ਪਾਕਿਤਸਾਨ ਦੀ ਫ਼ਾਈਨਲ ਵਿੱਚ ਹਾਰ ਤੋਂ ਬਾਅਦ ਸ਼ੋਏਬ ਅਖਤਰ ਤੇ ਮੁਹੰਮਦ ਸ਼ਮੀ ਟਵਿੱਟਰ ’ਤੇ ਹੋਏ ਆਹਣੋ-ਸਾਹਮਣੇ

ਟੀ 20

ਤਸਵੀਰ ਸਰੋਤ, Getty Images

ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਵਿੱਚ ਜਿੱਤ ਹਾਸਿਲ ਕੀਤੀ।

ਪਾਕਿਸਤਾਨ ਨੇ ਮੈਲਬਰਨ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ ਜਿੱਤ ਦੇ ਲਈ 138 ਦੌੜਾਂ ਦਾ ਟੀਚਾ ਦਿੱਤੀ ਸੀ।

ਚੁਣੌਤੀ ਵੱਡੀ ਨਹੀਂ ਸੀ ਤੇ ਇੰਗਲੈਂਡ ਨੇ 19ਵੇਂ ਓਵਰ ਦੀ ਆਖ਼ਰੀ ਗੇਂਦ ’ਤੇ ਟੀਚਾ ਹਾਸਲ ਕਰ ਲਿਆ।

ਇਸ ਹਾਰ ਨੇ ਪਾਕਿਸਤਾਨ ਨੂੰ ਝਟਕਾ ਦਿੱਤਾ ਤੇ ਨਾਲ ਹੀ ਇਸ ਨੂੰ ਲੈ ਕੇ ਪ੍ਰਤੀਕਿਰਿਆਵਾਂ ਦਾ ਵੀ ਹੜ੍ਹ ਆ ਗਿਆ ਹੈ।

ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਵੀ ਆਪਣੀ ਨਾ-ਖ਼ੁਸ਼ੀ ਜ਼ਾਹਿਰ ਕਰਨ ਤੋਂ ਝਿਜਕੇ ਨਹੀਂ।

ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਸ਼ੋਏਬ ਅਖ਼ਤਰ ਨੇ ਟੁੱਟੇ ਦਿਲ ਦਾ ਇਮੋਜੀ ਟਵੀਟ ਕੀਤਾ ਤਾਂ ਉਸ ਉੱਤੇ ਮੁਹੰਮਦ ਸ਼ਮੀ ਦੇ ਜਵਾਬ ਦੀ ਚਰਚਾ ਟਵਿੱਟਰ 'ਤੇ ਛਿੜੀ।

ਟੀ 20

ਤਸਵੀਰ ਸਰੋਤ, TWITTER@SHOAIB100MPH

ਤਸਵੀਰ ਕੈਪਸ਼ਨ, ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ

ਸ਼ੋਏਬ ਨੇ ਜ਼ਾਹਰ ਕੀਤੀ ਨਿਰਾਸ਼ਾ

ਸ਼ੋਏਬ ਅਖ਼ਤਰ ਵਲੋਂ ਜਦੋਂ ਸੈਮੀਫ਼ਾਈਨਲ ਵਿੱਚ ਭਾਰਤ ਇੰਗਲੈਂਡ ਹੱਥੋਂ ਹਾਰਿਆਂ ਉਸ ਸਮੇਂ ਵੀ ਇੱਕ ਟੀਵੀ ਸ਼ੋਅ ਦੌਰਾਨ ਭਾਰਤੀ ਟੀਮ ਵਲੋਂ ਚੰਗਾ ਪ੍ਰਦਰਸ਼ਨ ਨਾ ਕੀਤੇ ਜਾਣ ਦੀ ਗੱਲ ਆਖੀ ਤੇ ਕਈ ਨਸੀਹਤਾਂ ਵੀ ਦਿੱਤੀਆਂ ਸਨ।

ਹੁਣ ਪਾਕਿਸਤਾਨ ਦੀ ਹਾਰ 'ਤੇ ਸ਼ੋਏਬ ਅਖ਼ਤਰ ਵਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਟੁੱਟੇ ਦਿਲ ਦਾ ਇਮੋਜੀ ਸਾਂਝਾ ਕੀਤਾ ਗਿਆ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

ਸਾਬਕਾ ਕ੍ਰਿਕਟ ਖਿਡਾਰੀ ਦੇ ਇਸ ਟਵੀਟ ’ਤੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਵਲੋਂ ਲਗਾਤਾਰ ਪ੍ਰਤੀਕਰਮ ਕੀਤਾ ਜਾ ਰਿਹਾ ਹੈ।

ਭਾਰਤੀ ਕ੍ਰਿਕਟ ਖਿਡਾਰੀ ਮੁਹੰਮਦ ਸ਼ਮੀ ਨੇ ਇਸ ਦੇ ਜਵਾਬ ਵਿੱਚ ਕਿਹਾ, 'ਸਾਰੀ ਬ੍ਰਦਰ। ਇਸ ਨੂੰ ਕਰਮਾ ਕਹਿੰਦੇ ਹਨ।'

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਸ਼ਮੀ ਦੇ ਟਵੀਟ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਤੋਂ ਲਗਾਤਾਰ ਟਵੀਟ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਆਪੋ-ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾ ਰਹੇ ਹਨ।

ਨਗੇਂਦਰ ਤਿਵਾੜੀ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ। ਜਦੋਂ ਤੁਹਾਨੂੰ ਅਹਿਸਾਸ ਹੁੰਦਾ ਹੈ ਇਹ ਸਾਲ 1992 ਨਹੀਂ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 3

ਟੀ-20 ਵਿਸ਼ਵ ਕੱਪ ਦੌਰਾਨ ਸਾਬਕਾ ਕ੍ਰਿਕਟਰ ਰਹੇ ਆਹਮੋ-ਸਾਹਮਣੇ

ਦਰਅਸਲ ਇਸ ਪੂਰੇ ਟੀ-20 ਵਰਲਡ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਤੇ ਪ੍ਰਸ਼ੰਸਕ ਕਈ ਮੌਕਿਆਂ ’ਤੇ ਆਹਮੋ ਸਾਹਮਣੇ ਹੋਏ।

ਜਦੋਂ ਭਾਰਤ ਨੇ ਗਰੁੱਪ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ ਤਾਂ ਅੰਪਾਇਰਾਂ ਦੀ ਭੂਮਿਕਾ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਸਵਾਲ ਖੜੇ ਕੀਤੇ>

ਉਸ ਸਮੇਂ ਕ੍ਰਿਕਟ ਪ੍ਰੇਮੀਆਂ ਨੇ ਬੀਸੀਸੀਆਈ ਦੇ ਉੱਚੇ ਕੱਦ ਨੂੰ ਇਸ ਦਾ ਜ਼ਿੰਮੇਵਾਰ ਦੱਸਿਆ।

ਇਸਤੋਂ ਬਾਅਦ ਜਦੋਂ ਭਾਰਤ ਦੀ ਟੀਮ ਗਰੁੱਪ ਮੈਚ ਵਿੱਚ ਦੱਖਣੀ ਅਫ਼ਰੀਕਾ ਤੋਂ ਹਾਰ ਗਈ ਤਾਂ ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾ ਨੇ ਭਾਰਤੀ ਟੀਮ ’ਤੇ ਇਲਜ਼ਾਮ ਲਗਾਇਆ ਕਿ ਉਹ ਜਾਣ-ਬੁੱਝ ਕੇ ਹਾਰੀ ਹੈ ਤਾਂ ਜੋ ਸਮੀਕਰਣ ਪਾਕਿਸਤਾਨ ਦੇ ਖ਼ਿਲਾਫ਼ ਹੋ ਜਾਣ।

ਟੀ 20

ਤਸਵੀਰ ਸਰੋਤ, MARK KOLBE

ਤਸਵੀਰ ਕੈਪਸ਼ਨ, ਵਿਰਾਟ ਕੋਹਲੀ

ਇੰਨਾਂ ਹੀ ਨਹੀਂ ਪਾਕਿਸਤਾਨੀ ਪ੍ਰਸ਼ੰਸਕ ਹਮੇਸ਼ਾਂ ਹੀ ਵਿਰਾਟ ਕੋਹਲੀ ਦਾ ਸਮਰਥਨ ਕਰਦੇ ਨਜ਼ਰ ਆਏ, ਪਰ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਮੈਚ ਵਿੱਚ ਇੱਕ ਕੈਚ ਛੱਡਣਾ ਉਨ੍ਹਾਂ ਨੂੰ ਮਹਿੰਗਾ ਪਿਆ।

ਪਾਕਿਸਤਾਨ ਕ੍ਰਿਕੇਟ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬੈਸਟ ਐਕਟਰ ਤੱਕ ਕਹਿ ਦਿੱਤਾ।

ਹਾਲਾਂਕਿ ਇਸ ਤੋਂ ਬਾਅਦ ਭਾਰਤ-ਬੰਗਲਾ ਦੇ ਸ਼ਦੇ ਮੈਚ ਵਿੱਚ ਜਦੋਂ ਮੀਂਹ ਪੈਣ ਨਾਲ ਰੁਕਾਵਟ ਪਈ ਤਾਂ ਪਾਕਿਸਤਾਨ ਕ੍ਰਿਕਟ ਪ੍ਰੇਮੀਆਂ ਨੇ ਸੋਸ਼ਲ ਮੀਡੀਆ ’ਤੇ ਦੁਆ ਕੀਤੀ ਕਿ ਮੈਚ ਰੱਦ ਹੋਵੇ। ਕਿਉਂਕਿ ਉਸ ਸਮੇਂ ਬੰਗਲਾਦੇਸ ਭਾਰਤ ਤੋਂ ਅੱਗੇ ਸੀ ਤੇ ਜੇ ਮੈਚ ਰੁਕ ਜਾਂਦਾ ਤਾਂ ਬੰਗਲਾਦੇਸ਼ ਦੀ ਟੀਮ ਜਿੱਤ ਜਾਂਦੀ ।

BBC

ਭਾਰਤ-ਪਾਕ ਖਿਡਾਰੀ ਸੋਸ਼ਲ ਮੀਡੀਆ ’ਤੇ ਆਹਮੋ ਸਾਹਮਣੇ ਹੋਏ

  • ਸ਼ੋਏਬ ਅਖ਼ਤਰ ਵਲੋਂ ਟੁੱਟੇ ਦਿਲ ਦਾ ਇਜ਼ਹਾਰ ਕਰਦਾ ਇਮੋਜ਼ੀ ਟਵਿੱਟਰ ’ਤੇ ਸਾਂਝਾ ਕੀਤਾ ਗਿਆ
  • ਮੁਹੰਮਦ ਸ਼ਮੀ ਨੇ ਇਸਨੂੰ ਕਰਮਾਂ ਦਾ ਫ਼ਲ ਦੱਸਿਆ।
  • ਹਰਭਜਨ ਸਿੰਘ ਨੇ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਦੀ ਕੀਤੀ ਤਾਰੀਫ਼
  • ਸਚਿਨ ਤੇਂਦੁਲਕਰ ਨੇ ਕਿਹਾ ਜੇ ਅਫ਼ਰੀਦੀ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ
  • ਟੀ-20 ਵਿਸ਼ਵ ਕੱਪ ਫ਼ਾਈਨਲ ਵਿੱਚ ਪਾਕਿਸਤਾਨ ਇੰਗਲੈਂਡ ਹੱਥੋਂ ਹਾਰਿਆ
  • ਇਸ ਤੋਂ ਪਹਿਲਾਂ ਇੰਗਲੈਂਡ ਨੇ ਭਾਰਤ ਨੂੰ ਸੈਮੀਫ਼ਾਈਨਲ ਵਿੱਚ 10 ਵਿਕਟਾਂ ਨਾਲ ਮਾਤ ਦਿੱਤੀ ਸੀ
BBC

ਪਰ ਅਜਿਹਾ ਨਹੀਂ ਹੋਇਆ ਤੇ ਭਾਰਤ ਪੰਜ ਦੌੜਾਂ ਨਾਲ ਮੈਚ ਜਿੱਤ ਗਿਆ। ਬਾਅਦ ਵਿੱਚ ਸਮੀਕਰਣ ਅਜਿਹੇ ਬਦਲੇ ਕਿ ਪਾਕਿਸਤਾਨ ਦੀ ਟੀਮ ਸੈਮੀ ਫ਼ਾਈਨਲ ਵਿੱਚ ਪਹੁੰਚ ਗਈ, ਕਿਉਂਕਿ ਦੱਖਣੀ ਅਫ਼ਰੀਕਾ ਦੀ ਟੀਮ ਨੀਦਰਲੈਂਡ ਤੋਂ ਹਾਰ ਗਈ।

ਜਦੋਂ ਭਾਰਤ ਦੱਖਣੀ ਅਫ਼ਰੀਕਾ ਹੱਥੋਂ ਹਾਰਿਆ ਉਸ ਸਮੇਂ ਵੀ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ’ਤੇ 'ਥੈਂਕਿਊ ਦੱਖਣੀ ਅਫ਼ਰੀਕਾ' ਟ੍ਰੈਂਡ ਕਰਨ ਲੱਗਿਆ।

ਦੋਵੇਂ ਦੇਸਾਂ ਦੇ ਕ੍ਰਿਕਟ ਪ੍ਰੇਮੀ ਪੂਰੇ ਟੂਰਨਾਮੈਂਟ ਦੌਰਾਨ ਇੱਕ-ਦੂਜੇ ਨੂੰ ਘੇਰਦੇ ਰਹੇ ਤੇ ਇਸ ਵਿੱਚ ਸਾਬਕਾ ਕ੍ਰਿਕਟਰ ਖਿਡਾਰੀਆਂ ਨੇ ਖ਼ੂਬ ਯੋਗਦਾਨ ਪਾਇਆ।

ਭਾਰਤ ਦੇ ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਨੇ ਆਪਣੇ ਟਵੀਟ 'ਚ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਸਿਖਾਇਆ, ਤਾਂ ਐਤਵਾਰ ਦੀ ਗੱਲ ਕਰਕੇ ਕਾਫੀ ਟ੍ਰੋਲ ਵੀ ਹੋਏ।

ਇਸ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇੱਕ ਟਵੀਟ ਵੀ ਕਾਫੀ ਵਿਵਾਦਿਤ ਰਿਹਾ।

ਇਰਫ਼ਾਨ ਪਠਾਨ ਵੀ ਵਿਵਾਦਾਂ 'ਚ ਘਿਰ ਗਏ ਹਨ

ਜਦੋਂ ਭਾਰਤ ਦੀ ਟੀਮ ਸੈਮੀਫਾਈਨਲ 'ਚ ਇੰਗਲੈਂਡ ਤੋਂ ਹਾਰ ਗਈ ਤਾਂ ਉਸ ਨੇ ਟਵੀਟ ਕੀਤਾ- ਤਾਂ ਇਸ ਐਤਵਾਰ 152/0 ਦਾ ਮੁਕਾਬਲਾ 170/0 ਨਾਲ ਹੋਵੇਗਾ।

ਫਾਈਨਲ ਐਤਵਾਰ ਨੂੰ ਹੋਇਆ। ਸ਼ਾਹਬਾਜ਼ ਸ਼ਰੀਫ ਨੇ ਇਸ ਟਵੀਟ ਨਾਲ ਭਾਰਤੀ ਕ੍ਰਿਕਟ ਟੀਮ 'ਤੇ ਨਿਸ਼ਾਨਾ ਸਾਧਿਆ।

ਟੀ 20

ਤਸਵੀਰ ਸਰੋਤ, IRFAN PATHAN

ਤਸਵੀਰ ਕੈਪਸ਼ਨ, ਇਰਫ਼ਾਨ ਪਠਾਨ

ਦਰਅਸਲ, ਪਿਛਲੇ ਸਾਲ ਯਾਨੀ 2021 'ਚ ਹੋਏ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਜਦਕਿ ਇਸ ਸਾਲ ਸੈਮੀਫਾਈਨਲ 'ਚ ਵੀ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ।

ਪਾਕਿਸਤਾਨ ਅਤੇ ਇੰਗਲੈਂਡ ਦੇ ਸਕੋਰ ਸਾਂਝੇ ਕਰਕੇ ਉਨ੍ਹਾਂ ਨੇ ਭਾਰਤੀ ਟੀਮ 'ਤੇ ਵਿਅੰਗ ਕੱਸਿਆ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 4

ਲਾਈਨ

ਇਹ ਵੀ ਪੜ੍ਹੋ-

BBC

ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਇਸ ਦਾ ਜਵਾਬ ਦਿੱਤਾ - ਤੁਹਾਡੇ ਅਤੇ ਸਾਡੇ ਵਿੱਚ ਇਹੀ ਫਰਕ ਹੈ।

"ਅਸੀਂ ਆਪਣੀ ਖੁਸ਼ੀ ਵਿੱਚ ਖੁਸ਼ ਹਾਂ ਅਤੇ ਤੁਸੀਂ ਦੂਜਿਆਂ ਦੀ ਤਕਲੀਫ਼ ਤੋਂ। ਇਸ ਲਈ ਆਪਣੇ ਦੇਸ਼ ਨੂੰ ਬਿਹਤਰ ਕਰਨ 'ਤੇ ਧਿਆਨ ਦਿਓ।"

ਹਾਲਾਂਕਿ ਹਰਭਜਨ ਸਿੰਘ ਅਤੇ ਸਚਿਨ ਤੇਂਦੁਲਕਰ ਵਰਗੇ ਕ੍ਰਿਕਟਰਾਂ ਨੇ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਹੈ।

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 5

ਭੱਜੀ ਨੇ ਲਿਖਿਆ, "ਅਸੀਂ ਸ਼ਾਨਦਾਰ ਮੈਚ ਦੇਖਿਆ। ਇੰਗਲੈਂਡ ਨੂੰ ਵਧਾਈ। ਜੋਸ ਬਟਲਰ ਦੀ ਟੀਮ ਜਿੱਤ ਦੀ ਹੱਕਦਾਰ ਸੀ।"

"ਬੇਨ ਸਟੋਕਸ ਨੇ ਵੀ ਸਹੀ ਸਮੇਂ 'ਤੇ ਆਪਣੀ ਟੀਮ ਲਈ ਸ਼ਾਨਦਾਰ ਪਾਰੀ ਖੇਡੀ। ਪਾਕਿਸਤਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।"

Skip X post, 6
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 6

ਸਚਿਨ ਤੇਂਦੁਲਕਰ ਨੇ ਵੀ ਟਵੀਟ ਕੀਤਾ ਅਤੇ ਲਿਖਿਆ- ਦੋ ਵਾਰ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਲਈ ਇੰਗਲੈਂਡ ਦੀ ਟੀਮ ਨੂੰ ਵਧਾਈ। ਇਹ ਬਹੁਤ ਨਜ਼ਦੀਕੀ ਫਾਈਨਲ ਸੀ। ਜੇਕਰ ਅਫਰੀਦੀ ਜ਼ਖਮੀ ਨਾ ਹੁੰਦੇ ਤਾਂ ਮੈਚ ਹੋਰ ਵੀ ਰੋਮਾਂਚਕ ਹੁੰਦਾ।

BBC

ਇਹ ਵੀ ਪੜ੍ਹੋ-

BBC

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)