ਡੌਨਲਡ ਟਰੰਪ ਧੀ-ਜਵਾਈ ਨੂੰ ਚਾਹ ਕੇ ਵੀ ਅਹੁਦੇ ਤੋਂ ਨਹੀਂ ਹਟਾ ਸਕੇ ਸਨ- ਨਵੀਂ ਕਿਤਾਬ ਦੇ 8 ਖੁਲਾਸੇ

    • ਲੇਖਕ, ਨਾਦਿਨ ਯੂਸੁਫ਼
    • ਰੋਲ, ਬੀਬੀਸੀ ਪੱਤਰਕਾਰ

ਸਾਬਕਾ ਅਮਰੀਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਧੀ ਨੂੰ ਲਗਭਗ ਕੱਢ ਹੀ ਦਿੱਤਾ ਸੀ ਅਤੇ ਦਸਤਾਵੇਜ਼ਾਂ ਨੂੰ ਬਾਥਰੂਮ ਦੀ ਟਾਇਲਟ ਸੀਟ ਵਿੱਚ ਰੋੜ ਦਿੱਤਾ ਹੈ।

ਕਈ ਅਜਿਹੇ ਹੀ ਵੇਰਵਿਆਂ ਅਤੇ ਹੋਰ ਬਹੁਤ ਕੁਝ ਨਿਊਯਾਰਕ ਟਾਈਮਜ਼ ਦੀ ਪੱਤਰਕਾਰ ਮੈਗੀ ਹੈਬਰਮੈਨ ਦੀ ਕਿਤਾਬ 'ਕਾਨਫੀਡੈਂਸ ਮੈਨ' ਵਿੱਚ ਦਿੱਤੇ ਗਏ ਹਨ।

ਇਹ ਕਿਤਾਬ ਮੰਗਲਵਾਰ ਰਿਲੀਜ਼ ਕਰ ਦਿੱਤੀ ਗਈ ਹੈ।

ਇਸ ਕਿਤਾਬ ਵਿੱਚ ਨਿਊਯਾਰਕ ਦੇ ਕਾਰੋਬਾਰੀ ਤੋਂ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹੋਣ ਤੱਕ ਟਰੰਪ ਦੀ ਜੀਵਨ ਯਾਤਰਾ ਦਾ ਉਲੇਖ ਕੀਤਾ ਗਿਆ ਹੈ।

ਇਹ 200 ਤੋਂ ਵੱਧ ਸਰੋਤਾਂ ਦੇ ਇੰਟਰਵਿਊ ਦੇ ਹਵਾਲਿਆਂ ਨਾਲ ਲਿਖੀ ਗਈ ਹੈ, ਜਿਸ ਵਿੱਚ ਸਾਬਕਾ ਸਹਾਇਕਾਂ ਦੇ ਨਾਲ-ਨਾਲ ਡੌਨਲਡ ਟਰੰਪ ਦੇ ਆਪਣੇ ਤਿੰਨ ਇੰਟਰਵਿਊ ਸ਼ਾਮਿਲ ਹਨ।

ਸਾਬਕਾ ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਦੇ ਹੋਏ ਹੈਬਰਮੈਨ 'ਤੇ ਹਮਲਾ ਕੀਤਾ ਹੈ ਕਿ ਕਿਤਾਬ ਵਿੱਚ "ਬਿਨਾਂ ਤੱਥਾਂ ਤੋਂ ਬਹੁਤ ਸਾਰੀਆਂ ਕਹਾਣੀਆਂ ਹਨ।"

ਇੱਥੇ ਕਾਨਫੀਡੈਂਸ ਮੈਨ ਦੇ ਅੱਠ ਸਭ ਤੋਂ ਵੱਡੇ ਖੁਲਾਸੇ ਹਨ-

1. ਧੀ-ਜਵਾਈ ਨੂੰ ਬਰਖ਼ਾਸਤ ਕਰਨਾ ਚਾਹੁੰਦੇ ਸਨ

ਹੈਬਰਮੈਨ ਲਿਖਦੇ ਹਨ ਕਿ ਉਸ ਵੇਲੇ ਦੇ ਚੀਫ ਆਫ ਸਟਾਫ ਜੌਨ ਕੈਲੀ ਅਤੇ ਵ੍ਹਾਈਟ ਹਾਊਸ ਕਾਊਂਸਲ ਡੌਨ ਮੈਗਹਾਨ ਨਾਲ ਮੀਟਿੰਗ ਦੌਰਾਨ ਟਰੰਪ ਇਹ ਟਵੀਟ ਕਰਨ ਵਾਲੇ ਸਨ ਕਿ ਉਨ੍ਹਾਂ ਦੀ ਧੀ, ਇਵਾਂਕਾ, ਅਤੇ ਜਵਾਈ ਜੇਰੇਡ ਕੁਸ਼ਨਰ, ਦੋਵੇਂ ਵ੍ਹਾਈਟ ਹਾਊਸ ਦੇ ਸੀਨੀਅਰ ਸਹਾਇਕ ਅਹੁਦੇ ਨੂੰ ਛੱਡ ਰਹੇ ਹਨ।

ਉਨ੍ਹਾਂ ਨੂੰ ਕੈਲੀ ਨੇ ਰੋਕਿਆ। ਉਨ੍ਹਾਂ ਨੇ ਸੁਝਾਇਆ ਕਿ ਉਹ (ਟਰੰਪ) ਟਵੀਟ ਕਰਨ ਤੋਂ ਪਹਿਲਾਂ ਇਵਾਂਕਾ ਅਤੇ ਕੁਸ਼ਨਰ ਨਾਲ ਗੱਲ ਕਰ ਲੈਣ।

ਟਰੰਪ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਅਤੇ ਉਹ ਦੋਵੇਂ ਰਾਸ਼ਟਰਪਤੀ ਦਾ ਸਮਾਕਾਲ ਪੂਰਾ ਹੋਣ ਤੱਕ ਵ੍ਹਾਈਟ ਹਾਊਸ ਸਹਾਇਕ ਵਜੋਂ ਰਹੇ।

ਇਸ ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟਰੰਪ ਅਕਸਰ ਆਪਣੇ ਜਵਾਈ ਨਾਲ ਗੱਲ ਕਰਦੇ ਸਨ ਅਤੇ ਇੱਕ ਵਾਰ ਟਿੱਪਣੀ ਕੀਤੀ ਕਿ "ਕੁਸ਼ਨਰ ਨੇ 2017 ਵਿੱਚ ਦਿੱਤੇ ਇੱਕ ਜਨਤਕ ਭਾਸ਼ਣ ਨੂੰ ਸੁਣਨ ਤੋਂ ਬਾਅਦ "ਇੱਕ ਬੱਚੇ ਵਾਂਗ ਆਵਾਜ਼" ਕੱਢੀ।

ਹਾਲਾਂਕਿ, ਟਰੰਪ ਨੇ ਕਦੇ ਵੀ ਇਵਾਂਕਾ ਅਤੇ ਉਸਦੇ ਪਤੀ ਨੂੰ ਬਰਖਾਸਤ ਕਰਨ ਦੀ ਇੱਛਾ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਇਹ ਸ਼ੁੱਧ ਗ਼ਲਪ ਹੈ। ਮੇਰੇ ਦਿਮਾਗ਼ 'ਚ ਕਦੇ ਕੁਝ ਨਹੀਂ ਆਇਆ।

2. ਟਰੰਪ ਨੇ ਮੈਕਸੀਕੋ 'ਚ ਨਸ਼ੀਲੇ ਪਦਾਰਥਾਂ ਦੀ ਲੈਬ ਦੀ ਬੰਬ ਨਾਲ ਤੁਲਨਾ ਕੀਤੀ

ਹੈਬਰਮੈਨ ਲਿਖਦੇ ਹਨ ਕਿ ਟਰੰਪ ਨੇ ਕਈ ਵਾਰ ਮੈਕਸੀਕਨ ਡਰੱਗ ਲੈਬਾਂ ਨੂੰ ਬੰਬ ਨਾਲ ਉਡਾਉਣ ਦੀ ਸੰਭਾਵਨਾ ਨੂੰ ਉਭਾਰਿਆ।

ਇੱਕ ਸੁਝਾਅ ਜਿਸ ਨੇ ਸਾਬਕਾ ਅਮਰੀਕੀ ਰੱਖਿਆ ਸਕੱਤਰ ਮਾਰਕ ਐਸਪਰ ਨੂੰ ਹੈਰਾਨ ਕਰ ਦਿੱਤਾ।

ਇਹ ਵਿਚਾਰ ਇੱਕ ਗੱਲਬਾਤ ਤੋਂ ਪੈਦਾ ਹੋਇਆ ਹੈ ਜੋ ਟਰੰਪ ਨੇ ਇੱਕ ਪਬਲਿਕ ਹੈਲਥ ਅਫਸਰ ਅਤੇ ਯੂਐਸ ਪਬਲਿਕ ਹੈਲਥ ਸਰਵਿਸ ਕਮਿਸ਼ਨਡ ਕੋਰ ਦੇ ਐਡਮਿਰਲ ਨਾਲ ਬ੍ਰੈਟ ਗਿਰੋਇਰ ਨਾਲ ਕੀਤੀ ਸੀ।

ਫੌਜ ਵਿੱਚ ਮੈਡੀਕਲ ਅਫ਼ਸਰਾਂ ਲਈ ਤਿਆਰ ਕੀਤੀ ਵਰਦੀ ਪਹਿਨ ਕੇ ਗਿਰੋਇਰ ਓਵਲ ਦਫ਼ਤਰ ਆਏ ਅਤੇ ਟਰੰਪ ਨੂੰ ਕਿਹਾ ਕਿ ਮੈਕਸੀਕੋ ਵਿੱਚ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਰਨ ਵਾਲੀਆਂ ਸਹੂਲਤਾਂ ਨੂੰ ਸਰਹੱਦ ਪਾਰ ਆਉਣ ਤੋਂ ਰੋਕਣ ਲਈ ਨੀਤੀ ਦੱਸੀ।

ਗਿਰੋਇਰ ਨੂੰ ਇੱਕ ਫੌਜੀ ਅਧਿਕਾਰੀ ਸਮਝਦੇ ਹੋਏ, ਟਰੰਪ ਨੇ ਫਿਰ ਨਸ਼ੀਲੇ ਪਦਾਰਥਾਂ ਦੀਆਂ ਸਹੂਲਤਾਂ 'ਤੇ ਬੰਬ ਸੁੱਟਣ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ, ਵ੍ਹਾਈਟ ਹਾਊਸ ਨੇ ਗਿਰੋਇਰ ਨੂੰ ਆਪਣੀ ਵਰਦੀ ਨਾ ਪਹਿਨਣ ਲਈ ਕਿਹਾ।

  • ਡੌਨਲਡ ਟਰੰਪ ਬਾਰੇ ਆਈ ਨਵੀਂ ਕਿਤਾਬ ਵਿੱਚ ਕਈ ਦਾਅਵੇ ਕੀਤੇ ਗਏ ਹਨ
  • ਟਰੰਪ ਆਪਣੀ ਧੀ-ਜਵਾਈ ਨੂੰ ਵ੍ਹਾਈਟ ਹਾਊਸ ਦੇ ਸਹਾਇਕ ਵਜੋਂ ਕੱਢਣ ਵਾਲੇ ਸਨ।
  • ਹੈਬਰਮੈਨ ਲਿਖਦੇ ਹਨ ਕਿ ਟਰੰਪ ਨੇ ਕਈ ਵਾਰ ਮੈਕਸੀਕਨ ਡਰੱਗ ਲੈਬਾਂ ਨੂੰ ਬੰਬ ਨਾਲ ਉਡਾਉਣ ਦੀ ਸੰਭਾਵਨਾ ਨੂੰ ਉਭਾਰਿਆ
  • ਅਕਤੂਬਰ 2020 ਵਿੱਚ ਡੌਲਨਡ ਟਰੰਪ ਕੋਵਿਡ-19 ਨਾਲ ਬਿਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਮੌਤ ਦਾ ਡਰ ਸੀ।
  • ਟਰੰਪ ਮੁਤਾਬਕ ਕਿਤਾਬ ਵਿੱਚ ਬਹੁਤੇ ਤੱਥਾਂ ਦੀ ਜਾਂਚ ਨਹੀਂ ਹੋਈ।

3. ਟਰੰਪ ਕੋਵਿਡ-19 ਨਾਲ ਮਰਨ ਤੋਂ ਡਰਦੇ ਸਨ

ਅਕਤੂਬਰ 2020 ਵਿੱਚ ਡੌਲਨਡ ਟਰੰਪ ਕੋਵਿਡ-19 ਨਾਲ ਬਿਮਾਰ ਹੋ ਗਏ ਸਨ। ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦੀ ਹਾਲਤ ਵਿਗੜ ਰਹੀ ਸੀ ਅਤੇ ਉਨ੍ਹਾਂ ਨੂੰ ਮੌਤ ਦਾ ਡਰ ਸੀ।

ਇੱਕ ਬਿੰਦੂ 'ਤੇ, ਉਨ੍ਹਾਂ ਦੇ ਡਿਪਟੀ ਚੀਫ਼ ਆਫ਼ ਸਟਾਫ, ਟੋਨੀ ਓਰਨਾਟੋ ਨੇ ਰਾਸ਼ਟਰਪਤੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਿਹਤ ਹੋਰ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਸਰਕਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਮੋਸ਼ਨ ਪ੍ਰਕਿਰਿਆਵਾਂ ਸ਼ੁਰੂ ਕਰਨੀਆਂ ਪੈਣਗੀਆਂ।

ਇਹ ਡਰ ਟਰੰਪ ਵੱਲੋਂ ਮਹਾਂਮਾਰੀ ਨੂੰ ਘੱਟ ਤੋਂ ਘੱਟ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਮੌਜੂਦ ਸੀ ਕਿਉਂਕਿ ਉਨ੍ਹਾਂ ਨੂੰ ਚਿੰਤਾ ਸੀ ਕਿ ਵਾਇਰਸ ਉਨ੍ਹਾਂ ਦੇ ਅਕਸ ਅਤੇ ਰਾਜਨੀਤਿਕ ਪ੍ਰੇਰਣਾਵਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਰਿਹਾ ਹੈ।

ਹੈਬਰਮੈਨ ਲਿਖਦੇ ਹਨ ਕਿ ਉਨ੍ਹਾਂ ਨੇ ਆਪਣੇ ਆਲੇ ਦੁਆਲੇ ਦੇ ਸਹਾਇਕਾਂ ਨੂੰ ਆਪਣੇ ਮਾਸਕ ਉਤਾਰਨ ਲਈ ਕਿਹਾ ਅਤੇ ਉਨ੍ਹਾਂ ਨੇ ਉਸ ਸਮੇਂ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੂੰ ਟੀਵੀ 'ਤੇ ਵਾਇਰਸ ਬਾਰੇ ਗੱਲ ਨਾ ਕਰਨ ਦੀ ਸਲਾਹ ਦਿੱਤੀ।

ਕਿਤਾਬ ਮੁਤਾਬਕ ਟਰੰਪ ਨੇ ਕੁਓਮੋ ਨੂੰ ਕਿਹਾ, "ਇਸ ਨੰ ਇਨ੍ਹਾਂ ਵੱਡਾ ਨਾ ਬਣਾਓ। ਤੁਸੀਂ ਇੱਕ ਮਸਲਾ ਖੜ੍ਹਾ ਕਰਨ ਜਾ ਰਹੇ ਹੋ।"

4. ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਬੈਠਕ 'ਚ ਟਰੰਪ ਨੇ ਆਪਣੀ ਜਾਇਦਾਦ ਦਾ ਜ਼ਿਕਰ ਕੀਤਾ

ਹੈਬਰਮੈਨ ਦੀ ਕਿਤਾਬ ਟਰੰਪ ਅਤੇ ਵਿਸ਼ਵ ਨੇਤਾਵਾਂ ਵਿਚਕਾਰ ਕਈ ਮੁਲਾਕਾਤਾਂ ਦਾ ਵੇਰਵਾ ਦਿੰਦੀ ਹੈ।

ਉਦਾਹਰਨ ਵਜੋਂ, ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨਾਲ ਆਪਣੀ ਪਹਿਲੀ ਮੁਲਾਕਾਤ ਵਿੱਚ, ਟਰੰਪ ਨੇ ਗਰਭਪਾਤ ਬਾਰੇ ਗੱਲ ਕਰਦੇ ਹੋਏ ਕਿਹਾ, "ਕੁਝ ਲੋਕ ਜੀਵਨ ਪੱਖੀ ਹਨ, ਕੁਝ ਇਸ ਦੇ ਹੱਕ ਵਿੱਚ ਹਨ।"

"ਕਲਪਨਾ ਕਰੋ ਕਿ 'ਟੈਟੂ ਵਾਲੇ ਜਾਨਵਰਾਂ ਨੇ' ਤੁਹਾਡੀ ਧੀ ਨਾਲ ਬਲਾਤਕਾਰ ਕੀਤਾ ਅਤੇ ਉਹ ਗਰਭਵਤੀ ਹੋ ਗਈ?"

ਫਿਰ ਉਨ੍ਹਾਂ ਗੱਲ ਬਦਲਿਆਂ ਕਿਹਾ ਕਿ ਉੱਤਰੀ ਆਇਰਲੈਂਡ 'ਤੇ ਉਨ੍ਹਾਂ ਦੀ ਜਾਇਦਾਦ ਦੇ ਨੇੜੇ ਇੱਕ ਆਫਸ਼ੋਰ ਵਿੰਡ ਪ੍ਰੋਜੈਕਟ ਨੂੰ ਕਿਵੇਂ ਸਥਾਪਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-

5. ਟਰੰਪ ਨੇ 2020 ਦੀਆਂ ਚੋਣਾਂ ਨੂੰ ਉਲਟਾਉਣ ਲਈ "ਕੁਝ ਵੀ" ਕਰਨ ਲਈ ਕਿਹਾ

ਜਦੋਂ ਇਹ ਸਪੱਸ਼ਟ ਹੋ ਗਿਆ ਕਿ ਟਰੰਪ ਯੂਐੱਸ ਦੇ ਰਾਸ਼ਟਰਪਤੀ ਜੋਅ ਬਾਇਡਨ ਤੋਂ 2020 ਦੀ ਚੋਣ ਹਾਰ ਰਹੇ ਹਨ, ਤਾਂ ਉਨ੍ਹਾਂ ਨੇ ਨਿਊਯਾਰਕ ਸਿਟੀ ਦੇ ਸਾਬਕਾ ਮੇਅਰ ਅਤੇ ਉਨ੍ਹਾਂ ਦੇ ਨਿੱਜੀ ਅਟਾਰਨੀ ਰੂਡੀ ਜਿਉਲਿਆਨੀ ਨੂੰ ਬੁਲਾਇਆ।

ਜਦੋਂ ਹੋਰ ਵਕੀਲਾਂ ਨੇ ਚੋਣ ਨਤੀਜਿਆਂ ਨੂੰ ਉਲਟਾਉਣ ਵਿੱਚ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਟਰੰਪ ਨੇ ਕਿਹਾ, "ਓਕੇ ਰੂਡੀ ਤੁਸੀਂ ਇੰਚਾਰਜ ਹੋ। ਕੁਝ ਵੀ ਕਰੋ, ਜੋ ਵੀ ਤੁਸੀਂ ਚਾਹੁੰਦੇ ਹੋ ਕਰੋ। ਮੈਨੂੰ ਕੋਈ ਪਰਵਾਹ ਨਹੀਂ ਹੈ"

ਕਿਤਾਬ ਮੁਤਾਬਕ, ਉਨ੍ਹਾਂ ਨੇ ਜਿਉਲਿਆਨੀ ਨੂੰ ਕਿਹਾ, "ਮੇਰੇ ਵਕੀਲ ਭਿਆਨਕ ਹਨ।"

ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਵਕੀਲ ਪੈਟ ਸਿਪੋਲੋਨ ਨੂੰ ਵੀ ਅਕਸਰ ਫਟਕਾਰ ਲਗਾਈ।

ਕਿਤਾਬ ਦੱਸਦੀ ਹੈ ਕਿ ਉਸ ਵੇਲੇ ਟਰੰਪ ਸਾਜ਼ਿਸ਼ ਦੇ ਸਿਧਾਂਤਾਂ ਨਾਲ ਮੋਹਿਤ ਸਨ ਅਤੇ ਉਨ੍ਹਾਂ ਨੇ ਵਕੀਲਾਂ ਦੀ ਭਾਲ ਕੀਤੀ। ਉਨ੍ਹਾਂ ਦੇ ਆਪਣੇ ਸਲਾਹਕਾਰਾਂ ਨੂੰ ਲੱਗਾ ਸੀ ਕਿ ਉਹ ਭਟਕਣ ਵਿੱਚ ਹਨ।

6. ਟਰੰਪ ਟੈਕਸ ਦਾ ਬਹਾਨਾ ਲੈ ਕੇ ਆਏ

2016 ਵਿੱਚ ਚੋਣ ਪ੍ਰਚਾਰ ਕਰਦੇ ਸਮੇਂ ਟਰੰਪ ਨੂੰ ਉਨ੍ਹਾਂ ਦੇ ਮੁਹਿੰਮ ਪ੍ਰਬੰਧਕ ਕੋਰੀ ਲੇਵਾਂਡੋਵਸਕੀ ਅਤੇ ਉਨ੍ਹਾਂ ਦੇ ਪ੍ਰੈਸ ਸਕੱਤਰ ਹੋਪ ਹਿਕਸ ਨੇ ਉਨ੍ਹਾਂ ਨੂੰ ਆਪਣੀਆਂ ਟੈਕਸ ਰਿਟਰਨਾਂ ਨੂੰ ਜਾਰੀ ਕਰਨ ਤੋਂ ਇਨਕਾਰ ਕਰਨ ਦੇ ਮੁੱਦੇ ਬਾਰੇ ਬੋਲਣ ਨੂੰ ਕਿਹਾ।

2016 ਦੌਰਾਨ ਇਹ ਇੱਕ ਅਜਿਹਾ ਮੁੱਦਾ ਸੀ ਜੋ ਟਰੰਪ ਦੀ ਵ੍ਹਾਈਟ ਹਾਊਸ ਬੋਲੀ ਲਈ ਇੱਕ ਸਮੱਸਿਆ ਵਜੋਂ ਦੇਖਿਆ ਗਿਆ ਸੀ।

ਹੈਬਰਮੈਨ ਲਿਖਦੇ ਹਨ ਕਿ ਟਰੰਪ ਨੇ ਅਚਾਨਕ ਜਵਾਬ ਦਿੱਤਾ, "ਠੀਕ ਹੈ, ਤੁਸੀਂ ਜਾਣਦੇ ਹੋ ਕਿ ਮੇਰੇ ਟੈਕਸਾਂ ਦਾ ਆਡਿਟ ਕੀਤਾ ਜਾ ਰਿਹਾ ਹੈ। ਮੈਂ ਹਮੇਸ਼ਾ ਆਡਿਟ ਕਰਵਾਉਂਦਾ ਹਾਂ।"

"ਮੇਰਾ ਮਤਲਬ ਹੈ ਕਿ ਠੀਕ ਹੈ, ਬਸ ਇੰਨਾ ਹੀ ਕਹਿ ਸਕਦਾ ਸੀ। ਮੈਂ ਉਨ੍ਹਾਂ ਬਾਰੇ ਆਡਿਟ ਤੋਂ ਬਾਅਦ ਦੱਸ ਦੇਵਾਂਗਾ। ਕਿਉਂਕਿ ਮੈਂ ਕਦੇ ਵੀ ਆਡਿਟ ਤੋਂ ਬਾਹਰ ਨਹੀਂ ਹੁੰਦਾ।"

ਰਿਚਰਡ ਨਿਕਸਨ ਤੋਂ ਲੈ ਕੇ, ਹਰ ਅਮਰੀਕੀ ਰਾਸ਼ਟਰਪਤੀ ਨੇ ਸਵੈ-ਇੱਛਾ ਨਾਲ ਆਪਣੇ ਟੈਕਸ ਰਿਟਰਨ ਜਾਰੀ ਕੀਤੇ ਹਨ।

ਇੱਕ 2020 ਨਿਊਯਾਰਕ ਟਾਈਮਜ਼ ਦੀ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਟਰੰਪ ਨੇ ਰਾਸ਼ਟਰਪਤੀ ਬਣਨ ਦੇ ਸਾਲ ਫੈਡਰਲ ਇਨਕਮ ਟੈਕਸ ਵਿੱਚ 750 ਡਾਲਰ ਦਾ ਭੁਗਤਾਨ ਕੀਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

7. ਟਰੰਪ ਨੇ ਵ੍ਹਾਈਟ ਹਾਊਸ ਦੇ ਟਾਇਲਟ ਵਿੱਚ ਦਸਤਾਵੇਜ਼ ਰੋੜੇ

ਜਦੋਂ ਟਰੰਪ ਦਫ਼ਤਰ ਵਿੱਚ ਸਨ, ਤਾਂ ਵ੍ਹਾਈਟ ਹਾਊਸ ਸਟਾਫ਼ ਨੇ ਸਮੇਂ-ਸਮੇਂ 'ਤੇ ਦੇਖਿਆ ਕਿ ਟਾਇਲਟ ਕਾਗਜ਼ਾਂ ਕਾਰਨ ਬੰਦ ਪਿਆ ਹੈ ਅਤੇ ਮੰਨਿਆ ਗਿਆ ਕਿ ਉਨ੍ਹਾਂ ਨੇ ਦਸਤਾਵੇਜ਼ ਇਸ ਵਿੱਚ ਰੋੜੇ ਹਨ।

ਉਨ੍ਹਾਂ ਨੇ ਕਥਿਤ ਤੌਰ 'ਤੇ ਦਸਤਾਵੇਜ਼ਾਂ ਨੂੰ ਪਾੜਿਆ ਵੀ ਸੀ, ਜੋ ਪ੍ਰੈਜ਼ੀਡੈਂਸ਼ੀਅਲ ਰਿਕਾਰਡਜ਼ ਐਕਟ ਦੀ ਉਲੰਘਣਾ ਕਰਦਾ ਹੈ।

ਪ੍ਰੈਜ਼ੀਡੈਂਸ਼ੀਅਲ ਰਿਕਾਰਡਜ਼ ਐਕਟ ਇੱਕ ਅਜਿਹਾ ਕਾਨੂੰਨ ਹੈ, ਜੋ ਕਹਿੰਦਾ ਹੈ ਕਿ ਰਾਸ਼ਟਰਪਤੀ ਵੱਲੋਂ ਬਣਾਏ ਜਾਂ ਪ੍ਰਾਪਤ ਕੀਤੇ ਦਸਤਾਵੇਜ਼ ਅਮਰੀਕੀ ਸਰਕਾਰ ਦੀ ਸੰਪਤੀ ਹਨ ਅਤੇ ਰਾਸ਼ਟਰਪਤੀ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਯੂਐੱਸ ਨੈਸ਼ਨਲ ਆਰਕਾਈਵਜ਼ ਵੱਲੋਂ ਸੰਭਾਲੇ ਜਾਂਣੇ ਚਾਹੀਦੇ ਹਨ।

ਨੈਸ਼ਨਲ ਆਰਕਾਈਵਜ਼ ਵੱਲੋਂ ਟਰੰਪ ਦੇ ਵ੍ਹਾਈਟ ਹਾਊਸ ਤੋਂ ਦਸਤਾਵੇਜ਼ਾਂ ਦੇ ਗੁੰਮ ਹੋਣ ਦੇ ਵਿਆਪਕ ਇਲਜ਼ਾਮਾਂ ਵਿਚਾਲੇ ਵੇਰਵਿਆਂ ਦਾ ਖੁਲਾਸਾ ਹੋਇਆ ਹੈ।

ਟਰੰਪ ਨੂੰ ਅਹੁਦਾ ਛੱਡਣ ਤੋਂ ਬਾਅਦ ਫਲੋਰੀਡਾ ਵਿੱਚ ਆਪਣੀ ਮਾਰ-ਏ-ਲਾਗੋ ਅਸਟੇਟ ਵਿੱਚ ਸਰਕਾਰੀ ਰਿਕਾਰਡ ਰੱਖਣ ਲਈ, ਹੁਣ ਨਿਆਂ ਵਿਭਾਗ ਵੱਲੋਂ ਇੱਕ ਅਪਰਾਧਿਕ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

8. ਟਰੰਪ ਨੇ ਸੋਚਿਆ ਕਿ ਨਸਲੀ ਘੱਟ ਗਿਣਤੀ ਕਰਮਚਾਰੀ ਵੇਟਰ ਸਨ

ਸਾਲ 2017 ਵਿੱਚ ਆਪਣੇ ਉਦਘਾਟਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਕਾਂਗਰੇਸ਼ਨਲ ਮੀਟਿੰਗ ਵਿੱਚ, ਹੈਬਰਮੈਨ ਲਿਖਦੇ ਹਨ ਕਿ ਟਰੰਪ ਡੈਮੋਕਰੇਟਿਕ ਸਟਾਫ ਦੇ ਇੱਕ ਨਸਲੀ ਵਿਭਿੰਨ ਸਮੂਹ ਵੱਲ ਮੁੜੇ ਅਤੇ ਉਨ੍ਹਾਂ ਨੂੰ ਵੇਟਰ ਸਮਝਣ ਦੀ ਗ਼ਲਤੀ ਕਰਦੇ ਹੋਏ ਸਨੈਕਸ ਲਿਆਉਣ ਲਈ ਕਿਹਾ।

ਕਿਤਾਬ ਦਾ ਵੇਰਵਾ ਹੈ ਕਿ ਟਰੰਪ ਨੇ ਸੈਨੇਟਰ ਚੱਕ ਸ਼ੂਮਰ ਅਤੇ ਪ੍ਰਤੀਨਿਧੀ ਨੈਨਸੀ ਪੇਲੋਸੀ ਲਈ ਸਟਾਫ਼ ਲਈ ਟਿੱਪਣੀਆਂ ਕੀਤੀਆਂ।

ਹੈਬਰਮੈਨ ਨੇ ਕਥਿਤ ਤੌਰ 'ਤੇ ਟਰੰਪ ਵੱਲੋਂ ਕਹੀਆਂ ਗਈਆਂ ਸਮਲਿੰਗੀ ਟਿੱਪਣੀਆਂ ਦਾ ਇਤਿਹਾਸ ਵੀ ਦਰਜ ਕੀਤਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)