ਗੁਜਰਾਤ ਦੇ ਮੁੱਖ ਮੰਤਰੀ ਨੇ ਦਿੱਤੇ 7 ਸਵਾਲਾਂ ਦੇ ਜਵਾਬ

ਤਸਵੀਰ ਸਰੋਤ, FACEBOOK/VIJAY RUPANI
- ਲੇਖਕ, ਅੰਕੁਰ ਜੈਨ
- ਰੋਲ, ਸੰਪਾਦਕ ਬੀਬੀਸੀ ਗੁਜਰਾਤੀ
ਗੁਜਰਾਤ 'ਚ ਦਸੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਚੱਲ ਰਹੀਆਂ ਹਨ। ਬੀਬੀਸੀ ਗੁਜਰਾਤੀ ਸੰਪਾਦਕ ਅੰਕੁਰ ਜੈਨ ਨੇ ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨਾਲ ਖ਼ਾਸ ਗੱਲਬਾਤ ਕੀਤੀ।
ਸਵਾਲ: ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਹੋ, ਪਰ ਸ਼ਕਤੀ ਕੇਂਦਰ ਕੋਲ ਹੈ ?
ਜਵਾਬ: ਗੁਜਰਾਤ ਵਿੱਚ ਭਾਜਪਾ ਸਰਕਾਰ ਹੈ, ਅਤੇ ਕੇਂਦਰ ਵਿੱਚ ਵੀ। ਇਸ ਵਿੱਚ ਗ਼ਲਤ ਵੀ ਕੀ ਹੈ, ਜੇਕਰ ਕੇਂਦਰ ਸਾਡਾ ਮਾਰਗਦਰਸ਼ਨ ਕਰ ਰਿਹਾ ਹੈ।

ਤਸਵੀਰ ਸਰੋਤ, FACEBOOK/VIJAY RUPANI
ਸਵਾਲ: ਗੁਜਰਾਤ ਦੇ ਵਿਕਾਸ ਬਾਰੇ ਸੋਸ਼ਲ 'ਤੇ ਉੱਡ ਰਹੇ ਮਜ਼ਾਕ (ਵਿਕਾਸ ਪਾਗ਼ਲ ਹੋ ਗਿਆ ਹੈ) ਬਾਰੇ ਤੁਸੀਂ ਕੀ ਸੋਚਦੇ ਹੋ?
ਜਵਾਬ: ਸੋਸ਼ਲ ਮੀਡੀਆ 'ਤੇ 'ਵਿਕਾਸ ਪਾਗ਼ਲ ਹੋ ਗਿਆ ਹੈ' ਵਰਗੇ ਨਾਅਰਿਆਂ ਦੀ ਨੁਮਾਇੰਦਗੀ ਕਾਂਗਰਸ ਕਰ ਰਹੀ ਹੈ। ਸਾਡੇ ਖ਼ਿਲਾਫ਼ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਮਿਲ ਰਹੇ ਹਨ।
ਲੋਕ ਸੜਕਾਂ 'ਤੇ ਪਏ ਟੋਇਆ ਦਾ ਮਜ਼ਾਕ ਬਣਾਉਂਦੇ ਹਨ ਪਰ ਅਸੀ ਸੜਕਾਂ ਬਣਾਈਆਂ ਤਾਂ ਹੀ ਟੋਏ ਪਏ। ਕਾਂਗਰਸ ਨੇ ਨਾ ਸੜਕਾਂ ਬਣਾਈਆਂ, ਨਾ ਟੋਏ ਪਏ ਤੇ ਨਾ ਹੀ ਆਲੋਚਨਾ ਹੋਈ।
ਸਵਾਲ: ਰਾਹੁਲ ਗਾਂਧੀ ਨੇ ਕਿਹਾ 30 ਲੱਖ ਨੌਜਵਾਨਾਂ ਬੇਰੋਜ਼ਗਾਰੀ ਹਨ, ਤੁਸੀਂ ਇਸ ਬਾਰੇ ਕੀ ਕਹੋਗੇ ?
ਜਵਾਬ: ਰਾਹੁਲ ਦੇ ਅੰਕੜੇ ਗ਼ਲਤ ਹਨ, ਉਹ ਪ੍ਰਮਾਣਿਕ ਨਹੀਂ ਹਨ। ਗੁਜਰਾਤ ਪਿਛਲੇ 14 ਸਾਲਾ ਤੋਂ ਰੁਜ਼ਗਾਰ ਪ੍ਰਦਾਨ ਕਰਨ 'ਚ ਨੰਬਰ ਇੱਕ 'ਤੇ ਹੈ। ਪਿਛਲੇ ਸਾਲ 84 ਫੀਸਦ ਰੁਜ਼ਗਾਰ ਪੈਦਾ ਹੋਏ ਤੇ 72 ਹਜ਼ਾਰ ਲੋਕਾਂ ਨੂੰ ਨੌਕਰੀਆਂ ਮਿਲੀਆਂ।

ਤਸਵੀਰ ਸਰੋਤ, Getty Images
ਸਵਾਲ: ਬੀਜੇਪੀ ਪਾਟੀਦਾਰਾਂ ਦੇ ਗੁੱਸੇ ਦਾ ਸਾਹਮਣਾ ਕਿਉਂ ਕਰ ਰਹੀ ਹੈ ?
ਜਵਾਬ: ਪਾਟੀਦਾਰ ਬੀਜੇਪੀ ਦੇ ਖ਼ਿਲਾਫ਼ ਨਹੀਂ ਹਨ। ਭਾਈਚਾਰੇ ਦੀਆਂ 4 ਮੰਗਾਂ ਹਨ। 50 ਫੀਸਦ ਤੋਂ ਜ਼ਿਆਦਾ ਰਾਂਖਵਾਕਰਨ ਮੁਮਕਿਨ ਨਹੀਂ।
ਸਵਾਲ: ਜੇਕਰ ਪਾਟੀਦਾਰ ਭਾਜਪਾ ਦੇ ਪੱਖ ਵਿੱਚ ਹਨ ਤਾਂ ਹਾਰਦਿਕ ਪਟੇਲ ਦੀ ਰੈਲੀ ਵਿੱਚ ਇੰਨੇ ਲੋਕ ਕਿਉਂ ਆਉਂਦੇ ਹਨ?
ਜਵਾਬ: ਉਹ ਪਾਟੀਦਾਰ ਨਹੀਂ ਹਨ, ਉਹ ਕਾਂਗਰਸ ਦੀਆਂ ਰੈਲੀਆਂ ਹਨ। ਉਨ੍ਹਾਂ ਕੋਲ ਸਟੇਜ 'ਤੇ ਕਾਗਂਰਸ ਦੇ ਨੁਮਾਇੰਦੇ ਹੁੰਦੇ ਹਨ। ਜੇਕਰ ਕੋਈ ਲੋਕਾਂ ਨੂੰ ਰੈਲੀ 'ਚ ਲੈ ਆਉਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਉਹ ਚੋਣ ਜਿੱਤ ਜਾਵੇਗਾ।

ਸਵਾਲ: ਤੁਸੀਂ ਵਿਦਿਆਰਥੀ ਰਾਜਨੀਤੀ 'ਚੋਂ ਆਏ ਹੋ, ਹਾਰਦਿਕ, ਜਿਗਨੇਸ਼ ਅਤੇ ਅਲਪੇਸ਼ ਵਰਗੇ ਨੌਜਵਾਨ ਨੂੰ ਰਾਜਨੀਤੀ ਵਿੱਚ ਸਰਗਰਮ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ?
ਜਵਾਬ: ਮੈਂ ਇਸ ਸਭ ਤੋਂ ਖੁਸ਼ ਨਹੀਂ ਹਾਂ। ਅਸੀਂ ਨੈਤਿਕਤਾ ਅਧਾਰਿਤ ਸਿਆਸਤ ਦੇਖੀ ਅਤੇ ਉਹੀ ਕਰ ਰਹੇ ਹਾਂ। ਜਾਤ ਦੇ ਨਾਂ 'ਤੇ ਲੋਕਾਂ ਦਾ ਧਰੂਵੀਕਰਨ ਕਰਨਾ ਆਦਰਸ਼ ਰਾਜਨੀਤੀ ਨਹੀਂ ਹੈ। ਉਹ ਕਾਂਗਰਸ ਦੀਆਂ ਕਠਪੁਤਲੀਆਂ ਹਨ।
ਜਾਤ ਦੇ ਅਧਾਰ 'ਤੇ ਵੰਡ ਪਾ ਕੇ ਉਹ ਸਾਡੇ ਦੇਸ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੇ ਨੇਤਾ ਨਾਗਰਿਕਾਂ ਨੂੰ ਧੋਖਾ ਦਿੰਦੇ ਹਨ। ਕਾਂਗਰਸ ਇਸ ਗ਼ਲਤਫ਼ਹਿਮੀ 'ਚ ਹੈ ਇਨ੍ਹਾਂ ਤਿੰਨਾਂ ਦਮ 'ਤੇ ਜਿੱਤ ਜਾਵੇਗੀ।

ਸਵਾਲ: ਤੁਸੀਂ ਦਲਿਤਾਂ ਨਾਲ ਕੋਈ ਸੰਵਾਦ ਕਿਉਂ ਨਹੀਂ ਰਚਾਇਆ ?
ਜਵਾਬ: ਕੀ ਜਿਗਨੇਸ਼ ਦਲਿਤਾਂ ਦਾ ਸੱਚਾ ਨੁਮਾਇੰਦਾ ਹੈ ? ਊਨਾ ਹਾਦਸੇ ਨੂੰ ਡੇਢ ਸਾਲ ਹੋ ਗਿਆ ਹੈ। ਕਿੰਨੇ ਦਲਿਤਾਂ ਇਸ ਘਟਨਾ ਦਾ ਵਿਰੋਧ ਕੀਤਾ ? ਊਨਾ ਹਾਦਸੇ ਤੋਂ ਬਾਅਦ ਭਾਜਪਾ ਨੇ ਸਮਢਿਆਲਾ (ਜਿੱਥੇ ਘਟਨਾ ਵਾਪਰੀ) ਉੱਥੇ ਵੀ ਹਾਸਿਲ ਕੀਤੀ।












