ਭਾਰਤ 'ਚ ਰੂਸ ਦੇ ਤਿੰਨ ਲੋਕਾਂ ਦੀ ਮੌਤ ਦੀ ਗੁੰਝਲਦਾਰ ਕਹਾਣੀ, ਸਵਾਲ ਵੱਧ ਹਨ ਪਰ ਜਵਾਬ ਘੱਟ

ਓਡੀਸ਼ਾਂ

ਤਸਵੀਰ ਸਰੋਤ, Getty Images

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ

ਰਾਏਗੜਾ ਦੱਖਣੀ ਓਡੀਸ਼ਾ ਦਾ ਇੱਕ ਸ਼ਾਂਤੀਮਈ ਆਦਿਵਾਸੀ ਸ਼ਹਿਰ ਹੈ।

ਪਰ 22 ਅਤੇ 24 ਦਸੰਬਰ 2022 ਨੂੰ ਸਾਈਂ ਇੰਟਰਨੈਸ਼ਨਲ ਹੋਟਲ ਵਿੱਚ ਦੋ ਰੂਸੀ ਯਾਤਰੀਆਂ ਦੀ ਮੌਤ ਤੋਂ ਬਾਅਦ ਇਹ ਸ਼ਹਿਰ ਦੁਨੀਆਂ ਭਰ ਵਿੱਚ ਸੁਰਖੀਆਂ ਵਿੱਚ ਹੈ।

ਲੋਕਾਂ ਨੂੰ ਹੈਰਾਨੀ ਉਸ ਸਮੇਂ ਹੋਈ ਜਦੋਂ 3 ਜਨਵਰੀ ਨੂੰ ਇੱਥੋਂ ਕਾਫ਼ੀ ਦੂਰ ਪਾਰਾਦੀਪ ਬੰਦਰਗਾਹ ’ਤੇ ਇੱਕ ਮਾਲਵਾਹਕ ਜਹਾਜ਼ ਵਿੱਚ ਇੱਕ ਹੋਰ ਰੂਸੀ ਨਾਗਰਿਕ ਦੀ ਮੌਤ ਦੀ ਖ਼ਬਰ ਆਈ।

ਇਸ ਘਟਨਾ ਵਿੱਚ ਹੈਰਾਨ ਕਰਨ ਵਾਲੀ ਇਹ ਗੱਲ ਹੋਈ ਕਿ ਓਡੀਸ਼ਾ ਵਰਗਾ ਸੂਬਾ ਜਿੱਥੇ ਘੱਟ ਸੈਲਾਨੀ ਜਾਂਦੇ ਹਨ ਉਸ ਸੂਬੇ ਵਿੱਚ ਦੋ ਹਫ਼ਤਿਆਂ ਅੰਦਰ ਤਿੰਨ ਯਾਤਰੀਆਂ ਦੀ ਮੌਤ ਕਿਵੇਂ ਹੋ ਗਈ।

ਲੋਕਾਂ ਨੂੰ ਲੱਗ ਰਿਹਾ ਹੈ ਕਿ ਕਿਤੇ ਇਹਨਾਂ ਤਿੰਨਾਂ ਮੌਤਾਂ ਦੀਆਂ ਤਾਰਾਂ ਆਪਸ ਵਿੱਚ ਜੁੜੀਆਂ ਤਾਂ ਨਹੀਂ ਹਨ?

ਪਰ ਪੁਲਿਸ ਇਸ ਤੋਂ ਇਨਕਾਰ ਕਰ ਰਹੀ ਹੈ।

ਰੂਸ

ਤਸਵੀਰ ਸਰੋਤ, ZUBAIR AHMED/BBC

ਸੂਬੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, “ਉਹਨਾਂ ਦੀ ਹੁਣ ਤੱਕ ਦੀ ਜਾਂਚ ਵਿੱਚ ਅਜਿਹਾ ਕੁਝ ਵੀ ਨਹੀਂ ਮਿਲਿਆ ਜਿਸ ਤੋਂ ਇਹ ਸਾਬਿਤ ਹੋਵੇ ਕਿ ਇਹ ਮੌਤਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ।”

ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਭਾਵੇਂ ਜਾਂਚ ਚੱਲ ਰਹੀ ਹੈ ਪਰ ਇਹ ਗੱਲ ਸਾਫ ਹੈ ਕਿ ਮਾਲ ਵਾਲੇ ਜਹਾਜ਼ ਵਿੱਚੋਂ ਮਿਲੀ ਲਾਸ਼ ਦਾ ਰਾਏਗੜਾ ਦੀਆਂ ਦੋ ਮੋਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਰਾਏਗੜਾ ਵਿੱਚ ਤਨਾਅਪੂਰਨ ਮਾਹੌਲ

ਰੂਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰੂਸੀ ਯਾਤਰੀ ਪਾਵੇਲ ਐਨਤੋਵ ਦੀ ਮੌਤ ਹੋਟਲ ਵਿੱਚ ਹੋਈ ਸੀ

ਅਜਿਹਾ ਲੱਗ ਰਿਹਾ ਹੈ ਕਿ ਮੀਡੀਆ ਨਾਲ ਗੱਲ ਕਰਨ ਤੋਂ ਹੋਟਲ ਕਰਮਚਾਰੀਆਂ, ਪੁਲਿਸ ਅਤੇ ਸਰਕਾਰੀ ਡਾਕਟਰਾਂ ਉਪਰ ਪਾਬੰਦੀ ਲੱਗੀ ਹੋਵੇ।

ਬੀਬੀਸੀ ਨੇ ਜਿੰਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ ਕੀਤੀ, ਉਹਨਾਂ ਵਿੱਚੋਂ ਕਈਆਂ ਨੇ ਡਰੋਂ ਨਾਮ ਨਾ ਛਾਪਣ ਦੀ ਗੱਲ ਆਖੀ।

ਆਦਿਵਾਸੀ ਕਲਾ ਕ੍ਰਿਤੀਆਂ ਵੇਚਣ ਵਾਲੇ ਰਿਸ਼ਭ ਸਾਹੂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਗੈਰ ਕੁਦਰਤੀ ਮੌਤਾਂ ਘੱਟ ਹੁੰਦੀਆਂ ਹਨ ਅਤੇ ਵਿਦੇਸ਼ੀਆਂ ਦੀਆਂ ਮੌਤਾਂ ਉਸ ਤੋਂ ਵੀ ਘੱਟ ਹੁੰਦੀਆਂ ਹਨ।

ਉਹ ਕਹਿੰਦੇ ਹਨ, “ਅਸੀਂ ਥੋੜੀ ਚਿੰਤਾ ਵਿੱਚ ਹਾਂ। ਚਿੰਤਾ ਇਸ ਗੱਲ ਦੀ ਹੈ ਕਿ ਇਹਨਾਂ ਮੌਤਾਂ ਦਾ ਨਤੀਜਾ ਕੀ ਹੋਵੇਗਾ। ਅਸੀਂ ਮੀਡੀਆ ਦੀ ਕਵਰੇਜ਼ ਤੋਂ ਵੀ ਪਰੇਸ਼ਾਨ ਹਾਂ ਕਿਉਂਕਿ ਅਸੀਂ ਸੁਰਖੀਆਂ ਵਿੱਚ ਆਉਣ ਦੇ ਆਦਿ ਨਹੀਂ ਹਾਂ। ਅਸੀਂ ਚਹੁੰਦੇ ਹਾਂ ਕਿ ਜਲਦੀ ਇਹ ਸਭ ਖਤਮ ਹੋ ਜਾਵੇਂ ਅਤੇ ਜ਼ਿੰਦਗੀ ਪਹਿਲਾਂ ਵਾਂਗ ਆਮ ਹੋ ਜਾਵੇ।”

ਇਸ ਹੋਟਲ ਵਿੱਚ ਹੋਈ ਸੀ ਪਾਵੇਲ ਅਤੇ ਵਲਾਦੀਮਿਰ ਦੀ ਮੌਤ

ਓਡੀਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਵਿਕਾਸ ਪਟਨਾਇਕ ਇੱਕ ਚਾਹ ਦੀ ਦੁਕਾਨ ਚਲਾਉਂਦੇ ਹਨ। ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੀ ਚੰਗੀ ਜਾਣਕਾਰੀ ਹੈ।

ਉਹਨਾਂ ਦੀ ਦੁਕਾਨ ਇਸ ਹੋਟਲ ਸਾਈਂ ਇੰਟਰਨੈਸ਼ਨਲ ਤੋਂ ਜ਼ਿਆਦਾ ਦੂਰ ਨਹੀਂ ਹੈ।

ਵਿਕਾਸ ਦਾ ਕਹਿਣਾ ਹੈ ਕਿ ਇਹਨਾਂ ਮੌਤਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਹਨ।

ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਦੀ ਗੱਲ ਉਪਰ ਯਕੀਨ ਕੀਤਾ ਜਾ ਸਕੇ।

ਉਹ ਕਹਿੰਦੇ ਹਨ, “ਅਸੀਂ ਸਥਾਨਕ ਟੀਵੀ ਦੇਖ ਰਹੇ ਹਾਂ। ਉਹ ਹਰ ਤਰ੍ਹਾਂ ਦੀਆਂ ਕਹਾਣੀਆਂ ਦਿਖਾ ਰਹੇ ਹਨ। ਪਤਾ ਨਹੀਂ ਲੱਗ ਰਿਹਾ ਕਿ ਕਿਸ ਉਪਰ ਵਿਸ਼ਵਾਸ਼ ਕੀਤਾ ਜਾਵੇ। ਅਸੀਂ ਥੱਕ ਚੁੱਕੇ ਹਾਂ, ਇਹ ਜਲਦੀ ਖਤਮ ਹੋਣਾ ਚਾਹੀਦਾ ਹੈ।”

ਇਸ ਡੇਢ ਲੱਖ ਦੀ ਆਬਾਦੀ ਵਾਲੇ ਛੋਟੇ ਸ਼ਹਿਰ ਵਿੱਚ ਲੋਕ ਮੀਡੀਆ ਦੀ ਭੀੜ ਦੇ ਆਦਿ ਨਹੀਂ ਹਨ।

ਇਹਨਾਂ ਮੌਤਾਂ ਦੀ ਚਰਚਾ ਤੋਂ ਉਹ ਥੋੜੇ ਪਰੇਸ਼ਾਨ ਹਨ।

ਕਰਾਈਮ ਬਰਾਂਚ ਦੀ 16 ਮੈਂਬਰੀ ਟੀਮ ਇਹਨਾਂ ਦੋ ਮੌਤਾਂ ਦੀ ਜਾਂਚ ਕਰ ਰਹੀ ਹੈ।

ਬੀਬੀਸੀ ਦੀ ਟੀਮ ਨੇ ਸ਼ਹਿਰ ਦੇ ਕਲੈਕਟਰ ਸਵਧਾਦੇਵ ਅਤੇ ਪੁਲਿਸ ਦੇ ਮੁਖੀ ਵਿਵੇਕਾਨੰਦ ਸ਼ਰਮਾ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੇ ਇਸ ਮਾਮਲੇ ਉਪਰ ਕੁਝ ਵੀ ਨਹੀਂ ਕਿਹਾ।

ਮੌਤਾਂ ਦੀ ਬੁਝਾਰਤ ਹਾਲੇ ਵੀ ਉਲਝੀ ਹੋਈ ਹੈ

ਓਡੀਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

65 ਸਾਲ ਦੇ ਪਾਵੇਲ ਐਨਤੋਵ ਇੱਕ ਕਰੋੜਪਤੀ ਕਾਰੋਬਾਰੀ ਅਤੇ ਰੂਸੀ ਸਾਂਸਦ ਸਨ।

ਰੂਸੀ ਮੀਡੀਆ ਅਨੁਸਾਰ, ਉਹ ਮਾਸਕੋ ਦੇ ਪੂਰਬ ਵਿੱਚ ਸਥਿਤ ਵਲਾਦੀਮੀਰ ਸ਼ਹਿਰ ਦੇ ਇੱਕ ਮੰਨੇ ਪ੍ਰਮੰਨੇ ਨੇਤਾ ਸਨ।

ਪਿਛਲੇ ਸਾਲ ਯੂਕਰੇਨ ਦੇ ਕੀਵ ਵਿੱਚ ਹੋਏ ਇੱਕ ਹਮਲੇ ਬਾਰੇ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।

ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਦੀ ਮਾਂ ਅਤੇ ਸੱਤ ਸਾਲਾਂ ਦੀ ਧੀ ਜ਼ਖਮੀ ਹੋ ਗਈ ਸੀ। ਇਸ ਉਪਰ ਪਾਵੇਲ ਦਾ ਇੱਕ ਸੁਨੇਹਾ ਵਟਸ ਐਪ ਉਪਰ ਲੀਕ ਹੋ ਗਿਆ ਸੀ।

ਉਹਨਾਂ ਲਿਖਿਆ ਸੀ, “ਇਹ ਦਹਿਸ਼ ਤੋਂ ਇਲਾਵਾ ਕੁਝ ਨਹੀਂ ਹੈ।”

ਬਾਅਦ ਵਿੱਚ ਇਸ ਨੂੰ ਮਿਟਾ ਦਿੱਤਾ ਗਿਆ ਸੀ।

ਫਿਰ ਉਹਨਾਂ ਨੇ ਸੋਸ਼ਲ ਮੀਡੀਆ ਉਪਰ ਲਿਖਿਆ ਸੀ ਕਿ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਮਰਥਕ ਹਨ ਅਤੇ ਯੁੱਧ ਨੂੰ ਸਹੀ ਮੰਨਦੇ ਹਨ।

ਐਨਤੋਵ ਦੀ 24 ਦਸੰਬਰ ਨੂੰ ਹੋਟਲ ਦੀ ਪਹਿਲੀ ਮਜ਼ਿਲ ਦੀ ਛੱਤ ਤੋਂ ਲਾਸ਼ ਮਿਲੀ ਸੀ।

ਇਸ ਤੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਆਪਣੇ 61 ਸਾਲਾਂ ਦੋਸਤ ਵਲਾਦੀਮੀਰ ਬੇਦੇਨੋਵ ਦਾ ਅੰਤਿਮ ਸਸਕਾਰ ਕੀਤਾ ਸੀ।

ਬੇਦੇਨੋਵ ਦੀ 22 ਦਸੰਬਰ ਨੂੰ ਹੋਟਲ ਦੇ ਕਮਰੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ।

ਤੀਸਰੇ ਰੂਸੀ ਨਾਗਰਿਕ ਮਿਲਿਆਕੋਵ ਸਰਗੇਈ (51) ਦੀ ਮੌਤ 3 ਜਨਵਰੀ ਨੂੰ ਮਾਲ ਵਾਲੇ ਜਹਾਜ਼ ਵਿੱਚ ਹੋਈ ਸੀ।

ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਹ ਜਹਾਜ਼ ਦੇ ਮੁੱਖ ਇੰਜੀਨੀਅਰ ਸਨ।

ਇਹ ਜਹਾਜ਼ ਬੰਗਲਾਦੇਸ ਦੇ ਚਟਗਾਂਵ ਤੋਂ ਮੁੰਬਈ ਜਾ ਰਿਹਾ ਸੀ।

ਰੂਸ

ਕੀ ਹੈ ਮਾਮਲਾ ?

  • ਉਡੀਸਾ ਵਿੱਚ ਤਿੰਨ ਰੂਸੀ ਨਾਗਰਿਕਾਂ ਦੀ ਮੌਤ ’ਤੇ ਸਵਾਲ
  • ਘੱਟ ਸੈਲਾਨੀਆਂ ਵਾਲੇ ਸੂਬੇ ਵਿੱਚ ਦੋ ਹਫ਼ਤਿਆਂ ਅੰਦਰ ਤਿੰਨ ਯਾਤਰੀਆਂ ਦੀ ਮੌਤ
  • ਇਕ ਹੋਟਲ ਵਿੱਚ ਪਾਵੇਲ ਅਤੇ ਵਲਾਦੀਮੀਰ ਮ੍ਰਿਤਕ ਪਾਏ ਗਏ ਸਨ
  • ਇੱਕ ਦੀ ਮਾਲਵਾਹਕ ਜਹਾਜ਼ ਵਿੱਚ ਲਾਸ਼ ਮਿਲੀ ਸੀ
  • ਇਹਨਾਂ ਮੌਤਾਂ ਤੋਂ ਬਾਅਦ ਰਾਏਗੜਾ ਵਿੱਚ ਤਣਾਅ ਵਾਲੀ ਸਥਿਤੀ ਹੈ
  • ਕਰਾਈਮ ਬਰਾਂਚ ਦੀ 16 ਮੈਂਬਰੀ ਟੀਮ ਦੋ ਮੌਤਾਂ ਦੀ ਜਾਂਚ ਕਰ ਰਹੀ ਹੈ
ਰੂਸ

ਸਵਾਲ ਵੱਧ, ਜਵਾਬ ਘੱਟ

ਓਡੀਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮ੍ਰਿਤਕ ਇਸੇ ਹੋਟਲ ਵਿੱਚ ਰੁਕੇ ਸਨ

ਐਨਤੋਵ ਦੇ ਡਿੱਗਣ ਤੋਂ ਬਾਅਦ ਖੂਨ ਨਹੀਂ ਨਿਕਲਿਆ ?

ਅਧਿਕਾਰਿਤ ਬਿਆਨ ਮੁਤਾਬਕ ਉਹ ਹੋਟਲ ਦੀ ਛੱਤ ਤੋਂ ਡਿੱਗ ਗਏ ਸਨ।

ਯਾਨੀ ਮੌਤ ਇਕ ਹਾਦਸਾ ਸੀ।

ਉਹ ਤੀਜੀ ਮੰਜ਼ਿਲ ਦੀ ਛੱਤ ਤੋਂ ਡਿੱਗੇ ਸਨ। ਦੋਵਾਂ ਵਿਚਕਾਰ 20 ਫੁੱਟ ਦਾ ਫਾਸਲਾ ਹੈ।

ਦੋਸਤ ਦੇ ਸਸਕਾਰ ਤੋਂ ਬਾਅਦ ਉਹ ਕੁਝ ਘੰਟੇ ਬਾਅਦ ਹੋਟਲ ਆਏ ਸਨ।

ਕਿਸੇ ਨੇ ਵੀ ਉਹਨਾਂ ਨੂੰ ਛੱਤ ਤੋਂ ਡਿੱਗਦੇ ਜਾਂ ਛਾਲ ਮਾਰਦੇ ਨਹੀਂ ਦੇਖਿਆ।

ਇੱਕ ਹੋਰ ਪਹਿਲੂ ਹੈ ਕਿ ਕਮਰਾ ਇਮਾਰਤ ਦੇ ਪਹਿਲੇ ਹਿੱਸੇ ਵਿੱਚ ਸਥਿਤੀ ਸੀ।

ਪਰ ਲਾਸ਼ ਆਖਰੀ ਹਿੱਸੇ ਵਿੱਚ ਮਿਲੀ। ਇਹ ਵੀ ਸਵਾਲ ਹੈ ਕਿ ਉਨ੍ਹਾਂ ਨੇ ਦੂਜੇ ਕਮਰੇ ਵਿੱਚ ਜਾਕੇ ਛਾਲ ਕਿਉਂ ਮਾਰੀ?

ਮੌਤ ਤੋਂ ਬਾਅਦ ਉਹਨਾਂ ਦੇ ਗਾਰਡ ਜਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ, “ਅਸੀਂ ਲਾਬੀ ਵਿੱਚ ਬੈਠੇ ਸੀ ਜਦੋਂ ਹੋਟਲ ਦਾ ਇੱਕ ਮੁੰਡਾ ਭੱਜ ਕੇ ਆਇਆ ਅਤੇ ਦੱਸਿਆ ਕਿ ਐਨਤੋਵ ਗੁੱਸੇ ਵਿੱਚ ਹਨ। ਅਸੀਂ ਹਰ ਥਾਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ ਕੀਤੀ ਪਰ ਅਸੀਂ ਉਹਨਾਂ ਨੂੰ ਲੱਭ ਨਹੀਂ ਪਾਏ। ਫਿਰ ਅਸੀਂ ਦੇਖਿਆ ਕਿ ਉਹ ਪਹਿਲੀ ਮੰਜ਼ਿਲ ਉਪਰ ਡਿੱਗੇ ਪਏ ਹਨ। ਅਸੀਂ ਐੰਬੂਲੈਂਸ ਬੁਲਾਈ ਅਤੇ ਹਸਪਤਾਲ ਲੈ ਗਏ।”

ਰੂਸ
ਤਸਵੀਰ ਕੈਪਸ਼ਨ, ਡਾ ਬਸੰਤ ਕੁਮਾਰ ਦਾਸ

ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਐਨਤੋਵ ਦੀ ਮੌਤ ਇੰਟਰਨਲ ਹੈਮਰੇਜ ਕਾਰਨ ਹੋਈ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਹਾਦਸਾ ਸੀ।

ਸਟੇਟ ਫੋਰੈਂਸਿਕ ਲੈਬਾਰਟਰੀ ਦੇ ਸਾਬਕਾ ਨਿਰਦੇਸ਼ਕ ਅਤੇ ਫੋਰੈਂਸਿਕ ਵਿਗਿਆਨ ਦੇ ਜਾਣੇ-ਪਛਾਣੇ ਮਾਹਿਰ ਡਾਕਟਰ ਬਸੰਤ ਕੁਮਾਰ ਦਾਸ ਨੇ ਪੋਸਟਮਾਰਟਮ ਰਿਪੋਰਟ ਦੀ ਜਾਂਚ ਕੀਤੀ।

ਉਹਨਾਂ ਕਿਹਾ ਕਿ ਸੱਟਾਂ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹਨਾਂ ਦੀ ਮੌਤ 20-25 ਫੁੱਟ ਦੀ ਉਚਾਈ ਤੋਂ ਡਿੱਗਣ ਨਾਲ ਹੋਈ ਹੈ।

ਬਾਹਰ ਖੂਨ ਨਾ ਵਹਿਣ ਦੇ ਕਾਰਨ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, "ਜ਼ਿਆਦਾਤਰ ਸੱਟਾਂ ਛਾਤੀ ਵਿੱਚ ਸਨ। ਜੇਕਰ ਸਿਰ ਵਿੱਚ ਸੱਟ ਲੱਗੀ ਹੁੰਦੀ ਤਾਂ ਖੂਨ ਨਿਕਲਣਾ ਸੀ। ਪਰ ਰਿਪੋਰਟ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਅੰਦਰੂਨੀ ਖੂਨ ਵਹਿ ਰਿਹਾ ਸੀ।"

ਰੂਸ

ਇਹ ਵੀ ਪੜ੍ਹੋ-

ਰੂਸ

ਕਿਵੇਂ ਹੋਈ ਮੌਤ?

ਓਡੀਸ਼ਾ

ਤਸਵੀਰ ਸਰੋਤ, Getty Images

ਕਰਾਇਮ ਬਰਾਂਚ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਕੁਝ ਗਲਤ ਨਹੀਂ ਹੋਇਆ

ਉਹਨਾਂ ਕਿਹਾ, "ਫਿਲਹਾਲ ਮੈਂ ਪਾਵੇਲ ਐਨਤੋਵ ਦੀ ਮੌਤ ਵਿੱਚ ਕਿਸੇ ਵੀ ਗਲਤੀ ਨੂੰ ਖਾਰਜ ਕਰਨਾ ਚਾਹੁੰਦਾ ਹਾਂ। ਪਰ ਮੈਂ ਇਸ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਜਾਂਚ ਦੇ ਖਤਮ ਹੋਣ ਦਾ ਇੰਤਜ਼ਾਰ ਕਰਾਂਗਾ।"

ਉਹਨਾਂ ਕਿਹਾ ਕਿ ‘ਹਰ ਪਹਿਲੂ ਤੋਂ ਜਾਂਚ ਕਰਵਾ ਰਹੇ ਹਾਂ ਕਿਉਂਕਿ ਇਹ ਕੇਸ ਵਿਦੇਸ਼ੀ ਨਾਗਰਿਕਾਂ ਨਾਲ ਸਬੰਧਤ ਹਨ। ਸੂਬਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ 16 ਮੈਂਬਰੀ ਟੀਮ ਇਸ ਵਿੱਚ ਲੱਗੀ ਹੋਈ ਹੈ।”

ਐਨਤੋਵ ਦਾ ਵਿਸਰਾ ਕਿਉਂ ਨਹੀਂ ਰੱਖਿਆ ਗਿਆ ਸੀ?

ਰੂਸ

ਹੈਰਾਨੀ ਦੀ ਗੱਲ ਇਹ ਹੈ ਕਿ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੇ ਬਾਵਜੂਦ, ਪਾਵੇਲ ਦਾ ਵਿਸਰਾ ਸੁਰੱਖਿਅਤ ਨਹੀਂ ਰੱਖਿਆ ਗਿਆ ਸੀ।

ਜਦਕਿ ਦੋ ਹੋਰ ਰੂਸੀ ਨਾਗਰਿਕਾਂ ਦੇ ਮਾਮਲੇ 'ਚ ਵਿਸਰਾ ਰੱਖਿਆ ਗਿਆ ਸੀ। ਇਹਨਾਂ ਦੀ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਸੀਨੀਅਰ ਅਧਿਕਾਰੀਆਂ ਨੇ ਵੀ ਮੰਨਿਆ ਕਿ ਇਹ ਸਥਾਨਕ ਪੁਲਿਸ ਦੀ ਗਲਤੀ ਸੀ ਪਰ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਕੋਈ ਖਾਸ ਉਦੇਸ਼ ਨਹੀਂ ਸੀ ਅਤੇ ਇਹ ਸਿਰਫ਼ ਅਣਜਾਣੇ ਵਿਚ ਹੋਇਆ ਸੀ।

ਇਹ ਪਤਾ ਲਗਾਉਣ ਲਈ ਕਿ ਕੀ ਮ੍ਰਿਤਕ ਨੂੰ ਜ਼ਹਿਰ ਦਿੱਤੀ ਗਈ ਸੀ ਜਾਂ ਨਹੀਂ, ਵਿਸਰਾ ਦੀ ਜਾਂਚ ਕੀਤੀ ਜਾਂਦੀ ਹੈ।

ਰੂਸ

ਦੋਵਾਂ ਰੂਸੀ ਦੋਸਤਾਂ ਦੀਆਂ ਅੰਤਿਮ ਰਸਮਾਂ ਜਲਦਬਾਜ਼ੀ 'ਚ ਕਿਉਂ?

ਪਾਵੇਲ ਅਤੇ ਉਸ ਦੇ ਦੋਸਤ ਵਲਾਦੀਮੀਰ ਬੇਦੇਨੋਵ ਦਾ ਅੰਤਿਮ ਸੰਸਕਾਰ ਕਾਹਲੀ ਵਿੱਚ ਕੀਤਾ ਗਿਆ ਸੀ।

ਸਰਗੇਈ ਜੋ ਕਿ ਬੰਦਰਗਾਹ ਵਿੱਚ ਇੱਕ ਮਾਲ ਵਾਲੇ ਜਹਾਜ਼ ਵਿੱਚ ਮ੍ਰਿਤਕ ਪਾਇਆ ਗਿਆ ਸੀ, ਉਸ ਦੀ ਲਾਸ਼ ਨੂੰ ਰੂਸ ਭੇਜਿਆ ਗਿਆ ਸੀ।

ਜਾਂਚ ਅਧਿਕਾਰੀ ਨੇ ਦਾਅਵਾ ਕੀਤਾ ਕਿ ਪਰਿਵਾਰ ਵਾਲਿਆਂ ਨੇ ਸਸਕਾਰ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।

ਰੂਸ
ਤਸਵੀਰ ਕੈਪਸ਼ਨ, ਰਾਏਗੜਾ ਸ਼ਹਿਰ

ਸਰਗੇਈ ਦਾ ਅੰਤਿਮ ਸੰਸਕਾਰ ਕਿਉਂ ਨਹੀਂ ਕੀਤਾ ਗਿਆ ਸੀ?

ਇਸ ਉਪਰ ਪੁਲਿਸ ਨੇ ਕਿਹਾ ਕਿ ਰਾਏਗੜਾ 'ਚ ਰੂਸੀਆਂ ਦੇ ਸਸਕਾਰ ਦੇ ਫੈਸਲੇ 'ਤੇ ਕੁਝ ਲੋਕਾਂ ਵੱਲੋਂ ਸਵਾਲ ਉਠਾਏ ਗਏ ਸਨ।

ਇਸ ਕਾਰਨ ਸਰਗੇਈ ਦਾ ਅੰਤਿਮ ਸੰਸਕਾਰ ਭਾਰਤ 'ਚ ਨਾ ਕਰਨ ਅਤੇ ਮ੍ਰਿਤਕ ਦੇਹ ਨੂੰ ਵਾਪਸ ਰੂਸ ਭੇਜਣ ਦਾ ਫੈਸਲਾ ਕੀਤਾ ਗਿਆ।

ਲਾਸ਼ਾਂ ਦਾ ਸਸਕਾਰ ਕਿਉਂ ਕੀਤਾ ਗਿਆ, ਦਫ਼ਨਾਇਆ ਨਹੀਂ

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post

ਪਾਵੇਲ ਅਤੇ ਵਲਾਦੀਮੀਰ ਬਦੇਨੋਵ ਈਸਾਈ ਸਨ।

ਈਸਾਈਆਂ ਦੀਆਂ ਲਾਸ਼ਾਂ ਨੂੰ ਆਮ ਤੌਰ 'ਤੇ ਦਫ਼ਨਾਇਆ ਜਾਂਦਾ ਹੈ, ਸਸਕਾਰ ਨਹੀਂ ਕੀਤਾ ਜਾਂਦਾ ਹੈ।

ਫਿਰ ਪਾਵੇਲ ਅਤੇ ਬਦੇਨੋਵ ਦੀਆਂ ਲਾਸ਼ਾਂ ਦਾ ਸਸਕਾਰ ਕਿਉਂ ਕੀਤਾ ਗਿਆ ਸੀ?

ਇਹੀ ਸਵਾਲ ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਇੱਕ ਟਵੀਟ ਵਿੱਚ ਕੀਤਾ।

ਇਸ ਦਾ ਜਵਾਬ ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਇੱਕ ਟਵੀਟ ਵਿੱਚ ਦਿੱਤਾ।

ਉਹਨਾਂ ਲਿਖਿਆ, "ਕੋਲਕਾਤਾ ਵਿੱਚ ਰੂਸ ਦਾ ਵਣਜ ਦੂਤਾਵਾਸ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮਾਮਲੇ ਦੀ ਨਿਗਰਾਨੀ ਕਰ ਰਿਹਾ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ, ਕੋਈ ਅਪਰਾਧਿਕ ਪਹਿਲੂ ਸਾਹਮਣੇ ਨਹੀਂ ਆਇਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)