ਟੈਲੀਗ੍ਰਾਮ ਐਪ: ਸਕੂਲਾਂ-ਕਾਲਜਾਂ ਵਿੱਚ ਨੌਜਵਾਨਾਂ ਨੂੰ ਕਿਵੇਂ ‘ਡੀਪਫੇਕ ਪੌਰਨ’ ਦਾ ਸ਼ਿਕਾਰ ਬਣਾਇਆ ਗਿਆ, ਇਹ ਸੰਕਟ ਕਿੰਨਾ ਡੂੰਘਾ ਹੈ

ਡੀਪ ਫੇਕ
ਤਸਵੀਰ ਕੈਪਸ਼ਨ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰ ਕੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਤਿਆਰ ਕੀਤੀਆਂ ਜਾਂਦੀਆਂ ਹਨ
    • ਲੇਖਕ, ਜੀਨ ਮੇਕੈਂਜੀ ਅਤੇ ਲੀਹਨ ਛੋਈ
    • ਰੋਲ, ਬੀਬੀਸੀ ਪੱਤਰਕਾਰ

ਹੀਜਿਨ ਦੇ ਫੋਨ ’ਤੇ ਪਿਛਲੇ ਸ਼ਨਿਚਰਵਾਰ ਇੱਕ ਅਣਪਛਾਤਾ ਟੈਲੀਗ੍ਰਾਮ ਮੈਸੇਜ ਆਇਆ, “ਤੁਹਾਡੀਆਂ ਤਸਵੀਰਾਂ ਤੇ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ।”

ਯੂਨੀਵਰਸਿਟੀ ਦੀ ਵਿਦਿਆਰਥਣ ਨੇ ਜਿਵੇਂ ਹੀ ਚੈਟਰੂਮ ’ਚ ਮੈਸੇਜ ਪੜ੍ਹਨੇ ਸ਼ੁਰੂ ਕੀਤੇ ਤਾਂ ਉਸ ਨੂੰ ਆਪਣੀ ਕੁਝ ਸਾਲ ਪਹਿਲਾਂ ਦੀ ਸਕੂਲ ਸਮੇਂ ਦੀ ਫੋਟੋ ਮਿਲੀ।

ਇਸ ਤੋਂ ਬਾਅਦ ਉਸ ਨੂੰ ਇਹੀ ਫੋਟੋ ਫਿਰ ਮਿਲੀ ਪਰ ਇਸ ਨਾਲ ਛੇੜਛਾੜ ਕਰ ਕੇ ਅਸ਼ਲੀਲ ਰੂਪ ਦਿੱਤਾ ਗਿਆ ਸੀ, ਜੋ ਕਿ ਜਾਅਲੀ ਸੀ।

ਡਰੀ ਹੋਈ ਹੀਜਿਨ (ਅਸਲੀ ਨਾਮ ਨਹੀਂ ਹੈ) ਨੇ ਇਨ੍ਹਾਂ ਮੈਸੇਜਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਸ ਨੂੰ ਤਸਵੀਰਾਂ ਆਉਂਦੀਆਂ ਰਹੀਆਂ।

ਇਨ੍ਹਾਂ ਸਾਰੀਆਂ ਤਸਵੀਰਾਂ ਨਾਲ ਆਧੁਨਿਕ ਡੀਪਫੇਕ ਤਕਨੀਕ ਦੀ ਮਦਦ ਨਾਲ ਛੇੜਛਾੜ ਕੀਤੀ ਗਈ ਸੀ। ਇਨ੍ਹਾਂ ਵਿੱਚ ਉਸ ਦਾ ਚਿਹਰਾ ‘ਸੈਕਸ ਐਕਟ’ ਕਰਦੀ ਬੋਡੀ ਨਾਲ ਜੋੜਿਆ ਗਿਆ ਸੀ।

ਡੀਪਫੈਕ ਰਾਹੀਂ ਜ਼ਿਆਦਾਤਰ ਇੱਕ ਵਿਅਕਤੀ ਦੇ ਚਿਹਰੇ ਨੂੰ ਜਾਅਲੀ ਜਿਨਸੀ ਸਰੀਰ ਨਾਲ ਲਗਾ ਕੇ ਤਿਆਰ ਕੀਤਾ ਜਾਂਦਾ ਹੈ।

ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰ ਕੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਤਿਆਰ ਕੀਤੀਆਂ ਜਾਂਦੀਆਂ ਹਨ।

ਹੀਜਿਨ ਨੇ ਬੀਬੀਸੀ ਨੂੰ ਦੱਸਿਆ, “ਮੈਂ ਬਹੁਤ ਘਬਰਾ ਗਈ ਤੇ ਮੈਂ ਬਹੁਤ ਇਕੱਲਾ ਮਹਿਸੂਸ ਕੀਤਾ।”

ਪਰ ਉਹ ਇਕੱਲੀ ਨਹੀਂ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੋ ਦਿਨ ਪਹਿਲਾਂ ਦੱਖਣੀ ਕੋਰੀਆ ਦੀ ਪੱਤਰਕਾਰ ਕੋ ਨਾਰੀਨ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜੋ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਸਾਬਤ ਹੋਈ।

ਹਾਲ ਵਿੱਚ ਸਾਹਮਣੇ ਆਇਆ ਸੀ ਕਿ ਪੁਲਿਸ ਦੇਸ਼ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਫੈਲੇ ਪੌਰਨ ਜਾਲ ਬਾਰੇ ਡੂੰਘਾਈ ਨਾਲ ਜਾਂਚ ਕਰ ਰਹੀ ਸੀ। ਪੱਤਰਕਾਰ ਕੋ ਨੂੰ ਯਕੀਨ ਸੀ ਕਿ ਇਹ ਜਾਲ ਹੋਰ ਵੀ ਕਿਤੇ ਜ਼ਿਆਦਾ ਫੈਲਿਆ ਹੋਇਆ ਹੈ।

ਉਸ ਨੇ ਸੋਸ਼ਲ ਮੀਡੀਆ ’ਤੇ ਖੋਜ ਕਰਨੀ ਸ਼ੁਰੂ ਕੀਤੀ ਅਤੇ ਟੈਲੀਗ੍ਰਾਮ ਐਪ ’ਤੇ ਕਈ ਚੈਟ ਗਰੁੱਪਾਂ ਦਾ ਪਰਦਾਫਾਸ਼ ਕੀਤਾ।

ਇਨ੍ਹਾਂ ਗਰੁੱਪਾਂ ’ਚ ਵਰਤੋਂਕਾਰ ਉਨ੍ਹਾਂ ਔਰਤਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਸਨ, ਜਿਨ੍ਹਾਂ ਨੂੰ ਉਹ ਜਾਣਦੇ ਸਨ।

ਉਹ ਇਥੇ ਏਆਈ ਸਾਫਟਵੇਅਰ ਦੀ ਵਰਤੋਂ ਕਰ ਕੇ ਸਕਿੰਟਾਂ ਵਿੱਚ ਤਸਵੀਰਾਂ ਨੂੰ ਅਸ਼ਲੀਲ ਰੂਪ ’ਚ ਤਿਆਰ ਕਰ ਰਹੇ ਸਨ।

ਪੱਤਰਕਾਰ ਕੋ ਨੇ ਸਾਨੂੰ ਦੱਸਿਆ, “ਲੋਕ ਹਰ ਦੂਜੇ ਮਿੰਟ ’ਚ ਆਪਣੇ ਜਾਣ-ਪਛਾਣ ਦੀਆਂ ਲੜਕੀਆਂ ਦੀਆਂ ਤਸਵੀਰਾਂ ਅਪਲੋਡ ਕਰ ਰਹੇ ਸਨ ਤੇ ਉਨ੍ਹਾਂ ਨੂੰ ਡੀਪਫੈਕ ਰਾਹੀਂ ਬਦਲਣ ਲਈ ਕਹਿ ਰਹੇ ਸਨ।”

ਕੋ ਨੇ ਪਤਾ ਲਗਾਇਆ ਕਿ ਇਹ ਸਮੂਹ ਸਿਰਫ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਹੀ ਨਿਸ਼ਾਨਾ ਨਹੀਂ ਬਣਾ ਰਹੇ ਸਨ। ਉਨ੍ਹਾਂ ਨੇ ਖ਼ਾਸ ਤੌਰ ’ਤੇ ਹਾਈ ਸਕੂਲ, ਇਥੋਂ ਤੱਕ ਕੇ ਮਿਡਲ ਸਕੂਲਾਂ ਲਈ ਵੀ ਚੈਟਰੂਮ ਬਣਾਏ ਹੋਏ ਸਨ।

ਹੈਂਕਯੋਰੇਹ ਅਖ਼ਬਾਰ ’ਚ ਪ੍ਰਕਾਸ਼ਿਤ ਹੋਈ ਪੱਤਰਕਾਰ ਕੋ ਦੀ ਰਿਪੋਰਟ ਨੇ ਦੱਖਣੀ ਕੋਰੀਆ ਨੂੰ ਹਿਲਾ ਕੇ ਰੱਖ ਦਿੱਤਾ।

ਸੋਮਵਾਰ ਨੂੰ ਪੁਲਿਸ ਨੇ ਐਲਾਨ ਕੀਤਾ ਕਿ ਉਹ ਫਰਾਂਸ ਦੇ ਅਧਿਕਾਰੀਆਂ ਦੀ ਅਗਵਾਈ ਤੋਂ ਬਾਅਦ ਟੈਲੀਗ੍ਰਾਮ ਦੀ ਜਾਂਚ ਕਰਨ ਬਾਰੇ ਵਿਚਾਰ ਕਰ ਰਹੇ ਹਾਂ।

ਫਰਾਂਸ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਐਪ ਨਾਲ ਸਬੰਧਤ ਅਪਰਾਧਾਂ ਲਈ ਟੈਲੀਗ੍ਰਾਮ ਦੇ ਰੂਸੀ ਸੰਸਥਾਪਕ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਸੀ।

ਸਰਕਾਰ ਨੇ ਜ਼ਿੰਮੇਵਾਰ ਲੋਕਾਂ ਲਈ ਸਖ਼ਤ ਸਜ਼ਾਵਾਂ ਲਿਆਉਣ ਦਾ ਅਹਿਦ ਕੀਤਾ ਅਤੇ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਬਿਹਤਰ ਸਿੱਖਿਅਤ ਹੋਣ ਦਾ ਸੱਦਾ ਦਿੱਤਾ ਹੈ।

ਟੈਲੀਗ੍ਰਾਮ ਨੇ ਬੀਬੀਸੀ ਨੂੰ ਦਿੱਤੇ ਇਕ ਬਿਆਨ ’ਚ ਕਿਹਾ, “ਉਹ ਗ਼ੈਰ-ਕਾਨੂੰਨੀ ਪੌਰਨੋਗ੍ਰਾਫੀ ਸਣੇ ਆਪਣੇ ਪਲੇਟਫਾਰਮ ’ਤੇ ਨੁਕਸਾਨਦੇਹ ਸਮੱਗਰੀ ਨਾਲ ਨਜਿੱਠ ਰਹੇ ਹਨ।”

ਮੁਜ਼ਾਹਰੇ

ਤਸਵੀਰ ਸਰੋਤ, News 1

ਤਸਵੀਰ ਕੈਪਸ਼ਨ, ਬਾਲਗ਼ਾਂ ਵਿੱਚ ਡਰ ਦਾ ਮਾਹੌਲ ਹੈ

‘ਇੱਕ ਯੋਜਨਾਬੱਧ ਤੇ ਸੰਗਠਿਤ ਪ੍ਰਕਿਰਿਆ’

ਬੀਬੀਸੀ ਨੇ ਇਨ੍ਹਾਂ ’ਚੋਂ ਕਈ ਚੈਟਰੂਮਾਂ ਦੇ ਵੇਰਵੇ ਦੇਖੇ ਹਨ। ਮੈਂਬਰਾਂ ਨੂੰ ਕਿਸੇ ਦੀਆਂ ਚਾਰ ਤੋਂ ਵੱਧ ਫੋਟੋਆਂ, ਉਸ ਦਾ ਨਾਮ ਤੇ ਉਮਰ ਪੋਸਟ ਕਰਨ ਲਈ ਕਿਹਾ ਜਾਂਦਾ ਹੈ।

ਪੱਤਰਕਾਰ ਕੋ ਨੇ ਕਿਹਾ, “ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਇਸ ਕੰਮ ਨੂੰ ਕਿੰਨੇ ਯੋਜਨਾਬੱਧ ਤੇ ਸੰਗਠਿਤ ਪ੍ਰਕਿਰਿਆ ਵਿੱਚ ਕੀਤਾ ਜਾ ਰਿਹਾ ਸੀ।”

“ਮੈਂ ਜੋ ਖੋਜਿਆ ਉਸ ’ਚ ਸਭ ਤੋਂ ਭਿਆਨਕ ਇਹ ਸੀ ਕਿ ਇਕ ਸਕੂਲ ਦੇ ਨਾਬਾਲਗ ਬੱਚਿਆਂ ਦਾ ਵੀ ਗਰੁੱਪ ਸੀ, ਜਿਸ ਦੇ 2,000 ਹਜ਼ਾਰ ਤੋਂ ਵੱਧ ਮੈਂਬਰ ਸਨ।”

ਕੋ ਦੇ ਲੇਖ ਦੇ ਪ੍ਰਕਾਸ਼ਿਤ ਹੋਣ ਤੋਂ ਕੁਝ ਦਿਨਾਂ ਬਾਅਦ ਮਹਿਲਾ ਅਧਿਕਾਰ ਕਾਰਕੁਨਾਂ ਨੇ ਟੈਲੀਗ੍ਰਾਮ ਨੂੰ ਭੰਡਣਾ ਸ਼ੁਰੂ ਕਰ ਦਿੱਤਾ।

ਉਸ ਹਫ਼ਤੇ ਦੇ ਅੰਤ ਤੱਕ 500 ਤੋਂ ਵੱਧ ਸਕੂਲਾਂ ਤੇ ਯੂਨੀਵਰਸਿਟੀਆਂ ਦੀ ਪਛਾਣ ਕੀਤੀ ਗਈ।

ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਅਸਲ ਗਿਣਤੀ ਅਜੇ ਦੱਸਣੀ ਬਾਕੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ 16 ਸਾਲ ਤੋਂ ਘੱਟ ਉਮਰ ਦੇ ਹਨ।

ਸ਼ੱਕੀ ਅਪਰਾਧੀਆਂ ਦਾ ਵੱਡਾ ਹਿੱਸਾ ਵੀ ਨਾਬਾਲਗਾਂ ਦਾ ਹੈ।

ਹੀਜਿਨ ਦਾ ਕਹਿਣਾ ਹੈ ਕਿ ਇਸ ਸਭ ਬਾਰੇ ਜਾਣ ਕੇ ਹੁਣ ਉਹ ਚਿੰਤਤ ਹੈ ਕਿ ਉਸ ਦੇ ਡੀਪਫੇਕ ਨੂੰ ਕਿੰਨੇ ਲੋਕਾਂ ਨੇ ਦੇਖਿਆ ਹੋਵੇਗਾ। ਉਹ ਆਪਣੇ ਆਪ ਨੂੰ ਦੋਸ਼ੀ ਮੰਨਦੀ ਹੈ।

“ਮੈਂ ਇਸ ਬਾਰੇ ਵਾਰ-ਵਾਰ ਸੋਚ ਰਹੀ ਹਾਂ ਕਿ ਇਹ ਸਭ ਕਿਵੇਂ ਹੋ ਗਿਆ ਕਿਉਂਕਿ ਮੈਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ। ਕੀ ਮੈਨੂੰ ਹੋਰ ਸਾਵਧਾਨ ਰਹਿਣਾ ਚਾਹੀਦਾ ਸੀ?”

ਦੇਸ਼ ਭਰ ਵਿੱਚ ਕਈ ਔਰਤਾਂ ਤੇ ਨਾਬਾਲਗ਼ ਲੜਕੀਆਂ ਨੇ ਸੋਸ਼ਲ ਮੀਡੀਆ ਤੋਂ ਆਪਣੀਆਂ ਤਸਵੀਰਾਂ ਹਟਾ ਦਿੱਤੀਆਂ ਹਨ ਤੇ ਕਈਆਂ ਨੇ ਤਾਂ ਆਪਣੇ ਸੋਸ਼ਲ ਅਕਾਊਂਟਸ ਚਲਾਉਣੇ ਵੀ ਬੰਦ ਕਰ ਦਿੱਤੇ ਹਨ।

ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਵੀ ਛੇੜਛਾੜ ਨਾ ਕੀਤੀ ਜਾਵੇ।

ਇਕ ਯੂਨੀਵਰਸਿਟੀ ਦੀ ਵਿਦਿਆਰਥਣ ਆਹ-ਯੂਨ ਨੇ ਕਿਹਾ, “ਅਸੀਂ ਬਹੁਤ ਨਿਰਾਸ਼ ਤੇ ਗੁੱਸੇ ਵਿੱਚ ਹਾਂ ਕਿ ਸਾਨੂੰ ਆਪਣੇ ਵਿਵਹਾਰ ਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਘਟਾਉਣਾ ਪੈ ਰਿਹਾ ਹੈ, ਜਦਕਿ ਅਸੀਂ ਕੁਝ ਗ਼ਲਤ ਵੀ ਨਹੀਂ ਕੀਤਾ।”

ਇਹ ਵੀ ਪੜ੍ਹੋ-

ਸਕੈਂਡਲ ਦਾ ਕੇਂਦਰ ਮੈਸੇਜਿੰਗ ਐਪ

ਆਹ-ਯੂਨ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਦੀ ਇਕ ਪੀੜਤ ਲੜਕੀ ਨੂੰ ਪੁਲਿਸ ਨੇ ਕਿਹਾ ਕਿ ਉਹ ਇਸ ਕੇਸ ਦੀ ਪੈਰਵੀ ਨਾ ਕਰੇ ਕਿਉਂਕਿ ਦੋਸ਼ੀ ਨੂੰ ਫੜਨਾ ਬਹੁਤ ਮੁਸ਼ਕਲ ਹੋਵੇਗਾ ਅਤੇ ਇਹ ਅਸਲ ’ਚ ਕੋਈ ਜ਼ੁਰਮ ਨਹੀਂ ਹੈ ਕਿਉਂਕਿ ਤਸਵੀਰਾਂ ਜਾਅਲੀ ਸਨ।

ਇਸ ਸਕੈਂਡਲ ਦਾ ਕੇਂਦਰ ਮੈਸੇਜਿੰਗ ਐਪ ਟੈਲੀਗ੍ਰਾਮ ਹੈ।

ਪਿਛਲੇ ਹਫ਼ਤੇ ਸਿਆਸਤਦਾਨਾਂ ਤੇ ਪੁਲਿਸ ਨੂੰ ਮਜਬੂਰਨ ਜਵਾਬ ਦੇਣਾ ਪਿਆ। ਉਨ੍ਹਾਂ ਨੇ ਇਸ ਅਪਰਾਧ ਦੀ ਜਾਂਚ ਕਰਨ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਦਾ ਵਾਅਦਾ ਕੀਤਾ।

ਸਿਓਲ ਨੈਸ਼ਨਲ ਪੁਲਿਸ ਏਜੰਸੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਬੱਚਿਆਂ ਦੀਆਂ ਜਾਅਲੀ ਅਸ਼ਲੀਲ ਤਸਵੀਰਾਂ ਫੈਲਾਉਣ ’ਚ ਟੈਲੀਗ੍ਰਾਮ ਦੀ ਭੂਮਿਕਾ ਬਾਰੇ ਜਾਂਚ ਕਰੇਗੀ।

ਇਸ ਐਪ ਦੇ ਸੰਸਥਾਪਕ ਪਾਵੇਲ ਦੁਰੋਵ ਖ਼ਿਲਾਫ਼ ਪਿਛਲੇ ਹਫ਼ਤੇ ਫਰਾਂਸ ’ਚ ਐਪ ਨਾਲ ਸਬੰਧਤ ਕਈ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।

ਇਸ ਵਿੱਚ ਬਾਲ ਪੌਰਨੋਗ੍ਰਾਫੀ ਨੂੰ ਸਾਂਝਾ ਕਰਨ ਦੇ ਸਮਰੱਥ ਬਣਾਉਣਾ ਵੀ ਸ਼ਾਮਲ ਹੈ।

ਔਰਤਾਂ ਦੇ ਅਧਿਕਾਰਾਂ ਦੇ ਕਾਰਕੁਨ ਨੇ ਦੱਖਣੀ ਕੋਰੀਆ ਦੇ ਅਧਿਕਾਰੀਆਂ ’ਤੇ ਦੋਸ਼ ਲਗਾਇਆ ਹੈ ਕਿ ਉਹ ਟੈਲੀਗ੍ਰਾਮ ’ਤੇ ਜਿਨਸ਼ੀ ਸ਼ੋਸ਼ਣ ਨੂੰ ਵਧਣ ਫੁੱਲਣ ਦਾ ਮੌਕਾ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਕੋਰੀਆ ਪਹਿਲਾਂ ਵੀ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਚੁੱਕਾ ਹੈ।

ਪਰ ਔਰਤਾਂ ਦੇ ਅਧਿਕਾਰਾਂ ਦੇ ਕਾਰਕੁਨਾਂ ਨੇ ਦੱਖਣੀ ਕੋਰੀਆ ਦੇ ਅਧਿਕਾਰੀਆਂ 'ਤੇ ਇਲਜ਼ਾਮ ਲਗਾਇਆ ਕਿ ਟੈਲੀਗ੍ਰਾਮ 'ਤੇ ਜਿਨਸੀ ਸ਼ੋਸ਼ਣ ਨੂੰ ਬਹੁਤ ਲੰਬੇ ਸਮੇਂ ਲਈ ਅਣਚਾਹਿਆਂ ਹੀ ਰਹਿਣ ਦਿੱਤਾ ਗਿਆ ਹੈ ਕਿਉਂਕਿ ਕੋਰੀਆ ਪਹਿਲਾਂ ਵੀ ਇਸ ਸੰਕਟ ਦਾ ਸਾਹਮਣਾ ਕਰ ਚੁੱਕਾ ਹੈ।

ਸੋਸ਼ਲ ਵੀਡੀਓ

ਤਸਵੀਰ ਸਰੋਤ, Screen Grab

2019 ਵਿੱਚ, ਇਹ ਸਾਹਮਣੇ ਆਇਆ ਕਿ ਇੱਕ ਸੈਕਸ ਰਿੰਗ ਟੈਲੀਗ੍ਰਾਮ ਦੀ ਵਰਤੋਂ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਆਪਣੇ-ਆਪ ਦੀਆਂ ਜਿਨਸੀ ਤੌਰ 'ਤੇ ਸਪੱਸ਼ਟ ਤਸਵੀਰਾਂ ਬਣਾਉਣ ਅਤੇ ਸਾਂਝਾ ਕਰਨ ਲਈ ਮਜਬੂਰ ਕਰ ਰਹੀ ਸੀ।

ਪੁਲਿਸ ਨੇ ਉਸ ਸਮੇਂ ਟੈਲੀਗ੍ਰਾਮ ਨੂੰ ਆਪਣੀ ਜਾਂਚ ਵਿੱਚ ਮਦਦ ਲਈ ਕਿਹਾ, ਪਰ ਐਪ ਨੇ ਉਨ੍ਹਾਂ ਦੀਆਂ ਸਾਰੀਆਂ ਸੱਤ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਹਾਲਾਂਕਿ ਰਿੰਗਲੀਡਰ ਨੂੰ ਆਖ਼ਰਕਾਰ 40 ਸਾਲ ਤੋਂ ਵੱਧ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਪਰ ਸੈਂਸਰਸ਼ਿਪ ਦੇ ਆਲੇ ਦੁਆਲੇ ਦੇ ਡਰ ਕਾਰਨ ਪਲੇਟਫਾਰਮ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

ਕੋ ਨੇ ਕਿਹਾ, "ਉਨ੍ਹਾਂ ਨੇ ਮੁੱਖ ਅਦਾਕਾਰਾਂ ਨੂੰ ਸਜ਼ਾ ਸੁਣਾਈ ਪਰ ਸਥਿਤੀ ਨੂੰ ਨਜ਼ਰਅੰਦਾਜ਼ ਕੀਤਾ, ਅਤੇ ਮੈਨੂੰ ਲਗਦਾ ਹੈ ਕਿ ਇਸ ਨਾਲ ਸਥਿਤੀ ਹੋਰ ਵਿਗੜ ਗਈ ਹੈ।"

ਪਾਰਕ ਜੀਹਿਊਨ ਨੇ ਇੱਕ ਨੌਜਵਾਨ ਵਿਦਿਆਰਥੀ ਪੱਤਰਕਾਰ ਵਜੋਂ, 2019 ਵਿੱਚ ਵਾਪਸ ਐਨਥ ਕਮਰੇ ਦੀ ਸੈਕਸ-ਰਿੰਗ ਦਾ ਪਰਦਾਫਾਸ਼ ਕੀਤਾ ਸੀ।

ਪਾਰਕ ਉਦੋਂ ਤੋਂ ਡਿਜੀਟਲ ਸੈਕਸ ਅਪਰਾਧਾਂ ਦੇ ਪੀੜਤਾਂ ਲਈ ਇੱਕ ਸਿਆਸੀ ਵਕੀਲ ਬਣ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਡੀਪ ਫੇਕ ਸਕੈਂਡਲ ਸਾਹਮਣੇ ਆਇਆ ਹੈ, ਵਿਦਿਆਰਥੀ ਅਤੇ ਮਾਪੇ ਦਿਨ ਵਿੱਚ ਕਈ ਵਾਰ ਰੋਂਦੇ ਹੋਏ ਉਨ੍ਹਾਂ ਨੂੰ ਫ਼ੋਨ ਕਰ ਰਹੇ ਸਨ।

"ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੂਚੀ ਵਿੱਚ ਆਪਣੇ ਸਕੂਲ ਨੂੰ ਦੇਖਿਆ ਹੈ ਅਤੇ ਡਰ ਗਏ ਹਨ।"

ਪਾਰਕ ਦੱਖਣੀ ਕੋਰੀਆ ਵਿੱਚ ਐਪ ਨੂੰ ਨਿਯਮਤ ਕਰਨ ਜਾਂ ਇਸ 'ਤੇ ਪਾਬੰਦੀ ਲਗਾਉਣ ਲਈ ਸਰਕਾਰ ਵੱਲੋਂ ਮੰਗਾਂ ਦੀ ਅਗਵਾਈ ਕਰ ਰਹੀ ਹੈ।

ਉਹ ਆਖਦੇ ਹਨ, “ਜੇਕਰ ਇਹ ਤਕਨੀਕੀ ਕੰਪਨੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਹਿਯੋਗ ਨਹੀਂ ਕਰਨਗੀਆਂ, ਤਾਂ ਰਾਜ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਨਿਯਮਤ ਕਰਨਾ ਚਾਹੀਦਾ ਹੈ।”

ਇਸ ਨਵੇਂ ਸੰਕਟ ਦੇ ਸਾਹਮਣੇ ਆਉਣ ਤੋਂ ਪਹਿਲਾਂ, ਦੱਖਣੀ ਕੋਰੀਆ ਦੇ ਔਨਲਾਈਨ ਜਿਨਸੀ ਸ਼ੋਸ਼ਣ ਪੀੜਤਾਂ ਲਈ ਐਡਵੋਕੇਸੀ ਸੈਂਟਰ (ਏਸੀਓਐੱਸਏਵੀ) ਪਹਿਲਾਂ ਹੀ ਡੀਪਫੇਕ ਪੋਰਨੋਗ੍ਰਾਫੀ ਦੇ ਨਾਬਾਲਗ ਪੀੜਤਾਂ ਦੀ ਗਿਣਤੀ ਵਿੱਚ ਇੱਕ ਤਿੱਖਾ ਵਾਧਾ ਦੇਖ ਰਿਹਾ ਸੀ।

ਡੀਪ ਫੇਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਲਗਾਤਾਰ ਹੋ ਰਿਹਾ ਵਾਧਾ

ਸਾਲ 2023 ਵਿੱਚ 86 ਬਾਲਗ਼ ਪੀੜਤਾਂ ਨੂੰ ਸਲਾਹ ਦਿੱਤੀ ਗਈ। ਇਸ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿੱਚ ਇਹ ਵਧ ਕੇ 238 ਹੋ ਗਿਆ। ਇਕੱਲੇ ਪਿਛਲੇ ਹਫ਼ਤੇ ਵਿੱਚ, ਹੋਰ 64 ਨੌਜਵਾਨ ਪੀੜਤ ਸਾਹਮਣੇ ਆਏ ਹਨ।

ਸੈਂਟਰ ਦੇ ਨੇਤਾਵਾਂ ਵਿੱਚੋਂ ਇੱਕ ਪਾਰਕ ਸਿਓਂਗਹੇ ਨੇ ਕਿਹਾ ਕਿ ਪਿਛਲੇ ਹਫ਼ਤੇ ਤੋਂ ਉਨ੍ਹਾਂ ਦੇ ਸਟਾਫ ਨੂੰ ਕਾਫੀ ਫੋਨ ਆਏ ਅਤੇ ਉਹ 24 ਘੰਟੇ ਕੰਮ ਕਰ ਰਿਹਾ ਸੀ।

ਉਨ੍ਹਾਂ ਨੇ ਕਿਹਾ, “ਇਹ ਸਾਡੇ ਲਈ ਇੱਕ ਪੂਰੇ ਪੈਮਾਨੇ ਦੀ ਐਮਰਜੈਂਸੀ ਰਹੀ ਹੈ, ਜਿਵੇਂ ਕਿ ਯੁੱਧ ਸਮੇਂ ਦੀ ਸਥਿਤੀ ਵਿੱਚ ਹੁੰਦੀ ਹੈ।”

"ਨਵੀਂ ਡੀਪਫੇਕ ਤਕਨਾਲੋਜੀ ਦੇ ਨਾਲ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੀਡੀਓ ਹਨ ਅਤੇ ਸਾਨੂੰ ਚਿੰਤਾ ਹੋ ਰਹੀ ਹੈ ਕਿ ਇਹ ਵਧ ਰਿਹਾ ਹੈ।"

ਪੀੜਤਾਂ ਨੂੰ ਸਲਾਹ ਦੇਣ ਦੇ ਨਾਲ-ਨਾਲ, ਕੇਂਦਰ ਨੁਕਸਾਨਦੇਹ ਸਮੱਗਰੀ ਨੂੰ ਵੀ ਟਰੈਕ ਕਰਦਾ ਹੈ ਅਤੇ ਇਸਨੂੰ ਹਟਾਉਣ ਲਈ ਔਨਲਾਈਨ ਪਲੇਟਫਾਰਮਾਂ ਨਾਲ ਕੰਮ ਕਰਦਾ ਹੈ।

ਪਾਰਕ ਦਾ ਕਹਿਣਾ ਹੈ ਕਿ ਕੁਝ ਅਜਿਹੇ ਮੌਕੇ ਸਨ ਜਦੋਂ ਟੈਲੀਗ੍ਰਾਮ ਨੇ ਉਨ੍ਹਾਂ ਦੀ ਬੇਨਤੀ 'ਤੇ ਸਮੱਗਰੀ ਨੂੰ ਹਟਾ ਦਿੱਤਾ ਸੀ। “ਇਸ ਲਈ ਇਹ ਅਸੰਭਵ ਨਹੀਂ ਹੈ।”

ਇੱਕ ਬਿਆਨ ਵਿੱਚ, ਟੈਲੀਗ੍ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਦੇ ਸੰਚਾਲਕ "ਐਪ ਦੇ ਜਨਤਕ ਹਿੱਸਿਆਂ ਦੀ ਸਰਗਰਮੀ ਨਾਲ ਨਿਗਰਾਨੀ ਕਰਦੇ ਹਨ, ਏਆਈ ਟੂਲ ਦੀ ਵਰਤੋਂ ਕਰਦੇ ਹਨ ਅਤੇ ਟੈਲੀਗ੍ਰਾਮ ਦੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਦੇ ਲੱਖਾਂ ਟੁਕੜਿਆਂ ਨੂੰ ਹਰ ਰੋਜ਼ ਹਟਾਉਣ ਲਈ ਉਪਭੋਗਤਾਵਾਂ ਦੀ ਰਿਪੋਰਟਾਂ ਨੂੰ ਸਵੀਕਾਰ ਕਰਦੇ ਹਨ।"

ਜਦਕਿ ਔਰਤਾਂ ਦੇ ਅਧਿਕਾਰ ਸੰਗਠਨ ਸਵੀਕਾਰ ਕਰਦੇ ਹਨ ਕਿ ਨਵੀਂ ਏਆਈ ਤਕਨਾਲੋਜੀ ਪੀੜਤਾਂ ਦਾ ਸ਼ੋਸ਼ਣ ਕਰਨਾ ਆਸਾਨ ਬਣਾ ਰਹੀ ਹੈ।

ਉਹ ਦਲੀਲ ਦਿੰਦੇ ਹਨ ਕਿ ਇਹ ਦੱਖਣੀ ਕੋਰੀਆ ਵਿੱਚ ਔਨਲਾਈਨ ਮਾੜੇ ਵਤੀਰੇ ਦਾ ਨਵੀਨਤਮ ਰੂਪ ਹੈ।

ਪਹਿਲਾਂ ਔਰਤਾਂ ਨੂੰ ਔਨਲਾਈਨ ਜ਼ੁਬਾਨੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਜਾਸੂਸੀ ਕੈਮਰੇ ਦੀ ਮਹਾਂਮਾਰੀ ਆਈ, ਜਿੱਥੇ ਉਨ੍ਹਾਂ ਨੂੰ ਜਨਤਕ ਪਖਾਨੇ ਅਤੇ ਚੇਂਜਿੰਗ ਕਮਰਿਆਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਗੁਪਤ ਤੌਰ ʼਤੇ ਫਿਲਮ ਬਣਾਈ ਜਾਂਦੀ ਸੀ।

ਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

84 ਔਰਤਾਂ ਦੇ ਸਮੂਹਾਂ ਵੱਲੋਂ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਲਿਖਿਆ ਹੈ, "ਇਸ ਦਾ ਮੂਲ ਕਾਰਨ ਢਾਂਚਾਗਤ ਲਿੰਗਵਾਦ ਹੈ ਅਤੇ ਹੱਲ ਲਿੰਗ ਸਮਾਨਤਾ ਹੈ।"

ਇਹ ਦੇਸ਼ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਦੀ ਸਿੱਧੀ ਆਲੋਚਨਾ ਹੈ, ਜਿਸ ਨੇ ਢਾਂਚਾਗਤ ਲਿੰਗਵਾਦ ਦੀ ਹੋਂਦ ਤੋਂ ਇਨਕਾਰ ਕੀਤਾ ਹੈ।

ਪੀੜਤ ਸਹਾਇਤਾ ਸਮੂਹਾਂ ਨੂੰ ਫੰਡਾਂ ਵਿੱਚ ਕਟੌਤੀ ਕੀਤੀ ਹੈ ਅਤੇ ਸਰਕਾਰ ਦੇ ਲਿੰਗ ਸਮਾਨਤਾ ਮੰਤਰਾਲੇ ਨੂੰ ਖ਼ਤਮ ਕਰ ਰਿਹਾ ਹੈ।

ਨੌਜਵਾਨ ਸੈਕਸ ਅਪਰਾਧੀਆਂ ਦਾ ਇਲਾਜ ਕਰਨ ਵਾਲੇ ਲੀ ਮਯੂੰਗ-ਹਵਾ ਨੇ ਵੀ ਸਹਿਮਤੀ ਪ੍ਰਗਟਾਈ ਕਿ ਹਾਲਾਂਕਿ ਡੀਪ ਫੇਕ ਦੁਰਵਿਵਹਾਰ ਦਾ ਪ੍ਰਕੋਪ ਅਚਾਨਕ ਲੱਗ ਸਕਦਾ ਹੈ, ਪਰ ਇਹ ਲੰਬੇ ਸਮੇਂ ਤੋਂ ਸਤ੍ਹਾ ਦੇ ਹੇਠਾਂ ਲੁਕਿਆ ਹੋਇਆ ਸੀ।

ਆਹਾ ਸਿਓਲ ਯੂਥ ਕਲਚਰਲ ਸੈਂਟਰ ਚਲਾਉਣ ਵਾਲੇ ਕਾਉਂਸਲਰ ਨੇ ਕਿਹਾ, “ਬਾਲਗ਼ਾਂ ਲਈ, ਡੀਪ ਫੇਕ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਬਣ ਗਿਆ ਹੈ, ਉਨ੍ਹਾਂ ਨੂੰ ਇੱਕ ਖੇਡ ਜਾਂ ਇੱਕ ਮਜ਼ਾਕ ਵਜੋਂ ਦੇਖਿਆ ਜਾਂਦਾ ਹੈ।

ਲੀ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸਿੱਖਿਅਤ ਕਰਨਾ ਸਭ ਤੋਂ ਮਹੱਤਵਪੂਰਨ ਹੈ। ਉਹ ਇੱਕ ਖੋਜ ਦਾ ਹਵਾਲਾ ਦਿੰਦੀ ਹੈ।

ਇਸ ਵਿੱਚ ਦਰਸਾਇਆ ਗਿਆ ਹੈ ਕਿ ਜਦੋਂ ਤੁਸੀਂ ਅਪਰਾਧੀਆਂ ਨੂੰ ਇਹ ਦੱਸਦੇ ਹੋ ਕਿ ਉਨ੍ਹਾਂ ਨੇ ਕੀ ਗ਼ਲਤ ਕੀਤਾ ਹੈ, ਤਾਂ ਉਹ ਇਸ ਗੱਲ ਤੋਂ ਵਧੇਰੇ ਜਾਣੂ ਹੋ ਜਾਂਦੇ ਹਨ ਕਿ ਜਿਨਸੀ ਸ਼ੋਸ਼ਣ ਦੇ ਰੂਪ ਵਿੱਚ ਕੀ-ਕੀ ਗਿਣਿਆ ਜਾਂਦਾ ਹੈ ਅਤੇ ਇਹ ਉਨ੍ਹਾਂ ਨੂੰ ਦੁਬਾਰਾ ਅਪਰਾਧ ਕਰਨ ਤੋਂ ਰੋਕਦਾ ਹੈ।

ਟੈਲੀਗ੍ਰਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਤੋਂ ਚੈਟਰੂਮਾਂ ਦਾ ਪਰਦਾਫਾਸ਼ ਹੋਇਆ ਹੈ, ਬਹੁਤ ਸਾਰੇ ਬੰਦ ਹੋ ਗਏ ਹਨ, ਪਰ ਨਵੇਂ ਲਗਭਗ ਨਿਸ਼ਚਤ ਤੌਰ 'ਤੇ ਉਨ੍ਹਾਂ ਦੀ ਜਗ੍ਹਾ ਲੈਣਗੇ।

ਇਸ ਦੌਰਾਨ, ਸਰਕਾਰ ਨੇ ਕਿਹਾ ਹੈ ਕਿ ਉਹ ਡੀਪ ਫੇਕ ਤਸਵੀਰਾਂ ਬਣਾਉਣ ਅਤੇ ਸ਼ੇਅਰ ਕਰਨ ਵਾਲਿਆਂ ਦੀ ਅਪਰਾਧਿਕ ਸਜ਼ਾਵਾਂ ਨੂੰ ਵਧਾਏਗੀ ਅਤੇ ਅਸ਼ਲੀਲ ਤਸਵੀਰਾਂ ਦੇਖਣ ਵਾਲਿਆਂ ਨੂੰ ਵੀ ਸਜ਼ਾ ਦੇਵੇਗੀ।

ਇਹ ਆਲੋਚਨਾ ਤੋਂ ਬਾਅਦ ਹੈ ਕਿ ਦੋਸ਼ੀਆਂ ਨੂੰ ਲੋੜੀਂਦੀ ਸਜ਼ਾ ਨਹੀਂ ਦਿੱਤੀ ਜਾ ਰਹੀ ਹੈ। ਇਕ ਮੁੱਦਾ ਇਹ ਹੈ ਕਿ ਜ਼ਿਆਦਾਤਰ ਅਪਰਾਧੀ ਬਾਲਗ਼ ਹਨ, ਜਿਨ੍ਹਾਂ ਉਪਰ ਆਮ ਤੌਰ 'ਤੇ ਅਦਾਲਤਾਂ ਵਿੱਚ ਮੁਕੱਦਮਾ ਚਲਾਇਆ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਵਧੇਰੇ ਨਰਮ ਸਜ਼ਾਵਾਂ ਮਿਲਦੀਆਂ ਹਨ।

ਜਦੋਂ ਤੋਂ ਚੈਟਰੂਮਾਂ ਦਾ ਪਰਦਾਫਾਸ਼ ਹੋਇਆ ਹੈ, ਬਹੁਤ ਸਾਰੇ ਬੰਦ ਹੋ ਗਏ ਹਨ, ਪਰ ਨਵੇਂ ਲਗਭਗ ਨਿਸ਼ਚਤ ਤੌਰ 'ਤੇ ਉਨ੍ਹਾਂ ਦੀ ਜਗ੍ਹਾ ਲੈਣਗੇ।

ਇਸ ਕਹਾਣੀ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਪਹਿਲਾਂ ਹੀ ਅਪਮਾਨਜਨਕ ਚੈਟ ਰੂਮ ਬਣਾਇਆ ਗਿਆ ਹੈ।

ਖ਼ਬਰ ਦਾ ਪਰਦਾਫਾਸ ਕਰਨ ਵਾਲੀ ਕੋ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ।

ਉਹ ਦੱਸਦੇ ਹਨ, "ਮੈਂ ਇਹ ਦੇਖਣ ਲਈ ਚੈਟ ਰੂਮ ਦੀ ਜਾਂਚ ਕਰਦੀ ਰਹਿੰਦੀ ਹਾਂ ਕਿ ਕੀ ਕਿਤੇ ਮੇਰੀ ਫੋਟੋ ਅਪਲੋਡ ਤਾਂ ਕੀਤੀ।"

ਅਜਿਹੀ ਚਿੰਤਾ ਦੱਖਣੀ ਕੋਰੀਆ ਵਿੱਚ ਲਗਭਗ ਹਰ ਬਾਲਗ਼ ਕੁੜੀ ਅਤੇ ਮੁਟਿਆਰ ਵਿੱਚ ਫੈਲ ਗਈ ਹੈ।

ਯੂਨੀਵਰਸਿਟੀ ਦੀ ਵਿਦਿਆਰਥਣ ਆਹ-ਯੂਨ ਨੇ ਕਿਹਾ ਕਿ ਇਸ ਨੇ ਉਨ੍ਹਾਂ ਨੂੰ ਆਪਣੇ ਪੁਰਸ਼ ਜਾਣਕਾਰਾਂ 'ਤੇ ਸ਼ੱਕ ਕੀਤਾ ਸੀ।

ਉਨ੍ਹਾਂ ਨੇ ਕਿਹਾ। "ਮੈਨੂੰ ਹੁਣ ਯਕੀਨ ਨਹੀਂ ਹੋ ਸਕਦਾ ਕਿ ਲੋਕ ਮੇਰੀ ਪਿੱਠ ਪਿੱਛੇ ਇਹ ਜੁਰਮ ਨਹੀਂ ਕਰਨਗੇ, ਮੈਨੂੰ ਜਾਣੇ ਬਿਨਾਂ।"

"ਮੈਂ ਲੋਕਾਂ ਨਾਲ ਆਪਣੇ ਸਾਰੇ ਸੰਪਰਕਾਂ ਵਿੱਚ ਬਹੁਤ ਜ਼ਿਆਦਾ ਚੌਕਸ ਹੋ ਗਿਆ ਹਾਂ, ਜੋ ਕਿ ਚੰਗਾ ਨਹੀਂ ਹੋ ਸਕਦਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)