ChatGPT ਦੇ ਮੁਕਾਬਲੇ ਗੂਗਲ ਵੱਲੋਂ ਲਿਆਂਦੇ 'ਬਾਰਡ' ਟੂਲ ਕੀ ਹੈ

ਚੈਟਜੀਪੀਟੀ ਨੂੰ ਭਵਿੱਖ ਦਾ ਸਰਚ ਇੰਜਨ ਦੱਸਿਆ ਜਾ ਰਿਹਾ ਹੈ ਤਾਂ ਉਸਦੇ ਮੁਕਾਬਲੇ ਗੂਗਲ ਵੀ ਮੈਦਾਨ ਵਿੱਚ ਉਤਰ ਆਇਆ ਹੈ।

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਜ਼ਰੀਏ ਤਿਆਰ ਕੀਤਾ ਗਿਆ 'ਚੈਟਜੀਪੀਟੀ' ਤੁਹਾਡੇ ਕਿਸੇ ਵੀ ਪ੍ਰਸ਼ਨ ਦਾ ਜਵਾਬ ਦੇ ਸਕਦਾ ਹੈ। ਤੇ ਅਜਿਹੇ ਕਿਸੇ ਵੀ ਟੂਲ ਨੂੰ ਮਨੁੱਖੀ ਸਿਰਜਣਾਤਮਤਾ ਨੂੰ ਰੋਕ ਲਗਾਉਣ ਵਾਲਾ ਦੱਸਿਆ ਜਾ ਰਿਹਾ ਹੈ।

ਇੰਨਾ ਹੀ ਨਹੀਂ ਇਸ ਨੂੰ ਗੂਗਲ ਲਈ ਵੀ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਚੈਟਜੀਪੀਟੀ ਗੂਗਲ ਨੂੰ ਪਿੱਛੇ ਛੱਡ ਦੇਵੇ। ਪਰ ਹੁਣ ਗੂਗਲ ਨੇ ਵੀ ਆਪਣਾ ਖ਼ੁਦ ਦਾ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਚੈਟਬਾਕ ਲਿਆਉਣ ਦਾ ਐਲਾਨ ਕੀਤਾ ਹੈ।

ਗੂਗਲ ਦੇ ਚੈਟਬਾਕ ਦਾ ਨਾਮ 'ਬਾਰਡ' ਹੈ। ਇਸ ਚੈਟਬਾਕ ਨੂੰ ਸਰਵਜਨਕ ਕਰਨ ਤੋਂ ਪਹਿਲਾਂ ਗੂਗਲ ਟੈਸਟਿੰਗ ਲਈ ਇੱਕ ਖ਼ਾਸ ਗਰੁੱਪ ਨੂੰ ਇਸਤੇਮਾਲ ਕਰਨ ਲਈ ਦੇਵੇਗਾ।

ਜ਼ਿਕਰਯੋਗ ਹੈ ਕਿ ਜੀਮੇਲ ਦੇ ਜਨਕ ਪਾਲ ਬੂਸ਼ੀਟ ਤੱਕ ਇਹ ਕਹਿ ਚੁੱਕੇ ਹਨ ਕਿ ਇਹ ਗੂਗਲ ਲਈ ਇਹ ਸਭ ਤੋਂ ਵੱਡਾ ਖ਼ਤਰਾ ਹੈ। ਪਾਲ ਨੇ ਕਿਹਾ ਸੀ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਰਚ ਇੰਜਨ ਦੇ ਰਿਜ਼ਲਟ ਪੇਜ ਨੂੰ ਖ਼ਤਮ ਕਰ ਦੇਵੇਗੀ।

ਗੂਗਲ ਵੱਲੋਂ 'ਬਾਰਡ' ਦਾ ਐਲਾਨ

ਹੁਣ ਗੂਗਲ ਮੁਖੀ ਸੁੰਦਰ ਪਿਚਾਈ ਨੇ ਇਸ ਦਾ ਐਲਾਨ ਕਰਦਿਆਂ ਲਿਖਿਆ ਹੈ, "ਅੱਜ-ਕੱਲ੍ਹ ਜਿਨ੍ਹਾਂ ਨਵੀਆਂ ਚੀਜ਼ਾਂ 'ਤੇ ਕੰਮ ਕਰ ਰਿਹਾ ਹਾਂ ਉਨ੍ਹਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਭ ਤੋਂ ਗੰਭੀਰ ਹੈ। ਡਾਕਟਰਾਂ ਨੂੰ ਬੀਮਰੀ ਦਾ ਪਤਾ ਲਗਾਉਣ ਤੋਂ ਲੈ ਕੇ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਜਾਣਕਾਰੀ ਮੁਹੱਈਆ ਕਰਵਾਉਣ ਤੱਕ ਇਸ ਦੀ ਵਰਤੋਂ ਹੋ ਰਹੀ ਹੈ।"

ਉਨ੍ਹਾਂ ਨੇ ਲਿਖਿਆ ਕਿ ਉਹ ਪਿਛਲੇ ਦੋ ਸਾਲ ਤੋਂ ਲੈਂਗਵੇਜ ਮਾਡਲ ਫ਼ੈਰ ਡਾਇਲਾਗ ਐਪਲੀਕੇਸ਼ਨ (LaMDA) ਨਾਮ ਦੇ ਭਾਸ਼ਾ ਮਾਡਲ ਜ਼ਰੀਏ ਨਵੀਂ ਆਰਟੀਫ਼ੀਸ਼ੀਅਲ ਸਰਵਿਸ ਉੱਤੇ ਕੰਮ ਕਰ ਰਹੇ ਹਨ।

ਸੁੰਦਰ ਪਿਚਾਈ ਨੇ ਦੱਸਿਆ, "ਅਸੀਂ ਇਸ ਨਵੀਂ ਏਆਈ ਤਕਨੀਕ ਨੂੰ ਬਾਰਡ ਦਾ ਨਾਮ ਦੇ ਰਹੇ ਹਾਂ। ਅੱਜ ਅਸੀਂ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਅੱਗੇ ਵਧਾਇਆ ਹੈ। ਇਸ ਨੂੰ ਜਨਤਕ ਕਰਨ ਤੋਂ ਪਹਿਲਾਂ ਇਸ ਨੂੰ ਟੈਸਟ ਕਰਨ ਵਾਲਿਆਂ ਹਵਾਲੇ ਕਰ ਰਹੇ ਹਾਂ। ਆਉਣ ਵਾਲੇ ਹਫ਼ਤਿਆਂ ਵਿੱਚ ਸਭ ਲਈ ਉਪਲੱਬਧ ਹੋਵੇਗੀ।"

ਦੌੜ ਸ਼ੁਰੂ ਹੋਈ- ਨਡੇਲਾ

ਬੀਬੀਸੀ ਦੇ ਤਕਨੀਕੀ ਰਿਪੋਰਟਰ ਜੇਮਜ਼ ਕਲੇਟਨ ਦੇ ਮੁਤਾਬਕ ਓਪਲਓਆਈ ਤੇ ਚੈਟਜੀਪੀਟੀ ਨੇ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਹੈ ਜੋ ਤੁਹਾਡੇ ਵਲੋਂ ਪੁੱਛੇ ਗਏ ਪ੍ਰਸ਼ਨ ਦਾ ਜਵਾਬ ਮਨੁੱਖਾਂ ਵਾਂਗ ਦੇਣ ਦੇ ਕਾਬਿਲ ਹੈ।

'ਬਾਰਡ' ਨੂੰ ਚੈਟਜੀਪੀਟੀ ਦੇ ਮੁਕਾਬਲੇ ਵਿੱਚ ਤਿਆਰ ਕੀਤਾ ਗਿਆ ਟੂਲ ਮੰਨਿਆ ਜਾ ਰਿਹਾ ਹੈ। ਇਸ ਬਾਰੇ ਮਾਈਕ੍ਰੋਸਾਫ਼ਟ ਦੇ ਸਤਿਆ ਨਡੇਲਾ ਨੇ ਮੰਗਲਵਾਰ ਨੂੰ ਕਿਹਾ, "ਦੌੜ ਅੱਜ ਸ਼ੁਰੂ ਹੋਈ ਹੈ।"

ਕੀ ਹੈ ChatGPT?

ChatGPT ਅਸਲ 'ਚ ਇੱਕ ਚੈਟਬੋਟ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਲਿਖਤੀ ਅਤੇ ਤਕਰੀਬਨ ਸਹੀ ਜਵਾਬ ਦੇ ਸਕਦਾ ਹੈ। ਇਹ ਚੈਟਬੋਟ ਤੁਹਾਡੀਆਂ ਨਿੱਜੀ ਸਮੱਸਿਆਵਾਂ ਦੇ ਹੱਲ ਬਾਰੇ ਵੀ ਸਲਾਹ ਦੇ ਸਕਦਾ ਹੈ।

ਇਸ ਵਿੱਚ ਕੰਨਟੈਂਟ ਤਿਆਰ ਕਰਨ ਦੀਆਂ ਬੇਅੰਤ ਸੰਭਾਵਨਾਵਾਂ ਹਨ।

ਜਿਵੇਂ ਜੇ ਤੁਸੀਂ ਇਸ ਤੋਂ ਕੋਈ ਔਖੀ ਡਿਸ਼ ਬਣਾਉਣੀ ਸਿੱਖਣਾ ਚਾਹੋ ਤਾਂ ਇਹ ਸਾਰੀ ਪ੍ਰੀਕ੍ਰਿਆ ਵਿਸਥਾਰ ਵਿੱਚ ਦੱਸ ਦੇਵੇਗਾ। ਪਰ ਨਾਲ ਹੀ ਇਹ ਉਸੇ ਵੇਲੇ ਉਸ ਵਿਅੰਜਨ ਦਾ ਇੱਕ ਨਵਾਂ ਸੰਸਕਰਣ ਵੀ ਬਣਾ ਸਕਦਾ ਹੈ।

ਇਹ ਨੌਕਰੀ ਲੱਭਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ।

ਦੋਵਾਂ ਕੰਪਨੀਆਂ ਦਾ ਆਪਸੀ ਮੁਕਾਬਲਾ

ਦੋਵੇਂ ਕੰਪਨੀਆਂ ਆਪੋ ਆਪਣੇ ਉਤਪਾਦਾਂ ਨੂੰ ਬਾਜ਼ਾਰ 'ਚ ਲਿਆਉਣ ਲਈ ਜੂਝ ਰਹੀਆਂ ਹਨ।

ਐਲਾਨ ਤੋਂ ਬਾਅਦ ਨਿਵੇਸ਼ਕਾਂ ਲਈ ਜਾਰੀ ਕੀਤੇ ਇੱਕ ਬਿਆਨ ਵਿੱਚ ਵੈਡਬੁਸ਼ ਸਕਿਓਰੀਟਿਜ਼ ਦੇ ਵਿਸ਼ਲੇਸ਼ਕ ਡੈਨ ਆਈਵਸ ਨੇ ਕਿਹਾ ਕਿ ਉਹ ਸੋਚਦੇ ਹਨ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਮੋਰਚੇ 'ਤੇ ਪਹਿਲਾ ਕਦਮ ਹੈ।

ਮਾਈਕ੍ਰੋਸਾਫਟ, ਸੈਨ ਫ੍ਰਾਂਸਿਸਕੋ-ਅਧਾਰਤ ਓਪਨਏਆਈ ਦੀ ਸ਼ੁਰੂਆਤੀ ਸਮਰਥਕ, ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਅਰਬਾਂ ਦਾ ਨਿਵੇਸ਼ ਕਰ ਰਹੀ ਹੈ।

ਮਾਈਕ੍ਰੋਸਾਫਟ ਨੇ ਕਿਹਾ ਕਿ ਬਿੰਗ ਓਪਨਏਆਈ ਟੈਕਨਾਲੋਜੀ ਦੀ ਵਰਤੋਂ ਕਰੇਗਾ ਜੋ ਕਿ ਪਿਛਲੇ ਸਾਲ ਲਾਂਚ ਕੀਤੀ ਗਈ ਚੈਟਜੀਪੀਟੀ ਟੈਕਨਾਲੋਜੀ ਨਾਲੋਂ ਵੀ ਜ਼ਿਆਦਾ ਐਡਵਾਂਸ ਹੈ।

ਇਸ ਦਾ ਕੰਮ ਐਜ ਵੈਬ ਬ੍ਰਾਊਜ਼ਰ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੋਂ ਡਰ

ਜਿਹੜੇ ਕੰਮ, ਨੌਕਰੀਆਂ ਸ਼ਬਦਾਂ ਅਤੇ ਵਾਕਾਂ 'ਤੇ ਨਿਰਭਰ ਹਨ ਉਨ੍ਹਾਂ ਲਈ ਖ਼ਤਰੇ ਦੀ ਘੰਟੀ ਵੱਜਣ ਲੱਗੀ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੈਟਜੀਪੀਟੀ ਦੀ ਦੁਰਵਰਤੋਂ ਵੀ ਹੋ ਰਹੀ ਹੈ। ਵਿਦਿਆਰਥੀਆਂ ਇਮਤਿਹਾਨਾਂ ਅਤੇ ਟੈਸਟਾਂ ਵਿੱਚ ਜਵਾਬ ਲਿਖਣ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਸਕਦੇ ਹਨ।

ਇਸੇ ਤਰ੍ਹਾਂ ਇਹ ਪੱਤਰਕਾਰੀ ਸਮੇਤ ਕਈ ਪੇਸ਼ਿਆਂ ਲਈ ਘਾਤਕ ਸ਼ਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)