ਆਸਟ੍ਰੇਲੀਆ ’ਚ ਲੋਕ ਕਾਰਾਂ ਤੇ ਸੜਕਾਂ ਉੱਤੇ ਰਾਤਾਂ ਕੱਟਣ ਨੂੰ ਮਜਬੂਰ, ਕਈ ਸੰਸਦ ਮੈਂਬਰਾਂ ਨੂੰ ਵੀ ਕਿਉਂ ਘਰ ਨਹੀਂ ਮਿਲ ਰਹੇ

ਆਸਟ੍ਰੇਲੀਆ
ਤਸਵੀਰ ਕੈਪਸ਼ਨ, 71 ਸਾਲ ਦੇ ਮੈਰੀ ਨੂੰ ਕਿਰਾਏ ਦੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਦੋਂ ਤੋਂ ਉਹ ਬੇਘਰ ਹਨ
    • ਲੇਖਕ, ਕੈਟੀ ਵਾਟਸਨ
    • ਰੋਲ, ਬੀਬੀਸੀ ਪੱਤਰਕਾਰ

ਇਹ ਉਹੋ ਜਿਹੀ ਰਿਟਾਇਰਮੈਂਟ ਨਹੀਂ ਸੀ ਜਿਸ ਦਾ ਸੁਪਨਾ ਮੈਰੀ ਨੇ ਦੇਖਿਆ ਸੀ

ਆਸਟ੍ਰੇਲੀਆ ਦੇ ਉੱਤਰੀ-ਪੱਛਮੀ ਇਲਾਕੇ ਵਿੱਚ ਦਾਈ ਵਜੋਂ ਕੰਮ ਕਰਨ ਵਾਲੀ ਮੈਰੀ ਨੇ ਜ਼ਿੰਦਗੀ ਦੇ ਕਈ ਸਾਲ ਆਪਣੇ ਪਤੀ ਦੇ ਨਾਲ ਖੇਤਾਂ ਵਿੱਚ ਬਣੇ ਘਰ ਵਿੱਚ ਬਿਤਾਏ । ਜਿੱਥੋਂ ਉਨ੍ਹਾਂ ਦੀ ਖਿੜਕੀ ਵਿੱਚੋਂ ਖੁੱਲ੍ਹਾ ਅਤੇ ਸੋਹਣਾ ਕੰਬਰਲੇ ਦਾ ਇਲਾਕਾ ਦਿਸਦਾ ਸੀ।

ਹਾਲਾਂਕਿ ਹੁਣ ਕਮਜ਼ੋਰ ਹੋ ਚੁੱਕੇ 71 ਸਾਲ ਦੇ ਬਜ਼ੁਰਗ ਮੈਰੀ ਆਪਣੇ ਦਿਨ ਅਤੇ ਰਾਤਾਂ ਦਾ ਜ਼ਿਆਦਾਤਰ ਸਮਾਂ ਆਪਣੀ ਖ਼ਰਾਬ ਕਾਰ ਵਿੱਚ ਲੰਘਾਉਂਦੇ ਹਨ।

ਹੁਣ ਉਨ੍ਹਾਂ ਦੇ ਸਾਹਮਣੇ ਪਰਥ ਦੇ ਸ਼ਾਪਿੰਗ ਸੈਂਟਰ ਦੇ ਜਨਤਕ ਪਖਾਨਾਘਰ ਦਾ ਬਲਾਕ ਹੈ ।

ਮੈਰੀ ਉਨ੍ਹਾਂ ਦਾ ਅਸਲੀ ਨਾਮ ਨਹੀਂ ਹੈ। ਉਹ ਨਹੀਂ ਚਾਹੁੰਦੇ ਕਿ ਜਿਨ੍ਹਾਂ ਲੋਕਾਂ ਨੂੰ ਉਹ ਜਾਣਦੇ ਹਨ ਉਹ ਇਸ ਬਾਰੇ ਜਾਨਣ ਕੇ ਮੈਰੀ ਇਸ ਤਰ੍ਹਾਂ ਜਿਉਂ ਰਹੇ ਹਨ।

ਦੇਸ਼ ਦੇ ਬਿਊਰੋ ਆਫ ਸਟੈਟਿਕਸ ਦੇ ਅੰਕੜਿਆਂ ਅਨੁਸਾਰ,ਮੈਰੀ ਆਸਟ੍ਰੇਲੀਆ ਦੇ ਉਨ੍ਹਾਂ 122,000 ਲੋਕਾਂ ਵਿੱਚੋਂ ਹਨ ਜੋ ਕਿਸੇ ਵੀ ਰਾਤ ਬੇਘਰ ਹੁੰਦੇ ਹਨ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਾਲ ਹੀ ਵਿੱਚ ਆਈ ਸਰਕਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘੱਟ ਆਮਦਨੀ ਵਾਲੇ 40% ਕਿਰਾਏਦਾਰ ਹੁਣ ਉਸ ਬੇਘਰ ਸਮੂਹ ਵਿੱਚ ਸ਼ਾਮਲ ਹੋਣ ਦੇ ਜੋਖ਼ਮ ਹੇਠ ਹਨ।

ਮੈਰੀ ਦੇ ਨਾਲ ਵੀ ਇਹੋ ਹੋਇਆ ਹੈ। ਪਿਛਲੇ ਸਾਲ ਜਦੋਂ ਉਨ੍ਹਾਂ ਦੇ ਮਕਾਨ ਮਾਲਕ ਨੇ ਇਸ ਨੂੰ ਥੋੜ੍ਹੇ ਸਮੇਂ ਲਈ ਰਹਿਣ ਲਈ ਲੀਜ਼ 'ਤੇ ਦੇਣ ਦਾ ਫੈਸਲਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਆਪਣੇ ਫਲੈਟ ਤੋਂ ਬਾਹਰ ਕੱਢ ਦਿੱਤਾ ਗਿਆ,ਉਹ ਆਪਣੀ ਪੈਨਸ਼ਨ ਨਾਲ ਕਿਫਾਇਤੀ ਜਗ੍ਹਾ ਨਹੀਂ ਮਿਲੀ।

ਮੈਰੀ ਦੇ ਪਤੀ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਅਲਜ਼ਾਈਮਰ ਰੋਗ ਕਰਕੇ ਸਿਹਤ ਸੰਭਾਲ ਘਰ ਵਿੱਚ ਹਨ।

ਉਹ ਕਹਿੰਦੇ ਹਨ,“ਉਹ ਡਰ ਜਾਂਦੇ, ਜੇ ਉਨ੍ਹਾਂ ਨੂੰ ਪਤਾ ਹੁੰਦਾ, ਬਿਲਕੁਲ ਡਰ ਜਾਂਦੀ”

ਇਸ ਲਈ ਹੁਣ ਮੈਰੀ ਦੀ 4x4 ਦੀ ਕਾਰ ਉਨ੍ਹਾਂ ਦੇ ਸਮਾਨ ਨਾਲ ਭਰੀ ਹੋਈ ਹੈ। ਇੱਕ ਪਾਸੇ ਕੱਪੜਿਆਂ ਦਾ ਢੇਰ ਹੈ ਜੋ ਪਿਛਲੇ ਪਾਸੇ ਪਿਆ ਹੈ। ਮੁਸਾਫਰ ਵਾਲੀ ਸੀਟ 'ਤੇ ਚੌਲਾਂ ਦਾ ਟੀਨ ਦਾ ਡੱਬਾ ਪਿਆ ਹੈ ਹੈ।

ਕੰਬਦੇ ਹੱਥਾਂ ਨਾਲ ਚੌਲਾਂ ਦਾ ਡੱਬਾ ਚੁੱਕਦੇ ਹੋਏ ਕਹਿੰਦੇ ਹਨ,“ਇਹ ਮੇਰਾ ਸ਼ਾਮ ਦਾ ਖਾਣਾ ਹੈ,ਹਰ ਰਾਤ ਮੈਂ ਇਹੋ ਖਾਂਦੀ ਹਾਂ”

ਉਨ੍ਹਾਂ ਨੂੰ ਕਦੇ-ਕਦਾਈਂ ਇੱਕ ਸ਼ੈਲਟਰ ਵਿੱਚ ਬੈੱਡ ਮਿਲ ਜਾਂਦੀ ਹੈ,ਪਰ ਜ਼ਿਆਦਾਤਰ ਰਾਤਾਂ, ਮੈਰੀ ਸ਼ਹਿਰ ਦੇ ਉਹ ਹਿੱਸੇ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਵੱਧ ਪੁਲਿਸ ਹੁੰਦੀ ਹੈ ਕਿਉਂਕਿ ਉਹ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੇ।

ਆਸਟ੍ਰੇਲੀਆ
ਤਸਵੀਰ ਕੈਪਸ਼ਨ, ਮੈਰੀ 9 ਮਹੀਨਿਆਂ ਤੋਂ ਕਾਰ ਵਿੱਚ ਰਹਿ ਰਹੇ ਹਨ

ਅਕਸਰ ਹੀ ਮੈਰੀ ਨੂੰ ਖੰਘ ਲੱਗ ਜਾਂਦੀ ਹੈ ਜੋ ਉਨ੍ਹਾਂ ਨੂੰ ਇੱਕ ਵਾਰ ਮੀਂਹ ਅਤੇ ਤੂਫਾਨ ਵਿੱਚ ਫਸਣ ਤੋਂ ਬਾਅਦ ਹੋਈ ਨਮੂਨੀਆ ਬਿਮਾਰੀ ਦਾ ਅਸਰ ਹੈ ।

ਉਸ ਵੇਲੇ ਕਾਰ ਦੀ ਬੈਟਰੀ ਮੁੱਕ ਗਈ ਸੀ, ਕਾਰ ਦੀਆਂ ਖਿੜਕੀਆਂ ਵੀ ਬੰਦ ਸਨ । ਉਨ੍ਹਾਂ ਠੀਕ ਕਰਵਾਉਣ ਲਈ ਮੈਰੀ ਕੋਲ ਪੈਸੇ ਵੀ ਨਹੀਂ ਸਨ ।

ਮੈਰੀ ਕਹਿੰਦੇ ਹਨ, "ਇਓਂ ਲੱਗਦਾ ਹੈ ਕਿ ਜਿਸ ਪਲ ਲੋਕਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਬੇਘਰ ਹੋ, ਤੁਹਾਨੂੰ ਇਨਸਾਨ ਨਹੀਂ ਸਮਝਿਆ ਜਾਂਦਾ।"

"ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਤੁਹਾਡੀ ਹੁਣ ਕੋਈ ਕੀਮਤ ਨਹੀਂ ਹੈ।"

ਆਸਟ੍ਰੇਲੀਆ ਦੇ ਆਲੇ-ਦੁਆਲੇ ਬੇਘਰਿਆਂ ਨੂੰ ਸੇਵਾਵਾਂ ਦੇਣ ਵਾਲਿਆਂ ਨੇ ਰਾਸ਼ਟਰੀ ਰਿਹਾਇਸ਼ੀ ਸੰਕਟ ਦੇ ਦੌਰਾਨ ਵਧੀਆਂ ਮੰਗਾਂ ਦੀ ਰਿਪੋਰਟ ਦਿੱਤੀ ਹੈ । ਜੋ ਔਰਤਾਂ ਅਤੇ ਬੱਚਿਆਂ ਦੇ ਨਾਲ ਹਨ ਉਨ੍ਹਾਂ ਨੂੰ ਮਦਦ ਦੀ ਲੋੜ ਹੈ।

ਹਾਲ ਹੀ ਦੇ ਸਾਲਾਂ ਵਿੱਚ, ਘਰਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ, ਸਮਾਜਿਕ ਰਿਹਾਇਸ਼ ਵਿੱਚ ਘੱਟ ਨਿਵੇਸ਼ ਹੋਇਆ ਅਤੇ ਘਰਾਂ ਦੀ ਘਾਟ ਕਰਕੇ ਕਿਰਾਏ ਬਹੁਤ ਜ਼ਿਆਦਾ ਵੱਧ ਗਏ ਹਨ । ਇਸ ਲਈ ਦੇਸ਼ ਦੀ ਜ਼ਿਆਦਾਤਰ ਵਧਦੀ ਅਬਾਦੀ ਰਹਿਣ ਲਈ ਥਾਂ ਲੱਭਣ ਲਈ ਸੰਘਰਸ਼ ਕਰ ਰਹੀ ਹੈ।

ਇਕੱਲੇ ਪਿਛਲੇ ਸਾਲ ਹੀ ਪਰਥ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਕਿਰਾਏ ਵਧੇ ਹਨ ਅਤੇ ਇਸ ਦੀ ਔਸਤ ਦਰ 20% ਹੈ।

ਰਿਹਾਇਸ਼ ਸਕੀਮਾਂ ਵੀ ਲੋਕਾਂ ਨੂੰ ਰਾਹਤ ਦੇਣ ਲਈ ਕਾਫੀ ਨਹੀਂ

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕ ਟੈਂਟਾਂ ਵਿੱਚ ਰਹਿਣ ਨੂੰ ਮਜਬੂਰ ਹਨ

ਕੁਝ ਦਿਨ ਅਸੀਂ ਸ਼ਹਿਰ ਵਿੱਚ ਸੀ ਅਤੇ ਉੱਥੇ ਹਰ ਕਿਸੇ ਕੋਲ ਸਾਂਝੀ ਕਰਨ ਲਈ ਕਹਾਣੀ ਸੀ।

ਹੈਲੀ ਹਾਕਿੰਸ ਮੈਨੂੰ ਦੱਸਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਧੀ ਟੈਸੀਸ਼ਾ ਲੰਘੇ ਚਾਰ ਸਾਲਾਂ ਤੋਂ ਕਦੇ ਕਿਸੇ ਰਿਸ਼ਤੇਦਾਰ ਦੇ ਘਰ ਅਤੇ ਕਦੇ ਕਿਸੇ ਦੋਸਤ ਦੇ ਘਰ ਰਹਿੰਦੇ ਹਨ ਅਤੇ ਜ਼ਿਆਦਾਤਰ ਵਕਤ ਤਾਂ ਟੈਂਟ ਵਿੱਚ ਬਿਤਾਉਂਦੇ ਹਨ।

ਉਹ ਸਮਾਜਿਕ ਰਿਹਾਇਸ਼ ਸਕੀਮ ਦੇ ਯੋਗ ਹਨ ਪਰ ਲਿਸਟ ਲੰਬੀ ਹੋਣ ਕਰਕੇ ਕਈ ਸਾਲ ਇੰਤਜ਼ਾਰ ਕਰਨਾ ਪਵੇਗਾ ।

ਹੰਝੂ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਉਹ ਕਹਿੰਦੇ ਹਨ,"ਇੱਕ ਹਫ਼ਤੇ, ਮੇਰੇ ਕੋਲ ਕਾਫ਼ੀ ਪੈਸੇ ਹੋਣਗੇ ਅਤੇ ਮੈਂ ਆਪਣੇ ਆਪ ਨੂੰ ਅਤੇ ਆਪਣੀ ਧੀ ਦੋਵਾਂ ਨੂੰ ਖਾਣਾ ਖਵਾਉਣ ਅਤੇ ਰਿਹਾਇਸ਼ ਹਾਸਿਲ ਕਰਨ ਦੇ ਕਾਬਿਲ ਹੋਵਾਂਗੀ"

“ਨਹੀਂ ਤਾਂ,ਇਹ ਦੋਸਤਾਂ,ਪਰਿਵਾਰ ਜਾਂ ਕਿਸੇ ਵੀ ਵਿਅਕਤੀ ਤੋਂ ਪੈਸੇ ਮੰਗਣੇ ਪੈਂਦੇ ਹਨ, ਜਾਂ ਜੋ ਵੀ ਮਦਦ ਕਰਨ ਲਈ ਤਿਆਰ ਹੈ।”

ਸੇਂਟ ਪੈਟ੍ਰਿਕ ਦੇ ਕਮਿਊਨਿਟੀ ਸਪੋਰਟ ਸੈਂਟਰ ਦੇ ਮੁਖੀ ਮਾਈਕਲ ਪੀਊ ਦਾ ਕਹਿਣਾ ਹੈ ਕਿ ਜੀਵਨ ਦੇ ਹਰ ਵਰਗ ਦੇ ਲੋਕਾਂ ਨੂੰ ਦੇਖਦੇ ਹਨ, ਇਨ੍ਹਾਂ ਵਿੱਚ ਜਵਾਨ ਅਤੇ ਬੁੱਢੇ ਵੀ ਹਨ, ਕੰਮ ਕਰਨ ਵਾਲੇ ਪਰਿਵਾਰ ਅਤੇ ਇਕੱਲੇ ਸ਼ਖ਼ਸ ਵੀ ਹਨ।

ਉਹ ਕਹਿੰਦੇ ਹਨ, "ਇੱਕ ਕਾਰਨ ਵੀ ਲੋਕਾਂ ਨੂੰ ਬੇਘਰ ਹੋਣ ਵੱਲ ਧੱਕ ਸਕਦਾ ਹੈ ਅਤੇ ਉਨ੍ਹਾਂ ਲਈ ਅਸਲ ਵਿੱਚ ਬਹੁਤ ਘੱਟ ਬਦਲ ਹਨ,ਉਹ ਨਹੀਂ ਜਾਣਦੇ ਕਿ ਕਿੱਥੋਂ ਸ਼ੁਰੂ ਕਰਨਾ ਹੈ।"

ਕੀ ਰਿਹਾਇਸ਼ ਹੋਣਾ ‘ਮਨੁੱਖੀ ਹੱਕ’ ਹੈ?

ਆਸਟ੍ਰੇਲੀਆ ਦਾ ਰਿਹਾਇਸ਼ੀ ਸੰਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੇਘਰਾਂ ਬਾਰੇ ਸੰਸਦ ਦੇ ਵਿੱਚ ਵੀ ਚਰਚਾ ਹੋ ਚੁੱਕੀ ਹੈ

ਰਿਹਾਇਸ਼ੀ ਸੰਕਟ ਇੱਕ ਕੌਮੀ ਗੱਲਬਾਤ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਇਹ ਦੇਸ਼ ਦੀਆਂ ਸੰਸਦਾਂ ਦੇ ਲਈ ਵੀ ਕੋਈ ਵੱਖਰਾ ਮੁੱਦਾ ਨਹੀਂ ਹੈ।

ਪੱਛਮੀ ਆਸਟ੍ਰੇਲੀਆ ਰਾਜ ਦੀ ਸੰਸਦ ਦੇ ਮੈਂਬਰ ਵਿਲਸਨ ਟਕਰ ਦੇ ਹਾਲ ਹੀ ਵਿੱਚ "ਬੇਘਰ" ਸਿਆਸਤਦਾਨ ਦੀਆਂ ਸੁਰਖੀਆਂ ਬਣੀਆਂ।

ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ ਸੀ,ਹਾਲਾਂਕਿ ਉਹ ਖਾਨਾਬਦੋਸ਼ ਸ਼ਬਦ ਨੂੰ ਤਰਜੀਹ ਦਿੰਦੇ ਹਨ।

ਰਾਸ਼ਟਰੀ ਔਸਤ ਨਾਲੋਂ ਲਗਭਗ ਦੁੱਗਣੀ ਤਨਖ਼ਾਹ ਹੋਣ ਦੇ ਬਾਵਜੂਦ ਵੀ ਉਹ ਕਿਤੇ ਹੋਰ ਘਰ ਨਹੀਂ ਲੱਭ ਸਕੇ।

ਹਾਲਾਂਕਿ ਵਿਲਸਨ ਟਕਰ ਨੇ ਸ਼ੁਰੂ ਵਿੱਚ ਜਿਸ ਗੱਲ ਦਾ ਜ਼ਿਕਰ ਨਹੀਂ ਕੀਤਾ ਉਹ ਇਹ ਸੀ ਕਿ ਉਹ ਇੱਕ ਮਕਾਨ ਮਾਲਕ ਵੀ ਹੈ।

ਇਹ ਵੀ ਪੜ੍ਹੋ-

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਹੀ ਉੱਥੇ ਰਹਿ ਰਹੇ ਕਿਰਾਏਦਾਰਾਂ ਦੇ ਨਾਲ ਘਰ ਖਰੀਦਿਆ ਸੀ ਅਤੇ ਉਹ ਉਨ੍ਹਾਂ ਨੂੰ "ਰੈੱਡ ਹਾਟ" ਪ੍ਰਾਪਰਟੀ ਮਾਰਕੀਟ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਸਨ।

ਇਸ ਲਈ ਹੁਣ, ਜਦੋਂ ਸੰਸਦ ਦਾ ਇਜਲਾਸ ਹੁੰਦਾ ਹੈ ਤਾਂ, ਮਿਸਟਰ ਟਕਰ ਹੋਟਲਾਂ ਵਿੱਚ ਠਹਿਰਦੇ ਹਨ। ਬਾਕੀ ਸਮਾਂ ਉਹ ਆਪਣੇ 4x4 ਅਤੇ ਛੱਤ ਵਾਲੇ ਤੰਬੂ ਵਿੱਚ ਸੜਕ 'ਤੇ ਰਹਿੰਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ,"ਪਰ ਉੱਥੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਇਹ ਵਿਸ਼ੇਸ਼ ਅਧਿਕਾਰ ਨਹੀਂ ਹੈ ਅਤੇ ਇਨ੍ਹਾਂ ਨੇ ਥੋੜੀਆ ਜਾਇਦਾਦਾਂ ਲਈ ਲੜਨ ਲਈ ਅਸਤੀਫਾ ਦੇ ਦਿੱਤਾ ਹੈ।"

ਸਾਂਸਦ ਨੂੰ ਵੀ ਰਹਿਣਾ ਪੈਂਦਾ ਟੈਂਟ ਵਿੱਚ

ਆਸਟ੍ਰੇਲੀਆ
ਤਸਵੀਰ ਕੈਪਸ਼ਨ, ਪੱਛਮੀ ਆਸਟ੍ਰੇਲੀਆ ਸਟੇਟ ਪਾਰਲੀਮੈਂਟ ਦੇ ਮੈਂਬਰ ਵਿਲਸਨ ਟੱਕਰ ਨੇ ਬੇਘਰ ਸਿਆਸਤਦਾਨ ਹੋਣ ਕਰਕੇ ਸੁਰਖੀਆਂ ਬਣਾਈਆਂ

ਫੈਡਰਲ ਪਾਰਲੀਮੈਂਟ ਵਿੱਚ ਰਿਹਾਇਸ਼ ਦੀ ਘਾਟ ਵੀ ਏਜੰਡੇ 'ਤੇ ਰਹੀ ਹੈ, ਜਿੱਥੇ ਸੰਸਦ ਮੈਂਬਰ ਇਸ ਨੂੰ ਕਾਨੂੰਨੀ ਤੌਰ 'ਤੇ ਸੁਰੱਖਿਅਤ ਮਨੁੱਖੀ ਅਧਿਕਾਰ ਬਣਾਉਣ 'ਤੇ ਵਿਚਾਰ ਕਰ ਰਹੇ ਹਨ।

ਦੋ ਆਜ਼ਾਦ ਸੰਸਦ ਮੈਂਬਰਾਂ ਨੇ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵਕਾਲਤ ਕੀਤੇ ਜਾਣ ਬਾਅਦ ਇਸ ਮੁੱਦੇ 'ਤੇ ਇੱਕ ਬਿੱਲ ਪੇਸ਼ ਕੀਤਾ ਪਰ ਸਰਕਾਰੀ ਸਹਾਇਤਾ ਤੋਂ ਬਿਨਾਂ ਇਸ ਦੇ ਪਾਸ ਹੋਣ ਦੀ ਸੰਭਾਵਨਾ ਨਹੀਂ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਸਾਲ ਦੇ ਬਜਟ ਵਿੱਚ ਨਵੇਂ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ,ਕਿਰਾਏ ਲਈ ਸਬਸਿਡੀਜ਼ ਦੇਣ ਅਤੇ ਸਮਾਜਿਕ ਅਤੇ ਕਿਫਾਇਤੀ ਰਿਹਾਇਸ਼ਾਂ ਦੇ ਪੂਲ ਨੂੰ ਵਧਾਉਣ ਲਈ ਮਾਲੀ ਮਦਦ ਦਾ ਐਲਾਨ ਕੀਤਾ ਹੈ।

ਰਾਜਾਂ ਵਿੱਚ ਵੀ ਬਹੁਤ ਸਰਗਰਮੀਆਂ ਵਿੱਢੀਆ ਗਈਆਂ ਹਨ ਜਿਸ ਕਰਕੇ ਉਮੀਦ ਹੈ ਕਿ ਤਣਾਅ ਨੂੰ ਘੱਟ ਕੀਤਾ ਜਾਵੇਗਾ।

ਪਰ ਬੇਘਰਿਆਂ ਦੀ ਮਦਦ ਵਾਲੀਆਂ ਸੰਸਥਾਵਾਂ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਵਾਧੂ ਮਦਦ ਦੀ ਦੁਹਾਈ ਦੇ ਰਹੀਆਂ ਹਨ।

ਵਕੀਲ ਕਹਿੰਦੇ ਹਨ ਕਿ ਕਿ ਨਿਵੇਸ਼ਕਾਂ ਲਈ ਮੁਨਾਫਾ ਟੈਕਸ ਰਿਆਇਤਾਂ ਨੂੰ ਖ਼ਤਮ ਕਰਨਾ ਜਾਂ ਕਿਰਾਏਦਾਰਾਂ ਲਈ ਸੁਰੱਖਿਆ ਵਧਾਉਣਾ ਵਰਗੇ ਹੋਰ ਜ਼ਰੂਰੀ ਸੁਧਾਰਾਂ ਦੀ ਲੋੜ ਹੈ ।

ਕਿਰਾਏ ਅਤੇ ਘਰਾਂ ਦੀ ਕੀਮਤ ਵਧਣ ਪਿੱਛੇ ਕੀ ਹੈ ਕਾਰਨ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਕਾਨ ਮਾਲਕਾਂ ਵੱਲੋਂ ਅਜਿਹੇ ਸਮੇਂ 'ਤੇ ਕਿਰਾਏ ਵਧਾਉਣ ਲਈ ਆਲੋਚਨਾ ਵੀ ਹੋ ਰਹੀ ਹੈ

ਮਕਾਨ ਮਾਲਕਾਂ ਵੱਲੋਂ ਅਜਿਹੇ ਸਮੇਂ 'ਤੇ ਕਿਰਾਏ ਵਧਾਉਣ ਲਈ ਆਲੋਚਨਾ ਵੀ ਹੋ ਰਹੀ ਹੈ । ਜਦੋਂ ਲੋਕ ਮਾੜੇ ਹਾਲ ਵਿੱਚ ਰਹੇ ਹਨ - ਅਤੇ ਵਾਧੇ ਨੂੰ ਕਾਬੂ ਕਰਨ ਅਤੇ ਉਨ੍ਹਾਂ ਕਾਰਨਾਂ ਨੂੰ ਸੀਮਤ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਹਨ । ਜਿਨ੍ਹਾਂ ਲਈ ਮਕਾਨ ਮਾਲਕ ਕਿਰਾਏਦਾਰ ਨੂੰ ਬੇਦਖਲ ਕਰ ਸਕਦਾ ਹੈ।

ਪਰ ਪ੍ਰਾਪਰਟੀ ਇੰਡਸਟਰੀ ਦਾ ਕਹਿਣਾ ਹੈ ਕਿ ਮਕਾਨ ਮਾਲਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਆਸਟ੍ਰੇਲੀਆ ਦੇ ਇਤਿਹਾਸ ਵਿੱਚ 2022 ਦੇ ਮਈ ਮਹੀਨੇ ਵਿੱਚ ਅਜਿਹਾ ਹੋਇਆ ਕਿ ਵਿਆਜ ਦਰਾਂ ਤੇਜ਼ੀ ਨਾਲ ਵਧਣੀਆਂ ਸ਼ੁਰੂ ਹੋਈਆਂ ਅਤੇ 18 ਮਹੀਨਿਆਂ ਵਿੱਚ ਬਹੁਤ ਵਾਧਾ ਹੋਇਆ।

ਪੱਛਮੀ ਆਸਟ੍ਰੇਲੀਆ ਦੇ ਰੀਅਲ ਅਸਟੇਟ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਥ ਹਾਰਟ ਨੇ ਕਿਹਾ,"ਜ਼ਿਆਦਾਤਰ ਲੋਕਾਂ ਕੋਲ ਨਿਵੇਸ਼ ਕਰਨ ਲਈ ਸਿਰਫ਼ ਇੱਕ ਜਾਇਦਾਦ ਹੈ ਅਤੇ ਉਨ੍ਹਾਂ ਨੇ ਆਪਣੇ ਕਿਰਾਏ ਦੀ ਅਦਾਇਗੀ ਵੀ 50% ਤੱਕ ਕੀਤੀ ਹੈ।"

ਕੋਰੋਨਾ ਦੇ ਸਮੇਂ ਨੂੰ ਕਿਉਂ ਚੇਤੇ ਕਰਵਾ ਰਹੇ ਹਨ ਮੌਜੂਦਾ ਹਲਾਤ

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਮ ਵੇਲੇ ਬੇਘਰ ਲੋਕਾਂ ਦੀ ਭੀੜ ਚੌਕ ਵਿੱਚ ਇਕੱਠੀ ਹੋ ਜਾਂਦੀ ਹੈ

ਉਹ ਕਹਿੰਦੇ ਹਨ ਕਿ ਹਾਲਾਤ ਪਹਿਲਾਂ ਹੀ ਕਾਫ਼ੀ ਮੁਸ਼ਕਲ ਹਨ ਅਤੇ ਮਹਾਂਮਾਰੀ ਨੇ ਦਿਖਾਇਆ ਹੈ ਕਿ ਕਿਰਾਏ ਵਿੱਚ ਵਾਧਾ ਜਾਂ ਕਿਰਾਏਦਾਰ ਨੂੰ ਘੜੋਂ ਕੱਢਣ ਵਰਗੇ ਉਪਾਅ ਮਕਾਨ ਮਾਲਕਾਂ ਨੂੰ ਕਿਰਾਏ ਦੀ ਮਾਰਕੀਟ ਤੋਂ ਬਾਹਰ ਧੱਕਦੇ ਹਨ।

"ਅਸੀਂ ਕੋਵਿਡ ਦੌਰਾਨ ਕੀ ਦੇਖਿਆ,ਕਿ 20 ਹਜ਼ਾਰ ਤੋਂ ਵੀ ਘੱਟ ਘਰ ਕਿਰਾਏ ਲਈ ਉਪਲਬਧ ਸਨ ਕਿਉਂਕਿ ਨਿਵੇਸ਼ਕ ਕਹਿੰਦੇ ਸਨ- 'ਤੁਸੀਂ ਜਾਣਦੇ ਹੋ? ਇਹ ਬਹੁਤ ਔਖਾ ਹੈ।"

ਇਸ ਦੌਰਾਨ ਹਰ ਰਾਤ ਵੱਖ-ਵੱਖ ਚੈਰਿਟੀਆਂ ਵਾਰੀ-ਵਾਰੀ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕਰਦੀਆਂ ਹਨ ਜੋ ਇਹ ਚਾਹੁੰਦੇ ਹਨ।

ਜਿਵੇਂ ਹੀ ਸ਼ਾਮ ਪੈ ਜਾਂਦੀ ਹੈ ਅਤੇ ਮੁਸਾਫਰ ਪਰਥ ਦੇ ਕੇਂਦਰ ਵਿੱਚ ਆਪਣੀਆਂ ਚਮਕਦਾਰ ਦਫ਼ਤਰੀ ਇਮਾਰਤਾਂ ਤੋਂ ਬਾਹਰ ਨਿਕਲਦੇ ਹਨ। ਉਨ੍ਹਾਂ ਲੋਕਾਂ ਦੀ ਭੀੜ ਜਿਨ੍ਹਾਂ ਕੋਲ ਕਿਤੇ ਜਾਣ ਦੀ ਥਾਂ ਨਹੀਂ ਹੁੰਦੀ ਉਹ ਰੇਲਵੇ ਪਟੜੀਆਂ ਦੇ ਕੋਲ ਇੱਕ ਚੌਕ ਵਿੱਚ ਇਕੱਠੀ ਹੋ ਜਾਂਦੀ ਹੈ।

ਆਸਟ੍ਰੇਲੀਅਨ ਵਿੱਚ ਹੁਣ ਠੰਡ ਸ਼ੁਰੂ ਹੋ ਰਹੀ ਹੈ,ਇਹ ਕੱਪੜੇ ਦਾਨ ਹਨ ਜੋ ਸਭ ਤੋਂ ਵੱਧ ਭੜਕਾਹਟ ਪੈਦਾ ਕਰ ਰਹੇ ਹਨ। ਸੁਪਰ ਮਾਰਕੀਟ ਖਾਣਾ ਦਾਨ ਕਰਦੇ ਹਨ, ਇੱਥੇ ਕੱਪੜੇ ਧੋਣ ਦੀ ਸੇਵਾ ਵੀ ਹੈ ਅਤੇ ਇੱਕ ਹੇਅਰ ਡ੍ਰੈਸਰ ਹੈ।

ਬਾਹਰ ਧਾਰਮਿਕ ਨੇਤਾ ਵੀ ਹਨ ਜੋ ਖਾਣਾ ਮੁਹੱਈਆ ਕਰਵਾਉਂਦੇ ਹਨ ।

ਬੇਘਰ ਹੋਣ ਦਾ ਦੁੱਖ ਝੱਲ ਚੁੱਕੇ ਲੋਕ ਲੋੜਵੰਦਾਂ ਦੀ ਮਦਦ ਵੀ ਕਰ ਰਹੇ

ਆਸਟ੍ਰੇਲੀਆ
ਤਸਵੀਰ ਕੈਪਸ਼ਨ, ਹਰ ਰਾਤ ਵਲੰਟੀਅਰ ਬੇਘਰ ਲੋਕਾਂ ਨੂੰ ਪਰਥ ਵਿੱਚ ਖਾਣਾ ਅਤੇ ਕੱਪੜੇ ਦੇਣ ਆਉਂਦੇ ਹਨ

ਮਿਸ਼ੇਲ ਰੰਬੋਲਡ ਉਨ੍ਹਾਂ ਦੀ ਮਦਦ ਲਈ ਸ਼ਾਮਲ ਹੋਏ ਹਨ। ਕੁਝ ਮਹੀਨੇ ਪਹਿਲਾਂ ਤੱਕ ਉਹ ਮਦਦ ਹਾਸਲ ਕਰਨ ਵਾਲਿਆਂ ਵਿੱਚੋਂ ਸਨ।

ਉਹ ਇੱਕ ਰਜਿਸਟਰਡ ਨਰਸ ਹਨ,ਜਿਨ੍ਹਾਂ ਨੂੰ ਜਦੋਂ ਬੇਦਖ਼ਲ ਕੀਤਾ ਗਿਆ ਤਾਂ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਾ ਬਚਿਆ ਕਿਉਂਕਿ ਉਨ੍ਹਾਂ ਦੀ ਕਾਰ ਵੀ ਭੰਨੀ ਗਈ ਸੀ।

ਮਿਸ਼ੇਲ ਕਹਿੰਦੇ ਹਨ, “ਮੈਂ ਪੂਰੀ ਤਰ੍ਹਾਂ ਆਪਣੀ ਨੌਕਰੀ ਗੁਆ ਲਈ ਕਿਉਂਕਿ ਮੇਰੇ ਕੋਲ ਰਿਹਾਇਸ਼ ਨਹੀਂ ਸੀ ਅਤੇ ਮੇਰੇ ਕੋਲ ਕਾਰ ਵੀ ਨਹੀਂ ਸੀ।

“ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਅਸਲ ਵਿੱਚ ਇਹ ਮਹਿਸੂਸ ਕਰਨ ਵਿੱਚ ਕੁਝ ਸਮਾਂ ਲੱਗਿਆ ਕਿ ਮੈਂ ਬੇਘਰ ਹਾਂ, ਕਿਉਂਕਿ ਮੈਂ ਬੇਘਰ ਨਹੀਂ ਲੱਗ ਰਹੀ ਸੀ।

"ਹੌਲੀ-ਹੌਲੀ ਸਮੇਂ ਦੇ ਨਾਲ ਤੁਸੀਂ ਸੜਕ ਦੇ ਇੰਨੇ ਆਦੀ ਹੋ ਜਾਂਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਗੁਆ ਲੈਂਦੇ ਹੋ।"

ਮਿਸ਼ੇਲ ਆਰਜ਼ੀ ਰਿਹਾਇਸ਼ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ਹਨ ਅਤੇ ਉਹ ਹੁਣ ਨੂੰ ਕੰਮ ਮਿਲਣ ਦੇ ਬਾਅਦ ਆਪਣੇ ਪੈਰਾਂ 'ਤੇ ਵਾਪਸ ਖੜੇ ਹੋ ਗਏ ਹਨ । ਪਰ ਉਹ ਅਜੇ ਵੀ ਇੱਥੇ ਵਾਪਸ ਆਉਣਾ ਅਤੇ ਮਦਦ ਕਰਨਾ ਪਸੰਦ ਕਰਦੇ ਹਨ।

ਉਹ ਕਹਿੰਦੇ ਹਨ,"ਇੱਕ ਵਾਰ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਤਾਂ ਇਸ ਥਾਂ ਨੂੰ ਛੱਡਣਾ ਔਖਾ ਹੈ ਅਤੇ ਇਹ ਕਹਿਣਾ ਬਹੁਤ ਅਜੀਬ ਗੱਲ ਹੈ ਪਰ ਇੱਥੇ ਲੋਕ ਤੁਹਾਡਾ ਪਰਿਵਾਰ ਬਣ ਜਾਂਦਾ ਹੈ।”

ਮੈਰੀ ਲਈ ਇਕੱਲਤਾ ਹੈ ਜੋ ਉਸਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ।

ਉਹ ਕਹਿੰਦੇ ਹਨ,"ਤੁਹਾਡੇ ਕੋਲ ਕੋਈ ਟੀਵੀ ਨਹੀਂ ਹੈ, ਨਾ ਹੀ ਕੋਈ ਗੁਆਂਢੀ ਹੈ।

"ਲੋਕ ਅਕਸਰ ਤੁਹਾਨੂੰ ਟੇਢਾ ਤੱਕਦੇ ਹਨ ਅਤੇ ਸੋਚਦੇ ਹਨ,'ਹਏ ਰੱਬਾ, ਇੱਕ ਹੋਰ ਨਹੀਂ' ਅਤੇ ਫਿਰ ਚਲੇ ਜਾਂਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)