ਆਸਟਰੇਲੀਆ ਨੇ ਜਿੱਤੀ ਟੈਸਟ ਚੈਂਪੀਅਨਸ਼ਿਪ, ਭਾਰਤ ਨੂੰ ਹਾਰ ਮਗਰੋਂ ਕਰਨਾ ਪੈ ਰਿਹਾ ਆਲੋਚਨਾ ਦਾ ਸਾਹਮਣਾ

ਤਸਵੀਰ ਸਰੋਤ, Getty Images
ਭਾਰਤ ਬਨਾਮ ਆਸਟੇਰਲੀਆ: ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ
ਆਸਟਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾਇਆ, ਜਿੱਤੀ ਟਰਾਫੀ
ਆਸਟਰੇਲੀਆ ਪਹਿਲੀ ਪਾਰੀ- 469, ਟ੍ਰੈਵਿਸ ਹੈੱਡ-163, ਮੋਹਮੰਦ ਸਿਰਾਜ-4/108
ਭਾਰਤ ਪਹਿਲੀ ਪਾਰੀ- 296, ਅੰਜੀਕਿਆ ਰਹਾਣੇ-89, ਪੈਟ ਕਮਿੰਸ-3/83
ਆਸਟੇਰਲੀਆ ਦੂਜੀ ਪਾਰੀ- 270/8 (ਪਾਰੀ ਐਲਾਨੀ), ਐਲੇਕਸ ਕੈਰੀ-66, ਰਵਿੰਦਰ ਜਡੇਜਾ- 3/58
ਭਾਰਤ ਦੂਜੀ ਪਾਰੀ-234 ਵਿਰਾਟ ਕੋਹਲੀ-49, ਨਾਥਨ ਲਾਇਨ-4/41
ਟ੍ਰੈਵਿਸ ਹੈੱਡ- ਮੈਨ ਆਫ ਦਿ ਮੈਚ
ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਆਸਟੇਰਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾ ਦਿੱਤਾ ਤੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ।
ਭਾਰਤ ਨੂੰ ਆਪਣੀ ਇਸ ਹਾਰ ਤੋਂ ਬਾਅਦ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਟੀਮ ਦੇ ਬੱਲੇਬਾਜ਼ਾਂ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਹੈ, "(ਆਖ਼ਰੀ ਦਿਨ) ਤੁਹਾਡੇ ਹੱਥ ਵਿੱਚ 7 ਵਿਕਟ ਸਨ ਅਤੇ ਤੁਸੀਂ ਇੱਕ ਸੈਸ਼ਨ ਵੀ ਨਹੀਂ ਖੇਡ ਸਕੇ।"
ਆਸਟਰੇਲੀਆ ਵੱਲੋਂ ਜਿੱਤ ਲਈ ਮਿਲੇ 444 ਦੌੜਾਂ ਦੇ ਟੀਚੇ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੀ ਟੀਮ ਨੇ ਚੌਥੇ ਦਿਨ ਤਿੰਨ ਵਿਕਟਾਂ ਉੱਤੇ 164 ਦੌੜਾਂ ਬਣਾਈਆਂ ਸਨ।
ਪੰਜਵੇਂ ਦਿਨ ਭਾਰਤ ਨੇ 70 ਦੌੜਾਂ ਜੋੜ ਕੇ ਸੱਤ ਵਿਕਟ ਗੁਆ ਦਿੱਤੇ। ਪੂਰੀ ਟੀਮ ਲੰਚ ਤੋਂ ਪਹਿਲਾਂ ਆਊਟ ਹੋ ਗਈ। ਯਾਨਿ ਆਸਟੇਰਲੀਆ ਨੇ ਆਖ਼ਰੀ ਦਿਨ ਪਹਿਲੇ ਸੈਸ਼ਨ ਵਿੱਚ ਹੀ ਮੈਚ ਨੂੰ ਖ਼ਤਮ ਕਰ ਦਿੱਤਾ।
ਗਾਵਸਕਰ ਨੇ ਭਾਰਤੀ ਬੱਲੇਬਾਜ਼ਾਂ ਦੇ ਸ਼ੌਟ ਸਲੈਕਸ਼ਨ ਅਤੇ ਬੱਲੇਬਾਜ਼ੀ ਦੇ ਅੰਦਾਜ਼ ਉੱਤੇ ਸਵਾਲ ਚੁੱਕੇ।

ਤਸਵੀਰ ਸਰੋਤ, Getty Images
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਦੇ ਪੰਜਵੇਂ ਦਿਨ ਵਿਰਾਟ ਕੋਹਲੀ ਅਤੇ ਅਜੀਕਿੰਆ ਰਹਾਣੇ ਦੀ ਜੋੜੀ ਆਸਟਰੇਲੀਆ ਅਤੇ ਜਿੱਤ ਦੇ ਵਿਚਕਾਰ ਖੜ੍ਹੀ ਸੀ।
ਕੋਹਲੀ ਅਤੇ ਰਹਾਣੇ ਨੇ ਚੌਥੇ ਦਿਨ ਟਾਪ ਆਰਡਰ ਦੀਆਂ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ 71 ਦੌੜਾਂ ਜੋੜੀਆਂ ਸਨ। ਭਾਰਤ ਦੇ ਸਾਹਮਣੇ ਜਿੱਤ ਲਈ 444 ਦੌੜਾਂ ਦਾ ਟੀਚਾ ਸੀ ਪਰ ਆਖਰੀ ਦਿਨ ਟੀਮ ਨੂੰ 280 ਦੌੜਾਂ ਹੀ ਬਣਾਉਣੀਆਂ ਸਨ।
ਪਹਿਲੀ ਪਾਰੀ 'ਚ ਫਾਲੋਆਨ ਤੋਂ ਬਚਣ ਵਾਲੇ ਰਹਾਣੇ ਅਤੇ ਕੋਹਲੀ ਨੇ ਚੌਥੇ ਦਿਨ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਟੀਮ ਇੰਡੀਆ ਦੇ ਕਈ ਜੋਸ਼ੀਲੇ ਸਮਰਥਕ ਮੈਚ ਬਚਾਉਣ ਦੀ ਗੱਲ ਤੋਂ ਵੀ ਅੱਗੇ ਨਿਕਲ ਗਏ ਅਤੇ ਜਿੱਤ ਦੀਆਂ ਕਿਆਸਰਾਈਆਂ ਲਗਾਉਣ ਲੱਗੇ ਸਨ।
ਪਰ, ਆਸਟਰੇਲੀਆ ਨੇ ਪੰਜਵੇਂ ਦਿਨ ਲਈ ਪੂਰੀ ਯੋਜਨਾ ਬਣਾਈ ਹੋਈ ਸੀ। ਕਪਤਾਨ ਪੈਟ ਕਮਿੰਸ ਅਤੇ ਸਕਾਟ ਬੋਲਾਂਡ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ।
ਹਰ ਗੇਂਦ 'ਤੇ ਕੋਹਲੀ ਅਤੇ ਰਹਾਣੇ ਦਾ ਇਮਤਿਹਾਨ ਲੈਣ ਲੱਗੇ।

ਤਸਵੀਰ ਸਰੋਤ, Getty Images
ਦਿਨ ਦੇ ਸੱਤਵੇਂ ਓਵਰ 'ਚ ਕੋਹਲੀ ਸਟੀਵ ਸਮਿਥ ਦੀ ਗੇਂਦ 'ਤੇ ਬੋਲਾਂਡ ਨੂੰ ਕੈਚ ਦੇ ਬੈਠੇ। ਉਹ 49 ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ ਨੇ ਚੌਥੇ ਦਿਨ ਅਜੇਤੂ 44 ਦੌੜਾਂ ਬਣਾਈਆਂ। ਅਜਿਹੇ 'ਚ ਪੰਜਵੇਂ ਦਿਨ ਉਨ੍ਹਾਂ ਦੇ ਬੱਲੇ ਤੋਂ ਸਿਰਫ਼ ਪੰਜ ਦੌੜਾਂ ਹੀ ਬਣੀਆਂ।
ਇੱਕ ਗੇਂਦ ਬਾਅਦ ਬੋਲਾਂਡ ਨੇ ਰਵਿੰਦਰ ਜਡੇਜਾ ਨੂੰ ਵੀ ਆਊਟ ਕਰ ਦਿੱਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਇਸ ਨਾਲ ਚਮਤਕਾਰ ਦੀਆਂ ਉਮੀਦਾਂ ਟੁੱਟਣ ਲੱਗੀਆਂ।
ਅੰਤ ਨੂੰ ਇਹ ਹੀ ਹੋਇਆ। ਆਸਟ੍ਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾ ਦਿੱਤਾ।

ਤਸਵੀਰ ਸਰੋਤ, Getty Images
ਭਾਰਤ ਤੋਂ ਉਮੀਦਾਂ ਸਨ
ਲੰਡਨ ਦੇ ਓਵਲ ਮੈਦਾਨ 'ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੇ ਚੌਥੇ ਦਿਨ ਭਾਰਤ ਨੇ ਦੂਜੀ ਪਾਰੀ 'ਚ ਤਿੰਨ ਵਿਕਟਾਂ ਗੁਆ ਕੇ 164 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਅਤੇ ਅਜੀਕਿੰਆ ਰਹਾਣੇ ਮੈਦਾਨ ਵਿੱਚ ਡਟੇ ਰਹੇ।
ਫਾਈਨਲ ਮੈਚ ਸ਼ੁਰੂ ਤੋਂ ਹੀ ਰੋਮਾਂਚਕ ਰਿਹਾ। ਰੋਹਿਤ ਸ਼ਰਮਾ ਨੇ ਪਹਿਲੇ ਦਿਨ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਪਰ ਭਾਰਤ ਦੀਆਂ ਉਮੀਦਾਂ ਦੇ ਉਲਟ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ।
ਫਿਰ ਕੁਝ ਵਿਸ਼ਲੇਸ਼ਕਾਂ ਨੂੰ ਲੱਗ ਰਿਹਾ ਸੀ ਕਿ ਭਾਰਤ ਨੂੰ ਫਾਲੋਆਨ ਵੀ ਖੇਡਣਾ ਪੈ ਸਕਦਾ ਹੈ।
ਪਰ ਇਸ ਦੇ ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 296 ਦੌੜਾਂ ਬਣਾ ਕੇ ਇਸ ਅੰਤਰ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਸ਼ਨੀਵਾਰ ਨੂੰ ਚੌਥੇ ਦਿਨ ਆਸਟ੍ਰੇਲੀਆ ਨੇ ਅੱਠ ਵਿਕਟਾਂ 'ਤੇ 270 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ।
ਭਾਰਤ ਨੂੰ ਜਿੱਤ ਲਈ 444 ਦੌੜਾਂ ਦਾ ਟੀਚਾ ਮਿਲਿਆ ਹੈ, ਜਿਸ ਵਿਚ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 164 ਦੌੜਾਂ ਬਣਾ ਲਈਆਂ।
ਫਾਇਨਲ ਮੈਚ ਵਿੱਚ ਜਿੱਤ ਲਈ ਹੁਣ ਜਦੋਂ ਟੀਮ ਐਤਵਾਰ ਨੂੰ ਕ੍ਰੀਜ਼ 'ਤੇ ਆਵੇਗੀ ਤਾਂ ਉਸ ਨੂੰ 280 ਦੌੜਾਂ ਹੋਰ ਬਣਾਉਣੀਆਂ ਪੈਣਗੀਆਂ।
ਕ੍ਰੀਜ਼ 'ਤੇ ਕੋਹਲੀ ਅਤੇ ਰਹਾਣੇ ਵਰਗੇ ਬੱਲੇਬਾਜ਼ਾਂ ਦੇ ਨਾਲ ਭਾਰਤ ਲਈ ਅਜੇ ਵੀ ਉਮੀਦ ਹੈ।

ਤਸਵੀਰ ਸਰੋਤ, Getty Images
ਸ਼ੁਭਮਨ ਗਿੱਲ ਦੇ ਆਊਟ ਹੋਣ ਉੱਤੇ ਵਿਵਾਦ
ਭਾਰਤੀ ਦੀ ਦੂਜੀ ਪਾਰੀ ਵਿੱਚ ਸ਼ੁਭਮਨ ਗਿੱਲ ਨੇ 18 ਦੌੜਾਂ ਬਣਾਈਆਂ ਅਤੇ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਦੀ ਗੇਂਦ ਪਰ ਕੈਮਰਨ ਗਰੀਨ ਨੂੰ ਕੈਚ ਦੇ ਬੈਠੇ।
ਸ਼ਭਮਨ ਗਿੱਲ ਦਾ ਜੋ ਕੈਚ ਲਿਆ ਗਿਆ ਉਸ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਉਹ ਆਉਂਟ ਨਹੀਂ ਸਨ। ਉਨ੍ਹਾਂ ਨੂੰ ਥਰਡ ਅੰਪਾਇਰ ਨੇ ਆਉਟ ਕਰਾਰ ਦਿੱਤਾ ਸੀ।
ਦਰਅਸਲ ਗਰੀਨ ਨੇ ਜਦੋਂ ਕੈਚ ਲਿਆ ਤਾਂ ਫੀਲਡ ਅੰਪਾਇਰ ਤੈਅ ਨਹੀਂ ਕਰ ਸਕਿਆ ਕਿ ਉਨ੍ਹਾਂ ਕਿ ਕੈਚ ਕਲੀਨ ਤਰ੍ਹਾਂ ਫੜਿਆ ਹੈ ਜਾਂ ਨਹੀਂ। ਭਾਵ ਗੇਂਦ ਜ਼ਮੀਨ ਨੂੰ ਲੱਗੀ ਜਾਂ ਨਹੀਂ। ਅਜਿਹੇ ਵਿੱਚ ਉਨ੍ਹਾਂ ਥਰਡ ਅੰਪਾਇਰ ਨੂੰ ਫੈਸਲਾ ਦੇਣ ਲ਼ਈ ਕਿਹਾ।
ਸਾਬਕਾ ਕ੍ਰਿਕਟਰਾਂ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰ ਇਸ ਫੈਸਲੇ 'ਤੇ ਸਵਾਲ ਉਠਾ ਰਹੇ ਸਨ।
ਇਸ ਮਾਮਲੇ 'ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਵਿਅਕਤੀ ਦੇ ਚਿਹਰੇ 'ਤੇ ਕਾਲੀ ਪੱਟੀ ਬੰਨ੍ਹੀ ਹੋਈ ਹੈ।
ਸਹਿਵਾਗ ਨੇ ਲਿਖਿਆ, ‘‘ਸ਼ੁਭਮਨ ਗਿੱਲ ਦੇ ਆਊਟ ਹੋਣ ਦਾ ਫੈਸਲਾ ਦਿੰਦੇ ਹੋਏ ਤੀਜੇ ਅੰਪਾਇਰ। ਜਦੋਂ ਸ਼ੱਕ ਹੁੰਦਾ ਹੈ, ਇਹ ਆਊਟ ਹੁੰਦਾ ਹੈ।’’
ਕ੍ਰਿਕਟ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਲਿਖਿਆ,
‘‘ਕੈਮਰਨ ਗਰੀਨ ਦੀ ਸ਼ਾਨਦਾਰ ਕੋਸ਼ਿਸ਼। ਪਰ ਜਦੋਂ ਕੈਚ ਲੈਣ ਤੋਂ ਤੁਰੰਤ ਬਾਅਦ ਹੱਥ ਮੁੜ ਗਿਆ ਤਾਂ ਸ਼ੁਭਮਨ ਗਿੱਲ ਨੂੰ ਬਹੁਤ ਨਿਰਾਸ਼ ਹੋਣਾ ਪਿਆ।’’
ਟਵਿੱਟਰ ਯੂਜ਼ਰ ਮੁਫੱਦਲ ਵੋਹਰਾ ਨੇ ਲਿਖਿਆ, ‘‘ਬਦਕਿਸਮਤ ਸ਼ੁਭਮਨ ਗਿੱਲ ਇਹ ਨਾਟ ਆਊਟ ਹੋਣਾ ਚਾਹੀਦਾ ਸੀ।’’

ਤਸਵੀਰ ਸਰੋਤ, Varinder sehbag/twitter
ਤੀਜੇ ਦਿਨ ਮੈਚ ਵਿੱਚ ਕੀਤੀ ਸੀ ਵਾਪਸੀ
ਮੈਚ ਦੇ ਪਹਿਲੇ ਦਿਨ ਦੀ ਗੰਭੀਰ ਨਿਰਾਸ਼ਾ ਤੋਂ ਬਾਅਦ ਟੀਮ ਇੰਡੀਆ ਨੇ ਦੂਜੇ ਦਿਨ ਸ਼ਾਨਦਾਰ ਵਾਪਸੀ ਕੀਤੀ ਸੀ।
ਫ਼ਿਰ ਇੱਕ ਸ਼ਾਨਦਾਰ ਟੈਸਟ ਟੀਮ ਵਾਂਗ ਉਨ੍ਹਾਂ ਨੇ ਤੀਜੇ ਦਿਨ ਵੀ ਵਾਪਸੀ ਲਈ ਜੁਝਾਰੂਪਨ ਤੇ ਨਿਰੰਤਰਤਾ ਬਣਾਈ ਰੱਖੀ।
ਟੀਮ ਇੰਡੀਆ ਨੂੰ ਤੀਜੇ ਦਿਨ ਮੈਚ ਵਿੱਚ ਵਾਪਸੀ ਕਰਵਾਉਣ ਵਾਲੇ ਦੋ ਬੱਲੇਬਾਜ਼ ਅਜਿਹੇ ਰਹੇ ਜਿਨ੍ਹਾਂ ਨੇ ਖ਼ੁਦ ਟੈਸਟ ਕ੍ਰਿਕੇਟ ਵਿੱਚ ਡੇਢ ਦੋ ਸਾਲ ਬਾਅਦ ਵਾਪਸੀ ਕੀਤੀ ਸੀ।
ਸ਼ਾਇਦ ਕਿਸੇ ਨੇ ਨਹੀਂ ਸੀ ਸੋਚਿਆ ਕਿ ਉਹ ਦੋਵੇਂ ਦੁਬਾਰਾ ਟੈਸਟ ਵਿੱਚ ਖੇਡਣਗੇ।
ਸੁਭਾਵਿਕ ਜਿਹੀ ਗੱਲ ਹੈ ਕਿ ਅਸੀਂ ਅਜਿੰਕਿਆ ਰਹਾਣੇ ਤੇ ਚੇਤੇਸ਼ਵਰ ਪੁਜਾਰਾ ਦੀ ਗੱਲ ਕਰ ਰਹੇ ਹਾਂ ਜੋ ਦੋਵੇਂ ਕਰੀਬ ਇਕੱਠਿਆਂ ਇੱਕ ਮੁੰਬਈ ਕ੍ਰਿਕੇਟ ਨਰਸਰੀ ਵਿੱਚ ਵੱਡੇ ਹੋਏ ਹਨ।
ਇਤਫ਼ਾਕ ਦੀ ਗੱਲ ਇਹ ਹੈ ਕਿ ਇਸ ਟੀਮ ਦਾ ਕਪਤਾਨ ਵੀ ਮੁੰਬਈ ਦਾ ਹੀ ਇੱਕ ਖਿਡਾਰੀ ਹੈ, ਜਿਸ ਨੇ ਅਹਿਮਦਾਬਾਦ ਵਿੱਚ ਆਸਟਰੇਲੀਆ ਖ਼ਿਲਾਫ਼ ਟੈਸਟ ਜਿੱਤਣ ਦੇ ਨਾਲ ਹੀ ਕਿਹਾ ਸੀ ਕਿ ਇੰਗਲੈਂਡ ਦੌਰੇ ਉੱਤੇ ਸਿਰਫ਼ ਇੱਕ ਬਦਲਾਅ ਹੋਵੇਗਾ ਅਤੇ ਉਹ ਹੈ ਸ਼ਾਰਦੁਲ ਠਾਕੁਰ ਦੀ ਵਾਪਸੀ।
ਰਹਾਣੇ ਨੂੰ ਇੰਗਲੈਂਡ ਦੀ ਟਿਕਟ ਨਾ ਮਿਲਦੀ ਜੇ ਮੁੰਬਈ ਦਾ ਇਕ ਹੋਰ ਬੱਲੇਬਾਜ਼ ਸ਼੍ਰੇਅਸ ਅਈਅਰ ਟੀਮ ਵਿੱਚ ਹਿੱਸਾ ਲੈਣ ਯੋਗ ਹੁੰਦਾ ਤਾਂ।

ਤਸਵੀਰ ਸਰੋਤ, Getty Images
ਮੈਦਾਨ ਵਿੱਚ ਰਹਾਣੇ ਦੀ ਸੁਹਜ
ਇਹ ਕਹਾਵਤ ਬਹੁਤ ਪੁਰਾਣੀ ਅਤੇ ਪ੍ਰਚਲਿਤ ਹੈ ਕਿ 'ਕਿਸਮਤ ਉਨ੍ਹਾਂ ਦਾ ਸਾਥ ਦਿੰਦੀ ਹੈ ਜੋ ਆਪਣੀ ਮਦਦ ਕਰਦੇ ਹਨ'।
ਅਜਿੰਕਿਆ ਰਹਾਣੇ ਦਾ ਕਰੀਅਰ ਇਸ਼ਾਂਤ ਸ਼ਰਮਾ ਅਤੇ ਰਿਧੀਮਾਨ ਸਾਹਾ ਵਾਂਗ 82 ਟੈਸਟ ਮੈਚਾਂ ਤੋਂ ਬਾਅਦ ਤਕਰੀਬਨ ਖ਼ਤਮ ਹੀ ਮੰਨਿਆ ਜਾਂ ਰਿਸਾ ਸੀ।
ਪਰ ਜਦੋਂ ਰਹਾਣੇ ਨੂੰ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਣ ਲਈ ਆਈਪੀਐੱਲ ਲਈ ਚੁਣਿਆ ਗਿਆ ਸੀ, ਉਸ ਸਮੇਂ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਲੱਗਾ ਸੀ ਕਿ ਮਹਿੰਦਰ ਸਿੰਘ ਧੋਨੀ ਨੇ ਬਸ ਪੁਰਾਣੇ ਰਿਸ਼ਤਿਆਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਸਥਿਤੀ ਦੇਖੋ ਕਿ ਜਿਸ ਭਾਰਤੀ ਕਪਤਾਨ ਧੋਨੀ ਨੇ ਰਹਾਣੇ ਦੇ ਸਟ੍ਰਾਈਕ ਰੇਟ ਨੂੰ ਲੈ ਕੇ ਜਨਤਕ ਤੌਰ ਤੇ ਬੇਬਾਕੀ ਨਾਲ ਆਪਣੀ ਰਾਇ ਰੱਖੀ ਸੀ, ਉਸੇ ਧੋਨੀ ਦੀ ਸਲਾਹ ਅਤੇ ਭਰੋਸੇ ਨੇ 33 ਸਾਲ ਦੀ ਉਮਰ ਵਿੱਚ 23 ਸਾਲ ਦੇ ਨੌਜਵਾਨ ਰਹਾਣੇ ਦੀ ਝਲਕ ਦਿਖਾਈ ਦਿੱਤੀ।

ਤਸਵੀਰ ਸਰੋਤ, Getty Images
ਇਸ ਸਾਲ ਆਈਪੀਐੱਲ ਵਿੱਚ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਵਿਰਾਟ ਕੋਹਲੀ ਅਤੇ ਯਸ਼ਸਵੀ ਜੈਸਵਾਲ ਨੇ ਵੀ ਸੁਰਖੀਆਂ ਬਟੋਰੀਆਂ, ਪਰ ਰਹਾਣੇ ਨੇ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ, ਤੁਹਾਨੂੰ ਆਈਪੀਐੱਲ ਦੇ 16 ਸੀਜ਼ਨਾਂ ਵਿੱਚ ਸ਼ਾਇਦ ਹੀ ਉਸ ਦੀ ਮਿਸਾਲ ਕਿਤੇ ਨਜ਼ਰ ਆਵੇਗੀ।
ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਆਈਪੀਐੱਲ ਵਿੱਚ ਸ਼ਾਨਦਾਰ ਲੈਅ ਰੱਖਣ ਵਾਲੇ ਕਿਸੇ ਬੱਲੇਬਾਜ਼ ਨੇ ਉਨੀਂ ਹੀ ਸਹਿਜਤਾ ਨਾਲ ਟੈਸਟ ਕ੍ਰਿਕਟ ਵਿੱਚ ਆਪਣੀ ਥਾਂ ਬਣਾ ਲਈ ਹੋਵੇ।
ਸ਼ਾਰਦੁਲ ਦਾ ਸਾਥ
ਰਹਾਣੇ ਨੂੰ ਸ਼ਾਰਦੁਲ ਠਾਕੁਰ ਦਾ ਪੂਰਾ ਸਾਥ ਮਿਲਿਆ। ਮੁੰਬਈ ਦੇ ਇਸ ਖਿਡਾਰੀ ਦੀ ਤਕਨੀਕ 'ਤੇ ਸਵਾਲ ਉਠਾਏ ਜਾ ਸਕਦੇ ਹਨ, ਪਰ ਉਸ ਦੀ ਹਿੰਮਤ ਅਤੇ ਸੁਭਾਅ ਦਾ ਸੁਮੇਲ ਹੋਰ ਕਿਸ ਕੋਲ ਹੋ ਸਕਦਾ ਹੈ?
ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਜਦੋਂ ਠਾਕੁਰ ਪ੍ਰੈੱਸ ਕਾਨਫਰੰਸ 'ਚ ਆਏ ਤਾਂ ਉਨ੍ਹਾਂ ਤੋਂ ਉਨ੍ਹਾਂ ਦੀ ਖੇਡ ਅਤੇ ਰਹਾਣੇ ਦੀ ਬੱਲੇਬਾਜ਼ੀ ਬਾਰੇ ਪੁੱਛਿਆ ਗਿਆ।
ਜਵਾਬ ਵਿੱਚ ਠਾਕੁਰ ਨੇ ਕਿਹਾ,"ਰਹਾਣੇ ਲਈ ਇਹ ਸਭ ਨਵਾਂ ਨਹੀਂ ਸੀ।"
ਇੱਥੋਂ ਤੱਕ ਕਿ ਠਾਕੁਰ ਲਈ ਵੀ ਮੁਸ਼ਕਲ ਹਾਲਾਤ ਵਿੱਚ ਕੀਮਤੀ ਸੈਂਕੜਾ ਲਗਾਉਣਾ ਕੋਈ ਨਵੀਂ ਗੱਲ ਨਹੀਂ ਹੈ।
ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਟੀਮ ਇੰਡੀਆ ਨੇ ਆਸਟ੍ਰੇਲੀਆਈ ਟਾਪ ਆਰਡਰ ਦੀਆਂ ਚਾਰ ਵਿਕਟਾਂ ਵੀ ਲੈ ਲਈਆਂ ਅਤੇ ਫਿਰ ਤੋਂ ਇਸ ਟੈਸਟ 'ਚ ਵਾਪਸੀ ਦੀਆਂ ਉਮੀਦਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਕੀ ਭਾਰਤ ਆਸਟਰੇਲੀਆ ਨੂੰ ਚੌਥੇ ਦਿਨ ਵੀ 50-60 ਦੌੜਾਂ ਦੇ ਅੰਦਰ ਲੰਚ ਤੋਂ ਪਹਿਲਾਂ ਆਊਟ ਕਰਕੇ ਆਪਣੀ ਜਿੱਤ ਦੀ ਆਸ ਕਰ ਸਕਦਾ ਹੈ?
ਪਿਛਲੇ ਅੰਕੜੇ ਤੁਹਾਨੂੰ ਦੱਸਣਗੇ ਕਿ 300 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ 46 ਮੌਕਿਆਂ 'ਤੇ ਹਾਰੀ 32 ਮੌਕਿਆਂ 'ਤੇ ਡਰਾਅ ਕਰਨ ਵਿੱਚ ਕਾਮਯਾਬ ਹੋਈ ਅਤੇ 3 ਵਾਰ ਉਹ ਜਿੱਤੀ ਵੀ।
1986 'ਚ ਆਸਟ੍ਰੇਲੀਆ ਖ਼ਿਲਾਫ਼ ਮਦਰਾਸ ਟੈਸਟ ਬਰਾਬਰੀ 'ਤੇ ਰਿਹਾ ਸੀ।

ਭਾਰਤ ਬਨਾਮ ਆਸਟ੍ਰੇਲੀਆ: ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ
- ਆਸਟ੍ਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾਇਆ ਤੇ ਟਰਾਫੀ ਜਿੱਤ ਲਈ
- ਆਸਟ੍ਰੇਲੀਆ ਦੀ ਪਹਿਲੀ ਪਾਰੀ-469, ਟ੍ਰੈਵਿਸ ਹੈੱਡ-163, ਮੁਹੰਮਦ ਸਿਰਾਜ-4/108
- ਭਾਰਤ ਦੀ ਪਹਿਲੀ ਪਾਰੀ-296, ਅਜਿੰਕਿਆ ਰਹਾਣੇ-89, ਪੈਟ ਕਮਿੰਸ-3/83
- ਆਸਟ੍ਰੇਲੀਆ ਦੂਜੀ ਪਾਰੀ-270/8, ਅਲੈਕਸ ਕੈਰੀ-66*, ਰਵਿੰਦਰ ਜਡੇਜਾ-3/58
- ਭਾਰਤ ਦੂਜੀ ਪਾਰੀ-234 ਵਿਰਾਟ ਕੋਹਲੀ-49, ਨਾਥਨ ਲਿਓਨ-4/41
- ਟ੍ਰੈਵਿਸ ਹੈੱਡ - ਮੈਨ ਆਫ਼ ਦਾ ਮੈਚ ਐਲਾਣੇ ਗਏ


ਤਸਵੀਰ ਸਰੋਤ, Getty Images
ਓਵਲ 'ਤੇ ਮੁਕਾਬਲਾ ਕਿੰਨਾ ਸਖ਼ਤ ਹੈ?

ਓਵਲ ਮੈਦਾਨ ਵਿੱਚ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਦਾ ਰਿਕਾਰਡ ਹੋਰ ਵੀ ਮਾੜਾ ਰਿਹਾ ਸੀ।
121 ਸਾਲ ਪਹਿਲਾਂ ਮੇਜ਼ਬਾਨ ਇੰਗਲੈਂਡ ਨੇ ਜਿੱਤਣ ਲਈ 263 ਦੌੜਾਂ ਬਣਾਈਆਂ ਸਨ ਅਤੇ ਇਸ ਸਦੀ ਵਿੱਚ ਕਿਸੇ ਵੀ ਟੀਮ ਨੇ ਓਵਲ ਵਿੱਚ 200 ਤੋਂ ਵੱਧ ਦਾ ਸਕੋਰ ਬਣਾ ਕੇ ਮੈਚ ਨਹੀਂ ਜਿੱਤਿਆ।
ਪਰ, ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਓਵਲ ਵਿੱਚ ਟੈਸਟ ਕ੍ਰਿਕਟ ਰਵਾਇਤੀ ਤੌਰ 'ਤੇ ਸਪਿਨ-ਅਨੁਕੂਲ ਪਿੱਚਾਂ 'ਤੇ ਅਗਸਤ-ਸਤੰਬਰ ਦੇ ਮਹੀਨਿਆਂ ਵਿੱਚ ਹੁੰਦਾ ਸੀ।
ਜੂਨ ਦੇ ਪਹਿਲੇ ਹਫ਼ਤੇ ਓਵਲ ਵਿੱਚ ਪਹਿਲੀ ਵਾਰ ਟੈਸਟ ਕ੍ਰਿਕਟ ਦਾ ਆਯੋਜਨ ਕੀਤਾ ਗਿਆ।
ਵੈਸੇ ਤਾਂ ਇੰਗਲੈਂਡ ਦੀ ਟੀਮ ਨੇ ਪਿਛਲੇ ਸਾਲ 4 ਮੌਕਿਆਂ 'ਤੇ 270 ਤੋਂ ਵੱਧ ਦੌੜਾਂ ਦਾ ਪਿੱਛਾ ਕਰਕੇ ਦੂਜੀਆਂ ਟੀਮਾਂ ਨੂੰ ਇਹ ਭਰੋਸਾ ਵੀ ਦਿਵਾਇਆ ਹੈ, ਹੁਣ ਚੌਥੀ ਪਾਰੀ 'ਚ ਟੀਚੇ ਦਾ ਪਿੱਛਾ ਕਰਨਾ ਇੰਨਾ ਔਖਾ ਨਹੀਂ ਸੀ।
ਪਿਛਲੇ ਸਾਲ ਭਾਰਤ ਖ਼ਿਲਾਫ਼ ਏਜਬੈਸਟਨ ਟੈਸਟ ਦੌਰਾਨ ਇੰਗਲੈਂਡ ਨੇ ਸਿਰਫ਼ 3 ਵਿਕਟਾਂ ਦੇ ਨੁਕਸਾਨ 'ਤੇ 378 ਦੌੜਾਂ ਬਣਾਈਆਂ ਸਨ।

ਤਸਵੀਰ ਸਰੋਤ, Getty Images












