You’re viewing a text-only version of this website that uses less data. View the main version of the website including all images and videos.
ਮਹਿਲਾ ਪੱਤਰਕਾਰ ਨਾਲ ਬਦਕਲਾਮੀ ਕਰਨ ਮਗਰੋਂ ਟਰੰਪ ਨੇ ਕੀ ਸੋਹਲੇ ਸੁਣੇ
ਡੌਨਲਡ ਟਰੰਪ ਨੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਮਹਿਲਾ ਰਿਪੋਰਟਰ ਨੂੰ ਬੇ-ਇੱਜ਼ਤ ਕੀਤਾ । ਕਾਨਫਰੰਸ ਵਿੱਚ ਉਨ੍ਹਾਂ ਪੱਤਰਕਾਰ ਨੂੰ ਸਵਾਲ ਪੁੱਛਣ ਲਈ ਕਿਹਾ ਪਰ ਇਸ ਤੋਂ ਪਹਿਲਾਂ ਕਿ ਉਹ ਸਵਾਲ ਪੁੱਛਦੀ ਟਰੰਪ ਆਪ ਹੀ ਬੋਲਣ ਲੱਗ ਪਏ।
ਟਰੰਪ ਨੇ ਕਿਹਾ, ''ਇਹ ਹੈਰਾਨ ਹੈ ਕਿ ਮੈਂ ਇਸਨੂੰ ਸਵਾਲ ਲਈ ਚੁਣਿਆ, ਇਹ ਬਹੁਤ ਹੈਰਾਨ ਹੈ।''
ਰਿਪੋਰਟਰ ਨੇ ਜਵਾਬ ਦਿੱਤਾ ਕਿ, ''ਮੈਂ ਨਹੀਂ ਹਾਂ, ਧੰਨਵਾਦ ਰਾਸ਼ਟਰਪਤੀ ਜੀ।''
ਫੇਰ ਟਰੰਪ ਨੇ ਕਿਹਾ, ''ਮੈਨੂੰ ਪਤਾ ਹੈ ਕਿ ਤੁਸੀਂ ਸੋਚ ਨਹੀਂ ਰਹੇ, ਤੁਸੀਂ ਕਦੇ ਵੀ ਨਹੀਂ ਸੋਚਦੇ।''
ਰਿਪੋਰਟਰ ਨੇ ਕਿਹਾ, ''ਮਾਫ ਕਰਨਾ, ਕੀ ਕਿਹਾ ਤੁਸੀਂ?''
ਫੇਰ ਟਰੰਪ ਨੇ ਅੱਗੇ ਕਿਹਾ ਕਿ ਇਸ ਨੂੰ ਰਹਿਣ ਦਿਓ ਤੇ ਆਪਣਾ ਸਵਾਲ ਪੁੱਛੋ। ਰਿਪੋਰਟਰ ਦਾ ਨਾਂ ਸਿਸੀਲੀਆ ਵੇਗਾ ਹੈ, ਜੋ ਏਬੀਸੀ ਨਿਊਜ਼ ਲਈ ਕੰਮ ਕਰਦੀ ਹੈ।
ਇਹ ਵੀ ਪੜ੍ਹੋ:
ਟਰੰਪ ਦੀ ਇਸ ਹਰਕਤ ਦੀ ਚਰਚਾ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੀ ਹੈ। ਵੱਖ ਵੱਖ ਲੋਕ ਇਸ ਬਾਰੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਜੇਨ ਡੋਅ ਨਾਂ ਦੀ ਯੂਜ਼ਰ ਨੇ ਟਵੀਟ ਕੀਤਾ, ''ਮਹਿਲਾ ਰਿਪੋਰਟਰਾਂ ਖ਼ਿਲਾਫ ਟਰੰਪ ਦਾ ਗਲਤ ਵਤੀਰਾ ਹੁੰਦਾ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਰਾਸ਼ਟਰਪਤੀ ਕਿਵੇਂ ਬਣ ਗਿਆ ਤੇ ਇਸ ਦੇ ਸਮਰਥਕਾਂ ਨੂੰ ਇਸ 'ਤੇ ਮਾਣ ਕਿਉਂ ਹੈ?''
ਪੈਟ ਨਾਂ ਦੇ ਟਵਿੱਟਰ ਹੈਂਡਲ ਤੋਂ ਟਵੀਟ ਹੋਇਆ, ''ਰਿਪੋਰਟਰ ਨੂੰ ਅੱਗੇ ਵਧ ਕੇ ਟਰੰਪ ਨੂੰ ਆਪਣੀ ਗੱਲ ਦਹੁਰਾਉਣ ਲਈ ਆਖਣਾ ਚਾਹੀਦਾ ਸੀ ਤੇ ਉੱਥੇ ਮੌਜੂਦ ਸਾਰਿਆਂ ਨੂੰ ਟਰੰਪ ਦੇ ਮੁਆਫ਼ੀ ਮੰਗਣ ਤੱਕ ਉਸ ਦੇ ਨਾਲ ਖੜੇ ਹੋਣਾ ਚਾਹੀਦਾ ਸੀ। ਇਹ ਵਤੀਰਾ ਬਰਦਾਸ਼ਤ ਤੋਂ ਬਾਹਰ ਹੈ।''
ਵਿੱਕੀ ਇਰਵਿਨ ਨੇ ਟਵੀਟ ਕੀਤਾ, ''ਜੇ ਮੈਂ ਹੁੰਦੀ ਤਾਂ ਪੁੱਛਦੀ, ਕੀ ਤੁਸੀਂ ਸੋਚਦੇ ਹੋ ਰਾਸ਼ਟਰਪਤੀ ਜੀ, ਮੈਂ ਜਾਣਨਾ ਚਾਹੁੰਦੀ ਹਾਂ ਕਿ ਜੇ ਤੁਸੀਂ ਕਦੇ ਵੀ ਸੋਚਦੇ ਹੋ?''
ਲੀਨਾ ਨੇ ਲਿਖਿਆ, ''ਉਹ ਔਰਤਾਂ ਨਾਲ ਨਫਰਤ ਕਰਦਾ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਉਹ ਉਸ ਤੋਂ ਵੱਧ ਹੁਸ਼ਿਆਰ ਹਨ।''
ਪਰ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਮਰਦ ਹੋਵੇ ਜਾਂ ਔਰਤ, ਟਰੰਪ ਹਰ ਕਿਸੇ ਨਾਲ ਇਹੀ ਵਰਤਾਅ ਕਰਦਾ ਹੈ।
ਦੂਜੀ ਤਰਫ ਸੋਸ਼ਲ ਮੀਡੀਆ 'ਤੇ ਟਰੰਪ ਦੇ ਸਮਰਥਕਾਂ ਨੇ ਰਿਪੋਰਟਰ ਨੂੰ ਗਲਤ ਦੱਸਿਆ ਤੇ ਟਰੰਪ ਦੀ ਇਹ ਹਰਕਤ ਦੀ ਸਿਫ਼ਤ ਕੀਤੀ।
ਜੋਨ ਸ਼ਿਆਮ ਨੇ ਲਿਖਿਆ, ''ਮਹਾਨ ਨੇਤਾ। ਆਖ਼ਰਕਾਰ ਇੱਕ ਰਾਸ਼ਟਰਪਤੀ ਨੂੰ ਪਤਾ ਹੈ ਕਿ ਉਹ ਕੀ ਕਰ ਰਿਹਾ ਹੈ। ਮੀਡੀਆ ਵਾਲਿਆਂ ਨੂੰ ਪੜ੍ਹਣ ਤੇ ਸਮਝਦਾਰ ਹੋਣ ਦੀ ਲੋੜ ਹੈ।''
ਹਾਲ ਹੀ ਵਿੱਚ ਟਰੰਪ ਦਾ ਯੂਐਨ ਵਿੱਚ ਦਿੱਤਾ ਬਿਆਨ ਹਾਸੇ ਦਾ ਕਾਰਨ ਬਣਿਆ ਸੀ, ਤੁਸੀਂ ਥੱਲੇ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।