ਨਿਏਂਡਰਥਲ ਬਾਰੇ ਹੋਈ ਨਵੀਂ ਖੋਜ ਤੋਂ ਹੋਇਆ ਖੁਲਾਸਾ, ਕਿਵੇਂ ਮਨੁੱਖ ਕਈ ਵਾਰ ਧਰਤੀ ਤੋਂ ਅਲੋਪ ਹੋਏ ਤੇ ਮੁੜ ਹੋਂਦ ’ਚ ਆਏ

    • ਲੇਖਕ, ਪਬਲ ਘੋਸ਼
    • ਰੋਲ, ਵਿਗਿਆਨ ਪੱਤਰਕਾਰ

ਮਨੁੱਖ ਦੀ ਹੋਂਦ ਨਾਲ ਜੁੜੇ ਨਵੇਂ ਅਧਿਐਨਾਂ ਦਰਸਾਉਂਦੇ ਹਨ ਮਨੁੱਖ ਦੇ ਅਫ਼ਰੀਕਾ ਵਿੱਚ ਨਿਏਂਡਰਥਲ ਦੇ ਅੰਤ ਤੋਂ ਬਾਅਦ ਜਿੱਤ ਦਾ ਪਰਚਮ ਲਿਹਾਰਉਣ ਤੋਂ ਪਹਿਲਾਂ ਮੌਜੂਦਾ ਮਨੁੱਖ ਸੰਸਾਰ ਤੋਂ ਕਈ ਵਾਰ ਅਲੋਪ ਹੋਏ ਤੇ ਮੁੜ ਹੋਂਦ ਵਿੱਚ ਆਏ ਸਨ।

ਨਵੀਂ ਡੀਐੱਨਏ ਖੋਜ ਤੋਂ ਸਾਹਮਣੇ ਆਇਆ ਹੈ ਕਿ ਸਾਡੀ ਧਰਤ ਉੱਤੇ ਜ਼ਿੰਦਗੀ ਸੰਭਵ ਬਣਾਉਣ ਵਿੱਚ ਨਿਏਂਡਰਥਲਜ਼ ਦੀ ਅਹਿਮ ਭੂਮਿਕਾ ਰਹੀ ਹੈ।

ਨਿਏਂਡਰਥਲਜ਼ ਨੂੰ ਲੰਬੇ ਸਮੇਂ ਤੋਂ ਸ਼ੁਰੂਆਤੀ ਯੂਰਪੀਅਨ ਮਨੁੱਖਾਂ ਦੀ ਇੱਕ ਅਜਿਹੀ ਪ੍ਰਜਾਤੀ ਵੱਜੋਂ ਦੇਖਿਆ ਜਾਂਦਾ ਰਿਹਾ ਸੀ ਜਿਸ ਉੱਤੇ ਅਫ਼ਰੀਕਾ ਵਿੱਚ ਮੌਜੂਦਾ ਮਨੁੱਖ ਸਫ਼ਲਤਾ ਨਾਲ ਭਾਰੀ ਪੈ ਗਿਆ ਸੀ।

ਪਰ ਨਵੀਂਆਂ ਖੋਜਾਂ ਦਰਸਾਉਂਦੀਆਂ ਹਨ ਕਿ ਸਿਰਫ਼ ਉਹ ਮਨੁੱਖੀ ਪ੍ਰਜਾਤੀਆਂ ਜਿਨ੍ਹਾਂ ਦੀਆਂ ਨਸਲਾਂ ਨਿਏਂਡਰਥਲ ਦੇ ਜੀਨਜ਼ ਨਾਲ ਜੁੜਦੀਆਂ ਸਨ ਅੱਗੇ ਵਧ- ਫ਼ੁੱਲ ਸਕੀਆਂ। ਜਦੋਂਕਿ ਹੋਰ ਪ੍ਰਜਾਤੀਆਂ ਖ਼ਤਮ ਹੋ ਗਈਆਂ।

ਅਸਲ ਵਿੱਚ, ਨਿਏਂਡਰਥਲ ਜੀਨਜ਼ ਨੇ ਮਨੁੱਖ ਨੂੰ ਨਵੀਆਂ ਬੀਮਾਰੀਆਂ ਜਿਨ੍ਹਾਂ ਨਾਲ ਉਸ ਦਾ ਕਦੀ ਸਾਹਮਣਾ ਨਹੀਂ ਹੋਇਆ, ਤੋਂ ਬਚਣ ਵਾਲੇ ਗੁਣ ਬਖ਼ਸ਼ੇ।

ਪਹਿਲੀ ਵਾਰ ਖੋਜ 48,000 ਸਾਲ ਪਹਿਲਾਂ ਦੇ ਛੋਟੇ ਜਿਹੇ ਵਕਫ਼ੇ ਨੂੰ ਦਰਸਾਉਂਦੀ ਹੈ ਜਦੋਂ ਹੋਮੋ ਸੇਪੀਅਨਜ਼ ਨੇ ਅਫ਼ਰੀਕਾ ਛੱਡਣ ਤੋਂ ਬਾਅਦ ਨਿਏਂਡਰਥਲਜ਼ ਨਾਲ ਸਬੰਧ ਬਣਾਏ, ਜਿਸ ਤੋਂ ਬਾਅਦ ਉਹ ਵੱਡੇ ਪੱਧਰ ਉੱਤੇ ਸੰਸਾਰ ਭਰ ਵਿੱਚ ਫ਼ੈਲ ਗਏ।

ਇਸ ਤੋਂ ਪਹਿਲਾਂ ਹੋਮੋ ਸੈਪੀਅਨਜ਼ ਅਫ਼ਰੀਕੀ ਮਹਾਂਦੀਪ ਤੋਂ ਸ਼ਾਇਦ ਜਾ ਚੁੱਕੇ ਸਨ।

ਨਵੀਂ ਖੋਜ ਦਰਸਾਉਂਦੀ ਹੈ ਕਿ ਨਿਏਂਡਰਥਲਜ਼ ਨਾਲ ਅੰਤਰ-ਪ੍ਰਜਨਨ ਦੇ ਸਮੇਂ ਤੋਂ ਪਹਿਲਾਂ ਕੋਈ ਵੀ ਇੱਥੇ ਆਬਾਦੀ ਬਚੀ ਨਹੀਂ ਸੀ।

ਜਰਮਨੀ ਵਿੱਚ ਮੈਕਸ ਪਲੈਂਕ ਇੰਸਟੀਚਿਊਟ ਆਫ਼ ਇਵੋਲੂਸ਼ਨਰੀ ਬਾਇਓਲੋਜੀ ਦੇ ਪ੍ਰੋਫ਼ੈਸਰ ਜੌਨਸਨ ਕ੍ਰਾਊਜ਼ ਨੇ ਇਸ ਵਰਤਾਰੇ ਬਾਰੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਆਧੁਨਿਕ ਮਨੁੱਖਾਂ ਦਾ ਇਤਿਹਾਸ ਹੁਣ ਦੁਬਾਰਾ ਲਿਖਣਾ ਹੋਵੇਗਾ।

ਉਨ੍ਹਾਂ ਕਿਹਾ, "ਅਸੀਂ ਆਧੁਨਿਕ ਮਨੁੱਖਾਂ ਨੂੰ ਸਫ਼ਲਤਾ ਦੀ ਇੱਕ ਵੱਡੀ ਕਹਾਣੀ ਦੇ ਰੂਪ ਵਿੱਚ ਦੇਖਦੇ ਹਾਂ। 60,000 ਸਾਲ ਪਹਿਲਾਂ ਅਫ਼ਰੀਕਾ ਤੋਂ ਬਾਹਰ ਹੋਰ ਥਾਵਾਂ ਉੱਤੇ ਫ਼ੈਲਣ ਵਾਲਾ ਗ੍ਰਹਿ ਦਾ ਸਭ ਤੋਂ ਸਫ਼ਲ ਥਣਧਾਰੀ ਜੀਵ ਜੋ ਸਾਰੇ ਇਕੋਸਿਸਟਮ ਦਾ ਹਿੱਸਾ ਬਣਾ ਗਿਆ ਸੀ।"

"ਪਰ ਸ਼ੁਰੂ ਵਿੱਚ ਅਸੀਂ ਨਹੀਂ ਸੀ, ਅਸੀਂ ਕਈ ਵਾਰ ਅਲੋਪ ਵੀ ਹੋਏ।"

ਲੰਬੇ ਸਮੇਂ ਤੋਂ, ਇਹ ਸਮਝਣ ਲਈ ਕਿ ਧਰਤੀ ਉੱਤੇ ਜਿਉਂਦੀਆਂ ਰਹਿਣ ਵਾਲੀਆਂ ਮਨੁੱਖੀ ਪ੍ਰਜਾਤੀਆਂ ਦਾ ਵਿਕਾਸ ਕਿਵੇਂ ਹੋਇਆ ਭੌਤਿਕ ਵਿਗਿਆਨੀ ਸਾਡੇ ਹਜ਼ਾਰਾਂ ਸਾਲ ਪਹਿਲਾਂ ਧਰਤੀ ਉੱਤੇ ਰਹੇ ਸਾਡੇ ਪੂਰਵਜਾਂ ਦੇ ਅਵਸ਼ੇਸ਼ਾਂ ਦੇ ਆਕਾਰਾਂ ਬਾਰੇ ਖੋਜ ਤੋਂ ਅੰਦਾਜ਼ੇ ਲਾ ਰਹੇ ਹਨ।

ਹਜ਼ਾਰਾਂ ਸਾਲਾਂ ਦੇ ਸਮੇਂ ਵਿੱਚ ਮਨੁੱਖ ਦੀ ਸਰੀਰਕ ਬਣਤਰ ਬਦਲੀ ਅਤੇ ਹਜ਼ਾਰਾਂ ਸਾਲ ਪਹਿਲਾਂ ਦੇ ਅਵਸ਼ੇਸ਼ਾਂ ਦੀ ਖੋਜ ਕੋਈ ਸੌਖਾ ਕੰਮ ਨਹੀਂ ਹੈ।

ਪ੍ਰਾਚੀਨ ਅਵਸ਼ੇਸ਼ ਬਹੁਤ ਘੱਟ ਮੌਜੂਦ ਹਨ ਅਤੇ ਜਿਹੜੇ ਮਿਲਦੇ ਹਨ ਉਹ ਅਕਸਰ ਨੁਕਸਾਨੇ ਹੋਏ ਮਿਲਦੇ ਹਨ।

ਪਰ ਹਜ਼ਾਰਾਂ ਸਾਲ ਪੁਰਾਣੀਆਂ ਹੱਡੀਆਂ ਤੋਂ ਜੈਨੇਟਿਕ ਕੋਡ ਨੂੰ ਕੱਢਣ ਅਤੇ ਪੜ੍ਹਨ ਦੀ ਯੋਗਤਾ ਨੇ ਸਾਡੇ ਰਹੱਸਮਈ ਅਤੀਤ 'ਤੇ ਪਰਦਾ ਚੁੱਕਿਆ ਹੈ।

ਜੀਵਾਂ ਦਾ ਡੀਐੱਨਏ ਮਨੁੱਖ ਦੀ ਕਹਾਣੀ ਬਿਆਨ ਕਰਦਾ ਹੈ। ਕਿਵੇਂ ਉਹ ਇੱਕ ਦੂਜੇ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੇ ਇੱਕ ਥਾਂ ਤੋਂ ਦੂਜੀ ਥਾਂ ਹੋਏ ਪਰਵਾਸ ਦਾ ਪੈਟਰਨ ਕੀ ਰਿਹਾ।

ਯੂਰਪ ਵਿੱਚ ਮਨੁੱਖੀ ਫ਼ੈਲਾਅ ਤੇ ਨਿਏਂਡਰਥਲਜ਼

ਨਿਏਂਡਰਥਲਜ਼ ਨਾਲ ਮਨੁੱਖ ਦੇ ਸਫ਼ਲ ਅੰਤਰ-ਪ੍ਰਜਨਨ ਤੋਂ ਬਾਅਦ ਵੀ, ਯੂਰਪ ਦੀ ਸਾਡੀ ਆਬਾਦੀ ਬਿਨਾਂ ਰੁਕਾਵਟ ਨਹੀਂ ਸੀ ਵਧੀ।

ਉਹ ਪਹਿਲੇ ਆਧੁਨਿਕ ਮਨੁੱਖ ਜਿਹੜੇ ਨਿਏਂਡਰਥਲ ਨਾਲ ਰਹੇ ਅਤੇ ਉਨ੍ਹਾਂ ਨਾਲ ਅੰਤਰ-ਪ੍ਰਜਨਨ ਦਾ ਹਿੱਸਾ ਬਣਨ ਤੋਂ ਵੀ 40,000 ਸਾਲ ਪਹਿਲਾਂ ਯੂਰਪ ਵਿੱਚ ਪੂਰੀ ਤਰ੍ਹਾਂ ਖਤਮ ਹੋ ਗਏ ਸਨ। ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਔਲਾਦ ਦੁਨੀਆਂ ਦੀ ਕੋਈ ਹੋਰ ਥਾਵਾਂ 'ਤੇ ਪਰਵਾਸ ਕਰ ਚੁੱਕੀ ਸੀ ਜਿਸ ਨਾਲ ਉਨ੍ਹਾਂ ਦੀ ਹੋਂਦ ਬਚੀ ਰਹੀ।

ਸ਼ੁਰੂਆਤ ਵਿੱਚ ਯੂਰਪ ਪਰਤ ਕੇ ਆਉਣ ਵਾਲੀਆਂ ਮਨੁੱਖੀ ਜਾਤੀਆਂ ਉਹ ਹੀ ਸਨ ਜੋ ਉਸ ਸਮੇਂ ਪਰਵਾਸ ਕਾਰਨ ਬਚ ਸਕੀਆਂ ਸਨ।

ਇਹ ਇਨ੍ਹਾਂ ਸ਼ੁਰੂਆਤੀ ਕੌਮਾਂਤਰੀ ਪਾਇਨੀਅਰਾਂ ਦੇ ਪੂਰਵਜ ਸਨ ਜੋ ਆਖਰਕਾਰ ਇਸ ਨੂੰ ਆਬਾਦ ਕਰਨ ਲਈ ਯੂਰਪ ਵਾਪਸ ਪਰਤ ਆਏ।

ਅਫ਼ਰੀਕਾ ਤੋਂ ਲੁਪਤ ਹੋਣ ਦੇ ਕਾਰਨ

ਨਵੀਂ ਖੋਜ ਨੇ ਇਸ ਗੱਲ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਵੀ ਦਿੱਤਾ ਹੈ ਕਿ ਆਧੁਨਿਕ ਮਨੁੱਖਾਂ ਦੀ ਅਫ਼ਰੀਕਾ ਤੋਂ ਆਉਣ ਤੋਂ ਬਾਅਦ ਇੰਨੀ ਜਲਦੀ ਮੌਤ ਕਿਉਂ ਹੋ ਗਈ ਸੀ।

ਕੋਈ ਨਹੀਂ ਜਾਣਦਾ ਕਿ ਅਜਿਹਾ ਕਿਉਂ ਹੋਇਆ, ਪਰ ਨਵੇਂ ਸਬੂਤ ਸਾਨੂੰ ਸਿਧਾਂਤਾਂ ਤੋਂ ਦੂਰ ਕੁਝ ਨਵੇਂ ਵਿਚਾਰ ਅਤੇ ਤੱਥ ਦਿੰਦੇ ਹਨ। ਜਿਵੇਂ ਕਿ ਸਾਡੀਆਂ ਪ੍ਰਜਾਤੀਆਂ ਨੇ ਹੀ ਨਿਏਂਡਰਥਲ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ, ਜਾਂ ਫ਼ਿਰ ਕਿਉਂਕਿ ਅਸੀਂ ਕਿਸੇ ਤਰ੍ਹਾਂ ਸਰੀਰਕ ਜਾਂ ਬੌਧਿਕ ਤੌਰ 'ਤੇ ਬਿਹਤਰੀਨ ਸੀ।

ਇਸ ਦੀ ਬਜਾਇ, ਪ੍ਰੋਫ਼ੈਸਰ ਕ੍ਰਾਊਜ਼ ਦਾ ਕਹਿਣਾ ਹੈ ਕਿ ਇਹ ਇਸ ਵਿਚਾਰ ਦਾ ਸਮਰਥਨ ਕਰਦਾ ਹੈ ਕਿ ਸਾਰੇ ਵਰਤਾਰੇ ਵਿੱਚ ਵਾਤਾਵਰਣਕ ਕਾਰਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

ਉਹ ਕਹਿੰਦੇ ਹਨ, "ਇਸ ਸਮੇਂ ਯੂਰਪ ਵਿੱਚ ਮਨੁੱਖ ਅਤੇ ਨਿਏਂਡਰਥਲ ਦੋਵੇਂ ਅਲੋਪ ਹੋ ਗਏ ਸਨ।"

"ਜੇਕਰ ਅਸੀਂ ਇੱਕ ਸਫਲ ਸਪੀਸੀਜ਼ ਵਜੋਂ ਇਸ ਭੂਗੋਲਿਕ ਖੇਤਰ ਵਿੱਚ ਖ਼ਤਮ ਹੋ ਗਏ ਤਾਂ ਇਹ ਕੋਈ ਵੱਡੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਨਿਏਂਡਰਥਲ, ਜਿਨ੍ਹਾਂ ਦੀ ਆਬਾਦੀ ਸਾਡੇ ਮੁਕਾਬਲੇ ਬਹੁਤ ਘੱਟ ਸੀ, ਬਿਲਕੁਲ ਹੀ ਅਲੋਪ ਹੋ ਗਏ ਸਨ।"

ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਪ੍ਰੋਫ਼ੈਸਰ ਕ੍ਰਿਸ ਸਟ੍ਰਿੰਗਰ ਆਜ਼ਾਦ ਤੌਰ 'ਤੇ ਨਵੀਂ ਖੋਜ ਨਾਲ ਜੁੜੇ ਹੋਏ ਹਨ।

ਉਹ ਕਹਿੰਦੇ ਹਨ, "ਉਸ ਸਮੇਂ ਮਾਹੌਲ ਸਾਡੀ ਸੋਚ ਤੋਂ ਵੱਧ ਅਸਥਿਰ ਸੀ।"

"ਹੋ ਸਕਦਾ ਹੈ ਕਿ ਤਾਪਮਾਨ ਹੁਣ ਜਿੰਨਾ ਹੀ ਜ਼ਿਆਦਾ ਹੁੰਦਾ ਹੋਵੇ, ਕਦੀ ਕਾਲ ਪਿਆ ਹੋਵੇ ਤੇ ਕਦੀ ਕੜਾਕੇ ਦੀ ਠੰਡ ਪੈਣ ਲੱਗੀ ਹੋਵੇ।"

"ਅਧਿਐਨ ਦਰਸਾਉਂਦਾ ਹੈ ਕਿ ਗ੍ਰਹਿ 'ਤੇ ਜਦੋਂ ਨਿਏਂਡਰਥਲ ਦਾ ਅੰਤ ਹੋਇਆ ਉਸ ਸਮੇਂ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ।"

"ਸੰਭਾਵਨਾ ਹੈ ਕਿ ਉਹ ਉਸ ਸਮੇਂ ਮੌਜੂਦ ਆਪਣੇ ਨਾਲ ਮੇਲ ਖਾਂਦੀ ਮਨੁੱਖੀ ਪ੍ਰਜਾਤੀ ਨਾਲੋਂ ਜੈਨੇਟਿਕ ਤੌਰ 'ਤੇ ਅਲੱਗ ਸਨ। ਇਸੇ ਕਰਕੇ ਮਨੁੱਖ ਨੂੰ ਨਿਏਂਡਰਥਲ ਨੂੰ ਅਲੋਪ ਹੋਣ ਕੰਢੇ ਪਹੁੰਚਾਉਣ ਵਿੱਚ ਬਹੁਤ ਜ਼ਿਆਦਾ ਸਮਾਂ ਨਾ ਲੱਗਾ ਹੋਵੇ।"

ਨਿਏਂਡਰਥਲ ਜੀਨਜ਼ ਨੇ ਮਨੁੱਖਾਂ ਦੇ ਵਿਕਾਸ 'ਚ ਭੂਮਿਕਾ ਨਿਭਾਈ

ਇੱਕ ਸਾਇੰਸ ਨਾਮ ਦੇ ਮੈਗਜ਼ਿਨ ਵਿੱਚ ਪ੍ਰਕਾਸ਼ਿਤ ਇੱਕ ਵੱਖਰਾ ਡੀਐੱਨਏ ਅਧਿਐਨ ਦਰਸਾਉਂਦਾ ਹੈ ਕਿ ਆਧੁਨਿਕ ਮਨੁੱਖਾਂ ਵਿੱਚ ਨਿਏਂਡਰਥਲ ਦੇ ਕੁਝ ਮੁੱਖ ਜੈਨੇਟਿਕ ਗੁਣਾਂ ਮੌਜੂਦ ਰਹੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਕਾਸ ਵਿੱਚ ਫ਼ਾਇਦਾ ਕੀਤਾ ਹੈ।

ਇਨ੍ਹਾਂ ਵਿੱਚੋਂ ਇੱਕ ਫ਼ਾਇਦਾ ਮਨੁੱਕ ਦੇ ਇਮਿਊਨ ਸਿਸਟਮ ਨਾਲ ਸਬੰਧਤ ਹੈ।

ਜਦੋਂ ਮਨੁੱਖ ਅਫ਼ਰੀਕਾ ਤੋਂ ਉਭਰਿਆ, ਤਾਂ ਉਹ ਨਵੀਆਂ ਬਿਮਾਰੀਆਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਸਨ ਜਿਨ੍ਹਾਂ ਦਾ ਉਨ੍ਹਾਂ ਨੇ ਕਦੇ ਸਾਹਮਣਾ ਨਹੀਂ ਕੀਤਾ ਸੀ।

ਨਿਏਂਡਰਥਲ ਦੇ ਨਾਲ ਅੰਤਰ-ਪ੍ਰਜਨਨ ਨੇ ਉਨ੍ਹਾਂ ਦੀ ਸੰਤਾਨ ਨੂੰ ਸੁਰੱਖਿਆ ਪ੍ਰਦਾਨ ਕੀਤੀ।

ਪ੍ਰੋਫ਼ੈਸਰ ਕ੍ਰਿਸ ਸਟ੍ਰਿੰਗਰ ਕਹਿੰਦੇ ਹਨ,"ਸ਼ਾਇਦ ਨਿਏਂਡਰਥਲ ਡੀਐੱਨਏ ਪ੍ਰਾਪਤ ਕਰਨਾ ਸਫਲਤਾ ਦਾ ਹਿੱਸਾ ਸੀ ਕਿਉਂਕਿ ਇਸਨੇ ਮਨੁੱਖ ਨੂੰ ਅਫਰੀਕਾ ਤੋਂ ਬਾਹਰ ਦੇ ਵਾਤਾਵਰਣ ਦੇ ਬਿਹਤਰ ਤਰੀਕੇ ਨਾਲ ਅਨੁਕੂਲ ਹੋਣ ਦੀ ਸਮਰੱਥਾ ਪ੍ਰਦਾਨ ਕੀਤੀ।"

"ਅਸੀਂ ਅਫ਼ਰੀਕਾ ਵਿੱਚ ਵਿਕਸਤ ਹੋਏ ਸੀ, ਜਦੋਂ ਕਿ ਨਿਏਂਡਰਥਲ ਅਫ਼ਰੀਕਾ ਤੋਂ ਬਾਹਰ ਵਿਕਸਤ ਹੋਏ ਸਨ।"

"ਨਿਏਂਡਰਥਲ ਦੇ ਨਾਲ ਸਬੰਧਾਂ ਕਾਰਨ ਮਨੁੱਖ ਦਾ ਇਮਿਊਨ ਸਿਸਟਮ ਬਿਹਤਰ ਹੋਇਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)