ਈਰਾਨ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਕੌਣ ਹੈ? ਵਿਰੋਧ ਨੂੰ ਦਬਾਉਣ ਵਾਲੀਆਂ ਏਜੰਸੀਆਂ ਕਿਵੇਂ ਕੰਮ ਕਰਦੀਆਂ ਹਨ

ਇੱਕ ਜਵਾਨ ਕੁੜੀ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਉਪਰ ਈਰਾਨ ਦੀ ਪੁਲਿਸ ਵੱਲੋਂ ਹਿੰਸਕ ਕਾਰਵਾਈ ਕੀਤੀ ਜਾ ਰਹੀ ਹੈ।

ਮਾਹਸਾ ਅਮੀਨੀ (22) ਨੂੰ ਕਥਿਤ ਤੌਰ 'ਤੇ ਹਿਜਾਬ ਜਾਂ ਸਕਾਰਫ਼ ਨਾਲ ਆਪਣੇ ਵਾਲਾਂ ਨੂੰ ਸਹੀ ਢੰਗ ਨਾਲ ਨਾ ਢੱਕਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਤੋਂ ਬਾਅਦ ਪੂਰੇ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ। ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਘੱਟੋ-ਘੱਟ 150 ਲੋਕ ਮਾਰੇ ਗਏ ਹਨ।

ਸਰਵਉੱਚ ਲੀਡਰ ਕੋਲ ਕਿਹੜੀਆਂ ਸ਼ਕਤੀਆਂ ਹਨ?

ਈਰਾਨ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਆਕਤੀ ਅਯਾਤੁੱਲਾ ਅਲੀ ਖਮੇਨੀ ਹੈ। ਉਹ 1989 ਤੋਂ ਦੇਸ਼ ਦੇ ਸਰਵਉੱਚ ਨੇਤਾ ਹਨ।

ਉਹ ਰਾਜ ਦਾ ਮੁਖੀ ਅਤੇ ਕਮਾਂਡਰ-ਇਨ-ਚੀਫ਼ ਹੈ।

ਕੌਮੀ ਪੁਲਿਸ ਅਤੇ ਨੈਤਿਕਤਾ ਪੁਲਿਸ ਖਮੇਨੀ ਦੇ ਅਧੀਨ ਹੈ। ਇਸ ਪੁਲਿਸ ਦੇ ਅਧਿਕਾਰੀਆਂ ਨੇ ਹੀ ਮਹਸਾ ਅਮੀਨੀ ਨੂੰ ਹਿਰਾਸਤ ਵਿੱਚ ਲਿਆ ਸੀ।

ਅਯਾਤੁੱਲਾ ਖਮੇਨੀ ਇਸਲਾਮਿਕ ਰਿਵੋਲਿਊਸ਼ਨ ਗਾਰਡ ਕੋਰ (IRGC) ਨੂੰ ਵੀ ਕੰਟਰੋਲ ਕਰਦਾ ਹੈ।

ਇਹ ਅੰਦਰੂਨੀ ਸੁਰੱਖਿਆ ਦੇ ਇੰਚਾਰਜ ਹਨ ਅਤੇ ਇਸ ਦੇ ਸਵੈਸੇਵੀ ਵਿੰਗ 'ਬਸੀਜ ਰਿਜ਼ਸਟੈਸ ਬਲ' ਨੂੰ ਵੀ ਕੰਟਰੋਲ ਕਰਦਾ ਹੈ।

ਬਸੀਜ ਨੇ ਵਾਰ-ਵਾਰ ਈਰਾਨ ਵਿੱਚ ਅਸਹਿਮਤੀ ਨੂੰ ਦੂਰ ਕੀਤਾ ਹੈ।

ਇਸ ਤਰ੍ਹਾਂ ਵਿਰੋਧ ਪ੍ਰਦਰਸ਼ਨਾਂ ਨਾਲ ਕਿਵੇਂ ਨਜਿੱਠਣਾ ਹੈ, ਇਸ ਬਾਰੇ ਸਭ ਤੋਂ ਵੱਧ ਬਸੀਜ ਦੀ ਸੁਣੀ ਜਾਂਦੀ ਹੈ।

  • ਅਯਾਤੁੱਲਾ ਅਲੀ ਖਮੇਨੀ 1989 ਤੋਂ ਦੇਸ਼ ਦੇ ਸਰਵਉੱਚ ਨੇਤਾ ਹਨ।
  • ਕੌਮੀ ਪੁਲਿਸ ਅਤੇ ਨੈਤਿਕਤਾ ਪੁਲਿਸ ਖਮੇਨੀ ਦੇ ਅਧੀਨ ਹੈ।
  • ਰਾਸ਼ਟਰਪਤੀ ਇਬਰਾਹਿਮ ਰਾਇਸੀ ਸਰਵਉੱਚ ਲੀਡਰ ਤੋਂ ਦੂਜੇ ਦਰਜੇ ਦੇ ਨੇਤਾ ਹਨ।
  • 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਪਹਿਰਾਵੇ, ਇਸਲਾਮੀ ਨੈਤਿਕਤਾ ਬਰਕਰਾਰ ਰੱਖਣ ਲਈ ਵੱਡੇ ਯਤਨ ਕੀਤੇ ਗਏ।
  • ਮਾਹਸਾ ਅਮੀਨੀ ਦੀ 'ਪੁਲਿਸ ਹਿਰਾਸਤ ਵਿੱਚ ਮੌਤ' ਤੋਂ ਬਾਅਦ ਈਰਾਨ ਵਿੱਚ ਵੱਡੇ ਪ੍ਰਦਰਸ਼ਨ ਹੋ ਰਹੇ ਹਨ।

ਰਾਸ਼ਟਰਪਤੀ ਦੇ ਹੱਥ ਵਿੱਚ ਕੀ ਹੈ?

ਰਾਸ਼ਟਰਪਤੀ ਇਬਰਾਹਿਮ ਰਾਇਸੀ ਚੁਣੇ ਹੋਏ ਮੁੱਖ ਅਧਿਕਾਰੀ ਹਨ। ਉਹ ਸਰਵਉੱਚ ਲੀਡਰ ਤੋਂ ਦੂਜੇ ਦਰਜੇ ਦੇ ਨੇਤਾ ਹਨ।

ਇਬਰਾਹਿਮ ਰਾਇਸੀ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜ ਲਈ ਜ਼ਿੰਮੇਵਾਰ ਹੈ। ਉਹ ਘਰੇਲੂ ਨੀਤੀ ਅਤੇ ਵਿਦੇਸ਼ੀ ਮਾਮਲਿਆਂ 'ਤੇ ਮਹੱਤਵਪੂਰਨ ਪ੍ਰਭਾਵ ਰੱਖਦੇ ਹਨ।

ਹਾਲਾਂਕਿ ਉਹਨਾਂ ਦੀਆਂ ਮੁਕਾਬਲਤਨ ਸ਼ਕਤੀਆਂ ਸੀਮਤ ਹਨ। ਖਾਸ ਕਰਕੇ ਸੁਰੱਖਿਆ ਮਾਮਲਿਆਂ ਦੇ ਖੇਤਰ ਵਿੱਚ।

ਰਾਸ਼ਟਰਪਤੀ ਦਾ ਗ੍ਰਹਿ ਮੰਤਰਾਲਾ ਕੌਮੀ ਪੁਲਿਸ ਫੋਰਸ ਨੂੰ ਚਲਾਉਂਦਾ ਹੈ। ਇਹ ਵਿਰੋਧ ਪ੍ਰਦਰਸ਼ਨਾਂ 'ਤੇ ਕਾਰਵਾਈ ਕਰ ਰਿਹਾ ਹੈ।

ਪਰ ਇਸਦਾ ਕਮਾਂਡਰ ਸਰਵਉੱਚ ਨੇਤਾ ਵੱਲੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਸਿੱਧੇ ਤੌਰ 'ਤੇ ਉਸ ਨੂੰ ਜਵਾਬਦੇਹ ਹੈ।

ਇਸਲਾਮਿਕ ਰੈਵੋਲਿਊਸ਼ਨ ਗਾਰਡ ਕੋਰ ਅਤੇ ਬਸੀਜ ਦੇ ਕਮਾਂਡਰ ਦਾ ਵੀ ਇਹੋ ਹਾਲ ਹੈ।

ਇਹ ਵੀ ਪੜ੍ਹੋ-

ਜੇਕਰ ਸੁਪਰੀਮ ਲੀਡਰ ਚਾਹੁੰਦਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਤਾਕਤ ਨਾਲ ਖ਼ਤਮ ਕੀਤਾ ਜਾਵੇ ਤਾਂ ਰਾਸ਼ਟਰਪਤੀ ਕੋਲ ਕੋਈ ਖਾਸ ਵਿਕਲਪ ਨਹੀਂ ਹੈ।

ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਸੰਸਦ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ ਜੋ ਨਵੇਂ ਕਾਨੂੰਨ ਲਿਆਉਂਦੀ ਹੈ।

ਬਦਲੇ ਵਿੱਚ ਗਾਰਡੀਅਨ ਕੌਂਸਲ ਜਿਸ ਵਿੱਚ ਸਰਵਉੱਚ ਨੇਤਾ ਦੇ ਨਜ਼ਦੀਕੀ ਸਹਿਯੋਗੀ ਹੁੰਦੇ ਹਨ ਕੋਲ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਹੁੰਦਾ ਹੈ। ਉਹਨਾਂ ਨੂੰ ਵੀਟੋ ਕਰ ਸਕਦਾ ਹੈ।

ਨੈਤਿਕਤਾ ਵਾਲੀ ਪੁਲਿਸ ਕੌਣ ਹੈ?

ਨੈਤਿਕਤਾ ਪੁਲਿਸ ਜਾਂ ਗਾਈਡੈਂਸ ਪੈਟਰੋਲਜ਼ ਕੌਂਮੀ ਪੁਲਿਸ ਦਾ ਹਿੱਸਾ ਹਨ।

ਇਸ ਫੋਰਸ ਦੀ ਸਥਾਪਨਾ 2005 ਵਿੱਚ "ਸਹੀ" ਪਹਿਰਾਵੇ, ਇਸਲਾਮੀ ਨੈਤਿਕਤਾ ਅਤੇ ਕਾਨੂੰਨਾਂ ਨੂੰ ਬਰਕਰਾਰ ਰੱਖਣ ਲਈ ਕੀਤੀ ਗਈ ਸੀ।

ਇਹ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਬਣਾਈ ਗਈ ਸੀ।

ਇਸ ਕੋਲ ਅੰਦਾਜ਼ਨ 7,000 ਪੁਰਸ਼ ਅਤੇ ਮਹਿਲਾ ਅਧਿਕਾਰੀਆਂ ਹਨ। ਇਹ ਅਧਿਕਾਰੀ ਚੇਤਾਵਨੀ ਦੇਣ, ਜੁਰਮਾਨਾ ਲਗਾਉਣ ਜਾਂ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੀ ਸ਼ਕਤੀ ਰੱਖਦੇ ਹਨ।

ਰਾਸ਼ਟਰਪਤੀ ਰਾਏਸੀ ਨੇ ਇਹਨਾਂ ਗਰਮੀਆਂ ਦੇ ਸੀਜ਼ਨ ਵਿੱਚ ਹਿਜਾਬ ਨਿਯਮਾਂ ਨੂੰ ਲਾਗੂ ਕਰਨ ਲਈ ਕਈ ਨਵੇਂ ਉਪਾਅ ਪੇਸ਼ ਕੀਤੇ ਸਨ।

ਔਰਤਾਂ ਦੀ ਨਿਗਰਾਨੀ ਲਈ ਕੈਮਰੇ ਲਗਾਏ ਗਏ ਹਨ।

ਸੋਸ਼ਲ ਮੀਡੀਆ 'ਤੇ ਹਿਜਾਬ ਨਿਯਮਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਲਈ ਇੱਕ ਲਾਜ਼ਮੀ ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।

ਰੈਵੋਲਿਊਸ਼ਨ ਗਾਰਡ ਕੌਣ ਹਨ?

ਇਸਲਾਮਿਕ ਰਿਵੋਲਿਊਸ਼ਨ ਗਾਰਡ ਕੋਰ ਅੰਦਰੂਨੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਈਰਾਨ ਦਾ ਮੁੱਖ ਸੰਗਠਨ ਹੈ।

ਇਹ ਇਸਲਾਮੀ ਸਿਸਟਮ ਦੀ ਰੱਖਿਆ ਲਈ ਕ੍ਰਾਂਤੀ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ।

ਇਹ ਹੁਣ 150,000 ਤੋਂ ਵੱਧ ਕਰਮਚਾਰੀਆਂ ਨਾਲ ਈਰਾਨ ਦੀ ਇੱਕ ਪ੍ਰਮੁੱਖ ਫੌਜੀ, ਰਾਜਨੀਤਿਕ ਅਤੇ ਆਰਥਿਕ ਸ਼ਕਤੀ ਹੈ।

ਇਸ ਦੀਆਂ ਆਪਣੀਆਂ ਜ਼ਮੀਨੀ ਫੌਜਾਂ, ਜਲ ਸੈਨਾ ਅਤੇ ਹਵਾਈ ਸੈਨਾ ਹੈ। ਇਹ ਈਰਾਨ ਦੇ ਰਣਨੀਤਕ ਹਥਿਆਰਾਂ ਦੀ ਨਿਗਰਾਨੀ ਕਰਦੀ ਹੈ।

ਇਸ ਕੋਲ ਕੁਦਜ ਫੋਰਸ ਨਾਮ ਦੀ ਇੱਕ ਵਿਦੇਸ਼ੀ ਸਹਾਇਤਾ ਹੈ ਜੋ ਮੱਧ ਪੂਰਬ ਵਿੱਚ ਸਹਿਯੋਗੀਆਂ ਨੂੰ ਗੁਪਤ ਰੂਪ ਵਿੱਚ ਪੈਸਾ, ਹਥਿਆਰ, ਤਕਨਾਲੋਜੀ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ।

ਇਹ ਬਸੀਜ ਪ੍ਰਤੀਰੋਧ ਬਲ ਨੂੰ ਵੀ ਨਿਯੰਤਰਿਤ ਕਰਦਾ ਹੈ।

ਬਸੀਜ ਕੀ ਹੈ?

ਬਸੀਜ ਰਸਿਸਟੈਂਸ ਫੋਰਸ ਰਸਮੀ ਤੌਰ 'ਤੇ ਦੱਬੇ-ਕੁਚਲੇ ਲੋਕਾਂ ਦੀ ਲਾਮਬੰਦੀ ਲਈ ਸੰਗਠਨ ਵਜੋਂ ਜਾਣੀ ਜਾਂਦੀ ਹੈ। ਇਸ ਦਾ ਗਠਨ 1979 ਵਿੱਚ ਇੱਕ ਸਵੈਸੇਵੀ ਅਰਧ ਸੈਨਿਕ ਸੰਗਠਨ ਵਜੋਂ ਕੀਤਾ ਗਿਆ ਸੀ।

ਇਰਾਨ ਦੇ ਹਰ ਸੂਬੇ, ਸ਼ਹਿਰ ਅਤੇ ਦੇਸ਼ ਦੇ ਕਈ ਸਰਕਾਰੀ ਅਦਾਰਿਆਂ ਵਿੱਚ ਇਸ ਦੀਆਂ ਸ਼ਾਖਾਵਾਂ ਹਨ।

ਇਸ ਦੇ ਮੈਂਬਰ ਮਰਦ ਅਤੇ ਔਰਤਾਂ ਨੂੰ "ਬਸੀਜੀ" ਕਿਹਾ ਜਾਂਦਾ ਹੈ। ਇਹ ਇਨਕਲਾਬ ਦੇ ਵਫ਼ਾਦਾਰ ਅਤੇ IRGC ਦੇ ਹੁਕਮਾਂ ਅਧੀਨ ਹਨ।

ਇਹ ਮੰਨਿਆ ਜਾਂਦਾ ਹੈ ਕਿ ਲਗਭਗ 100,000 ਅੰਦਰੂਨੀ ਸੁਰੱਖਿਆ ਕਰਮੀ ਆਪਣਾ ਫਰਜ਼ ਨਿਭਾਉਂਦੇ ਹਨ।

ਉਹ ਸਾਲ 2009 ਵਿੱਚ ਵਿਵਾਦਿਤ ਰਾਸ਼ਟਰਪਤੀ ਚੋਣ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਦਬਾਉਣ ਵਿੱਚ ਬਹੁਤ ਜ਼ਿਆਦਾ ਸ਼ਾਮਲ ਰਹੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)