ਜਦੋਂ ਤਾਪਮਾਨ 41 ਡਿਗਰੀ ਤੱਕ ਪਹੁੰਚ ਜਾਵੇ ਤਾਂ ਸਰੀਰ ਵਿੱਚ ਹੁੰਦੀਆਂ ਇਨ੍ਹਾਂ ਤਬਦੀਲੀਆਂ ਬਾਰੇ ਧਿਆਨ ਦੇਣਾ ਜ਼ਰੂਰੀ ਹੈ

ਗਰਮੀ

ਤਸਵੀਰ ਸਰੋਤ, Getty Images

ਜੇ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਵੱਧ ਜਾਵੇ ਤਾਂ ਸਰੀਰ 'ਤੇ ਇਸ ਦਾ ਕੀ ਅਸਰ ਹੁੰਦਾ ਹੈ?

ਪੂਰੇ ਦੇਸ਼ 'ਚ ਕਹਿਰ ਦੀ ਗਰਮੀ ਪੈ ਰਹੀ ਹੈ।

ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ।

ਮੌਸਮ ਬਹੁਤ ਹੀ ਅਣਕਿਆਸਿਆ ਚੱਲ ਰਿਹਾ ਹੈ, ਜੇ ਇੱਕ ਪਾਸੇ ਸੁੱਕੀ ਧੁੱਪ ਹੈ ਤਾਂ ਦੂਜੇ ਪਾਸੇ ਗੜੇ ਅਤੇ ਮੀਂਹ ਹੈ।

ਅਜਿਹੇ ਵਾਤਾਵਰਣ ਵਿੱਚ ਹਰ ਸਾਲ ਸੈਂਕੜੇ ਲੋਕ ਆਪਣੀ ਜਾਨ ਗੁਆ ਲੈਂਦੇ ਹਨ।

ਗਰਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਧ ਤਾਪਮਾਨ ਵਿੱਚ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਗਰਮੀ ਦਾ ਅਸਰ ਹਰ ਇੱਕ ’ਤੇ ਪੈਂਦਾ ਹੈ। ਛੋਟੇ ਬੱਚੇ, ਬਜ਼ੁਰਗ ਅਤੇ ਗਰਭਵਤੀ ਔਰਤਾਂ ਵੱਧ ਤਾਪਮਾਨ ਨਾਲ ਵਧੇਰੇ ਪ੍ਰਭਾਵਿਤ ਹੁੰਦੇ ਹਨ।

ਕੁਝ ਮਾਹਰਾਂ ਮੁਤਾਬਕ ਗਲੋਬਲ ਵਾਰਮਿੰਗ ਕਾਰਨ ਗਰਮੀਆਂ ਹੁਣ ਵਧੇਰੇ ਗਰਮ ਯਾਨੀ ਵੱਧ ਤਾਪਮਾਨ ਵਾਲੀਆਂ ਹੋਇਆ ਕਰਨਗੀਆਂ ਅਤੇ ਇਹ ਸੁਰਤੇਹਾਲ ਬਦਲਣ ਦੇ ਹਾਲੇ ਤਾਂ ਕੋਈ ਆਸਾਰ ਨਜ਼ਰ ਨਹੀਂ ਆਉਂਦੇ।

ਇਸ ਰਿਪੋਰਟ ਵਿੱਚ ਸਮਝਦੇ ਹਾਂ ਕਿ ਅਜਿਹੀ ਸੁੱਕੀ ਗਰਮੀ ਵਿੱਚ ਸਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਗਰਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਮੀ ਵਿੱਚ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ

ਮਨੁੱਖੀ ਸਰੀਰ ਤੇਜ਼ ਧੁੱਪ 'ਤੇ ਕਿਵੇਂ ਪ੍ਰਤੀਕਿਰਿਆ ਕਰਦਾ ਹੈ?

ਜਦੋਂ ਬਾਹਰ ਦਾ ਤਾਪਮਾਨ ਵਧਣ ਲੱਗਦਾ ਹੈ ਤਾਂ ਮਨੁੱਖੀ ਸਰੀਰ ਅੰਦਰਲੀ ਗਰਮੀ ਨੂੰ ਬਾਹਰ ਕੱਢਣ ਲੱਗ ਪੈਂਦਾ ਹੈ।

ਇਸ ਪ੍ਰਕਿਰਿਆ ਦੌਰਾਨ ਤੁਹਾਡੀ ਚਮੜੀ ਵੱਲ ਖੂਨ ਦਾ ਪ੍ਰਵਾਹ ਵਧਦਾ ਹੈ। ਫਿਰ ਸਰੀਰ ਦਾ ਤਾਪਮਾਨ ਪਸੀਨੇ ਦੇ ਰੂਪ ਵਿੱਚ ਬਾਹਰ ਆ ਜਾਂਦਾ ਹੈ।

ਜਿਵੇਂ ਹੀ ਇਹ ਪਸੀਨਾ ਨਿਕਲਦਾ ਹੈ, ਸਰੀਰ ਠੰਢਾ ਹੋ ਜਾਂਦਾ ਹੈ।

ਪਰ ਠੰਢੀ ਹਵਾ ਵਿੱਚ ਬੈਠਣ ਸਮੇਂ ਸਰੀਰ ਦਾ ਤਾਪਮਾਨ ਬਾਹਰਲੇ ਤਾਪਮਾਨ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਵੀ ਸਰੀਰ ਆਪਣੀ ਅੰਦਰੂਨੀ ਗਰਮੀ ਘਟਾ ਲੈਂਦਾ ਹੈ।

ਇਸ ਨੂੰ ‘ਡ੍ਰਾਈ ਹੀਟ ਲਾਸ’ ਯਾਨੀ ਸੁੱਕੀ ਗਰਮਾਇਸ਼ ਦਾ ਘਟਣਾ ਕਿਹਾ ਜਾਂਦਾ ਹੈ।

ਪਰ ਜਦੋਂ ਬਾਹਰ ਦਾ ਤਾਪਮਾਨ ਉੱਚਾ ਹੁੰਦਾ ਹੈ ਅਤੇ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ ਅਜਿਹੇ ਵਿੱਚ 'ਸੁੱਕੀ ਗਰਮੀ ਦੇ ਘਟਣ' ਦਾ ਸਿਧਾਂਤ ਲਾਗੂ ਨਹੀਂ ਹੁੰਦਾ।

ਅਜਿਹੀ ਸਥਿਤੀ ਵਿੱਚ ਸਰੀਰ ਆਪਣੇ ਆਪ ਨੂੰ ਠੰਢਾ ਕਰਨ ਲਈ ਪੂਰੀ ਤਰ੍ਹਾਂ ਪਸੀਨੇ 'ਤੇ ਨਿਰਭਰ ਕਰਦਾ ਹੈ।

ਮਨੁੱਖੀ ਸਰੀਰ ਦਾ ਸਾਧਾਰਨ ਤਾਪਮਾਨ 37-38 ਸੈਂਟੀਗਰੇਡ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਜਿਵੇਂ ਹੀ ਤਾਪਮਾਨ 39-40 ਸੈਂਟੀਗਰੇਡ ਤੱਕ ਪਹੁੰਚਦਾ ਹੈ, ਮਨੁੱਖੀ ਦਿਮਾਗ ਮਾਸਪੇਸ਼ੀਆਂ ਨੂੰ ਕੰਮ ਕਰਨਾ ਬੰਦ ਕਰਨ ਜਾਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਣ ਦਾ ਸੰਦੇਸ਼ ਭੇਜਦਾ ਹੈ ਅਤੇ ਫ਼ੌਰਨ ਥਕਾਵਟ ਵਧ ਜਾਂਦੀ ਹੈ।

ਤਾਪਮਾਨ

ਤਸਵੀਰ ਸਰੋਤ, Getty Images

ਅੰਗਾਂ ਦਾ ਕੰਮ ਕਰਨਾ ਬੰਦਾ ਕਰਨਾ

ਜਦੋਂ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ ਉਸ ਸਮੇਂ ਮਨੁੱਖੀ ਸਰੀਰ ਵਿੱਚ ਮਹੱਤਵਪੂਰਨ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਤਾਪਮਾਨ ਸਰੀਰ ਵਿਚਲੀਆਂ ਰਸਾਇਣਕ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। ਤਾਪਮਾਨ ਜ਼ਿਆਦਾ ਹੋਣ 'ਤੇ ਅੰਦਰੂਨੀ ਸੈੱਲ ਖ਼ਰਾਬ ਹੋਣ ਲੱਗਦੇ ਹਨ। ਇਸ ਦਾ ਸਭ ਤੋਂ ਵੱਡਾ ਖ਼ਤਰਾ ਆਰਗਨ ਫੇਲੀਅਰ ਯਾਨੀ ਸਰੀਰਕ ਅੰਗਾਂ ਦਾ ਕੰਮ ਕਰਨਾ ਬੰਦ ਕਰਨਾ ਹੁੰਦਾ ਹੈ।

ਚਮੜੀ ਤੱਕ ਖੂਨ ਦੀ ਸਪਲਾਈ ਸਹਿਜ ਨਹੀਂ ਰਹਿੰਦੀ, ਪਸੀਨਾ ਆਉਣਾ ਵੀ ਬੰਦ ਹੋ ਜਾਂਦਾ ਹੈ ਅਤੇ ਅੰਗ ਸੁੰਨ ਹੋ ਜਾਂਦੇ ਹਨ।

ਤਾਪਮਾਨ 40 ਡਿਗਰੀ ਤੋਂ ਵੱਧ ਜਾਣ ਤੋਂ ਬਾਅਦ ਸਨਬਰਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸਨਬਰਨ ਅਜਿਹੀ ਸਥਿਤੀ ਵਿੱਚ ਜਿਸ ਵਿੱਚ ਚਮੜੀ ਦੀ ਉੱਪਰਲੀ ਪਰਤ ਝੁਲਸ ਜਾਂਦੀ ਹੈ।

ਹੀਟਸਟ੍ਰੋਕ ਯਾਨੀ ਜੇਕਰ ਗਰਮੀ ਕਾਰਨ ਕਿਸੇ ਕਿਸਮ ਦਾ ਦੌਰਾ ਪਵੇ ਤਾਂ ਪੀੜਤ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਸਟ੍ਰੋਕ ਦੀ ਹਾਲਤ ਵਿੱਚ ਡਾਕਟਰੀ ਸਹਾਇਤਾ ਵਿੱਚ ਦੇਰੀ ਜਾਨ ਨੂੰ ਖ਼ਤਰਾ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ-
ਗਰਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਮੀ ਵਿੱਚ ਪਾਣੀ ਵੱਧ ਪੀਣਾ ਚਾਹੀਦਾ ਹੈ

ਗਰਮੀਆਂ ਵਿੱਚ ਆਪਣੀ ਰੱਖਿਆ ਕਿਵੇਂ ਕਰੀਏ?

  • ਗਰਮੀ ਜ਼ਿਆਦਾ ਹੋਣ 'ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਪਾਣੀ ਪੀਣਾ ਚਾਹੀਦਾ ਹੈ।
  • ਗਰਮੀਆਂ ਸਖ਼ਤ ਕਸਰਤ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
  • ਹਲਕੇ ਰੰਗਾਂ ਦੇ ਅਤੇ ਢਿੱਲੇ ਕੱਪੜੇ ਪਹਿਨਣੇ ਚਾਹੀਦੇ ਹਨ
  • ਜਦੋਂ ਤਾਪਮਾਨ ਜ਼ਿਆਦਾ ਹੋਵੇ ਤਾਂ ਕਿਸੇ ਠੰਢੀ ਥਾਂ ਛਾਂ ਵਿੱਚ ਬੈਠਣਾ ਚਾਹੀਦਾ ਹੈ।

ਸਰੀਰ 'ਤੇ ਗਰਮੀ ਦੇ ਪ੍ਰਭਾਵ ਦਾ ਅਧਿਐਨ ਕਰਨ ਵਾਲੇ ਪ੍ਰੋਫੈਸਰ ਵਰਜੀਨੀਆ ਮੁਰੇ ਕਹਿੰਦੇ ਹਨ, ''ਦਿਨ ਅਤੇ ਰਾਤ ਦੇ ਵਿਚਕਾਰ ਦਾ ਤਾਪਮਾਨ ਸਰੀਰ ਨੂੰ ਠੰਢਾ ਹੋਣ ਦਾ ਮੌਕਾ ਨਹੀਂ ਦਿੰਦਾ।”

“ਇਸ ਸਥਿਤੀ ਵਿੱਚ ਇੱਕ ਠੰਢਾ ਸਥਾਨ ਲੱਭਿਆ ਜਾਣਾ ਚਾਹੀਦਾ ਹੈ। ਇਹ ਇੱਕ ਏਅਰਕੰਡੀਸ਼ਨਡ ਕਮਰਾ ਵੀ ਹੋ ਸਕਦਾ ਹੈ।"

ਚਮੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧੁੱਪ ਵਿੱਚ ਚਮੜੀ ਝੁਲਸਣ ਦਾ ਡਰ ਰਹਿੰਦਾ ਹੈ

ਸਨਬਰਨ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?

  • ਸਨਬਰਨ ਹੋਣ ਦੀ ਹਾਲਤ ਵਿੱਚ ਫੌਰਨ ਨਜ਼ਦੀਕੀ ਹਸਪਤਾਲ ਜਾਣਾ ਚਾਹੀਦਾ ਹੈ।
  • ਵਿਅਕਤੀ ਦੇ ਮੱਥੇ ਅਤੇ ਕੱਛਾਂ 'ਤੇ ਬਰਫ਼ ਨਾਲ ਠੰਢਾ ਕੀਤਾ ਕੱਪੜਾ ਰੱਖਣਾ ਚਾਹੀਦਾ ਹੈ। ਜਿਸ ਜਗ੍ਹਾਂ ਤੋਂ ਚਮੜੀ ਝੁਲਸੀ ਹੋਵੇ ਉੱਥੇ ਠੰਢਾ ਪਾਣੀ ਪਾਉਣਾ ਚਾਹੀਦਾ ਹੈ।
  • ਬਰਫ਼ ਦਾ ਪੈਕ ਲਗਾਉਣ ਨਾਲ ਸਰੀਰ ਦੇ ਜ਼ਰੂਰੀ ਅੰਗਾਂ ਨੂੰ ਠੰਢਕ ਮਿਲਦੀ ਹੈ।
  • ਪਰ ਅਸਲ ਵਿੱਚ ਗਰਮੀ ਦਾ ਅਸਰ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਕੋਈ ਵਿਅਕਤੀ ਕਿੰਨਾ ਸਮਾਂ ਸੂਰਜ ਜਾਂ ਉੱਚ ਤਾਪਮਾਨ ਵਿੱਚ ਰਿਹਾ ਹੈ।
  • ਜੇ ਵਧੇਰੇ ਗਰਮੀ ਵਿੱਚ ਰਿਹਾ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਪਸੀਨਾ ਆਉਣਾ ਬਹੁਤ ਜ਼ਰੂਰੀ ਹੈ।
  • ਲਾਫ਼ਬਰੋ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਰਜ ਹੈਵਿਨਿਟ ਕਹਿੰਦੇ ਹਨ ਕਿ ਹਵਾ ਦਾ ਤਾਪਮਾਨ ਸਾਡੇ ਸਰੀਰ ਦੀ ਪਸੀਨਾ ਵਹਾਉਣ ਦੀ ਸਮਰੱਥਾ ਨੂੰ ਨਿਰਧਾਰਤ ਕਰਦਾ ਹੈ।
  • ਜੇਕਰ ਆਇਰਨ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਸਾਡੇ ਸਰੀਰ ਦੀ ਪਸੀਨਾ ਵਹਾਉਣ ਦੀ ਸਮਰੱਥਾ ਘੱਟ ਜਾਂਦੀ ਹੈ।
  • ਆਇਰਨ ਦੀ ਮਾਤਰਾ ਘੱਟ ਹੋਣ 'ਤੇ ਸਰੀਰ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਤਾਪਮਾਨ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਵਧ ਜਾਂਦੀ ਹੈ।
ਤਾਪਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁੱਕੀ ਗਰਮੀ ਵਿੱਚ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ

ਸੂਰਜ ਹੋਰ ਜੀਵਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਉੱਚ ਤਾਪਮਾਨ ਅਤੇ ਸੂਰਜ ਦੀ ਰੌਸ਼ਨੀ ਨਾ ਸਿਰਫ਼ ਮਨੁੱਖਾਂ ਲਈ ਸਗੋਂ ਧਰਤੀ 'ਤੇ ਬਹੁਤ ਸਾਰੀਆਂ ਜੀਵਿਤ ਚੀਜ਼ਾਂ ਲਈ ਵੀ ਜਾਨਲੇਵਾ ਹਾਲਾਤ ਪੈਦਾ ਕਰ ਰਹੀ ਹੈ।

ਪਿਛਲੇ ਸਾਲ ਨਵੰਬਰ ਵਿੱਚ ਦੋ ਦਿਨਾਂ ਦੀ ਗਰਮੀ ਦੀ ਲਹਿਰ ਨੇ ਆਸਟਰੇਲੀਆ ਦੀਆਂ ਇੱਕ ਤਿਹਾਈ ਚਮਚੜਿੱਕਾਂ ਮਾਰ ਦਿੱਤੀਆਂ ਸਨ।

ਆਸਟ੍ਰੇਲੀਅਨ ਸਰਕਾਰ ਮੁਤਾਬਕ ਦੇਸ਼ 'ਚ ਦੋ ਦਿਨਾਂ 'ਚ ਕਰੀਬ 30 ਹਜ਼ਾਰ ਚਾਮਚੜਿੱਕਾਂ ਦੀ ਮੌਤ ਹੋਈ ਸੀ।

ਵਧਦਾ ਤਾਪਮਾਨ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੀਆਂ ਜੀਵਿਤ ਚੀਜ਼ਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਜੀਵਤ ਵਸਤੂਆਂ ਤੋਂ ਇਲਾਵਾ, ਖੇਤੀਬਾੜੀ, ਤਾਜ਼ੇ ਪਾਣੀ, ਕੰਮ ਕਰਨ ਵਾਲੀਆਂ ਖੁੱਲ੍ਹੀਆਂ ਥਾਵਾਂ ਤੇ ਜੰਗਲ ਵੀ ਪ੍ਰਭਾਵਿਤ ਹੁੰਦੇ ਹਨ।

2003 ਵਿੱਚ, ਯੂਰਪ ਵਿੱਚ ਸਭ ਤੋਂ ਭਿਆਨਕ ਗਰਮੀ ਦੀ ਲਹਿਰ ਨੇ 70,000 ਲੋਕਾਂ ਦੀ ਜਾਨ ਲੈ ਲਈ ਸੀ। ਇਹ ਯੂਰਪੀ ਇਤਿਹਾਸ ਦੀ ਸਭ ਤੋਂ ਘਾਤਕ ਹੀਟਵੇਵ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)