ਸਾਬਕਾ ਡੀਜੀਪੀ ਸੁਮੇਧੀ ਸਿੰਘ ਸੈਣੀ ਖਿਲਾਫ਼ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਨਹੀਂ ਕੀਤਾ ਜਾ ਸਕੇਗੀ ਕੋਈ ਕਾਰਵਾਈ, ਜਾਣੋ ਕਿਉਂ - ਪ੍ਰੈੱਸ ਰਿਵੀਊ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਕਾਬਕ ਹਾਈ ਕੋਰਟ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਜਿੰਨੀਆਂ ਵੀ ਐਫ਼ਆਈਰ ਦਰਜ ਹਨ ਉਨ੍ਹਾਂ 'ਤੇ ਕਿਸੇ ਵੀ ਕਿਸਮ ਦੀ ਕਾਰਵਾਈ 'ਤੇ ਵੀ ਆਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।

ਖ਼ਬਰ ਮੁਤਾਬਕ ਇਸ ਬਾਬਤ ਪੁਸ਼ਟੀ ਸੈਣੀ ਦੇ ਵਕੀਲ ਏਪੀਐੱਸ ਦਿਉਲ ਨੇ ਕੀਤੀ ਹੈ।

ਸੁਮੇਧ ਸੈਣੀ ਨੇ ਅਦਾਲਤ ਵਿੱਚ ਦਾਇਰ ਕੀਤੀ ਪਟੀਸ਼ਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਤਹਿਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਜਾਣ-ਬੁੱਝ ਕੇ ਝੂਠੇ ਮਾਮਲਿਆਂ ਵਿੱਚ ਫਸਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਨਿਊਜ਼ ਵੈੱਬਸਾਈਟਾਂ 'ਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ

ਦਿ ਹਿੰਦੂ ਦੀ ਖ਼ਬਰ ਮੁਕਾਬਕ ਇਨਕਮ ਟੈਕਸ ਵਿਭਾਗ ਨੇ ਸ਼ੁੱਕਰਵਾਰ ਨੂੰ ਦੋ ਡਿਜੀਟਲ ਮੀਡੀਆ ਅਦਾਰਿਆਂ ਦੇ ਦਫ਼ਤਰਾਂ ਵਿੱਚ ਸਰਵੇਖਣ ਕੀਤਾ। ਇਹ ਸਰਵੇਖਣ ਨਿਊਜ਼ ਕਲਿੱਕ ਅਤੇ ਨਿਊਜ਼ ਲੌਂਡਰੀ ਦੇ ਦਫ਼ਤਰਾਂ ਵਿੱਚ ਰਿਕਾਰਡ ਜਾਂਚਣ ਲਈ ਕੀਤਾ ਗਿਆ।

ਇਨਕਮ ਟੈਕਸ ਵਿਭਾਗ ਵੱਲੋਂ ਇਹ ਸਰਵੇਅ ਆਪਰੇਸ਼ਨ ਦੋਵਾਂ ਅਦਾਰਿਆਂ ਦੇ ਸਾਊਥ ਦਿੱਲੀ ਵਿੱਚ ਸਥਿਤ ਦਫ਼ਤਰਾਂ ਵਿੱਚ ਕੀਤਾ ਗਿਆ।

ਖ਼ਬਰ ਮੁਤਾਬਕ ਫ਼ਰਵਰੀ ਮਹੀਨੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਿਊਜ਼ ਕਲਿੱਕ ਦੇ ਦਫ਼ਤਰ ਵਿੱਚ ਜਾਂਚ ਕੀਤੀ ਸੀ ਅਤੇ ਇਸ ਪਿੱਛੇ ਕਾਰਨ ਕਥਿਤ ਤੌਰ 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਫੰਡ ਅਤੇ ਕਥਿਤ ਮਨੀ ਲੌਂਡਰਿੰਗ ਸ਼ਾਮਲ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ਼ਆਈਆਰ ਉੱਤੇ ਆਧਾਰਿਤ ਸੀ।

ਨਿਊਜ਼ ਕਲਿੱਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸਰਕਾਰ ਨੇ ਸਹੀ ਤਰੀਕੇ ਤੇ ਕਾਨੂੰਨ ਦੇ ਹਿਸਾਬ ਨਾਲ ਕੰਮ ਕੀਤਾ ਤੇ ਕੁਝ ਵੀ ਗ਼ਲਤ ਨਹੀਂ ਹੋਇਆ।

ਉਨ੍ਹਾਂ ਅੱਗੇ ਕਿਹਾ ਕਿ ''ਨਿਊਜ਼ ਕਲਿੱਕ ਕੋਲ ਲੁਕਾਉਣ ਨੂੰ ਕੁਝ ਵੀ ਨਹੀਂ'' ਅਤੇ ਇਹ ਇੱਕ ਰੂਟੀਨ ਕਾਰਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭਾਰਤ-ਇੰਗਲੈਂਡ ਦਾ ਪੰਜਵਾਂ ਟੈਸਟ ਮੈਚ ਰੱਦ

ਭਾਰਤ ਤੇ ਇੰਗਲੈਂਡ ਦਰਮਿਆਨ ਹੋਣ ਵਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ।

ਭਾਸਕਰ ਦੀ ਖ਼ਬਰ ਮੁਤਾਬਕ ਇਸ ਦੇ ਨਾਲ ਹੀ ਸੀਰੀਜ਼ ਨੂੰ ਵਿਚਾਲੇ ਹੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਸੀਰੀਜ਼ ਵਿੱਚ ਟੀਮ ਇੰਡੀਆ 2-1 ਨਾਲ ਅੱਗੇ ਹੈ। ਹਾਲਾਂਕਿ ਸੀਰੀਜ਼ ਦੇ ਨਤੀਜੇ ਕੀ ਹੋਣਗੇ, ਇਹ ਅਜੇ ਸਪੱਸ਼ਟ ਨਹੀਂ ਕੀਤਾ ਗਿਆ ਹੈ।

ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਵਾਂ ਮੈਚ ਰੱਦ ਕੀਤਾ ਜਾਂਦਾ ਹੈ।

ਖ਼ਬਰ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਟੀਮ ਨੂੰ ਕੋਰੋਨਾਵਾਇਰਸ ਦੇ ਕਾਰਨ ਮੈਚ ਨੂੰ ਰੱਦ ਕਰਨਾ ਪਿਆ ਜਾਂ ਸੀਰੀਜ਼ ਵਿਚਾਲੇ ਹੀ ਛੱਡਣੀ ਪਈ ਹੋਵੇ। ਪਿਛਲੇ ਸਾਲ 19 ਦੌਰੇ ਅਤੇ ਇਸ ਸਾਲ ਦੋ ਦੌਰੇ ਰੱਦ ਹੋਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)