ਸੁਖਵਿੰਦਰ ਸਿੰਘ ਸੁੱਖੂ: ਇੱਕ ਡਰਾਈਵਰ ਦਾ ਪੁੱਤ ਹਿਮਾਚਲ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਕਿਵੇਂ ਪਹੁੰਚਿਆ

ਵੀਡੀਓ ਕੈਪਸ਼ਨ, ਸੁਖਵਿੰਦਰ ਸਿੰਘ ਸੁੱਖੂ : ਬੱਸ ਡਰਾਇਵਰ ਦਾ ਪੁੱਤ ਜੋ ਬਣਿਆ ਹਿਮਾਚਲ ਦਾ 15ਵਾਂ ਮੁੱਖ ਮੰਤਰੀ ਬਣਿਆ

ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਸੂਬੇ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ ਵਿਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮੁਕੇਸ਼ ਅਗਨੀਹੋਤਰੀ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਇਸ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਵਾਡਰਾ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਅਰੁਜਨ ਖੜਗੇ ਸਣੇ ਕਾਂਗਰਸ ਦੇ ਸੀਨੀਅਰ ਆਗੂ ਪਹੁੰਚੇ ਹੋਏ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਕਰਕੇ ਸੁਖਵਿੰਦਰ ਸਿੰਘ ਸੁੱਖੂ ਨੂੰ ਪਹਾੜੀ ਸੂਬੇ ਦੀ ਕਮਾਂਡ ਸੰਭਾਲਣ ਉੱਤੇ ਵਧਾਈ ਦਿੱਤੀ ਹੈ।

ਸ਼ਨੀਵਾਰ ਨੂੰ ਪਾਰਟੀ ਦੇ ਵਿਧਾਇਕ ਦਲ ਨੇ ਸਰਬਸੰਮਤੀ ਨਾਲ ਸੁਖਵਿੰਦਰ ਸੁੱਖੂ ਨੂੰ ਆਪਣਾ ਆਗੂ ਚੁਣਿਆ ਸੀ।

ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ ਤਿੰਨ ਮੁੱਖ ਮੰਤਰੀ ਰਹੇ ਹਨ। ਇਹਨਾਂ ਵਿੱਚ ਡਾ ਯਸ਼ਵੰਤ ਸਿੰਘ ਪਰਮਾਰ, ਠਾਕੁਰ ਰਾਮਪਾਲ ਸਿੰਘ ਅਤੇ ਵੀਰਭੱਦਰ ਸਿੰਘ ਦੇ ਨਾਮ ਸ਼ਾਮਿਲ ਹਨ।

ਇਹ ਤਿੰਨੇ ਸਾਬਕਾ ਮੁੱਖ ਮੰਤਰੀ ਰਾਜਪੂਤ ਭਾਈਚਾਰੇ ਨਾਲ ਸਬੰਧਤ ਸਨ ਅਤੇ ਇਸ ਵਾਰ ਵੀ ਇੱਕ ਰਾਜਪੂਤ ਨੂੰ ਹੀ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ।

ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕਾਂਗਰਸ ਜੋ ਵਾਅਦੇ ਕਰਕੇ ਸੱਤਾ ਵਿਚ ਆਈ ਹੈ, ਉਹ ਸਾਰੇ ਪੂਰੇ ਕੀਤੇ ਜਾਣਗੇ।

ਸੁੱਖੂ ਨੇ ਕਿਹਾ, ‘‘ਮੈਂ ਸਾਰੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਾਂਗਾ ਅਤੇ ਜੇਕਰ ਕੋਈ ਗਲਤੀਆਂ ਹੋਈਆਂ ਤਾਂ ਉਸ ਲਈ ਮਾਫੀ ਵੀ ਮੰਗਾਂਗਾ। ਮੈਂ ਸਾਰੇ ਲੋਕਾਂ ਦੇ ਸਹਿਯੋਗ ਨਾਲ ਸੂਬੇ ਦੇ ਵਿਕਾਸ ਲਈ ਕੰਮ ਕਰਾਂਗਾ।’’

ਹਿਮਾਚਲ

ਸੁਖਵਿੰਦਰ ਸਿੰਘ ਸੁੱਖੂ ਦਾ ਸਫ਼ਰ

  • ਸੁਖਵਿੰਦਰ ਸਿੰਘ ਸੁੱਖੂ ਦੇ ਪਿਤਾ ਹਿਮਾਚਲ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਡਰਾਈਵਰ ਸਨ।
  • ਸੁੱਖੂ ਕਾਲਜ ਦੇ ਦਿਨਾਂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ।
  • ਉਹਨਾਂ ਨੂੰ ਰਾਹੁਲ ਗਾਂਧੀ ਦੇ ਕਰੀਬੀ ਮੰਨਿਆਂ ਜਾਂਦਾ ਹੈ।
  • ਸੁੱਖੂ ਨੂੰ ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਦੇ ਵਿਰੋਧੀ ਵਜੋਂ ਵੀ ਦੇਖਿਆ ਜਾ ਰਿਹਾ ਹੈ
  • ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ ਸਾਰੇ ਮੁੱਖ ਮੰਤਰੀ ਰਾਜਪੂਤ ਹਨ, ਸੁੱਖੂ ਵੀ ਇੱਕ ਰਾਜਪੂਤ ਹਨ।
ਹਿਮਾਚਲ

ਸੁੱਖੂ ਵੱਲੋਂ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਮੁਲਾਕਾਤ

ਹਿਮਾਚਲ ਪ੍ਰਦੇਸ਼ ਦੇ ਨਾਮਜ਼ਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਅਤੇ ਹੋਰ ਕਾਂਗਰਸੀ ਆਗੂ ਸ਼ਿਮਲਾ ਵਿੱਚ ਮੁੱਖ ਮੰਤਰੀ ਨਿਵਾਸ 'ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਮਿਲੇ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਸੁਖਵਿੰਦਰ ਸਿੰਘ ਸੁੱਖੂ

ਤਸਵੀਰ ਸਰੋਤ, ANI

ਸੁਖਵਿੰਦਰ ਸੁੱਖੂ ਨੇ ਗਾਂਧੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਮੁਕੇਸ਼ ਅਗਨੀਹੋਤਰੀ ਨੂੰ ਆਪਣਾ ਛੋਟਾ ਭਰਾ ਦੱਸਿਆ।

ਪਹਿਲਾਂ ਇਹ ਵੀ ਖ਼ਬਰ ਆ ਰਹੀ ਸੀ ਕਿ ਮਰਹੂਮ ਕਾਂਗਰਸੀ ਆਗੂ ਅਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਬੇਟੇ ਤੇ ਵਿਧਾਇਕ ਵਿਕਰਮਾ ਦਿੱਤਿਆ ਨੂੰ ਵੀ ਉੱਪ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ, ਪਰ ਅਜਿਹਾ ਨਹੀਂ ਹੋਇਆ।

ਵੀਰਭੱਦਰ ਦੀ ਪਤਨੀ ਪ੍ਰਤਿਭਾਦੇਵੀ ਆਪ ਵੀ ਮੁੱਖ ਮੰਤਰੀ ਦੀ ਦਾਅਵੇਦਾਰ ਸੀ। ਜਦੋਂ ਵਿਧਾਇਕ ਦਲ ਦੀ ਬੈਠਕ ਚੱਲ ਰਹੀ ਸੀ ਪ੍ਰਤਿਭਾ ਦੇ ਸਮਰਥਕ ਬਾਹਰ ਨਾਅਰੇਬਾਜ਼ੀ ਕਰ ਰਹੇ ਸਨ।

ਹਿਮਾਚਲ

ਤਸਵੀਰ ਸਰੋਤ, Himachal Congress

ਕਾਂਗਰਸ ਦੇ ਟਕਸਾਲੀ ਆਗੂ

ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਕਾਂਗਰਸ ਦੇ ਟਕਸਾਲੀ ਆਗੂ ਹਨ ਅਤੇ ਉਹ ਸੂਬੇ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ।

ਸੁੱਖੂ ਹਿਮਾਚਲ ਦੀ ਨਾਦੌਣ ਸੀਟ ਤੋਂ ਚੌਥੀ ਵਾਰ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚੇ ਹਨ।

ਉਹ ਨਾਦੌਣ ਵਿਧਾਨ ਸਭਾ ਹਲਕੇ ਤੋਂ 2003,2007, 2017 ਅਤੇ 2022 ਵਿਚ ਚੋਣ ਜਿੱਤ ਕੇ ਵਿਧਾਨ ਸਭਾ ਤੱਕ ਪਹੁੰਚੇ ਸਨ।

ਵੀਰਭੱਦਰ ਸਿੰਘ ਨਾਲ ਟੱਕਰ

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਉਹ ਟੁੱਟੇ ਨਹੀਂ। ਉਹਨਾਂ ਨੇ ਜਨਵਰੀ 2013 ਵਿੱਚ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ।

ਇਸ ਦੌਰਾਨ ਉਹ ਆਪਣੀ ਸਰਕਾਰ ਅਤੇ ਛੇ ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਨਾਲ ਅਲੱਗ-ਅਲੱਗ ਮੁੱਦਿਆਂ ਉਪਰ ਟੱਕਰ ਲੈਂਦੇ ਰਹੇ।

ਸਾਲ 2017-18 ਵਿੱਚ ਮਿਲੀ ਹਾਰ ਤੋਂ ਬਾਅਦ 10 ਜਨਵਰੀ 2019 ਨੂੰ ਉਹਨਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਚੋਣ ਪ੍ਰਚਾਰ ਕਮੇਟੀ ਦਾ ਪ੍ਰਧਾਨ ਅਤੇ ਟਿੱਕਟਾਂ ਦੀ ਵੰਡ ਕਰਨ ਵਾਲੀ ਕਮੇਟੀ ਦਾ ਮੈਂਬਰ ਬਣਾਇਆ ਗਿਆ।

ਵਿਦਿਆਰਥੀ ਸਿਆਸਤ ਤੋਂ ਸ਼ੁਰੂਆਤ

ਇਸ ਵਿਧਾਨ ਸਭਾ ਚੋਣਾਂ ਵਿੱਚ ਹਿਮਾਚਲ ਕਾਂਗਰਸ ਦੀ ਚੋਣ ਕਮੇਟੀ ਦੀ ਅਗਵਾਈ ਵੀ ਸੁੱਖੂ ਹੱਥ ਹੀ ਸੀ, ਅਤੇ ਉਹ 15ਵੇਂ ਮੁੱਖ ਮੰਤਰੀ ਬਣੇ ਹਨ।

ਸੁੱਖੂ ਨੇ ਆਪਣਾ ਸਿਆਸੀ ਕਰੀਅਰ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ ਅਤੇ ਉਹ ਕਾਂਗਰਸ ਦੇ ਵਿਦਿਆਰਥੀ ਵਿੰਗ ਨੈਸ਼ਲਨ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਸਰਗਰਮ ਆਗੂ ਰਹੇ ਹਨ।

ਸੁਖਵਿੰਦਰ ਸਿੰਘ ਸੁੱਖੂ 1988 ਤੋਂ 1995 ਤੱਕ ਐੱਨਐੱਸਯੂਆਈ ਦੇ ਸੂਬਾ ਪ੍ਰਧਾਨ ਰਹੇ ਹਨ, ਜਦਕਿ 1995 ਵਿਚ ਉਹ ਯੁਵਾ ਕਾਂਗਰਸ ਦੇ ਜਨਰਲ ਸਕੱਤਰ ਬਣੇ ਹਨ।

ਇਸ ਤੋਂ ਬਾਅਦ ਸੁੱਖੂ ਕਾਂਗਰਸ ਦੇ ਯੂਥ ਵਿੰਗ ਵਿਚ ਸਰਗਰਮ ਹੋ ਗਏ ਅਤੇ 1998 ਤੋਂ 2008 ਤੱਕ ਹਿਮਾਚਲ ਯੂਥ ਕਾਂਗਰਸ ਦੇ ਪ੍ਰਧਾਨ ਰਹੇ।

ਕਾਂਗਰਸ ਦੀ ਪ੍ਰਧਾਨਗੀ ਤੇ ਪ੍ਰਚਾਰ ਕਮੇਟੀ ਮੁਖੀ

ਸੁੱਖੂ ਸ਼ਿਮਲਾ ਨਗਰ ਨਿਗਮ ਦੇ ਦੋ ਵਾਰ ਮੈਂਬਰ ਵੀ ਬਣ ਰਹੇ ਹਨ।

ਸਾਲ 2008 ਵਿਚ ਸੁਖਵਿੰਦਰ ਸੁੱਖੂ ਨੂੰ ਹਿਮਾਚਲ ਕਾਂਗਰਸ ਦਾ ਸੂਬਾਈ ਜਨਰਲ ਸਕੱਤਰ ਬਣਾਇਆ ਗਿਆ। ਜਦਕਿ 8 ਜਨਵਰੀ 2013 ਤੋਂ 19 ਜਨਵਰੀ 2019 ਤੱਕ ਉਹ ਸੂਬਾ ਪ੍ਰਧਾਨ ਰਹੇ।

ਅਪ੍ਰੈਲ 2022 ਵਿਚ ਸੁਖਵਿੰਦਰ ਸਿੰਘ ਸੁੱਖੂ ਨੂੰ ਪਾਰਟੀ ਨੇ ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਟਿਕਟਾਂ ਵੰਡਣ ਵਾਲੀ ਕਮੇਟੀ ਦੇ ਮੈਂਬਰ ਬਣੇ ਸਨ।

ਹਿਮਾਚਲ

ਤਸਵੀਰ ਸਰੋਤ, Himachal Congress

ਸੁਖਵਿੰਦਰ ਸੁੱਖੂ ਦਾ ਨਿੱਜੀ ਜੀਵਨ

ਸੁੱਖੂ ਦਾ ਪਿਛੋਕੜ ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੇ ਨਾਦੌਣ ਤਹਿਸੀਲ ਦੇ ਪਿੰਡ ਸੇਰਾ ਨਾਲ ਹੈ।

26 ਮਾਰਚ 1964 ਵਿਚ ਜਨਮੇ ਸੁੱਖੂ ਦੇ ਪਿਤਾ ਹਿਮਾਚਲ ਰੋਡਵੇਜ਼ ਵਿਚ ਡਰਾਇਵਰ ਸਨ।

ਉਨ੍ਹਾਂ ਦੀ ਮਾਤਾ ਦਾ ਨਾ ਸੰਸਾਰ ਦੇਈ ਘਰੇਲੂ ਸੁਆਣੀ ਹੈ।

ਸੁਖਵਿੰਦਰ ਸੁੱਖੂ ਨੇ ਬੀਏ, ਐੱਲਐੱਲਬੀ ਦੀ ਪੜ੍ਹਾਈ ਸ਼ਿਮਲਾ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ।

ਚਾਰ ਭਾਈ-ਭੈਣਾ ਵਿਚੋਂ ਸੁੱਖੂ ਦੂਜੇ ਨੰਬਰ ਉੱਤੇ ਹਨ ਅਤੇ ਉਨ੍ਹਾਂ ਦੇ ਵੱਡੇ ਭਰਾ ਭਾਰਤੀ ਫੌਜ ਵਿਚੋਂ ਸੇਵਾਮੁਕਤ ਹੋਏ ਹਨ।

ਸੁੱਖੂ ਨੇ 1998 ਵਿਚ ਕਮਲੇਸ਼ ਠਾਕੁਰ ਨਾਲ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਜੋ ਇਸ ਸਮੇਂ ਸ਼ਿਮਲਾ ਯੂਨੀਵਰਸਿਟੀ ਵਿਚ ਪੜ੍ਹ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)