ਸਲਮਾਨ, ਸ਼ਾਹਰੁਖ ਅਤੇ ਆਮਿਰ ਇੱਕ ਮੰਚ 'ਤੇ: '35 ਸਾਲਾਂ 'ਚ ਜੋ ਕੋਈ ਫਿਲਮਕਾਰ ਨਹੀਂ ਕਰ ਸਕਿਆ, ਅੰਬਾਨੀ ਨੇ ਕਰ ਦਿੱਤਾ'

ਆਮਿਰ ਖ਼ਾਨ, ਸਲਮਾਨ ਖ਼ਾਨ ਅਤੇ ਸ਼ਾਹਰੁਖ਼ ਖ਼ਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਆਮਿਰ ਖ਼ਾਨ, ਸਲਮਾਨ ਖ਼ਾਨ ਅਤੇ ਸ਼ਾਹਰੁਖ਼ ਖ਼ਾਨ
    • ਲੇਖਕ, ਮਿਰਜ਼ਾ ਏਬੀ ਬੇਗ਼
    • ਰੋਲ, ਬੀਬੀਸੀ ਪੱਤਰਕਾਰ

ਸਾਲ 1988 ਵਿੱਚ ਬਾਲੀਵੁੱਡ ਵਿੱਚ ਇੱਕ ਅਜਿਹੀ ਫ਼ਿਲਮ ਆਈ ਜਿਸ ਨੇ ਨਾ ਸਿਰਫ਼ ਇੱਕ ਨਵੀਂ ਜੋੜੀ ਨੂੰ ਪੇਸ਼ ਕੀਤਾ ਸਗੋਂ ਇੱਕ ਨਵਾਂ ਰੁਝਾਨ ਵੀ ਸ਼ੁਰੂ ਕੀਤਾ।

ਇਹ ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਸਟਾਰਰ 'ਤੇਜ਼ਾਬ' ਸੀ ਅਤੇ ਇਸ ਵਿੱਚ ਇੱਕ ਗੀਤ 'ਤੁਮ ਕੋ ਹਮ ਦਿਲਬਰ ਕਿਓਂ ਮਾਨੇ' ਸੀ ਅਤੇ ਇਸ ਦਾ ਇੱਕ ਪੈਰਾਂ ਸੀ, "ਇਸ ਕੋ ਨਚਾਏ ਤੋ ਕਿਆ ਕੀਆ, ਉਸਕੋ ਨਚਾਏ ਤੋਂ ਕਿਆ ਕੀਆ, ਸ਼੍ਰੀਦੇਵੀ ਕੋ ਨਚਾਏ ਤੋ ਜਾਨੇ।"

ਹਾਲਾਂਕਿ ਇਹ ਗਾਣਾ ਫਿਲਮ ਵਿੱਚ ਬਾਅਦ ਵਿੱਚ ਜੋੜਿਆ ਗਿਆ ਸੀ।

ਇਸੇ ਤਰ੍ਹਾਂ ਅੰਬਾਨੀ ਨੇ ਇੰਨੀ ਵੱਡੇ ਪੱਧਰ 'ਤੇ ਇਕੱਠ ਦਾ ਪ੍ਰਬੰਧ ਕੀਤਾ ਅਤੇ ਹਰ ਉਸ ਵਿਅਕਤੀ ਨੂੰ ਸੱਦਾ ਦਿੱਤਾ ਜੋ ਦੁਨੀਆਂ ਵਿੱਚ ਮਸ਼ਹੂਰ ਹੈ ਪਰ ਉਨ੍ਹਾਂ ਨੂੰ ਬੁਲਾ ਕੀ ਕੀਤਾ?

ਇਹ ਫਿਲਮ ਭਾਰਤੀ ਅਰਬ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਦੂਜੇ ਪੁੱਤਰ ਅਨੰਤ ਅੰਬਾਨੀ ਦੇ ਜਨਮ ਤੋਂ ਲਗਭਗ ਸੱਤ ਸਾਲ ਪਹਿਲਾਂ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਮਰਚੈਂਟ ਦੇ ਜਨਮ ਤੋਂ ਲਗਭਗ ਛੇ ਸਾਲ ਪਹਿਲਾਂ ਰਿਲੀਜ਼ ਹੋਈ ਸੀ, ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਗੀਤ ਬਹੁਤ ਪਸੰਦ ਸੀ।

ਅੰਬਾਨੀ

ਤਸਵੀਰ ਸਰੋਤ, Reuters

ਅਮਿਤਾਭ ਅਤੇ ਭਾਰਤ ਦੇ ਤਿੰਨ ਮੌਜੂਦਾ ਸੁਪਰਸਟਾਰ ਆਮਿਰ ਖ਼ਾਨ, ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਸਮੇਤ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੇ ਇਕੱਠ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ, ਜਦਕਿ ਸ਼੍ਰੀਦੇਵੀ ਦੀ ਬੇਟੀ ਜਾਨ੍ਹਵੀ ਕਪੂਰ ਅਤੇ ਵਿਸ਼ਵ ਪ੍ਰਸਿੱਧ ਗਾਇਕਾ ਰਿਆਨਾ ਨੇ ਵੀ ਉਨ੍ਹਾਂ ਨੂੰ ਨੱਚਣ ਲਈ ਉਤਸ਼ਾਹਿਆ।

ਅਜਿਹੇ 'ਚ ਸੋਸ਼ਲ ਮੀਡੀਆ 'ਤੇ ਚਰਚਾ ਹਨ ਕਿ ਕੌਣ ਆਇਆ ਅਤੇ ਕਿਸ ਨੂੰ ਸੱਦਾ ਨਹੀਂ ਮਿਲਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਕੰਮ ਕੋਈ ਨਹੀਂ ਕਰ ਸਕਿਆ, ਉਹ ਮੁਕੇਸ਼ ਅੰਬਾਨੀ ਦੇ ਪੈਸੇ ਨੇ ਕਰ ਦਿੱਤਾ!

ਇਸ ਲਈ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਕਾਫੀ ਚਰਚਾ ਹੋ ਰਿਹਾ ਹੈ ਕਿ ਰਿਆਨਾ ਨੂੰ ਉਸ ਦੀ ਪੇਸ਼ਕਾਰੀ ਲਈ ਕਿੰਨੇ ਪੈਸੇ ਦਿੱਤੇ ਗਏ ਅਤੇ ਹੋਰ ਲੋਕਾਂ ਨੂੰ ਕਿੰਨੇ ਪੈਸੇ ਮਿਲੇ ਹਨ।

ਪੈਸੇ ਭਾਵੇਂ ਜਿੰਨੇ ਵੀ ਦਿੱਤੇ ਹੋਣ, ਆਓ ਦੇਖੀਏ ਕਿ ਤਿੰਨੇ ਖ਼ਾਨ ਇਕੱਠੇ ਕਿਵੇਂ ਨਜ਼ਰ ਆਏ ਕਿਉਂਕਿ ਕਿੰਨੀ ਫੀਸ ਅਦਾ ਕੀਤੀ ਗਈ ਹੈ ਇਸ ਬਾਰੇ, ਨਾ ਤਾਂ ਲੈਣ ਵਾਲਾ ਦੱਸੇਗਾ ਅਤੇ ਨਾ ਹੀ ਦੇਣ ਵਾਲੇ ਮੂੰਹ ਖੋਲ੍ਹਣਗੇ।

ਰਿਆਨਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਿਆਨਾ

ਜਦੋਂ ਤਿੰਨੇ ਖ਼ਾਨ ਇਕੱਠੇ ਨਜ਼ਰ ਆਏ

ਹਾਲਾਂਕਿ, ਭਾਰਤੀ ਮੀਡੀਆ ਵਿੱਚ ਦੱਸਿਆ ਜਾ ਰਿਹਾ ਹੈ ਕਿ ਗਾਇਕਾ ਰਿਆਨਾ ਨੇ 50 ਕਰੋੜ ਭਾਰਤੀ ਰੁਪਏ ਤੋਂ ਵੱਧ ਲਿਆ ਹੈ, ਜਦਕਿ ਫਾਈਨਾਂਸ਼ੀਅਲ ਐਕਸਪ੍ਰੈਸ ਦੇ ਅਨੁਸਾਰ, ਰਿਆਨਾ ਪ੍ਰਾਈਵੇਟ ਪਰਫਾਰਮੈਂਸ ਲਈ 15 ਲੱਖ ਤੋਂ 80 ਲੱਖ ਅਮਰੀਕੀ ਡਾਲਰ ਚਾਰਜ ਕਰਦੀ ਹੈ।

ਭਾਰਤੀ ਸਮਾਚਾਰ ਏਜੰਸੀ ਪੀਟੀਆਈ ਨੇ ਲਿਖਿਆ ਹੈ ਕਿ ਭਾਰਤੀ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਦੇ ਵਿਆਹ ਤੋਂ ਪਹਿਲਾਂ ਰੱਖੇ ਗਏ ਤਿੰਨ ਰੋਜ਼ਾ ਸਮਾਗਮ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਸ਼ਾਇਦ ਸਭ ਤੋਂ ਹੈਰਾਨੀਜਨਕ ਦ੍ਰਿਸ਼, ਤਿੰਨ ਖ਼ਾਨਾਂ ਆਮਿਰ, ਸ਼ਾਹਰੁਖ ਅਤੇ ਸਲਮਾਨ ਇਕੱਠੇ ਹੋਣਾ ਹੈ।

ਇਨ੍ਹਾਂ ਦੇ ਇਕੱਠੇ ਡਾਂਸ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ਅਤੇ ਭਾਰਤੀ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਪੀਟੀਆਈ ਨੇ ਲਿਖਿਆ, "ਸ਼ਾਹਰੁਖ, ਸਲਮਾਨ ਅਤੇ ਆਮਿਰ ਦੇ ਇੱਕ ਫਿਲਮ ਵਿੱਚ ਇਕੱਠੇ ਕੰਮ ਕਰਨ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸੰਯੁਕਤ ਸਟਾਰ ਪਾਵਰ ਦੀ ਇੱਕ ਛੋਟੀ ਜਿਹੀ ਝਲਕ ਉਦੋਂ ਮਿਲੀ ਜਦੋਂ ਤਿੰਨਾਂ ਨੇ ਰਾਮ ਚਰਨ (ਦੱਖਣ ਭਾਰਤੀ ਅਦਾਕਾ) ਨਾਲ 'ਨਾਟੋ ਨਾਟੋ' 'ਤੇ ਡਾਂਸ ਕੀਤਾ।

ਦੱਸਣਯੋਗ ਹੈ ਕਿ ਇਸ ਗੀਤ ਨੂੰ ਪਿਛਲੇ ਸਾਲ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਾਲਾਂਕਿ, ਜਦੋਂ ਨਾਟੋ ਨਾਟੋ ਦਾ ਰੰਗ ਜੰਮਿਆ, ਤਾਂ ਸਲਮਾਨ ਨੇ ਚਾਰਜ ਸੰਭਾਲਿਆ ਅਤੇ ਆਪਣੀ ਫਿਲਮ 'ਮੁਝ ਸੇ ਸ਼ਾਦੀ ਕਰੋਗੀ' ਦੇ ਹਿੱਟ ਗੀਤ 'ਜੀਨੇ ਕੇ ਹੈਂ ਚਾਰ ਦਿਨ' 'ਤੇ ਆਮਿਰ ਅਤੇ ਸ਼ਾਹਰੁਖ ਨਾਲ ਆਪਣਾ ਮਸ਼ਹੂਰ ਡਾਂਸ ਕੀਤਾ ਅਤੇ 'ਤੌਲੀਆ ਡਾਂਸ" ਵੀ ਕੀਤਾ।

ਸਲਮਾਨ ਖ਼ਾਨ, ਰਾਮ ਚਰਨ, ਸ਼ਾਹਰੁਖ਼ ਖ਼ਾਨ ਅਤੇ ਆਮਿਰ ਖ਼ਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਲਮਾਨ ਖ਼ਾਨ, ਰਾਮ ਚਰਨ, ਸ਼ਾਹਰੁਖ਼ ਖ਼ਾਨ ਅਤੇ ਆਮਿਰ ਖ਼ਾਨ
ਇਹ ਵੀ ਪੜ੍ਹੋ-

ਇਸ ਤੋਂ ਬਾਅਦ ਆਮਿਰ ਨੇ ਆਪਣੀ ਫਿਲਮ 'ਰੰਗ ਦੇ ਬਸੰਤੀ' ਦੇ ਗੀਤ 'ਮਸਤੀ ਕੀ ਪਾਠਸ਼ਾਲਾ' 'ਤੇ ਗਾਉਣਾ ਸ਼ੁਰੂ ਕਰ ਦਿੱਤਾ ਤਾਂ ਸ਼ਾਹਰੁਖ ਨੇ ਪਿੱਛੇ ਥੋੜ੍ਹੀ ਰਹਿਣਾ ਸੀ, ਇਸ ਲਈ ਉਨ੍ਹਾਂ ਨੇ ਆਪਣੀ ਫਿਲਮ 'ਦਿਲ ਸੇ' ਦੇ ਗੀਤ 'ਚਲ ਛਈਆਂ ਛਈਆਂ' 'ਤੇ ਗਾਉਣਾ ਸ਼ੁਰੂ ਕਰ ਦਿੱਤਾ।

ਇਨ੍ਹਾਂ ਤੋਂ ਇਲਾਵਾ ਸੈਫ਼ ਅਲੀ ਖ਼ਾਨ ਆਪਣੀ ਪਤਨੀ ਕਰੀਨਾ ਕਪੂਰ ਨਾਲ ਸਟੇਜ 'ਤੇ ਨਜ਼ਰ ਆਏ, ਜਿੱਥੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਉਨ੍ਹਾਂ ਦੇ ਗੀਤ ਗਾ ਰਹੇ ਸਨ।

ਹਾਲਾਂਕਿ, ਇਹ ਪਹਿਲੀ ਵਾਰ ਸੀ ਜਦੋਂ ਤਿੰਨੇ ਖ਼ਾਨ ਇੱਕੋ ਮੰਚ 'ਤੇ ਮੌਜੂਦ ਸਨ ਜਦਕਿ ਚੌਥਾ ਖ਼ਾਨ ਵੀ ਆਪਣੀ ਪਤਨੀ ਨਾਲ ਮੌਜੂਦ ਸੀ।

ਸ਼ਾਹਰੁਖ ਅਤੇ ਸਲਮਾਨ ਖ਼ਾਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੜਾਈ ਬਾਰੇ 'ਚ ਤੁਸੀਂ ਸੁਣਿਆ ਹੀ ਹੋਵੇਗਾ ਪਰ ਫਿਰ ਇੱਕ ਸਿਆਸੀ ਨੇਤਾ ਬਾਬਾ ਆਜ਼ਮੀ ਵੱਲੋਂ ਰੱਖੀ ਗਈ ਇਫ਼ਤਾਰ ਪਾਰਟੀ 'ਚ ਦੋਵੇਂ ਇੱਕ-ਦੂਜੇ ਨੂੰ ਗਲੇ ਮਿਲਦੇ ਹੋਏ ਨਜ਼ਰ ਆਏ।

 ਕਰੀਨਾ ਅਤੇ ਸੈਫ਼ ਅਲੀ ਖ਼ਾਨ ਆਪਣੇ ਬੇਟੇ ਨਾਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਰੀਨਾ ਅਤੇ ਸੈਫ਼ ਅਲੀ ਖ਼ਾਨ ਆਪਣੇ ਬੇਟੇ ਨਾਲ

ਫਿਲਮ ਨਿਰਮਾਤਾ ਫਰਾਹ ਖ਼ਾਨ ਨੇ ਇੱਕ ਵਾਰ ਤਿੰਨਾਂ ਖ਼ਾਨਾਂ ਦੇ ਇਕੱਠੇ ਆਉਣ ਬਾਰੇ ਕਿਹਾ ਸੀ, "ਰੱਬ ਉਨ੍ਹਾਂ ਨੂੰ ਇਕੱਠੇ ਨਹੀਂ ਲਿਆ ਸਕਦਾ।"

ਇਸ ਤੋਂ ਬਾਅਦ ਇਸ ਬਾਰੇ ਚਰਚੇ ਸ਼ੁਰੂ ਹੋ ਗਏ ਸਨ।

ਆਮਿਰ ਖ਼ਾਨ ਨੇ ਲਗਭਗ 30 ਸਾਲ ਪਹਿਲਾਂ ਸਲਮਾਨ ਨਾਲ 'ਅੰਦਾਜ਼ ਅਪਨਾ ਅਪਨਾ' ਨਾਮ ਦੀ ਕਾਮੇਡੀ ਫਿਲਮ ਕੀਤੀ ਸੀ ਜੋ ਕਾਫੀ ਮਸ਼ਹੂਰ ਹੋਈ ਸੀ। ਪਰ ਉਸ ਦੇ ਬਾਅਦ ਤੋਂ ਉਨ੍ਹਾਂ ਨੇ ਇਕੱਠੇ ਕੋਈ ਫਿਲਮ ਨਹੀਂ ਕੀਤੀ ਹੈ।

ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ 'ਕਰਨ-ਅਰਜੁਨ', 'ਕੁਛ ਕੁਛ ਹੋਤਾ ਹੈ' ਅਤੇ 'ਹਮ ਤੁਮਹਾਰੇ ਹੈ ਸਨਮ' ਫਿਲਮਾਂ 'ਚ ਵੀ ਇਕੱਠੇ ਕੰਮ ਕਰ ਚੁੱਕੇ ਹਨ। ਪਰ ਅਜੇ ਤੱਕ ਆਮਿਰ ਅਤੇ ਸ਼ਾਹਰੁਖ ਦੀ ਕੋਈ ਫਿਲਮ ਸਾਹਮਣੇ ਨਹੀਂ ਆਈ ਹੈ, ਹਾਲਾਂਕਿ ਆਮਿਰ ਖ਼ਾਨ ਦੀ ਫਿਲਮ 'ਥ੍ਰੀ ਇਡੀਅਟਸ' ਦੇ ਪ੍ਰੀਮੀਅਰ 'ਤੇ ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਨੇ ਲੰਬੇ ਸਮੇਂ ਬਾਅਦ ਜਨਤਕ ਤੌਰ 'ਤੇ ਗਲ਼ੇ ਮਿਲੇ ਸੀ।

ਇਸ ਤੋਂ ਬਾਅਦ ਇੱਕ ਇੰਟਰਵਿਊ 'ਚ ਆਮਿਰ ਨੇ ਕਿਹਾ ਸੀ ਕਿ "ਫਿਲਮ ਦੀ ਕਹਾਣੀ ਅਜਿਹੀ ਹੋਣੀ ਚਾਹੀਦੀ ਹੈ ਕਿ ਮੈਂ ਸਲਮਾਨ ਅਤੇ ਸ਼ਾਹਰੁਖ ਨਾਲ ਕੰਮ ਕਰ ਸਕਾਂ। ਮੈਂ ਦੋਵਾਂ ਨਾਲ ਕੰਮ ਕਰਨ ਤੋਂ ਕਦੇ ਨਾਂਹ ਨਹੀਂ ਕੀਤੀ। ਜੇਕਰ ਮੈਨੂੰ ਚੰਗੀ ਕਹਾਣੀ ਮਿਲਦੀ ਹੈ ਤਾਂ ਮੈਂ ਇਕੱਠੇ ਕੰਮ ਕਰ ਸਕਦਾ ਹਾਂ।"

ਅੰਬਾਨੀ ਪਰਿਵਾਰ ਆਪਣੀ ਹੋਣ ਵਾਲੀ ਨੂੰਹ ਰਾਧਿਕਾ ਦੇ ਨਾਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅੰਬਾਨੀ ਪਰਿਵਾਰ ਆਪਣੀ ਹੋਣ ਵਾਲੀ ਨੂੰਹ ਰਾਧਿਕਾ ਦੇ ਨਾਲ

ਪੈਸੇ ਦੀ ਤਾਕਤ

ਸੋਸ਼ਲ ਮੀਡੀਆ 'ਤੇ ਜਿੱਥੇ ਲੋਕ ਜਾਮਨਗਰ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਅਤੇ ਇਸ ਨਾਲ ਜੁੜੀਆਂ ਖ਼ਬਰਾਂ ਸ਼ੇਅਰ ਕਰ ਰਹੇ ਹਨ, ਉੱਥੇ ਹੀ ਖ਼ਾਨਾਂ ਦੇ ਪ੍ਰਸ਼ੰਸਕ ਤਿੰਨਾਂ ਨੂੰ ਇਕੱਠੇ ਹੁੰਦੇ ਦੇਖ ਕੇ ਖੁਸ਼ ਹਨ, ਉੱਥੇ ਹੀ ਕਈ ਲੋਕ ਦੌਲਤ ਦੀ ਤਾਕਤ ਦੀ ਵੀ ਗੱਲ ਕਰ ਰਹੇ ਹਨ।

ਸਈਅਦ ਜ਼ੈਨ ਰਜ਼ਾ ਨਾਮ ਦੇ ਇੱਕ ਯੂਜ਼ਰ ਨੇ ਇੱਕ ਟਵੀਟ ਵਿੱਚ ਲਿਖਿਆ, "ਪਿਛਲੇ 35 ਸਾਲਾਂ ਵਿੱਚ ਕੋਈ ਵੀ ਬਾਲੀਵੁੱਡ ਨਿਰਦੇਸ਼ਕ ਜੋ ਨਹੀਂ ਕਰ ਸਕਿਆ ਉਹ ਅੰਬਾਨੀ ਦੇ ਪੈਸਿਆਂ ਨਾਲ ਹੋ ਗਿਆ।"

ਸੋਸ਼ਲ ਮੀਡੀਆ

ਤਸਵੀਰ ਸਰੋਤ, Syed Zain Raza/X

ਆਤੀਆ ਨਾਂ ਦੀ ਯੂਜ਼ਰ ਨੇ ਲਿਖਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਮਾਂ ਨੂੰ ਆਮਿਰ, ਸ਼ਾਹਰੁਖ ਅਤੇ ਸਲਮਾਨ ਨੂੰ ਇਕੱਠੇ ਡਾਂਸ ਕਰਦੇ ਦੇਖਣ ਲਈ ਕਿਹਾ ਤਾਂ ਉਨ੍ਹਾਂ ਦੀ ਮਾਂ ਨੇ ਅੱਗੋ ਕਿਹਾ, "ਸ਼ਾਂਤ ਰਹੋ, ਉਨ੍ਹਾਂ ਨੂੰ ਉਨ੍ਹਾਂ ਦੀ ਫੀਸ ਦਿੱਤੀ ਜਾ ਰਹੀ ਹੈ, ਬਿਨਾਂ ਪੈਸੇ ਦੇ ਉਹ ਹਿੱਲਦੇ ਵੀ ਨਹੀਂ।"

ਐਕਸ

ਤਸਵੀਰ ਸਰੋਤ, Atiya/X

ਇਸ ਤੋਂ ਇਲਾਵਾ ਲੋਕ ਇਹ ਵੀ ਗੱਲਾਂ ਕਰ ਰਹੇ ਹਨ ਕਿ ਕਿਸ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ।

ਇੰਸਟਾਗ੍ਰਾਮ ਅਤੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਮਸ਼ਹੂਰ ਹਸਤੀਆਂ ਇਕੱਠਿਆ ਬੱਸ ਵਿੱਚ ਸਵਾਰ ਹੋ ਰਹੀਆਂ ਹਨ।

ਇਸ 'ਤੇ ਲੋਕ ਪ੍ਰਤਿਕਿਰਿਆ ਦਿੰਦੇ ਹਨ ਕਿ ਸਿਰਫ਼ ਅੰਬਾਨੀ ਹੀ ਇੰਨੀਆਂ ਮਸ਼ਹੂਰ ਹਸਤੀਆਂ ਨੂੰ ਆਮ ਬਾਰਾਤੀਆਂ ਵਾਂਗ ਬੱਸ 'ਚ ਬਿਠਾ ਸਕਦਾ ਹੈ।

ਐਕਸ

ਤਸਵੀਰ ਸਰੋਤ, Saloni/X

ਸੰਨੀ ਸਨੈਕ ਪੈਕ ਦੇ ਇੱਕ ਵੀਡੀਓ ਨੂੰ 1.7 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਹਜ਼ਾਰਾਂ ਲੋਕਾਂ ਨੇ ਇਸ 'ਤੇ ਟਿੱਪਣੀਆਂ ਕੀਤੀਆਂ ਹਨ।

ਇਕ ਯੂਜ਼ਰ ਨੇ ਲਿਖਿਆ, "ਕਦੇ ਨਹੀਂ ਸੋਚਿਆ ਸੀ ਕਿ ਮਸ਼ਹੂਰ ਹਸਤੀਆਂ ਸਥਾਨਕ ਵੇਸਵਾਵਾਂ ਦੀ ਤਰ੍ਹਾਂ ਬੱਸ 'ਚ ਸਵਾਰ ਹੋਣਗੇ।"

ਜਦਕਿ ਇੱਕ ਨੇ ਲਿਖਿਆ ਕਿ ਉਸ ਨੂੰ ਬੱਸ ਵਿੱਚ ਦੇਖ ਕੇ ਉਸ ਦਾ ਦਿਲ ਖੁਸ਼ ਹੋ ਗਿਆ ਹੈ।

ਇਸੇ ਤਰ੍ਹਾਂ ਇੱਕ ਨੇ ਲਿਖਿਆ ਕਿ 'ਜੇ ਤੁਹਾਡੇ ਕੋਲ ਪੈਸਾ ਹੈ ਤਾਂ ਕੁਝ ਨਹੀਂ ਹੋ ਸਕਦਾ।'

ਇਕ ਨੇ ਲਿਖਿਆ ਕਿ 'ਭਾਰਤੀ ਕ੍ਰਿਕਟਰ ਵੀ ਇਸੇ ਤਰ੍ਹਾਂ ਬੱਸ 'ਚ ਸ਼ਫਰ ਕਰਦੇ ਹਨ।'

ਕਈ ਯੂਜ਼ਰਸ ਕਹਿ ਰਹੇ ਹਨ ਕਿ ਕੰਗਨਾ ਰਣੌਤ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਜਦਕਿ ਕੁਝ ਅਜੇ ਦੇਵਗਨ ਬਾਰੇ ਵੀ ਇਹੀ ਕਹਿ ਰਹੇ ਹਨ ਪਰ ਅਜੇ ਦੇਵਗਨ ਉੱਥੇ ਸੀ।

ਉਨ੍ਹਾਂ ਤੋਂ ਇਲਾਵਾ ਆਪਣੀ ਪਤਨੀ ਨਾਲ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਤੇ ਉਨ੍ਹਾਂ ਦੀ ਪਤਨੀ ਵੀ ਉੱਥੇ ਮੌਜੂਦ ਨਜ਼ਰ ਆਏ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)