ਪਸੂੜੀ ਨਿਊ: ਪਾਕਿਸਤਾਨੀ ਗਾਣੇ ਨੂੰ ਲੈ ਕੇ ਭਾਰਤ 'ਚ ਕੀ ਨਵੀਂ 'ਭਸੂੜੀ' ਪੈ ਗਈ

ਪਸੂਰੀ ਨੂੰ

ਤਸਵੀਰ ਸਰੋਤ, KARTIK AARYAN VIA INSTAGRAM

    • ਲੇਖਕ, ਜ਼ੋਇਆ ਮਤੀਨ
    • ਰੋਲ, ਬੀਬੀਸੀ ਨਿਊਜ਼, ਦਿੱਲੀ

ਪਿਛਲੇ ਸਾਲ ਪਾਕਿਸਤਾਨ ਦੇ ਪੌਪ ਗੀਤ 'ਭਸੂੜੀ' ਨੇ ਨਾ ਸਿਰਫ਼ ਪਾਕਿਸਤਾਨ ਬਲਕਿ ਭਾਰਤ ਵਿੱਚ ਵੀ ਧਮਾਲਾਂ ਪਾ ਦਿੱਤੀਆਂ ਸਨ। ਇਸ ਗਾਣੇ ਨੂੰ ਬਹੁਤ ਜ਼ਿਆਦਾ ਸੁਣਿਆ ਗਿਆ ਸੀ।

ਹੁਣ ਬਾਲੀਵੁੱਡ ਵਿੱਚ ਇਸ ਗਾਣੇ ਦਾ ਰੀਮੇਕ ਬਣਾਇਆ ਗਿਆ ਹੈ ਪਰ ਇਸ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਹੈ।

ਇਹ ਗਾਣਾ ਅਸਲ ਵਿੱਚ ਪਾਕਿਸਤਾਨੀ ਗਾਇਕ ਅਲੀ ਸੇਠੀ ਅਤੇ ਸ਼ਾਏ ਗਿੱਲ ਦੁਆਰਾ ਗਿਆ ਗਿਆ ਹੈ, ਜਿਸ ਨੂੰ ਕਿ ਕੋਕ ਸਟੂਡੀਓ ਪਾਕਿਸਤਾਨ ਨੇ ਰਿਲੀਜ਼ ਕੀਤਾ ਸੀ।

ਕੋਕ ਸਟੂਡੀਓ, ਪਾਕਿਸਤਾਨ ਦਾ ਸਭ ਤੋਂ ਲੰਮਾ ਚਲਣ ਵਾਲਾ ਮਿਊਜ਼ਿਕ ਸ਼ੋਅ ਹੈ।

ਭਾਰਤ 'ਚ ਰੀਮੇਕ ਦਾ ਰੌਲ਼ਾ

ਭਸੂੜੀ

ਤਸਵੀਰ ਸਰੋਤ, COKE STUDIO PAKISTAN

ਭਾਰਤ ਵਿੱਚ ਇਸੇ ਸੋਮਵਾਰ ਨੂੰ 'ਪਸੂੜੀ' ਗਾਣੇ ਦਾ ਰੀਮੇਕ ਰਿਲੀਜ਼ ਹੋਇਆ ਹੈ ਅਤੇ ਉਸ ਤੋਂ ਬਾਅਦ ਹੀ ਇਸ ਨੂੰ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।

ਕੁਝ ਸਰੋਤਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਵਾਂ ਰੀਮੇਕ ਫਾਲਤੂ ਲੱਗਿਆ ਜਦਕਿ ਕੁਝ ਨੇ ਇਸ ਨੂੰ ਪਸੰਦ ਕੀਤਾ ਹੈ।

ਇਸ ਨਵੇਂ ਰੀਮੇਕ ਨੂੰ 'ਪਸੂੜੀ ਨੂੰ' ਨਾਮ ਦਿੱਤਾ ਗਿਆ ਹੈ, ਜੋ ਕਿ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਣੀ ਦੀ ਆਉਣ ਵਾਲੀ ਫ਼ਿਲਮ 'ਸਤਿਆਪ੍ਰੇਮ ਕਿ ਕਥਾ' ਦਾ ਹਿੱਸਾ ਹੋਵੇਗਾ।

ਹਾਲਾਂਕਿ, ਸੋਮਵਾਰ ਨੂੰ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ, ਹੁਣ ਤੱਕ ਇਸ ਦੇ ਅਧਿਕਾਰਿਤ ਮਿਊਜ਼ਿਕ ਵੀਡੀਓ ਨੂੰ 90 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।ਰੀਮੇਕ ਗਾਣੇ ਨੂੰ ਭਾਰਤ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਅਤੇ ਇਸ ਨੂੰ ਸੇਠੀ ਨੇ ਆਪ ਭਾਰਤੀ ਲੇਖਕ ਗੁਰਪ੍ਰੀਤ ਸੈਣੀ ਨਾਲ ਮਿਲ ਕੇ ਲਿਖਿਆ ਹੈ।

ਇਸ ਨਵੇਂ ਵਰਜ਼ਨ ਵਿੱਚ, ਮੂਲ ਗੀਤ ਦਾ ਅਸਲ ਕੋਰਸ ਤਾਂ ਹੈ ਹੀ, ਇਸ ਦੇ ਨਾਲ ਹੀ ਇਸ ਦਾ ਪੌਪ ਸਟਾਈਲ ਵੀ ਮੌਜੂਦ ਹੈ। ਪਰ ਇਸ ਵਾਰ ਇਸ ਨੂੰ ਮੁੱਖ ਰੂਪ ਨਾਲ ਰੋਮਾਂਟਿਕ ਬਣਾਇਆ ਗਿਆ ਹੈ।

ਅਰਿਜੀਤ ਨੇ 'ਅੱਜ ਲਾਵਾਂ ਤੇਰੀਆਂ ਮਜਬੂਰੀਆਂ ਨੂੰ' ਬਿਲਕੁਲ ਸੇਠੀ ਵਾਂਗ ਗਾਇਆ ਹੈ ਅਤੇ ਗੀਤ ਵਿੱਚ ਦੋਵੇਂ ਅਦਾਕਾਰਾਂ ਨੂੰ ਬਰਫ਼ੀਲੀਆਂ ਪਹਾੜੀਆਂ ਵਿੱਚ ਨੱਚਦੇ ਅਤੇ ਰੋਮਾਂਸ ਕਰਦੇ ਦਿਖਾਇਆ ਗਿਆ ਹੈ।

ਲਾਈਨ

ਸੋਸ਼ਲ ਮੀਡੀਆ 'ਤੇ ਕੀ-ਕੀ ਪ੍ਰਤੀਕਿਰਿਆ

ਅਲੀ ਸੇਠੀ

ਤਸਵੀਰ ਸਰੋਤ, Getty Images

ਜਿਵੇਂ ਹੀ ਗਾਣਾ ਰਿਲੀਜ਼ ਹੋਇਆ, ਆਲੋਚਕਾਂ ਨੇ ਇਸ ਦੇ ਨਿਰਮਾਤਾਵਾਂ ਦੀ ਨਿੰਦਾ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਨੇ ਗਾਣੇ ਦਾ 'ਨਾਸ ਮਾਰ ਦਿੱਤਾ'।

ਇੱਕ ਯੂਜ਼ਰ ਨੇ ਲਿਖਿਆ, ''ਚੰਗੀ ਕੋਸ਼ਿਸ਼, ਪਰ ਦੁਬਾਰਾ ਕੋਸ਼ਿਸ਼ ਨਾ ਕਰਨਾ।'

ਇੱਕ ਹੋਰ ਨੇ ਲਿਖਿਆ, ''ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਰਿਜੀਤ ਸਿੰਘ ਇੱਕ ਚੰਗੇ ਗਾਇਕ ਹਨ, ਪਰ ਚੰਗੇ ਗਾਣਿਆਂ ਨੂੰ ਖਰਾਬ ਕਰਨਾ ਬੰਦ ਕਰੋ।''

ਕੁਝ ਹੋਰਾਂ ਨੇ ਕਿਹਾ ਕਿ ਉਹ ਬਾਲੀਵੁੱਡ ਦੀਆਂ, ਪੁਰਾਣੀਆਂ ਫ਼ਿਲਮਾਂ ਅਤੇ ਗੀਤਾਂ ਨੂੰ ਨਵਾਂ ਬਣਾ ਕੇ ਪੇਸ਼ ਕਰਨ ਦੇ ਤਰੀਕੇ ਤੋਂ ਪ੍ਰੇਸ਼ਾਨ ਹਨ।

ਹਾਲਾਂਕਿ, ਕੁਝ ਹੋਰ ਲੋਕਾਂ ਨੇ ਗਾਣੇ ਨੂੰ ਪਸੰਦ ਕੀਤਾ ਅਤੇ ਬਿਨਾਂ ਮਤਲਬ ਗਾਣੇ ਦੀ ਆਲੋਚਨਾ ਲਈ ਇਸ ਦੇ ਨਿੰਦਕਾਂ ਨੂੰ ਕੋਸਿਆ।

ਇੱਕ ਫੈਨ ਨੇ ਲਿਖਿਆ, ''ਭਸੂੜੀ ਦਾ ਇਹ ਨਵਾਂ ਵਰਜ਼ਨ ਬਹੁਤ ਪਸੰਦ ਆਇਆ। ਜਦਕਿ ਇੱਕ ਹੋਰ ਨੇ ਲਿਖਿਆ, ''ਅਰਿਜੀਤ ਸਰ ਦਾ ਭਸੂੜੀ ਵਾਲਾ ਨਵਾਂ ਵਰਜ਼ਨ ਸੰਗੀਤ ਪ੍ਰੇਮੀਆਂ ਲਈ ਤੋਹਫ਼ਾ ਹੈ।''

ਦੇਖੋ ਕੁਝ ਹੋਰ ਪ੍ਰਤੀਕਿਰਿਆਵਾਂ

ਪਸੂਰੀ ਨੂੰ

ਤਸਵੀਰ ਸਰੋਤ, Twitter

ਪਸੂਰੀ ਨੂੰ

ਤਸਵੀਰ ਸਰੋਤ, Twitter

ਪਸੂਰੀ ਨੂੰ

ਤਸਵੀਰ ਸਰੋਤ, Twitter

ਆਖ਼ਿਰ ਇਸ 'ਭਸੂੜੀ' ਦਾ ਮਤਲਬ ਕੀ ਹੁੰਦਾ ਹੈ

'ਭਸੂੜੀ' ਇੱਕ ਪੰਜਾਬੀ ਸ਼ਬਦ ਹੈ, ਜਿਸ ਦਾ ਸੌਖੇ ਸ਼ਬਦਾਂ 'ਚ ਅਰਥ ਹੁੰਦਾ ਹੈ 'ਰੌਲ਼ਾ ਪੈ ਜਾਣਾ ਵਿਵਾਦ ਹੋ ਜਾਣਾ'। ਪਾਕਿਸਤਾਨ ਵਿੱਚ ਜੋ ਗਾਣਾ ਰਿਲੀਜ਼ ਕੀਤਾ ਗਿਆ ਉਸ ਵਿੱਚ ‘ਭ’ ਦੀ ਥਾਂ ‘ਪ’ ਦੀ ਵਰਤੋਂ ਕਰਕੇ ‘ਪਸੂੜੀ’ ਬੋਲਿਆ ਗਿਆ ਹੈ।

ਇਹ ਗੀਤ ਪਿਛਲੇ ਸਾਲ ਕੋਕ ਸਟੂਡੀਓ ਪਾਕਿਸਤਾਨ ਨੇ ਆਪਣੇ 14ਵੇਂ ਸੀਜ਼ਨ ਵਿੱਚ ਰਿਲੀਜ਼ ਕੀਤਾ ਸੀ।

ਮੂਲ ਗੀਤ ਨੂੰ ਸੋਡਾ ਕੰਪਨੀ ਦੁਆਰਾ ਬਣਾਇਆ ਗਿਆ ਸੀ ਅਤੇ ਇਸ ਦੇ ਵੀਡੀਓ ਵਿੱਚ ਸਟੂਡੀਓ ਦੀ ਹੀ ਰਿਕਾਰਡਿੰਗ ਹੈ, ਜਿਸ ਵਿੱਚ ਪਾਕਿਸਤਾਨ ਦੇ ਕੁਝ ਮਸ਼ਹੂਰ ਕਲਾਕਾਰ ਵੀ ਪਰਫ਼ਾਰਮ ਕਰ ਰਹੇ ਹਨ।

ਇਸ ਗਾਣੇ ਨੂੰ ਭਾਰਤ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਇਹ ਹਫਤਿਆਂ ਤੱਕ ਮਿਊਜ਼ਿਕ ਚਾਰਟਸ ਵਿੱਚ ਟੌਪ 'ਤੇ ਬਣਿਆ ਹੋਇਆ ਸੀ।

ਸ਼ੇਏ ਗਿੱਲ ਦਾ ਪਹਿਲਾ ਗੀਤ ਸੀ ਭਸੂੜੀ

ਸ਼ੇਏ ਗਿੱਲ

ਮੂਲ ਗੀਤ ਨੂੰ ਪਾਕਿਸਤਾਨ ਦੇ ਮਸ਼ਹੂਰ ਗਾਇਕ ਅਲੀ ਸੇਠੀ ਅਤੇ ਸ਼ੇਏ ਗਿੱਲ ਨੇ ਗਿਆ ਹੈ।

ਅਲੀ ਸੇਠੀ ਆਪਣੇ ਗੀਤਾਂ ਤੇ ਗ਼ਜ਼ਲਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੀ ਹਨ ਪਰ ਇਸ ਦੇ ਨਾਲ-ਨਾਲ ਉਹ ਇੱਕ ਚੰਗੇ ਲੇਖਕ ਵੀ ਹਨ ਤੇ ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਹੈ।

ਉਨ੍ਹਾਂ ਨੇ ਭਸੂੜੀ ਹੀ ਨਹੀਂ ਸਗੋਂ ਬਹੁਤ ਸਾਰੇ ਹਿੱਟ ਗੀਤ ਗਏ ਹਨ। ਅਲੀ ਸੇਠੀ ਦਾ ਗੀਤ ‘ਪਸੂੜੀ’ 2022 ਦਾ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤਾ ਗਿਆ ਗੀਤ ਸੀ।

ਪਿਛਲੇ ਸਾਲ ਦੇ ਕੋਚੇਲਾ ਈਵੈਂਟ ਵਿੱਚ ਭਾਰਤੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਨਾਲ-ਨਾਲ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਲੀ ਸੇਠੀ ਵੀ ਫੈਸਟੀਵਲ ਵਿੱਚ ਡੈਬਿਊ ਕਰਨ ਵਾਲੇ ਦੱਖਣੀ ਏਸ਼ੀਆਈ ਕਲਾਕਾਰਾਂ ਵਿੱਚੋਂ ਇੱਕ ਸਨ।

ਬੀਬੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸ਼ਾਏ ਗਿੱਲ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਇੱਕ ਦੋਸਤ ਨੇ ਐਵੇਂ-ਐਂਵੇਂ 'ਚ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਗਾਣਿਆਂ ਦੀਆਂ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਵੇਲੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਸਭ ਇੰਨੀ ਅੱਗੇ ਤੱਕ ਜਾਵੇਗਾ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੋਕ ਸਟੂਡੀਓ ਲਈ ਕਾਲ ਆਈ ਤਾਂ ਉਨ੍ਹਾਂ ਨੂੰ ਯਕੀਨ ਵੀ ਨਹੀਂ ਹੋ ਰਿਹਾ ਸੀ।

ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੇ ਇੱਕ ਫੈਸ਼ਨ ਸ਼ੂਟ ਵੀ ਕੀਤਾ ਸੀ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)