ਪ੍ਰਿੰਸ ਹੈਰੀ ਤੇ ਮੇਘਨ ਪੈਸੇ ਕਿਵੇਂ ਕਮਾਉਂਦੇ ਹਨ ਤੇ ਨਵੀਂ ਸੀਰੀਜ਼ ਤੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੀ ਪਤਾ ਲੱਗੇਗਾ

ਤਸਵੀਰ ਸਰੋਤ, HARRY & MEGHAN/ARCHEWELL PRODUCTIONS/NETFLIX
- ਲੇਖਕ, ਕੇਟੀ ਰੈਜ਼ਲ
- ਰੋਲ, ਕਲਚਰਲ ਐਡੀਟਰ
ਯੂਕੇ ਦੇ ਸ਼ਾਹੀ ਪਰਿਵਾਰ ਨਾਲ ਸਬੰਧਿਤ ਪ੍ਰਿੰਸ ਹੈਰੀ ਤੇ ਮੇਘਨ ਦੀ ਜ਼ਿੰਦਗੀ ਬਾਰੇ ਡਾਕੂਮੈਂਟਰੀ ਦਾ ਪਹਿਲਾ ਐਪੀਸੋਡ ਨੈੱਟਫ਼ਲਿਕਸ ’ਤੇ ਰਿਲੀਜ਼ ਹੋ ਗਿਆ ਹੈ।
2018 ਵਿੱਚ ਵਿਆਹੇ ਇਸ ਜੋੜੇ ਦੀ ਜ਼ਿੰਦਗੀ ਬਰਤਾਨਵੀਂ ਪਰਿਵਾਰ ਦੀਆਂ ਰਿਵਾਇਤਾਂ ਤੋਂ ਬਾਹਰੀ ਫ਼ੈਸਲਿਆਂ ਕਰਕੇ ਹਮੇਸ਼ਾਂ ਚਰਚਾ ਵਿੱਚ ਰਹੀ। ਪ੍ਰਿੰਸ ਹੈਰੀ ਤੇ ਮੇਗਨ ਹੁਣ ਸ਼ਾਹੀ ਪਰਿਵਾਰ ਤੋਂ ਪੈਸੇ ਨਹੀਂ ਲੈਂਦੇ ਕਿਉਂਕਿ ਉਨ੍ਹਾਂ ਨੇ ਆਧੁਨਿਕ ਰਾਜਸ਼ਾਹੀ ਦਾ ਪ੍ਰਤੀਕ ਸਮਝੇ ਜਾਂਦੇ ਬਰਤਾਨੀਆਂ ਦੇ ਸ਼ਾਹੀ ਪਰਿਵਾਰ ਦੀ ਠਾਠਬਾਠ ਵਾਲੀ ਜ਼ਿੰਦਗੀ ਨੂੰ ਛੱਡ ਕੇ ਅਮਰੀਕਾ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ ਸੀ।

ਤਸਵੀਰ ਸਰੋਤ, HARRY & MEGHAN/ARCHEWELL PRODUCTIONS/NETFLIX
ਹੈਰੀ ਅਤੇ ਮੇਘਨ ਨੇ ਸ਼ਾਹੀ ਪਰਿਵਾਰ ਕਿਉਂ ਛੱਡਿਆ?
ਸੁਸੈਕਸ ਦੇ ਡਿਊਕ ਅਤੇ ਡੱਚੇਸ 2016 ਵਿੱਚ ਇੱਕ ਸਾਂਝੇ ਦੋਸਤ ਜ਼ਰੀਏ ਮਿਲੇ ਤੇ 2018 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।
ਉਨ੍ਹਾਂ ਨੇ ਜਨਵਰੀ 2020 ਵਿੱਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਵਜੋਂ ਮਿਲੇ ਅਹੁਦਿਆਂ ਨੂੰ ਛੱਡ ਦਿੱਤਾ। ਉਸ ਸਮੇਂ ਉਨ੍ਹਾਂ ਨੇ ਕਿਹਾ ਕਿ ਉਹ ਮੀਡੀਆ ਦੀ ਦਖ਼ਲਅੰਦਾਜ਼ੀ ਤੋਂ ਨਾਖ਼ੁਸ਼ ਹਨ ਤੇ ਨਿਰਾਸ਼ ਹਨ।
ਉਨ੍ਹਾਂ ਦੇ ਇਸ ਫ਼ੈਸਲੇ ਤੋਂ ਸ਼ਾਹੀ ਪਰਿਵਾਰ ਨਾਖ਼ੁਸ਼ ਸੀ ਪਰ ਮਰਹੂਮ ਮਹਾਰਾਣੀ ਐਲਿਜਾਬੈਥ ਦੇ ਮੰਨਣ ਤੋਂ ਬਾਅਦ ਸ਼ਾਹੀ ਪਰਿਵਾਰ ਨੇ ਵੀ ਜੋੜੇ ਦੇ ਇਸ ਫ਼ੈਸਲੇ ਨੂੰ ਸਵੀਕਾਰ ਕੀਤਾ।
ਹੈਰੀ ਇੱਕ ਰਾਜਕੁਮਾਰ ਰਹੇ ਤੇ ਜੋੜੇ ਨੇ ਆਪਣੇ ਡਿਊਕ ਅਤੇ ਡੱਚੈਸ ਆਫ਼ ਸੁਸੈਕਸ ਦੇ ਖਿਤਾਬ ਤਾਂ ਰੱਖੇ, ਪਰ ਹੁਣ ਉਨ੍ਹਾਂ ਨੂੰ ਸ਼ਾਹੀ ਸੰਬੋਧਨ ਨਾਲ ਨਹੀਂ ਬੁਲਾਇਆ ਜਾਵੇਗਾ।
ਹੈਰੀ ਨੇ ਆਪਣੇ ਫੌਜੀ ਖਿਤਾਬ ਵੀ ਛੱਡ ਦਿੱਤੇ, ਅਤੇ ਇਸੇ ਲਈ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਵਿੱਚ ਵਰਦੀ ਨਹੀਂ ਪਹਿਨੀ।
ਹਾਲਾਂਕਿ, ਉਸ ਨੂੰ ਅਤੇ ਯੌਰਕ ਦੇ ਡਿਊਕ (ਇੱਕ ਹੋਰ ਗੈਰ-ਕਾਰਜਸ਼ੀਲ ਰਾਇਲ) ਨੂੰ ਉਸਦੇ ਤਾਬੂਤ ਦੇ ਆਲੇ ਦੁਆਲੇ ਚੌਕਸੀ ਕਰਦੇ ਹੋਏ ਫੌਜੀ ਪਹਿਰਾਵੇ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

ਪ੍ਰਿੰਸ ਹੈਰੀ ਦਾ ਕਾਰਜਕਾਰੀ ਸ਼ਾਹੀ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇੱਕ ਕਾਰਨ ਉਨ੍ਹਾਂ ਦੀ ਕਾਰੋਬਾਰੀ ਜੈਫ਼ਰੀ ਐਪਸਟੀਨ ਨਾਲ ਦੋਸਤੀ ਨੂੰ ਵੀ ਸਮਝਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਜੈਫ਼ਰੀ ਇੱਕ ਫ਼ਾਇਨਾਂਸਰ ਹਨ ਤੇ ਉਹ ਆਪਣੀਆਂ ਕਾਰੋਬਾਰੀ ਧੋਖਾਧੜੀਆਂ ਦੇ ਚਲਦਿਆਂ ਚਰਚਾ ਵਿੱਚ ਵੀ ਰਹਿੰਦੇ ਹਨ।

ਤਸਵੀਰ ਸਰੋਤ, HARRY & MEGHAN/ARCHEWELL PRODUCTIONS/NETFLIX
ਮੇਘਨ ਅਤੇ ਹੈਰੀ ਕਿੱਥੇ ਰਹਿੰਦੇ ਹਨ?
ਆਪਣੇ ਅਹੁਦੇ ਛੱਡਣ ਤੋਂ ਬਾਅਦ ਡਿਊਕ ਅਤੇ ਡੱਚੈਸ ਆਫ਼ ਸੁਸੈਕਸ ਜੂਨ 2020 ਵਿੱਚ ਕੈਲੀਫ਼ੋਰਨੀਆ ਵਿੱਚ ਮੋਂਟੇਸੀਟੋ ਜਾ ਕੇ ਰਹਿਣ ਲੱਗ ਗਏ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬੇਟੇ ਆਰਚੀ ਨੂੰ ਪਾਲਣ ਅਤੇ ਆਪਣੇ ਨਵੀਂ ਆਰਚਵੈਲ ਫਾਊਂਡੇਸ਼ਨ 'ਤੇ ਧਿਆਨ ਦੇਣਾਂ ਚਾਹੁੰਦੇ ਹਨ। ਉਨ੍ਹਾਂ ਦੀ ਧੀ ਲਿਲੀਬੈਟ ਦਾ ਜਨਮ 2021 ਵਿੱਚ ਹੋਇਆ ਸੀ।
ਉਹ ਦੋਵੇਂ ਜੂਨ 2022 ਵਿੱਚ ਮਰਹੂਮ ਮਹਾਰਾਣੀ ਦੀ ਪਲੈਟੀਨਮ ਜੁਬਲੀ ਮੌਕੇ ਯੂਕੇ ਆਏ।
ਸਤੰਬਰ 2022 ਵਿੱਚ ਉਹ ਮਹਾਰਾਣੀ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਵੀ ਯੂਕੇ ਆਏ ਸਨ।

ਤਸਵੀਰ ਸਰੋਤ, PETER NICHOLLS
ਮੇਘਨ ਅਤੇ ਹੈਰੀ ਆਪਣੇ ਪੈਸੇ ਕਿਵੇਂ ਕਮਾਉਂਦੇ ਹਨ?
ਮੇਘਨ ਤੇ ਹੈਰੀ ਹੁਣ ਸ਼ਾਹੀ ਪਰਿਵਾਰ ਨੂੰ ਮਿਲਣ ਵਾਲੇ ਪੈਸਿਆਂ ਉੱਤੇ ਪਰਿਵਾਰ ਦੇ ਹੋਰ ਸ਼ਾਹੀ ਮੈਂਬਰਾਂ ਜਿੰਨਾਂ ਹੱਕ ਨਹੀਂ ਰੱਖਦੇ।
ਸੁਸੈਕਸ ਦੀ ਮੀਡੀਆ ਕੰਪਨੀ, ਆਰਚਵੈਲ ਪ੍ਰੋਡਕਸ਼ਨ, ਨੈੱਟਫਲਿਕਸ ਲਈ ਪ੍ਰੋਗਰਾਮਾਂ ਦੀ ਇੱਕ ਸੀਰੀਜ਼ ਬਣਾ ਰਹੀ ਹੈ, ਇਹ ਇੱਕ ਅਜਿਹੀ ਯੋਜਨਾ ਹੈ ਜਿਸਦੀ ਕੀਮਤ ਲੱਖਾਂ ਡਾਲਰ ਹੈ।
ਆਰਚਵੈਲ ਸਪੌਟੀਫ਼ਾਈ ਲਈ ਪੋਡਕਾਸਟ ਵੀ ਬਣਾਉਂਦਾ ਹੈ, ਜਿਸ ਵਿੱਚ ਮਸ਼ਹੂਰ ਔਰਤਾਂ ਬਾਰੇ ਪ੍ਰੋਗਰਾਮਾਂ ਦੀ ਸੀਰੀਜ਼ ਚੱਲ ਰਹੀ ਹੈ।
ਹੈਰੀ ਅਤੇ ਮੇਘਨ ਨੇ ਮਾਰਚ 2021 ਵਿੱਚ ਯੂਐੱਸ ਦੀ ਮਸ਼ਹੂਰ ਐਂਕਰ ਓਪਰਾ ਵਿਨਫਰੇ ਨਾਲ ਇੱਕ ਇੰਟਰਵਿਊ ਕੀਤੀ ਸੀ, ਪਰ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਲਈ ਪੈਸੇ ਨਹੀਂ ਦਿੱਤੇ ਗਏ।

ਤਸਵੀਰ ਸਰੋਤ, HARPO PRODUCTIONS - JOE PUGLIESE
ਕਿਤਾਬਾਂ ਤੋਂ ਪੈਸੇ ਕਮਾਉਣਾ
ਮੇਘਨ ਨੇ 2021 ਵਿੱਚ 'ਦਿ ਬੈਂਚ' ਨਾਮ ਦੀ ਇੱਕ ਬੱਚਿਆਂ ਦੀ ਕਿਤਾਬ ਪ੍ਰਕਾਸ਼ਿਤ ਕੀਤੀ।
ਹੈਰੀ ਦੀ ਸਵੈ-ਜੀਵਨੀ ‘ਸਪੇਅਰ’ ਵੀ ਤਿਆਰ ਹੈ ਜੋ 10 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਸਵੈ-ਜੀਵਨੀ ਲਈ ਪ੍ਰਕਾਸ਼ਕ ਪੇਂਗੁਇਨ ਰੈਂਡਮ ਹਾਊਸ ਜੋੜੇ ਦੀਆਂ ਚਲ ਰਹੀਆਂ ਸਮਾਜ ਭਲਾਈ ਦੀਆਂ ਸੰਸਥਾਵਾਂ ਚੈਰਿਟੀ ਸੈਂਟੇਬੇਲ ਅਤੇ ਵੈਲਚਾਈਲਡ ਦੋਵਾਂ ਨੂੰ ਕ੍ਰਮਵਾਰ 15 ਲੱਖ ਅਤੇ 3 ਲੱਖ ਅਮਰੀਕੀ ਡਾਲਰ ਦਾਨ ਦੇਵੇਗਾ।
ਮਾਰਚ 2021 ਵਿੱਚ, ਹੈਰੀ ਨੂੰ ਕੈਲੀਫੋਰਨੀਆ ਦੀ ਲਾਈਫ਼-ਕੋਚਿੰਗ ਫਰਮ ਬੈਟਰਅੱਪ ਲਈ "ਮੁੱਖ ਪ੍ਰਭਾਵ ਅਧਿਕਾਰੀ" ਨਿਯੁਕਤ ਕੀਤਾ ਗਿਆ ਸੀ।

ਤਸਵੀਰ ਸਰੋਤ, HARRY & MEGHAN/ARCHEWELL PRODUCTIONS/NETFLIX
ਪ੍ਰਿੰਸ ਹੈਰੀ ਅਤੇ ਮੇਘਨ ਨੇ ਅਹੁਦਾ ਛੱਡਣ 'ਤੇ ਕੀ ਗੁਆਇਆ?
ਕੰਮ ਕਰਨ ਵਾਲੇ ਸ਼ਾਹੀ ਪਰਿਵਾਰ ਦੇ ਮੈਂਬਰ ਹੋਣ ਵਜੋਂ ਉਨ੍ਹਾਂ ਨੇ ਆਪਣੀ ਸਾਲਾਨਾ ਆਮਦਨ ਦਾ 95% ਹੈਰੀ ਦੇ ਪਿਤਾ ਤੋਂ ਲਿਆ।
ਵਿੱਤੀ ਸਾਲ 2018-2019 (ਉਨ੍ਹਾਂ ਦੇ ਵਿਆਹ ਦੇ ਪਹਿਲੇ ਸਾਲ) ਵਿੱਚ, ਚਾਰਲਸ ਦੇ ਡੱਚੀ ਆਫ ਕਾਰਨਵਾਲ ਅਸਟੇਟ ਨੇ ਸੁਸੈਕਸ, ਅਤੇ ਡਿਊਕ ਅਤੇ ਡਚੇਸ ਆਫ਼ ਕੈਮਬ੍ਰਿਜ ਦੇ ਜਨਤਕ ਫਰਜ਼ਾਂ ਅਤੇ ਕੁਝ ਨਿੱਜੀ ਖਰਚਿਆਂ ਨੂੰ ਪੂਰਾ ਕਰਨ ਲਈ 50 ਲੱਖ ਪੌਂਡ ਦਿੱਤੇ।
ਡੱਚੀ ਆਫ਼ ਕਾਰਨਵੈਲ ਦਰਸਾਉਂਦਾ ਹੈ ਕਿ ਜੋੜੇ ਨੂੰ ਪ੍ਰਿੰਸ ਵਿਲੀਅਮਜ਼ ਤੇ ਕੇਟ ਨਾਲ ਮਿਲਕੇ ਜੂਨ 2020 ਵਿੱਚ 45 ਲੱਖ ਪੌਂਡ ਮਿਲੇ ਸਨ। ਸ਼ਾਹੀ ਬੁਲਾਰੇ ਮੁਤਾਬਕ,“ਇਹ ਫ਼ੰਡ 2020 ਵਿੱਚ ਰੋਕ ਦਿੱਤੇ ਗਏ ਸਨ।”

ਪ੍ਰਿੰਸ ਹੈਰੀ ਤੇ ਮੇਘਨ ਦੀ ਜ਼ਿੰਦਗੀ
- ਪ੍ਰਿੰਸ ਹੈਰੀ ਤੇ ਅਦਾਕਾਰਾ ਮੇਘਨ 2016 ਵਿੱਚ ਮਿਲੇ
- ਥੋੜ੍ਹੇ ਪਰਿਵਾਰਿਕ ਵਿਰੋਧ ਤੋਂ ਬਾਅਦ ਦੋਵਾਂ ਦਾ 2018 ਵਿੱਚ ਵਿਆਹ ਹੋਇਆ
- ਸਧਾਰਨ ਜ਼ਿੰਦਗੀ ਜਿਉਣ ਦੇ ਇਰਾਦੇ ਨਾਲ ਦੋਵਾਂ ਨੇ ਜਨਵਰੀ 2020 ਵਿੱਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਵਜੋਂ ਮਿਲੇ ਅਹੁਦਿਆਂ ਨੂੰ ਛੱਡਿਆ
- ਸ਼ਾਹੀ ਜ਼ਿੰਮੇਵਾਰੀਆਂ ਛੱਡਣ ਤੋਂ ਬਾਅਦ ਦੋਵੇਂ ਅਮਰੀਕਾ ਜਾ ਕੇ ਰਹਿਣ ਲੱਗੇ
- ਸ਼ਾਹੀ ਪਰਿਵਾਰ ਦੇ ਮੈਂਬਰ ਹੋਣ ਵਜੋਂ ਪੈਸੇ ਮਿਲੇ ਪਰ ਹੁਣ ਕਿਤਾਬਾਂ ਤੇ ਵੈੱਬ ਸੀਰੀਜ਼ ਉਨ੍ਹਾਂ ਦੀ ਆਮਦਨ ਦੇ ਜ਼ਰੀਏ ਹਨ

ਇੱਕ ਵਾਰ ਜਦੋਂ ਉਹ ਅਧਿਕਾਰਤ ਡਿਊਟੀਆਂ ਤੋਂ ਪਿੱਛੇ ਹਟ ਗਏ ਤਾਂ ਡਿਊਕ ਅਤੇ ਡਚੇਸ ਹੁਣ ਸੀਨੀਅਰ ਸ਼ਾਹੀ ਪਰਿਵਾਰ ਨੂੰ ਮਿਲਣ ਵਾਲੇ ਸੁਰੱਖਿਆ ਦੀ ਸੁਵਿਧਾ ਤੋਂ ਵੀ ਬਾਹਰ ਹੋ ਗਏ ਸਨ।
ਜਦੋਂ ਹੈਰੀ ਨੇ ਯੂਕੇ ਨੂੰ ਛੱਡਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਲਈ ਪੁਲਿਸ ਸੁਰੱਖਿਆਂ ਤੋਂ ਬਿਨ੍ਹਾਂ ਪਰਿਵਾਰ ਨੂੰ ਵਾਪਸ ਲਿਉਣਾ ਬਹੁਤ ਔਖਾ ਹੈ।
ਉਨ੍ਹਾਂ ਨੂੰ ਜੁਲਾਈ 2022 ਵਿੱਚ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਸੁਰੱਖਿਆ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਆਗਿਆ ਮਿਲੀ।

ਤਸਵੀਰ ਸਰੋਤ, Reuters
ਮਹਾਰਾਣੀ ਨੇ ਇੱਕ ਬੰਗਲਾ ਤੋਹਫ਼ੇ ਵਜੋਂ ਦਿੱਤਾ
ਮਹਾਰਾਣੀ ਐਲਿਜ਼ਾਬੈਥ ਨੇ 2018 ਵਿੱਚ ਹੈਰੀ ਅਤੇ ਮੇਘਨ ਨੂੰ ਉਨ੍ਹਾਂ ਦੇ ਵਿਆਹ ਮੌਕੇ ਵਿੰਡਸਰ ਵਿੱਚ ਫ਼ਰੋਗਮੋਰ ਕਾਟੇਜ ਦਿੱਤਾ ਸੀ। ਇਸ ਦੀ ਮੁਰੰਮਤ ਲਈ ਉਸ ਸਮੇਂ ਕਰਾਉਣ ਇਸਟੇਟ ਵਲੋਂ 24 ਲੱਖ ਪੌਂਡ ਖ਼ਰਚੇ ਗਏ ਸਨ।
ਜੋੜੇ ਵਲੋਂ ਜਦੋਂ ਉਨ੍ਹਾਂ ਨੇ ਵਿਰਾਸਤੀ ਹੱਕ ਛੱਡੇ ਤਾਂ ਇਹ ਪੈਸੇ ਵਾਪਸ ਕਰ ਦਿੱਤੇ ਗਏ।
ਹੈਰੀ ਅਤੇ ਮੇਘਨ ਕੋਲ ਹੋਰ ਕਿਹੜੇ ਫੰਡ ਹਨ?
ਵਿਲੀਅਮ ਅਤੇ ਹੈਰੀ ਤੋਂ 1997 ਵਿੱਚ ਉਨ੍ਹਾਂ ਦੀ ਮਾਂ ਰਾਜਕੁਮਾਰੀ ਡਾਇਨਾ ਦੀ ਮੌਤ ਸਮੇਂ 130 ਲੱਖ ਪੌਂਡ ਦੀ ਵੱਡੀ ਜਾਇਦਾਦ ਮਿਲੀ ਸੀ।
ਓਪਰਾ ਵਿਨਫ਼ਰੀ ਨੂੰ ਦਿੱਤੇ ਇੰਟਰਵਿਊ ਵਿੱਚ ਹੈਰੀ ਨੇ ਕਿਹਾ ਸੀ ਕਿ ਜੇ ਉਸ ਕੋਲ ਮਾਂ ਦੀ ਦਿੱਤੀ ਜਾਇਦਾਦ ਨਾ ਹੁੰਦੀ ਤਾਂ ਮੈਂ ਜੋ ਕਰ ਰਿਹਾ ਹਾਂ ਨਾ ਕਰ ਪਾਉਂਦਾ।
ਉਨ੍ਹਾਂ ਨੇ ਇਹ ਵੀ ਮੰਨਿਆ ਕਿ ਹੈਰੀ ਨੂੰ ਉਨ੍ਹਾਂ ਦੀ ਪੜਦਾਦੀ ਤੇ ਮਾਂ ਤੋਂ ਲੱਖਾਂ ਪੌਂਡ ਵਿਰਾਸਤ ਵਿੱਚ ਮਿਲੇ ਹਨ।
ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਮਰਹੂਮ ਰਾਣੀ ਨੇ ਉਨ੍ਹਾਂ ਲਈ ਕੋਈ ਪੈਸਾ ਛੱਡਿਆ ਸੀ ਜਾਂ ਨਹੀਂ।
ਉਸਦੇ ਅਦਾਕਾਰੀ ਕਰੀਅਰ ਦੌਰਾਨ, ਡਚੇਸ ਆਫ ਸੁਸੈਕਸ ਨੂੰ ਕਥਿਤ ਤੌਰ 'ਤੇ ਕਾਨੂੰਨੀ ਡਰਾਮਾ ‘ਸੂਟਸ’ ਦੇ ਹਰੇਕ ਐਪੀਸੋਡ ਲਈ 50,000 ਡਾਲਰ ਮਿਲੇ ਸਨ। ਉਨ੍ਹਾਂ ਨੇ ਇਸ ਪ੍ਰੋਗਰਾਮ ਲਈ 100 ਤੋਂ ਵੱਧ ਐਪੀਸੋਡਾਂ ਵਿੱਚ ਭੂਮਿਕਾ ਨਿਭਾਈ ਸੀ।

ਤਸਵੀਰ ਸਰੋਤ, Getty Images
ਨੈੱਟਫ਼ਲਿਕਸ ਦੀ ਨਵੀਂ ਸੀਰੀਜ਼
ਇਸ ਸੀਰੀਜ਼ ਨੂੰ ਨੈੱਟਫ਼ਲਿਕਸ ਵਲੋਂ ਬਹੁਤ ਪ੍ਰੋਮੋਟ ਕੀਤਾ ਗਿਆ। ਇਸ ਸੀਰੀਜ਼ ਵਿੱਚ ਪ੍ਰਿੰਸ ਹੈਰੀ ਦੀ ਜ਼ਿੰਦਗੀ ਦੀਆਂ ਨਿੱਜੀ ਗੱਲਾਂ ਜਿਵੇਂ ਕਿ ਉਨ੍ਹਾਂ ਨੂੰ ਪੀਣ ਵਿੱਚ ਕੀ ਪਸੰਦ ਹੈ ਵਗੈਰਾ ਵੀ ਪਤਾ ਲੱਗ ਜਾਵੇਗਾ।
ਇਸ ਸੀਰੀਜ਼ ਵਿੱਚ ਉਨ੍ਹਾਂ ਦੀ ਮੁਹੱਬਤ ਦੀ ਦਾਸਤਾਨ ਬਾਰੇ ਪਤਾ ਲੱਗੇਗਾ। ਇਸ ਜੋੜੇ ਨੇ ਸ਼ਾਹੀ ਪਰਿਵਾਰ ਤੋਂ ਅਲੱਗ ਹੋਣ ਤੋਂ ਬਾਅਦ 2020 ਵਿੱਚ ਵੀਡੀਓ ਡਾਈਰੀਜ਼ ਸ਼ੂਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਇਸ ਨੈੱਟਫ਼ਲਿਕਸ ਦੇ ਸ਼ੋਅ ਬਾਰੇ ਐਲਾਨ ਬਹੁਤ ਮਹੀਨੇ ਪਹਿਲਾਂ ਹੋਇਆ ਸੀ।
ਇਸ ਜੋੜੇ ਦਾ ਕਹਿਣਾ ਹੈ ਕਿ ਇਹ ਡਾਕੂਮੈਂਟਰੀ ਨੈੱਟਫ਼ਲਿਕਸ ਦੇ ਹੱਥਾਂ ਵਿੱਚ ਉਨ੍ਹਾਂ ਦੀ ਸਚਾਈ ਹੋਣਾ ਹੈ। ਉਨ੍ਹਾਂ ਦੀ ਮੁਹੱਬਤ, ਜੇ ਵਰਤਾਰੇ ਵਿਰੁੱਧ ਖੜ੍ਹੇ ਹੋਣ ਦੀ ਜੰਗ ਸਭ ਕੁਝ ਬਾਰੇ ਇਹ ਡਾਕੂਮੈਂਟਰੀ ਦੱਸਦੀ ਹੈ।












