ਹੁਣ ਸੋਹਣਾ-ਸੁਨੱਖਾ ਮਰਦ ਹੋਣ ਦੀ ਪਰਿਭਾਸ਼ਾ ਬਦਲ ਗਈ ਹੈ?

ਮਾਡਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਮਾਇਰਾ ਅਲੀ
    • ਰੋਲ, ਬੀਬੀਸੀ ਕਲਚਰ

ਪਲੱਸ ਸਾਈਜ਼ ਤੋਂ ਲੈ ਕੇ ਸਿਲਵਰ ਫੌਕਸ (ਸਫ਼ੈਦ ਵਾਲਾਂ ਵਾਲਾ ਸੋਹਣਾ ਸੁਨੱਖਾ ਮਰਦ) ਤੱਕ, ਮਰਦਾਂ ਦੀ ਸੁੰਦਰਤਾ ਦਾ ਸਵੀਕਾਰ ਕੀਤਾ ਆਦਰਸ਼ ਲਗਾਤਾਰ ਬਦਲ ਰਿਹਾ ਹੈ।

ਮਾਇਰਾ ਅਲੀ ਸੱਚਮੁੱਚ, ਅਸਲ ਵਿੱਚ ਚੰਗੀ ਦਿਖਣ ਵਾਲੀ ਦੁਨੀਆ ਦੀ ਪੜਚੋਲ ਕਰਦੀ ਹੈ। 

ਉਹ ਕਿਹੜੀ ਚੀਜ਼ ਹੈ, ਜੋ ਇੱਕ ਮਰਦ ਨੂੰ ਸੋਹਣਾ ਜਾਂ ਖੂਬਸੂਰਤ ਬਣਾਉਂਦੀ ਹੈ?

ਪਿਛਲੇ ਦਹਾਕਿਆਂ ਵਿੱਚ ਪੱਛਮੀ ਮਰਦਾਂ ਦੀ ਸੁੰਦਰਤਾ ਦੇ ਸਭ ਤੋਂ ਮਸ਼ਹੂਰ ਪ੍ਰਤੀਕ ਸੀਮਤ ਹੀ ਰਹੇ ਹਨ।

ਜਿਵੇਂ ਬ੍ਰੈਡ ਪਿਟ ਜਾਂ ਲਿਓਨਾਰਡੋ ਡੀਕੈਪਰੀਓ ਵਰਗੇ ਸਕਰੀਨ ਦੇ ਨੀਲੀਆਂ ਅੱਖਾਂ ਵਾਲੇ ਸਿਤਾਰੇ ਮਨ ਵਿੱਚ ਆਉਂਦੇ ਹਨ। 

ਪਰ "ਸੰਪੂਰਨ" ਮਰਦ ਕਿਵੇਂ ਦਾ ਦਿਖਦਾ ਹੈ, ਇਸ ਦਾ ਵਿਚਾਰ ਵਿਕਸਿਤ ਹੋ ਰਿਹਾ ਹੈ ਕਿਉਂਕਿ ਫਿਲਮ ਅਤੇ ਫੈਸ਼ਨ ਦੀ ਦੁਨੀਆ ਬਹੁਤ ਵਿਭਿੰਨਤਾ ਨੂੰ ਅਪਣਾਉਂਦੀ ਹੈ ਅਤੇ ਗਲੋਬਲ ਬ੍ਰਾਂਡਾਂ ਦੀ ਪ੍ਰਤੀਨਿਧਤਾ ਕਰਨ ਦੇ ਮਹੱਤਵ ਨੂੰ ਸਮਝਿਆ ਜਾਂਦਾ ਹੈ।

ਪੂਰੀ ਦੁਨੀਆ ਵਿੱਚ ਘੜੇ ਗਏ ਮਰਦ ਦੀ ਸ਼ੇਪ ਦੇ ਮਿਆਰ ਨੇ ਔਸਤ ਮਰਦ ਦੇ ਸਰੀਰ ਨੂੰ ਘੱਟ ਹੀ ਪ੍ਰਤੀਬਿੰਬਿਤ ਕੀਤਾ ਹੈ।

ਹਾਲਾਂਕਿ, ਟਿਕ ਟੌਕ ਵਰਗੀਆਂ ਸੋਸ਼ਲ-ਮੀਡੀਆ ਐਪਸ ਉਨ੍ਹਾਂ ਮਰਦਾਂ ਨੂੰ ਦਿਖਾ ਕੇ ਮਰਦਾਂ ਦੀ ਸੁੰਦਰਤਾ ਦੇ ਮਿਆਰਾਂ ਨੂੰ ਬਦਲਣ ਵਿੱਚ ਮਦਦ ਕਰ ਰਹੀਆਂ ਹਨ, ਜਿਨ੍ਹਾਂ ਕੋਲ ਪਹਿਲਾਂ ਕੋਈ ਪਲੈਟਫਾਰਮ ਨਹੀਂ ਹੁੰਦਾ ਸੀ। 

ਬ੍ਰਿਟਿਸ਼ ਮਾਡਲ, ਬਾਡੀ-ਪੌਜ਼ਿਟਿਵ ਐਕਟੀਵਿਸਟ ਅਤੇ ਟਿਕ ਟੌਕ ਸਟਾਰ ਬੈਨ ਜੇਮਜ਼ ਹੱਟੇ-ਕੱਟੇ ਮਰਦਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਰਹੇ ਹਨ।

ਮਾਡਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

2019 ਵਿੱਚ ਇੱਕ ਪਲੱਸ-ਸਾਈਜ਼ ਮਾਡਲ ਦੇ ਰੂਪ ਵਿੱਚ ਉਨ੍ਹਾਂ ਨੇ ਕੱਪੜੇ ਦੇ ਬ੍ਰਾਂਡ ਸਿੰਪਲੀ ਬੀ ਲਈ ਇੱਕ ਵਿਗਿਆਪਨ ਮੁਹਿੰਮ ਵਿੱਚ ਹਿੱਸਾ ਲਿਆ। ਇਸ ਵਿੱਚ ਉਹ ਹੋਰ ਵਿਭਿੰਨ ਮਾਡਲਾਂ ਦੇ ਨਾਲ ਦਿਖਾਈ ਦਿੱਤੇ ਅਤੇ ਟੇਡ ਬੇਕਰ ਤੇ ਐਸੋਸ ਨਾਲ ਕੰਮ ਕੀਤਾ। 

ਜੇਮਜ਼ ਨੇ ਬੀਬੀਸੀ ਕਲਚਰ ਨੂੰ ਦੱਸਿਆ ਕਿ ਉਨ੍ਹਾਂ ਦਾ ਕੰਮ "ਮੁੰਡਿਆਂ ਅਤੇ ਮਰਦਾਂ ਨੂੰ ਸਮਾਨ ਰੂਪ ਨਾਲ ਆਰਾਮਦਾਇਕ ਮਹਿਸੂਸ ਕਰਾਉਂਦਾ ਅਤੇ ਆਤਮਵਿਸ਼ਵਾਸ ਪੈਦਾ ਕਰਦਾ ਹੈ, ਇਹ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦੀ ਜ਼ਰੂਰਤ ਹੈ ਅਤੇ ਉਹ ਯੋਗ ਹਨ।’’ 

ਜਦੋਂ ਕਿ ਲੀਜ਼ੋ ਅਤੇ ਮਾਡਲ ਐਸ਼ਲੇ ਗ੍ਰਾਹਮ ਵਰਗੀਆਂ ਪਲੱਸ-ਸਾਈਜ਼ ਮਹਿਲਾ ਸਿਤਾਰਿਆਂ ਨੂੰ ਵਿਆਪਕ ਤੌਰ 'ਤੇ ਉਭਾਰਿਆ ਜਾਂਦਾ ਹੈ, ਜਦੋਂਕਿ ਉਨ੍ਹਾਂ ਦੇ ਸਮਕਾਲੀ ਮਰਦ ਸੁਰਖੀਆਂ ਵਿੱਚ ਘੱਟ ਰਹੇ ਹਨ। 

ਹਾਲਾਂਕਿ ਹਾਲ ਹੀ ਵਿੱਚ ਰੇਹਾਨਾ ਦੇ ਲਿੰਗਰੀ ਬ੍ਰਾਂਡ ਸੇਵੇਜ ਫੈਂਟੀ ਨੇ ਹੱਟੇ-ਕੱਟੇ ਮਰਦਾਂ ਨੂੰ ਆਮ ਬਣਾਉਣ ਅਤੇ ਇੱਕ ਪਲੈਟਫਾਰਮ ਦੇਣ ਵਿੱਚ ਮਦਦ ਕੀਤੀ ਹੈ।

ਮਰਦ ਸੁੰਦਰਤਾ ਦੇ ਸੰਕੇਤ ਹੈ 

ਜਿਵੇਂ ਕਿ ਬੈਨ ਜੇਮਜ਼ ਨੇ ਕਿਹਾ: "ਮੈਂ ਪਹਿਲਾਂ ਕਦੇ ਨਾ ਵੇਖੇ ਗਏ ਤਰੀਕਿਆਂ ਨਾਲ ਵੱਖੋ-ਵੱਖਰੀ ਬੌਡੀ ਸ਼ੇਪ ਦੀ ਵਰਤੋਂ ਕਰਕੇ ਇੰਡਸਟਰੀ ਵਿੱਚ ਸੁਧਾਰ ਦੇਖਣਾ ਚਾਹੁੰਦਾ ਹਾਂ।

ਅਸੀਂ 'ਡੈਡ ਬੋਡ' (ਮਰਦ ਦਾ ਸਰੀਰ ਜੋ ਮੁਕਾਬਲਤਨ ਪਤਲਾ ਹੈ, ਪਰ ਬਹੁਤ ਪਤਲਾ ਜਾਂ ਸੁਡੋਲ ਨਹੀਂ ਹੈ।) ਖੁਸ਼ਬੂ ਮੁਹਿੰਮ ਵਿੱਚ ਜਾਂ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਕਿਉਂ ਨਹੀਂ ਹੋ ਸਕਦੇ?’’ 

‘‘ਇਸ ਅਸੁਭਾਵਿਕ ਤੌਰ 'ਤੇ ਪ੍ਰਾਪਤ ਬੌਡੀ ਤੋਂ ਫੋਕਸ ਬਦਲਣ ਦੀ ਜ਼ਰੂਰਤ ਹੈ, ਜਿਸ ਨੂੰ ਖੁਦ ਅਦਾਕਾਰ ਵੀ ਕਾਇਮ ਨਹੀਂ ਰੱਖ ਸਕਦੇ।’’ 

ਏਡਿਨਬਰਗ ਯੂਨੀਵਰਸਿਟੀ ਵਿੱਚ ਮਾਨਵ-ਵਿਗਿਆਨ ਦੇ ਪ੍ਰੋਫ਼ੈਸਰ ਅਲੈਗਜ਼ੈਂਡਰ ਐਡਮਡਜ਼ ਨੇ ਬੀਬੀਸੀ ਕਲਚਰ ਨੂੰ ਦੱਸਿਆ: "ਗੁਲਾਮੀ ਅਤੇ ਬਸਤੀਵਾਦ [ਪੱਛਮੀ] ਦੀ ਵਿਰਾਸਤ ਦੇ ਕਾਰਨ ਸੋਹਣੇ ਸੁਨੱਖੇ ਮਰਦਾਂ ਦੀਆਂ ਤਸਵੀਰਾਂ ਹਮੇਸ਼ਾ ਬਹੁਤ ਸਫ਼ੈਦ ਰਹੀਆਂ ਹਨ। ਅਤੀਤ ਵਿੱਚ ਇਸ ਨੂੰ ਬਦਲਣ ਲਈ ਘੱਟ ਰੁਕਾਵਟਾਂ ਸਨ, ਪਰ ਇਹ ਹੁਣ ਹੋ ਸਕਦਾ ਹੈ।" 

ਟਾਇਸਨ ਬੇਕਫੋਰਡ ਤੇ ਐਲਟਨ ਮੇਸਨ ਵਰਗੇ ਕਾਲੇ ਸੁਪਰਮਾਡਲ ਨਿਯਮਿਤ ਰੂਪ ਨਾਲ ਜੀਕਿਊ (GQ) ਅਤੇ ਹੋਰ ਮੈਗਜ਼ੀਨਾਂ ਦੇ ਕਵਰ ਦੀ ਸ਼ੋਭਾ ਵਧਾਉਂਦੇ ਹਨ। ਫੈਸ਼ਨ ਦੀ ਦੁਨੀਆ ਹੌਲੀ-ਹੌਲੀ ਹੋਰ ਵਿਭਿੰਨ ਹੁੰਦੀ ਜਾ ਰਹੀ ਹੈ।

ਮਾਡਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸ਼ਾਇਦ ਅੰਸ਼ਿਕ ਰੂਪ ਨਾਲ ਹੀ ਕਿਉਂਕਿ ਵਿਸ਼ਵਵਿਆਪੀ ਸਮਾਜਿਕ ਤਬਦੀਲੀਆਂ ਜਿਵੇਂ ਕਿ ਬਲੈਕ ਲਾਈਵਜ਼ ਮੈਟਰ ਮੂਵਮੈਂਟ ਨੇ ਬ੍ਰਾਂਡਾਂ ਨੂੰ ਵਿਭਿੰਨਤਾ ਦੀ ਜ਼ਰੂਰਤ ਨੂੰ ਪਛਾਣਨ ਵਿੱਚ ਮਦਦ ਕੀਤੀ ਹੈ।

ਐਡਮੰਡਜ਼ ਕਹਿੰਦੇ ਹਨ, "ਰਵਾਇਤੀ ਮਰਦ ਸੁਹਜ ਅਤੇ ਵਿਵਹਾਰ ਬਦਲ ਰਹੇ ਹਨ। ਜਨਰੇਸ਼ਨ Z ਚੈਂਪੀਅਨ ਐਂਡਰੋਗਨੀ ਹੁਣ ਨੌਜਵਾਨਾਂ ਲਈ ਆਦਰਸ਼ ਨਹੀਂ ਹਨ। ਇਹ ਪੂਰਬੀ ਏਸ਼ੀਆ ਵਿੱਚ ਬਹੁਤ ਹੋ ਰਿਹਾ ਹੈ, ਖਾਸ ਕਰਕੇ ਦੱਖਣੀ ਕੋਰੀਆਈ ਪੌਪ ਕਲਚਰ ਵਿੱਚ"। 

ਦੱਖਣੀ ਕੋਰੀਆ ਵਿੱਚ ਬੀਟੀਐੱਸ ਵਰਗੇ ਕੇ-ਪੌਪ ਬੈਂਡ ਦੇ ਉਭਾਰ ਨਾਲ ਆਦਰਸ਼ ਵਧੇਰੇ ਔਰਤਮੁਖੀ ਬਣ ਗਿਆ ਹੈ, ਜੋ ਕਿ ਉਨ੍ਹਾਂ ਦੇ ਵਾਲਾਂ ਅਤੇ ਮੇਕ-ਅੱਪ ਲਈ ਜਾਣਿਆ ਜਾਂਦਾ ਹੈ। 

ਇਸ ਕਿਸਮ ਦੀ ਸੁੰਦਰਤਾ ਨੂੰ ਰਵਾਇਤੀ ਪੱਛਮੀ ਮਾਪਦੰਡਾਂ ਦੁਆਰਾ ਗੈਰ-ਰਵਾਇਤੀ ਮੰਨਿਆ ਜਾਵੇਗਾ, ਪਰ ਹੁਣ ਇਸ ਦੀ ਵਿਆਪਕ ਤੌਰ 'ਤੇ ਮੰਗ ਕੀਤੀ ਜਾਂਦੀ ਹੈ ਅਤੇ ਇਹ ਮੁੱਖ ਧਾਰਾ ਮੀਡੀਆ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। 

ਹਰ ਨਸਲ ਦੇ ਨਾਲ ਪੂਰਬੀ ਏਸ਼ੀਆਈ ਸੁੰਦਰਤਾ ਦੇ ਮਿਆਰ ਵੀ ਵਿਭਿੰਨ ਹਨ। ਯੂਐੱਸ-ਕੋਰੀਅਨ ਮਾਡਲ ਡਾਏ ਨਾ ਕਹਿੰਦੇ ਹਨ: "ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਇੱਥੇ ਮੁੱਠੀ ਭਰ ਏਸ਼ੀਅਨ ਮਾਡਲ ਸਨ, ਪਰ ਹੁਣ ਤੁਸੀਂ ਇਨ੍ਹਾਂ ਦੀ ਜ਼ਿਆਦਾ ਗਿਣਤੀ ਦੇਖਦੇ ਹੋ।’’ 

‘‘ਤੇਜ਼ੀ ਨਾਲ, ਇਹ ਸਿਰਫ਼ ਇਸ ਤਰ੍ਹਾਂ ਨਾਲ ਵਧਿਆ ਕਿਉਂਕਿ ਇੰਡਸਟਰੀ ਨੇ ਏਸ਼ੀਆਈ ਖਰੀਦਦਾਰਾਂ ਜਾਂ ਏਸ਼ੀਅਨ ਬਾਜ਼ਾਰ ਵੱਲ ਵਧੇਰੇ ਧਿਆਨ ਦਿੱਤਾ।" 

ਏਸ਼ੀਆ ਵਿੱਚ ਅਮੀਰ ਵਿਅਕਤੀਆਂ ਦੀ ਵੱਡੀ ਆਬਾਦੀ ਦੇ ਨਾਲ, ਬ੍ਰਾਂਡ ਖਪਤਕਾਰਾਂ ਨਾਲ ਸਬੰਧ ਕਾਇਮ ਕਰਨ ਲਈ ਡਾਏ ਵਰਗੇ ਮਾਡਲਾਂ ਨੂੰ ਆਪਣੀਆਂ ਮੁਹਿੰਮਾਂ ਦਾ ਚਿਹਰਾ ਬਣਾਉਣਾ ਚਾਹੁੰਦੇ ਹਨ। 

ਲਾਈਨ

ਇਹ ਵੀ ਪੜ੍ਹੋ:

ਲਾਈਨ

ਸੁਪਰ ਡੁਪਰ 

ਮਾਡਲ

ਤਸਵੀਰ ਸਰੋਤ, Getty Images

ਅਜਿਹਾ ਲੱਗਦਾ ਹੈ ਕਿ ਮਰਦ ਸੁਪਰ ਮਾਡਲ ਹੌਲੀ-ਹੌਲੀ ਆਪਣੇ ਮਹਿਲਾ ਹਮਰੁਤਬਾ ਦੀ ਸਫਲਤਾ ਅਤੇ ਹਾਲ ਹੀ ਦੇ ਸਾਲਾਂ ਵਿੱਚ ਕਮਾਈ ’ਤੇ ਪਕੜ ਬਣਾ ਰਹੇ ਹਨ।

ਅਮਰੀਕੀ ਮਾਡਲ ਟਾਇਸਨ ਬੇਕਫੋਰਡ ਨੂੰ ਰਾਲਫ਼ ਲੌਰੇਨ ਨੇ ਬ੍ਰਾਂਡ ਦਾ ਚਿਹਰਾ ਬਣਾਇਆ ਸੀ। ਉਹ ਉਦੋਂ ਤੋਂ ਹੁਣ ਤੱਕ ਦੇ ਸਭ ਤੋਂ ਮਸ਼ਹੂਰ ਸਿਆਹਫਾਮ ਮਰਦ ਸੁਪਰ ਮਾਡਲ ਬਣ ਗਏ ਹਨ। 

ਇਸ ਵਿਚਕਾਰ ਮਾਡਲ ਸੀਨ ਓ'ਪ੍ਰੀ ਨੇ 15 ਸਾਲਾਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ਨੂੰ ਉਭਾਰਿਆ ਹੈ ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰ ਮਰਦ ਸੁਪਰਮਾਡਲਾਂ ਵਿੱਚੋਂ ਇੱਕ ਬਣ ਗਏ ਹਨ। 

ਮੂਲ ਰੂਪ ਤੋਂ ਅਮਰੀਕਾ ਦੇ ਜਾਰਜੀਆ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਉਹ 17 ਸਾਲ ਦੀ ਉਮਰ ਵਿੱਚ ਆਪਣੀ ਜੇਬ ਵਿੱਚ ਸਿਰਫ਼ 150 ਡਾਲਰ ਲੈ ਕੇ ਨਿਊਯਾਰਕ ਪਹੁੰਚੇ ਸੀ। ਹੁਣ ਉਹ ਵੱਡੇ ਬ੍ਰਾਂਡਾਂ ਨਾਲ ਵਿਸ਼ੇਸ਼ ਕੰਟਰੈਕਟ ਹਾਸਲ ਕਰਨ ਲੱਗੇ ਹਨ। 

ਓ'ਪ੍ਰੀ ਨੂੰ ਵਿਸ਼ਵ ਪੱਧਰ 'ਤੇ ਉਦੋਂ ਜਾਣਿਆ ਗਿਆ ਜਦੋਂ ਟੇਲਰ ਸਵਿਫਟ ਦੁਆਰਾ ਆਪਣੇ 2014 ਬਲੈਂਕ ਸਪੇਸ ਵੀਡੀਓ ਲਈ ਉਨ੍ਹਾਂ ਨੂੰ ਪ੍ਰੇਮ ਰੁਚੀ ਵਾਲੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ। 

ਓ'ਪ੍ਰੀ ਨੇ ਬੀਬੀਸੀ ਕਲਚਰ ਨੂੰ ਦੱਸਿਆ, "ਇਹ ਮੇਰੇ ਕਰੀਅਰ ਦਾ ਸਭ ਤੋਂ ਅਹਿਮ ਪਲ ਹੈ। ਉਸ ਤੋਂ ਬਾਅਦ ਮੇਰੇ ਕਰੀਅਰ ਨੇ ਇੱਕ ਅਲੱਗ ਰਾਹ ਫੜੀ। ਇਸ ਨੇ ਮੇਰੇ ਲਈ ਹੋਰ ਦਰਵਾਜ਼ੇ ਖੋਲ੍ਹ ਦਿੱਤੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਮੈਂ ਇਸ ਦਾ ਹਿੱਸਾ ਬਣਨ ਦੇ ਸਮਰੱਥ ਸੀ।" 

ਪਿਛਲੇ ਕੁਝ ਸਾਲਾਂ ਦੌਰਾਨ ਕਈ ਮੈਗਜ਼ੀਨ ਕਵਰਜ਼ ਨੂੰ ਸ਼ਿੰਗਾਰਨ ਤੋਂ ਬਾਅਦ, ਉਨ੍ਹਾਂ ਨੇ ਹਾਈ ਪ੍ਰੋਫਾਈਲ ਬਣਾਈ ਰੱਖੀ ਹੈ। ਉਨ੍ਹਾਂ ਨੇ ਇਹ ਕਿਵੇਂ ਪ੍ਰਾਪਤ ਕੀਤਾ ਹੈ? 

"ਤੁਹਾਨੂੰ ਇੰਡਸਟਰੀ ਵਿੱਚ ਨਿਮਰਤਾ ਬਣਾਈ ਰੱਖਣੀ ਪਵੇਗੀ। ਮੈਂ ਉਨ੍ਹਾਂ ਲੋਕਾਂ ਦੇ ਵਿਰੁੱਧ ਜਾ ਰਿਹਾ ਹਾਂ ਜੋ ਕਾਸਟਿੰਗ ਅਧੀਨ ਹਨ - ਕਾਲੇ ਵਾਲ, ਨੀਲੀਆਂ ਅੱਖਾਂ।’’ 

‘‘ਮੈਂ ਉਨ੍ਹਾਂ ਮੁੰਡਿਆਂ ਦੇ ਵਿਰੁੱਧ ਜਾ ਰਿਹਾ ਹਾਂ ਜੋ ਬਿਲਕੁਲ ਮੇਰੇ ਵਰਗੇ ਦਿਖਾਈ ਦਿੰਦੇ ਹਨ, ਪਰ ਤੁਹਾਨੂੰ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ।’’ 

‘‘ਇਹ ਇਸ ਦਾ ਇੱਕ ਹਿੱਸਾ ਹੈ ਕਿ ਤੁਸੀਂ ਸੈੱਟ 'ਤੇ ਕੌਣ ਹੁੰਦੇ ਹੋ ਅਤੇ ਤੁਸੀਂ ਕਿਵੇਂ ਕੰਮ ਕਰਦੇ ਹੋ ਅਤੇ ਖੁਦ ਨੂੰ ਕਿਵੇਂ ਪੇਸ਼ ਕਰਦੇ ਹੋ। ਮੈਂ ਆਪਣੇ ਚਿਹਰੇ ਨੂੰ ਇੱਕ ਖਾਸ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਲਈ ਇਹ ਕੰਮ ਮੇਰੀ ਝੋਲੀ ਵਿੱਚ ਪੈ ਗਿਆ।" 

ਮਾਡਲ

ਤਸਵੀਰ ਸਰੋਤ, Getty Images

ਵੱਧ ਰਹੀ ਵਿਭਿੰਨਤਾ ਦੇ ਬਾਵਜੂਦ ਭੂ-ਮੱਧ ਸਾਗਰੀ "ਟਾਲ, ਡਾਰਕ ਐਂਡ ਹੈਂਡਸਮ" ਪ੍ਰਕਾਰ ਦੀ ਰਵਾਇਤੀ ਧਾਰਨਾ ਅਜੇ ਵੀ ਮੰਗ ਵਿੱਚ ਹੈ। 

1900 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇਹ ਵਾਕੰਸ਼ ਯੂਰਪ ਵਿੱਚ ਵਰਤੋਂ ਵਿੱਚ ਆਇਆ ਸੀ ਅਤੇ ਫਿਰ 1920 ਦੇ ਦਹਾਕੇ ਦੌਰਾਨ ਇਤਾਲਵੀ ਸਟਾਰ ਰੂਡੋਲਫ ਵੈਲੇਂਟਿਨੋ ਦਾ ਵਰਣਨ ਕਰਨ ਲਈ ਆਮ ਤੌਰ 'ਤੇ ਇਸ ਨੂੰ ਹੌਲੀਵੁੱਡ ਵਿੱਚ ਵਰਤਿਆ ਗਿਆ ਸੀ। 

ਹੁਣ ਇਹ ਅਕਸਰ ਵਰਤਿਆ ਜਾਣ ਵਾਲਾ ਮੁਹਾਵਰਾ ਬਣਿਆ ਹੋਇਆ ਹੈ, ਹਾਲਾਂਕਿ "ਟਾਲ, ਡਾਰਕ ਐਂਡ ਹੈਂਡਸਮ" ਦਾ ਸਹੀ ਅਰਥ ਹੁਣ ਜ਼ਿਆਦਾ ਬਾਰੀਕੀ ਨਾਲ ਜਾਂਚਿਆ ਜਾਂਦਾ ਹੈ ਅਤੇ ਇਸ ’ਤੇ ਬਹਿਸ ਕੀਤੀ ਜਾਂਦੀ ਹੈ। 

ਮਾਨਵ-ਵਿਗਿਆਨੀ ਸ਼ਫੀ ਹਸਨ ਨੇ ਬੀਬੀਸੀ ਕਲਚਰ ਨੂੰ ਦੱਸਿਆ: "ਭੂਮੱਧ ਸਾਗਰੀ ਮਰਦਾਂ ਨੂੰ ਕਾਲੇ ਭਰਵੱਟਿਆਂ ਅਤੇ ਚਿਹਰੇ ਦੇ ਕਾਲੇ ਵਾਲਾਂ ਦਾ ਬਹੁਤ ਫਾਇਦਾ ਹੁੰਦਾ ਹੈ। ਤੁਸੀਂ ਪੂਰੀ ਦਾੜ੍ਹੀ ਵਧਾ ਸਕਦੇ ਹੋ... ਕਾਲੇ ਵਾਲ ਮਰਦਾਨਗੀ ਨਾਲ ਜੁੜੇ ਹੋਏ ਹੁੰਦੇ ਹਨ।"

ਮਾਡਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਨ੍ਹਾਂ ਮਾਪਦੰਡਾਂ ’ਤੇ ਖਰਾ ਉਤਰਨ ਵਾਲੇ ਸੋਹਣੇ ਸੁਨੱਖੇ ਇਤਾਲਵੀ ਅਦਾਕਾਰ ਮਿਸ਼ੇਲ ਮੋਰੋਨ ਹਨ। ਦੱਖਣੀ ਇਟਲੀ ਦੇ ਪੁਗਲੀਆ ਤੋਂ ਉਹ ਪਿਛਲੇ ਸਾਲ ਤੱਕ ਰੋਮ ਵਿੱਚ ਇੱਕ ਮਾਲੀ ਵਜੋਂ ਕੰਮ ਕਰ ਰਹੇ ਸੀ ਅਤੇ ਅਦਾਕਾਰੀ ਕਰਨ ਲਈ ਆਡੀਸ਼ਨ ਦੇ ਰਹੇ ਸੀ। 

ਉਨ੍ਹਾਂ ਦੀ ਜ਼ਿੰਦਗੀ ਰਾਤੋ-ਰਾਤ ਬਦਲ ਗਈ ਜਦੋਂ ਨੈੱਟਫਲਿਕਸ ਫਿਲਮ ‘365 ਡੇਜ਼’ ਵਿੱਚ ਮੁੱਖ ਭੂਮਿਕਾ ਦਿੱਤੀ ਗਈ, ਜੋ 2020 ਵਿੱਚ ਇਸ ਪਲੈਟਫਾਰਮ 'ਤੇ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਬਣ ਗਈ।

ਇਸ ਵਿੱਚ ਉਨ੍ਹਾਂ ਨੇ ਮਾਫੀਆ ਬੌਸ ਮੈਸੀਮੋ ਦੀ ਭੂਮਿਕਾ ਨਿਭਾਈ ਜੋ ਕਈ ਪ੍ਰਸ਼ੰਸਕਾਂ ਲਈ ਕਲਪਨਾ ਦਾ ਇੱਕ ਪਾਤਰ ਹੈ। 

ਮੋਰੋਨ ਨੇ ਬੀਬੀਸੀ ਕਲਚਰ ਨੂੰ ਦੱਸਿਆ: "ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੀ ਦਿੱਖ ਨੇ ਮੈਨੂੰ ਭੂਮਿਕਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ, ਕਿਉਂਕਿ ਮੈਂ ਮੈਸੀਮੋ ਦੀਆਂ ਸਟੀਕ ਵਿਸ਼ੇਸ਼ਤਾਵਾਂ ਵਿੱਚ ਫਿੱਟ ਬੈਠਦਾ ਹਾਂ; ਉਹ ਭੂਰੇ ਵਾਲਾਂ ਵਾਲਾ ਲੰਬਾ ਵਿਅਕਤੀ ਹੈ।’’ 

‘‘ਪਰ ਜੇ ਉਹ ਕਿਸੇ ਹੋਰ ਅਦਾਕਾਰ ਨੂੰ ਚੁਣਦੇ ਤਾਂ ਕੀ ਇਹ ਉਹੀ ਹੁੰਦਾ? ਤੁਹਾਡੀ ਦਿੱਖ ਚੰਗੀ ਹੋ ਸਕਦੀ ਹੈ, ਪਰ ਜੇ ਤੁਸੀਂ ਇਹ ਨਹੀਂ ਜਾਣਦੇ ਕਿ ਨੱਚਣਾ ਕਿਵੇਂ ਹੈ ...।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)