ਬਲੂਮਬਰਗ ਦੀ ਰੈਂਕਿੰਗ ਵਿੱਚ ਦੁਨੀਆਂ ਦੇ 10 ਸਭ ਤੋਂ ਅਮੀਰ ਪਰਿਵਾਰ ਕਿਹੜੇ ਹਨ, ਅੰਬਾਨੀ ਕਿਸ ਨੰਬਰ ʼਤੇ ਹਨ

ਮੁਹੰਮਦ ਬਿਨ ਸਲਮਾਨ ਜ਼ਾਇਦ ਅਲ ਨਾਹਯਾਨ, ਐਲਿਸ ਵਾਲਟਨ ਅਤੇ ਮੁਕੇਸ਼ ਅੰਬਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹੰਮਦ ਬਿਨ ਸਲਮਾਨ ਜ਼ਾਇਦ ਅਲ ਨਾਹਯਾਨ, ਐਲਿਸ ਵਾਲਟਨ ਅਤੇ ਮੁਕੇਸ਼ ਅੰਬਾਨੀ

ਬਲੂਮਬਰਗ ਦੀ ਰੈਂਕਿੰਗ ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਭਾਰਤ ਦਾ ਅੰਬਾਨੀ ਪਰਿਵਾਰ ਵੀ ਸ਼ਾਮਲ ਹੈ।

ਹਾਲਾਂਕਿ, ਵਾਲਮਾਰਟ ਸੁਪਰਮਾਰਕੀਟ ਚੇਨ ਦੇ ਮਾਲਕ ਵਾਲਟਨ ਪਰਿਵਾਰ ਨੇ ਇਸ ਸਾਲ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਸੈਮ ਵਾਲਟਨ ਦੁਆਰਾ ਪਹਿਲੀ ਸੁਪਰਮਾਰਕੀਟ ਖੋਲ੍ਹਣ ਤੋਂ ਛੇ ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਉਨ੍ਹਾਂ ਦੇ ਵਾਰਸ ਬਹੁ-ਰਾਸ਼ਟਰੀ ਫਰਮ ਦੇ ਸ਼ੇਅਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਮੀਰ ਹਨ, ਜਿਨ੍ਹਾਂ ਦਾ ਮੁੱਲ ਇਸ ਸਾਲ 80 ਫੀਸਦ ਵਧ ਗਿਆ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਲੂਮਬਰਗ ਦਾ ਕਹਿਣਾ ਹੈ ਕਿ ਸੂਚੀ ਵਿਚਲੀਆਂ ਕੰਪਨੀਆਂ ਨੇ ਜੋ ਅਹਿਮ ਗੱਲਾਂ ਅਪਣਾਈਆਂ ਹਨ, ਉਨ੍ਹਾਂ ਵਿਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਆਪਣੀਆਂ ਜਾਇਦਾਦਾਂ ਕਾਇਮ ਰੱਖੀਆਂ ਹਨ।

ਇਸ ਤੋਂ ਇਲਾਵਾ ਕੁਝ ਮਾਮਲਿਆਂ ਵਿੱਚ ਵਪਾਰਕ ਸਮਝੌਤੇ ਕੀਤੇ ਹਨ ਜੋ ਉਨ੍ਹਾਂ ਦੀ ਕਿਸਮਤ ਦੇ ਤਾਲਮੇਲ ਦੀ ਗਰੰਟੀ ਦਿੰਦੇ ਹਨ।-

ਪ੍ਰਕਾਸ਼ਨ ਦੀ ਪੂਰੀ ਸੂਚੀ ਵਿੱਚ 25 ਪਰਿਵਾਰ ਸ਼ਾਮਲ ਹਨ। ਇਸ ਵਿੱਚ ਵਾਲਮਾਰਟ, ਲਗਜ਼ਰੀ ਬ੍ਰਾਂਡ ਹਰਮੇਸ ਅਤੇ ਫਾਰਮਾਸਿਊਟੀਕਲ ਕੰਪਨੀ ਰੋਸ਼ੇ ਦੇ ਮਾਲਕਾਂ ਨੂੰ ਥਾਂ ਮਿਲੀ ਹੈ।

ਬਲੂਮਬਰਗ ਦਾ ਕਹਿਣਾ ਹੈ, ਇਸ ਸਾਲ ਦੀ ਸੂਚੀ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਸਟਾਕ ਮਾਰਕੀਟ ਯਾਨਿ ਸ਼ੇਅਰ ਬਾਜ਼ਾਰ ਤੋਂ ਭਾਰੀ ਲਾਭਾਂ ਕਾਰਨ ਅਮੀਰ ਹੋਏ ਹਨ।

ਇੱਥੇ ਅਸੀਂ ਦੁਨੀਆਂ ਦੇ 10 ਸਭ ਤੋਂ ਅਮੀਰ ਪਰਿਵਾਰ ਦੀ ਗੱਲ ਕਰਦੇ ਹਾਂ ਅਤੇ ਇਹ ਵੀ ਦੱਸਾਂਗੇ ਕਿ ਆਖ਼ਰ ਉਨ੍ਹਾਂ ਦੀ ਕਿਸਮਤ ਕਿਵੇਂ ਚਮਕ ਜਾਂਦੀ ਹੈ।

1. ਵਾਲਟਨਸ ਪਰਿਵਾਰ

ਵਾਲਟਨ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੌਬ, ਐਲਿਸ ਅਤੇ ਜਿਮ ਵਾਲਟਨ ਨੂੰ ਵਾਲਮਾਰਟ ਦੇ ਸੰਸਥਾਪਕ ਸੈਮ ਵਾਲਟਨ ਦੀ ਜਾਇਦਾਦ ਵਿਰਾਸਤ ਵਿੱਚ ਮਿਲੀ ਅਤੇ ਇਸ ਵਿੱਚ ਵਾਧਾ ਹੋਇਆ

ਪਰਿਵਾਰ- ਵਾਲਟਨਸ

ਕੰਪਨੀ- ਵਾਲਮਾਰਟ

ਜਾਇਦਾਦ- 432 ਬਿਲੀਅਨ ਅਮਰੀਕੀ ਡਾਲਰ

ਦੇਸ਼- ਸੰਯੁਕਤ ਰਾਜ ਅਮਰੀਕਾ

ਪੀੜੀਆਂ- 3

ਵਾਲਟਨਸ ਕੋਲ ਸੁਪਰਮਾਰਿਕਟ ਚੇਨ ਦਾ ਕਰੀਬ 46 ਫੀਸਦ ਹਿੱਸਾ ਹੈ ਅਤੇ ਇਹੀ ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ ਦੀ ਜਾਇਦਾਦ ਦਾ ਆਧਾਰ ਹੈ।

ਇਸ ਦੇ ਸੰਸਥਾਪਕ ਸੈਮ ਵਾਲਟਨ ਨੇ ਪਰਿਵਾਰ ਵਿੱਚ ਕੰਟ੍ਰੋਲ ਰੱਖਣ ਲਈ ਰਣਨੀਤੀ ਵਜੋਂ ਆਪਣੇ ਬੱਚਿਆਂ ਵਿਚਾਲੇ ਜਾਇਦਾਦ ਦੀ ਵੰਡ ਕੀਤੀ।

2. ਅਲ ਨਾਹਯਾਨ

ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਰਬਪਤੀ ਪਰਿਵਾਰ ਦਾ ਹਿੱਸਾ ਹਨ

ਪਰਿਵਾਰ- ਅਲ ਨਾਹਯਾਨ

ਖੇਤਰ- ਉਦਯੋਗਿਕ

ਜਾਇਦਾਦ- 323 ਬਿਲੀਅਨ ਅਮਰੀਕੀ ਡਾਲਰ

ਦੇਸ਼- ਸੰਯੁਕਤ ਅਰਬ ਅਮੀਰਾਤ

ਪੀੜੀਆਂ- 3

ਸੰਯੁਕਤ ਅਰਬ ਅਮੀਰਾਤ ਵਿੱਚ ਸੱਤਾਧਾਰੀ ਅਲ ਨਾਹਯਾਨ ਪਰਿਵਾਰ ਨੇ ਤੇਲ ਦੇ ਕਾਰੋਬਾਰ ਤੋਂ ਆਪਣੀ ਕਿਸਮਤ ਚਮਕਾਈ।

ਆਬੂ ਧਾਬੀ (7 ਅਮੀਰਾਤ ਵਿੱਚੋਂ ਇੱਕ) ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ, ਦੇਸ਼ ਦਾ ਰਾਸ਼ਟਰਪਤੀ ਵੀ ਹਨ।

3. ਅਲ ਥਾਨੀ

ਤਮੀਮ ਬਿਨ ਹਮਦ ਅਲ ਥਾਨੀ,

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਮੀਮ ਬਿਨ ਹਮਦ ਅਲ ਥਾਨੀ, ਕਤਰ ਰਾਜ ਦੇ ਅਮੀਰ, ਸ਼ਕਤੀਸ਼ਾਲੀ ਸ਼ਾਹੀ ਪਰਿਵਾਰ ਦੇ ਮੈਂਬਰ ਹਨ

ਪਰਿਵਾਰ- ਅਲ ਥਾਨੀ

ਖੇਤਰ- ਉਦਯੋਗਿਕ

ਜਾਇਦਾਦ- 172 ਬਿਲੀਅਨ ਅਮਰੀਕੀ ਡਾਲਰ

ਦੇਸ਼- ਕਤਰ

ਪੀੜੀਆਂ- 8

ਕਤਰ ਵਿੱਚ ਅਲ ਥਾਨੀ ਪਰਿਵਾਰ ਦਾ ਤੇਲ ਅਤੇ ਗੈਸ ਦਾ ਕਾਰੋਬਾਰ ਹੈ। ਪਰਿਵਾਰ ਦੇ ਲੋਕਾਂ ਸਿਆਸਤ ਵਿੱਚ ਰਸੂਖ਼ਦਾਰ ਅਹੁਦੇ ਹਨ ਅਤੇ ਵੱਖ-ਵੱਖ ਉਦਯੋਗਾਂ ਵਿੱਚ ਮੁੱਖ ਕਾਰੋਬਾਰ ਹਨ।

4. ਹਾਰਮੇਸ

ਐਕਸੈਲ ਦੁਮਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਮੇਸ ਦੇ ਸੀਈਓ ਐਕਸੈਲ ਦੁਮਾਸ ਪਰਿਵਾਰ ਦੇ ਇੱਕ ਮੈਂਬਰ ਹਨ

ਪਰਿਵਾਰ- ਹਾਰਮੇਸ

ਖੇਤਰ- ਹਾਰਮੇਸ

ਜਾਇਦਾਦ- 170 ਬਿਲੀਅਨ ਅਮਰੀਕੀ ਡਾਲਰ

ਦੇਸ਼- ਫਰਾਂਸ

ਪੀੜੀ- 6

ਪਰਿਵਾਰ ਦੀ ਛੇਵੀਂ ਪੀੜੀ ਵਿੱਚ 100 ਤੋਂ ਵੱਧ ਮੈਂਬਰ ਸ਼ਾਮਲ ਹਨ ਅਤੇ ਉਹ ਫਰਾਂਸ ਗਜ਼ਰੀ ਫੈਸ਼ਨ ਕੰਪਨੀ ਦੇ ਮਾਲ ਹਨ।

ਕੰਪਨੀ ਦੇ ਸੀਨੀਅਰ ਅਹੁਦਿਆਂ ʼਤੇ ਬਿਰਾਜਮਾਨ ਪਰਿਵਾਰਕ ਮੈਂਬਰਾਂ ਵਿੱਚ ਸੀਈਓ ਐਕਸੈਲ ਦੁਮਾਸ ਵੀ ਸ਼ਾਮਲ ਹਨ।

5. ਕੋਚ

ਕਾਰੋਬਾਰੀ ਚਾਰਲਸ ਕੋਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰੋਬਾਰੀ ਚਾਰਲਸ ਕੋਚ ਅਤੇ ਉਨ੍ਹਾਂ ਦੇ ਭਰਾ ਬਿਲ ਸੰਯੁਕਤ ਰਾਜ ਵਿੱਚ ਸਭ ਤੋਂ ਸ਼ਕਤੀਸ਼ਾਲੀ ਰੂੜੀਵਾਦੀ ਵੱਡੇ ਦਾਨੀਆਂ ਵਿੱਚੋਂ ਇੱਕ ਹਨ।

ਪਰਿਵਾਰ- ਕੋਚ

ਕੰਪਨੀ- ਕੋਚ ਇਨ

ਜਾਇਦਾਦ- 148 ਬਿਲੀਅਨ ਅਮਰੀਕੀ ਡਾਲਰ

ਦੇਸ਼- ਸੰਯੁਕਤ ਰਾਸ਼ਟਰ

ਪੀੜੀ- 3

ਫੈਡਰਿਕ, ਚਾਰਲਸ, ਡੇਵਿਡ ਅਤੇ ਵਿਲੀਅਮ ਭਰਾਵਾਂ ਨੂੰ ਆਪਣੇ ਪਿਤਾ ਕੋਲੋਂ ਤੇਲ ਕੰਪਨੀ ਵਿਰਾਸਤ ਵਿੱਚ ਮਿਲੀ ਹੈ।

ਪਰ ਵਿਵਾਦ ਤੋਂ ਬਾਅਦ ਸਿਰਫ਼ ਚਾਲਰਸ ਅਤੇ ਡੇਵਿਡ ਹੀ ਕਾਰੋਬਾਰ ਵਿੱਚ ਟਿਕੇ ਹਨ।

ਕੋਚ ਦਾ ਤੇਲ, ਰਸਾਇਣ, ਊਰਜਾ, ਖਣਿਜ, ਕਲਾਊਡ ਕੰਪਿਊਟਿੰਗ, ਫਾਇਨੈਂਸ, ਕਮੋਡਿਟੀ ਟ੍ਰੇਡਿੰਗ ਅਤੇ ਨਿਵੇਸ਼ ਆਦਿ ਖੇਤਰ ਵਿੱਚ ਕਾਰੋਬਾਰ ਹਨ।

6. ਅਲ ਸਾਊਦ

ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲੂਮਬਰਗ ਦੇ ਅਨੁਸਾਰ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਿੱਜੀ ਤੌਰ 'ਤੇ ਇੱਕ ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜਾਇਦਾਦ ਨੂੰ ਸਾਂਭਦੇ ਹਨ

ਪਰਿਵਾਰ- ਅਲ ਸਾਊਦ

ਖੇਤਰ- ਉਦਯੋਗਿਕ

ਜਾਇਦਾਦ- 140 ਬਿਲੀਅਨ ਅਮਰੀਕੀ ਡਾਲਰ

ਦੇਸ਼- ਸਾਊਦੀ ਅਰਬ

ਪੀੜੀ- 3

ਸਾਊਦ ਦੇ ਸ਼ਾਹੀ ਖ਼ਾਨਦਾਨ ਦੀ ਆਮਦਨ ਤੇਲ ਦੇ ਕਾਰੋਬਾਰ ਤੋਂ ਆਉਂਦੀ ਹੈ। ਬਲੂਮਬਰਗ ਦੀ ਕੁੱਲ ਆਮਦਨੀ ਦਾ ਅੰਦਾਜ਼ਾ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਪਿਛਲੇ 50 ਸਾਲਾਂ ਵਿੱਚ ਸ਼ਾਹੀ ਦੀਵਾਨ ਤੋਂ ਹੋਣ ਵਾਲੀ ਆਮਦਨ ਤੋਂ ਹੈ।

ਸ਼ਾਹੀ ਦੀਵਾਨ ਬਾਦਸ਼ਾਹ ਦੇ ਕਾਰਜਕਾਰੀ ਦਫ਼ਤਰ ਹੈ।

ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਿੱਜੀ ਤੌਰ 'ਤੇ ਇੱਕ ਬਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਨੂੰ ਸੰਭਾਲਦੇ ਹਨ।

7. ਮਾਰਸ

ਜੈਕਲੀਨ ਮਾਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਕਲੀਨ ਮਾਰਸ (ਵਿਚਾਲੇ) ਅਤੇ ਉਸਦੀਆਂ ਪੋਤੀਆਂ, ਗ੍ਰੇਸਨ ਏਰਥ ਅਤੇ ਕੈਥਰੀਨ ਬਰਗਸਟਾਹਲਰ

ਪਰਿਵਾਰ- ਮਾਰਸ

ਕੰਪਨੀ- ਮਾਰਸ ਇਨ

ਜਾਇਦਾਦ- 133 ਬਿਲੀਅਨ ਅਮਰੀਕੀ ਡਾਲਰ

ਦੇਸ਼- ਸੰਯੁਕਤ ਰਾਸ਼ਟਰ

ਪੀੜੀ- 5

ਮਾਰਸ ਨੂੰ ਐੱਮ ਐਂਡ ਐੱਮ (M&M) ਮਿਲਕੀ ਵੇ ਅਤੇ ਸਨਿਕਰਸ ਬਾਰ (ਚਾਕਲੇਟ) ਵਰਗੇ ਉਤਪਾਦਾਂ ਲਈ ਜਾਣਿਆ ਜਾਂਦਾ ਹੈ।

ਹਾਲਾਂਕਿ, ਹੁਣ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਉਤਪਾਦ ਫਰਮ ਦੀ ਜਾਇਦਾਦ ਵਿੱਚ ਅੱਧੇ ਤੋਂ ਵੱਧ ਹਿੱਸਾ ਪਾਉਂਦੇ ਹਨ।

8. ਅੰਬਾਨੀ

ਮੁਕੇਸ਼ ਅੰਬਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ

ਪਰਿਵਾਰ- ਅੰਬਾਨੀ

ਕੰਪਨੀ- ਰਿਲਾਇੰਸ ਇੰਡਸਟ੍ਰੀ

ਜਾਇਦਾਦ- 99 ਬਿਲੀਅਨ ਅਮਰੀਕੀ ਡਾਲਰ

ਦੇਸ਼- ਭਾਰਤ

ਪੀੜੀ- 3

ਮੁਕੇਸ਼ ਅੰਬਾਨੀ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਰਿਫਾਇਨ ਕੰਪਨੀ ਦੇ ਮਾਲਕ ਹਨ। ਉਹ 27 ਮੰਜ਼ਿਲਾਂ ਇਮਾਰਤ ਵਿੱਚ ਰਹਿੰਦੇ ਹਨ, ਜਿਸ ਨੂੰ ਦੁਨੀਆਂ ਦੇ ਸਭ ਤੋਂ ਮਹਿੰਗੀ ਨਿੱਜੀ ਰਿਹਾਇਸ਼ ਮੰਨੀ ਜਾਂਦੀ ਹੈ।

ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭਰਾ ਨੂੰ ਪਿਤਾ ਦੀ ਜਾਇਦਾਦ ਵਿਰਾਸਤ ਵਿੱਚ ਮਿਲੀ ਹੈ।

9. ਵਰਥਾਈਮਰਜ਼

ਐਲੇਨ ਵਰਥਾਈਮਰ ਅਤੇ ਜੇਰਾਰਡ ਵਰਥਾਈਮਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲੇਨ ਵਰਥਾਈਮਰ ਅਤੇ ਜੇਰਾਰਡ ਵਰਥਾਈਮਰ ਲਗਜ਼ਰੀ ਕੰਪਨੀ ਚੈਨਲ ਦੇ ਮਾਲਕ ਹਨ

ਪਰਿਵਾਰ- ਵਰਥਾਈਮਰਜ਼

ਕੰਪਨੀ- ਸ਼ਨੇਲ

ਜਾਇਦਾਦ- 88 ਬਿਲੀਅਨ ਅਮਰੀਕੀ ਡਾਲਰ

ਦੇਸ਼- ਫਰਾਂਸ

ਪੀੜੀ- 3

ਅਲੈਨ ਅਤੇ ਜੇਰਾਰਡ ਭਰਾਵਾਂ ਨੂੰ ਸੰਪਤੀ ਵਿਰਾਸਤ ਵਿੱਚ ਮਿਲੀ ਹੈ, ਜੋ ਉਨ੍ਹਾਂ ਦੇ ਦਾਦਾ ਜੀ ਨੇ 1920ਵਿਆਂ ਵਿੱਚ ਪੈਰਿਸ ਵਿੱਚ ਡਿਜ਼ਾਇਨ ਕੋਕੋ ਸ਼ਨੇਲ ਨੂੰ ਵਿੱਤ ਪ੍ਰਦਾਨ ਕਰ ਬਣਾਈ ਗਈ ਸੀ।

ਉਨ੍ਹਾਂ ਦੇ ਪਰਿਵਾਰ ਦਾ ਆਪਣਾ ਫੈਸ਼ਨ ਹਾਊਸ ਹੈ ਅਤੇ ਉਹ ਰੇਸ ਦੇ ਘੋੜਿਆਂ ਤੇ ਅੰਗੂਰਾਂ ਦੇ ਬਾਗ਼ਾਂ ਦੇ ਵੀ ਮਾਲਕ ਹਨ।

10. ਥੌਮਸਨਸ

ਡੇਵਿਡ ਥਾਮਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥੌਮਸਨ ਰਾਇਟਰਜ਼ ਦੇ ਮੁਖੀ ਡੇਵਿਡ ਥੌਮਸਨ

ਪਰਿਵਾਰ- ਥੌਮਸਨਸ

ਕੰਪਨੀ- ਥੌਮਸਨਸ ਰਾਇਟਰਜ਼

ਜਾਇਦਾਦ- 87 ਬਿਲੀਅਨ ਅਮਰੀਕੀ ਡਾਲਰ

ਦੇਸ਼- ਕੈਨੇਡਾ

ਪੀੜੀ- 3

ਵਿੱਤੀ ਡੇਟਾ ਅਤੇ ਸੇਵਾ ਪ੍ਰਦਾਤਾ ਥੌਮਸਨ ਰਾਇਟਰਜ਼ ਵਿੱਚ ਪਰਿਵਾਰ ਦੀ ਲਗਭਗ 70 ਫੀਸਦ ਦੀ ਹਿੱਸੇਦਾਰੀ ਹੈ।

ਕੈਨੇਡਾ ਦੇ ਸਭ ਤੋਂ ਅਮੀਰ ਪਰਿਵਾਰ ਦੀ ਜਾਇਦਾਦ ਦੀ ਸ਼ੁਰੂਆਤ 1930 ਦੇ ਦਹਾਕੇ ਦੇ ਸ਼ੁਰੂ ਵਿੱਚ ਸ਼ੁਰੂ ਹੋਈ, ਜਦੋਂ ਰਾਏ ਥੌਮਸਨ ਨੇ ਓਨਟਾਰੀਓ ਵਿੱਚ ਇੱਕ ਰੇਡੀਓ ਸਟੇਸ਼ਨ ਖੋਲ੍ਹਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)