ਰੋਮ ਦੀ ਮਹਾਰਾਣੀ, ਜੋ ਦਿਨ ਵੇਲ਼ੇ ਸਿਆਸੀ ਸਾਜ਼ਿਸ਼ਾਂ ਕਰਦੀ ਤੇ ਰਾਤੀਂ ਵੇਸਵਾ ਦੇ ਕੋਠੇ ਉੱਤੇ ਚਲੀ ਜਾਂਦੀ

ਮੇਸਾਲੀਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰਲੋਟ ਵੋਲਟਰ ਮੇਸਾਲੀਨਾ ਦੀ ਅਦਾਕਾਰੀ ਵਿੱਚ 1875 ਦੌਰਾਨ।
    • ਲੇਖਕ, ਰੇਡਾਕਸ਼ੀਅਨ
    • ਰੋਲ, ਬੀਬੀਸੀ ਵਰਲਡ ਸਰਵਿਸ

ਰੋਮ ਦੀ ਸਿਆਸਤ ਲਗਾਤਾਰ ਸਾਜ਼ਿਸ਼ਾਂ ਅਤੇ ਚਾਲਾਂ ਨਾਲ ਭਰੇ ਬੇਰਹਿਮ ਡਰਾਮੇ ਦੀ ਤਰ੍ਹਾਂ ਸੀ। ਬੇਰਹਿਮ ਸਿਆਸਤ, ਸ਼ੱਕੀ ਮੌਤਾਂ ਅਤੇ ਜ਼ੋਖਮ ਭਰੀਆਂ ਯੋਜਨਾਵਾਂ ਵਾਲੀ ਦੁਨੀਆ ਦੇ ਬਾਵਜੂਦ, ਮਹਾਰਾਣੀ ਵਾਲੇਰੀਆ ਮੇਸਾਲੀਨਾ ਦੀ ਬਦਨਾਮੀ ਭਰੀ ਜ਼ਿੰਦਗੀ ਦੇ ਚਰਚੇ ਲੁਕੇ ਨਾ ਰਹੇ।

ਉਸ ਨੂੰ ਨਾ ਸਿਰਫ਼ ਸੱਤਾ ‘ਤੇ ਕਾਬਜ਼ ਰਹਿਣ ਲਈ ਕੀਤੀਆਂ ਸਾਜ਼ਿਸ਼ਾਂ ਲਈ ਜਾਣਿਆ ਜਾਂਦਾ ਹੈ, ਬਲਕਿ ਸਭ ਤੋਂ ਵੱਧ ਉਸ ਦੀ ‘ਜਿਨਸੀ ਭੁੱਖ’ ਲਈ ਜਾਣਿਆ ਜਾਂਦਾ ਹੈ।

ਇੱਥੋਂ ਤੱਕ ਕਿ ਐਨਸਾਈਕਲੋਪੀਡੀਆ ਕੁਦਰਤੀ ਇਤਿਹਾਸ ਵਿੱਚ ਵੀ ਇਸ ਨੂੰ ਐਲਡਰ (77AD) ਨੇ ਵਿਗਿਆਨਿਕ ਸਬੂਤ ਵਜੋਂ ਲਿਆਂਦਾ ਕਿ ਇਨਸਾਨ ਜਿਨਸੀ ਤੌਰ ‘ਤੇ ਸਭ ਤੋਂ ਵੱਧ ‘ਅਸੰਤੁਸ਼ਟ’ ਜਾਨਵਰ ਹੈ।

ਰੋਮਨ ਲੇਖਕ ਮੁਤਾਬਕ, ਮੇਸਾਲੀਨਾ ਨੇ ਸਭ ਤੋਂ ਮਸ਼ਹੂਰ ਵੇਸਵਾਵਾਂ ਨਾਲ ਮੁਕਾਬਲਾ ਕਰਕੇ ਇਹ ਸਾਬਿਤ ਕੀਤਾ ਹੈ।

ਇਹ ਮੁਕਾਬਲਾ ਇਹ ਦੇਖਣ ਲਈ ਸੀ ਕਿ ਦੋਵਾਂ ਵਿੱਚੋਂ ਕੌਣ 24 ਘੰਟਿਆਂ ਅੰਦਰ ਵੱਧ ਤੋਂ ਵੱਧ ਆਦਮੀਆਂ ਨਾਲ ਸੌ ਸਕਦੀ ਹੈ। ਮਹਾਰਾਣੀ ਉਸ ਸੈਕਸ ਵਰਕਰ ਤੋਂ ਜਿੱਤ ਗਈ ਸੀ।

ਅਜਿਹੀਆਂ ਕਹਾਣੀਆਂ ਨੇ ਮਹਾਰਾਣੀ ਦਾ ਉਹ ਅਕਸ ਬਣਾਇਆ ਜਿਸ ਤੋਂ ਸਮਝਣਾ ਔਖਾ ਹੋ ਜਾਂਦਾ ਹੈ ਕਿ ਉਹ ਅਸਲ ਵਿੱਚ ਕਿਸ ਤਰ੍ਹਾਂ ਦੀ ਔਰਤ ਸੀ।

ਅਚਾਨਕ ਮਿਲੀ ਸੱਤਾ

ਮੇਸਾਲੀਨਾ ਕਲੌਡੀਅਸ ਦੀ ਤੀਜੀ ਪਤਨੀ ਸੀ। ਕਲੌਡੀਅਸ ਉਹ ਸ਼ਾਸਕ ਜਿਸ ਨੇ ਰੋਮਨ ਰਾਜ ਨੂੰ ਉੱਤਰੀ ਅਫ਼ਰੀਕਾ ਤੱਕ ਫੈਲਾਇਆ ਅਤੇ ਗਰੇਟ ਬ੍ਰਿਟੇਨ ਨੂੰ ਇੱਕ ਸੂਬਾ ਬਣਾਇਆ।

ਮੇਸਾਲੀਨਾ ਦਾ ਜਨਮ ਕਦੋਂ ਹੋਇਆ, ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ, ਪਰ ਅਨੁਮਾਨ ਲਗਾਇਆ ਜਾਂਦਾ ਹੈ ਕਿ ਵਿਆਹ ਵੇਲੇ ਉਸ ਦੀ ਉਮਰ 15-18 ਸਾਲ ਦੇ ਵਿਚਕਾਰ ਸੀ ਜਦਕਿ ਕਲੌਡੀਅਸ ਦੀ ਉਮਰ 50 ਸਾਲ ਦੇ ਨੇੜੇ ਸੀ।

ਭਾਵੇਂ ਮੇਸਾਲੀਨਾ ਇੱਕ ਰਸੂਖਦਾਰ ਅਤੇ ਦੌਲਤਮੰਦ ਪਰਿਵਾਰ ਵਿੱਚੋਂ ਸੀ ਅਤੇ ਉਸ ਦਾ ਪਤੀ ਸ਼ਾਹੀ ਪਰਿਵਾਰ ਦਾ ਹਿੱਸਾ ਸੀ, ਪਰ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਇੱਕ ਦਿਨ ਮਹਾਰਾਣੀ ਬਣ ਜਾਏਗੀ।

ਮੇਸਾਲੀਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੈਡਰਿਕੋ ਫਰਾਫਿਨੀ ਵੱਲੋਂ 1867-1868 ਵਿੱਚ ਪੇਂਟ ਕੀਤੀ ਗਈ ਮੇਸਾਲੀਨਾ ਜ਼ਿੰਦਗੀ ਬਾਰੇ ਪੇਂਟਿੰਗ।

ਕਲੌਡੀਅਸ ਬਿਮਾਰ, ਲੰਗੜਾ, ਅੜਬ ਸੁਭਾਅ ਵਾਲਾ ਅਤੇ ਬੇਢੰਗਾ ਸੀ, ਇਸ ਲਈ ਉਸ ਦੇ ਪਰਿਵਾਰ ਲਈ ਉਸ ਦਾ ਰਾਜ-ਗੱਦੀ ‘ਤੇ ਬੈਠਣਾ ਸ਼ਰਮਿੰਦਾ ਕਰਨ ਵਾਲਾ ਸੀ।

ਉਸ ਨੇ ਲੰਬਾ ਸਮਾਂ ਇਤਿਹਾਸ ਦੀਆਂ ਕਿਤਾਬਾਂ ਲਿਖਣ ਵਿੱਚ ਖੁਦ ਨੂੰ ਵਿਅਸਤ ਰੱਖਿਆ ਅਤੇ ਉਦੋਂ ਤੱਕ ਸੱਤਾਂ ਤੋਂ ਪਾਸੇ ਰਿਹਾ ਜਦੋਂ ਤੱਕ ਉਸ ਦੇ ਭਤੀਜੇ ਮਹਾਰਾਜਾ ਕੈਲੀਗੁਲਾ ਨੇ ਉਸ ਨੂੰ ਕੌਂਸਲ ਅਤੇ ਸੈਨੇਟਰ ਵਜੋਂ ਨਿਯੁਕਤ ਨਾ ਕਰ ਦਿੱਤਾ।

ਕੈਲੀਗੁਲਾ ਦੇ ਕਤਲ ਤੋਂ ਬਾਅਦ ਅਚਾਨਕ ਸੱਤਾ ਉਸ ਨੂੰ ਮਿਲ ਗਈ।

ਅਗਲੇ ਦਿਨ ਉਸ ਨੂੰ ਮਹਾਰਾਜਾ ਐਲਾਨ ਦਿੱਤਾ ਗਿਆ।

ਉਸ ਵੇਲੇ ਰੋਮ ਨਵੀਂ ਤਰ੍ਹਾਂ ਦੀ ਸਰਕਾਰ ਨਾਲ ਤਾਲਮੇਲ ਦੀ ਕੋਸ਼ਿਸ਼ ਕਰ ਰਿਹਾ ਸੀ।

ਕਲੌਡੀਅਸ, ਜੁਲੀਓ-ਕਲੌਡੀਅਨ ਰਾਜਵੰਸ਼ ਦਾ ਚੌਥਾ ਸ਼ਾਸਕ ਸੀ ਅਤੇ ਰੋਮਨ ਸ਼ਾਸਨ ਦਾ ਪਹਿਲਾ।

ਇਸ ਤੋਂ ਪਹਿਲਾਂ ਦੇ ਇਤਿਹਾਸ ਵਿੱਚ, ਰੋਮ ਇੱਕ ਗਣਤੰਤਰ ਰਿਹਾ ਸੀ, ਜਿਸ ਨੂੰ ਚੁਣੇ ਹੋਏ ਮੈਜਿਸਟ੍ਰੇਟ ਅਤੇ ਅਰਿਸਟੋਕ੍ਰੈਟਿਕ ਸੈਨੇਟ ਚਲਾਉਂਦੇ ਸੀ।

ਪਰ ਜੂਲੀਅਸ ਸੀਜ਼ਰ ਅਤੇ ਮਹਾਨ ਪੈਂਪੇ ਵਿਚਕਾਰ ਘਰੇਲੂ ਜੰਗ ਤੋਂ ਅੱਧੀ ਸਦੀ ਬਾਅਦ, ਅਗਸਤਸ ਤਾਨਾਸ਼ਾਹੀ ਸੱਤਾ ਦੇ ਬਦਲੇ ਸ਼ਾਂਤੀ, ਤਰੱਕੀ ਅਤੇ ਸਥਿਰਤਾ ਦੀ ਪੇਸ਼ਕਸ਼ ਲੈ ਕੇ ਆਏ।

ਉੱਥੋਂ ਦੀ ਸਿਆਸਤ ਜਨਤਕ ਮੰਚਾਂ ਅਤੇ ਇਕੱਠਾਂ ਤੋਂ ਹਟ ਕੇ ਹੁਣ ਇੰਪੀਰੀਅਲ ਕੋਰਟ ਤੱਕ ਪਹੁੰਚ ਗਈ।

ਉਦੋਂ ਤੋਂ, ਸੈਨੇਟ ਵਿੱਚ ਕਿਸੇ ਦੀ ਪੁਜ਼ੀਸ਼ਨ ਦੀ ਬਜਾਏ, ਇਹ ਅਹਿਮ ਹੋਣ ਲੱਗ ਗਿਆ ਕਿ ਸ਼ਾਸਕ ਦੇ ਨੇੜੇ ਕੌਣ ਹੈ।

ਇਹ ਅਹਿਮ ਸੀ ਕਿ ਸ਼ਾਸਕ ਦੇ ਨਾਲ ਬੈਠੀ ਮਹਾਰਾਣੀ ਤੋਂ ਵੀ ਜ਼ਿਆਦਾ ਸ਼ਾਸਕ ਦੇ ਨੇੜੇ ਕੌਣ ਹੈ।

ਪਰ ਮੇਸਾਲੀਨਾ ਨੇ ਕੈਲੀਗੁਲਾ ਦੇ ਦਰਬਾਰ ਵਿੱਚੋਂ ਇੱਕ ਸਬਕ ਸਿੱਖਿਆ ਸੀ ਕਿ ਭਾਵੇਂ ਮਹਾਰਾਜਾ ਨਾਲ ਨੇੜਤਾ ਕਿਸੇ ਵੀ ਰੋਮਨ ਲਈ ਸ਼ਕਤੀ ਅਤੇ ਮੌਕੇ ਲਿਆ ਸਕਦੀ ਹੈ ਪਰ ਉਸ ਦੀ ਜਾਨ ਵੀ ਖ਼ਤਰੇ ਵਿੱਚ ਪਾਉਂਦੀ ਹੈ।

ਮੇਸਾਲੀਨਾ

ਮਹਾਰਾਣੀ ਮੇਸਾਲੀਨਾ ਬਾਰੇ ਖਾਸ ਗੱਲਾਂ:

  • ਮੇਸਾਲੀਨਾ ਕਲੌਡੀਅਸ ਦੀ ਤੀਜੀ ਪਤਨੀ ਸੀ। ਕਲੌਡੀਅਸ ਉਹ ਸ਼ਾਸਕ ਜਿਸ ਨੇ ਰੋਮਨ ਰਾਜ ਨੂੰ ਉੱਤਰੀ ਅਫ਼ਰੀਕਾ ਤੱਕ ਫੈਲਾਇਆ
  • ਪੁਰਾਤਨ ਰੋਮ ਦੀ ਮਹਾਰਾਣੀ ਵਾਲੇਰੀਆ ਮੇਸਾਲੀਨਾ ਦੀ ਬਦਨਾਮੀ ਭਰੀ ਜ਼ਿੰਦਗੀ ਦੇ ਚਰਚੇ ਬਹੁਤ ਹਨ
  • ਸਦੀਆਂ ਤੱਕ, ਉਸ ਦੀ ਕਥਿਤ ਬੇਚੈਨੀ ਅਤੇ ਸੈਕਸੁਅਸ ਬਦਨਾਮੀ ਤੋਂ ਕਈ ਨਾਵਲ, ਨਾਟਕ ਅਤੇ ਫ਼ਿਲਮਾਂ ਪ੍ਰੇਰਿਤ ਹੁੰਦੇ ਰਹੇ
  • ਮੇਸਾਲੀਨਾ ਦੀ ਮੌਤ ਬਾਰੇ ਵੀ ਕਈ ਤਰ੍ਹਾਂ ਦੀਆਂ ਕਹਾਣੀਆਂ ਹਨ ਕਿ ਉਸ ਨੂੰ ਕਿਵੇਂ ਮਾਰਿਆ ਗਿਆ
ਮੇਸਾਲੀਨਾ

ਮੇਸਾਲੀਨਾ ਨੇ ਜੋ ਸਬਕ ਸਿੱਖੇ

ਰੋਮਨ ਕੋਰਟ ਵਿੱਚ ਸਿਆਸਤ ਬੇਰਹਿਮ ਸੀ।

ਬੀਬੀਸੀ ਹਿਸਟਰੀ ਐਕਸਟਰਾ ਨੂੰ ਇਤਿਹਾਸਕਾਰ ਕਰਗਿਲ-ਮਾਰਟਿਨ ਨੇ ਦੱਸਿਆ, “ਕਾਫ਼ੀ ਕੁਝ ਦਾਅ ’ਤੇ ਸੀ। ਜੇ ਤੁਸੀਂ ਮਹਾਰਾਜਾ ਹੁੰਦੇ ਤਾਂ ਜਾਣਦੇ ਹੁੰਦੇ ਕਿ ਸਿਰਫ਼ ਇੱਕੋ ਰਸਤਾ ਸੀ ਜਿਸ ਨਾਲ ਤੁਸੀਂ ਮਹਾਰਾਜਾ ਨਾ ਰਹੋ, ਉਸ ਸੀ ਮੌਤ।”

ਇਸੇ ਲਈ ਉਹ ਸੱਤਾ ਨਾਲ ਚਿਪਕੇ ਰਹਿੰਦੇ ਸੀ, ਕਿਉਂਕਿ ਜੇ ਉਹ ਹਟਦੇ ਤਾਂ ਸੰਭਾਵਾਨਾ ਸੀ ਕਿ ਮਾਰੇ ਜਾਂਦੇ।

ਕਲੌਡੀਓ ਅਤੇ ਮੇਸਾਲੀਨਾ ਆਪਣੇ ਰੁਤਬੇ ਦੇ ਖ਼ਤਰਿਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ, ਕਿਉਂਕਿ ਉਨ੍ਹਾਂ ਨੇ ਆਪਣੇ ਤੋਂ ਪਹਿਲਾਂ ਵਾਲਿਆਂ ਨੂੰ ਸ਼ਾਹੀ ਮਹਿਲ ਵਿੱਚ ਹੀ ਟੋਟੇ-ਟੋਟੇ ਹੁੰਦਿਆਂ ਦੇਖਿਆ ਸੀ।

ਅਫ਼ਵਾਹਾਂ ਸਨ ਕਿ ਕਾਲੀਗੁਲਾ ਨੂੰ ਅਜਿਹੇ ਵਹਿਸ਼ੀ ਤਰੀਕੇ ਨਾਲ ਮਾਰਿਆ ਗਿਆ ਸੀ ਕਿ ਲੋਕਾਂ ਨੇ ਉਸ ਦੇ ਮਾਸ ਦੇ ਟੁਕੜੇ ਖਾਧੇ ਸੀ।

ਕਲੌਡੀਅਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਲੌਡੀਅਸ-5

ਇਤਿਹਾਸਕਾਰ ਨੇ ਦੱਸਿਆ, “ਉਸ ਤੋਂ ਬਾਅਦ, ਉਸ ਦੀ ਪਤਨੀ ਤੇ ਛੋਟੀ ਬੇਟੀ ਨੂੰ ਮਾਰਿਆ ਗਿਆ ਕਿਉਂਕਿ ਉਨ੍ਹਾਂ ਨੂੰ ਭਵਿੱਖ ਵਿੱਚ ਸੰਭਾਵਿਤ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਸੀ।”

ਜਦੋਂ ਇਹ ਸਭ ਹੋਇਆ, ਭਵਿੱਖ ਦੇ ਕਾਰਜਕਾਰੀ ਸ਼ਾਸਕ ਦੀ ਵੀ ਉਸੇ ਉਮਰ ਦੀ ਬੇਟੀ ਸੀ ਅਤੇ ਮੇਸਾਲੀਨਾ ਅੱਠ ਮਹੀਨੇ ਦੀ ਗਰਭਵਤੀ ਸੀ।

“ਇਸੇ ਲਈ ਮੈਨੂੰ ਲਗਦਾ ਹੈ ਕਿ ਮੇਸਾਲੀਨਾ ਸੱਤਾ ਦੇ ਪਹਿਲੇ ਦਿਨ ਤੋਂ ਜਾਣਦੀ ਸੀ ਕਿ ਕੰਟਰੋਲ ਰੱਖਣ ਲਈ ਉਸ ਨੂੰ ਸਭ ਕਰਨਾ ਪਵੇਗਾ ਅਤੇ ਉਹੀ ਜਜ਼ਬਾ ਉਸ ਦੇ ਰਾਜ ਦੌਰਾਨ ਬਣਿਆ ਰਿਹਾ।”

ਕਰੀਬ ਇੱਕ ਦਹਾਕੇ ਤੱਕ ਉਹ ਸ਼ਾਇਦ ਮ਼ੈਡੀਟੇਰੀਅਨ ਦੀ ਸਭ ਤੋਂ ਤਾਕਤਵਰ ਔਰਤ ਸੀ।

ਉਹ ਸ਼ਾਹੀ ਦਰਬਾਰ ਵਿੱਚ ਸਭ ਤੋਂ ਉੱਚੀ ਪਦਵੀ ‘ਤੇ ਸੀ ਅਤੇ ਆਪਣਾ ਮੁਕਾਮ ਕਾਇਮ ਰੱਖਣ ਲਈ ਹਮੇਸ਼ਾ ਕੁਝ ਵੀ ਕਰਨ ਨੂੰ ਤਿਆਰ ਰਹਿੰਦੀ ਸੀ।

ਉਹ ਸਿਆਸੀ ਸਾਜ਼ਿਸ਼ਾਂ ਵਿੱਚ ਸ਼ਾਮਲ ਹੋ ਗਈ, ਆਪਣੇ ਸਿਆਸੀ ਦੁਸ਼ਮਣਾਂ ਖ਼ਿਲਾਫ਼ ਦੋਸ਼ ਲਾਉਣ ਦੀਆਂ ਵਿਉਂਤਾਂ ਬਣਾਉਣ ਲੱਗੀ ਤਾਂ ਕਿ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ ਜਾਂ ਫਿਰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ।

ਉਸ ਨੇ 48 A.D. ਦੇ ਅੰਤ ਤੱਕ ਬੜੀ ਕਾਮਯਾਬੀ ਨਾਲ ਉਹ ਜ਼ਿੰਦਗੀ ਬਿਤਾਈ ਅਤੇ ਫਿਰ ਰਹੱਸਮਈ ਤਰੀਕੇ ਨਾਲ ਅਤੇ ਨਾਟਕੀ ਹਾਲਾਤ ਵਿੱਚ ਉਸ ਦਾ ਕਤਲ ਹੋ ਗਿਆ।

ਉਸ ਦੀਆਂ ਯਾਦਾਂ ਮਿਟਾਉਣਾ

ਉਸ ਦੀ ਮੌਤ ਤੋਂ ਬਾਅਦ, ਹਰ ਉਹ ਚੀਜ਼ ਜੋ ਉਸ ਦੀ ਯਾਦ ਦਵਾਉਂਦੀ ਸੀ, ਜਿਵੇਂ ਕਿ ਉਸ ਦੀਆਂ ਮੂਰਤੀਆਂ ਖਤਮ ਕਰ ਦਿੱਤੀ ਗਈ ਅਤੇ ਲਿਖਤਾਂ ਤੋਂ ਉਸ ਦਾ ਨਾਮ ਮਿਟਾਇਆ ਗਿਆ।

ਅਗਲੇ ਦਹਾਕਿਆਂ ਵਿੱਚ ਇਤਿਹਾਸ ਦਾ ਉਹ ਖਾਲੀਪਣ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਨਾਲ ਭਰਿਆ ਗਿਆ।

ਉਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਉਹ ਖ਼ੂਬਸੂਰਤ, ਕਾਲੇ ਸੰਘਣੇ ਵਾਲਾਂ ਵਾਲੀ, ਆਕਰਸ਼ਕ ਕੂਲ਼੍ਹੇ ਅਤੇ ਅਜਿਹੀ ਮੁਸਕਰਾਹਟ ਵਾਲੀ ਜੋ ਹਰ ਮਰਦ ਨੂੰ ਦੀਵਾਨਾ ਬਣਾ ਲਵੇ।

ਉਹ ਕਵੀ ਡੇਸੀਮੋ ਜੁਨੀਓ ਜੁਨੇਵਾਈਲ ਦੀਆਂ ਕਈ ਲਿਖਤਾਂ ਦੀ ਮੁੱਖ ਕਿਰਦਾਰ ਸੀ, ਜਿਸ ਨੇ ਆਪਣੇ ਇੱਕ ਵਿਅੰਗ ਵਿੱਚ ਉਸ ਨੂੰ ‘ਸ਼ਾਹੀ ਵੇਸਵਾ’ ਕਿਹਾ।

ਮੇਸਾਲੀਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਹਿਲੀ ਸਦੀ ਦਾ, ਬ੍ਰਿਟੈਨਿਕਸ ਨੂੰ ਫੜੇ ਹੋੇਏ ਮੇਸਾਲੀਨਾ ਦਾ ਸੰਗਮਰਮਰ ਦਾ ਬੁੱਤ

ਉਹ ਕਹਿੰਦੇ ਹਨ ਕਿ ਜਿਵੇਂ ਹੀ ਉਸ ਦੇ ਪਤੀ ਸੌ ਜਾਂਦੇ, ਉਹ ਮਹਿਲ ਛੱਡ ਕੇ ਨਕਲੀ ਵਾਲ ਲਗਾ ਕੇ ਵੇਸਵਾਵਾਂ ਦੇ ਕੋਠੇ ‘ਤੇ ਚਲੀ ਜਾਂਦੀ ਸੀ ਕਿਉਂਕਿ ਉਸ ਨੂੰ ਅਸਲ ਬਿਸਤਰ ਨਾਲ਼ੋਂ ਸਸਤਾ ਬਿਸਤਰ ਪਸੰਦ ਸੀ।

ਉੱਥੇ ਉਹ ਗਾਹਕਾਂ ਨਾਲ ਸੌਂਦੀ ਜਦੋਂ ਤੱਕ ਕੋਠਾ ਚਲਾਉਣ ਵਾਲਾ ਦਲਾਲ ਉਸ ਨੂੰ ਧੱਕੇ ਨਾਲ ਉੱਥੋਂ ਨਾ ਭੇਜਦਾ…ਉਹ ਥੱਕੀ ਜ਼ਰੂਰ ਹੁੰਦੀ, ਪਰ ਸੰਤੁਸ਼ਟ ਨਾ ਹੁੰਦੀ।

ਸਦੀਆਂ ਤੱਕ, ਉਸ ਦੀ ਕਥਿਤ ਬੇਚੈਨੀ ਅਤੇ ਸੈਕਸੁਅਸ ਬਦਨਾਮੀ ਤੋਂ ਕਈ ਨਾਵਲ, ਨਾਟਕ ਅਤੇ ਫ਼ਿਲਮਾਂ ਪ੍ਰੇਰਿਤ ਹੁੰਦੇ ਰਹੇ।

ਕਰਗਿਲ ਮਾਰਟਿਨ ਮੁਤਾਬਕ, “ਮੌਤ ਤੋਂ ਬਾਅਦ ਉਹ ‘ਬੇਕਾਬੂ ਸੈਕਸੁਐਲਟੀ’ ਦਾ ਪ੍ਰਤੀਕ ਬਣ ਗਈ ਅਤੇ ਉਸ ਦੇ ਸਿਆਸੀ ਐਕਸ਼ਨਾਂ ਬਾਰੇ ਤਕਰੀਬਨ ਸਾਰੀਆਂ ਹੀ ਕਹਾਣੀਆਂ ਮੇਸਾਲੀਨਾ ਦੀ ਜਿਨਸੀ ਭੁੱਖ ਦੇ ਬਿਰਤਾਂਤ ‘ਤੇ ਆ ਰੁਕਦੀਆਂ ਸੀ।”

ਪਰ ਜੇ ਅਸੀਂ ਡੂੰਘਾਈ ਵਿੱਚ ਜਾਈਏ ਅਤੇ ਸੱਚਮੁਚ ਉਸ ਦੇ ਸਿਆਸੀ ਫ਼ੈਸਲਿਆਂ ਨੂੰ ਦੇਖੀਏ ਤਾਂ ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਫ਼ੈਸਲੇ ਉਸ ਦੀ ਅਤੇ ਉਸ ਦੇ ਪਤੀ ਦੀ ਸੱਤਾ ਨੂੰ ਹੋ ਸਕਦੇ ਸੰਭਾਵਿਤ ਖਤਰਿਆਂ ਨੂੰ ਟਾਲਣ ਦੀ ਦਿਸ਼ਾ ਵਿੱਚ ਸਨ।

ਉਹ ਜਾਣਦੀ ਸੀ ਕਿ ਉਸ ਦਾ ਅਤੇ ਉਸ ਦੇ ਬੱਚਿਆਂ ਦਾ ਭਵਿੱਖ ਕਲੌਡੀਓ ਦੀ ਸਰਵਉੱਚਤਾ ‘ਤੇ ਨਿਰਭਰ ਕਰਦਾ ਹੈ।

ਮੇਸਾਲੀਨਾ

ਤਸਵੀਰ ਸਰੋਤ, Getty Images

ਬੇਮਿਸਾਲ

ਮੇਸਾਲੀਨਾ ਇਕੱਲੀ ਔਰਤ ਨਹੀਂ ਹੈ ਜਿਸ ਦੀਆਂ ਯਾਦਾਂ ਨੂੰ ਪੁਰਾਤਨ ਰੋਮ ਦੇ ਇਤਿਹਾਸਕਾਰਾਂ ਨੇ ਤੋੜਿਆ ਮਰੋੜਿਆ। ਇਤਿਹਾਸਕਾਰ ਕਹਿੰਦੇ ਹਨ ਕਿ ਅਜਿਹੀ ਕੋਈ ਔਰਤ ਹੈ ਵੀ ਨਹੀਂ ਸੀ ਜਿਸ ਦਾ ਅਕਸ ਇੰਨਾਂ ਗੁੰਝਲਦਾਰ ਹੋਵੇ। ਅਜਿਹੀ ਕੋਈ ਮਿਸਾਲ ਨਹੀਂ ਮਿਲਦੀ।

“ਉਹ ਸੈਕਸੁਅਲ ਲਿਹਾਜ਼ ਵਿੱਚ ਇੱਕ ਬੁਰੀ ਔਰਤ ਬਣ ਗਈ।”

“ਪਰ ਮੈਂ ਸੋਚਦੀ ਹਾਂ ਕਿ ਇਹ ਦਿਮਾਗ਼ ਵਿੱਚ ਰੱਖਣਾ ਜ਼ਰੂਰੀ ਹੈ ਕਿ ਰੋਮ ਵਿੱਚ ਇੱਕ ਤਾਕਤਵਰ ਔਰਤ ਨੂੰ ਬਦਨਾਮ ਕਰਨ ਦਾ ਇਕਲੌਤਾ ਤਰੀਕਾ ਨਹੀਂ ਹੈ, ਹੋਰ ਵੀ ਵਿਕਲਪ ਹਨ।”

“ਉਦਾਹਰਨ ਵਜੋਂ, ਮੇਸਾਲੀਨਾ ਦੀ ਉੱਤਰ ਅਧਿਕਾਰੀ ਅਗਰੀਪਿਨਾ ਨੇ ਵੀ ਖੁਦ ਨੂੰ ਇੱਕ ਖ਼ਤਰਨਾਕ ਔਰਤ ਵਜੋਂ ਪੇਸ਼ ਕੀਤਾ ਪਰ ਲਗਭਗ ਉਲਟ ਤਰੀਕੇ ਨਾਲ।”

“ਮੇਸਾਲੀਨਾ ਖੁਦ ਨੂੰ ਬੇਹਦ ਜਨੂੰਨੀ ਅਤੇ ਤਰਕਹੀਣ ਸਖਸੀਅਤ ਵਜੋਂ ਪੇਸ਼ ਕਰਦੀ ਹੈ, ਸਿਆਸੀ ਪਿੜ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਜਨਾਨਾ ਹੋਣਾ।”

“ਅਗਪੀਪਿਨਾ ਖੁਦ ਨੂੰ ਜ਼ਿਆਦਾ ਹੀ ਮਰਦਾਨਾ ਪੇਸ਼ ਕਰਦੀ ਹੈ, ਬਹੁਤ ਤਰਕ ਵਾਲੀ ਅਤੇ ਬਹੁਤ ਹੀ ਜ਼ਿਆਦਾ ਅਭਿਲਾਸ਼ੀ।”

ਮੇਸਾਲੀਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਕੋਲੇਸ ਨੂਫਰ ਵੱਲੋਂ ਬਣਾਈ 1655 ਦੀ ਪੇਂਟਿੰਗ "ਵੇਸ਼ਵਾ ਦੀ ਸੰਗਤ"

ਅਜੀਬੋ-ਗਰੀਬ ਅੰਤ

ਪਰ ਉਸ ਬਾਰੇ ਕਿਹਾ ਗਿਆ ਸਭ ਝੂਠ ਨਹੀਂ ਹੈ।

“ਭਾਵੇਂ ਰੋਮ ਦੇ ਇਤਿਹਾਸਕਾਰਾਂ ਨੂੰ ਪੁਰਾਣੇ ਚਰਿੱਤਰ ਸਿਰਜਣੇ ਪਸੰਦ ਸੀ, ਅਤੇ ਮੇਸਾਲੀਨਾ ‘ਬੇਕਾਬੂ ਸੈਕਸੁਐਲਟੀ’ ਨੂੰ ਦਰਸਾਉਂਦੀ ਸੀ। ਮੈਨੂੰ ਨਹੀਂ ਲਗਦਾ ਕਿ ਅਸੀਂ ਇਹ ਵਿਚਾਰ ਪੂਰੀ ਤਰ੍ਹਾਂ ਪਾਸੇ ਰੱਖ ਸਕਦੇ ਹਾਂ ਕਿ ਉਹ ਇੱਕ ਬਹੁਤ ਕਾਮੁਕ ਅਤੇ ਵਿਭਚਾਰੀ ਸੀ।”

ਇਹ ਸੰਭਵ ਹੈ ਕਿ ਉਸ ਦੇ ਆਦਮੀਆਂ ਨਾਲ ਵਿਆਹ ਤੋਂ ਬਾਹਰ ਸੰਬੰਧ ਹੋਣ ਜਿਵੇਂ ਕਿ ਉਦੋਂ ਦੇ ਮਹਾਨ ਥੀਏਟਰ ਸਟਾਰ ਮਨੇਸਟਰ ਅਤੇ ਰੋਮ ਦੇ ਸਭ ਤੋਂ ਸੋਹਣੇ ਅਰਿਸਟੋਕ੍ਰੇਟ ਗਾਇਉਸ ਸਿਲਿਓ ਨਾਲ।

ਕਿਹਾ ਗਿਆ ਕਿ ਸਿਲਿਓ ਲਈ ਉਹ ਦੀਵਾਨੀ ਹੋ ਗਈ ਸੀ, ਅਤੇ ਦੀਵਾਨਾਪਨ ਲੁਕੋਇਆ ਨਹੀਂ ਅਤੇ ਉਸ ਲਈ ਉਹ ਸਭ ਕਰਨਾ ਚਾਹੁੰਦੀ ਸੀ ਜੋ ਕਿਸੇ ਹੋਰ ਪ੍ਰੇਮੀ ਲਈ ਨਹੀਂ ਕੀਤਾ।

ਇਸ ਤਰ੍ਹਾਂ 48ਵੇਂ ਸਾਲ ਦੇ ਅੰਤ ਵਿੱਚ, ਅਸੀਂ ਬਹੁਤ ਹੀ ਨਾਟਕੀ ਘਟਨਾ ਦੇਖਦੇ ਹਾਂ ਜੋ ਮੇਸਾਲੀਨਾ ਦੀ ਮੌਤ ਨਾਲ ਖਤਮ ਹੁੰਦੀ ਹੈ।

ਮੇਸਾਲੀਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੇਸਾਲੀਨਾ ਬਾਰੇ 1951 ਵਿੱਚ ਬਣੀ ਇਟਲੀ ਦੀ ਇੱਕ ਫ਼ਿਲਮ ਦਾ ਪੋਸਟਰ

ਲੇਖਕ ਕਹਿੰਦੀ ਹੈ, “ਸੂਤਰਾਂ ਮੁਤਾਬਕ, ਕਲੌ਼ਡੀਓ ਓਸਟੀਆ ਦੇ ਪੋਰਟ ਸ਼ਹਿਰ ਗਿਆ ਹੋਇਆ ਸੀ ਅਤੇ ਮੇਸਾਲੀਨਾ ਤੇ ਸੀਲੀਓ ਨੇ ਉਸ ਦੀ ਗੈਰ ਹਾਜ਼ਰੀ ਵਿੱਚ ਵਿਆਹ ਕਰਵਾਉਣ ਦਾ ਫ਼ੈਸਲਾ ਲੈ ਲਿਆ ਅਤੇ ਫਿਰ ਰੋਮ ਦੇ ਤਖਤਾਪਲਟ ਦੀ ਯੋਜਨਾ ਬਣਾ ਅਤੇ ਰੋਮ ਦਾ ਰਾਜ ਲੈ ਲਿਆ।”

“ਮੈਂ ਜਾਣਦੀ ਹਾਂ ਕਿ ਇਹ ਯਕੀਨ ਕਰਨਾ ਮੁਸ਼ਕਿਲ ਹੋਏਗਾ ਕਿ ਰੋਮ ਜਿਹੇ ਚੌਕਸ ਸ਼ਹਿਰ ਵਿੱਚ ਕੋਈ ਇੰਨਾਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ।”

“ਪਰ ਮੈਂ ਕੋਈ ਦੰਤਕਥਾ ਨਹੀਂ ਜੋੜੀ ਹੈ- ਮੈਂ ਜੋ ਵੀ ਰਿਕਾਰਡ ਕੀਤਾ ਹੈ ਮੇਰੇ ਵੱਡੀਆਂ ਦੀਆਂ ਲਿਖਤੀ ਜਾਂ ਜ਼ੁਬਾਨੀ ਗਵਾਹੀਆਂ ਹਨ।”

ਉਮੀਦ ਮੁਤਾਬਕ, ਜਲਦੀ ਰੋਮ ਆਉਣ ਵਾਲੇ ਕਲੌਡੀਓ ਨੂੰ ਚੇਤਾਵਨੀ ਦਿੱਤੀ ਗਈ।

ਦਿ ਫਰੀਡਮਨ ਨਾਰਸਿਸ, ਜੋ ਕਿ ਮੇਸਾਲੀਨਾ ਦਾ ਸਾਥੀ ਰਹਿ ਚੁੱਕਿਆ ਸੀ ਅਤੇ ਮਹਾਰਾਜਾ ਦਾ ਸਲਾਹਕਾਰ ਸੀ, ਨੇ ਉਸ ਵੇਲੇ ਜ਼ਿੰਮੇਵਾਰੀ ਚੁੱਕੀ।

ਘੰਟਿਆਂ ਦੇ ਅੰਦਰ ਹੀ, ਸੀਲੀਓ ਅਤੇ ਮਨੇਸਟਰ ਸਮੇਤ ਮਹਾਰਾਣੀ ਦੇ ਪ੍ਰੇਮੀ ਰਹੇ ਅੱਠ ਹੋਰ ਰੋਮਨ ਗ੍ਰਿਫਤਾਰ ਕਰ ਲਏ ਗਏ ਅਤੇ ਮੌਤ ਦੀ ਸਜ਼ਾ ਦਿੱਤੀ ਗਈ।

ਜਦੋਂ ਮੇਸਾਲੀਨਾ ਨੇ ਆਪਣੇ ਪਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਨਾਰਸਿਸ ਨੇ ਉਸ ਨੂੰ ਰੋਕਿਆ ਅਤੇ ਜਦੋਂ ਕਲੌ਼ਡੀਓ ਨੇ ਅਗਲੇ ਦਿਨ ਉਸ ਦਾ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ, ਤਾਂ ਇਸ ਡਰੋਂ ਕਿ ਸੇਜ਼ਰ ਨੂੰ ਕਿਤੇ ਦੁਬਾਰਾ ਉਸ ਨਾਲ ਪਿਆਰ ਨਾ ਹੋ ਜਾਵੇ ਅਤੇ ਉਸ ਨੂੰ ਮਾਫ਼ ਨਾ ਕਰ ਦੇਵੇ, ਫਰੀਡਮਨ ਨੇ ਮੇਸਾਲੀਨਾ ਨੂੰ ਮਾਰਨ ਲਈ ਸਿਪਾਹੀ ਭੇਜੇ।

ਉਸ ਨੂੰ ਸਮਝ ਆ ਗਈ ਕਿ ਬਚਣ ਦਾ ਕੋਈ ਰਸਤਾ ਨਹੀਂ ਹੈ, ਜਦੋਂ ਉਸ ਨੂੰ ਮਾਰਨ ਵਾਲੇ ਪਹੁੰਚ ਗਏ ਤਾਂ ਮੇਸਾਲੀਨਾ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਲੋੜ ਪੈਣੀ ਸੀ, ਜਿਸ ਨੇ ਤਲਵਾਰ ਚਲਾਈ ਜੋ ਕਿ ਮੇਸਾਲੀਨਾ ਦੀ ਛਾਤੀ ਚੀਰ ਗਈ।

ਮੇਸਾਲੀਨਾ
ਤਸਵੀਰ ਕੈਪਸ਼ਨ, ਜਾਰਜ ਰੋਚੇਗ੍ਰੋਸ ਵੱਲੋਂ 1916 ਵਿੱਚ ਬਣਾਈ 'ਮੇਸਾਲੀਨਾ ਦੀ ਮੌਤ'

ਕੀ ਅਜਿਹੀ ਸੱਚੀ ਵਾਪਰਿਆ?

ਕਰਗਿਲ-ਮਾਰਟਿਨ ਲਈ ਇਹ ਕਹਾਣੀ ਕਈ ਕਾਰਨਾਂ ਕਰਕੇ ਬਹੁਤ ਸ਼ੱਕ ਭਰੀ ਹੈ।

ਉਹ ਕਹਿੰਦੇ ਹਨ, “ਇਸ ਦਾ ਕੋਈ ਅਸਲ ਸਬੂਤ ਨਹੀਂ ਹੈ ਕਿ ਮੇਸਾਲੀਨਾ ਅਤੇ ਸੀਲੀਓ ਨੇ ਕਲੌਡੀਓ ਖ਼ਿਲਾਫ਼ ਤਖਤਾਪਲਟ ਦੀ ਕੋਸ਼ਿਸ਼ ਕੀਤੀ। ਮੈਂ ਸੋਚਦੀ ਹਾਂ ਕਿ ਜੇ ਤੁਸੀਂ ਆਪਣੇ ਪਤੀ ਦੇ ਹੁੰਦਿਆਂ ਪ੍ਰੇਮੀ ਨਾਲ ਵਿਆਹ ਕਰਾਉਣ ਦਾ ਕਦਮ ਚੁੱਕਦੇ ਹੋ, ਜੋ ਕਿ ਜਾਣੇ ਪਛਾਣੇ ਰਾਜ ਦਾ ਮਹਾਰਾਜਾ ਹੈ, ਅਤੇ ਅਸਲ ਵਿੱਚ ਇੰਨਾਂ ਦੂਰ ਨਹੀਂ ਹੈ, ਤੁਹਾਡੇ ਕੋਲ ਅਗਲੇ ਕਦਮ ਬਾਰੇ ਵੀ ਯੋਜਨਾ ਹੋਏਗੀ।”

ਇਸ ਦੇ ਨਾਲ ਹੀ, ਉਹ ਕਹਿੰਦੇ ਹਨ ਕਿ ਅਜਿਹਾ ਕਰਨ ਦਾ ਮੇਸਾਲੀਨਾ ਕੋਲ ਕੋਈ ਕਾਰਨ ਨਹੀਂ ਸੀ।

ਅਜਿਹੇ ਕਰਕੇ ਉਸ ਨੇ ਆਪਣੇ ਬੱਚਿਆਂ ਨੂੰ ਵੀ ਖਤਰੇ ਵਿੱਚ ਪਾ ਦੇਣਾ ਸੀ।

ਮੈਂ ਸੋਚਦਾ ਹਾਂ ਕਿ ਜੋ ਸਭ ਤੋਂ ਜ਼ਿਆਦਾ ਸੰਭਵ ਹੈ ਉਹ ਇਹ ਕਿ ਇਹ ਇੱਕ ਤਖਤਾਪਲਟ ਤਾਂ ਸੀ ਪਰ ਮੇਸਾਲੀਨਾ ਦੇ ਖ਼ਿਲਾਫ਼, ਜਿਸ ਦੀ ਵਿਉਂਤ ਸ਼ਾਹੀ ਘਰਾਣੇ ਵਿੱਚੋਂ ਹੀ ਉਸ ਦੇ ਪੁਰਾਣੇ ਸਾਥੀਆਂ ਨੇ ਘੜੀ, ਜਿਨ੍ਹਾਂ ਨੇ ਮੇਸਾਲੀਨਾ ਨੂੰ ਖਤਰੇ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ।

ਰੋਮ ਵਿੱਚ ਆਪਣੇ ਬਾਗ ਅੰਦਰ ਮੇਸਾਲੀਨਾ ਦੇ ਕਤਲ ਬਾਅਦ ਉਨ੍ਹਾਂ ਨੇ ਕਲੌਡੀਓ ਨੂੰ ਉਸ ਦੀ ਮੌਤ ਦੀ ਖਬਰ ਦਿੱਤੀ। ਕਥਿਤ ਤੌਰ ‘ਤੇ ਕਲੌਡੀਓ ਨੇ ਕੋਈ ਸਪਸ਼ਟੀਕਰਨ ਨਹੀਂ ਮੰਗਿਆ..ਉਸ ਨੇ ਸਿਰਫ਼ ਸ਼ਰਾਬ ਦਾ ਇੱਕ ਹੋਰ ਗਲਾਸ ਦੇਣ ਨੂੰ ਕਿਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)