ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਖਾਣੇ ਵਿੱਚ ਇਹ ਚੀਜ਼ਾਂ ਸ਼ਾਮਲ ਕਰੋ

ਤਸਵੀਰ ਸਰੋਤ, Getty Images
ਗਰਮੀਆਂ ਵਿੱਚ ਸਾਡੇ ਪਸੀਨੇ ਦੀਆਂ ਗ੍ਰੰਥੀਆਂ ਜ਼ਿਆਦਾ ਹੀ ਸਰਗਰਮ ਹੋ ਜਾਂਦੀਆਂ ਹਨ।
ਪਰ ਡਿਓਡਰੈਂਟਸ ਅਤੇ ਪਰਫਿਊਮਜ਼ ’ਤੇ ਨਿਰਭਰ ਰਹਿਣ ਦੀ ਬਜਾਏ, ਕੀ ਅਸੀਂ ਆਪਣੇ ਸਰੀਰ ਦੀ ਬਦਬੂ ਨੂੰ ਕੰਟਰੋਲ ਕਰ ਸਕਦੇ ਹਾਂ ਅਤੇ ਕੀ ਕੁਝ ਖ਼ਾਸ ਭੋਜਨ ਖਾ ਕੇ ਇਸ ਨੂੰ ਬਿਹਤਰ ਬਣਾ ਸਕਦੇ ਹਾਂ ?
ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਸਾਨੂੰ ਗਰਮੀ ਲੱਗਦੀ ਹੈ, ਜ਼ਿਆਦਾ ਮੁੜ੍ਹਕਾ ਆਉਂਦਾ ਹੈ। ਇਹ ਸਾਡੇ ਸਰੀਰ ਦਾ ਖ਼ੁਦ ਨੂੰ ਠੰਡਾ ਰੱਖਣ ਦਾ ਤਰੀਕਾ ਹੈ।
ਸਾਡੀ ਚਮੜੀ ਤੋਂ ਵਾਸ਼ਪ ਬਣਦੀ ਪਸੀਨੇ ਦੀ ਹਰ ਬੂੰਦ ਸਰੀਰ ਦਾ ਤਾਪਮਾਨ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇਹ ਪ੍ਰਕਿਰਿਆ ਜਿੰਨੀ ਜ਼ਿਆਦਾ ਅਹਿਮ ਹੈ, ਕਈ ਵਾਰ ਉਨ੍ਹਾਂ ਹੀ ਭੈੜੇ ਸਾਈਡ-ਇਫੈਕਟ ਲਿਆਉਂਦੀ ਹੈ।
ਹਾਂਜੀ, ਅਸੀਂ ਮੁਸ਼ਕ ਦੀ ਗੱਲ ਕਰ ਰਹੇ ਹਾਂ।
ਹਰ ਕਿਸੇ ਦੇ ਪਸੀਨੇ ਦੀ ਗੰਧ ਵੱਖਰੀ ਹੁੰਦੀ ਹੈ। ਕਈ ਲੋਕਾਂ ਵਿੱਚੋਂ ਨਾ-ਮਾਤਰ ਮੁਸ਼ਕ ਆਉਂਦਾ ਹੈ ਜਦਕਿ ਕਈਆਂ ਵਿੱਚ ਬਹੁਤ ਹੀ ਜ਼ਿਆਦਾ।

ਤਸਵੀਰ ਸਰੋਤ, Getty Images
ਸਟੌਕੌਲਮ ਦੇ ਕੈਰੋਲਿੰਸਕਾ ਇੰਸਟਿਚਿਊਟ ਤੋਂ ਪ੍ਰੋਫੈਸਰ ਜੌਹਨ ਲੰਡਸਟਰੌਮ ਨੇ ਇਸ ਬਾਰੇ ਕਾਫ਼ੀ ਖੋਜ ਕੀਤੀ ਹੈ। ਉਹ ਕਹਿੰਦੇ ਹਨ ਕਿ ਮੁੜ੍ਹਕੇ ਦੀ ਬਦਬੂ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ।
ਸਾਡੇ ਸਰੀਰ ਦੀ ਬਦਬੂ ਵੱਖ-ਵੱਖ ਗ੍ਰੰਥੀਆਂ ਤੋਂ ਨਿਕਲੇ ਮਿਸ਼ਰਣਾਂ ਤੋਂ ਮਿਲ ਕੇ ਬਣਦੀ ਹੈ, ਜੋ ਕਿ ਕੁਝ ਹੱਦ ਤੱਕ ਸਾਡੇ ਜੀਨਜ਼ ‘ਤੇ ਨਿਰਭਰ ਹੁੰਦੇ ਹਨ।
ਸਰੀਰ ’ਤੇ ਬੈਕਟੀਰੀਆ ਦੀ ਗਿਣਤੀ (ਜੋ ਕਿ ਸਾਫ਼-ਸਫਾਈ ਤੇ ਕਲੀਨਲੀਨੈਸ ਕਰਕੇ ਹੁੰਦਾ ਹੈ) ਅਤੇ ਵਾਤਾਵਰਣ (ਨਮੀ, ਤਾਪਮਾਨ, ਹਵਾ ਦਾ ਦਬਾਅ) ਦਾ ਅਸਰ ਪੈਂਦਾ ਹੈ ਅਤੇ ਆਖ਼ਰ ਵਿੱਚ, ਅਸੀਂ ਕੀ ਖਾਂਦੇ ਹਾਂ, ਇਹ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਸ ਲਈ ਜੈਨੇਟਿਸ ਅਤੇ ਸਾਡੇ ਸਰੀਰ ਦੀ ਸਾਫ਼-ਸਫ਼ਾਈ ਜਿਹੇ ਕਾਰਕਾਂ ਦੇ ਨਾਲ, ਸਾਡਾ ਭੋਜਨ ਸਾਡੇ ਸਰੀਰ ਦੇ ਪਸੀਨੇ ਦੀ ਗੰਧ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਤਸਵੀਰ ਸਰੋਤ, Getty Images
ਭੋਜਨ ਜੋ ਸਾਡੇ ਪਸੀਨੇ ਦੀ ਬਦਬੂ ਬਦਲ ਸਕਦੇ ਹਨ
ਅਸੀਂ ਨਹੀਂ ਜਾਣਦੇ ਕਿ ਕਿਸ ਹੱਦ ਤੱਕ ਭੋਜਨ ਸਾਡੇ ਪਸੀਨੇ ਦੀ ਬਦਬੂ ‘ਤੇ ਅਸਰ ਕਰਦਾ ਹੈ, ਪਰ ਅਸੀਂ ਇਹ ਜਾਣਦੇ ਹਾਂ ਕਿ ਕਿਹੜੇ ਭੋਜਨਾਂ ਵਿੱਚ ਬਦਬੂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੁੰਦੀ ਹੈ।
ਮੀਟ ਖਾਣ ਵਾਲਿਆਂ ਦਾ ਪਸੀਨਾ ਸ਼ਾਕਾਹਾਰੀ ਭੋਜਨ ਖਾਣ ਵਾਲਿਆਂ ਦੇ ਮੁਕਾਬਲੇ ਆਮ ਤੌਰ ’ਤੇ ਜ਼ਿਆਦਾ ਮੁਸ਼ਕ ਵਾਲਾ ਹੋ ਸਕਦਾ ਹੈ। ਲੰਡਸਟਰੌਮ ਕਹਿੰਦੇ ਹਨ ਕਿ ਲਹਸੁਣ ਖਾਣ ਦੇ ਸ਼ੌਕੀਨਾਂ ਦੇ ਪਸੀਨੇ ਦੀ ਬਦਬੂ ਵੀ ਜ਼ਿਆਦਾ ਹੋ ਸਕਦੀ ਹੈ।
ਸਤਾਵਰ ਅਤੇ ਕਈ ਹੋਰ ਮਸਾਲੇ ਵੀ ਸਾਡੀ ਕੁਦਰਤੀ ਗੰਧ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪਰ ਇਨ੍ਹਾਂ ਮਸਾਲਿਆਂ ਵਿੱਚ ਅਜਿਹਾ ਕੀ ਹੈ, ਜੋ ਸਾਡੇ ਪਸੀਨੇ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ।
ਲਾਜ਼ਮੀ ਤੌਰ ‘ਤੇ ਇਨ੍ਹਾਂ ਵਿੱਚ ਉਹ ਰਸਾਇਣ ਹੁੰਦੇ ਹਨ, ਜੋ ਖੂਨ ਦੀ ਧਾਰਾ ਵਿੱਚ ਮਿਲਦੇ ਹਨ। ਇੱਥੋਂ, ਉਹ ਬਾਹਰਲੇ ਪਾਸੇ ਨਿਕਲਦੇ ਹਨ।
ਖੂਨ ਦੀ ਧਾਰਾ ਵਿੱਚ ਆਉਂਦੀਆਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਕਿਸੇ ਨੇ ਕਿਸੇ ਤਰੀਕੇ ਸਾਡੇ ਸਰੀਰ ਦੀ ਬਦਬੂ ਜ਼ਰੀਏ ਬਾਹਰ ਨਿਕਲਦੀਆਂ ਹਨ।
ਇਸ ਲਈ ਜੇ ਤੁਸੀਂ ਲਹੁਸਣ ਅਤੇ ਮੀਟ ਖਾਂਦੇ ਹੋ, ਇਨ੍ਹਾਂ ਦੋਹਾਂ ਵਿੱਚ ਸਲਫਰ ਦੀ ਮਾਤਰਾ ਵਧੇਰੇ ਹੁੰਦੀ ਹੈ। ਇਹ ਵੱਖ-ਵੱਖ ਤਰੀਕਿਆਂ ਨਾਲ ਸਰੀਰ ਤੋਂ ਬਾਹਰ ਆਉਂਦਾ ਹੈ, ਪੱਦ ਮਾਰਨ ਨਾਲ ਵੀ ਅਤੇ ਪਸੀਨੇ ਨਾਲ ਵੀ।


- ਗਰਮੀਆਂ ਵਿੱਚ ਸਾਡੇ ਪਸੀਨੇ ਦੀਆਂ ਗ੍ਰੰਥੀਆਂ ਜ਼ਿਆਦਾ ਹੀ ਸਰਗਰਮ ਹੋ ਜਾਂਦੀਆਂ ਹਨ।
- ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਸਾਨੂੰ ਗਰਮੀ ਲੱਗਦੀ ਹੈ, ਜ਼ਿਆਦਾ ਮੁੜ੍ਹਕਾ ਆਉਂਦਾ ਹੈ।
- ਇਹ ਸਾਡੇ ਸਰੀਰ ਦਾ ਖ਼ੁਦ ਨੂੰ ਠੰਡਾ ਰੱਖਣ ਦਾ ਤਰੀਕਾ ਹੈ।
- ਹਰ ਕਿਸੇ ਦੇ ਪਸੀਨੇ ਦੀ ਬਾਸ਼ਣਾ ਵੱਖਰੀ ਹੁੰਦੀ ਹੈ।
- ਸਾਡੇ ਸਰੀਰ ਦੀ ਬਦਬੂ ਵੱਖ-ਵੱਖ ਗ੍ਰੰਥੀਆਂ ਤੋਂ ਨਿਕਲੇ ਮਿਸ਼ਰਣਾਂ ਤੋਂ ਮਿਲ ਕੇ ਬਣਦੀ ਹੈ।
- ਖੂਨ ਦੀ ਧਾਰਾ ਵਿੱਚ ਆਉਂਦੀਆਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਕਿਸੇ ਨੇ ਕਿਸੇ ਤਰੀਕੇ ਸਾਡੇ ਸਰੀਰ ਦੀ ਬਦਬੂ ਜ਼ਰੀਏ ਬਾਹਰ ਨਿਕਲਦੀਆਂ ਹਨ।


ਤਸਵੀਰ ਸਰੋਤ, Getty Images
ਸਾਡੇ ਪਸੀਨੇ ਦੀ ਬਦਬੂ ਨੂੰ ਆਕਰਸ਼ਕ ਕਿਵੇਂ ਬਣੇ
ਹਾਲਾਂਕਿ ਪਸੀਨੇ ਦੀ ਗੰਧ ਆਕਰਸ਼ਕ ਕਰਨ ਵਾਲੇ ਖ਼ਾਸ ਭੋਜਨਾਂ ਬਾਰੇ ਬਹੁਤ ਥੋੜ੍ਹੀ ਖੋਜ ਹੋਈ ਹੈ, ਕਈ ਅਧਿਐਨ ਦੱਸਦੇ ਹਨ ਕਿ ਕਿਹੜੀਆਂ ਖੁਰਾਕਾਂ ਅਜਿਹਾ ਕਰ ਸਕਦੀਆਂ ਹਨ।
ਅਜਿਹਾ ਇੱਕ ਤਜਰਬਾ ਆਸਟ੍ਰੇਲੀਆ ਦੀ ਮੈਕੁਐਰ ਯੂਨੀਵਰਸਿਟੀ ਵਿੱਚ ਕੀਤਾ ਗਿਆ।
43 ਪੁਰਸ਼ ਭਾਗੀਦਾਰਾਂ ਨੂੰ ਸਿਰਫ਼ ਪਾਣੀ ਨਾਲ ਨੁਹਾਇਆ ਗਿਆ ਅਤੇ ਬਿਨ੍ਹਾਂ ਕੋਈ ਡਿਓਡਰੈਟ ਲਗਾਏ ਕਾਟਨ ਦੀਆਂ ਟੀ-ਸ਼ਰਟਾਂ ਪਹਿਨਾਈਆਂ ਗਈਆਂ।
ਉਨ੍ਹਾਂ ਨੇ 48 ਘੰਟੇ ਉਹੀ ਟੀ-ਸ਼ਰਟਾਂ ਪਾ ਕੇ ਰੱਖੀਆਂ। ਇਸ ਦੌਰਾਨ ਇੱਕ ਘੰਟੇ ਦੀ ਕਸਰਤ ਵੀ ਸ਼ਾਮਲ ਸੀ ਤਾਂ ਜੋ ਪਸੀਨੇ ਦੀਆਂ ਗ੍ਰੰਥੀਆਂ ਸਰਗਰਮ ਹੋਣ।
ਨਤੀਜੇ ? ਜਿਹੜੇ ਆਦਮੀਆਂ ਨੇ ਜ਼ਿਆਦਾ ਫ਼ਲ ਅਤੇ ਸਬਜ਼ੀਆਂ ਆਪਣੇ ਭੋਜਨ ਵਿੱਚ ਸ਼ਾਮਲ ਕੀਤੀਆਂ, ਉਨ੍ਹਾਂ ਦੇ ਪਸੀਨੇ ਦੀ ਬਦਬੂ ਦੂਜਿਆਂ ਦੇ ਮੁਕਾਬਲੇ ਬਿਹਤਰ ਸੀ।
ਜਿਨ੍ਹਾਂ ਨੇ ਚਰਬੀ,ਮੀਟ, ਅੱਡੇ ਅਤੇ ਟੋਫੂ ਜਿਹੀ ਖ਼ੁਰਾਕ ਖਾਧੀ ਉਨ੍ਹਾਂ ਦੀ ਬਦਬੂ ਵੀ ਠੀਕ ਸੀ। ਪਰ ਜਿਨ੍ਹਾਂ ਨੇ ਕਾਰਬੋਹਾਈਡਰੇਟਸ ਜ਼ਿਆਦਾ ਮਾਤਰਾ ਵਿੱਚ ਲਏ, ਉਨ੍ਹਾਂ ਵਿੱਚ ਬਹੁਤ ਤੇਜ਼ ਅਤੇ ਭੈੜੀ ਮੁਸ਼ਕ ਸੁੰਘੀ ਗਈ।
ਆਦਮੀਆਂ ਦੇ ਪਸੀਨੇ ਦੀ ਆਕਰਸ਼ਕਤਾ ਬਾਰੇ ਇੱਕ ਹੋਰ ਅਧਿਐਨ ਵਿੱਚ 17 ਆਦਮੀਆਂ ਨੂੰ ਜਾਂ ਤਾਂ ਲਾਲ ਮੀਟ ਭਰੀ ਖੁਰਾਕ ਜਾਂ ਬਿਲਕੁਲ ਮੀਟ-ਰਹਿਤ ਖੁਰਾਕ ਦਿੱਤੀ ਗਈ।

ਤਸਵੀਰ ਸਰੋਤ, ALEKSANDARGEORGIEV
ਦੋ ਹਫ਼ਤਿਆਂ ਬਾਅਦ ਪਸੀਨੇ ਦੇ ਸੈਂਪਲ ਲਏ ਗਏ। ਇੱਕ ਮਹੀਨੇ ਬਾਅਦ, ਸਾਰੇ ਭਾਗੀਦਾਰਾਂ ਦੀ ਖੁਰਾਕ ਦੀ ਅਦਲਾ-ਬਦਲੀ ਕਰਕੇ ਫਿਰ ਤਜਰਬਾ ਦੁਹਰਾਇਆ ਗਿਆ।
ਤੀਹ ਔਰਤਾਂ ਨੂੰ ਕਿਹਾ ਗਿਆ ਕਿ ਪਸੀਨੇ ਨੂੰ ਸੁਹਾਵਣਾ, ਆਕਰਸ਼ਕਤਾ ਅਤੇ ਮਰਦਾਨਗੀ ਵਜੋਂ ਜੱਜ ਕਰੋ।
ਮੀਟ-ਰਹਿਤ ਖੁਰਾਕ ਖਾਣ ਵਾਲੇ ਆਦਮੀਆਂ ਦੇ ਪਸੀਨੇ ਦੀ ਬਦਬੂ ਆਮ ਤੌਰ ‘ਤੇ ਸੁਹਾਵਣੀ ਮੰਨੀ ਗਈ, ਮੀਟ-ਰਹਿਤ ਖੁਰਾਕ ਵਾਲੇ ਆਦਮੀਆਂ ਦੇ ਪਸੀਨੇ ਦੀ ਬਦਬੂ ਵਧੇਰੇ ਆਕਰਸ਼ਕ, ਬਿਹਤਰ ਅਤੇ ਘੱਟ ਤੀਬਰਤਾ ਵਾਲੀ ਜੱਜ ਕੀਤੀ ਗਈ।
ਇਸ ਨਾਲ ਸੁਝਾਅ ਮਿਲਦਾ ਹੈ ਕਿ ਲਾਲ ਮੀਟ ਦਾ ਪਸੀਨੇ ਦੀ ਬਦਬੂ ‘ਤੇ ਨਕਰਾਤਮਕ ਅਸਰ ਰਹਿੰਦਾ ਹੈ।

ਤਸਵੀਰ ਸਰੋਤ, Getty Images
ਬਦਬੂ ਨੂੰ ਲੈ ਕੇ ਵੱਖ-ਵੱਖ ਨਜ਼ਰੀਏ
ਅਕਸਰ ਵਿਗਿਆਨਕ ਅਧਿਐਨਾਂ ਵਿੱਚ ਜਿਵੇਂ ਹੁੰਦਾ ਹੈ, ਔਰਤਾਂ ਬਾਰੇ ਅਜਿਹੀਆਂ ਖੋਜਾਂ ਬਹੁਤ ਘੱਟ ਹਨ।
ਹਾਲਾਂਕਿ, ਇੱਕ ਛੋਟੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਜਦੋਂ ਤਿੰਨ ਔਰਤਾਂ ਦੇ ਕੈਲੋਰੀ ਪਾਬੰਦੀ ਤੋਂ ਪਹਿਲਾਂ ਅਤੇ ਬਾਅਦ ਦੇ ਪਸੀਨਿਆਂ ਦੀ ਬਦਬੂ ਦਾ ਵਿਸ਼ਲੇਸ਼ਣ ਕੀਤਾ ਗਿਆ, ਆਦਮੀਆਂ ਨੇ ਦੇਖਿਆ ਕਿ ਕੈਲੋਰੀ ਖਾਣ ਦੌਰਾਨ ਉਨ੍ਹਾਂ ਦੇ ਪਸੀਨੇ ਦੀ ਬਦਬੂ ਕੈਲੋਰੀ ਪਾਬੰਦੀ ਨਾਲ਼ੋਂ ਬਿਹਤਰ ਸੀ।
ਇਸ ਲਈ, ਕੀ ਪਸੀਨੇ ਦੀ ਬਦਬੂ ਬਦਲਣ ਲਈ ਖੁਰਾਕ ਵਿੱਚ ਤਬਦੀਲੀ ਕਰ ਲੈਣੀ ਚਾਹੀਦੀ ਹੈ ? ਪ੍ਰੋਫੈਸਰ ਲੰਡਸਟੌਰਮ ਕਹਿੰਦੇ ਹਨ ਕਿ ਵੱਖ-ਵੱਖ ਭੋਜਨਾਂ ਨਾਲ ਤਜਰਬੇ ਕਰਨ ਦੀ ਬਜਾਏ, ਡਿਓਡਰੈਂਟ ਅਤੇ ਪਰਫਿਊਮ ਵਰਤਣਾ ਸੌਖਾ ਹੈ।
ਨਾਲ ਹੀ, ਉਹ ਕਹਿੰਦੇ ਹਨ ਕਿ ਜੇ ਤੁਸੀਂ ਖ਼ਾਸ ਤੌਰ ‘ਤੇ ਭੈੜੇ ਮੁਸ਼ਕ ਵਾਲੇ ਹੋ, ਹਮੇਸ਼ਾ ਇਸ ਨੂੰ ਬੁਰੀ ਚੀਜ਼ ਵਜੋਂ ਨਹੀਂ ਦੇਖਿਆ ਜਾ ਸਕਦਾ।
ਵੱਖ-ਵੱਖ ਦੇਸ਼ਾਂ ਵਿੱਚ ਵੱਖਰੀ ਸਰੀਰਕ ਬਦਬੂ ਨੂੰ ਬਿਹਤਰ ਮੰਨਿਆ ਜਾਂਦਾ ਹੈ।
ਉਦਾਹਰਨ ਵਜੋਂ, ਕੰਮ ਵਿੱਚ ਸਰੀਰਕ ਬਦਬੂ ਜਾਂ ਆਪਣੇ ਪਿਆਰ ਨਾਲ ਬੈੱਡ ਵਿੱਚ ਸਰੀਰਕ ਬਦਬੂ ਨੂੰ ਵੱਖਰੇ ਨਜ਼ਰੀਏ ਨਾਲ ਭਾਂਪਿਆ ਜਾਂਦਾ ਹੈ।
ਜਦਕਿ ਬੱਸ ਵਿੱਚ ਬੈਠਿਆਂ ਹੋਇਆ ਤੁਹਾਡੇ ਸਾਫ਼-ਸਫਾਈ ਨੂੰ ਮਹੱਤਤਾ ਦਿੱਤੀ ਜਾ ਸਕਦੀ ਹੈ “ਅਤੇ ਹਾਂ, ਸੰਭਾਵਿਤ ਸਾਥੀ ਤੁਹਾਡੀ ਕੁਦਰਤੀ ਸਰੀਰਕ ਬਦਬੂ ਨੂੰ ਪਸੰਦ ਕਰੇਗਾ!”
ਇਹ ਕਿਸੇ ਨਾਲ ਆਪਣੀ ਅਨੁਕੂਲਤਾ ਭਾਂਪਣ ਦਾ ਵੀ ਵਧੀਆ ਤਰੀਕਾ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਸਰੀਰ ਦੀ ਬਦਬੂ ਸੁੰਘਣ ਦੀ ਥੈਰੇਪੀ ਵਜੋਂ ਪਰਖ
ਇਸ ਬਾਰੇ ਪਰੀਖਣ ਸ਼ੁਰੂ ਕਰਨ ਵਾਲੇ ਸਵੀਡਨ ਦੇ ਖੋਜਾਰਥੀ ਇਹ ਮੰਨਦੇ ਹਨ, ਕਿਸੇ ਦੂਜੇ ਦੀ ਸਰੀਰਕ ਬਦਬੂ ਸੁੰਘਣਾ ਸਮਾਜਿਕ ਚਿੰਤਾ ਦੂਰ ਕਰਨ ਲਈ ਥੈਰੇਪੀ ਵਜੋਂ ਫ਼ਾਇਦੇਮੰਦ ਹੋ ਸਕਦਾ ਹੈ।
ਵਿਗਿਆਨੀ ਕੱਛਾਂ ਦਾ ਮੁੜ੍ਹਕਾ ਆਪਣੇ ਤਜਰਬਿਆਂ ਲਈ ਵਰਤ ਰਹੇ ਹਨ।
ਉਨ੍ਹਾਂ ਨੂੰ ਲਗਦਾ ਹੈ ਕਿ ਬਾਸ਼ਣਾਂ ਦਿਮਾਗ਼ ਦੇ ਭਾਵਨਾਵਾਂ ਨਾਲ ਜੁੜੇ ਰਾਹ ਐਕਟੀਵੇਟ ਕਰਦੀ ਹੈ। ਪਰ ਹਾਲੇ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਏਗੀ ਕਿ ਉਹ ਸਹੀ ਹਨ।
ਨੱਕ ਦਾ ਉੱਪਰਲਾ ਹਿਸਾ ਬਦਬੂ ਨੂੰ ਗ੍ਰਹਿਣ ਕਰਦਾ ਹੈ। ਇੱਥੋਂ ਸਿਗਨਲ ਦਿਮਾਗ਼ ਦੇ ਲਿੰਬਿਕ ਸਿਸਟਮ ਕਹਿ ਜਾਣ ਵਾਲੇ ਉਸ ਹਿੱਸੇ ਤੱਕ ਜਾਂਦਾ ਹੋ ਯਾਦਾਸ਼ਤ ਅਤੇ ਭਾਵਨਾਵਾਂ ਨਾਲ ਸਬੰਧਤ ਹੁੰਦਾ ਹੈ।
ਸਵੀਡਨ ਦੇ ਖੋਜਾਰਥੀਆਂ ਦਾ ਸੁਝਾਅ ਹੈ ਕਿ ਮਨੁੱਖੀ ਸਰੀਰ ਦੀ ਬਦਬੂ ਸਾਡੀ ਭਾਵਨਾਤਮਕ ਸਥਿਤੀ ਬਾਰੇ ਦੱਸ ਸਕਦੀ ਹੈ।
ਕੀ ਅਸੀਂ ਖੁਸ਼ ਹਾਂ ਚਿੰਤਿਤ। ਉਸ ਬਦਬੂ ਨੂੰ ਸੁੰਘਣ ਵਾਲਿਆਂ ਵਿੱਚ ਵੀ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਜਗਾ ਸਕਦੀ ਹੈ।
ਉਨ੍ਹਾਂ ਨੇ ਕੁਝ ਵਲੰਟੀਅਰਾਂ ਨੂੰ ਕੱਛਾਂ ਦਾ ਪਸੀਨਾ ਡੋਨੇਟ ਕਰਨ ਲਈ ਕਿਹਾ, ਜਦੋਂ ਉਹ ਕੋਈ ਡਰਾਉਣੀ ਫ਼ਿਲਮ ਵੇਖ ਰਹੇ ਹੋਣ ਜਾਂ ਖੁਸ਼ੀ ਵਾਲੀ ਫਿਲਮ ਵੇਖ ਰਹੇ ਹੋਣ।
ਉਸ ਤੋਂ ਬਾਅਦ, ਚਿੰਤਾ ਨਾਲ ਪੀੜਤ 48 ਔਰਤਾਂ ਨੂੰ ਕੁਝ ਸੈਂਪਲ ਸੁੰਘਣ ਲਈ ਕਿਹਾ ਗਿਆ।

ਤਸਵੀਰ ਸਰੋਤ, Empics
ਇਸ ਦੇ ਨਾਲ ਹੀ ਇੱਕ ਰਵਾਇਤੀ ਥੈਰੇਪੀ ਵੀ ਦਿੱਤੀ ਜਾ ਰਹੀ ਸੀ ਜਿੱਥੇ ਲੋਕਾਂ ਨੂੰ ਮੌਜੂਦਾ ਪਲ ’ਤੇ ਕੇਂਦਰਤ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਨਕਰਾਤਕ ਵਿਚਾਰ ਨਾ ਆਉਣ।
ਕਈ ਔਰਤਾਂ ਨੂੰ ਅਸਲੀ ਸਰੀਰਕ ਬਦਬੂ ਸੁੰਘਣ ਲਈ ਕਿਹਾ ਗਿਆ ਅਤੇ ਕਈਆਂ ਨੂੰ ਸਾਫ਼ ਹਵਾ ਸੁੰਘਣ ਨੂੰ ਦਿੱਤੀ ਗਈ।
ਪਸੀਨਾ ਸੁੰਘਣ ਵਾਲਿਆਂ ਨੇ ਥੈਰੇਪੀ ਵਿੱਚ ਬਿਹਤਰ ਨਤੀਜੇ ਆਏ।
ਸਟੌਕਹੋਲਮ ਦੇ ਕਾਰੋਲਿੰਸਕਾ ਇੰਸਟਿਚਿਊਟ ਦੇ ਮੁੱਖ ਖੋਜਾਰਥੀ ਐਲੀਸਾ ਵੀਜਨਾ ਨੇ ਕਿਹਾ, “ਖੁਸ਼ੀ ਵਿੱਚ ਕਿਸੇ ਇਨਸਾਨ ਦੇ ਪਸੀਨਾ ਦਾ ਪ੍ਰਭਾਵ ਡਰਾਉਣੀ ਫ਼ਿਲਮ ਦੇਖ ਰਹੇ ਇਨਸਾਨ ਦੇ ਪਸੀਨੇ ਵਰਗਾ ਹੀ ਸੀ।"
"ਹੋ ਸਕਦਾ ਹੈ ਇਹ ਸਿਰਫ਼ ਕਿਸੇ ਹੋਰ ਦੀ ਮੌਜੂਦਗੀ ਮਹਿਸੂਸ ਕਰਨ ਦਾ ਅਸਰ ਹੋਵੇ, ਪਰ ਸਾਨੂੰ ਇਸ ਦੀ ਪੁਸ਼ਟੀ ਕਰਨ ਦੀ ਲੋੜ ਹੈ।”
ਬਦਬੂ ਅਤੇ ਸੁਆਦ ਸਬੰਧੀ ਵਿਕਾਰਾਂ ਬਾਰੇ ਜਾਗਰੂਕਤਾ ਲਈ ਕੰਮ ਕਰਨ ਵਾਲੇ ਚੈਰਿਟੀ ਫਿਫਥ ਸੈਂਸ ਤੋਂ ਡੂੰਕਨ ਬੋਕ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਸੁੰਘਣ ਸ਼ਕਤੀ ਅਤੇ ਸਾਡੀ ਭਾਵਨਾਤਮਕ ਸਿਹਤਯਾਬੀ ਵਿਚਕਾਰ ਗੂੜ੍ਹਾ ਸੰਬੰਧ ਹੈ।”
“ਦੂਜੇ ਲੋਕਾਂ ਜਿਵੇਂ ਕਿ ਆਪਣੇ ਪਾਰਟਨਰ ਜਾਂ ਬੱਚਿਆਂ ਦੀ ਬਾਸ਼ਣਾਂ ਸੁੰਘਣ ਤੋਂ ਅਸਮਰਥ ਹੋਣਾ ਡਿਪਰੈਸ਼ਨ ਅਤੇ ਇਕਲਾਪੇ ਦੀ ਭਾਵਨਾ ਲਿਆ ਸਕਦਾ ਹੈ।”












