ਏਸ਼ੀਆ ਕੱਪ 2023 ਦੀ ਚੈਂਪੀਅਨ ਬਣੀ ਭਾਰਤੀ ਟੀਮ, ਸ਼੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਇਆ

ਤਸਵੀਰ ਸਰੋਤ, Getty Images
ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਅੱਠਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣਿਆ ਹੈ।
ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾਈ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਦੇ ਅੱਗੇ ਟਿਕ ਨਹੀਂ ਸਕੇ ਅਤੇ ਪੂਰੀ ਟੀਮ ਸਿਰਫ਼ 50 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਇਸ ਤੋਂ ਬਾਅਦ ਭਾਰਤੀ ਪਾਰੀ ਦੀ ਸ਼ੁਰੂਆਤ ਸ਼ੁਭਮਨ ਗਿੱਲ ਅਤੇ ਇਸ਼ਾਂਤ ਕਿਸ਼ਨ ਨੇ ਕੀਤੀ ਅਤੇ ਦੋਵੇਂ ਗੇਂਦਬਾਜ਼ਾਂ ਨੇ ਬਿਨਾਂ ਆਊਟ ਹੋਏ ਭਾਰਤੀ ਟੀਮ ਨੂੰ ਸਤਵੇਂ ਓਵਰ ਉੱਤੇ ਜਿੱਤ ਦੁਆ ਦਿੱਤੀ।

ਤਸਵੀਰ ਸਰੋਤ, Getty Images
ਇਸ਼ਾਂਤ ਕਿਸ਼ਨ 18 ਗੇਂਦਾਂ ਉੱਤੇ 23 ਦੌੜਾਂ ਅਤੇ ਸ਼ੁਭਮਨ ਗਿੱਲ 19 ਗੇਂਦਾਂ ਉੱਤੇ 27 ਦੌੜਾਂ ਬਣਾ ਕੇ ਨਾਬਾਦ ਰਹੇ।
ਇਸ ਤੋਂ ਪਹਿਲਾਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.2 ਓਵਰਾਂ ਵਿੱਚ 50 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਭਾਰਤ ਨੇ ਸ਼੍ਰੀਲੰਕਾ ਨੂੰ 50 ਦੌੜਾਂ ਉੱਤੇ ਹੀ ਆਲਆਊਟ ਕਰ ਦਿੱਤਾ

ਤਸਵੀਰ ਸਰੋਤ, Getty Images
ਕੋਲੰਬੋ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 15.2 ਓਵਰਾਂ ਵਿੱਚ ਸਿਰਫ਼ 50 ਦੌੜਾਂ ਬਣਾਈਆਂ ਸਨ।
ਭਾਰਤ ਦੇ ਸਾਹਮਣੇ ਜਿੱਤ ਦੇ ਲਈ ਸਿਰਫ਼ 51 ਦੌੜਾਂ ਦਾ ਟੀਚਾ ਸੀ, ਜਿਸ ਨਾਲ ਭਾਰਤੀ ਬੱਲੇਬਾਜ਼ਾਂ ਨੇ 7ਵੇਂ ਓਵਰ ਦੀ ਪਹਿਲੀ ਗੇਂਦ ਵਿੱਚ ਹਾਸਲ ਕਰ ਲਿਆ।
ਭਾਰਤ ਵੱਲੋਂ ਮੁਹੰਮਦ ਸਿਰਾਜ ਨੇ ਛੇ, ਹਾਰਦਿਕ ਪਾਂਡਿਆ ਨੇ ਤਿੰਨ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕੇਟ ਝਟਕਿਆ।
ਸ਼੍ਰੀਲੰਕਾ ਦੇ ਦਿੱਤੇ ਮਾਮੂਲੀ ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁਭਮਨ ਗਿੱਲ ਨੇ 27 ਅਤੇ ਈਸ਼ਾਨ ਨੇ 23 ਦੌੜਾਂ ਬਣਾਈਆਂ ਸਨ।
ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਮੁਹੰਮਦ ਸਿਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿਰਾਜ ਨੇ ਸਿਰਫ 16 ਗੇਂਦਾਂ 'ਚ ਸ਼੍ਰੀਲੰਕਾ ਦੇ ਪੰਜ ਬੱਲੇਬਾਜ਼ਾਂ ਨੂੰ ਆਊਟ ਕੀਤਾ।
ਭਾਰਤੀ ਗੇਂਦਬਾਜ਼ ਮੁੰਹਮਦ ਸਿਰਾਜ ਦੇ ਸਾਹਮਣੇ ਸ਼੍ਰੀਲੰਕਾ ਦੀ ਟੀਮ ਢੇਰ ਹੋ ਗਈ ਸੀ। ਸ਼੍ਰੀਲੰਕਾ 15.2 ਓਵਰਾਂ 'ਚ 50 ਦੌੜਾਂ ਬਣਾ ਆਲਆਊਟ ਹੋ ਗਈ ਸੀ।

ਤਸਵੀਰ ਸਰੋਤ, Getty Images
ਮੁਹੰਮਦ ਸਿਰਾਜ ਨੇ ਪਥੁਮ ਨਿਸਾਂਕਾ, ਸਾਦਿਰਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦਾਸੁਨ ਸ਼ਨਾਕਾ ਅਤੇ ਕੁਸਲ ਮੈਂਡਿਸ ਦੀਆਂ ਵਿਕਟਾਂ ਲਈਆਂ ਸਨ।
ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੇ ਕੁਸਲ ਪਰੇਰਾ ਦਾ ਵਿਕਟ ਲਈ ਸੀ।
ਦੇਖੋ ਮੈਚ 'ਚ ਮੁਹੰਮਦ ਸਿਰਾਜ ਦੀਆਂ ਉਹ ਤਸਵੀਰਾਂ, ਜੋ ਸ਼ਾਇਦ ਤੁਸੀਂ ਟੀਵੀ 'ਤੇ ਨਹੀਂ ਦੇਖੀਆਂ ਹੋਣਗੀਆਂ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਆਪਣੀ ਸ਼ਾਨਦਾਰ ਗੇਂਦਬਾਜ਼ੀ ਉੱਤੇ ਸਿਰਾਜ ਨੇ ਕੀ ਕਿਹਾ
ਸ਼੍ਰੀਲੰਕਾ ਦੀ ਪਾਰੀ ਖ਼ਤਮ ਹੋਣ ਤੋਂ ਬਾਅਦ ਮੁਹੰਮਦ ਸਿਰਾਜ ਨੇ ਕਿਹਾ, "ਇਹ ਇੱਕ ਸੁਪਨੇ ਵਾਂਗ ਹੈ। ਪਿਛਲੀ ਵਾਰ ਸ਼੍ਰੀਲੰਕਾ ਖਿਲਾਫ਼ ਮੈਂ ਚਾਰ ਵਿਕੇਟ ਲਏ ਸਨ ਪਰ ਪੰਜਵਾਂ ਨਹੀਂ ਲੈ ਸਕਿਆ ਸੀ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਸੀ ਕਿ ਜੋ ਤੁਹਾਡੇ ਨਸੀਬ ਵਿੱਚ ਹੁੰਦਾ ਹੈ ਉਹ ਤੁਹਾਨੂੰ ਜ਼ਰੂਰ ਮਿਲਦਾ ਹੈ।"
ਸਿਰਾਜ ਬੋਲੇ, "ਅੱਜ ਮੇਰੀ ਕਿਸਮਤ ਵਿੱਚ ਇਹ ਸੀ, ਤਾਂ ਮੈਨੂੰ ਮਿਲ ਗਿਆ। ਮੈਨੂੰ ਪਹਿਲਾਂ ਦੇ ਮੈਚਾਂ ਵਿੱਚ ਇੰਨਾ ਸਵਿੰਗ ਨਹੀਂ ਮਿਲਿਆ ਜਿੰਨਾ ਅੱਜ ਮਿਲਿਆ ਸੀ। ਮੈਂ ਬੱਲੇਬਾਜ਼ਾਂ ਨੂੰ ਖੇਡਣ ਦੇਣਾ ਚਾਹੁੰਦਾ ਸੀ। ਇਹ ਬਹੁਤ ਸੰਤੋਸ਼ਜਨਕ ਹੈ ਕਿ ਮੈਨੂੰ ਆਊਟਸਵਿੰਗਰਸ ਦੇ ਨਾਲ ਵਿਕੇਟ ਮਿਲੇ। ਆਮ ਤੌਰ ’ਤੇ ਅਜਿਹੀ ਸਥਿਤੀ ਵਿੱਚ ਮੈਨੂੰ ਵਿਕੇਟ ਨਹੀਂ ਮਿਲਦੇ।"

ਤਸਵੀਰ ਸਰੋਤ, Getty Images
ਸਿਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਉੱਤੇ ਪ੍ਰਤੀਕਿਰਿਆਵਾਂ
ਸ਼੍ਰੀਲੰਕਾ ਦੇ ਖਿਲਾਫ਼ ਸਿਰਾਜ ਨੇ ਛੇ ਵਿਕੇਟ ਲਏ।
ਹਰ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਉੱਥੇ ਹੀ ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਰਾਮ ਐਕਸ ਉੱਤੇ ਲਿਖਿਆ, ''ਸਿਰਾਜ ਦੇ ਲਈ ਅੱਜ ਕੋਈ ਸਪੀਡ ਚਲਾਨ ਨਹੀਂ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਆਰਪੀਜੀ ਐਂਟਰਪ੍ਰਾਈਜ਼ੇਜ਼ ਦੇ ਚੇਅਰਮੈਨ ਹਰਸ਼ ਗੋਇਨਕਾ ਨੇ ਸਿਰਾਜ ਬਾਰੇ ਲਿਖਿਆ, ''0, 0, 0, 0, 0, 0, W, 0, W, W, 4, W, 0, 0, 0, W – ਕੀ ਗੇਂਦਬਾਜ਼ੀ ਹੈ! ਮਾਸਟਰ''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਮਨੋਜ ਤਿਵਾਰੀ ਨਾਮ ਦੇ ਇੱਕ ਯੂਜ਼ਰ ਲਿਖਦੇ ਹਨ, ''ਨਾ ਭਰੋਸਾ ਕਰਨ ਵਾਲੀ ਤੇਜ਼ ਗੇਂਦਬਾਜ਼ੀ!! ਮੁਹੰਮਦ ਸਿਰਾਜ ਨੇ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਪੰਜ ਵਿਕੇਟ ਲਏ ਹਨ।"
ਪਾਕਿਸਤਾਨੀ ਕ੍ਰਿਕਟ ਕੋਚ ਅਤੇ ਸਾਬਕਾ ਕ੍ਰਿਕਟ ਰਾਸ਼ਿਦ ਲਤੀਫ਼ ਨੇ ਲਿਖਿਆ- ਵਨਡੇ ਕ੍ਰਿਕਟ ਇਤਿਹਾਸ ਵਿੱਚ ਸਰਵਉੱਚ ਨਿਊ ਬੌਲ ਸਪੇਲ।
ਸਿਰਾਜ ਨੇ ਸਿਰਫ਼ 16 ਗੇਂਦਾਂ ਵਿੱਚ ਪੰਜ ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ। ਉੱਥੇ ਹੀ ਮੈਚ ਦੇ 12ਵੇਂ ਓਵਰ ਵਿੱਚ ਉਨ੍ਹਾਂ ਨੇ ਛੇਵਾਂ ਵਿਕੇਟ ਵੀ ਲੈ ਲਿਆ।
ਖਿਤਾਬ ਜਿੱਤਣਾ ਮਹੱਤਵਪੂਰਨ ਕਿਉਂ ਸੀ
ਭਾਰਤੀ ਕ੍ਰਿਕਟ ਟੀਮ ਲਈ ਏਸ਼ੀਆ ਕੱਪ 2023 ਦਾ ਖਿਤਾਬ ਜਿੱਤਣਾ ਮਹੱਤਵਪੂਰਨ ਸੀ ਕਿਉਂਕਿ ਸਿਰਫ਼ ਤਿੰਨ ਹਫ਼ਤੇ ਬਾਅਦ ਆਈਸੀਸੀ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ, ਜਿਸ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ।
ਰੋਹਿਤ ਸ਼ਰਮਾ ਅਤੇ ਕੰਪਨੀ 'ਤੇ 2011 ਨੂੰ ਦੁਹਰਾਉਣ ਦਾ ਦਬਾਅ ਸੀ, ਜਦੋਂ ਭਾਰਤ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਸੀ।
ਏਸ਼ੀਆ ਕੱਪ 'ਚ ਭਾਰਤ ਦਾ ਹੁਣ ਤੱਕ ਦਾ ਪ੍ਰਦਰਸ਼ਨ ਉਤਰਾਅ-ਚੜਾਅ ਨਾਲ ਭਰਿਆ ਰਿਹਾ ਹੈ।

ਤਸਵੀਰ ਸਰੋਤ, ANI
ਕੋਲੰਬੋ ਵਿੱਚ ਏਸ਼ੀਆ ਕੱਪ ਕਵਰ ਕਰ ਰਹੇ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਮੁਤਾਬਕ, ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਅਤੇ ਵਿਰਾਟ ਕੋਹਲੀ ਵਿਚਾਲੇ ਇੱਕ ਖਾਸ ਸਬੰਧ ਹੈ- ਸੈਂਕੜੇ ਵਾਲੀ ਪਾਰੀ ਖੇਡਣ ਦਾ।
ਪਿਛਲੇ ਹਫਤੇ ਪਾਕਿਸਤਾਨ ਦੇ ਖਿਲਾਫ ਵਿਰਾਟ ਨੇ ਇਸੇ ਮੈਦਾਨ 'ਤੇ ਲਗਾਤਾਰ ਆਪਣਾ ਚੌਥਾ ਸੈਂਕੜਾ ਲਗਾਇਆ ਸੀ ਅਤੇ ਉਹ ਵੀ ਖਰਾਬ ਮੌਸਮ ਅਤੇ ਗਿੱਲੀ ਪਿੱਚ 'ਤੇ।
ਪਰ ਸ਼੍ਰੀਲੰਕਾ ਖਿਲਾਫ ਅਗਲੇ ਹੀ ਮੈਚ ਨੇ ਵਿਰਾਟ ਕੋਹਲੀ ਲਈ ਇੱਕ ਪੁਰਾਣੀ ਪਰ ਜਾਣੀ-ਪਛਾਣੀ ਚੁਣੌਤੀ ਖੜ੍ਹੀ ਕਰ ਦਿੱਤੀ।
ਵਿਰਾਟ ਨੇ 12 ਗੇਂਦਾਂ ਵਿੱਚ ਸਿਰਫ਼ ਤਿੰਨ ਦੌੜਾਂ ਹੀ ਬਣਾਈਆਂ ਸਨ ਕਿ ਸ਼੍ਰੀਲੰਕਾ ਦੇ ਨੌਜਵਾਨ ਸਪਿਨਰ ਦੁਨਿਥ ਵੇਲਾਲਾਘੇ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ ਸੀ।













