਆਲਮ ਹੈ।
ਰਫ਼ਤਾਰ ਕਹਿੰਦੇ ਹਨ ਕਿ ਦੇਵ ਨਗਰ ਸੋਨੀਪਤ ਤੋਂ ਪੜ੍ਹੇ ਹੋਣ ਕਾਰਨ ਉਨ੍ਹਾਂ ਦੀਆਂ ਜ਼ਿਆਦਾਤਰ ਆਦਤਾਂ ਪੰਜਾਬ-ਹਰਿਆਣਾ ਵਰਗੀਆਂ ਸਨ।
ਉਨ੍ਹਾਂ ਨੂੰ ਦਹੀ ਮੱਖਣ ਖਾਣਾ ਬਹੁਤ ਪਸੰਦ ਹੈ। ਉਹ ਰੋਜ਼ ਇੱਕ ਕਿਲੋ ਦਹੀ ਖਾਂਦੇ ਹਨ ਅਤੇ ਇੱਕ ਲੀਟਰ ਹੀ ਦੁੱਧ ਪੀਂਦੇ ਹਨ।
ਰਫ਼ਤਾਰ ਕਹਿੰਦੇ ਹਨ, "ਮੈਨੂੰ ਪੰਜਾਬੀਆਂ ਵਾਂਗ ਬੜ੍ਹਕਾ ਮਾਰਨੀਆਂ ਚੰਗੀਆਂ ਲੱਗਦੀਆਂ ਹਨ। ਮੈਂ ਬਚਪਨ ਤੋਂ ਹੀ ਬਾਗ਼ੀ ਸੁਭਾਅ ਦਾ ਹਾਂ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਆਰਥਿਕ ਹਾਲਾਤ ਚੰਗੇ ਨਹੀਂ ਸਨ। ਮਾਤਾ-ਪਿਤਾ ਦੋਵੇਂ ਹੀ ਨੌਕਰੀ ਕਰਦੇ ਸਨ। ਇਸ ਦੇ ਨਾਲ ਹੀ ਰਫ਼ਤਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਵਿੱਚ ਹੀ ਸਿਖਾਇਆ ਗਿਆ ਸੀ ਕਿ ਬਿਨਾ ਗ਼ਲਤੀ ਕਿਸੇ ਦਾ ਮਾਰ ਨਹੀਂ ਖਾਣੀ ਤੇ ਇਸ ਨੇ ਵੀ ਉਨ੍ਹਾਂ ਨੂੰ ਬਾਗ਼ੀ ਬਣਾਉਣ 'ਚ ਮਦਦ ਕੀਤੀ।
ਰਫ਼ਤਾਰ ਮੁਤਾਬਕ, "ਜੇਕਰ ਮਾੜੀ ਮੋਟੀ ਗ਼ਲਤੀ ਹੁੰਦੀ ਸੀ ਤਾਂ ਬਾਹਰੋਂ ਬਚ ਆਈ ਦਾ ਸੀ ਪਰ ਘਰ ਆ ਕੇ ਬਹੁਤ ਮਾਰ ਪੈਂਦੀ ਸੀ।"
ਲੋਕਾਂ ਦੀ ਚੋਣ
ਰਫ਼ਤਾਰ ਕਹਿੰਦੇ ਹਨ, "ਪਹਿਲਾਂ ਪਹਿਲ ਉਨ੍ਹਾਂ ਨੇ ਪੈਸਿਆਂ ਲਈ ਜਰੂਰ ਕੰਮ ਕੀਤਾ ਪਰ ਹੁਣ ਜਦ ਸਾਰਾ ਕੁਝ ਵਧੀਆ ਹੈ ਤਾਂ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੇ ਹਨ।"

ਤਸਵੀਰ ਸਰੋਤ, FACEBOOK/RAFTAAR
ਉਨ੍ਹਾਂ ਦਾ ਕਹਿਣਾ ਹੈ, "ਸਟੇਟਸ ਬਦਲਣਾ ਚਾਹੀਦਾ ਹੈ ਪਰ ਬੰਦਾ ਨਹੀਂ।"
ਦਿਲੀਨ ਨਾਇਰ ਤੋਂ ਰਫ਼ਤਾਰ
ਤੇਜ਼ ਤੇਜ਼ ਰੈਪ ਕਰਨ ਵਾਲੇ ਰਫ਼ਤਾਰ ਲਿਖਦੇ ਵੀ ਬਹੁਤ ਤੇਜ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜ਼ਿਹਨ 'ਚ ਆਉਣ ਵਾਲਾ ਪਹਿਲਾਂ ਸ਼ਬਦ ਵੀ ਰਫ਼ਤਾਰ ਹੀ ਸੀ।
ਰਫ਼ਤਾਰ ਦੱਸਦੇ ਹਨ, "ਉਹ ਉਨ੍ਹਾਂ ਨੂੰ ਪੜ੍ਹਣ ਦਾ ਬਹੁਸ ਸ਼ੌਂਕ ਸੀ। ਉਹ ਦੱਸਦੇ ਹਨ ਕਿ ਉਹ ਗ੍ਰੀਕ ਦੇ ਮਿਥਿਹਾਸ ਤੋਂ ਕਾਫ਼ੀ ਪ੍ਰਭਾਵਿਤ ਸਨ ਅਤੇ ਸਪਾਟਰਨਸ ਰੋਮਨ ਦੀ ਵਾਰ ਕਰਾਈ ਹੁੰਦੀ ਸੀ 'ਰਾਅ', ਜਿਸ ਤੋਂ ਉਹ ਬਹੁਸ ਉਤਸ਼ਾਹਿਤ ਹੁੰਦੇ ਸਨ। ਇਸ ਲਈ ਉਨ੍ਹਾਂ ਦੇ ਇਸ ਨਾਂ ਨੂੰ ਤਵੱਜੋ ਦਿੱਤੀ।"
ਰੈਪ 'ਚ ਔਰਤਾਂ
ਰਫ਼ਤਾਰ ਮੁਤਾਬਕ, "ਸਭ ਕੁਝ ਦੋਗਲਾ ਜਿਹਾ ਹੋ ਗਿਆ ਹੈ, ਜਿਵੇਂ ਹਿੰਦੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਹਿਣਾ ਬਹੁਤ ਔਖਾ ਲੱਗਦਾ ਹੈ ਪਰ ਜਦੋਂ ਉਹੀ ਗੱਲ ਅਸੀਂ ਅੰਗਰੇਜ਼ੀ 'ਚ ਕਰਦੇ ਹਾਂ ਤਾਂ ਓਨੀ ਬੁਰੀ ਨਹੀਂ ਲੱਗਦੀ।"

ਤਸਵੀਰ ਸਰੋਤ, FACEBOOK/RAFTAAR
ਉਹ ਮੰਨਦੇ ਹਨ ਕਿ ਜਦੋਂ ਸ਼ੁਰੂਆਤੀ ਦੌਰ ਵਿੱਚ ਸਨ ਤਾਂ ਉਨ੍ਹਾਂ ਕੋਲੋਂ ਵੀ ਕੁਝ ਗ਼ਲਤੀਆਂ ਹੋਈਆਂ ਹਨ ਪਰ ਹੁਣ ਔਰਤਾਂ ਲੈ ਕੇ ਕੋਈ ਵੀ ਗੱਲ ਬੇਵਜ੍ਹਾ ਗਾਣੇ 'ਚ ਨਹੀਂ ਵਰਤਦੇ।
ਬਾਲੀਵੁੱਡ ਤੇ ਰੈਪ
ਰਫ਼ਤਾਰ ਕਹਿੰਦੇ ਹਨ, "ਬਾਲੀਵੁੱਡ ਨੇ ਰੈਪ ਨੂੰ ਵਪਾਰ ਬਣਾ ਦਿੱਤਾ ਹੈ ਪਰ ਉਹ ਅਸਲ ਰੈਪ ਨਹੀਂ ਹੈ ਹਾਲਾਂਕਿ ਮੈਂ ਉਹ ਰੈਪ ਕਰਦਾ ਹਾਂ ਕਿਉਂਕਿ ਉਸ ਨਾਲ ਮੈਨੂੰ ਮੇਰੇ ਸਰੋਤਾਂ ਮਿਲਦੇ ਹਨ।"
ਉਹ ਮੰਨਦੇ ਹਨ, "ਅਸਲੀ ਰੈਪਰ ਉਹੀ ਹੈ ਜੋ ਪਹਿਲਾਂ ਇੰਡਸਚਰੀ 'ਚ ਆ ਕੇ ਆਪਣੇ ਸਰੋਤਾਂ ਬਣਾਵੇ ਅਤੇ ਫਿਰ ਉਨ੍ਹਾਂ ਨੂੰ ਉਹ ਸੁਣਾਵੇ ਜੋ ਉਹ ਸੁਣਾਉਣਾ ਚਾਹੁੰਦਾ ਹੈ।"
ਰਫ਼ਤਾਰ ਦੱਸਦੇ ਹਨ ਕਿ ਰੈਪ ਦਾ ਵਰਤਾਰਾ ਅਮਰੀਕੀ ਰੈਪ ਤੋਂ ਪ੍ਰਭਾਵਿਤ ਹੈ। ਉਹ ਕਹਿੰਦੇ ਹਨ ਕਿ ਰੈਪ ਬਾਗ਼ੀਆਂ ਦੀ ਆਵਾਜ਼ ਹੁੰਦੀ ਸੀ, ਜਿਨ੍ਹਾਂ ਨੇ ਗ਼ੁਲਾਮੀ ਭੋਗੀ। ਨੈਲਸਨ ਮੰਡੇਲਾ ਆਦਿ ਨੇ ਇਸ ਨੂੰ ਇੱਕ ਹੱਕ ਦੀ ਅਵਾਜ਼ ਵਜੋਂ ਚੁੱਕਿਆ।

ਤਸਵੀਰ ਸਰੋਤ, FACEBOOK/RAFTAAR
ਉਹ ਕਹਿੰਦੇ ਹਨ ਕਿ ਲੋਕੀ ਉਸ ਨੂੰ ਸੁਣਦੇ ਹਨ ਪਰ ਸਮਝਦੇ ਨਹੀਂ ਹਨ।
ਯੋ ਯੋ ਲਈ ਸਿਹਤਯਾਬੀ
ਰਫ਼ਤਾਰ ਨੇ ਕਿਹਾ, "ਜੋ ਹੋ ਗਿਆ ਸੋ ਗਿਆ ਪਰ ਹੁਣ ਅਸੀਂ ਉਨ੍ਹਾਂ ਦੀ ਸਿਹਤਯਾਬੀ ਮੰਗਦੇ ਹਾਂ। ਠੀਕ ਹੇ ਸਾਡਾ ਟਕਰਾਅ ਹੋਇਆ ਪਰ ਉਹ ਜਰੂਰੀ ਸੀ ਤਾਂ ਹੀ ਸ਼ਾਇਦ ਮੈਂ ਇੱਥੋਂ ਤੱਕ ਪਹੁੰਚ ਸਕਿਆ ਹੈ।"












