ਹਿਨਾ ਖਾਨ ਨੂੰ ਬ੍ਰੈਸਟ ਕੈਂਸਰ ਹੋਇਆ, ਇਸ ਰੋਗ ਦੇ ਕੀ ਹਨ ਲੱਛਣ ਅਤੇ ਇਲਾਜ

ਹਿਨਾ ਖਾਨ

ਤਸਵੀਰ ਸਰੋਤ, Insta/Hina Khan

ਤਸਵੀਰ ਕੈਪਸ਼ਨ, ਹਿਨਾ ਖਾਨ ਆਪਣੇ ਹਿੰਦੀ ਲੜੀਵਾਰ ‘ਯਹ ਰਿਸ਼ਤਾ ਕਿਆ ਕਹਿਲਾਤਾ ਹੈ' ਕਰਕੇ ਜਾਣੇ ਜਾਂਦੇ ਹਨ

ਪ੍ਰਸਿੱਧ ਅਦਾਕਾਰਾ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬ੍ਰੈਸਟ ਕੈਂਸਰ ਹੋਣ ਦੀ ਜਾਣਕਾਰੀ ਦਿੱਤੀ ਹੈ।

ਹਿਨਾ ਖਾਨ ਆਪਣੇ ਹਿੰਦੀ ਲੜੀਵਾਰ ‘ਯਹ ਰਿਸ਼ਤਾ ਕਿਆ ਕਹਿਲਾਤਾ ਹੈ' ਕਰਕੇ ਜਾਣੇ ਜਾਂਦੇ ਹਨ।

ਉਹ ਬਿੱਗ ਬੌਸ ਸੀਜ਼ਨ 11 ਵਿੱਚ ਵੀ ਆਏ ਸਨ, ਉੁਹ ਇਸ ਸੀਜ਼ਨ ਵਿੱਚ ਰਨਰਅੱਪ ਸਨ।

ਹਿਨਾ ਹਾਲ ਹੀ ਵਿੱਚ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸਿੰਦਾ ਨੋ ਪਾਪਾ’ ਵਿੱਚ ਵੀ ਨਜ਼ਰ ਆਏ ਸਨ। ਉਹ ਇਸ ਵਿੱਚ ਲੀਡ ਐਕਟਰ ਸਨ।

ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਦੇ ਬ੍ਰੈਸਟ ਕੈਂਸਰ ਦੀ ਸਟੇਜ 3 ਹੈ।

ਹਿਨਾ

ਤਸਵੀਰ ਸਰੋਤ, Instagram/Hina Khan

ਤਸਵੀਰ ਕੈਪਸ਼ਨ, ਹਿਨਾ ਹਾਲ ਹੀ ਵਿੱਚ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸਿੰਦਾ ਨੋ ਪਾਪਾ’ ਵਿੱਚ ਵੀ ਨਜ਼ਰ ਆਏ ਸਨ

ਉਨ੍ਹਾਂ ਨੇ ਲਿਖਿਆ, “ਹਾਲ ਹੀ ਵਿੱਚ ਫੈਲੀ ਅਫ਼ਵਾਹ ਬਾਰੇ ਸਪੱਸ਼ਟਤਾ ਦਿੰਦਿਆਂ ਮੈਂ ਇਹ ਅਹਿਮ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਮੈਨੂੰ ਸਟੇਜ ਥ੍ਰੀ ਬ੍ਰੈਸਟ ਕੈਂਸਰ ਹੋਇਆ ਹੈ।”

ਉਨ੍ਹਾਂ ਨੇ ਅੱਗੇ ਲਿਖਿਆ, “ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਸ ਵੇਲੇ ਮਜ਼ਬੂਤ ਹਾਂ ਅਤੇ ਇਸ ਬਿਮਾਰੀ ਉੱਤੇ ਜਿੱਤ ਹਾਸਲ ਕਰਨ ਪ੍ਰਤੀ ਦ੍ਰਿੜ ਹਾਂ। ਮੇਰਾ ਇਲਾਜ ਸ਼ੁਰੂ ਹੋ ਚੁੱਕਾ ਹੈ ਅਤੇ ਮੈਂ ਮਜ਼ਬੂਤ ਬਣ ਕੇ ਉੱਭਰਨ ਲਈ ਸਾਰਾ ਕੁਝ ਕਰਨ ਲਈ ਤਿਆਰ ਹਾਂ।”

ਹਿਨਾ ਖਾਨ

ਤਸਵੀਰ ਸਰੋਤ, Instagram/Hina Khan

ਤਸਵੀਰ ਕੈਪਸ਼ਨ, ਮੈਨੂੰ ਸਟੇਜ ਥ੍ਰੀ ਬ੍ਰੈਸਟ ਕੈਂਸਰ ਹੋਇਆ ਹੈ - ਹਿਨਾ ਖ਼ਾਨ

ਉਨ੍ਹਾਂ ਨੇ ਅੱਗੇ ਲਿਖਿਆ, “ਮੈਂ ਇਹ ਆਸ ਕਰਦੀ ਹਾਂ ਕਿ ਤੁਸੀਂ ਇਸ ਸਮੇਂ ਮੇਰੀ ਨਿੱਜਤਾ ਦਾ ਖਿਆਲ ਰੱਖੋਗੇ, ਮੈਂ ਤੁਹਾਡੇ ਪਿਆਰ, ਹੌਂਸਲੇ ਤੇ ਅਸ਼ੀਰਵਾਦ ਦੀ ਰਿਣੀਂ ਹਾਂ।”

“ਮੈਂਨੂੰ ਆਸ ਹੈ ਕਿ ਮੈਂ ਰੱਬ ਦੀ ਮਿਹਰ ਨਾਲ ਇਸ ਚੁਣੌਤੀ ਦਾ ਮੁਕਾਬਲਾ ਕਰ ਸਕਾਂਗੀ ਅਤੇ ਸਿਹਤਯਾਬ ਹੋਵਾਂਗੀ।”

ਬ੍ਰੈਸਟ ਕੈਂਸਰ ਬਣ ਹੋਣ ਬਾਰੇ ਕਿਵੇਂ ਜਾਣਿਆ ਜਾਵੇ

 ਬ੍ਰੈਸਟ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛਾਤੀ ਵਿੱਚ ਗੰਢਾਂ ਪੈ ਜਾਣਾ ਅਤੇ ਦਰਦ ਰਹਿਣਾ ਬ੍ਰੈਸਟ ਕੈਂਸਰ ਦੀ ਨਿਸ਼ਾਨੀ ਹੈ

ਤੁਸੀਂ ਬ੍ਰੈਸਟ ਕੈਂਸਰ ਦੇ ਸ਼ਿਕਾਰ ਤਾਂ ਨਹੀਂ ਹੋ ਰਹੇ ਹੋ, ਇਸ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ।

ਇਸ ਸਕ੍ਰੀਨਿੰਗ ਲਈ ਤਿੰਨ ਤਰੀਕੇ ਹਨ। ਸਭ ਤੋਂ ਪਹਿਲਾਂ ਹੈ ਸੈਲਫ ਸਕ੍ਰੀਨਿੰਗ ਕਰਨਾ, ਮਤਲਬ ਕਿ ਤੁਸੀਂ ਆਪਣੇ ਆਪ ਆਪਣੀ ਬ੍ਰੈਸਟ ਦਾ ਚੈੱਕਅਪ ਕਰੋ।

ਇਹ ਸਭ ਤੋਂ ਆਸਾਨ ਅਤੇ ਵਧੀਆ ਤਰੀਕਾ ਹੈ ਪਰ ਮੁਸ਼ਕਲ ਇਹ ਹੈ ਕਿ ਭਾਰਤ 'ਚ ਇਸ ਸਬੰਧੀ ਜਾਗਰੂਕਤਾ ਦੀ ਬਹੁਤ ਘਾਟ ਹੈ।

ਕੋਈ ਵੀ ਔਰਤ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੰਦੀ ਹੈ। ਜਿਸ ਕਰਕੇ ਉਹ ਆਪਣਾ ਸੈਲਫ ਬ੍ਰੈਸਟ ਸਕ੍ਰੀਨਿੰਗ ਚੰਗੀ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ ਹੈ।

ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬ੍ਰੈਸਟ ਕੈਂਸਰ ਦੀ ਪਛਾਣ ਕਿਸ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ, ਇਹ ਸਵਾਲ ਸਭਨਾਂ ਦੇ ਮਨਾਂ 'ਚ ਹੁੰਦਾ ਹੈ। ਬ੍ਰੈਸਟ ਕੈਂਸਰ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾ ਲੱਛਣ ਇਹ ਹੁੰਦਾ ਹੈ ਕਿ ਛਾਤੀ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਕਈ ਵਾਰ ਬ੍ਰੈਸਟ ਦੇ ਉਪਰਲੇ ਮਾਸ 'ਤੇ ਸੰਤਰੇ ਦੇ ਆਕਾਰ ਦੇ ਗੱਢੇ ਪੈ ਜਾਂਦੇ ਹਨ। ਪਰ ਨਹੀਂ ਜ਼ਰੂਰੀ ਇਹ ਲੱਛਣ ਬ੍ਰੈਸਟ ਕੈਂਸਰ ਦੇ ਹੀ ਹੋਣ।

ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਕਈ ਸਾਲਾਂ ਤੱਕ ਬ੍ਰੈਸਟ ਕੈਂਸਰ ਦੇ ਲੱਛਣ ਸਾਹਮਣੇ ਹੀ ਨਹੀਂ ਆਉਂਦੇ ਹਨ।

ਤੁਸੀਂ ਬ੍ਰੈਸਟ ਕੈਂਸਰ ਦੇ ਸ਼ਿਕਾਰ ਤਾਂ ਨਹੀਂ ਹੋ ਰਹੇ ਹੋ, ਇਸ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ। ਜਿੰਨੀ ਜਲਦੀ ਕੈਂਸਰ ਦਾ ਪਤਾ ਲੱਗੇਗਾ, ਭਾਵ ਸਟੇਜ 1 ਜਾਂ 2 'ਚ, ਉਨ੍ਹੀ ਜਲਦੀ ਹੀ ਵਧੀਆ ਢੰਗ ਨਾਲ ਸਰਜਰੀ ਕੀਤੀ ਜਾ ਸਕਦੀ ਹੈ।

ਕਈ ਵਾਰ ਰੇਡੀਓ ਥੈਰੇਪੀ ਵੀ ਦਿੱਤੀ ਜਾਂਦੀ ਹੈ। ਅੱਜਕਲ ਤਾਂ ਬ੍ਰੈਸਟ ਕੈਂਸਰ ਦੇ ਇਲਾਜ ਲਈ ਦਵਾਈਆਂ ਵੀ ਉਪਲੱਬਧ ਹਨ।

ਜੇਕਰ ਪਹਿਲੀ ਸਟੇਜ 'ਚ ਹੀ ਬ੍ਰੈਸਟ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਇਸ ਦੇ ਠੀਕ ਹੋਣ ਦੀ ਦਰ ਲਗਭਗ 95 ਤੋਂ 96% ਤੱਕ ਹੈ।

ਛਾਤੀ ਦੇ ਕੈਂਸਰ ਦਾ ਇਲਾਜ ਕੀ ਹੈ?

ਛਾਤੀ ਦਾ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰੈਸਟ ਕੈਂਸਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਵੀ ਹਨ

ਲੋਕਾਂ 'ਚ ਇਹ ਬਹੁਤ ਹੀ ਗਲਤ ਧਾਰਨਾ ਹੈ ਕਿ ਜੇਕਰ ਛਾਤੀ ਦਾ ਕੈਂਸਰ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ 'ਚ ਛਾਤੀ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਜਾਂਦਾ ਹੈ।

ਪਰ ਅਜਿਹਾ ਕੁਝ ਨਹੀਂ ਹੈ। ਜਿੰਨ੍ਹੀ ਜਲਦੀ ਕੈਂਸਰ ਦਾ ਪਤਾ ਲੱਗੇਗਾ, ਭਾਵ ਸਟੇਜ 1 ਜਾਂ 2 'ਚ, ਉਨ੍ਹੀ ਜਲਦੀ ਹੀ ਵਧੀਆ ਢੰਗ ਨਾਲ ਸਰਜਰੀ ਕੀਤੀ ਜਾ ਸਕਦੀ ਹੈ।

ਇਸ ਨੂੰ ਬ੍ਰੈਸਟ ਕੰਨਜ਼ਰਵੇਸ਼ਨ ਸਰਜਰੀ ਕਿਹਾ ਜਾਂਦਾ ਹੈ। ਇਸ ਸਰਜਰੀ ਦੌਰਾਨ ਸਾਰੀ ਬ੍ਰੈਸਟ ਹਟਾਈ ਨਹੀਂ ਜਾਂਦੀ ਹੈ, ਬਲਕਿ ਕੈਂਸਰ ਨਾਲ ਪੀੜ੍ਹਤ ਹਿੱਸੇ ਨੂੰ ਹੀ ਹਟਾਇਆ ਜਾਂਦਾ ਹੈ।

ਅਜਿਹਾ ਉਸ ਸਮੇਂ ਹੀ ਸੰਭਵ ਹੋ ਸਕਦਾ ਹੈ ਜਦੋਂ ਕੈਂਸਰ ਦੇ ਸ਼ੁਰੂ 'ਚ ਇਸ ਬਾਰੇ ਪਤਾ ਲੱਗ ਸਕੇ।

ਜੇਕਰ ਕੈਂਸਰ ਦੇ ਹੋਣ ਤੋਂ ਬਾਅਦ ਅਗਾਊਂ ਸਟੇਜ 'ਤੇ ਜਾ ਕੇ ਪਤਾ ਲੱਗਦਾ ਹੈ ਤਾਂ ਵੀ ਇਲਾਜ ਦੇ ਕਈ ਵਿਕਲਪ ਮੌਜੂਦ ਹਨ, ਜਿਸ 'ਚ ਸਾਰੀ ਬ੍ਰੈਸਟ ਹਟਾ ਦਿੱਤੀ ਜਾਂਦੀ ਹੈ ਜਾਂ ਕਿਮੋਥੈਰੇਪੀ ਕੀਤੀ ਜਾਂਦੀ ਹੈ।

ਕਈ ਵਾਰ ਰੇਡੀਓ ਥੈਰੇਪੀ ਵੀ ਦਿੱਤੀ ਜਾਂਦੀ ਹੈ। ਅੱਜਕਲ ਤਾਂ ਬ੍ਰੈਸਟ ਕੈਂਸਰ ਦੇ ਇਲਾਜ ਲਈ ਦਵਾਈਆਂ ਵੀ ਉਪਲੱਬਧ ਹਨ।

ਬ੍ਰੈਸਟ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਕਿਉਂ ਵੱਧ ਰਹੇ ਹਨ?

ਬ੍ਰੈਸਟ ਕੈਂਸਰ ਦੇ ਮਾਮਲੇ ਕਿਉਂ ਵੱਧ ਰਹੇ ਹਨ?

ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਕਿਉਂ ਵੱਧ ਰਹੇ ਹਨ?

ਇਸ ਦੇ ਜਵਾਬ ਵਿੱਚ ਡਾ. ਐਸਵੀਐਸ ਦੇਵ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਭਾਰਤ ਦੀ ਆਬਾਦੀ ਵਧੀ ਹੈ ਤਾਂ ਮਾਮਲੇ ਵੀ ਉਸੇ ਅਨੁਪਾਤ ਵਿੱਚ ਵਧੇ ਹਨ ਅਤੇ ਨੌਜਵਾਨ ਆਬਾਦੀ ਜ਼ਿਆਦਾ ਹੈ ਤਾਂ ਉਨ੍ਹਾਂ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ।

ਇੱਥੇ ਸਵਾਲ ਇਹ ਵੀ ਆਉਂਦਾ ਹੈ ਕਿ ਕੀ ਕੈਂਸਰ ਅਤੇ ਆਬਾਦੀ ਦਾ ਸਿਰਫ਼ ਅਨੁਪਾਤ ਦੇ ਹਿਸਾਬ ਨਾਲ ਰਿਸ਼ਤਾ ਹੈ?

ਇਸ ਦੇ ਜਵਾਬ 'ਚ ਡਾ. ਦੇਵ ਨੇ ਦੱਸਿਆ ਸੀ ਕਿ ਸਹੀ ਮਾਅਨਿਆਂ 'ਚ ਬ੍ਰੈਸਟ ਕੈਂਸਰ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।

ਅੰਕੜੇ ਦੱਸਦੇ ਹਨ ਕਿ 20 ਸਾਲ ਵਿੱਚ 20 ਫੀਸਦ ਮਾਮਲੇ ਵਧੇ ਹਨ ਅਤੇ ਇਸ ਦੀ ਪੁਸ਼ਟੀ ਕੈਂਸਰ ਰਜਿਸਟਰੀ ਕਰਦੀ ਹੈ।

ਬ੍ਰੈਸਟ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰੈਸਟ ਕੈਂਸਰ ਵਧਣ ਪਿੱਛੇ ਬਿਲਕੁਲ ਠੋਸ ਕਾਰਨ ਦਾ ਪਤਾ ਨਹੀਂ ਹੈ

ਉਨ੍ਹਾਂ ਮੁਤਾਬਕ, ''ਸਾਨੂੰ ਬ੍ਰੈਸਟ ਕੈਂਸਰ ਵਧਣ ਪਿੱਛੇ ਬਿਲਕੁਲ ਠੋਸ ਕਾਰਨ ਦਾ ਪਤਾ ਨਹੀਂ ਹੈ। ਨੌਜਵਾਨ ਮਾਮਲਿਆਂ ਵਿੱਚ ਲਾਈਫ਼ਸਟਾਈਲ ਮੁੱਖ ਕਾਰਨ ਹੈ ਅਤੇ ਦੂਜਾ ਕਾਰਨ ਜੈਨੇਟਿਕ ਹੈ। ਕਿਸੇ ਪਰਿਵਾਰ 'ਚ ਜੇ ਕਿਸੇ ਨੂੰ ਕੈਂਸਰ ਹੋਇਆ ਹੈ ਤਾਂ ਅੱਗੇ ਆਉਣ ਵਾਲੀ ਪੀੜ੍ਹੀ 'ਚ ਕੈਂਸਰ ਹੋਣ ਦੇ ਖ਼ਦਸ਼ੇ ਵੱਧ ਜਾਂਦੇ ਹਨ।''

ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਡਾ. ਆਰਿਆ ਨੇ ਕਿਹਾ ਸੀ ਕਿ ਨੌਜਵਾਨ ਯਾਨੀ 20-30 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਆਉਣ ਦਾ ਕਾਰਨ ਲਾਈਫਸਟਾਈਲ ਦੀ ਥਾਂ ਜੈਨੇਟਿਕ ਹੈ।

ਬ੍ਰੈਸਟ ਕੈਂਸਰ ਦੇ ਇਲਾਜ ਦੀ ਸਫ਼ਲਤਾ ਦਰ ਕੀ ਹੈ?

ਜੇਕਰ ਪਹਿਲੀ ਸਟੇਜ 'ਚ ਹੀ ਬ੍ਰੈਸਟ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਇਸ ਦੇ ਠੀਕ ਹੋਣ ਦੀ ਦਰ ਲਗਭਗ 95 ਤੋਂ 96% ਤੱਕ ਹੈ।

ਬ੍ਰੈਸਟ ਕੈਂਸਰ ਤੋਂ ਬਚਣ ਜਾਂ ਭਵਿੱਖ 'ਚ ਇਹ ਨਾ ਹੋਵੇ, ਇਸ ਲਈ ਸਭ ਤੋਂ ਖਾਸ ਇਹ ਹੈ ਕਿ ਇਸ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ।

ਭਾਰਤ 'ਚ ਕੈਂਸਰ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ 'ਤੇ ਕਾਬੂ ਪਾਉਣ ਲਈ ਇਸ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)