ਨਰਿੰਦਰ ਮੋਦੀ ਤੋਂ ਲੈ ਕੇ ਜੈਲਲਿਤਾ ਤੱਕ ਦੇ ਖ਼ੂਨ ਨਾਲ ਬਣਾਏ ਪੋਸਟਰ ਤੇ ਲਿਖੀਆਂ ਚਿੱਠੀਆਂ, ਪਰ ਇਸ ਪਿੱਛੇ ਮੰਸ਼ਾ ਕੀ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਇੱਕ ਗ਼ੈਰ-ਲਾਭਕਾਰੀ ਸੰਸਥਾ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਖ਼ੂਨ ਨਾਲ ਪੇਂਟਿੰਗ ਬਣਾ ਰਹੀ ਹੈ।

ਪੇਂਟਿੰਗ ਲਈ ਵਰਤਿਆ ਜਾਣ ਵਾਲਾ ਖ਼ੂਨ ਇਸ ਸੰਸਥਾਂ ਦੇ ਮੈਂਬਰਾਂ ਵੱਲੋਂ ਦਾਨ ਦਿੱਤਾ ਜਾਂਦਾ ਹੈ।

ਦਿੱਲੀ ਸਥਿਤ ਸ਼ਹੀਦ ਸਮ੍ਰਿਤੀ ਚੇਤਨਾ ਸਮਿਤੀ ਵੱਲੋਂ ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਵਾਲੀਆਂ 250 ਤੋਂ ਵੱਧ ਅਜਿਹੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ।

ਉਹ ਆਮ ਤੌਰ 'ਤੇ ਆਸ਼ਰਮਾਂ ਅਤੇ ਛੋਟੇ ਅਜਾਇਬ ਘਰਾਂ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਪ੍ਰਦਰਸ਼ਨੀਆਂ ਵਿੱਚ ਲਗਾਈਆਂ ਜਾਂਦੀਆਂ ਹਨ।

ਗ਼ੈਰ-ਲਾਭਕਾਰੀ ਸਮੂਹ ਦੇ ਮੁਖੀ ਪ੍ਰੇਮ ਕੁਮਾਰ ਸ਼ੁਕਲਾ ਨੇ ਦੱਸਿਆ, "ਖ਼ੂਨ ਪ੍ਰਤੀਕਵਾਦ ਨਾਲ ਭਰਪੂਰ ਹੈ। ਅਸੀਂ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਖ਼ੂਨ ਨਾਲ ਪੇਂਟਿੰਗਾਂ ਬਣਾਉਂਦੇ ਹਾਂ।"

"ਬੱਚਿਆਂ ਵਿੱਚ ਦੇਸ਼ ਪ੍ਰਤੀ ਪਿਆਰ ਘੱਟ ਰਿਹਾ ਹੈ।"

ਇਸ ਦੇ ਸੰਸਥਾਪਕ, ਰਵੀ ਚੰਦਰ ਗੁਪਤਾ, ਇੱਕ ਸਕੂਲ ਤੋਂ ਪ੍ਰਿੰਸੀਪਲ ਰਿਟਾਇਰਡ ਹੋਏ ਹਨ।

ਉਨ੍ਹਾਂ ਨੇ ਉਦੋਂ ਤੱਕ 100 ਪੇਂਟਿੰਗਾਂ ਲਈ ਖ਼ੂਨ ਦਾਨ ਕੀਤਾ ਜਦੋਂ ਤੱਕ ਉਨ੍ਹਾਂ ਦੀ ਸਿਹਤ ਖ਼ਰਾਬ ਨਹੀਂ ਹੋ ਗਈ।

ਇੱਕ ਵਾਰ ਉਨ੍ਹਾਂ ਨੇ ਇੰਟਰਵਿਊ ਵਿੱਚ ਕਿਹਾ, "ਮੈਂ ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਦਾ ਧਿਆਨ ਖਿੱਚਣ ਲਈ ਇਹ ਸ਼ੁਰੂ ਕੀਤਾ ਸੀ।"

"ਜੇਕਰ ਪੋਰਟਰੇਟ ਖ਼ੂਨ ਨਾਲ ਬਣੇ ਹੁੰਦੇ ਹਨ ਤਾਂ ਲੋਕ ਜ਼ਿਆਦਾ ਦਿਲਚਸਪੀ ਰੱਖਦੇ ਹਨ। ਖੂਨ ਭਾਵਨਾਵਾਂ ਨੂੰ ਪੈਦਾ ਕਰਦਾ ਹੈ।"

ਰਵੀ ਚੰਦਰ ਗੁਪਤਾ ਦੀ 2017 ਵਿੱਚ ਮੌਤ ਹੋ ਗਈ ਸੀ।

ਪ੍ਰੇਮ ਕੁਮਾਰ ਸ਼ੁਕਲਾ, ਉਨ੍ਹਾਂ ਦੇ ਉੱਤਰਾਧਿਕਾਰੀ ਹਨ ਅਤੇ ਉਹ ਇੱਕ 50 ਸਾਲਾ ਸਕੂਲ ਅਧਿਆਪਕ ਅਤੇ ਕਵੀ ਹਨ।

ਉਹ ਇਕੱਲੇ 100 ਪੇਂਟਿੰਗਾਂ ਲਈ ਖ਼ੂਨਦਾਨ ਕਰਨ ਦਾ ਦਾਅਵਾ ਕਰਦੇ ਹਨ।

ਉਨ੍ਹਾਂ ਵਰਗੇ ਦਾਨੀਆਂ ਨੂੰ ਇੱਕ ਸਥਾਨਕ ਲੈਬ ਵਿੱਚ ਜਾਣਾ ਪੈਂਦਾ ਹੈ ਜਿੱਥੇ ਉਨ੍ਹਾਂ ਦਾ ਖ਼ੂਨ ਲਿਆ ਜਾਂਦਾ ਹੈ ਅਤੇ ਇਸ ਨੂੰ ਐਂਟੀ-ਕੋਆਗੂਲੈਂਟਸ ਨਾਲ ਮਿਲਾਇਆ ਜਾਂਦਾ ਹੈ।

ਮਨੁੱਖੀ ਖ਼ੂਨ ਉਦੋਂ ਚਿਪਕ ਜਾਂਦਾ ਹੈ ਜਦੋਂ ਇਸ ਦੇ ਥੱਕੇ ਬਣ ਜਾਂਦੇ ਹਨ। ਫਿਰ ਇਨ੍ਹਾਂ ਨੂੰ 50 ਮਿਲੀਲੀਟਰ ਦੀਆਂ ਬੋਤਲਾਂ ਵਿੱਚ ਪਾ ਕੇ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ।

ਸ਼ੁਕਲਾ ਕਹਿੰਦੇ ਹਨ ਕਿ ਆਮ ਤੌਰ 'ਤੇ 100 ਮਿਲੀਲੀਟਰ ਖ਼ੂਨ ਦੋ ਤੋਂ ਤਿੰਨ ਚਿੱਤਰ ਬਣਾਉਣ ਲਈ ਕਾਫੀ ਹੁੰਦਾ ਹੈ।

ਉਹ ਆਖਦੇ ਹਨ, "ਮੈਂ ਆਪਣੀਆਂ ਪੇਂਟਿੰਗਾਂ ਲਈ ਸਾਲ ਵਿੱਚ ਚਾਰ ਵਾਰ ਖ਼ੂਨ ਦਾਨ ਕਰਦਾ ਹਾਂ।"

ਮੁੱਖ ਬਿੰਦੂ

  • ਭਾਰਤ ਵਿੱਚ ਇੱਕ ਗ਼ੈਰ-ਲਾਭਕਾਰੀ ਸੰਸਥਾ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਖ਼ੂਨ ਨਾਲ ਪੇਂਟਿੰਗ ਬਣਾ ਰਹੀ ਹੈ।
  • ਪੇਂਟਿੰਗ ਲਈ ਵਰਤਿਆ ਜਾਣ ਵਾਲਾ ਖ਼ੂਨ ਇਸ ਦੇ ਮੈਂਬਰਾਂ ਵੱਲੋਂ ਦਾਨ ਦਿੱਤਾ ਜਾਂਦਾ ਹੈ।
  • ਇਹ ਆਸ਼ਰਮਾਂ ਅਤੇ ਛੋਟੇ ਅਜਾਇਬ ਘਰਾਂ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਪ੍ਰਦਰਸ਼ਨੀਆਂ ਵਿੱਚ ਲਗਾਈਆਂ ਜਾਂਦੀਆਂ ਹਨ।
  • ਸੰਸਥਾ ਦੇ ਸੰਸਥਾਪਕ, ਰਵੀ ਚੰਦਰ ਗੁਪਤਾ ਹਨ, ਇਨ੍ਹਾਂ ਦੀ ਮੌਤ 2017 ਵਿੱਚ ਮੌਤ ਹੋ ਗਈ ਸੀ।
  • ਖ਼ੂਨ ਵਫ਼ਾਦਾਰੀ ਅਤੇ ਕੁਰਬਾਨੀ ਦਾ ਇੱਕ ਅਲੰਕਾਰ ਹੈ।

ਸ਼ੁਕਲਾ ਕਹਿੰਦੇ ਹਨ, "ਖੂਨ ਦੀਆਂ ਪੇਂਟਿੰਗਾਂ", ਸੁਭਾਸ਼ ਚੰਦਰ ਬੋਸ ਦੇ ਸਲੋਗਨ, "ਮੈਨੂੰ ਖ਼ੂਨ ਦਿਓ ਅਤੇ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ" ਤੋਂ ਪ੍ਰੇਰਿਤ ਸਨ।

ਆਜ਼ਾਦੀ ਦੇ ਨਾਇਕ ਸੁਭਾਸ਼ ਚੰਦਰ ਬੋਸ, ਜਿਸ ਨੂੰ "ਨੇਤਾਜੀ" ਵਜੋਂ ਜਾਣਿਆ ਜਾਂਦਾ ਹੈ।

ਬੋਸ ਨੇ ਅੰਗਰੇਜ਼ਾਂ ਨਾਲ ਲੜਨ ਲਈ ਭਾਰਤੀ ਸੈਨਿਕਾਂ ਦੀ ਇੱਕ ਫੌਜ ਖੜ੍ਹੀ ਕੀਤੀ ਸੀ।

ਜੈਕਬ ਕੋਪਮੈਨ ਅਤੇ ਦਵੈਪਯਨ ਬੈਨਰਜੀ ਖ਼ੂਨ ਦੀਆਂ ਸਮੱਸਿਆ ਬਾਰੇ ਮਾਹਰ ਹਨ।

ਉਨ੍ਹਾਂ ਦੋਵਾਂ ਨੇ ਇੱਕ ਕਿਤਾਬ, ਹੇਮਾਟੋਲੋਜੀਜ਼ ਲਿਖੀ ਜੋ ਖ਼ੂਨ ਅਤੇ ਸਿਆਸਤ ਬਾਰੇ ਡੂੰਘਾਈ ਨਾਲ ਜਾਂਚ ਕਰਦੀ ਹੈ।

ਉਸ ਵਿੱਚ ਲਿਖਿਆ ਹੈ ਕਿ ਮਹਾਤਮਾ ਗਾਂਧੀ ਨੇ ਆਪਣੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕੀਤੀ ਅਤੇ ਉਹ ਆਪਣੇ ਖ਼ੂਨ ਬਾਰੇ ਫ਼ਿਕਰਮੰਦ ਰਹਿੰਦੇ ਸਨ।

ਗਾਂਧੀ, ਦੁਨੀਆਂ ਦੇ ਸਭ ਤੋਂ ਮਸ਼ਹੂਰ ਸ਼ਾਂਤੀਵਾਦੀ ਦੇ ਸਮਰਥਕ ਸਨ।

ਇਹ ਵੀ ਪੜ੍ਹੋ-

'ਲਹੂ ਦਾ ਅਲੰਕਾਰ'

ਉਨ੍ਹਾਂ ਨੇ ਆਸ ਕੀਤੀ ਕਿ ਭਾਰਤੀਆਂ ਕੋਲ "ਖ਼ੂਨ ਹੋਵੇਗਾ ਜੋ ਬਸਤੀਵਾਦੀ ਹਿੰਸਾ ਦੇ ਭ੍ਰਿਸ਼ਟਾਚਾਰ ਅਤੇ ਜ਼ਹਿਰ ਦਾ ਸਾਹਮਣਾ ਕਰ ਸਕੇ।"

1948 ਵਿੱਚ ਕਤਲ ਕੀਤੇ ਜਾਣ ਵਾਲੇ ਦਿਨ ਮਹਾਤਮਾ ਗਾਂਧੀ ਨੇ ਜੋ ਕੱਪੜਾ ਪਹਿਨਿਆ ਸੀ, ਉਸ ਨੂੰ ਦੱਖਣੀ ਭਾਰਤ ਵਿੱਚ ਮਦੁਰਾਈ ਵਿੱਚ ਇੱਕ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤੀਆਂ ਵਿੱਚ ਰੱਖਿਆ ਗਿਆ ਹੈ।

ਕੋਪਮਨ ਅਤੇ ਬੈਨਰਜੀ ਆਖਦੇ ਹਨ, "ਲਹੂ ਦੇ ਅਲੰਕਾਰ, ਇਸ ਦਾ ਨਿਕਾਸੀ ਅਤੇ ਕੁਰਬਾਨੀ, ਭਾਰਤ ਦੇ ਸਿਆਸੀ ਭਾਸ਼ਣਾਂ ਵਿੱਚ ਅਟੱਲ ਤੌਰ 'ਤੇ ਫੈਲੇ ਹੋਏ ਹਨ।''

ਹੈਰਾਨੀ ਦੀ ਗੱਲ ਨਹੀਂ ਕਿ ਖ਼ੂਨ ਵਫ਼ਾਦਾਰੀ ਅਤੇ ਕੁਰਬਾਨੀ ਦਾ ਇੱਕ ਅਲੰਕਾਰ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਸਮਰਥਕਾਂ ਨੇ ਆਪਣੇ ਖੂਨ ਨਾਲ ਉਨ੍ਹਾਂ ਦੀਆਂ ਤਸਵੀਰਾਂ ਬਣਾਈਆਂ ਹਨ।

ਖੂਨ ਵੀ ਵਿਰੋਧ ਦਾ ਇੱਕ ਢੰਗ ਹੈ। 2013 ਵਿੱਚ, ਗੁਜਰਾਤ ਦੇ ਪਿੰਡਾਂ ਦੀਆਂ 100 ਤੋਂ ਵੱਧ ਔਰਤਾਂ ਨੇ ਇੱਕ ਨਵੀਂ ਸੜਕ ਬਣਾਉਣ ਲਈ ਆਪਣੀ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਦਾ ਵਿਰੋਧ ਕਰਦੇ ਹੋਏ ਮੋਦੀ ਨੂੰ ਖੂਨ ਨਾਲ ਇੱਕ ਪੱਤਰ ਲਿਖਿਆ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੋਸਟਕਾਰਡ ਲਿਖੇ ਸਨ ਅਤੇ ਪ੍ਰਧਾਨ ਮੰਤਰੀ ਨੇ ਜਵਾਬ ਨਹੀਂ ਦਿੱਤਾ ਸੀ।

ਉੱਤਰ ਪ੍ਰਦੇਸ਼ ਸੂਬੇ ਵਿੱਚ ਇੱਕ ਨਾਬਾਲਗ ਕੁੜੀ ਨੇ ਆਪਣੇ ਖੂਨ ਨਾਲ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜ਼ਿੰਦਾ ਸਾੜੀ ਗਈ ਆਪਣੀ ਮਾਂ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਪ੍ਰਦਰਸ਼ਨਕਾਰੀ ਵੱਧ ਤਨਖਾਹਾਂ, ਹਸਪਤਾਲਾਂ ਅਤੇ ਸਕੂਲਾਂ ਦੀ ਮੰਗ ਕਰਦੇ ਹੋਏ ਖੂਨ ਨਾਲ ਪਟੀਸ਼ਨਾਂ ਲਿਖਦੇ ਹਨ ਅਤੇ ਅਜਿਹੇ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਜੋ ਉਨ੍ਹਾਂ ਨੂੰ ਸਖ਼ਤ ਮੰਨਦੇ ਹਨ।

ਕਈ ਲੋਕ, ਲੋਕਾਂ ਦਾ ਧਿਆਨ ਖਿੱਚਣ ਲਈ ਖ਼ੂਨ ਨਾਲ ਲਵ ਲੈਟਰ ਵੀ ਲਿਖਦੇ ਹਨ।

ਲੋਕ ਨਿਯਮਿਤ ਤੌਰ 'ਤੇ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਸਿਆਸਤਦਾਨ ਭ੍ਰਿਸ਼ਟਾਚਾਰ ਅਤੇ ਲਾਲ ਫੀਤਾਸ਼ਾਹੀ ਵਰਗੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਇੱਕ ਰੂਪਕ ਵਜੋਂ "ਲੋਕਾਂ ਦਾ ਖ਼ੂਨ ਚੂਸਦੇ ਹਨ।"

2008 ਵਿੱਚ, ਭੋਪਾਲ ਵਿੱਚ 1984 ਦੀ ਗੈਸ ਤਰਾਸਦੀ ਤੋਂ ਬਚੇ ਲੋਕ 800 ਕਿਲੋਮੀਟਰ ਪੈਦਲ ਚੱਲ ਕੇ ਦਿੱਲੀ ਗਏ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਸਿਹਤ ਅਤੇ ਮੁੜ ਵਸੇਬੇ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣ ਲਈ ਉਨ੍ਹਾਂ ਦੇ ਖੂਨ ਨਾਲ ਲਿਖਿਆ ਇੱਕ ਪੱਤਰ ਭੇਜਿਆ।

1980 ਵਿੱਚ ਤੇਲ ਨਾਲ ਭਰਪੂਰ ਸੂਬੇ ਅਸਾਮ ਵਿੱਚ ਪ੍ਰਦਰਸ਼ਨਾਂ ਦੌਰਾਨ, ਇੱਕ 22 ਸਾਲਾ ਵਿਅਕਤੀ ਨੇ ਰਾਜਧਾਨੀ ਗੁਹਾਟੀ ਦੀਆਂ ਸੜਕਾਂ 'ਤੇ ਰੋਸ ਨਾਅਰਾ "ਅਸੀਂ ਖੂਨ ਦਿਆਂਗੇ, ਤੇਲ ਨਹੀਂ" ਲਿਖਣ ਲਈ ਆਪਣੇ ਖ਼ੂਨ ਦੀ ਵਰਤੋਂ ਕੀਤੀ।

1988 ਵਿੱਚ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਫੈਡਰਲ ਸਰਕਾਰ ਨਾਲ ਫੰਡਿੰਗ ਵਿਵਾਦ ਦੇ ਬਾਅਦ ਪੱਛਮੀ ਬੰਗਾਲ ਵਿੱਚ ਇੱਕ ਪਾਵਰ ਪਲਾਂਟ ਬਣਾਉਣ ਲਈ ਪੈਸਾ ਇਕੱਠਾ ਕਰਨ ਲਈ ਆਪਣੇ ਸਮਰਥਕਾਂ ਨੂੰ ਆਪਣਾ ਖ਼ੂਨ ਵੇਚਣ ਲਈ ਕਿਹਾ।

ਇੱਕਠਾ ਕੀਤਾ ਖ਼ੂਨ ਦਾ ਬਹੁਤ ਸਾਰਾ ਹਿੱਸਾ ਆਖਰਕਾਰ ਨਸ਼ਟ ਕਰਨਾ ਪਿਆ ਕਿਉਂਕਿ ਸਟੋਰੇਜ ਸਪੇਸ ਦੀ ਘਾਟ, ਅਤੇ ਪਲਾਂਟ ਨੂੰ ਜਪਾਨੀ ਲੋਨ ਨਾਲ ਪੂਰਾ ਕੀਤਾ ਗਿਆ ਸੀ।

ਲਹੂ ਇੱਕ ਲਾਭਦਾਇਕ ਪ੍ਰਤੀਕ ਹੈ

ਉਸੇ ਸਮੇਂ, ਕੋਲਕਾਤਾ (ਉਦੋਂ ਕਲਕੱਤਾ) ਵਿੱਚ ਦਾਨੀਆਂ ਦੇ ਇੱਕ ਸਮੂਹ ਨੇ ਇੱਕ ਵਿੱਤੀ ਤੌਰ 'ਤੇ ਗਰੀਬ ਮੈਡੀਕਲ ਸੰਸਥਾ ਦੀ ਸਹਾਇਤਾ ਲਈ ਖ਼ੂਨ ਵੇਚਿਆ। (ਹਾਲਾਂਕਿ, 10 ਸਾਲ ਬਾਅਦ ਖੂਨ ਵੇਚਣਾ ਗੈਰ-ਕਾਨੂੰਨੀ ਸੀ।)

ਸਿਆਸੀ ਪਾਰਟੀਆਂ ਲੋਕਾਂ ਦਾ ਧਿਆਨ ਖਿੱਚਣ ਲਈ ਖ਼ੂਨਦਾਨ ਕੈਂਪਾਂ ਦਾ ਆਯੋਜਨ ਕਰਦੀਆਂ ਹਨ।

ਸਮਰਥਕ ਤਰੱਕੀ ਹਾਸਿਲ ਕਰਨ ਲਈ ਦਾਨ ਕਰਦੇ ਹਨ।

ਇੱਕ ਬਲੱਡ ਬੈਂਕ ਪੇਸ਼ੇਵਰ ਨੇ ਹੇਮਾਟੋਲੋਜੀਜ਼ ਦੇ ਲੇਖਕਾਂ ਨੂੰ ਦੱਸਿਆ ਕਿ ਸਿਆਸੀ ਪਾਰਟੀਆਂ ਵੱਲੋਂ ਆਯੋਜਿਤ ਕੈਂਪ "ਭਿਆਨਕ ਸਨ ਕਿਉਂਕਿ 'ਮੈਂ ਨੇਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ' ਇਸ ਤੋਂ ਇਲਾਵਾ ਇਸ ਪਿੱਛੇ ਕੋਈ ਹੋਰ ਪ੍ਰੇਰਣਾਦਾਇਕ ਕਾਰਕ ਨਹੀਂ ਹੈ।"

ਸਪੱਸ਼ਟ ਹੈ, ਲਹੂ ਇੱਕ ਲਾਭਦਾਇਕ ਪ੍ਰਤੀਕ ਹੈ।

ਇੱਕ ਸਮਾਜ ਸ਼ਾਸਤਰੀ ਸੰਜੇ ਸ਼੍ਰੀਵਾਸਤਵ ਕਹਿੰਦੇ ਹਨ, "ਖੂਨ ਜਾਤ ਦੀ ਸ਼ੁੱਧਤਾ ਨਾਲ ਜੁੜਿਆ ਹੋਇਆ ਹੈ। ਜਾਤ ਅਤੇ ਲਿੰਗ ਨਾਲ ਸਬੰਧਤ ਸ਼ੁੱਧਤਾ ਪੁਰਸ਼ਤਾ ਦੇ ਰੂਪ ਵਿੱਚ, ਭਾਰਤ ਵਿੱਚ ਸਮਾਜਿਕ ਪ੍ਰਗਟਾਵੇ ਦੇ ਦੋ ਮੁੱਖ ਰੂਪ ਹਨ, ਖੂਨ ਨੂੰ ਇੱਕ ਮਰਦ ਵਜੋਂ ਵੀ ਦੇਖਿਆ ਜਾਂਦਾ ਹੈ। ਵਫ਼ਾਦਾਰੀ ਦਾ ਸਭ ਤੋਂ ਉੱਚਾ ਰੂਪ ਹੈ।"

ਆਧੁਨਿਕ ਭਾਰਤ ਵਿੱਚ, ਹਾਲਾਂਕਿ, ਔਰਤਾਂ ਨੇ ਮਾਹਵਾਰੀ ਦੇ ਆਲੇ ਦੁਆਲੇ "ਵਰਜਨਾਂ" ਨੂੰ ਤੋੜਨ ਲਈ ਖ਼ੂਨ ਦੀ ਵਰਤੋਂ ਕੀਤੀ ਹੈ।

ਅੰਤ ਵਿੱਚ, ਖੂਨ ਤੁਹਾਨੂੰ ਤੁਰੰਤ ਧਿਆਨ ਅਤੇ ਮਾਨਤਾ ਪ੍ਰਾਪਤ ਕਰਦਾ ਹੈ।

2004 ਵਿੱਚ, ਚੇਨੱਈ (ਉਦੋਂ ਮਦਰਾਸ) ਵਿੱਚ ਇੱਕ ਕਰਾਟੇ ਅਧਿਆਪਕ ਨੇ ਤਾਮਿਲਨਾਡੂ ਸੂਬੇ ਦੀ ਉਸ ਸਮੇਂ ਦੀ ਮੁੱਖ ਮੰਤਰੀ ਮਰਹੂਮ ਜੈਰਾਮ ਜੈਲਲਿਤਾ ਦੇ ਆਪਣੇ ਖੂਨ ਨਾਲ 57 ਪੋਰਟਰੇਟ ਪੇਂਟ ਕੀਤੇ ਸਨ।

ਸ਼ਿਹਾਨ ਹੁਸੈਨੀ ਨੂੰ ਕਰਾਟੇ ਸਕੂਲ ਲਈ ਜ਼ਮੀਨ ਦੀ ਲੋੜ ਸੀ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਮੰਗ ਕੀਤੀ।

ਹੁਸੈਨੀ ਨੇ ਹੇਮਾਟੋਲੋਜੀਜ਼ ਦੇ ਲੇਖਕਾਂ ਨੂੰ ਦੱਸਿਆ, "ਉਹ ਮੈਨੂੰ ਆਪਣੀ ਰਿਹਾਇਸ਼ 'ਤੇ ਲੈ ਆਈ ਅਤੇ ਮੈਨੂੰ (ਪਲਾਟ ਲਈ) ਇੱਕ ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ। ਖ਼ੂਨ ਕਲਾ, ਪ੍ਰਚਾਰ, ਸੰਚਾਰ ਅਤੇ ਫੈਸਲੇ ਲੈਣ ਨੂੰ ਪ੍ਰਭਾਵਿਤ ਕਰਨ ਦਾ ਇੱਕ ਸਾਧਨ ਸੀ।''

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)