ਭਾਰਤੀ ਮੂਲ ਦੇ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰੀ ਹਾਸਲ ਕੀਤੀ

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਲਾ ਹੈਰਿਸ ਕਿਸੇ ਪ੍ਰਮੁੱਖ ਅਮਰੀਕੀ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਕਾਲੀ ਅਤੇ ਪਹਿਲੀ ਦੱਖਣ ਏਸ਼ੀਆਈ ਮੂਲ ਦੀ ਮਹਿਲਾ ਹਨ।

ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦਾ ਰਸਮੀ ਉਮੀਦਵਾਰ ਚੁਣ ਲਿਆ ਗਿਆ ਹੈ।

ਉਨ੍ਹਾਂ ਨੂੰ ਪਾਰਟੀ ਦੇ ਸਭ ਤੋਂ ਜ਼ਿਆਦਾ ਨੁਮਾਇੰਦਿਆਂ ਦੇ ਵੋਟ ਮਿਲੇ ਹਨ।

ਕਮਲਾ ਹੈਰਿਸ ਨੇ ਫ਼ੋਨ ਉੱਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਮਹੀਨੇ ਦੇ ਅੰਤ ਵਿੱਚ ਸ਼ਿਕਾਗੋ ਵਿੱਚ ਹੋਣ ਵਾਲੇ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਤੋਂ ਪਹਿਲਾਂ ਸੰਭਾਵੀ ਉਮੀਦਵਾਰ ਚੁਣੇ ਜਾਣ ਉੱਤੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ।

ਕਮਲਾ ਹੈਰਿਸ ਕਿਸੇ ਪ੍ਰਮੁੱਖ ਅਮਰੀਕੀ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਕਾਲੀ ਅਤੇ ਪਹਿਲੀ ਦੱਖਣ ਏਸ਼ੀਆਈ ਮੂਲ ਦੀ ਮਹਿਲਾ ਹਨ।

ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜੇ ਉਹ ਰਿਪਬਲਿਕਨ ਉਮੀਦਵਾਰ ਟਰੰਪ ਨੂੰ ਹਰਾ ਦਿੰਦੇ ਹਨ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਣਗੇ।

ਰਾਸ਼ਟਰਪਤੀ ਜੋਅ ਬਾਇਡਨ ਨੇ ਖ਼ੁਦ ਨੂੰ ਰਾਸ਼ਟਰਪਤੀ ਦੇ ਅਹੁਦੇ ਦੇ ਮੁਕਾਬਲੇ ਵਿੱਚ ਵੱਖ ਕਰਨ ਅਤੇ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਹਮਾਇਤ ਮਿਲਣ ਤੋਂ ਵਰਚੂਅਲ ਰੋਲ ਕਾਲ ਵਿੱਚ ਕਮਲਾ ਹੈਰਿਸ ਨੂੰ ਕਿਸੇ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ।

ਸ਼ੁੱਕਰਵਾਰ ਨੂੰ 2350 ਡੈਮੋਕ੍ਰੇਟਿਕ ਨੁਮਾਇੰਦਿਆਂ ਦੀ ਹਮਾਇਤ ਹਾਸਲ ਕਰਨ ਦੇ ਨਾਲ ਹੀ ਕਮਲਾ ਹੈਰਿਸ ਰਸਮੀ ਤੌਰ ਉੱਤੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਬਣ ਗਏ ਹਨ।

ਕੌਣ ਹਨ ਕਮਲਾ ਹੈਰਿਸ ਜੋ ਬਾਇਡਨ ਦੀ ਥਾਂ ਲੈ ਸਕਦੇ ਹਨ

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋਅ ਬਾਇਡਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਸਮਰਥਨ ਕੀਤਾ ਹੈ

ਅਮਰੀਕਾ ਦੀਆਂ ਚੋਣਾਂ ਵਿੱਚ ਚਾਰ ਮਹੀਨੇ ਬਚੇ ਹਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਖੁਦ ਨੂੰ ਮੁਸ਼ਕਿਲ ਸਥਿਤੀ ਵਿੱਚ ਮਹਿਸੂਸ ਕਰ ਰਹੇ ਹਨ।

ਡਿਬੇਟਾਂ ਵਿੱਚ ਜੋਅ ਬਾਇਡਨ ਦੀ ਮਾੜੀ ਕਾਰਗੁਜ਼ਾਰੀ ਨੇ ਚੋਣ ਜਿੱਤਣ ਦੀ ਉਨ੍ਹਾਂ ਦੀ ਯੋਗਤਾ ਬਾਰੇ ਆਲੋਚਨਾਵਾਂ ਨੂੰ ਵਧਾਵਾ ਦਿੱਤਾ।

ਜਿਵੇਂ ਹੀ ਡੈਮੋਕ੍ਰੇਟਿਕ ਪਾਰਟੀ ਲਈ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ, ਕਮਲਾ ਹੈਰਿਸ ਦਾ ਨਾਮ ਬਦਲ ਵਜੋਂ ਲਿਸਟ ਵਿੱਚ ਉਭਰਿਆ।

ਬਾਇਡਨ ਵੱਲੋਂ ਮੁਹਿੰਮ ਖ਼ਤਮ ਕਰਕੇ ਆਪਣੀ ਹਿਮਾਇਤ ਕਮਲਾ ਹੈਰਿਸ ਨੂੰ ਦੇਣ ਦੇ ਐਲਾਨ ਮਗਰੋਂ ਹੈਰਿਸ ਆਖ਼ਰ ਉਸ ਥਾਂ 'ਤੇ ਪਹੁੰਚ ਗਏ ਹਨ ਜਿਸ ਦੀ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ: ਡੈਮੋਕਰੇਟਿਕ ਟਿਕਟ ਪਾਉਣ ਦੇ ਸਿਖਰ 'ਤੇ ਅਤੇ ਸੰਭਾਵੀ ਰਾਸ਼ਟਰਪਤੀ।

ਪਰ ਇਹ ਯਾਤਰਾ ਔਖੇ ਸਵਾਲਾਂ ਨਾਲ ਭਰਪੂਰ ਹੈ, ਖ਼ਾਸ ਕਰਕੇ ਲੰਘੇ ਕੁਝ ਮਹੀਨਿਆਂ ਤੋਂ।

ਚਾਰ ਸਾਲ ਪਹਿਲਾਂ ਡੈਮੋਕ੍ਰੇਟਿਕ ਨਾਮਜ਼ਦਗੀ ਲਈ ਇੱਕ ਵਾਰ ਦੀ ਉਮੀਦਵਾਰ ਨੇ ਪਾਰਟੀ ਦੀਆਂ ਤਾਰੀਫਾਂ ਦਾ ਸਵਾਗਤ ਕੀਤਾ ਹੋਵੇਗਾ। ਪਰ ਜੁਲਾਈ 2024 ਤੱਕ, ਹੈਰਿਸ ਦੇ ਇੱਕ ਹੋਰ ਕਾਰਜਕਾਲ ਦੀਆਂ ਸੰਭਾਵਨਾਵਾਂ ਬਾਇਡਨ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਣ ਕਰਕੇ ਉਹ ਨਾਜ਼ੁਕ ਸਥਿਤੀ ਵਿੱਚ ਸਨ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਪ-ਰਾਸ਼ਟਰਪਤੀ ਨੇ ਸੀਐੱਨਐੱਨ, ਐੱਮਐੱਸਐੱਨਬੀਸੀ ਅਤੇ ਹੋਰ ਚੋਣ ਰੈਲੀਆਂ ਦੌਰਾਨ ਬੋਲਦੇ ਹੋਏ ਆਪਣੇ ਸਿਆਸੀ ਸਾਥੀ ਦੇ ਰਿਕਾਰਡ ਦੀ ਪੈਰਵੀ ਕੀਤੀ ਅਤੇ ਆਪਣੇ ਵਿਰੋਧੀ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਘੇਰਿਆ ਸੀ।

ਇੱਕ ਰੈਲੀ ਦੇ ਵਿੱਚ ਉਨ੍ਹਾਂ ਨੇ ਕਿਹਾ, “ਅਸੀਂ ਆਪਣੇ ਰਾਸ਼ਟਰਪਤੀ ਜੋਅ ਬਾਇਡਨ 'ਤੇ ਭਰੋਸਾ ਕਰਦੇ ਹਾਂ, ਅਤੇ ਉਨ੍ਹਾਂ ਦੇ ਸਿਧਾਂਤਾਂ 'ਤੇ ਵਿਸ਼ਵਾਸ ਕਰਦੇ ਹਾਂ।”

ਬਹਿਸ ਵਿੱਚ ਹਾਰ ਮਿਲਣ ਦੇ 24 ਘੰਟਿਆਂ ਬਾਅਦ ਹੀ ਕਮਲਾ ਹੈਰਿਸ ਨੇ ਬਾਇਡਨ ਲਈ ਵਫਾਦਾਰੀ ਚੁਣ ਲਈ ਸੀ।

ਕਮਲਾ ਹੈਰਿਸ ਕਦੇ ਨਹੀਂ ਲੜਖੜਾਏ ਭਾਵੇਂ ਜਦ ਡੈਮੋਕ੍ਰੇਟਸ ਦੀ ਹਿਮਾਇਤ ਨੇ ਉਨ੍ਹਾਂ ਨੂੰ ਸੁਰਖ਼ੀਆਂ ਵਿੱਚ ਧੱਕ ਦਿੱਤਾ ਜਾਂ ਜਦ ਅਲੋਚਕਾਂ ਨੇ ਬਾਇਡਨ 'ਤੇ ਪਿੱਛੇ ਹੱਟਣ ਦਾ ਦਬਾਅ ਪਾਇਆ।

ਵਾਈਟ ਹਾਊਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਇਡਨ ਦੇ ਰੇਸ ਤੋਂ ਪਿੱਛੇ ਹਟਣ ਦੇ ਬਾਅਦ ਵਾਈਟ ਹਾਊਸ ਦੇ ਬਾਹਰ ਲੋਕਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ

ਫਿਰ ਵੀ, ਉਪ-ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੋਣ ਦੇ ਨਾਲ-ਨਾਲ ਪਹਿਲੀ ਕਾਲੀ ਅਤੇ ਏਸ਼ੀਅਨ-ਅਮਰੀਕਨ ਔਰਤ ਲਈ ਰਾਸ਼ਟਰਪਤੀ ਮੁਹਿੰਮ ਵਿੱਚ ਇਹ ਦੂਜਾ ਮੌਕਾ ਹੈ।

ਭਾਵੇਂ 2020 ਵਿੱਚ ਵੋਟਰਾਂ ਨੂੰ ਅਪੀਲ ਕਰਨ ਵੇਲੇ ਸੰਘਰਸ਼ ਕਰਨਾ ਪਿਆ ਹੋਵੇ ਜਾਂ ਫਿਰ ਉਪ -ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਘੱਟ ਪ੍ਰਵਾਨਗੀ ਰੇਟਿੰਗ ਮਿਲੀ ਹੋਵੇ।

ਪਰ ਇਸ ਦੇ ਬਾਵਜੂਦ ਕਮਲਾ ਹੈਰਿਸ ਦੇ ਸਮਰਥਕ ਉਨ੍ਹਾਂ ਵੱਲੋਂ ਕੀਤੀ ਪ੍ਰਜਨਨ ਅਧਿਕਾਰਾਂ ਦੀ ਵਕਾਲਤ, ਕਾਲੇ ਵੋਟਰਾਂ 'ਚ ਅਪੀਲ ਅਤੇ ਇੱਕ ਵਕੀਲ ਵਜੋਂ ਉਨ੍ਹਾਂ ਦੇ ਪਿਛੋਕੜ ਵੱਲ ਇਸ਼ਾਰਾ ਕਰਦੇ ਹਨ, ਜੋ ਹੁਣ ਉਨ੍ਹਾਂ ਵੱਲੋਂ ਕਮਾਂਡਰ-ਇਨ-ਚੀਫ਼ ਵਜੋਂ ਸੇਵਾ ਨਿਭਾਉਣ ਦੇ ਕੇਸ ਨੂੰ ਮਜ਼ਬੂਤ ਕਰਦਾ ਹੈ।

ਜੌਰਜਟਾਊਨ ਯੂਨੀਵਰਸਿਟੀ ਦੇ ਵੂਮੈਨਜ਼ ਐਂਡ ਜੈਂਡਰ ਸਟੱਡੀਜ਼ ਪ੍ਰੋਗਰਾਮ ਦੀ ਡਾਇਰੈਕਟਰ ਨਾਦੀਆ ਬ੍ਰਾਊਨ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਵੋਟਿੰਗ ਅਧਿਕਾਰਾਂ ਅਤੇ ਇਮੀਗ੍ਰੇਸ਼ਨ ਸੁਧਾਰ ਵਰਗੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਹੇ ਹਨ।"

"ਉਹ ਗਰਭਪਾਤ ਅਤੇ ਕਾਲੇ ਭਾਈਚਾਰੇ ਤੱਕ ਪਹੁੰਚ ਦੇ ਮੁੱਦਿਆਂ 'ਤੇ ਬਾਇਡਨ ਦੇ ਸਭ ਤੋਂ ਸ਼ਕਤੀਸ਼ਾਲੀ ਸਾਥੀ ਵੀ ਰਹੇ ਹਨ।"

ਕਮਲਾ ਕਿਵੇਂ ਉਪ ਰਾਸ਼ਟਰਪਤੀ ਬਣਨ ਲਈ ਉਭਰੇ

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਵਿੱਚ ਕਮਲਾ ਹੈਰਿਸ ਅਮਰੀਕਾ ਦੇ ਪਹਿਲੇ ਮਹਿਲਾ ਉਪ-ਰਾਸ਼ਟਰਪਤੀ ਬਣੇ ਸਨ।

ਸਿਰਫ਼ ਪੰਜ ਸਾਲ ਪਹਿਲਾਂ, ਕਮਲਾ ਹੈਰਿਸ ਕੈਲੀਫੋਰਨੀਆ ਤੋਂ ਸੈਨੇਟਰ ਸਨ, ਜੋ ਡੈਮੋਕ੍ਰੇਟਿਕਸ ਵੱਲੋਂ ਰਾਸ਼ਟਰਪਤੀ ਉਮੀਦਵਾਰ ਲਈ ਨਾਮਜ਼ਦਗੀ ਹਾਸਿਲ ਕਰਨ ਦੀ ਆਸ 'ਚ ਸਨ।

ਉਨ੍ਹਾਂ ਨੇ ਅਲਾਮੇਡਾ ਕਾਊਂਟੀ ਜ਼ਿਲ੍ਹੇ ਤੋਂ ਅਟਾਰਨੀ ਦਫਤਰ ਵਿੱਚ ਕੰਮ ਸ਼ੁਰੂ ਕੀਤਾ ਅਤੇ ਜ਼ਿਲ੍ਹਾ ਅਟਾਰਨੀ ਵਜੋਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ।

ਅਮਰੀਕਾ ਦੇ ਸਭ ਤੋਂ ਮਸ਼ਹੂਰ ਸੂਬੇ ਕੈਲੀਫੋਰਨੀਆਂ ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਵਜੋਂ ਸੇਵਾਵਾਂ ਦੇਣ ਤੋਂ ਪਹਿਲਾਂ ਉਹ 2003 ਵਿੱਚ ਸੈਨ ਫ੍ਰੈਂਸਿਸਕੋ ਤੋਂ ਸਿਖ਼ਰਲੇ ਵਕੀਲ ਬਣੇ।

ਉਹ 2017 ਵਿੱਚ ਉਤਸ਼ਾਹ ਨਾਲ ਕੈਲੀਫੋਰਨੀਆ ਦੇ ਜੂਨੀਅਰ ਅਮਰੀਕੀ ਸੈਨੇਟਰ ਵਜੋਂ ਚੁਣੇ ਗਏ। ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਇੱਕ ਉਭਰਦੇ ਹੋਏ ਸਟਾਰ ਦਾ ਮਾਣ ਹਾਸਿਲ ਕੀਤਾ।

ਪਰ 2020 ਵਿੱਚ ਉਨ੍ਹਾਂ ਦਾ ਰਾਸ਼ਟਰਪਤੀ ਉਮੀਦਵਾਰੀ ਹਾਸਿਲ ਕਰਨ ਦਾ ਟੀਚਾ ਨਾਕਾਮਯਾਬ ਰਿਹਾ।

ਉਨ੍ਹਾਂ ਦੀ ਚੰਗੀ ਬਹਿਸ ਮਾੜੀਆਂ ਨੀਤੀਆਂ ਦੀ ਪੂਰਤੀ ਲਈ ਕਾਫ਼ੀ ਨਹੀਂ ਸੀ।

ਉਨ੍ਹਾਂ ਦੀ ਮੁਹਿੰਮ ਇੱਕ ਸਾਲ ਦੇ ਅੰਦਰ ਹੀ ਦਮ ਤੋੜ ਗਈ ਸੀ ਅਤੇ ਹੁਣ ਇਹ ਜੋਅ ਬਾਇਡਨ ਹਨ ਜਿੰਨ੍ਹਾਂ ਨੇ ਨਾਮਜ਼ਦਗੀ ਵਾਪਿਸ ਲੈ ਕੇ 59 ਸਾਲ ਦੇ ਹੈਰਿਸ ਨੂੰ ਆਪਣੀ ਟਿਕਟ ਦੇ ਕੇ ਖਿੱਚ ਦੇ ਕੇਂਦਰ ਵਿੱਚ ਲਿਆਂਦਾ ਹੈ।

ਕਮਲਾ ਹੈਰਿਸ ਅਤੇ ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੰਬਰ 2024 ਵਿੱਚ ਹੋਣ ਵਾਲੀਆਂ ਚੋਣਾਂ ਦੇ 4 ਮਹੀਨੇ ਪਹਿਲਾਂ ਬਾਇਡਨ ਉਮੀਦਵਾਰੀ ਤੋਂ ਪਛਾਂਹ ਹਟੇ ਹਨ

2013 ਵਿੱਚ ਕਮਲਾ ਹੈਰਿਸ ਲਈ ਸੰਚਾਰ ਨਿਰਦੇਸ਼ਕ ਵਜੋਂ ਕੰਮ ਕਰਨ ਵਾਲੇ ਗਿੱਲ ਦੁਰਾਨ ਨੇ ਰਾਸ਼ਟਰਪਤੀ ਉਮੀਦਵਾਰ ਵਜੋਂ ਉਨ੍ਹਾਂ ਦੀ ਦਾਅਵੇਦਾਰੀ ਦੀ ਅਲੋਚਨ ਕੀਤੀ ਸੀ ਅਤੇ ਕਿਹਾ ਸੀ , “ ਕਮਲਾ ਹੈਰਿਸ ਲਈ ਕਿਸਮਤ ਦਾ ਇੱਕ ਵੱਡਾ ਉਲਟਫੇਰ।”

ਦੁਰਾਨ ਕਹਿੰਦੇ ਹਨ, "ਬਹੁਤੇ ਲੋਕ ਇਹ ਨਹੀਂ ਸੋਚਦੇ ਕਿ ਉਹ ਇੰਨੀ ਆਸਾਨੀ ਨਾਲ ਵਾਈਟ ਹਾਊਸ ਵਿੱਚ ਇਸ ਅਹੁਦੇ 'ਤੇ ਪਹੁੰਚਣ ਲਈ ਇੰਨੇ ਪਾਬੰਦ ਅਤੇ ਕੇਂਦਰਿਤ ਹਨ। ਹਾਲਾਂਕਿ ਲੋਕ ਜਾਣਦੇ ਸਨ ਕਿ ਉਨ੍ਹਾਂ ਅੰਦਰ ਚਾਹ ਅਤੇ ਸਮਰੱਥਾ ਹੈ, ਇਹ ਹਮੇਸ਼ਾ ਤੋਂ ਸਪਸ਼ਟ ਸੀ ਕਿ ਉਨ੍ਹਾਂ ਕੋਲ ਹੁਨਰ ਸੀ।”

ਕਮਲਾ ਹੈਰਿਸ ਨੇ ਵਾਈਟ ਹਾਊਸ ਵਿੱਚ ਰਹਿੰਦੇ ਹੋਏ ਕਈ ਪਹਿਲਕਦਮੀਆਂ 'ਤੇ ਧਿਆਨ ਕੇਂਦਰਤ ਕੀਤਾ ਅਤੇ ਉਹ ਬਾਇਡਨ ਪ੍ਰਸ਼ਾਸਨ ਦੀਆਂ ਕੁਝ ਖ਼ਾਸ ਪ੍ਰਾਪਤੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ।

ਉਨ੍ਹਾਂ ਨੇ ਔਰਤਾਂ ਨੂੰ ਆਪਣੇ ਸਰੀਰ ਬਾਰੇ ਫੈਸਲੇ ਲੈਣ ਦੇ ਅਧਿਕਾਰ ਦੀ ਵਕਾਲਤ ਕਰਨ ਲਈ ਇੱਕ ਦੇਸ਼ ਵਿਆਪੀ "ਪ੍ਰਜਨਨ ਆਜ਼ਾਦੀ ਲਈ ਲੜਾਈ" ਦਾ ਦੌਰਾ ਸ਼ੁਰੂ ਕੀਤਾ। ਉਨ੍ਹਾਂ ਨੇ ਗਰਭਪਾਤ 'ਤੇ ਪਾਬੰਦੀਆਂ ਕਾਰਨ ਹੋਏ ਨੁਕਸਾਨ ਨੂੰ ਉਜਾਗਰ ਕੀਤਾ ਅਤੇ 2022 ਵਿੱਚ ਸੁਪਰੀਮ ਕੋਰਟ ਦੇ ਰੂੜੀਵਾਦੀ ਜੱਜਾਂ ਵੱਲੋਂ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਉਲਟਾਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਨੂੰ ਰੋ ਵੀ ਵੇਡ ਦੀਆਂ ਸੁਰੱਖਿਆਵਾਂ ਨੂੰ ਬਹਾਲ ਕਰਨ ਲਈ ਕਿਹਾ।

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਕਮਲਾ ਹੈਰਿਸ ਨੇ ਸੈਨੇਟ ਦੇ ਇਤਿਹਾਸ ਵਿੱਚ ਇੱਕ ਉਪ-ਰਾਸ਼ਟਰਪਤੀ ਦੁਆਰਾ ਪਾਈਆਂ ਗਈਆਂ ਸਭ ਤੋਂ ਵੱਧ ਟਾਈ-ਬ੍ਰੇਕਿੰਗ ਵੋਟਾਂ ਦਾ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਦੀ ਵੋਟ ਨੇ ਮਹਿੰਗਾਈ ਘਟਾਓ ਐਕਟ ਅਤੇ ਹੋਰ ਭੁਗਤਾਨਾਂ ਸਣੇ ਕੋਵਿਡ ਰਾਹਤ ਫੰਡ ਦੇਣ ਵਾਲੇ ਅਮਰੀਕੀ ਬਚਾਅ ਯੋਜਨਾ ਨੂੰ ਪਾਸ ਕਰਵਾਉਣ ਵਿੱਚ ਮਦਦ ਕੀਤੀ ਸੀ।

ਪਰ ਉਨ੍ਹਾਂ ਨੇ ਅਮਰੀਕੀਆਂ ਤੋਂ ਸਮਰਥਨ ਹਾਸਿਲ ਕਰਨ ਵੇਲੇ ਕਾਫ਼ੀ ਅਚੋਲਨਾਦਾ ਵੀ ਸਾਹਮਣਾ ਕੀਤਾ ਹੈ।

ਸਮਲਿੰਗੀ ਵਿਆਹ ਅਤੇ ਮੌਤ ਦੀ ਸਜ਼ਾ ਵਰਗੇ ਮੁੱਦਿਆਂ 'ਤੇ ਖੱਬੇਪੱਖੀ ਝੁਕਾਅ ਦੇ ਬਾਵਜੂਦ, ਉਨ੍ਹਾਂ ਨੂੰ ਕੁਝ ਡੈਮੋਕ੍ਰੇਟਿਕ ਵੋਟਰਾਂ ਵੱਲੋਂ ਅਗਾਂਹਵਧੂ ਨਾ ਹੋਣ ਦੇ ਇਲਜ਼ਾਮ ਹੇਠ ਵਾਰ-ਵਾਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ। 2020 ਦੀ ਮੁਹਿੰਮ ਦੌਰਾਨ ਇਹ ਆਮ ਹੀ ਕਿਹਾ ਜਾਂਦਾ ਸੀ ਕਿ, "ਕਮਲਾ ਇੱਕ ਸਿਪਾਹੀ ਹੈ।"

ਜੋਅ ਬਾਇਡਨ ਨੇ ਕਮਲਾ ਹੈਰਿਸ ਨੂੰ ਪਰਵਾਸ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਦੇ ਯਤਨਾਂ ਦੀ ਅਗਵਾਈ ਕਰਨ ਲਈ ਵੀ ਕਿਹਾ ਕਿਉਂਕਿ ਰਿਕਾਰਡ ਗਿਣਤੀ ਵਿੱਚ ਪ੍ਰਵਾਸੀ ਅਮਰੀਕਾ-ਮੈਕਸੀਕੋ ਸਰਹੱਦ ਵੱਲ ਭੱਜ ਆਏ ਸਨ।

ਇਹ ਉਹ ਮੁੱਦਾ ਹੈ ਜੋ ਵਿਰੋਧੀ ਚੁੱਕਦੇ ਹਨ ਅਤੇ ਕਮਲਾ ਹੈਰਿਸ ਉੱਤੇ ਇਸ ਮਸਲੇ ਵਿੱਚ ਸੁਧਾਰ ਨਾ ਕੀਤੇ ਜਾਣ ਦੇ ਇਲਜ਼ਾਮ ਲਾਉਂਦੇ ਹਨ।

ਦਫ਼ਤਰ ਵਿੱਚ ਆਉਣ ਮਗਰੋਂ ਸਰਹੱਦ 'ਤੇ ਜਾਣ ਲਈ 6 ਮਹੀਨੇ ਲਾਉਣ 'ਤੇ ਕਮਲਾ ਹੈਰਿਸ ਨੂੰ ਰਿਪਬਲਿਕਨਸ ਦੇ ਨਾਲ-ਨਾਲ ਕੁਝ ਡੈਮੋਕ੍ਰੇਟਸ ਦੀ ਅਲੋਚਨਾ ਵੀ ਸਹਿਣ ਕਰਨੀ ਪਈ ਸੀ।

ਪਰ ਲੰਘੇ ਹਫਤਿਆਂ ਅੰਦਰ, ਜਿਵੇਂ ਹੀ ਜੋਅ ਬਾਇਡਨ ਵੱਲੋਂ ਨਵੰਬਰ 'ਚ ਚੋਣ ਜਿੱਤੇ ਜਾਣ ਦੀ ਸੰਭਾਵਨਾ ਬਾਰੇ ਕਿਆਸਰਾਈਆਂ ਵਧੀਆਂ, ਤਾਂ ਹੈਰਿਸ ਨੂੰ ਇੱਕ ਨਵਾਂ ਸਮਰਥਨ ਹਾਸਿਲ ਹੋਇਆ ਹੈ।

ਕਮਲਾ ਹੈਰਿਸ ਦੀਆਂ ਕਈ ਪਛਾਣਾਂ

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਲਾ ਹੈਰਿਸ ਦਾ ਜਨਮ ਕੈਲੀਫੋਰੀਨਆ ਦੇ ਓਕਲੈਂਡ ਵਿੱਚ ਹੋਇਆ ਸੀ

ਭਾਰਤ ਵਿੱਚ ਜੰਮੀ ਮਾਂ ਅਤੇ ਜਮੈਕਨ ਮੂਲ ਦੇ ਪਿਤਾ ਮਤਲਬ ਪ੍ਰਵਾਸੀ ਮਾਪਿਆਂ ਦੀ ਧੀ ਕਮਲਾ ਹੈਰਿਸ ਦਾ ਜਨਮ ਕੈਲੀਫੋਰੀਨਆ ਦੇ ਓਕਲੈਂਡ ਵਿੱਚ ਹੋਇਆ ਸੀ ।

ਮਾਪਿਆਂ ਦੇ ਤਲਾਕ ਵੇਲੇ ਉਹ 5 ਸਾਲ ਦੇ ਸਨ, ਉਨ੍ਹਾਂ ਨੂੰ ਸ਼ੁਰੂ ਵਿੱਚ ਇਕੱਲੀ ਹਿੰਦੂ ਮਾਂ ਸ਼ਇਆਮਲਾ ਗੋਪਾਲਨ ਹੈਰਿਸ ਨੇ ਪਾਲਿਆ, ਜੋ ਕੈਂਸਰ ਬਾਰੇ ਖੋਜ ਕਰ ਰਹੇ ਸਨ ਅਤੇ ਮਨੁੱਖੀ ਅਧਿਕਾਰ ਕਾਰਕੁਨ ਸਨ।

ਪਾਲਣ-ਪੋਸ਼ਣ ਦੌਰਾਨ ਉਹ ਆਪਣੀ ਭਾਰਤੀ ਸੱਭਿਅਤਾ ਨਾਲ ਜੁੜੇ ਰਹੇ, ਉਹ ਭਾਰਤ ਦੌਰੇ ਦੌਰਾਨ ਆਪਣੀ ਮਾਂ ਨਾਲ ਆਇਆ ਕਰਦੇ ਸਨ, ਪਰ ਕਮਲਾ ਹੈਰਿਸ ਕਹਿੰਦੇ ਹਨ ਕਿ ਆਪਣੀਆਂ ਦੋ ਧੀਆਂ ਕਮਲਾ ਅਤੇ ਮਾਇਆ ਨੂੰ ਪਾਲਦੇ ਹੋਏ ਉਨ੍ਹਾਂ ਦੀ ਮਾਂ ਨੇ ਓਕਲੈਂਡ ਦੇ ਸਿਆਹਫ਼ਾਮ ਲੋਕਾਂ ਦੇ ਸੱਭਿਆਚਾਰ ਨੂੰ ਅਪਨਾ ਲਿਆ ਸੀ।

ਕਮਲਾ ਹੈਰਿਸ

ਤਸਵੀਰ ਸਰੋਤ, Kamala Harris

ਤਸਵੀਰ ਕੈਪਸ਼ਨ, ਕਮਲਾ ਹੈਰਿਸ ਆਪਣੀ ਮਾਂ ਅਤੇ ਭੈਣ ਦੇ ਨਾਲ

ਕਮਲਾ ਹੈਰਿਸ ਨੇ ਆਪਣੀ ਸਵੈ-ਜੀਵਨੀ "ਦ ਟਰੂਥ ਵੀ ਹੋਲਡ" ਵਿੱਚ ਲਿਖਿਆ, "ਮੇਰੀ ਮਾਂ ਇਹ ਸਮਝਦੀ ਸੀ ਕਿ ਉਹ ਦੋ ਕਾਲੀਆਂ ਧੀਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ।"

"ਉਹ ਜਾਣਦੇ ਸਨ ਕਿ ਉਸਦਾ ਅਪਣਾਇਆ ਹੋਇਆ ਦੇਸ਼ ਮਾਇਆ ਅਤੇ ਮੈਨੂੰ ਕਾਲੀਆਂ ਕੁੜੀਆਂ ਦੇ ਰੂਪ ਵਿੱਚ ਦੇਖੇਗਾ ਅਤੇ ਉਹ ਇਹ ਯਕੀਨੀ ਬਣਾਉਣ ਲਈ ਦ੍ਰਿੜ ਸੀ ਕਿ ਅਸੀਂ ਆਤਮਵਿਸ਼ਵਾਸੀ, ਮਾਣ ਵਾਲੀਆਂ ਕਾਲੀਆਂ ਔਰਤਾਂ ਬਣੀਏ।"

ਉਨ੍ਹਾਂ ਦੀਆਂ ਜੜ੍ਹਾਂ ਅਤੇ ਪਾਲਣ-ਪੋਸ਼ਣ ਦਰਸਾਉਂਦਾ ਹੈ ਕਿ ਉਹ ਕਈ ਅਮਰੀਕੀ ਪਛਾਣਾਂ ਵੀ ਧਾਰ ਸਕਦੇ ਸਨ। ਮੁਲਕ ਦੇ ਉਹ ਹਿੱਸੇ, ਜਿਨਾਂ ਵਿੱਚ ਤੇਜ਼ੀ ਨਾਲ ਜਨਸੰਖਿਆ, ਧਾਰਮਿਕ ਸਿਆਸਤ ਸੰਬੰਧੀ ਬਦਲਾਅ ਦੇਖਿਆ ਗਿਆ, ਉੱਥੇ ਉਨ੍ਹਾਂ ਅੰਦਰ ਇੱਕ ਪ੍ਰੇਰਣਾਦਾਇਕ ਚਿੰਨ੍ਹ ਨਜ਼ਰ ਆਉਂਦਾ ਹੈ।

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨੀਵਰਸਿਟੀ ਦੇ ਦਿਨਾਂ ਤੋਂ ਹੀ ਡਿਬੇਟ ਮੁਕਾਬਲਿਆਂ ਵਿੱਚ ਕਮਲਾ ਹੈਰਿਸ ਦੀ ਰੁਚੀ ਸੀ

ਦੇਸ਼ ਦੇ ਪ੍ਰਮੁੱਖ ਇਤਿਹਾਸਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਇੱਕ ਹਾਵਰਡ ਯੂਨੀਵਰਸਿਟੀ ਵਿਖੇ ਬਿਤਾਇਆ ਵਕਤ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਧ ਰਚਨਾਤਮਕ ਤਜ਼ਰਬਿਆਂ ਵਿੱਚੋਂ ਇੱਕ ਦੱਸਿਆ ਹੈ।

ਲੀਟਾ ਰੋਸੈਰੀਓ-ਰਿਚਰਡਸਨ 1980 ਵਿੱਚ ਕਮਲਾ ਹੈਰਿਸ ਨੂੰ ਹੋਵਰਡ ਵਿੱਚ ਮਿਲੇ ਸਨ, ਜਦੋਂ ਵਿਦਿਆਰਥੀਆਂ ਵੱਲੋਂ ਇਕੱਠੇ ਹੋ ਕੇ ਕੈਂਪਸ ਵਿੱਚ ਸਿਆਸਤ, ਫੈਸ਼ਨ 'ਤੇ ਚਰਚਾ ਕੀਤੀ ਜਾਂਦੀ ਸੀ।

ਉਹ ਕਹਿੰਦੇ ਹਨ ,"ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਅੰਦਰ ਤਰਕ ਦੀ ਡੂੰਘੀ ਭਾਵਨਾ ਹੈ।"

ਕੈਂਪਸ ਵਿੱਚ ਰਿਪਬਲਿਕਨਸ ਨਾਲ ਉਤਸ਼ਾਹ ਭਰਪੂਰ ਬਹਿਸ ਦੇ ਮਸਲੇ 'ਤੇ ਦੋਵਾਂ ਦੀ ਇੱਕਜੁੱਟਤਾ ਵਧੀ, ਦੋਵਾਂ ਦਾ ਸਟਾਰ ਸਾਈਨ ਲਿਬਰਾ ਸੀ ਅਤੇ ਇਕੱਲੀਆਂ ਮਾਵਾਂ ਵੱਲੋਂ ਪਾਲੇ ਜਾਣ ਦਾ ਸਾਂਝਾ ਤਜ਼ਰਬਾ ਵੀ। ਇਹ ਇੱਕ ਦੌਰ ਦੀ ਸ਼ੁਰੂਆਤ ਸੀ, ਸਿਆਸੀ ਤੌਰ 'ਤੇ ਵੀ।

ਰੋਸੈਰੀਓ-ਰਿਚਰਡਸਨ ਦੱਸਦੇ ਹਨ, "ਰੀਗਨ ਉਸ ਵੇਲੇ ਰਾਸ਼ਟਰਪਤੀ ਸਨ ਅਤੇ ਇਹ ਰੰਗ ਨੂੰ ਲੈ ਕੇ ਹੋ ਰਹੇ ਭੇਦਭਾਵ ਦਾ ਦੌਰ ਸੀ। 'ਟ੍ਰਾਂਸ ਅਫਰੀਕਾ' ਅਤੇ ਮਾਰਟਿਨ ਲੂਥਰ ਕਿੰਗ ਛੁੱਟੀ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸਨ"।

ਇਹ ਵੀ ਪੜੋ-

ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ, "ਅਸੀਂ ਜਾਣਦੇ ਹਾਂ ਕਿ ਬਸਤੀਵਾਦ ਤੋਂ ਬਾਹਰ ਆਉਣ ਵਾਲੇ ਗੁਲਾਮ ਲੋਕਾਂ ਅਤੇ ਰੰਗ ਵਾਲੇ ਲੋਕਾਂ ਦੇ ਵੰਸ਼ 'ਚੋਂ ਹੋਣ ਕਰਕੇ, ਸਾਡੀ ਇੱਕ ਵਿਸ਼ੇਸ਼ ਭੂਮਿਕਾ ਹੈ ਅਤੇ ਸਿੱਖਿਆ ਸਾਨੂੰ ਸਮਾਜ ਵਿੱਚ ਇੱਕ ਵਿਸ਼ੇਸ਼ ਸਥਿਤੀ ਪ੍ਰਦਾਨ ਕਰਦੀ ਹੈ ਤਾਂ ਕਿ ਅਸੀਂ ਤਬਦੀਲੀ ਕਰ ਸਕੀਏ।"

ਉਸ ਸਮੇਂ ਇਹ ਇੱਕ ਫ਼ਲਸਫ਼ਾ ਸੀ ਅਤੇ ਬਦਲਾਅ ਲਈ ਇੱਕ ਅਵਾਜ਼ ਸੀ ਜੋ ਕਮਲਾ ਹੈਰਿਸ ਦੇ ਯੂਨੀਵਰਸਿਟੀ ਤਜ਼ਰਬਿਆਂ ਦਾ ਇੱਕ ਹਿੱਸਾ ਰਿਹਾ ਹੈ।

ਪਰ ਕਮਲਾ ਹੈਰਿਸ ਮੁੱਖ ਤੌਰ 'ਤੇ ਗੋਰੇ ਭਾਈਚਾਰੇ ਵਿੱਚ ਆਸਾਨੀ ਨਾਲ ਕੰਮ ਕਰਦੇ ਰਹੇ ਹਨ। ਉਨ੍ਹਾਂ ਨੇ ਸ਼ੁਰੂਆਤੀ ਸਾਲਾਂ ਵਿੱਚ ਕੈਨੇਡਾ ਵਿੱਚ ਵੀ ਸਮਾਂ ਬਿਤਾਇਆ। ਜਦੋਂ ਗੋਪਾਲਨ ਹੈਰਿਸ ਨੇ ਮੈਕਗਿਲ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਨੌਕਰੀ ਕੀਤੀ, ਉਦੋਂ ਕਮਲਾ ਹੈਰਿਸ ਅਤੇ ਉਨ੍ਹਾਂ ਦੀ ਛੋਟੀ ਭੈਣ ਮਾਇਆ ਪੰਜ ਸਾਲਾਂ ਲਈ ਮਾਂਟਰੀਅਲ ਵਿੱਚ ਸਕੂਲ ਗਏ।

ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੀ ਪਛਾਣ ਨਾਲ ਸਹਿਜ ਰਹੇ ਹਨ ਅਤੇ ਆਪਣੇ ਆਪ ਨੂੰ "ਅਮਰੀਕੀ" ਵਜੋਂ ਪੇਸ਼ ਕਰਦੇ ਹਨ।

ਉਨ੍ਹਾਂ ਨੇ 2019 ਵਿੱਚ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਸੀ ਕਿ ਸਿਆਸਤਦਾਨਾਂ ਨੂੰ ਉਨ੍ਹਾਂ ਦੇ ਰੰਗ ਜਾਂ ਪਿਛੋਕੜ ਕਾਰਨ ਡੱਬਿਆਂ ਵਿੱਚ ਫਿੱਟ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਨੇ ਕਿਹਾ, "ਮੈਂ ਇਹ ਕਹਿ ਰਹੀ ਸੀ ਕਿ ਮੈਂ ਉਹ ਹਾਂ ਜੋ ਮੈਂ ਹਾਂ। ਮੈਂ ਇਸ ਨਾਲ ਸੰਤੁਸ਼ਟ ਹਾਂ। ਤੁਹਾਨੂੰ ਇਸ ਬਾਰੇ ਪਤਾ ਲਗਾਉਣ ਦੀ ਲੋੜ ਹੋ ਸਕਦੀ ਹੈ, ਪਰ ਮੈਨੂੰ ਇਸ ਨਾਲ ਤਸੱਲੀ ਹੈ।"

ਹਾਸਾ ਕਮਲਾ ਹੈਰਿਸ ਦੇ ਅੰਦਾਜ਼ ਦਾ ਹਿੱਸਾ ਕਿਵੇਂ ਬਣਿਆ

ਉਨ੍ਹਾਂ ਦੇ ਦੋਸਤ ਵਜੋਂ ਰੋਜ਼ਾਰੀਓ-ਰਿਚਰਡਸਨ ਇਹ ਸਪਸ਼ਟ ਕਰਦੇ ਹਨ ਕਿ ਸ਼ੁਰੂ ਤੋਂ ਹੀ ਕਮਲਾ ਹੈਰਿਸ ਨੇ ਉਹ ਹੁਨਰ ਦਿਖਾਏ ਜਿਸ ਕਰਕੇ ਉਸ ਨੂੰ ਰੁਕਾਵਟਾਂ ਨੂੰ ਤੋੜਨ ਵਾਲੀਆਂ ਕੁਝ ਔਰਤਾਂ ਵਿੱਚੋਂ ਇੱਕ ਹੋਣ ਦਾ ਮੌਕਾ ਮਿਲਿਆ।

ਉਨ੍ਹਾਂ ਨੇ ਕਿਹਾ ,"ਨਿਡਰਤਾ ਹੀ ਉਹ ਗੱਲ ਸੀ ਜਿਸ ਨੇ ਮੈਨੂੰ ਉਨ੍ਹਾਂ ਨੂੰ ਹਾਵਰਡ ਯੂਨੀਵਰਸਿਟੀ ਵਿਖੇ ਬਹਿਸ ਟੀਮ ਵਿੱਚ ਸ਼ਾਮਲ ਕਰਨ ਲਈ ਮਨਾਇਆ।"

ਸਮਝ ਅਤੇ ਹਾਸਾ ਮਜ਼ਾਕ ਉਨ੍ਹਾਂ ਦੇ ਸ਼ਸਤਰ ਦਾ ਹਿੱਸਾ ਸਨ, 2020 ਵਿੱਚ ਚੋਣ ਜਿੱਤਣ ਦੇ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਜਿੱਤ ਦੀ ਖ਼ਬਰ ਸਾਂਝੀ ਕੀਤੀ ਅਤੇ ਹੱਸਦੇ ਹੋਏ ਜੋਅ ਬਾਇਡਨ ਨੂੰ ਕਿਹਾ, "ਅਸੀਂ ਕਰ ਦਿਖਾਇਆ, ਅਸੀਂ ਕਰ ਦਿਖਾਇਆ ਜੋਅ, ਤੁਸੀਂ ਸੰਯੁਕਤ ਰਾਸ਼ਟਰ ਦੇ ਅਗਲੇ ਰਾਸ਼ਟਰਪਤੀ ਬਣਨ ਜਾ ਰਹੇ ਹੋ!"

ਜਿਸ ਲਹਿਜ਼ੇ ਵਿੱਚ ਉਨ੍ਹਾਂ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਹਾਸੇ ਨਾਲ ਭਰਪੂਰ ਪਹਿਲੀ ਮਹੱਤਵਪੂਰਨ ਫੋਨ ਕਾਲ ਕੀਤੀ, ਉਸ ਤੋਂ ਹੀ ਉਨ੍ਹਾਂ ਦੀ ਦੋਸਤੀ ਅਤੇ ਨੇੜਤਾ ਪਛਾਣੀ ਜਾ ਸਕਦੀ ਸੀ।

"ਇਹ ਸਪਸ਼ਟ ਤੌਰ 'ਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਦਰਸਾਉਂਦਾ ਹੈ, ਇਥੋਂ ਤੱਕ ਕਿ ਥੋੜ੍ਹੇ ਸਮੇਂ ਲਈ ਉਨ੍ਹਾਂ ਦੇ ਮੁਹਿੰਮ ਟ੍ਰਾਇਲ 'ਤੇ ਹੋਣ ਦੇ ਬਾਵਜੂਦ ਵੀ।"

"ਉਨ੍ਹਾਂ ਕੋਲ ਹਾਸਾ ਹਮੇਸ਼ਾ ਰਿਹਾ ਹੈ, ਉਨ੍ਹਾਂ ਕੋਲ ਹਮੇਸ਼ਾ ਹਾਸੇ ਦੀ ਭਾਵਨਾ ਵੀ ਰਹੀ ਹੈ, ਉਨ੍ਹਾਂ ਕੋਲ ਬੁੱਧੀ ਹੈ - ਇੱਥੋਂ ਤੱਕ ਕਿ ਇੱਕ ਯੂਨੀਵਰਸਿਟੀ ਬਹਿਸ ਦੇ ਦੌਰਾਨ ਆਪਣਾ ਪੱਖ ਪੇਸ਼ ਕਰਨ ਵੇਲੇ ਵੀ।"

ਡੈਮੋਕ੍ਰੇਟਿਕ ਰਾਸ਼ਟਰਪਤੀ ਉਮੀਦਵਾਰੀ ਲਈ ਨਾਮਜ਼ਦਗੀ ਵੇਲੇ ਤੋਂ ਹੀ ਲਾਈਵ ਬਹਿਸ ਦੌਰਾਨ ਆਪਣੇ ਵਿਰੋਧੀਆਂ ਨੂੰ ਭਾਸ਼ਣ ਦੇ ਪਹਿਲੇ ਹਿੱਸੇ ਵਿੱਚ ਹੀ ਤਿੱਖੇ ਅਤੇ ਦਿਲਚਸਪ ਜਵਾਬ ਦੇਣ ਦੀ ਕਾਬਲੀਅਤ ਕਰਕੇ ਉਹ ਜਾਣੇ ਜਾਂਦੇ ਹਨ ।

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2014 ਵਿੱਚ ਕਮਲਾ ਹੈਰਿਸ ਨੇ ਡੱਗ ਐਮਹੌਫ ਨਾਲ ਵਿਆਹ ਕੀਤਾ

2014 ਵਿੱਚ ਸੈਨੇਟਰ ਕਮਲਾ ਹੈਰਿਸ ਨੇ ਵਕੀਲ ਡੱਗ ਐਮਹੌਫ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਮਤਰੇਈ ਮਾਂ ਬਣ ਗਏ।

2019 ਵਿੱਚ ਉਨ੍ਹਾਂ ਨੇ ਮਤਰੇਈ ਮਾਂ ਵਜੋਂ ਆਪਣੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਐਲੇ ਮੈਗਜ਼ੀਨ ਲਈ ਲੇਖ ਲਿਖਿਆ, ਅਜਿਹੇ ਨਾਮ ਨੂੰ ਬੇਪਰਦਾ ਕੀਤਾ ਜੋ ਕਈ ਸੁਰਖੀਆਂ ਉੱਤੇ ਭਾਰੀ ਪਿਆ।

"ਜਦੋਂ ਡੱਗ ਅਤੇ ਮੇਰਾ ਵਿਆਹ ਹੋਇਆ, ਕੋਲੇ, ਐਲਾ, ਅਤੇ ਮੈਂ ਸਹਿਮਤ ਹੋਏ ਕਿ ਸਾਨੂੰ 'ਮਤਰੇਈ ਮਾਂ' ਸ਼ਬਦ ਪਸੰਦ ਨਹੀਂ ਸੀ। ਇਸ ਲਈ ਉਨ੍ਹਾਂ ਨੇ 'ਮੋਮਾਲਾ' ਨਾਮ ਸੁਝਾਇਆ।"

ਉਨ੍ਹਾਂ ਨੂੰ ਆਧੁਨਿਕ ਅਮਰੀਕੀ ਪਰਿਵਾਰ ਦੇ ਪ੍ਰਤੀਕ ਵਜੋਂ ਦਰਸਾਇਆ ਗਿਆ ਸੀ, ਇੱਕ ਤਸਵੀਰ ਜੋ ਮੀਡੀਆ ਵੱਲੋਂ ਲਈ ਗਈ ਸੀ ਅਤੇ ਜਿਸ 'ਤੇ ਖੂਬ ਚਰਚਾ ਕੀਤੀ ਗਈ ਕਿ ਮਹਿਲਾ ਸਿਆਸਤਦਾਨਾਂ ਬਾਰੇ ਕਿਵੇਂ ਗੱਲ ਕਰਦੇ ਹਨ।

ਬਹੁਤ ਸਾਰੇ ਲੋਕਾਂ ਨੇ ਦਲੀਲ ਦਿੱਤੀ ਕਿ ਉਸ ਨੂੰ ਕਿਸੇ ਹੋਰ ਕਿਸਮ ਦੇ ਪਰਿਵਾਰ ਦੇ ਵੰਸ਼ਜ ਵਜੋਂ ਵੀ ਦੇਖਿਆ ਅਤੇ ਪਛਾਣਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਕਾਲੀਆਂ ਮਹਿਲਾ ਕਾਰਕੁਨਾਂ ਦੀਆਂ ਪੀੜ੍ਹੀਆਂ ਦੀ ਵਾਰਿਸ ਵਜੋਂ।

ਪਰਡਿਊ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਅਤੇ ਅਫਰੀਕਨ ਅਮਰੀਕਨ ਅਧਿਐਨ ਦੇ ਐਸੋਸੀਏਟ ਪ੍ਰੋਫੈਸਰ ਨਾਦੀਆ ਬ੍ਰਾਊਨ ਨੇ ਬੀਬੀਸੀ ਨੂੰ ਦੱਸਿਆ, "ਉਹ ਜ਼ਮੀਨੀ ਪੱਧਰ ਦੇ ਚੁਣੇ ਹੋਏ ਅਧਿਕਾਰੀਆਂ ਅਤੇ ਅਸਫ਼ਲ ਉਮੀਦਵਾਰਾਂ ਦੀ ਵਿਰਾਸਤ ਦੀ ਵਾਰਸ ਹੈ, ਜਿਨ੍ਹਾਂ ਨੇ ਵਾਈਟ ਹਾਊਸ ਲਈ ਇਹ ਰਸਤਾ ਤਿਆਰ ਕੀਤਾ। ਕਾਲੀਆਂ ਔਰਤਾਂ ਨੂੰ ਲੋਕਤੰਤਰੀ ਸਿਆਸਤ ਅਤੇ ਡੈਮੋਕ੍ਰੇਟਿਕ ਪਾਰਟੀ ਵਿੱਚ ਇੱਕ ਸਿਆਸੀ ਤਾਕਤ ਵਜੋਂ ਦੇਖਿਆ ਜਾਂਦਾ ਹੈ।"

ਨਾਦੀਆ ਬ੍ਰਾਊਨ ਨੇ ਦਲੀਲ ਦਿੱਤੀ ਕਿ ਫੈਨੀ ਲੂ ਹੈਮਰ, ਏਲਾ ਬੇਕਰ ਅਤੇ ਸੈਪਟੀਮਾ ਕਲਾਰਕ , ਇਹ ਕੁਝ ਨਾਮ ਹਨ, ਜਿੰਨ੍ਹਾਂ ਦੇ ਨਕਸ਼ੇ ਕਦਮ 'ਤੇ ਉਹ ਚੱਲਦੇ ਹਨ।

"ਉਨ੍ਹਾਂ ਦੀ ਜਿੱਤ ਇਤਿਹਾਸਿਕ ਹੈ ਪਰ ਇਹ ਇਕੱਲੇ ਉਨ੍ਹਾਂ ਦੀ ਹੀ ਨਹੀਂ ਹੈ। ਇਹ ਅਣਗਿਣਤ ਕਾਲੀਆਂ ਔਰਤਾਂ ਦੀ ਹੈ, ਜਿੰਨ੍ਹਾਂ ਕਰਕੇ ਇਹ ਦਿਨ ਮੁਮਕਿਨ ਹੋ ਸਕਿਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)