ਸੋਸ਼ਲ: ‘ਕੇਜਰੀਵਾਲ ਦੀ ਕਾਰ ਚੋਰੀ ਹੋ ਗਈ, ਸੀਸੀਟੀਵੀ ਚੈੱਕ ਕਰੋ ਨਾ’

Kejriwal

ਤਸਵੀਰ ਸਰੋਤ, Getty Images

ਕੇਜਰੀਵਾਲ ਦੀ ਕਾਰ ਚੋਰੀ ਹੋਣ ਦੀ ਖ਼ਬਰ ਮਿਲਦਿਆਂ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ਹਨ।

ਫ਼ੇਸਬੁੱਕ ਅਤੇ ਟਵਿੱਟਰ 'ਤੇ ਲੋਕਾਂ ਨੇ ਕੇਜਰੀਵਾਲ ਦਾ ਮਜ਼ਾਕ ਵੀ ਉਡਾਇਆ।

@ProudBhagavathi ਨਾ ਦੇ ਹੈਂਡਲ ਨੇ ਟਵੀਟ ਕੀਤਾ, "ਜਿਸ ਨੇ ਵੀ ਕੇਜਰੀਵਾਲ ਦੀ ਨੀਲੀ ਵੈਗਨ-ਆਰ ਕਾਰ ਚੋਰੀ ਕੀਤੀ ਹੈ, ਤੁਹਾਨੂੰ ਕੀ ਲੱਗਦਾ ਕਾਰ ਵੇਚ ਕੇ ਪਟਾਖ਼ੇ ਖਰੀਦ ਲਵੋਗੇ ? ਤਾਂ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ।"

TWITTER

ਤਸਵੀਰ ਸਰੋਤ, TWITTER

@AskAnshul ਨਾਂ ਦੇ ਟਵਿੱਟਰ ਹੈਂਡਲਰ ਨੇ ਕੇਜਰੀਵਾਲ ਸਰਕਾਰ 'ਤੇ ਵਿਅੰਗ ਕੱਸਿਆ ਹੈ, "ਕੇਜਰੀਵਾਲ ਦੀ ਵੈਗਨ- ਆਰ ਦਿੱਲੀ ਸਕੱਤਰੇਤ ਦੇ ਕੋਲੋਂ ਚੋਰੀ ਹੋ ਗਈ ਹੈ। ਉਹਨਾਂ 150000 ਸੀਸੀਟੀਵੀ ਕੈਮਰਿਆਂ 'ਚ ਚੈੱਕ ਕਰੋ ਜੋ 'ਆਪ' ਸਰਕਾਰ ਨੇ ਦਿੱਲੀ 'ਚ ਲਗਾਏ ਹਨ ਅਤੇ ਮੋਦੀ ਨੂੰ ਜਰੂਰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।"

TWITTER

ਤਸਵੀਰ ਸਰੋਤ, TWITTER

@SunitaSinghAAP ਨੇ ਲਿਖਿਆ ਹੈ, "ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੀਲੀ ਵੈਗਨ-ਆਰ ਕਾਰ ਸਕੱਤਰੇਤ ਕੋਲੋਂ ਚੋਰੀ ਹੋ ਗਈ ਹੈ। ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ।"

TWITTER

ਤਸਵੀਰ ਸਰੋਤ, TWITTER

@anup_rathour ਹੈਂਡਲਰ ਨੇ ਟਵੀਟ ਕੀਤਾ, "ਕੇਜਰੀਵਾਲ ਦੀ ਵੈਗਨ-ਆਰ ਚੋਰੀ ਹੋ ਗਈ। ਚਿੰਤਾ ਨਾ ਕਰੋ ਜਲਦ ਹੀ ਮਿਲ ਜਾਵੇਗੀ। ਕੇਜਰੀਵਾਲ ਨੇ ਜੋ 150000 ਸੀਸੀਟੀਵੀ ਲਗਾਏ ਹਨ। ਉਹ ਕਦੋਂ ਕੰਮ ਆਉਣਗੇ।"

TWITTER

ਤਸਵੀਰ ਸਰੋਤ, TWITTER

@Ankita_Shah8 ਨੇ ਟਵੀਟ ਕੀਤਾ ਹੈ, "ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਰ ਸਖ਼ਸ਼ ਦੇ ਕੋਲ ਕੇਜਰੀਵਾਲ ਦੀ ਨੀਲੀ ਵੈਗਨ-ਆਰ ਨਾਲ ਜੁੜੀਆਂ ਕੁਝ ਯਾਦਾਂ ਹੋਣਗੀਆਂ। ਪੂਰੇ ਸਫ਼ਰ ਦੌਰਾਨ ਇਹ ਕਾਰ ਅਹਿਮ ਹਿੱਸਾ ਰਹੀ ਹੈ।"

TWITTER

ਤਸਵੀਰ ਸਰੋਤ, TWITTER

@vipulmmali ਨੇ ਟਵੀਟ 'ਚ ਲਿਖਿਆ, "ਦਿੱਲੀ ਦੇ ਮੁੱਖ ਮੰਤਰੀ ਦੀ ਨੀਲੀ ਵੈਗਨ-ਆਰ ਸਕੱਤਰੇਤ ਦੇ ਕੋਲੋਂ ਚੋਰੀ ਹੋ ਗਈ। ਹੁਣ ਜੰਤਰ-ਮੰਤਰ 'ਤੇ ਧਰਨੇ ਦੀ ਉਮੀਦ ਕੀਤੀ ਜਾ ਰਹੀ ਹੈ।"

TWITTER

ਤਸਵੀਰ ਸਰੋਤ, TWITTER

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)