ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023: ਜਾਣੋ ਕਦੋਂ, ਕਿੱਥੇ ਤੇ ਕਿਸ ਨਾਲ ਹੈ ਮੈਚ

ਆਈਸੀਸੀ

ਤਸਵੀਰ ਸਰੋਤ, Getty Images

ਇਸ ਸਾਲ ਅਕਤੂਬਰ-ਨਵੰਬਰ 'ਚ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਵਿਸ਼ਵ ਕੱਪ 5 ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।

ਮੇਜ਼ਬਾਨ ਭਾਰਤ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡੇਗਾ।

46 ਦਿਨ ਚੱਲਣ ਵਾਲੇ ਇਸ ਮੁਕਾਬਲੇ ਲਈ 10 ਸ਼ਹਿਰਾਂ ਦੇ ਸਟੇਡੀਅਮ ਚੁਣੇ ਗਏ ਹਨ।

ਇਸ ਵਿਸ਼ਵ ਕੱਪ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ। ਅੱਠ ਟੀਮਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ ਹਨ।

ਬਾਕੀ ਦੋ ਟੀਮਾਂ ਕਿਹੜੀਆਂ ਹੋਣਗੀਆਂ, ਇਸ ਲਈ ਕੁਆਲੀਫਾਇਰ ਚੱਲ ਰਿਹਾ ਹੈ। ਕੁਆਲੀਫਾਇੰਗ ਰਾਊਂਡ 9 ਜੁਲਾਈ ਨੂੰ ਪੂਰਾ ਹੋਵੇਗਾ, ਜਿਸ ਤੋਂ ਬਾਅਦ ਬਾਕੀ ਦੋ ਟੀਮਾਂ ਦਾ ਫੈਸਲਾ ਕੀਤਾ ਜਾਵੇਗਾ।

ਇਹ ਵਿਸ਼ਵ ਕੱਪ ਰਾਊਂਡ ਰੌਬਿਨ ਫਾਰਮੈਟ ਦੇ ਆਧਾਰ 'ਤੇ ਖੇਡਿਆ ਜਾਵੇਗਾ। ਇਹ ਸਾਰੀਆਂ ਟੀਮਾਂ ਇੱਕ ਦੂਜੇ ਨਾਲ ਮੈਚ ਖੇਡਣਗੀਆਂ।

ਫਿਰ ਚੋਟੀ ਦੀਆਂ ਚਾਰ ਟੀਮਾਂ ਨਾਕਆਊਟ ਅਤੇ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।

ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023

ਮੁੱਖ ਮੈਚਾਂ ਦਾ ਵੇਰਵਾ

13 ਅਕਤੂਬਰ - ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ - ਲਖਨਊ

15 ਅਕਤੂਬਰ - ਭਾਰਤ ਅਤੇ ਪਾਕਿਸਤਾਨ - ਅਹਿਮਦਾਬਾਦ

20 ਅਕਤੂਬਰ - ਪਾਕਿਸਤਾਨ ਅਤੇ ਆਸਟ੍ਰੇਲੀਆ - ਬੈਂਗਲੁਰੂ

21 ਅਕਤੂਬਰ - ਇੰਗਲੈਂਡ ਅਤੇ ਦੱਖਣੀ ਅਫਰੀਕਾ - ਮੁੰਬਈ

22 ਅਕਤੂਬਰ - ਭਾਰਤ ਅਤੇ ਨਿਊਜ਼ੀਲੈਂਡ - ਧਰਮਸ਼ਾਲਾ

29 ਅਕਤੂਬਰ - ਭਾਰਤ ਅਤੇ ਇੰਗਲੈਂਡ - ਲਖਨਊ

04 ਨਵੰਬਰ - ਆਸਟ੍ਰੇਲੀਆ ਅਤੇ ਇੰਗਲੈਂਡ - ਅਹਿਮਦਾਬਾਦ

12 ਨਵੰਬਰ - ਪਾਕਿਸਤਾਨ ਅਤੇ ਇੰਗਲੈਂਡ - ਕੋਲਕਾਤਾ

ਪਹਿਲਾ ਸੈਮੀਫਾਈਨਲ - 15 ਨਵੰਬਰ - ਮੁੰਬਈ

ਦੂਜਾ ਸੈਮੀਫਾਈਨਲ - 16 ਨਵੰਬਰ - ਕੋਲਕਾਤਾ

ਫਾਈਲ- 19 ਨਵੰਬਰ- ਅਹਿਮਦਾਬਾਦ

ਕਿੱਥੇ-ਕਿੱਥੇ ਹੋਣਗੇ ਮੈਚ

ਵਿਸ਼ਵ ਕੱਪ ਲਈ ਚੁਣੇ ਗਏ 10 ਸ਼ਹਿਰਾਂ ਵਿੱਚ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੈਂਗਲੁਰੂ, ਮੁੰਬਈ ਅਤੇ ਕੋਲਕਾਤਾ ਸ਼ਾਮਲ ਹਨ।

ਨਰਿੰਦਰ ਮੋਦੀ ਸਟੇਡੀਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਕੱਪ ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।

ਵਿਸਥਾਰ ਨਾਲ ਜਾਣੋ ਵਿਸ਼ਵ ਕੱਪ ਦੇ ਮੈਚ ਕਦੋਂ ਤੇ ਕਿੱਥੇ ਹੋਣਗੇ

05 ਅਕਤੂਬਰ - ਇੰਗਲੈਂਡ ਅਤੇ ਨਿਊਜ਼ੀਲੈਂਡ - ਅਹਿਮਦਾਬਾਦ

06 ਅਕਤੂਬਰ - ਪਾਕਿਸਤਾਨ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 1 - ਹੈਦਰਾਬਾਦ

07 ਅਕਤੂਬਰ - ਬੰਗਲਾਦੇਸ਼ ਅਤੇ ਅਫਗਾਨਿਸਤਾਨ - ਧਰਮਸ਼ਾਲਾ

07 ਅਕਤੂਬਰ - ਦੱਖਣੀ ਅਫਰੀਕਾ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 2 - ਦਿੱਲੀ

08 ਅਕਤੂਬਰ - ਭਾਰਤ ਅਤੇ ਆਸਟ੍ਰੇਲੀਆ - ਚੇਨਈ

09 ਅਕਤੂਬਰ - ਨਿਊਜ਼ੀਲੈਂਡ ਅਤੇ ਕੁਆਲੀਫਾਇੰਗ ਟੀਮ 1 - ਹੈਦਰਾਬਾਦ

10 ਅਕਤੂਬਰ - ਇੰਗਲੈਂਡ ਅਤੇ ਬੰਗਲਾਦੇਸ਼ - ਧਰਮਸ਼ਾਲਾ

11 ਅਕਤੂਬਰ - ਭਾਰਤ ਅਤੇ ਅਫ਼ਗਾਨਿਸਤਾਨ - ਦਿੱਲੀ

12 ਅਕਤੂਬਰ – ਪਾਕਿਸਤਾਨ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 2 – ਹੈਦਰਾਬਾਦ

13 ਅਕਤੂਬਰ - ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ - ਲਖਨਊ

14 ਅਕਤੂਬਰ - ਨਿਊਜ਼ੀਲੈਂਡ ਅਤੇ ਬੰਗਲਾਦੇਸ਼ - ਚੇਨਈ

14 ਅਕਤੂਬਰ - ਇੰਗਲੈਂਡ ਅਤੇ ਅਫਗਾਨਿਸਤਾਨ - ਦਿੱਲੀ

15 ਅਕਤੂਬਰ – ਭਾਰਤ ਅਤੇ ਪਾਕਿਸਤਾਨ, ਅਹਿਮਦਾਬਾਦ

16 ਅਕਤੂਬਰ – ਆਸਟ੍ਰੇਲੀਆ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 2 – ਲਖਨਊ

17 ਅਕਤੂਬਰ - ਦੱਖਣੀ ਅਫਰੀਕਾ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 1 - ਧਰਮਸ਼ਾਲਾ

18 ਅਕਤੂਬਰ - ਨਿਊਜ਼ੀਲੈਂਡ ਅਤੇ ਅਫਗਾਨਿਸਤਾਨ - ਚੇਨਈ

19 ਅਕਤੂਬਰ - ਭਾਰਤ ਅਤੇ ਬੰਗਲਾਦੇਸ਼ - ਪੁਣੇ

20 ਅਕਤੂਬਰ - ਪਾਕਿਸਤਾਨ ਅਤੇ ਆਸਟ੍ਰੇਲੀਆ - ਬੈਂਗਲੁਰੂ

21 ਅਕਤੂਬਰ - ਕੁਆਲੀਫਾਇੰਗ ਟੀਮ 1 ਅਤੇ ਕੁਆਲੀਫਾਇੰਗ ਟੀਮ 2 - ਲਖਨਊ

21 ਅਕਤੂਬਰ - ਇੰਗਲੈਂਡ ਅਤੇ ਦੱਖਣੀ ਅਫਰੀਕਾ - ਮੁੰਬਈ

22 ਅਕਤੂਬਰ - ਭਾਰਤ ਅਤੇ ਨਿਊਜ਼ੀਲੈਂਡ - ਧਰਮਸ਼ਾਲਾ

23 ਅਕਤੂਬਰ - ਪਾਕਿਸਤਾਨ ਅਤੇ ਅਫਗਾਨਿਸਤਾਨ - ਚੇਨਈ

24 ਅਕਤੂਬਰ - ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ - ਮੁੰਬਈ

25 ਅਕਤੂਬਰ – ਆਸਟ੍ਰੇਲੀਆ ਅਤੇ ਕੁਆਲੀਫਾਇੰਗ ਟੀਮ 1 – ਦਿੱਲੀ

26 ਅਕਤੂਬਰ – ਇੰਗਲੈਂਡ ਅਤੇ ਕੁਆਲੀਫਾਇੰਗ ਟੀਮ 2 – ਬੈਂਗਲੁਰੂ

27 ਅਕਤੂਬਰ - ਪਾਕਿਸਤਾਨ ਅਤੇ ਦੱਖਣੀ ਅਫਰੀਕਾ - ਚੇਨਈ

28 ਅਕਤੂਬਰ – ਬੰਗਲਾਦੇਸ਼ ਅਤੇ ਕੁਆਲੀਫਾਇੰਗ ਟੀਮ 1 – ਕੋਲਕਾਤਾ

29 ਅਕਤੂਬਰ - ਭਾਰਤ ਅਤੇ ਇੰਗਲੈਂਡ - ਲਖਨਊ

30 ਅਕਤੂਬਰ - ਅਫਗਾਨਿਸਤਾਨ ਅਤੇ ਕੁਆਲੀਫਾਇੰਗ ਟੀਮ 2 - ਪੁਣੇ

31 ਅਕਤੂਬਰ - ਪਾਕਿਸਤਾਨ ਅਤੇ ਬੰਗਲਾਦੇਸ਼ - ਕੋਲਕਾਤਾ

01 ਨਵੰਬਰ - ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ - ਪੁਣੇ

02 ਨਵੰਬਰ – ਭਾਰਤ ਅਤੇ ਕੁਆਲੀਫਾਇੰਗ ਟੀਮ 2 – ਮੁੰਬਈ

03 ਨਵੰਬਰ – ਅਫਗਾਨਿਸਤਾਨ ਅਤੇ ਕੁਆਲੀਫਾਇੰਗ ਟੀਮ 1 – ਲਖਨਊ

04 ਨਵੰਬਰ - ਨਿਊਜ਼ੀਲੈਂਡ ਅਤੇ ਪਾਕਿਸਤਾਨ - ਬੈਂਗਲੁਰੂ

04 ਨਵੰਬਰ - ਇੰਗਲੈਂਡ ਅਤੇ ਆਸਟ੍ਰੇਲੀਆ - ਅਹਿਮਦਾਬਾਦ

05 ਨਵੰਬਰ - ਭਾਰਤ ਅਤੇ ਦੱਖਣੀ ਅਫਰੀਕਾ - ਕੋਲਕਾਤਾ

06 ਨਵੰਬਰ - ਬੰਗਲਾਦੇਸ਼ ਅਤੇ ਕੁਆਲੀਫਾਇੰਗ ਟੀਮ 2 - ਦਿੱਲੀ

07 ਨਵੰਬਰ - ਆਸਟ੍ਰੇਲੀਆ ਅਤੇ ਅਫਗਾਨਿਸਤਾਨ - ਮੁੰਬਈ

08 ਨਵੰਬਰ – ਇੰਗਲੈਂਡ ਅਤੇ ਕੁਆਲੀਫਾਇੰਗ ਟੀਮ 1 – ਪੁਣੇ

09 ਨਵੰਬਰ - ਨਿਊਜ਼ੀਲੈਂਡ ਅਤੇ ਕੁਆਲੀਫਾਇੰਗ ਟੀਮ 2 - ਬੈਂਗਲੁਰੂ

10 ਨਵੰਬਰ - ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ - ਅਹਿਮਦਾਬਾਦ

11 ਨਵੰਬਰ – ਭਾਰਤ ਅਤੇ ਕੁਆਲੀਫਾਇੰਗ ਟੀਮ 1 – ਬੈਂਗਲੁਰੂ

12 ਨਵੰਬਰ - ਆਸਟ੍ਰੇਲੀਆ ਅਤੇ ਬੰਗਲਾਦੇਸ਼ - ਪੁਣੇ

12 ਨਵੰਬਰ - ਇੰਗਲੈਂਡ ਅਤੇ ਪਾਕਿਸਤਾਨ - ਕੋਲਕਾਤਾ

14 ਨਵੰਬਰ - ਪਹਿਲਾ ਸੈਮੀਫਾਈਨਲ (ਟੀਮ 1 ਅਤੇ ਟੀਮ 4) - ਮੁੰਬਈ

16 ਨਵੰਬਰ - ਦੂਜਾ ਸੈਮੀਫਾਈਨਲ (ਟੀਮ 3 ਅਤੇ ਟੀਮ 2) - ਕੋਲਕਾਤਾ

19 ਨਵੰਬਰ - ਫਾਈਨਲ - ਅਹਿਮਦਾਬਾਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)