41 ਮਜ਼ਦੂਰਾਂ ਨੂੰ ਸੁਰੰਗ ਵਿੱਚੋਂ ਬਾਹਰ ਕੱਢਣ ਦਾ ਕੰਮ ਰੁਕਿਆ, ਕੀ ਬਣਿਆ ਨਵਾਂ ਅੜਿੱਕਾ

ਤਸਵੀਰ ਸਰੋਤ, REUTERS
- ਲੇਖਕ, ਅਨੰਤ ਝਣਾਣੇ
- ਰੋਲ, ਬੀਬੀਸੀ ਪੱਤਰਕਾਰ, ਉੱਤਰਕਾਸ਼ੀ ਤੋਂ
ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਔਗਰ ਮਸ਼ੀਨ ਦੀ ਖ਼ਰਾਬੀ ਤੋਂ ਬਾਅਦ ਇੱਕ ਵਾਰੀ ਫੇਰ ਰੁਕ ਗਿਆ ਹੈ।
ਮਜ਼ਦੂਰਾਂ ਨੂੰ ਬਾਹਰ ਕੱਢਣ ਦੇ ਕੰਮ ਵਿੱਚ 14 ਘੰਟਿਆਂ ਦੀ ਰੁਕਾਵਟ ਮਗਰੋਂ ਵੀਰਵਾਰ ਸਵੇਰੇ 10 ਵਜੇ ਡਰਿਲਿੰਗ ਦੁਬਾਰਾ ਸ਼ੁਰੂ ਕੀਤੀ ਗਈ ਸੀ।
ਪਰ ਰਾਤ ਨੂੰ ਡਰਿਲਿੰਗ ਦਾ ਕੰਮ ਉਸ ਵੇਲੇ ਰੁਕ ਗਿਆ ਜਦੋਂ ਮਸ਼ੀਨ ਵਿੱਚ ਫ਼ਿਰ ਖ਼ਰਾਬੀ ਆ ਗਈ, ਉਸ ਵੇਲੇ ਮਜ਼ਦੂਰ ਸਿਰਫ਼ 10 ਤੋਂ 13 ਮੀਟਰ ਦੀ ਦੂਰੀ ਉੱਤੇ ਸਨ।
ਡਰਿਲਿੰਗ ਦੇ ਲਈ ਮਸ਼ੀਨ ਜਿਸ ਪਲੇਟਫਾਰਮ ਉੱਤੇ ਚੜ੍ਹਾਈ ਗਈ ਸੀ ਉਸ ਵਿੱਚ ਕੁਝ ਦਰਾਰਾਂ ਆ ਗਈਆਂ ਸਨ, ਇਸ ਕਰਕੇ ਪਲੇਟਫਾਰਮ ਹਿੱਲਣ ਲੱਗ ਪਿਆ ਸੀ।
ਇਸ ਖ਼ਰਾਬੀ ਤੋਂ ਬਾਅਦ ਡਰਿਲਿੰਗ ਦੇ ਕੰਮ ਨੂੰ ਰੋਕ ਦਿੱਤਾ ਗਿਆ ਸੀ, ਹੁਣ ਤਕਨੀਕੀ ਟੀਮ 25 ਟਨ ਦੇ ਇਸ ਪਲੇਟਫਾਰਮ ਨੂੰ ਫਿਰ ਸਥਿਰ ਕਰਨ ਦੇ ਕੰਮ ਵਿੱਚ ਲੱਗੀ ਹੈ।
ਇਸ ਖ਼ਰਾਬੀ ਨੂੰ ਠੀਕ ਕਰਨ ਤੋਂ ਬਾਅਦ ਹੀ ਦੁਬਾਰਾ ਡਰਿਲਿੰਗ ਸ਼ੁਰੂ ਹੋ ਸਕੇਗੀ।
ਮਜ਼ਦੂਰਾਂ ਨੂੰ ਕੱਢਣ ਦੇ ਲਈ ਵਿਛਾਈ ਗਈ ਪਾਈਪਲਾਈਨ

ਤਸਵੀਰ ਸਰੋਤ, EPA-EFE/REX/SHUTTERSTOCK
ਇਸ ਤੋਂ ਪਹਿਲਾਂ ਮਜ਼ਦੂਰਾਂ ਨੂੰ ਕੱਢਣ ਦੇ ਲਈ ਇੱਕ ਪਾਈਪਲਾਈਨ ਵਿਛਾਈ ਗਈ ਸੀ।
ਪਰ ਪਹਾੜ ਅਤੇ ਉਸਦੀਆਂ ਮੋਟੀਆਂ ਚੱਟਾਨਾਂ ਇਸ ਪੂਰੀ ਮੁਹਿੰਮ ਵਿੱਚ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਿੰਦੀਆਂ ਆ ਰਹੀਆਂ ਹਨ।
ਇਨ੍ਹਾਂ ਚੁਣੌਤੀਆਂ ਦੀ ਝਲਕ ਸਾਨੂੰ ਵੀ ਦਿਖੀ ਜਦੋਂ 57 ਮੀਟਰ ਲੰਬੀ ਪਾਈਪ ਲਾਈਨ ਵਿਛਾਉਣ ਦੇ ਕੰਮ ਨੂੰ ਸਰੀਏ ਨੇ ਰੋਕ ਦਿੱਤਾ।
ਸਾਰੇ ਹੋਰ ਤਰੀਕਿਆਂ ਵਿੱਚੋਂ ਅਖ਼ੀਰ ਸਰਕਾਰ ਨੇ ਹੌਰੀਜ਼ੌਂਟਲ ਰੈਸਕਿਊ ਤਰੀਕਾ ਅਪਣਾਉਣ ਦਾ ਫ਼ੈਸਲਾ ਕੀਤਾ।
ਇਸ ਵਿੱਚ 800 ਐੱਮਐੱਮ (32 ਇੰਚ) ਚੌੜਾਈ ਦੀ ਮੋਟੀ ਪਾਈ ਦੀ ਲੜੀ ਵਿਛਾਉਣ ਦਾ ਕੰਮ ਕੀਤਾ ਗਿਆ ਸੀ।
ਪਹਿਲਾਂ ਔਗਰ ਡਰਿਲਿੰਗ ਮਸ਼ੀਨ ਲੱਗੀ ਜਿਸ ਨਾਲ ਪਾਈਪ ਦੇ ਲਈ ਥਾਂ ਬਣਾਉਣ ਦੇ ਲਈ ਡਰਿਲਿੰਗ ਕੀਤੀ ਜਾਂਦੀ ਰਹੀ।
ਫਿਰ ਇਨ੍ਹਾਂ ਪਾਈਪਾਂ ਦੀ ਲਾਈਨ ਬਣਾਈ ਗਈ, ਦਰਅਸਲ ਪਾਈਪਲਾਈਨ ਦਾ ਲਗਭਗ ਅੱਧਾ ਹਿੱਸਾ 900 ਮਿਲੀਮੀਟਰ ਦਾ ਹੈ ਅਤੇ ਬਾਅਦ ਵਿੱਚ ਅੱਗੇ ਵਾਲੇ ਪਾਈਪ 800 ਮੀਟਰ ਚੌੜਾਈ ਵਾਲੇ ਲਾਏ ਗਏ ਹਨ।
ਵੈਲਡਿੰਗ ਵਿੱਚ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗਦਾ ਹੈ। ਅਜਿਹਾ ਇਸ ਲਈ ਲੱਗਦਾ ਹੈ, ਅਜਿਹਾ ਇਸ ਲਈ ਕਿਉਂਕਿ ਇਹ ਟੌਰਕ ਵੈਲਡਿੰਗ ਦਾ ਤਰੀਕਾ ਹੈ, ਜਿਸ ਨਾਲ ਲੋਹਾ ਗਰਮ ਹੁੰਦਾ ਹੈ ਅਤੇ ਉਸ ਨੂੰ ਠੰਡਾ ਹੋਣ ਅਤੇ ਚੰਗੀ ਤਰ੍ਹਾਂ ਸੈੱਟ ਹੋਣ ਵਿੱਚ ਲਗਭਗ 2 ਤੋਂ 3 ਘੰਟਿਆਂ ਦਾ ਸਮਾਂ ਲੱਗਦਾ ਹੈ।
ਜੇਕਰ ਇਸ ਵੇਲੇ ਤੋਂ ਪਹਿਲਾਂ ਦੂਜੀ ਪਾਈਪ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਵੈਲਡਿੰਗ ਅਤੇ ਪਾਈਪ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਸਰੀਏ ਨੂੰ ਕੱਟ ਕੇ ਬਣਾਇਆ ਗਿਆ ਰਸਤਾ

ਤਸਵੀਰ ਸਰੋਤ, ANI
ਬੁੱਧਵਾਰ ਸ਼ਾਮ ਨੂੰ ਵੀ ਪਾਈਪਲਾਈਨ ਵਿਛਾਉਣ ਦਾ ਕੰਮ ਲੋਹੇ ਦੇ ਸਰੀਏ ਕਾਰਨ ਰੁਕਿਆ ਸੀ ਕਿਉਂਕਿ ਇਸਨੇ ਔਗਰ ਮਸ਼ੀਨ ਦੇ ਕੰਮ ਨੂੰ ਰੋਕ ਦਿੱਤਾ ਸੀ।
ਮੌਕੇ ਉੱਤੇ ਮੌਜੂਦ ਇੰਟਰਨੈਸ਼ਨਲ ਟਨਲਿੰਗ ਅੰਡਰਾਗ੍ਰਾਊਂਡ ਸਪੇਸ ਦੇ ਪ੍ਰੈਜ਼ੀਡੈਂਟ ਅਰਨਾਲਡ ਡਿਕਸ ਨੇ ਵੀਰਵਾਰ ਸ਼ਾਮ ਨੂੰ ਦੱਸਿਆ, “ਅਸੀਂ ਕੱਲ ਤੱਕ ਇਸ ਸਮੇਂ ਤੱਕ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਉਮੀਦ ਕਰ ਰਹੇ ਸੀ।”
“ਇਸ ਸਵੇਰ ਅਤੇ ਇਸ ਦੁਪਹਿਰ ਬਾਅਦ ਤੱਕ ਵੀ ਇਹੀ ਉਮੀਦ ਕਰ ਰਹੇ ਸੀ ਪਰ ਅਜਿਹਾ ਲੱਗਦਾ ਹੈ ਕਿ ਪਹਾੜ ਦੀ ਕੁਝ ਹੋਰ ਮਰਜ਼ੀ ਸੀ।”
“ਸਾਨੂੰ ਔਗਰ ਮਸ਼ੀਨ ਨੂੰ ਰੋਕਣਾ ਪਿਆ ਅਤੇ ਮਸ਼ੀਨ ਵਿੱਚ ਕੁਝ ਰਿਪੇਅਰ ਕੀਤੀ ਜਾ ਰਹੀ ਹੈ।”
ਉਨ੍ਹਾਂ ਨੇ ਕਿਹਾ, “ਸ਼ਾਇਦ ਅਸੀਨ ਉਸ ਪੜਾਅ ਵਿੱਚ ਦਾਖ਼ਲ ਹੋ ਰਹੇ ਹਾਂ, ਜਿੱਥੇ ਸਾਨੂੰ ਹੋਰ ਬਦਲਾਵਾਂ ਉੱਤੇ ਵਿਚਾਰ ਕਰਨਾ ਪਵੇ।”
ਔਗਰ ਮਸ਼ੀਨ ਨਾਲ ਡਰਿਲਿੰਗ ਦਾ ਕੰਮ ਕੀਤਾ ਜਾਂਦਾ ਹੈ ਇਸ ਦੀ ਵਰਤੋਂ ਨਾਲ ਪਾਈਪ ਲਾਈਨ ਵਿਛਾਉਣ ਦੇ ਲਈ ਥਾਂ ਬਣਾਈ ਜਾਂਦੀ ਹੈ।
ਕਰੀਬ 13 ਕਿਲੋਮੀਟਰ ਲੰਬੀ ਜ਼ੋਜ਼ਿਲਾ ਸੁਰੰਗ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਹੈ।
ਇਸਦੇ ਪ੍ਰੌਜੈਕਟ ਹੈੱਡ ਹਰਪਾਲ ਸਿੰਘ ਵੀ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਡਰਿਲਿੰਗ ਦਾ ਕੰਮ ਹੋ ਰਿਹਾ ਸੀ ਤਾਂ ਵਿੱਚ ਸਰੀਆ ਆ ਜਾਣ ਕਾਰਨ ਉਨ੍ਹਾਂ ਨੂੰ ਕੱਟਣ ਦੇ ਲਈ ਗੈਸ ਕਟਰ ਲਗਾਏ ਗਏ ਅਤੇ ਉਨ੍ਹਾਂ ਨੂੰ ਕੱਟ ਕੇ ਹਟਾਉਣ ਤੋਂ ਬਾਅਦ ਹੀ ਫਿਰ ਮਸ਼ੀਨ ਨੇ ਡਰਿੱਲ ਕਰਨਾ ਸ਼ੁਰੂ ਕੀਤਾ।

ਤਸਵੀਰ ਸਰੋਤ, ANI
12 ਮੀਟਰ ਦੀ ਜੱਦੋਜੋਹਿਦ

ਤਸਵੀਰ ਸਰੋਤ, ANI
ਹਰਪਾਲ ਸਿੰਘ ਨੇ ਕਿਹਾ, “ਪਾਈਪ ਨੂੰ ਅੰਦਰ ਧੱਕਾ ਲਾਉਣ ਵਿੱਚ ਉਸ ਨੂੰ ਵੈਲਡਿੰਗ ਕਰਨ ਵਿੱਚ ਅਤੇ ਸਰੀਏ ਕੱਟਣ ਵਿੱਚ ਥੋੜਾ ਸਮਾਂ ਲੱਗਦਾ ਹੈ।”
ਬੁੱਧਵਾਰ ਸ਼ਾਮ ਤੱਕ ਉਨ੍ਹਾਂ ਨੇ ਦੱਸਿਆ ਸੀ ਕਿ 44 ਮੀਟਰ ਤੱਕ ਪਾਈਪਲਾਈਨ ਵਿੱਛ ਚੁੱਖੀ ਹੈ ਅਤੇ 12 ਮੀਟਰ ਹੋਰ ਪਾਈਪ ਪਾਉਣੀ ਹਾਲੇ ਬਾਕੀ ਸੀ।
ਟੀਚਾ 57 ਮੀਟਰ ਲੰਬੀ ਪਾਈਪ ਵਿਛਾਉਣ ਦਾ ਸੀ।
ਪਿਛਲੇ ਦੋ ਦਿਨਾਂ ਤੋਂ 6 ਮੀਟਰ ਦੇ ਤਿੰਨ ਪਾਈਪ ਪਾ ਕੇ ਉਨ੍ਹਾਂ ਨੂੰ ਜੋੜਨ ਦੀ ਜੱਦੋਜਹਿਦ ਚੱਲ ਰਹੀ ਹੈ।
ਜੇਕਰ ਪਾਈਪ ਵਿੱਚੋਂ ਥੋੜਾ ਜਿਹਾ ਦੱਬ ਜਾਂਦੇ ਹਨ ੳਤੇ ਉਹ 24 ਇੰਚ ਚੌੜੀ ਹੁੰਦੀ ਹੈ ਤਾਂ ਵੀ ਉਸ ਵਿੱਚੋਂ ਮਜ਼ਦੂਰਾਂ ਨੂੰ ਕੱਢਿਆ ਜਾ ਸਕਦਾ ਹੈ।
ਇਸ ਲਈ ਜ਼ਿਆਦਾ ਚੌੜਾਈ ਵਾਲੇ ਪਾਈਪ ਦਾੀ ਵਰਤੋਂ ਕੀਤੀ ਜਾ ਰਹੀ ਹੈ।
ਉੱਧਰ ਮਜ਼ਦੂਰਾਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਉਣ ਦੇ ਲਈ ਐਨਡੀਆਰਐੱਫ ਦੇ ਕਰਮੀ ਮੌਕੇ ਉੱਤੇ ਤੈਨਾਤ ਹਨ।
ਦਰਜਨਾਂ ਐਂਬੂਲੈਂਸਾਂ ਨੂੰ ਵੀ ਸੁਰੰਗ ਦੇ ਕੋਲ ਖੜਾ ਕਰ ਦਿੱਤਾ ਗਿਆ ਹੈ ਅਤੇ ਸਟ੍ਰੈੱਚਰ ਵੀ ਲਾਏ ਗਏ ਹਨ।
ਬਚਾਅ ਕਾਰਜ ਵਿੱਚ ਲੱਗੀਆਂ ਏਜੰਸੀਆਂ

ਤਸਵੀਰ ਸਰੋਤ, ANI
ਐੱਸਜੇਵੀਐੱਨਐੱਲ ਡਰਿਲਿੰਗ ਅਤੇ ਪਾਈਪ ਲਾਈਨ ਦਾ ਕੰਮ ਦੇਖ ਰਹੀ ਹੈ। ਇਹ ਇੱਕ ਸਰਕਾਰੀ ਪ੍ਰੌਜੈਕਟ ਹੈ।
ਰੇਲਵੈ ਵੀ ਸੁਰੰਗ ਬਣਾਉਣ ਦਾ ਕੰਮ ਦੇਖਦੀ ਹੈ ਅਤੇ ਇਸਦੇ ਵੀ ਮਾਹਰ ਅਤੇ ਅਧਿਕਾਰੀ ਮੌਜੂਦ ਹਨ।
ਐੱਨਐੱਚਆਈਡੀਸੀਐੱਲ ਇਸ ਸੁਰੰਗ ਨੂੰ ਬਣਾਉਣ ਦਾ ਕੰਮ ਦੇਖ ਰਹੀ ਹੈ ਇਸਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਹਨ।
ਆਈਟੀਬੀਪੀ ਦੇ ਜਵਾਨ ਵੀ ਇੱਥੇ ਮੌਜੂਦ ਹਨ।
ਐੱਨਡੀਆਰਐੱਫ (ਰਾਜ ਦੀ ਇਕਾਈ) ਦੀਆਂ ਟੀਮਾਂ ਵੀ ਇੱਥੇ ਰੈਸਕਿਊ ਆਪ੍ਰੇਸ਼ਨ ਵਿੱਚ ਲੱਗੀਆਂ ਹਨ।
ਸੁਰੰਗ ਦੇ ਅੰਦਰ ਪਹੁੰਚਣ ਤੋਂ ਬਾਅਦ ਬਚਾਅ ਟੀਮ ਕੀ ਕਰੇਗੀ?

ਤਸਵੀਰ ਸਰੋਤ, Uttarakhand State Disaster Response Force
ਸਿਲਕਿਆਰਾ ਸੁਰੰਗ 'ਚ ਬਚਾਅ ਕਾਰਜਾਂ 'ਚ ਲੱਗੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਆਪਰੇਸ਼ਨ ਅੱਜ ਹੀ ਪੂਰਾ ਹੋ ਜਾਵੇਗਾ।
ਪਰ ਜਦੋਂ ਬਚਾਅ ਟੀਮ ਸੁਰੰਗ ਵਿੱਚ ਫਸੇ ਮਜ਼ਦੂਰਾਂ ਤੱਕ ਪਹੁੰਚ ਜਾਂਦੀ ਹੈ ਤਾਂ ਕੀ ਹੋਵੇਗਾ?
ਇਸ ਸਵਾਲ ਦਾ ਜਵਾਬ ਇਹ ਹੈ ਕਿ ਬਚਾਅ ਪਾਈਪ ਸੁਰੰਗ ਤੱਕ ਪਹੁੰਚਣ ਤੋਂ ਬਾਅਦ, ਡਾਕਟਰ ਪਹਿਲਾਂ ਮਜ਼ਦੂਰਾਂ ਕੋਲ ਜਾਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ, ਲੋਕਾਂ ਨੂੰ ਸੁਰੰਗ 'ਚੋਂ ਬਾਹਰ ਨਿਕਲਣ 'ਚ ਮਦਦ ਕਰਨਗੇ ਕਿਉਂਕਿ ਰਸਤੇ 'ਚ ਕਈ ਤਿੱਖੇ ਪੱਥਰ ਹਨ।
ਚਿੰਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਮਜ਼ਦੂਰ ਪਿਛਲੇ 12 ਦਿਨਾਂ ਤੋਂ ਸੁਰੰਗ ਦੇ ਅੰਦਰ ਹੀ ਹਨ, ਉਹ ਫ਼ਲ ਖਾ ਕੇ ਗੁਜ਼ਾਰਾ ਕਰ ਰਹੇ ਸਨ, ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਹਿਲੀ ਵਾਰ ਗਰਮ ਖਿਚੜੀ ਦਿੱਤੀ ਗਈ ਸੀ। ਇਹ ਵੀ ਸੰਭਵ ਹੈ ਕਿ ਉਨ੍ਹਾਂ ਵਿਚ ਕਮਜ਼ੋਰੀ ਹੋ ਸਕਦੀ ਹੈ।
ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਸੁਰੰਗ ਦੇ ਅੰਦਰ ਦਾ ਤਾਪਮਾਨ ਬਾਹਰ ਦੇ ਮੁਕਾਬਲੇ ਵੱਧ ਗਰਮ ਹੈ ਅਤੇ ਬਚਾਅ ਟੀਮ ਇਸ ਨੂੰ ਧਿਆਨ ਵਿੱਚ ਰੱਖ ਰਹੀ ਹੈ।
ਬੁੱਧਵਾਰ ਰਾਤ ਨੂੰ ਕੀ ਹੋਇਆ?
ਬੁੱਧਵਾਰ ਰਾਤ ਤੱਕ ਚੱਲੀ ਡਰਿਲਿੰਗ ਤੋਂ ਬਾਅਦ ਜੋਜਿਲਾ ਟਨਲ ਦੇ ਪ੍ਰੋਜੈਕਟ ਇੰਚਾਰਜ ਹਰਪਾਲ ਸਿੰਘ ਨੇ ਨਵੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਰਿਲਿੰਗ ਫਿਲਹਾਲ ਰੋਕ ਦਿੱਤੀ ਗਈ ਹੈ ਪਰ ਇੱਕ ਅੰਦਾਜ਼ੇ ਅਨੁਸਾਰ ਅੱਜ ਰਾਤ 8 ਵਜੇ ਤੱਕ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਪ੍ਰੋਜੈਕਟ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ, “ਹੋਰੀਜੈਂਟਲ ਡਰਿਲਿੰਗ ਤਹਿਤ ਮਲਬੇ ਵਿੱਚ 44 ਮੀਟਰ ਪਾਈਪ ਪਾਈ ਗਈ ਹੈ। ਜਦੋਂ ਹੋਰ ਡਰਿਲਿੰਗ ਕੀਤੀ ਗਈ ਤਾਂ ਸਰੀਏ ਦੇ ਕੁਝ ਟੁਕੜੇ ਵਿੱਚ ਆ ਗਏ। ਡਰਿਲ ਕਰਦੇ ਸਮੇਂ, ਮਸ਼ੀਨ ਦੇ ਸਾਹਮਣੇ ਸਰੀਏ ਆ ਗਏ।"
"ਇਹ ਮਸ਼ੀਨ ਸਰੀਏ ਨੂੰ ਨਹੀਂ ਕੱਟ ਸਕੀ, ਜਿਸ ਤੋਂ ਬਾਅਦ ਡਰਿਲਿੰਗ ਨੂੰ ਰੋਕਣਾ ਪਿਆ ਅਤੇ ਮਸ਼ੀਨ ਨੂੰ ਬਾਹਰ ਕੱਢਿਆ ਗਿਆ।"
“ਹੁਣ ਐੱਨਡੀਆਰਐੱਫ ਦੇ ਲੋਕ ਉਸ ਪਾਈਪ ਦੇ ਅੰਦਰ ਜਾਣਗੇ ਅਤੇ ਸਰੀਏ ਕੱਟਣਗੇ।”
ਉਨ੍ਹਾਂ ਨੇ ਕਿਹਾ, “ਸਰੀਆ ਕੱਟਣ ਤੋਂ ਬਾਅਦ ਹੀ ਮਸ਼ੀਨ ਅੱਗੇ ਵਧੇਗੀ। ਹੋ ਸਕਦਾ ਹੈ ਕਿ ਇੱਕ ਡੇਢ ਘੰਟੇ ਵਿੱਚ ਸਰੀਆ ਕੱਟ ਲਿਆ ਜਾਵੇ।"
“ਐਨਡੀਆਰਐਫ ਟੀਮ ਨੂੰ ਭਰੋਸਾ ਹੈ ਕਿ ਉਹ ਜਲਦੀ ਹੀ ਉਨ੍ਹਾਂ ਨੂੰ ਕੱਟ ਲਵੇਗੀ ਅਤੇ ਫਿਰ ਮਸ਼ੀਨ ਜਲਦੀ ਹੀ ਆਪਣਾ ਕੰਮ ਕਰੇਗੀ।”
ਉਨ੍ਹਾਂ ਦੱਸਿਆ ਕਿ ਮਲਬੇ ਦੇ ਅੰਦਰ 6-6 ਮੀਟਰ ਦੀਆਂ ਦੋ ਪਾਈਪਾਂ ਪਾਉਣੀਆਂ ਪੈਣਗੀਆਂ।
ਬੁੱਧਵਾਰ ਸ਼ਾਮ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਸਲਾਹਕਾਰ ਅਤੇ ਉੱਤਰਾਖੰਡ ਸਰਕਾਰ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਭਾਸਕਰ ਖੁਲਬੇ ਨੇ ਕਿਹਾ ਸੀ ਕਿ ਕੁੱਲ 45 ਮੀਟਰ ਤੱਕ ਡਰਿਲਿੰਗ ਪੂਰੀ ਹੋ ਗਈ ਹੈ।

ਤਸਵੀਰ ਸਰੋਤ, ANI
ਸਰਕਾਰ ਸਾਰੀਆਂ ਸੁਰੰਗਾਂ ਦੀ ਜਾਂਚ ਕਰਵਾਏਗੀ
ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ, ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ (ਐੱਨਐੱਚਏਆਈ) ਨੇ ਹਾਦਸਿਆਂ ਨੂੰ ਰੋਕਣ ਲਈ ਦੇਸ਼ ਵਿੱਚ ਬਣਾਈਆਂ ਜਾ ਰਹੀਆਂ 29 ਸੁਰੰਗਾਂ ਦਾ ਸੁਰੱਖਿਆ ਆਡਿਟ ਕਰਨ ਦਾ ਫ਼ੈਸਲਾ ਕੀਤਾ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਅਧਿਕਾਰੀ ਸੁਰੱਖਿਆ ਆਡਿਟ ਦੇ ਇਸ ਕੰਮ ਵਿੱਚ ਐੱਨਐੱਚਏਆਈ ਅਧਿਕਾਰੀਆਂ ਨਾਲ ਸਹਿਯੋਗ ਕਰਨਗੇ।
ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦੋਵੇਂ ਅਦਾਰੇ ਸਾਂਝੇ ਤੌਰ ’ਤੇ ਜਾਂਚ ਕਰਕੇ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣਗੇ।
ਸਰਕਾਰੀ ਬਿਆਨ ਦੇ ਅਨੁਸਾਰ, "ਨਿਰਮਾਣ ਦੌਰਾਨ ਸੁਰੱਖਿਆ ਅਤੇ ਉੱਚ ਗੁਣਵੱਤਾ ਦੇ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਐੱਨਐੱਚਏਆਈ ਦੇਸ਼ ਦੀਆਂ ਸਾਰੀਆਂ 29 ਨਿਰਮਾਣ ਅਧੀਨ ਸੁਰੰਗਾਂ ਦਾ ਸੁਰੱਖਿਆ ਆਡਿਟ ਕਰਵਾਏਗਾ।"
ਇਨ੍ਹਾਂ ਵਿੱਚੋਂ 12 ਸੁਰੰਗਾਂ ਹਿਮਾਚਲ ਪ੍ਰਦੇਸ਼ ਵਿੱਚ ਹਨ, ਜਦੋਂ ਕਿ ਛੇ ਜੰਮੂ-ਕਸ਼ਮੀਰ ਵਿੱਚ ਹਨ ਅਤੇ ਬਾਕੀ ਸੁਰੰਗਾਂ ਉੱਤਰਾਖੰਡ ਸਮੇਤ ਹੋਰ ਸੂਬਿਆਂ ਵਿੱਚ ਹਨ।
(ਆਸਿਫ਼ ਅਲੀ ਦੇ ਇਨਪੁਟਸ ਦੇ ਨਾਲ)
ਸੁਰੰਗ ਕੀ ਹੈ

ਤਸਵੀਰ ਸਰੋਤ, BBC Images
ਉੱਤਰਕਾਸ਼ੀ ਜ਼ਿਲ੍ਹੇ ਵਿਚਲੀ ਇਹ ਸੁਰੰਗ ਕੇਂਦਰ ਸਰਕਾਰ ਵੱਲੋਂ 1.5 ਬਿਲੀਅਨ ਡਾਲਰ ਖਰਚ ਕੇ ਸ਼ੁਰੂ ਕੀਤੇ ਗਏ ਪ੍ਰੌਜੈਕਟ ਦਾ ਹਿੱਸਾ ਹੈ।
ਇਸ ਪ੍ਰੌਜੈਕਟ ਦਾ ਮੰਤਵ ਉੱਤਰਾਖੰਡ ਵਿਚਲੇ ਪ੍ਰਸਿੱਧ ਧਾਰਮਿਕ ਕੇਂਦਰਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ।
ਉਤਰਾਖੰਡ ਸੂਬੇ ਵਿਚਲੇ ਬਹੁਤੇ ਇਲਾਕੇ ਵਿੱਚ ਪਹਾੜ ਸਥਿਤ ਹਨ, ਇੱਥੇ ਹਿਮਾਲਿਆ ਪਰਬਤ ਲੜੀ ਅਤੇ ਗਲੇਸ਼ੀਅਰ ਵੀ ਹਨ।
ਇਸ 4.5 ਕਿਲੋਮੀਟਰ ਲੰਬੀ ਸੁਰੰਗ ਰਾਹੀਂ ਯਮੂਨੌਤਰੀ ਤੱਕ ਹਰ ਮੌਸਮ ਵਿੱਚ ਪਹੁੰਚਣ ਵਾਲਾ ਰਾਹ ਬਣਾਉਣਾ ਹੈ।
ਯਮੂਨੌਤਰੀ ਹਿੰਦੂ ਧਰਮ ਵਿੱਚ ਪਵਿੱਤਰ ਮੰਨੇ ਜਾਂਦੇ ਚਾਰ ਤੀਰਥ ਅਸਥਾਨਾਂ ਵਿੱਚੋਂ ਇੱਕ ਹੈ।
ਹਰ ਸਾਲ ਯਮੂਨੌਤਰੀ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਇਹ ਯਾਤਰਾ ਦਾ ਪਹਿਲਾ ਪੜਾਅ ਹੈ ਇਸ ਮਗਰੋਂ ਸ਼ਰਧਾਲੂ ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਪਹੁੰਚਦੇ ਹਨ।
ਇਸ ਸੁਰੰਗ ਦੀ ਉਸਾਰੀ ਕੇਂਦਰੀ ਸਰਕਾਰ ਵੱਲੋਂ 2018 ਵਿੱਚ ਪ੍ਰਵਾਨ ਕੀਤੀ ਗਈ ਸੀ।
ਵਾਤਾਵਰਨ ਮਾਹਰਾਂ ਨੇ ਇਸ ਦੀ ਉਸਾਰੀ ਦਾ ਵਿਰੋਧ ਕੀਤਾ ਸੀ।
ਭੂ ਵਿਗਿਆਨੀ ਨਵੀਨ ਜੁਅਲ ਨੇ ‘ਦ ਹਿੰਦੂ’ ਨੂੰ ਦੱਸਿਆ ਸੀ, “ਜਦੋਂ ਤੁਸੀਂ ਅਜਿਹੇ ਇਲਾਕੇ ਵਿੱਚੋਂ ਸੁਰੰਗ ਕੱਢ ਰਹੇ ਹੋ ਜਿਹੜੀ ਕਿ ਇੱਕ ਨਾਜ਼ੁਕ ਇਲਾਕੇ ਵਿੱਚ ਹੈ ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਪਹਿਲਾਂ ਅਧਿਐਨ ਕਰਨਾ ਚਾਹੀਦਾ ਸੀ ਅਤੇ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਸੀ।”
ਫਸੇ ਹੋਏ ਮਜ਼ਦੂਰ ਕੌਣ ਹਨ

ਤਸਵੀਰ ਸਰੋਤ, BBC Images
ਸੁਰੰਗ ਅੰਦਰ ਫਸੇ ਹੋਏ ਬਹੁਤੇ ਮਜ਼ਦੂਰ ਉੱਤਰੀ ਅਤੇ ਪੂਰਬੀ ਭਾਰਤ ਦੇ ਸੂਬਿਆਂ ਵਿੱਚੋਂ ਆਏ ਪ੍ਰਵਾਸੀ ਮਜ਼ਦੂਰ ਹਨ।
ਫਸੇ ਹੋਏ ਮਜ਼ਦੂਰਾਂ ਵਿੱਚੋਂ 15 ਝਾਰਖੰਡ ਦੇ ਹਨ, ਅੱਠ ਉੱਤਰਪ੍ਰਦੇਸ਼, ਪੰਜ ਓਡੀਸ਼ਾ, ਚਾਰ ਬਿਹਾਰ, ਤਿੰਨ ਬੰਗਾਲ, ਦੋ ਅਸਾਮ, ਦੋ ਉੱਤਰਾਖੰਡ ਅਤੇ ਇੱਕ ਹਿਮਾਚਲ ਪ੍ਰਦੇਸ਼ ਦੇ ਹਨ।
ਝਾਰਖੰਡ ਸਰਕਾਰ ਵੱਲੋਂ ਵੀ ਮਜ਼ਦੂਰਾਂ ਨੂੰ ਕੱਢਣ ਲਈ ਤਿੰਨ ਮੈਂਬਰੀ ਟੀਮ ਭੇਜੀ ਗਈ ਹੈ।















