You’re viewing a text-only version of this website that uses less data. View the main version of the website including all images and videos.
ਉਹ ਮੁਲਕ ਜਿਸ ਨੂੰ ਨਵਾਂ ਦੁਬਈ ਕਿਹਾ ਜਾ ਰਿਹਾ, ਜਿੱਥੇ ਕੈਨੇਡਾ ਤੋਂ ਵੀ ਲੋਕ ਵਾਪਸ ਆ ਰਹੇ
- ਲੇਖਕ, ਲਿਓਨਾਰਡੋ ਪੇਰਿਜ਼ੀ
- ਰੋਲ, ਬੀਬੀਸੀ ਬ੍ਰਾਜ਼ੀਲ
ਸ਼ਿਵ ਅਤੇ ਹੇਮੰਤ ਉਸ ਵੇਲੇ 19 ਅਤੇ 16 ਸਾਲਾਂ ਦੇ ਸਨ ਜਦੋਂ ਉਹ 1982 ਵਿੱਚ ਆਪਣੇ ਦੇਸ਼ ਗਯਾਨਾ ਨੂੰ ਛੱਡ ਕੇ ਕੈਨੇਡਾ ਚਲੇ ਗਏ ਸਨ।
ਜਦੋਂ ਉਨ੍ਹਾਂ ਨੇ ਗਯਾਨਾ ਛੱਡਿਆ ਸੀ ਤਾਂ ਉਨ੍ਹਾਂ ਦੇ ਦਿਲ ਅਤੇ ਦਿਮਾਗ ਵਿੱਚ ਇੱਕ ਹੀ ਗੱਲ ਸੀ ਕਿ ਉਹ ਆਪਣਾ ਭਵਿੱਖ ਆਪ ਬਣਾਉਣਾ ਚਾਹੁੰਦੇ ਹਨ।
ਉਨ੍ਹਾਂ ਨੇ ਉਸ ਵੇਲੇ ਦੁਨੀਆਂ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਗਯਾਨਾ ਨੂੰ ਪਿੱਛੇ ਛੱਡ ਦਿੱਤਾ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਹਜ਼ਾਰਾਂ ਹੋਰ ਨੌਜਵਾਨਾਂ ਦੇ ਵਾਂਗੂ ਇੱਕ ਵਿਕਸਿਤ ਦੇਸ਼ ਵਿੱਚ ਚਲੇ ਗਏ।
ਉੱਥੇ ਕਮਾਏ ਗਏ ਪੈਸਿਆਂ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਰੀਅਲ ਅਸਟੇਟ ਅਤੇ ਫਾਇਨੈਂਸ ਵਿੱਚ ਆਪਣਾ ਕਰੀਅਰ ਬਣਾਉਣ ਲੱਗੇ।
ਪਰ ਇਸ ਤੋਂ 39 ਸਾਲਾਂ ਬਾਅਦ 2021 ਵਿੱਚ ਉਨ੍ਹਾਂ ਨੇ ਪੁਰਾਣੇ ਫ਼ੈਸਲੇ ਦੇ ਉਲਟ ਗਯਾਨਾ ਜਾਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਹੁਣ ਗਯਾਨਾ ਜਾਣ ਦਾ ਸਮਾਂ ਆ ਗਿਆ ਹੈ।”
ਹਾਲ ਦੇ ਸਾਲਾਂ ਵਿੱਚ ਗਯਾਨਾ ਦੀ ਆਰਥਿਕਤਾ ਨੂੰ ਉੱਪਰ ਲੈ ਕੇ ਜਾਣ ਵਾਲੇ ਪੈਟਰੋ-ਡਾਲਰਜ਼ ਨੇ ਦੋਵਾਂ ਭਰਾਵਾਂ ਨੂੰ ਆਪਣੇ ਦੇਸ਼ ਪਰਤਣ ਦਾ ਲਾਲਚ ਦਿੱਤਾ ਹੈ।
ਉਨ੍ਹਾਂ ਨੇ ਦੇਸ਼ ਦੀ ਰਾਜਧਾਨੀ, ਜੌਰਜਟਾਊਨ ਵਿੱਚ ਮਹਿੰਗੀਆਂ ਜਾਇਦਾਦਾਂ ਵੇਚਣ ਅਤੇ ਕਿਰਾਏ ਉੱਤੇ ਦਵਾਉਣ ਦੇ ਕੰਮ ਲਈ ਇੱਕ ਨਵੀਂ ਰੀਅਲ ਅਸਟੇਟ ਕੰਪਨੀ ਬਣਾਈ।
ਸ਼ਿਵ ਅਤੇ ਹੇਮੰਤ ਗਯਾਨਾ ਦੇ ਨਵੇਂ ਮੱਧਮ ਵਰਗ ਦੇ ਦੋ ਨੁਮਾਇੰਦੇ ਹਨ। ਇਸ ਦੇਸ਼ ਵਿੱਚ ਤੇਲ ਦੀ ਖੋਜ ਸ਼ੁਰੂ ਹੋਣ ਤੋਂ ਬਾਅਦ ਹਾਲ ਦੇ ਸਾਲਾਂ ਵਿੱਚ ਵਿਕਸਿਤ ਦੇਸ਼ਾਂ ਤੋਂ ਪਰਤੇ ਹਨ।
ਸਾਲ 2019 ਵਿੱਚ ਗਯਾਨਾ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥਵਿਵਸਥਾ ਵਿੱਚੋਂ ਇੱਕ ਬਣ ਗਿਆ ਹੈ।
ਬੇਮਿਸਾਲ ਆਰਥਿਕ ਵਿਕਾਸ
ਗਯਾਨਾ ਦੱਖਣੀ ਅਮਰੀਕਾ ਦੇ ਉੱਤਰ ਵਿੱਚ ਸੂਰੀਨਾਮ ਅਤੇ ਵੈਨੇਜ਼ੁਏਲਾ ਦੇ ਵਿੱਚ ਪੈਂਦਾ ਇੱਕ ਦੇਸ਼ ਹੈ।
ਇਸ ਦੀ ਆਬਾਦੀ ਅੱਠ ਲੱਖ ਤੋਂ ਵੱਧ ਹੈ। ਸ਼ੁਰੂ ਵਿੱਚ ਇਹ ਗੰਨਾ ਪੈਦਾ ਕਰਨ ਦੇ ਲਈ ਇੱਕ ਡੱਚ ਬਸਤੀ ਦੇ ਰੂਪ ਵਿੱਚ ਉੱਭਰਿਆ ਸੀ।
ਡਚ ਲੋਕਾਂ ਤੋਂ ਬਾਅਦ ਇੱਥੇ ਬ੍ਰਿਟਿਸ਼ ਆਏ ਅਤੇ ਸਾਲ 1966 ਤੱਕ ਇਹ ਬ੍ਰਿਟੇਨ ਦੀ ਬਸਤੀ ਰਿਹਾ। ਇਸ ਸਾਲ ਇਹ ਆਜ਼ਾਦ ਦੇਸ਼ ਦੇ ਰੂਪ ਵਿੱਚ ਉੱਭਰਿਆ।
ਸਾਲ 2015 ਵਿੱਚ ਅਮਰੀਕੀ ਤੇਲ ਕੰਪਨੀ ਐਕਸਾਨ ਮੋਬਿਲ ਨੇ ਗਯਾਨਾ ਦੇ ਕਿਨਾਰੇ ਉੱਤੇ ਵੱਡੇ ਤੇਲ ਭੰਡਾਰ ਮਿਲਣ ਦਾ ਐਲਾਨ ਕੀਤਾ ਸੀ।
ਇਸ ਤੇਲ ਭੰਡਾਰ ਨੂੰ ਆਰਥਿਕ ਰੂਪ ਵਿੱਚ ਵਰਤਿਆ ਜਾ ਸਕਦਾ ਸੀ।
ਇਸ ਮਗਰੋਂ ਐਕਸਾਨ ਮੋਬਿਲ, ਅਮੈਰੀਕਨ ਹੇਸ ਅਤੇ ਚੀਨੀ ਕੰਪਨੀ ਸੀਐੱਨਓਓਸੀ ਦੇ ਕੰਸੋਸ਼ਿਰਿਅਮ ਨੇ ਗਯਾਨਾ ਦੇ ਕਿਨਾਰੇ ਤੋਂ ਕਰੀਬ 200 ਕਿਲੋਮੀਟਰ ਦੂਰ ਖੂਹ ਪੱਟਿਆ।
ਦੁਬਈ ਨਾਲ ਤੁਲਨਾ
ਹੁਣ ਤੱਕ ਇਸ ਦੇਸ਼ ਵਿੱਚ ਲਗਭਗ 11 ਅਰਬ ਬੈਰਲ ਤੇਲ ਭੰਡਾਰ ਦੀ ਖੋਜ ਕੀਤੀ ਜਾ ਚੁੱਕੀ ਹੈ ਪਰ ਹਾਲੀਆ ਅੰਦਾਜ਼ੇ ਦੇ ਮੁਤਾਬਕ ਇਹ ਮਾਤਰਾ 17 ਬੈਰਲ ਤੱਕ ਪਹੁੰਚ ਸਕਦੀ ਹੈ।
ਇਹ ਬ੍ਰਾਜ਼ੀਲ ਦੇ ਮੌਜੂਦਾ 14 ਬਿਲੀਅਨ ਬੈਰਲ ਦੇ ਤੇਲ ਭੰਡਾਰ ਤੋਂ ਵੱਧ ਹੋਵੇਗਾ। ਸਾਲ 2019 ਤੱਕ ਗਯਾਨਾ ਦੀ ਅਰਥਵਿਵਸਥਾ ਖੇਤੀ, ਸੋਨੇ ਅਤੇ ਹੀਰੇ ਦੀ ਮਾਈਨਿੰਗ ਉੱਤੇ ਅਧਾਰਤ ਸੀ।
ਹਾਲਾਂਕਿ ਤੇਲ ਦੀ ਖੋਜ ਤੋਂ ਮਿਲਦੀ ਪੂੰਜੀ ਨੇ ਦੇਸ਼ ਦੀ ਵਿਕਾਸ ਦਰ ਜਾਂ ਜੀਡੀਪੀ ਨੂੰ ਵੱਡੇ ਪੱਧਰ ਉੱਤੇ ਵਧਾਉਣਾ ਸ਼ੁਰੂ ਕਰ ਦਿੱਤਾ।
ਸਾਲ 2020 ਵਿੱਚ ਬ੍ਰਾਜ਼ੀਲ ਦੇ ਤੱਤਕਾਲੀ ਵਿੱਤ ਮੰਤਰੀ ਪਾਓਲੋ ਗੁਏਡੇਜ਼ ਨੇ ਗਯਾਨਾ ਦੀ ਤੁਲਨਾ ਸੰਯੁਕਤ ਅਰਬ ਅਮੀਰਾਤ ਦੇ ਉਸ ਸ਼ਹਿਰ ਤੋਂ ਕੀਤੀ ਜੋ ਤੇਲ ਨਾਲ ਆਈ ਅਮੀਰੀ ਦਾ ਪ੍ਰਤੀਕ ਬਣ ਗਿਆ ਹੈ।
ਪਾਓਲੋ ਗੁਏਡੇਜ਼ ਨੇ ਉਦੋਂ ਇਹ ਕਿਹਾ ਸੀ, “ਇਹ ਇਸ ਖੇਤਰ ਦਾ ਨਵਾਂ ਦੁਬਈ ਹੈ,” ਅਤੇ ਇਸ ਸਬੰਧ ਵਿੱਚ ਜੋ ਅੰਕੜੇ ਸਾਹਮਣੇ ਆ ਰਹੇ ਹਨ ਉਹ ਵਾਕਈ ਗੌਰ ਕਰਨ ਵਾਲੇ ਹਨ।
ਜ਼ਿੰਦਗੀ ਵਿੱਚ ਇੱਕ ਵਾਰੀ ਮਿਲਣ ਵਾਲਾ ਮੌਕਾ
ਇੰਟਰਨੈਸਨਲ ਮੌਨੇਟਰੀ ਫੰਡ (ਆਈਐੱਮਐਫ਼) ਦਾ ਅੰਦਾਜ਼ਾ ਹੈ ਕਿ 2019 ਅਤੇ 2023 ਦੇ ਵਿੱਚ ਦੇਸ਼ ਦੀ ਜੀਡੀਪੀ 5.17 ਬਿਲੀਅਨ ਡਾਲਰ ਤੋਂ ਵੱਧ ਕੇ 14.7 ਬਿਲੀਅਨ ਡਾਲਰ ਹੋ ਜਾਵੇਗੀ, ਜੋ ਲਗਭਗ 184 ਫ਼ੀਸਦ ਦਾ ਵਾਧਾ ਹੈ।
ਇਕੱਲੇ ਸਾਲ 2022 ਵਿੱਚ ਜੀਡੀਪੀ ਗ੍ਰੋਥ ਰੇਟ 62 ਫ਼ੀਸਦੀ ਰਿਹਾ ਹੈ।
ਇਸੇ ਤਰੀਕੇ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ 2019 ਵਿੱਚ 64,77 ਅਮਰੀਕੀ ਡਾਲਰ ਤੋਂ ਵੱਧਕੇ 2022 ਵਿੱਚ 18199 ਅਮਰੀਕੀ ਡਾਲਰ ਹੋ ਗਿਆ।
ਹੋਰ ਤੁਲਨਾ ਦੇ ਲਈ ਇਹ ਅੰਕੜਾ 2022 ਵਿੱਚ ਬ੍ਰਾਜ਼ੀਲ ਦੀ ਪ੍ਰਤੀ ਵਿਅਕਤੀ ਜੀਡੀਪੀ ਦੇ 200 ਫ਼ੀਸਦ ਤੋਂ ਵੱਧ ਅਤੇ ਗਵਾਟੇਮਾਲਾ ਦੀ ਪ੍ਰਤੀ ਵਿਅਕਤੀ ਜੀਡੀਪੀ ਦੇ 300 ਫ਼ੀਸਦ ਤੋਂ ਵੱਧ ਹੈ।
ਗਯਾਨਾ ਦੇ ਲਈ ਵਿਸ਼ਵ ਬੈਂਕ ਦੀ ਪ੍ਰਤੀਨਿਧੀ ਡੇਲਿਤਾ ਡੋਰੇਟੀ ਨੇ ਬੀਬੀਸੀ ਨੂੰ ਦੱਸਿਆ ਕਿ ਗੁਆਨਾ ਤੋਂ ਬਹੁਤ ਉਮੀਦਾਂ ਹਨ।
ਉਨ੍ਹਾਂ ਨੇ ਕਿਹਾ, “ਅਜਿਹਾ ਲਗਦਾ ਹੈ ਜਿਵੇਂ ਦੇਸ਼ ਵਿੱਚ ਲੌਟਰੀ ਜਿੱਤ ਲਈ ਹੈ ਇਹ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਹੈ।”
ਤੇਲ ਦੀ ਵਜ੍ਹਾ ਨਾਲ ਆਏ ਵਿਕਾਸ ਦੇ ਨਤੀਜੇ ਵਜੋਂ ਦੇਸ਼ ਦੀ ਅਰਥਵਿਵਸਥਾਂ ਦਾ ਹੋਰਾਂ ਖੇਤਰਾਂ ਉੱਤੇ ਵੀ ਸਕਾਰਾਤਮਕ ਅਸਰ ਪਿਆ ਹੈ।
ਆਈਐੱਮਐਫ਼ ਦੇ ਮੁਤਾਬਕ 2022 ਵਿੱਚ ਗ਼ੈਰ-ਤੇਲ ਜੀਡੀਪੀ ਵਾਧਾਰ ਦਰ 11.5 ਫ਼ੀਸਦੀ ਹੈ। ਇਸ ਅਸਰ ਰਾਜਧਾਨੀ ਜੌਰਜਟਾਉਂ ਜਿਹੇ ਪ੍ਰਮੁੱਖ ਸ਼ਹਿਰਾਂ ਵਿੱਚ ਦਿਖ ਰਿਹਾ ਹੈ।
ਕਾਮਿਆਂ ਨੂੰ ਹਸਪਤਾਲਾਂ, ਰਾਜਮਾਰਗਾਂ, ਪੁਲਾਂ ਅਤੇ ਬੰਦਰਗਾਹਾਂ ਜਿਹੀਆਂ ਬੁਨਿਆਦੀ ਢਾਂਚਾ ਯੋਜਨਾਵਾਂ ਦੇ ਨਾਲ-ਨਾਲ ਦੇਸ਼ ਵਿੱਚ ਬਣ ਰਹੀਆਂ ਵੱਡੇ ਹੋਟਲ ਵੀ ਖੁਲ੍ਹ ਰਹੇ ਹਨ।
ਨਵੇਂ ਰਾਜਮਾਰਗਾਂ ਦੇ ਨਾਲ-ਨਾਲ ਦੇਸ਼ ਵਿੱਚ ਉਸਾਰੀ ਦੀ ਮੰਗ ਨੂੰ ਪੂਰਾ ਕਰਨ ਲਈ ਟ੍ਰੈਕਟਰ, ਖੁਦਾਈ ਅਤੇ ਹੋਰ ਵੱਡੇ ਯੰਤਰਾਂ ਨਾਲ ਭਰੇ ਗੋਦਾਮ ਹਨ।
ਇੱਕ ਨਵਾਂ ਮੱਧਮ ਵਰਗ
ਇਸੇ ਆਰਥਿਕ ਵਿਕਾਸ ਦੇ ਕਾਰਨ ਹੀ ਮਿਸਿਰ ਭਰਾਵਾਂ ਨੇ ਗਯਾਨਾ ਵਾਪਸ ਜਾਣ ਦਾ ਫ਼ੈਸਲਾ ਕੀਤਾ, ਹਾਲਾਂਕਿ ਇਹ ਫ਼ੈਸਲਾ ਸਥਾਈ ਰੂਪ ਵਿੱਚ ਨਹੀਂ।
ਸਾਲ 2021 ਤੱਕ ਦੋਵੇ ਆਪਣਾ ਨਵਾਂ ਪੇਸ਼ਾ ਚਲਾਉਣ ਦੇ ਲਈ ਅਕਸਰ ਟੋਰੰਟੋ(ਕੈਨੇਡਾ) ਅਤੇ ਜੌਰਜਟਾਊਨ ਤੋਂ ਆਉਂਦੇ ਜਾਂਦੇ ਰਹਿੰਦੇ ਹਨ।
ਉਹ ਦੱਸਦੇ ਹਨ ਕਿ ਤੇਲ ਤੋਂ ਹੁੰਦੀ ਕਮਾਈ ਨੇ ਉੱਭਰਦੇ ਮੱਧਮ ਵਰਗ ਅਤੇ ਦੇਸ਼ ਦੇ ਮੌਜੂਦਾ ਅਮੀਰ ਵਰਗ ਦੋਵਾਂ ਦੇ ਲਈ ਮੌਕੇ ਪੈਦਾ ਕੀਤੇ ਹਨ।
ਮਿਸਿਰ ਕਹਿੰਦੇ ਹਨ, “ਲੋਕ ਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਅਜਿਹੀ ਚੀਜ਼ ਦਾ ਚਿਹੱਸਾ ਹਨ ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋ ਸਕਦਾ ਹੈ।
ਉਹ ਕਹਿੰਦੇ ਹਨ, “ਗਯਾਨਾ ਵਿੱਚ ਬਹੁਤ ਸਾਰੇ ਅਮੀਰ ਲੋਕ ਹਨ ਜੋ ਰੀਅਲ ਅਸਟੇਟ ਵਿੱਚ ਹਨ ਜਾਂ ਜੋ ਤੇਲ ਉਦਯੋਗ ਦੇ ਸਪਲਾਈ ਚੇਨ ਨੈਟਵਰਕ ਵਿੱਚ ਕੰਮ ਕਰਦੇ ਹਨ।
ਸ਼ਿਵ ਮਿਸਿਰ ਦਾ ਕਹਿਣਾ ਹੈ ਕਿ ਉਹ ਅਮਰੀਕਾ ਜਾਂ ਕੈਨੇਡਾ ਵਿੱਚ ਰਹਿਣ ਵਾਲੇ ਗਯਾਨਾ ਦੇ ਹੋਰ ਨਾਗਰਕਿਾਂ ਨੂੰ ਜਾਣਦੇ ਹਨ ਜਿਹੜੇ ਤੇਲ ਦੇ ਵੱਧੇ ਮੁਨਾਫ਼ੇ ਦੀ ਉਮੀਦ ਵਿੱਚ ਗਯਾਨਾ ਵਿੱਚ ਜਾਇਦਾਦ ਜਾਂ ਜ਼ਮੀਨ ਵਿੱਚ ਪੈਸਾ ਲਗਾ ਰਹੇ ਹਨ।
ਜਦੋਂ ਉਹ ਗਯਾਨਾ ਪਹੁੰਚਦੇ ਹਨ ਤਾਂ ਉਹ ਆਪਣੇ ਆਪ ਨਵੇਂ ਮੱਧਮ ਵਰਗ ਦਾ ਹਿੱਸਾ ਬਣ ਜਾਂਦੇ ਹਨ।
ਮਿਸਿਰ ਕਹਿੰਦੇ ਹਨ, “ਬਹੁਤ ਸਾਰੇ ਗਯਾਨਾ ਵਾਸੀ ਵਾਪਸ ਆ ਰਹੇ ਹਨ। ਉਹ ਗੇਟੇਡ ਕਮਿਉਨਿਟੀ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਆਧੁਨਿਕ ਘਰ ਹੋਵੇ ਅਤੇ ਨਿੱਜੀ ਸੁਰੱਖਿਆ ਵੀ ਹੋਵੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ਅਮਰੀਕਾ ਅਤੇ ਕੈਨੇਡਾ ਵਿੱਚ ਗੁਜ਼ਾਰੀ ਹੈ, ਉਹ ਅਜਿਹੀ ਜ਼ਿੰਦਗੀ ਇੱਥੇ ਵੀ ਜਿਉਣਾ ਚਾਹੁੰਦੇ ਹਨ।
ਉਹ ਕਹਿੰਦੇ ਹਨ ਕਿ ਇਸ ਦੇਸ਼ ਦਾ ਕੁਲੀਨ ਵਰਗ ਹਾਲੇ ਵੀ ਮਹਿੰਗੀ ਖਰੀਦਦਾਰੀ ਵਿਦੇਸ਼ ਜਾ ਕੇ ਕਰਦਾ ਹੈ, ਇਸ ਲਈ ਗਯਾਨਾ ਵਿੱਚ ਇੱਕ ਵੀ ਲਗਜ਼ਰੀ ਸਟੋਰ ਨਹੀਂ
ਇੱਕ ਸ਼ਾਨਦਾਰ ਬਜ਼ਾਰ
ਹਾਲੈਂਡ ਅਤੇ ਬ੍ਰਿਟੇਨ ਦੀ ਬਸਤੀ ਵਜੋਂ ਰਹਿਣ ਦੇ ਬਾਵਜੂਦ ਗਯਾਨਾ ਕੈਰੀਬੀਅਨ ਖੇਤਰ ਦੇ ਦੂਜੇ ਗੁਆਂਢੀਆਂ ਵਾਂਗ ਅਮਰੀਕਾ ਨਾਲ ਕਰੀਬੀ ਵਾਪਰਕ ਤੇ ਸੱਭਿਆਚਾਰਕ ਰਿਸ਼ਤੇ ਬਣਾ ਕੇ ਰੱਖਦਾ ਹੈ।
ਅਮਰੀਕਾ ਤੋਂ ਗਯਾਨਾ ਦੀ ਦੂਰੀ ਚਾਰ ਘੰਟੇ ਦੀ ਫਲਾਈਟ ਦੀ ਹੈ।
ਮਿਸਿਰ ਦੱਸਦੇ ਹਨ ਕਿ ਗਯਾਨਾ ਦੇ ਅਮੀਰ ਵਰਗ ਦਾ ਇੱਕ ਵੱਡਾ ਹਿੱਸਾ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਅਮਰੀਕਾ, ਕੈਨੇਡਾ ਜਾਂ ਯੂਰਪ ਭੇਜਦਾ ਹੈ। ਉਹ ਖੁਦ ਵੀ ਉੱਥੋਂ ਦੀ ਜੀਵਨਸ਼ੈਲੀ ਦਾ ਆਨੰਦ ਲੈਣ ਲਈ ਬੱਚਿਆਂ ਨਾਲ ਜਾਂਦੇ ਹਨ।
ਸ਼ਿਵ ਮਿਸਿਰ ਦਾ ਕਹਿਣਾ ਹੈ ਕਿ ਹਾਲ ਦੇ ਸਾਲਾਂ ਵਿੱਚ ਜਿਸ ਤੇਜ਼ੀ ਨਾਲ ਗਯਾਨਾ ਦੀ ਤਰੱਕੀ ਹੋਈ ਹੈ ਉਸ ਨਾਲ ਦੇਸ਼ ਦੇ ਅਮੀਰ ਵਰਗ ਨੂੰ ਕੇਂਦਰ ਵਿੱਚ ਰੱਖ ਕੇ ਵਪਾਰ ਸ਼ੁਰੂ ਕਰਨ ਨੂੰ ਹੁਲਾਰਾ ਮਿਲਿਆ ਹੈ।
ਉਹ ਦੱਸਦੇ ਹਨ, “ਮਿਸਾਲ ਵਜੋਂ ਸਾਡਾ ਕਾਰੋਬਾਰ ਵੀ ਇਨ੍ਹਾਂ ਵਿੱਚੋਂ ਇੱਕ ਹੈ।”
ਮਿਸਿਰ ਭਰਾਵਾਂ ਦੀ ਰੀਅਲ ਇਸਟੇਟ ਏਜੰਸੀ ਮੂਵੀਟਾਊਨ ਸ਼ੌਪਿੰਗ ਸੈਂਟਰ ਤੋਂ ਚੱਲਦੀ ਹੈ। ਜੌਰਜਟਾਊਨ ਵਿੱਚ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਸਾਲ 2019 ਵਿੱਚ ਕੀਤੀ ਸੀ। ਉਸੇ ਸਾਲ ਜਦੋਂ ਦੇਸ ਵਿੱਚ ਤੇਲ ਕੱਢਣ ਦਾ ਕੰਮ ਸ਼ੁਰੂ ਹੋਇਆ ਸੀ।
ਦੁਨੀਆਂ ਦੀ ਨਜ਼ਰ ਵਿੱਚ ਹੈ ਦੇਸ਼
ਗਯਾਨਾ ਵਿੱਚ ਤੇਲ ਤੋਂ ਆਈ ਦੌਲਤ ਨੇ ਹਾਲਾਤ ਕਿੰਨੇ ਤੇਜ਼ੀ ਨਾਲ ਬਦਲੇ ਹਨ, ਇਸ ਦੇ ਹੋਰ ਵੀ ਸੰਕੇਤ ਹਨ।
ਪੂਰੀ ਦੁਨੀਆਂ ਵਿੱਚ ਕੰਪਨੀਆਂ ਇਸ ਦੇ ਵੱਲ ਖਿੱਚਦੀਆਂ ਚੱਲੀਆਂ ਆ ਰਹੀਆਂ ਹਨ। ਉਹ ਇੱਥੇ ਮੁੱਢਲਾ ਢਾਂਚਾ ਬਣਾਉਣ ਦੀਆਂ ਯੋਜਨਾਵਾਂ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਹਨ। ਇਸ ਦੇਸ ਨੂੰ ਦਹਾਕਿਆਂ ਤੋਂ ਇਸ ਦੀ ਲੋੜ ਸੀ।
ਅਧਿਕਾਰਤ ਅੰਕੜਿਆਂ ਮੁਤਾਬਕ ਸਰਕਾਰ ਨੇ ਸਾਲ 2019 ਵਿੱਚ ਮੁੱਢਲੇ ਢਾਂਚੇ ਦੇ ਖੇਤਰ ਨਾਲ ਜੁੜੀਆਂ ਯੋਜਨਾਵਾਂ ਉੱਤੇ 187 ਮਿਲੀਅਨ ਡਾਲਰ ਦੀ ਰਕਮ ਖਰਚ ਕੀਤੀ ਸੀ।
ਸਾਲ 2023 ਤੱਕ ਇਹ ਰਕਮ 247 ਫੀਸਦੀ ਵਧਾ ਕੇ 650 ਮਿਲੀਅਨ ਡਾਲਰ ਤੱਕ ਪਹੁੰਚ ਗਈ।
ਵਿਸ਼ਵ ਬੈਂਕ ਦੀ ਡਿਲੇੱਟਾ ਡੋਰੇਟਟੀ ਕਹਿੰਦੇ ਹਨ, “ਮੈਂ ਗਯਾਨਾ ਵਿੱਚ ਤਕੀਬਨ ਦੋ ਸਾਲ ਰਹੀ ਹਾਂ। ਮੈਂ ਇੱਥੇ ਜਦੋਂ ਵੀ ਵਾਪਸ ਆਈ, ਮੈਨੂੰ ਲਿਆ ਕਿ ਕੁਝ ਬਦਲ ਗਿਆ ਹੈ। ਮੁੱਢਲੇ ਢਾਂਚੇ ਦੇ ਖੇਤਰ ਵਿੱਚ ਬਹੁਤ ਕੰਮ ਹੋ ਰਿਹਾ ਹੈ। ਨਵੀਆਂ ਸੜਕਾਂ ਤੇ ਹੋਟਲ ਬਣ ਰਹੇ ਹਨ। ਪੂਰੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ੁਰੂ ਹੋ ਚੁੱਕੇ ਨਵੇਂ ਕਾਰੋਬਾਰ ਵੀ ਗੌਰ ਕਰਨ ਲਾਇਕ ਹੈ।”
ਗਯਾਨਾ ਵਿੱਚ ਨਿਵੇਸ਼ ਦੇ ਲਈ ਵੀ ਬਾਹਰੀ ਦੁਨੀਆਂ ਦੇ ਦੇਸ਼ ਆਕਰਸ਼ਿਤ ਹੋ ਰਹੇ ਹਨ।
ਗਯਾਨਾ ਦੇ ਲੋਕ ਨਿਰਮਾਣ ਵਿਭਾਗ ਦੇ ਉਪ ਮੰਤਰੀ ਦੇਵਦਤ ਇੰਦਰ ਬੀਬੀਸੀ ਦੀ ਬ੍ਰਾਜ਼ੀਲ ਸੇਵਾ ਨੂੰ ਦੱਸਦੇ ਹਨ, “ਸਾਡੇ ਦੇਸ਼ ਵਿੱਚ ਯੂਰਪ, ਚੀਨ, ਭਾਰਤ, ਅਮਰੀਕਾ, ਕੈਨੇਡਾ ਅਤੇ ਬ੍ਰਾਜ਼ੀਲ ਦੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ। ਚੀਨ ਇਨ੍ਹਾਂ ਵਿੱਚ ਵਿੱਚ ਮੁੱਖ ਪਲੇਅਰ ਹੈ।”
ਚੀਨੀ ਕੰਪਨੀਆਂ ਦੇ ਇੱਕ ਕੰਸੋਰਸ਼ੀਅਮ ਨੇ ਹਾਲ ਹੀ ਵਿੱਚ ਇੱਕ ਪੁੱਲ ਦਾ ਟੈਂਡਰ ਜਿੱਤਿਆ ਹੈ। ਇਸ ਨੂੰ ਬੈਂਕ ਆਫ ਚਾਈਨਾ ਨੇ ਫਾਈਨੈਂਸ ਕੀਤਾ ਹੈ ਪਰ ਇੱਥੇ ਚੀਨ ਨੂੰ ਮੁਕਾਬਲਾ ਦੇਣ ਵਾਲੇ ਵੀ ਹਨ।
ਸਾਲ 2022 ਵਿੱਚ ਇੱਕ ਭਾਰਤੀ ਕੰਪਨੀ ਨੇ 106 ਮਿਲੀਅਨ ਡਾਲਰ ਦਾ ਇੱਕ ਹਾਈਵੇਅ ਬਣਾਉਣ ਦਾ ਟੈਂਡਰ ਹਾਸਲ ਕੀਤਾ ਸੀ।