ਉੱਤਰਕਾਸ਼ੀ ਸੁਰੰਗ ਹਾਦਸਾ: ਸਾਰੇ 41 ਮਜ਼ਦੂਰਾਂ ਨੂੰ ਕੱਢਿਆ ਗਿਆ ਬਾਹਰ, 17ਵੇਂ ਦਿਨ ਮਿਲੀ ਸਫਲਤਾ

ਸੁਰੰਗ

ਤਸਵੀਰ ਸਰੋਤ, ANI

ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਉੱਤਰਾਖੰਡ ਸਰਕਾਰ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਬਚਾਅ ਮੁਹਿੰਮ ਦੇ 17ਵੇਂ ਦਿਨ ਸਾਰੇ ਮਜ਼ਦੂਰ ਸਹੀ ਸਲਾਮਤ ਬਾਹਰ ਕੱਢ ਲਏ ਗਏ ਹਨ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬਾਹਰ ਨਿਕਲਣ ਵਾਲੇ ਮਜ਼ਦੂਰਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਵੀ ਮੌਜੂਦ ਹਨ।

ਸੁਰੰਗ ਵਿੱਚ ਫਸੇ ਮਜ਼ਦੂਰ

ਤਸਵੀਰ ਸਰੋਤ, uttrakhand govt

ਦੱਸ ਦਈਏ ਕਿ ਬਾਹਰ ਕੱਢੇ ਗਏ ਮਜ਼ਦੂਰਾਂ ਦੇ ਪਰਿਵਾਰ ਵਾਲੇ ਵੀ ਟਨਲ ਵਿੱਚ ਮੌਜੂਦ ਸਨ।

ਸੁਰੰਗ ਤੋਂ ਬਾਹਰ ਕੱਢੇ ਗਏ ਮਜ਼ਦੂਰਾਂ ਦੀ ਸ਼ੁਰੂਆਤੀ ਸਿਹਤ ਜਾਂਚ ਸੁਰੰਗ ਵਿੱਚ ਹੀ ਬਣੇ ਅਸਥਾਈ ਮੈਡੀਕਲ ਕੈਂਪ ਵਿੱਚ ਹੋਵੇਗੀ।

ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕੀ ਕਿਹਾ

ਸੁਰੰਗ

ਤਸਵੀਰ ਸਰੋਤ, ANI

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰੈਸਕਿਊ ਆਪਰੇਸ਼ਨ ਦੇ ਸਫ਼ਲ ਹੋਣ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਵੀ ਮੌਜੂਦ ਸਨ।

  • ਇਹ ਚੁਣੌਤੀ ਭਰਿਆ ਕੰਮ ਸੀ, ਮਜ਼ਦੂਰ ਸੁਰੰਗ ਅੰਦਰ ਸੰਘਰਸ਼ ਕਰ ਰਹੇ ਸਨ ਅਤੇ ਦੇਸ਼ ਵਾਸੀ ਬਾਹਰ ਸੰਘਰਸ਼ ਕਰ ਰਹੇ ਸਨ।
  • ਹਰ ਇੱਕ ਸ਼ਖ਼ਸ, ਏਜੰਸੀਆਂ ਅਤੇ ਮੀਡੀਆ ਦਾ ਬਹੁਤ ਧੰਨਵਾਦ
  • ਕਈ ਮਹਿਕਮਿਆਂ ਨੇ ਇਸ ਕੰਮ ਵਿੱਚ ਆਪਣਾ ਯੋਗਦਾਨ ਦਿੱਤਾ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਰੈਸਕਿਊ ਆਪਰੇਸ਼ਨ ਉੱਤੇ ਨਿਗਰਾਨੀ ਰੱਖੀ ਹੋਈ ਸੀ
  • ਕਈ ਔਕੜਾਂ ਆਈਆਂ ਪਰ ਸਾਡੀਆਂ ਟੀਮਾਂ ਨੇ ਹੌਂਸਲਾ ਨਹੀਂ ਛੱਡਿਆ
  • ਸਾਰੀਆਂ ਏਜੰਸੀਆਂ ਨੇ ਮਿਲ ਕੇ ਕੰਮ ਕੀਤਾ
  • ਸਾਰੇ ਮਜ਼ਦੂਰਾਂ ਨੂੰ ਫ਼ਿਲਹਾਲ ਡਾਕਟਰਾਂ ਦੀ ਸਲਾਹ ਅਤੇ ਨਿਗਰਾਨੀ ਹੇਠ ਰੱਖਿਆ ਜਾਵੇਗਾ
  • ਸਾਰੇ ਮਜ਼ਦੂਰਾਂ ਨੂੰ ਅਗਲੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ

ਪੀਐੱਮ ਮੋਦੀ ਤੇ ਰਾਸ਼ਟਰਪਤੀ ਦੀ ਆਈ ਪ੍ਰਤੀਕਿਰਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਉੱਤੇ ਲਿਖਿਆ ਕਿ ਸਾਡੇ ਮਜ਼ਦੂਰ ਭਰਾਵਾਂ ਦੇ ਰੈਸਕਿਊ ਆਪਰੇਸ਼ਨ ਦੀ ਸਫ਼ਲਤਾ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲੀ ਹੈ।

ਉਨ੍ਹਾਂ ਲਿਖਿਆ, ‘‘ਟਨਲ ਵਿੱਚ ਜਿਹੜੇ ਸਾਥੀ ਫਸੇ ਹੋਏ ਸਨ, ਉਨ੍ਹਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਤੁਹਾਡਾ ਹੌਂਸਲਾ ਅਤੇ ਧੀਰਜ ਹਰ ਕਿਸੇ ਨੂੰ ਪ੍ਰੇਰਿਤ ਕਰ ਰਿਹਾ ਹੈ। ਮੈਂ ਤੁਹਾਡੀ ਸਭ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।’’

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਕਸ ਅਕਾਊਂਟ ’ਤੇ ਲਿਖਿਆ, ‘‘ਮੈਨੂੰ ਇਸ ਗੱਲ ਦੀ ਤਸੱਲੀ ਹੈ ਅਤੇ ਇਹ ਜਾਣ ਕੇ ਖ਼ੁਸ਼ ਹਾਂ ਕਿ ਉੱਤਰਾਖੰਡ ਦੀ ਸੁਰੰਗ ਵਿੱਚ ਫਸੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ।''

''ਉਨ੍ਹਾਂ ਨੂੰ ਇਸ ਲਈ 17 ਦਿਨਾਂ ਦਾ ਇੰਤਜ਼ਾਰ ਕਰਨਾ ਪਿਆ ਕਿਉਂਕਿ ਰੈਸਕਿਊ ਦੌਰਾਨ ਕਈ ਔਕੜਾਂ ਆਈਆਂ।’’

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਇਸੇ ਤਰ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਸਫ਼ਲਤਾ ਸਹਿਤ ਬਾਹਰ ਕੱਢ ਲਿਆ ਗਿਆ ਹੈ। ਪੀਐੱਮਓ ਦੀ ਲੀਡਰਸ਼ਿਪ ਹੇਠਾਂ ਸਾਰੀਆਂ ਏਜੰਸੀਆਂ ਨੇ ਦਿਨ ਰਾਤ ਕੰਮ ਕੀਤਾ ਹੈ।’’

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 3

ਇੱਕ ਨਜ਼ਰ ਮਾਰਦੇ ਹਾਂ ਇਸ ਪੂਰੇ ਘਟਨਾਕ੍ਰਮ ਦੀ ਟਾਈਮਲਾਈਨ ਉੱਤੇ-

ਸੁਰੰਗ ਵਿੱਚ ਫਸੇ ਮਜ਼ਦੂਰ

ਤਸਵੀਰ ਸਰੋਤ, ani

12 ਨਵੰਬਰ

ਸੁਰੰਗ ਦਾ ਇੱਕ ਹਿੱਸਾ ਢਹਿ ਗਿਆ ਅਤੇ 41 ਮਜ਼ਦੂਰ ਉਸ ਅੰਦਰ ਫਸ ਗਏ।

13 ਨਵੰਬਰ

ਮਜ਼ਦੂਰਾਂ ਨਾਲ ਸੰਪਰਕ ਸਥਾਪਿਤ ਹੋਇਆ ਅਤੇ ਇੱਕ ਪਾਈਪ ਜ਼ਰੀਏ ਉਨ੍ਹਾਂ ਤੱਕ ਆਕਸੀਜਨ ਪਹੁੰਚਾਈ ਜਾਣ ਲੱਗੀ।

14 ਨਵੰਬਰ

800-900 ਮਿਲੀਮੀਟਰ ਡਾਇਆਮੀਟਰ ਦੇ ਸਟੀਲ ਪਾਈਪ ਨੂੰ ਔਗਰ ਮਸ਼ੀਨ ਦੇ ਜ਼ਰੀਏ ਮਲਬੇ ਦੇ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਮਲਬੇ ਦੇ ਲਗਾਤਾਰ ਡਿੱਗਦੇ ਰਹਿਣ ਕਾਰਨ ਦੋ ਮਜ਼ਦੂਰਾਂ ਨੂੰ ਥੋੜ੍ਹੀ ਸੱਟ ਲੱਗੀ। ਇਸ ਦੌਰਾਨ ਮਜ਼ਦੂਰਾਂ ਤੱਕ ਖਾਣਾ, ਪਾਣੀ, ਆਕਸੀਜਨ, ਬਿਜਲੀ ਅਤੇ ਦਵਾਈਆਂ ਪਹੁੰਚਾਈਆਂ ਗਈਆਂ।

ਸੁਰੰਗ ਵਿੱਚ ਫਸੇ ਮਜ਼ਦੂਰ

ਤਸਵੀਰ ਸਰੋਤ, Getty Images

15 ਨਵੰਬਰ

ਔਗਰ ਮਸ਼ੀਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋਣ ਕਰਕੇ, ਐੱਨਐੱਚਆਈਡੀਸੀਐੱਲ ਨੇ ਨਵੀਂ ਸਟੇਟ ਆਫ ਦਿ ਆਰਟ ਔਗਰ ਮਸ਼ੀਨ ਦੀ ਮੰਗ ਕੀਤੀ ਜੋ ਦਿੱਲੀ ਤੋਂ ਏਅਰਲਿਫਟ ਕੀਤੀ ਗਈ ਸੀ।

16 ਨਵੰਬਰ

ਨਵੀਂ ਡ੍ਰਿਲਿੰਗ ਮਸ਼ੀਨ ਨੇ ਕੰਮ ਸ਼ੁਰੂ ਕੀਤਾ

17 ਨਵੰਬਰ

ਪਰ ਇਸ 'ਚ ਵੀ ਕੁਝ ਅੜਚਨ ਆਈ, ਜਿਸ ਤੋਂ ਬਾਅਦ ਇੰਦੌਰ ਤੋਂ ਇੱਕ ਹੋਰ ਔਗਰ ਮਸ਼ੀਨ ਮੰਗਵਾਈ ਗਈ। ਪਰ ਫਿਰ ਕੰਮ ਰੋਕਣਾ ਕਰਨਾ ਪਿਆ।

18 ਨਵੰਬਰ

ਪੀਐੱਮਓ ਦੇ ਅਧਿਕਾਰੀਆਂ ਅਤੇ ਮਾਹਿਰਾਂ ਨੂੰ ਨਵੀਂ ਯੋਜਨਾ 'ਤੇ ਕੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ।

19 ਨਵੰਬਰ

ਡ੍ਰਿਲਿੰਗ ਰੁਕੀ ਰਹੀ ਅਤੇ ਇਸ ਦੌਰਾਨ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।

20 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਧਾਮੀ ਨਾਲ ਫ਼ੋਨ 'ਤੇ ਗੱਲ ਕੀਤੀ।

21 ਨਵੰਬਰ

ਮਜ਼ਦੂਰਾਂ ਦੀ ਪਹਿਲੀ ਵਾਰ ਵੀਡੀਓ ਸਾਹਮਣੇ ਆਈ।

ਸੁਰੰਗ ਵਿੱਚ ਫਸੇ ਮਜ਼ਦੂਰ

ਤਸਵੀਰ ਸਰੋਤ, Getty Images

22 ਨਵੰਬਰ

800 ਮਿਲੀਮੀਟਰ ਮੋਟੀ ਸਟੀਲ ਪਾਈਪ ਲਗਭਗ 45 ਮੀਟਰ ਤੱਕ ਪਹੁੰਚੀ। ਪਰ ਸ਼ਾਮ ਨੂੰ ਡ੍ਰਿਲਿੰਗ ਵਿੱਚ ਕੁਝ ਰੁਕਾਵਟ ਆਈ।

23 ਨਵੰਬਰ

ਤਰੇੜਾਂ ਦਿਖਾਈ ਦੇਣ ਤੋਂ ਬਾਅਦ ਡ੍ਰਿਲਿੰਗ ਨੂੰ ਦੁਬਾਰਾ ਰੋਕਣਾ ਪਿਆ।

24 ਨਵੰਬਰ

ਸ਼ੁੱਕਰਵਾਰ ਨੂੰ ਦੁਬਾਰਾ ਡ੍ਰਿਲਿੰਗ ਸ਼ੁਰੂ ਹੋਈ ਪਰ ਫਿਰ ਰੋਕਣੀ ਪਈ।

25 ਨਵੰਬਰ

ਮੈਨੂਅਲ ਡ੍ਰਿਲੰਗ ਸ਼ੁਰੂ ਕੀਤੀ ਗਈ।

26 ਨਵੰਬਰ

ਸਿਲਕਿਆਰਾ-ਬਾਰਕੋਟ ਸੁਰੰਗ ਦੇ ਉੱਪਰ ਪਹਾੜੀ 'ਤੇ ਵਰਟੀਕਲ ਡ੍ਰਿਲਿੰਗ ਸ਼ੁਰੂ ਕੀਤੀ ਗਈ।

27 ਨਵੰਬਰ

ਵਰਟੀਕਲ ਖੁਦਾਈ ਜਾਰੀ ਰਹੀ।

28 ਨਵੰਬਰ

ਦੁਪਹਿਰ ਨੂੰ ਬਚਾਅ ਦਲ ਦੇ ਲੋਕ ਮਜ਼ਦੂਰਾਂ ਕੋਲ ਪਹੁੰਚੇ ਅਤੇ ਸੁਰੰਗ ਵਿੱਚ ਪਾਈਪ ਵਿਛਾਉਣ ਦਾ ਕੰਮ ਪੂਰਾ ਹੋਇਆ। ਇਸ ਤੋਂ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਗਿਆ।

ਪ੍ਰੋਜੈਕਟ ਕੀ ਹੈ ਤੇ ਕਿਹੜੀਆਂ ਬਚਾਅ ਟੀਮਾਂ ਲੱਗੀਆਂ

ਸੁਰੰਗ

ਉੱਤਰਕਾਸ਼ੀ-ਯਮੁਨੋਤਰੀ ਕੌਮੀ ਰਾਜਮਾਰਗ ਉੱਤੇ ਸਿਲਕਯਾਰਾ ਤੋਂ ਡੰਡਾਲ ਪਿੰਡ ਤੱਕ ਉਸਾਰੀ ਅਧੀਨ ਸੁਰੰਗ ਦਾ ਕੰਮ ਚੱਲ ਰਿਹਾ ਹੈ।

ਇਹ ਸੁਰੰਗ ਕੇਂਦਰ ਸਰਕਾਰ ਵੱਲੋਂ 1.5 ਬਿਲੀਅਨ ਡਾਲਰ ਖਰਚ ਕੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਦਾ ਹਿੱਸਾ ਹੈ। 4.5 ਕਿਲੋਮੀਟਰ ਲੰਬੀ ਸੁਰੰਗ ਪ੍ਰੋਜੈਕਟ ਦਾ ਮੰਤਵ ਉੱਤਰਾਖੰਡ ਵਿਚਲੇ ਪ੍ਰਸਿੱਧ ਧਾਰਮਿਕ ਕੇਂਦਰਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ।

ਇਸ ਸੁਰੰਗ ਦੀ ਉਸਾਰੀ ਕੇਂਦਰੀ ਸਰਕਾਰ ਵੱਲੋਂ 2018 ਵਿੱਚ ਪ੍ਰਵਾਨ ਕੀਤੀ ਗਈ ਸੀ।

ਵਾਤਾਵਰਣ ਮਾਹਰਾਂ ਨੇ ਇਸ ਦੀ ਉਸਾਰੀ ਦਾ ਵਿਰੋਧ ਕੀਤਾ ਸੀ।

ਭੂ ਵਿਗਿਆਨੀ ਨਵੀਨ ਜੁਅਲ ਨੇ ‘ਦ ਹਿੰਦੂ’ ਨੂੰ ਦੱਸਿਆ ਸੀ, “ਜਦੋਂ ਤੁਸੀਂ ਅਜਿਹੇ ਇਲਾਕੇ ਵਿੱਚੋਂ ਸੁਰੰਗ ਕੱਢ ਰਹੇ ਹੋ ਜਿਹੜੀ ਕਿ ਇੱਕ ਨਾਜ਼ੁਕ ਇਲਾਕੇ ਵਿੱਚ ਹੈ ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਪਹਿਲਾਂ ਅਧਿਐਨ ਕਰਨਾ ਚਾਹੀਦਾ ਸੀ ਅਤੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਸੀ।”

ਮੌਕੇ ਉੱਤੇ ਰਾਹਤ ਤੇ ਬਚਾਅ ਕਾਰਜ ਲਈ ਕਈ ਟੀਮਾਂ ਲੱਗੀਆਂ ਹਨ। ਇਹਨਾਂ ਵਿੱਚ ਸ਼ਾਮਲ ਹਨ...

  • ਐੱਸਡੀਆਰਐੱਫ਼
  • ਐੱਨਡੀਆਰਐੱਫ਼
  • ਆਈਟੀਬੀਪੀ
  • ਫਾਇਰ ਸਰਵਿਸ
  • ਐੱਸਜੇਵੀਐੱਨਐੱਲ
  • ਰੇਲਵੇ

ਧਰਾਸੂ ਅਤੇ ਬੜਕੋਟ ਵਿਚਾਲੇ ਸਿਲਕਯਾਰਾ ਨੇੜੇ ਉਸਾਰੀ ਅਧੀਨ ਲਗਭਗ 4531 ਮੀਟਰ ਲੰਬੀ ਸੁਰੰਗ ਹੈ ਜਿਸ ਵਿੱਚ ਸਿਲਕਯਾਰਾ ਵਾਲੇ ਪਾਸਿਓਂ 2340 ਮੀਟਰ ਅਤੇ ਬੜਕੋਟ ਵਾਲੇ ਪਾਸੇ 1600 ਮੀਟਰ ਨਿਰਮਾਣ ਹੋ ਚੁੱਕਿਆ ਹੈ।

ਸੁਰੰਗ ਦਾ ਨਿਰਮਾਣ ਕਰਵਾ ਰਹੀ ਐੱਨਐੱਚਆਈਡੀਸੀਐੱਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸੁਰੰਗ ਵਿੱਚ ਫਸੇ ਮਜ਼ਦੂਰ ਭਾਰਤ ਦੇ ਕਈ ਸੂਬਿਆਂ ਤੋਂ ਹਨ। ਜਿਵੇਂ...

  • ਉੱਤਰਾਖੰਡ
  • ਹਿਮਾਚਲ ਪ੍ਰਦੇਸ਼
  • ਬਿਹਾਰ
  • ਪੱਛਮੀ ਬੰਗਾਲ
  • ਉੱਤਰ ਪ੍ਰਦੇਸ਼
  • ਉੜੀਸਾ
  • ਅਸਮ
  • ਝਾਰਖੰਡ

ਰੈਟ ਹੋਲ ਮਾਈਨਿੰਗ ਕੀ ਹੁੰਦੀ ਹੈ, ਜਿਸ ਨਾਲ ਆਪਰੇਸ਼ਨ ਨੂੰ ਮਿਲੀ ਸਫਲਤਾ

ਸੁਰੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀਮ, ਛੈਣੀ ਅਤੇ ਹਥੌੜੀ ਰਾਹੀਂ ਪੱਥਰਾਂ ਨੂੰ ਕੱਟ ਕੇ ਉਸ ਦਾ ਮਲਬਾ ਬੱਠਲ ਰਾਹੀਂ ਰੱਸੀ ਜ਼ਰੀਏ ਉੱਤੇ ਪਹੁੰਚਾਉਂਦੇ ਸੀ (ਸੰਕੇਤਕ ਤਸਵੀਰ)

ਮਜ਼ਦੂਰਾਂ ਨੂੰ ਕੱਢਣ ਲਈ ਰੈਟ ਹੋਲ ਮਾਈਨਿੰਗ ਦੇ ਜਾਣਕਾਰਾਂ ਦੀਆਂ ਸੇਵਾਵਾਂ ਲਈਆਂ ਗਈਆਂ।

ਇਸ ਵਿੱਚ 12 ਲੋਕਾਂ ਦੀ ਟੀਮ ਸੀ, ਜੋ ਦੇਸੀ ਤਰੀਕੇ ਨਾਲ ਉਸ ਸੁਰੰਗ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਸੀ ਜਿੱਥੇ ਪਹੁੰਚਣ ਵਿੱਚ ਉੱਚ ਤਕਨੀਕ ਵਾਲੀ ਔਗਰ ਮਸ਼ੀਨ ਸਫ਼ਲ ਨਹੀਂ ਹੋ ਪਾ ਰਹੀ ਸੀ।

ਉਸ ਤੋਂ ਬਾਅਦ ਖੁਦਾਈ ਹੱਥਾਂ ਨਾਲ ਹੋਈ। ਇਹ ਕੰਮ ਠੀਕ ਉਸੇ ਤਰ੍ਹਾਂ ਹੋਏ ਜਿਵੇਂ ਮੇਘਾਲਿਆ ਦੇ ‘ਈਸਟ ਜਯੰਤੀਆਂ ਹਿਲਸ’ ਦੇ ਕਸਾਨ ਇਲਾਕੇ ਵਿੱਚ ਕੋਲੇ ਦੀ ਖਾਨਾਂ ਵਿੱਚੋਂ ਕੋਲਾ ਕੱਢਣ ਦਾ ਕੰਮ ਕੀਤਾ ਜਾਂਦਾ ਰਿਹਾ।

ਰੈਟ ਹੋਲ ਮਾਈਨਿੰਗ ਟੀਮ ਦੀ ਅਗਵਾਈ ਆਦਿਲ ਹਸਨ ਕਰ ਰਹੇ ਸਨ, ਜੋ ਕਿ ਦਿੱਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ।

ਸੁਰੰਗ ਵਾਲੀ ਥਾਂ ਉੱਤੇ ਮੌਜੂਦ ਪੱਤਰਕਾਰ ਆਸਿਫ਼ ਅਲੀ ਮੁਤਾਬਕ 12 ਮੈਂਬਰਾਂ ਵਾਲੀ ਇਸ ਟੀਮ ਨੇ ਕੰਮ ਸ਼ੁਰੂ ਕੀਤਾ ਅਤੇ ਸੁਰੰਗ ਵਿੱਚ ਦਾਖਲ ਹੋਏ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੇ 6 ਮੀਟਰ ਦੀ ਖੁਦਾਈ ਕਰ ਲਈ ਸੀ।

ਇਸ ਕੰਮ ਲਈ ਇਹ ਟੀਮ ਛੈਣੀ ਅਤੇ ਹਥੌੜੀ ਰਾਹੀਂ ਪੱਥਰਾਂ ਨੂੰ ਕੱਟ ਕੇ ਉਸ ਦਾ ਮਲਬਾ ਬੱਠਲ ਰਾਹੀਂ ਰੱਸੀ ਜ਼ਰੀਏ ਉੱਤੇ ਪਹੁੰਚਾਉਂਦੇ ਸਨ। ਹਾਲਾਂਕਿ ਇਸ ਕੰਮ ਦੀ ਰਫ਼ਤਾਰ ਹੌਲੀ ਹੁੰਦੀ ਹੈ।

ਆਪਰੇਸ਼ਨ ਦੌਰਾਨ ਕੀ ਆਈਆਂ ਸਨ ਮੁਸ਼ਕਲਾਂ

ਪਿਛਲੇ 13 ਦਿਨਾਂ ਤੋਂ ਬਚਾਅ ਕਰਮੀ ਡ੍ਰਿਲਿੰਗ ਮਸ਼ੀਨ ਰਾਹੀਂ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ 24 ਨਵੰਬਰ ਸ਼ੁੱਕਰਵਾਰ ਨੂੰ ਡ੍ਰਿਲਿੰਗ ਮਸ਼ੀਨ ਟੁੱਟਣ ਤੋਂ ਬਾਅਦ ਇਹ ਕੰਮ ਰੁੱਕ ਗਿਆ।

ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਆਪਰੇਸ਼ਨ ਸ਼ੁਰੂ ਤੋਂ ਹੀ ਕਾਫ਼ੀ ਚੁਣੌਤੀਆਂ ਭਰਿਆ ਸੀ।

ਸੁਰੰਗ ਅੰਦਰ ਮਿੱਟੀ ਕਾਫ਼ੀ ਢਿੱਲੀ ਤੇ ਉੱਥੇ ਪੱਥਰ ਵੀ ਖਿਸਕਦੇ ਰਹਿੰਦੇ ਹਨ। ਇਸ ਦੇ ਨਾਲ ਹੀ ਸੁਰੰਗ ਦੇ ਨਿਰਮਾਣ ਦੌਰਾਨ ਲਗਾਏ ਗਏ ਸਰੀਏ ਨੂੰ ਕੱਟਣਾ ਵੀ ਮੁਸ਼ਕਲ ਸਾਬਤ ਰਿਹਾ।

ਸ਼ੁੱਕਰਵਾਰ 24 ਨਵੰਬਰ ਨੂੰ ਬਚਾਅ ਕਰਮੀ ਸਹੀ ਦਿਸ਼ਾ ਵਿੱਚ ਵਧਦੇ ਨਜ਼ਰ ਆ ਰਹੇ ਸਨ। ਪਰ ਉਦੋਂ ਡ੍ਰਿਲਿੰਗ ਮਸ਼ੀਨ ਮਲਬੇ ਨਾਲ ਮਿਲੇ ਧਾਤੂ ਦੇ ਟੋਟਿਆਂ ਵਿੱਚ ਫਸਣ ਤੋਂ ਬਾਅਦ ਸੁਰੰਗ ਅੰਦਰ ਟੁੱਟ ਗਈ।

ਇਸ ਤੋਂ ਬਾਅਦ 27 ਨਵੰਬਰ ਸੋਮਵਾਰ ਦੀ ਸਵੇਰ ਮਸ਼ੀਨ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਅਤੇ ਬਚਾਅ ਕਰਮੀਆਂ ਨੇ ਮਜ਼ਦੂਰਾਂ ਤੱਕ ਪਹੁੰਚਣ ਲਈ ਪਹਾੜ ਦੇ ਉੱਤੋਂ ਵਰਟੀਕਲ ਖੁਦਾਈ ਸ਼ੁਰੂ ਕਰ ਦਿੱਤੀ।

ਵਿਛਾਈ ਗਈ ਪਾਈਪਲਾਈਨ

ਇਸ ਤੋਂ ਪਹਿਲਾਂ ਮਜ਼ਦੂਰਾਂ ਨੂੰ ਕੱਢਣ ਦੇ ਲਈ ਇੱਕ ਪਾਈਪਲਾਈਨ ਵਿਛਾਈ ਗਈ ਸੀ। ਪਰ ਪਹਾੜ ਅਤੇ ਉਸ ਦੀਆਂ ਮੋਟੀਆਂ ਚੱਟਾਨਾਂ ਇਸ ਪੂਰੀ ਮੁਹਿੰਮ ਵਿੱਚ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਿੰਦੀਆਂ ਰਹੀਆਂ।

ਇਨ੍ਹਾਂ ਚੁਣੌਤੀਆਂ ਦੀ ਝਲਕ ਸਾਨੂੰ ਵੀ ਦਿਖੀ ਜਦੋਂ 57 ਮੀਟਰ ਲੰਬੀ ਪਾਈਪ ਲਾਈਨ ਵਿਛਾਉਣ ਦੇ ਕੰਮ ਨੂੰ ਸਰੀਏ ਨੇ ਰੋਕ ਦਿੱਤਾ।

ਬੁੱਧਵਾਰ 22 ਨਵੰਬਰ ਸ਼ਾਮ ਨੂੰ ਵੀ ਪਾਈਪਲਾਈਨ ਵਿਛਾਉਣ ਦਾ ਕੰਮ ਲੋਹੇ ਦੇ ਸਰੀਏ ਕਾਰਨ ਰੁਕਿਆ ਸੀ ਕਿਉਂਕਿ ਇਸ ਨੇ ਔਗਰ ਮਸ਼ੀਨ ਦੇ ਕੰਮ ਨੂੰ ਰੋਕ ਦਿੱਤਾ ਸੀ।

ਮੌਕੇ ਉੱਤੇ ਮੌਜੂਦ ਇੰਟਰਨੈਸ਼ਨਲ ਟਨਲਿੰਗ ਅੰਡਰਾਗ੍ਰਾਊਂਡ ਸਪੇਸ ਦੇ ਪ੍ਰੈਜ਼ੀਡੈਂਟ ਅਰਨੋਲਡ ਡਿਕਸ ਨੇ 23 ਨਵੰਬਰ ਵੀਰਵਾਰ ਸ਼ਾਮ ਨੂੰ ਦੱਸਿਆ, “ਅਸੀਂ ਕੱਲ ਤੱਕ (24 ਨਵੰਬਰ) ਇਸ ਸਮੇਂ ਤੱਕ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਉਮੀਦ ਕਰ ਰਹੇ ਸੀ।”

ਸੁਰੰਗ ’ਚ ਐਨੇ ਦਿਨ ਰਹਿਣ ਦਾ ਸਰੀਰ ਉੱਤੇ ਕੀ ਅਸਰ ਹੁੰਦਾ ਹੈ

ਸੁਰੰਗ

ਤਸਵੀਰ ਸਰੋਤ, Getty Images

ਸੁਰੰਗ

ਤਸਵੀਰ ਸਰੋਤ, Getty Images

ਸੁਰੰਗ

ਤਸਵੀਰ ਸਰੋਤ, Getty Images

ਸਰਕਾਰ ਸੁਰੰਗਾਂ ਦੀ ਜਾਂਚ ਕਰਵਾਏਗੀ

ਸੁਰੰਗ

ਖ਼ਬਰ ਏਜੰਸੀ ਰਾਇਟਰਸ ਮੁਤਾਬਕ, ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ (ਐੱਨਐੱਚਏਆਈ) ਨੇ ਹਾਦਸਿਆਂ ਨੂੰ ਰੋਕਣ ਲਈ ਦੇਸ਼ ਵਿੱਚ ਬਣਾਈਆਂ ਜਾ ਰਹੀਆਂ 29 ਸੁਰੰਗਾਂ ਦਾ ਸੁਰੱਖਿਆ ਆਡਿਟ ਕਰਨ ਦਾ ਫ਼ੈਸਲਾ ਕੀਤਾ ਹੈ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਅਧਿਕਾਰੀ ਸੁਰੱਖਿਆ ਆਡਿਟ ਦੇ ਇਸ ਕੰਮ ਵਿੱਚ ਐੱਨਐੱਚਏਆਈ ਅਧਿਕਾਰੀਆਂ ਨਾਲ ਸਹਿਯੋਗ ਕਰਨਗੇ।

ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦੋਵੇਂ ਅਦਾਰੇ ਸਾਂਝੇ ਤੌਰ ’ਤੇ ਜਾਂਚ ਕਰਕੇ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣਗੇ।

ਸਰਕਾਰੀ ਬਿਆਨ ਅਨੁਸਾਰ, "ਨਿਰਮਾਣ ਦੌਰਾਨ ਸੁਰੱਖਿਆ ਅਤੇ ਉੱਚ ਗੁਣਵੱਤਾ ਦੇ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਐੱਨਐੱਚਏਆਈ ਦੇਸ਼ ਦੀਆਂ ਸਾਰੀਆਂ 29 ਨਿਰਮਾਣ ਅਧੀਨ ਸੁਰੰਗਾਂ ਦਾ ਸੁਰੱਖਿਆ ਆਡਿਟ ਕਰਵਾਏਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)