ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਸ਼ਨ ਮਗਰੋਂ ਪੋਰਟ ਐਂਟਰੀ ’ਤੇ ਵਰਕ ਪਰਮਿਟ ਕਿਉਂ ਬੰਦ ਕੀਤਾ

ਕੈਨੇਡਾ ਵਿੱਚ ਵਿਦਿਆਰਥਣ

ਤਸਵੀਰ ਸਰੋਤ, Getty Images

ਕੈਨੇਡਾ ਨੇ ਪੋਰਟ ਐਂਟਰੀ 'ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਮਿਲਣ ਵਾਲੇ ਵਰਕ ਪਰਮਿਟ ਨੂੰ ਖ਼ਤਮ ਕਰ ਦਿੱਤਾ ਹੈ।

ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੇਣ ਦੀ ਸੁਵਿਧਾ ਵਿੱਚ ਅਹਿਮ ਬਦਲਾਅ ਕੀਤੇ ਹਨ। ‘ਫਲੈਗਪੋਲਿੰਗ’ ਨੂੰ ਰੋਕਣ ਲਈ ਸਰਹੱਦ 'ਤੇ ਅਰਜ਼ੀ ਦੇਣ ਤੋਂ ਰੋਕਿਆ ਗਿਆ ਹੈ।

ਇਹ ਇੱਕ ਅਜਿਹੀ ਵਿਵਸਥਾ ਸੀ ਜਿਸ ਵਿੱਚ ਅਸਥਾਈ ਨਿਵਾਸੀ ਜਲਦ ਹੀ ਵਰਕ ਪਰਮਿਟ ਹਾਸਿਲ ਕਰ ਲੈਂਦੇ ਸਨ ਤੇ ਇੱਕ ਵਾਰ ਦੇਸ਼ ਤੋਂ ਬਾਹਰ ਜਾਣ ਤੋਂ ਬਾਅਦ ਜਲਦ ਹੀ ਦੁਬਾਰਾ ਦੇਸ਼ ਵਿੱਚ ਦਾਖ਼ਲ ਹੋ ਜਾਂਦੇ ਸਨ।

ਇਸ ਕਦਮ ਦਾ ਮਕਸਦ ਸਰਹੱਦੀ ਇਲਾਕਿਆਂ ਨੂੰ ਬਿਹਤਰ ਬਣਾਉਣਾ ਤੇ ਉੱਥੇ ਤਣਾਅ ਨੂੰ ਘਟਾਉਣਾ ਸੀ।

ਇਸ ਮਾਮਲੇ ਬਾਰੀ ਜਾਣਕਾਰੀ ਦਿੰਦਿਆਂ ਇੰਮੀਗ੍ਰੇਸ਼ਨ, ਰਫ਼ਿਊਜ਼ੀ ਤੇ ਸਿਟੀਜ਼ਨ ਵਿਭਾਗ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਦਿੱਤੀ ਗਈ ਹੈ।

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਫਲੈਗਪੋਲਿੰਗ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ

ਫਲੈਗਪੋਲਿੰਗ ਨੂੰ ਰੋਕਣ ਦੀ ਕੋਸ਼ਿਸ਼

ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ, ਵੱਲੋਂ ਵਿਦੇਸ਼ੀ ਨਾਗਰਿਕ ਹੁਣ ਸਰਹੱਦ 'ਤੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦੇ ਇਹ ਹੁਕਮ ਫ਼ੌਰੀ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਪਾਅ ‘ਫਲੈਗਪੋਲਿੰਗ’ ਨੂੰ ਘੱਟ ਕਰਨ ਦਾ ਇੱਕ ਜ਼ਰੀਆ ਸਾਬਤ ਹੋਵੇਗਾ।

ਫ਼ਲੈਗਪੋਲਿੰਗ ਉਸ ਨੂੰ ਕਿਹਾ ਜਾਂਦਾ ਹੈ, ਜਦੋਂ ਕੈਨੇਡਾ ਦੇ ਅਸਥਾਈ ਨਿਵਾਸੀ ਦੇਸ਼ ਛੱਡ ਕੇ ਆਨਲਾਈਨ ਕੰਮ ਜਾਂ ਅਧਿਐਨ ਪਰਮਿਟ ਲਈ ਦਿੱਤੀ ਗਈ ਅਰਜ਼ੀ ਦੇ ਉਡੀਕ ਸਮੇਂ ਨੂੰ ਪੂਰਾ ਨਹੀਂ ਕਰਦੇ। ਬਲਕਿ ਉਹ ਉਸੇ ਦਿਨ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰਨ ਲਈ ਦੇਸ਼ ਛੱਡ ਕੇ ਬਾਹਰ ਜਾਣ ਤੋਂ ਬਾਅਦ ਤੁਰੰਤ ਦੁਬਾਰਾ ਦਾਖ਼ਲ ਹੋ ਜਾਂਦੇ ਹਨ।

ਫ਼ਲੈਗਪੋਲਿੰਗ ਨਾਲ ਸਰਹੱਦ 'ਤੇ ਭੀੜ ਵੱਧਦੀ ਹੈ ਤੇ ਇਸ ਨਾਲ ਅਹਿਮ ਸਰੋਤਾਂ ਦੀ ਸਹੀ ਵਰਤੋਂ ਵਿੱਚ ਦਿੱਕਤਾਂ ਆਉਂਦੀਆਂ ਹਨ।

ਇਹ ਸਰਹੱਦ ਉੱਤੇ ਤੈਨਾਤ ਅਫਸਰਾਂ ਨੂੰ ਲੋੜੀਂਦੇ ਕਾਨੂੰਨ ਲਾਗੂ ਕਰਨ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ ਤੇ ਯਾਤਰੀਆਂ ਦੇ ਨਾਲ-ਨਾਲ ਸਰਹੱਦ ਤੋਂ ਹੋਣ ਵਾਲੀ ਸ਼ਿੰਪਿੰਗ ’ਤੇ ਵੀ ਇਸ ਦਾ ਅਸਰ ਪੈਂਦਾ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੈਨੇਡਾ ਸਰਕਾਰ ਦਾ ਕੀ ਕਹਿਣਾ ਹੈ

1 ਮਾਰਚ, 2023 ਤੋਂ 29 ਫਰਵਰੀ, 2024 ਤੱਕ, ਪੋਸਟ ਗ੍ਰੈਜੂਏਟ ਵਰ ਪਰਮਿਟ ਬਿਨੈਕਾਰ, ਫਲੈਗਪੋਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਦਾ ਤਕਰੀਬਨ ਪੰਜਵਾਂ ਹਿੱਸਾ ਸੀ।

ਕੈਨੇਡਾ ਸਰਕਾਰ ਬਿਨੈਕਾਰਾਂ ਨੂੰ ਫਲੈਗਪੋਲ ਦੀ ਬਜਾਇ ਕੈਨੇਡਾ ਵਿੱਚ ਅਪਲਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਉਪਾਅ ਕਰ ਰਹੀ ਹੈ।

ਮਾਰਕ ਮਿਲਰ ਨੇ ਕਿਹਾ, “ਅਸੀਂ ਪ੍ਰਕਿਰਿਆ ਦੇ ਸਮੇਂ ਵਿੱਚ ਸੁਧਾਰ ਕਰਨਾ ਜਾਰੀ ਰੱਖਦੇ ਹਾਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਤੇਜ਼ ਕਰਨ ਵਿੱਚ ਮਦਦ ਕਰਨ ਲਈ ਇੱਕ ਵਧੇਰੇ ਏਕੀਕ੍ਰਿਤ, ਆਧੁਨਿਕ ਅਤੇ ਕੇਂਦਰੀਕ੍ਰਿਤ ਕਾਰਜਸ਼ੀਲ ਪ੍ਰਣਾਲੀ ਤਿਆਰ ਕਰਨ ਵੱਲ ਵੱਧ ਰਹੇ ਹਾਂ।”

ਉਨ੍ਹਾਂ ਕਿਹਾ, “ਅੱਜ ਐਲਾਨੀ ਗਈ ਤਬਦੀਲੀ ਬਿਨੈਕਾਰਾਂ ਵਿੱਚ ਨਿਰਪੱਖਤਾ ਨੂੰ ਵਧਾਉਂਦੀ ਹੈ ਅਤੇ ਇਹ ਇੱਕ ਹੋਰ ਕਦਮ ਹੈ ਜੋ ਕੈਨੇਡਾ ਸਰਕਾਰ ਫਲੈਗਪੋਲਿੰਗ ਨੂੰ ਘਟਾਉਣ ਲਈ ਚੁੱਕ ਰਹੀ ਹੈ।”

“ਅਸੀਂ ਫ਼ਲੈਗਪੋਲਿੰਗ ਨੂੰ ਘਟਾਉਣ ਦੇ ਤਰੀਕਿਆਂ ਦੀ ਭਾਲ ਕਰਨਾ ਜਾਰੀ ਰੱਖਾਂਗੇ ਤਾਂ ਜੋ ਅਮਰੀਕਾ ਨਾਲ ਸਾਡੀ ਸਾਂਝੀ ਸਰਹੱਦ ਸੁਚਾਰੂ ਅਤੇ ਸਹੀ ਤਰੀਕੇ ਨਾਲ ਚੱਲ ਸਕੇ, ਜਿਸ ਨਾਲ ਸਾਡੇ ਦੋਵਾਂ ਦੇਸ਼ਾਂ ਨੂੰ ਫ਼ਾਇਦਾ ਹੋ ਸਕੇ।”

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਡੀ ਗਿਣਤੀ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੋਸਟ ਗ੍ਰੈਜੁਏਸ਼ਨ ਲਈ ਜਾਂਦੇ ਹਨ

ਸਟੱਡੀ ਵੀਜ਼ਾ ਨਾਲ ਸਬੰਧਿਤ ਤੱਥ

ਬਹੁਤੇ ਮਾਮਲਿਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਪੜ੍ਹਾਈ ਖ਼ਤਮ ਹੋਣ ਦੇ 90 ਦਿਨ ਬਾਅਦ ਉਨ੍ਹਾਂ ਦਾ ਸਟੱਡੀ ਪਰਮਿਟ ਵੀ ਖ਼ਤਮ ਹੋ ਜਾਂਦਾ ਹੈ।

ਜਦੋਂ ਕੋਈ ਕੌਮਾਂਤਰੀ ਵਿਦਿਆਰਥੀ ਸਟੱਡੀ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਹੀ ਪੋਸਟ ਗ੍ਰੇਜੂਟਏਟ ਵਰਕ ਪਰਮਿਟ ਲਈ ਅਪਲਾਈ ਕਰ ਦਿੰਦਾ ਹੈ ਤਾਂ ਉਸ ਨੂੰ ਫ਼ੁੱਲ-ਟਾਈਮ ਕੰਮ ਕਰਨ ਦੀ ਇਜ਼ਾਜਤ ਹੁੰਦੀ ਹੈ।

ਅਜਿਹੇ ਵਿੱਚ ਇੱਕ ਆਟੋਮੇਟਿਡ ਲੈਟਰ ਮੇਲ ਜ਼ਰੀਏ ਮਿਲਦੀ ਹੈ ਜੋ ਉਹ ਆਪਣੇ ਕੰਮ ਵਾਲੀ ਥਾਂ ਉੱਤੇ ਦਿਖਾਕੇ ਕੰਮ ਲੈ ਸਕਦਾ ਹੈ।

ਹਾਲ ਹੀ ਵਿੱਚ ਕੈਨੇਡਾ ਦੇ 12 ਸੈਂਟਰਾਂ ਵਿੱਚ ਫ਼ਲੈਗਪੋਲਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਘੰਟੇ ਵੀ ਘਟਾਏ ਗਏ ਹਨ ਤਾਂ ਜੋ ਸਰਹੱਦ ਉੱਤੇ ਤੈਨਾਤ ਅਧਿਕਾਰੀ ਬਿਹਤਰ ਤਰੀਕੇ ਨਾਲ ਕੰਮ ਕਰ ਸਕਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)