ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨਾਲ ਜੁੜੀ ਇਸ ਪ੍ਰਦਰਸ਼ਨੀ ਵਿੱਚ ਇਹ ਖ਼ਾਸ ਵਸਤਾਂ ਹਨ

ਤਸਵੀਰ ਸਰੋਤ, NORFOLK COUNTY COUNCIL
ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉਪਰ ਝਾਤ ਪਾਉਂਦੀ ਇੱਕ ਪ੍ਰਦਰਸ਼ਨੀ ਇੰਗਲੈਂਡ ਨੌਰਫੋਕ ਕਾਉਂਟੀ ਵਿੱਚ ਲੱਗਣ ਲਈ ਤਿਆਰ ਹੈ। ਦਲੀਪ ਸਿੰਘ ਨੇ ਭਾਰਤ ਵਿੱਚੋਂ ਜਲਾਵਤਨੀ ਤੋਂ ਬਾਅਦ ਯੂਕੇ ਦੇ ਨੌਰਫੋਕ ਵਿੱਚ ਆਪਣਾ ਘਰ ਬਣਾ ਲਿਆ ਸੀ।
ਐਂਗਲੋ ਪੰਜਾਬ ਹੈਰੀਟੇਜ ਫਾਂਊਡੇਸ਼ਨ ਵੱਲੋਂ ਲਗਾਈ ਜਾਣ ਵਾਲੀ ਇਹ ਪ੍ਰਦਰਸ਼ਨੀ 29 ਸਤੰਬਰ ਤੱਕ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਨੌਰਫੋਕ ਦੇ ਆਰਕਾਇਵ ਸੈਂਟਰ, ਮਾਰਟੀਨੇਊ ਲੇਨ, ਵਿਖੇ ਖੁੱਲੀ ਰਿਹਾ ਕਰੇਗੀ।
ਮਹਾਰਾਜਾ ਦਲੀਪ ਸਿੰਘ ਨੇ ਕਰੀਬ 150 ਸਾਲ ਤੋਂ ਵੀ ਪਹਿਲਾਂ ਥੈਟਫੋਰਡ ਨੇੜੇ ਐਲਵੇਡਨ ਅਸਟੇਟ ਖਰੀਦੀ ਸੀ।
ਇਹ ਵੀ ਪੜ੍ਹੋ:
ਇਸ ਪ੍ਰਦਰਸ਼ਨੀ ਲਈ ਪਰਿਵਾਰਕ ਵਸਤੂਆਂ ਪੀਟਰ ਬੈਂਸ ਕਲੈਕਸ਼ਨ ਤੋਂ ਤਿੰਨ ਮਹੀਨੇ ਲਈ ਉਧਾਰ ਲੈ ਲਈਆਂ ਗਈਆਂ ਹਨ। ਇਹਨਾਂ ਕਲਾਕ੍ਰਿਤੀਆਂ ਨੂੰ ਨੌਰਵਿਕ ਵਿਖੇ ਨੌਰਫੋਕ ਰਿਕਾਰਡ ਦਫਤਰ ਵਿੱਖੇ ਰੱਖਿਆ ਗਿਆ ਹੈ।
ਸੰਸਥਾ ਦਾ ਕਹਿਣਾ ਹੈ ਕਿ, "ਇਸ ਪਰਿਵਾਰ ਨੇ ਦੇਸ਼ ਉਪਰ ਅਸਲ ਪ੍ਰਭਾਵ ਪਾਇਆ ਹੈ।"

ਤਸਵੀਰ ਸਰੋਤ, NORFOLK COUNTY COUNCIL
ਮਹਾਰਾਜਾ ਦਲੀਪ ਸਿੰਘ ਨੂੰ 1840ਵਿਆਂ ਵਿੱਚ ਉਸ ਸਮੇਂ ਜਲਾਵਤਨ ਕਰ ਦਿੱਤਾ ਗਿਆ ਸੀ ਜਦੋਂ ਅੰਗਰੇਜ਼ ਹਕੂਮਤ ਨੇ ਉਹਨਾਂ ਦਾ ਰਾਜ ਖਤਮ ਕਰ ਦਿੱਤਾ ਸੀ।
ਉਹਨਾਂ ਵੱਲੋਂ ਭਾਰਤ ਵਾਪਸ ਆਉਣ ਦੇ ਕਈ ਅਸਫ਼ਲ ਯਤਨ ਕੀਤੇ ਗਏ ਪਰ ਦਲੀਪ ਸਿੰਘ ਨੇ ਆਪਣੀ ਆਰਥਿਕ ਸਹਾਇਤਾ ਰਾਸ਼ੀ ਐਲਵੇਡਨ ਹਾਲ ਖਰੀਦਣ ਲਈ ਵਰਤੀ ਸੀ। ਇੱਥੇ ਉਹਨਾਂ ਦੀ ਪਤਨੀ ਅਤੇ ਬੱਚੇ ਰਹਿੰਦੇ ਸਨ।
ਇਸ ਤਰ੍ਹਾਂ ਅਗਲੀ ਸਦੀ ਲਈ ਪਰਿਵਾਰ ਨੌਰਫੋਕ ਵਿੱਚ ਰਿਹਾ ਸੀ।

ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਫਰੈਡਰਿਕ ਨੇ ਥੇਟਫੋਰਡ ਦੇ ਪ੍ਰਾਚੀਨ ਹਾਊਸ ਮਿਊਜਿਮ ਨੂੰ ਸ਼ਹਿਰ ਲਈ ਦਾਨ ਕਰ ਦਿੱਤਾ ਸੀ। ਪ੍ਰਿੰਸ ਫਰੈਡਰਿਕ ਨਾਰਫੋਕ ਯਿਓਮੈਨਰੀ ਵਿੱਚ ਸ਼ਾਮਿਲ ਹੋ ਗਏ ਸੀ ਅਤੇ ਇਸ ਤੋਂ ਬਾਅਦ ਉਹਨਾਂ ਪਹਿਲੀ ਸੰਸਾਰ ਜੰਗ ਵਿੱਚ ਵੀ ਸੇਵਾ ਕੀਤੀ।
ਮਹਾਰਾਜੇ ਦੀਆਂ ਧੀਆਂ ਔਰਤਾਂ ਦੇ ਵੋਟ ਦੇ ਅਧਿਕਾਰ ਲਈ ਲੜਨ ਵਾਲੀਆਂ ਸਰਗਰਮ ਕਾਰਕੁਨ ਰਹੀਆਂ ਸਨ।
ਉਹਨਾਂ ਦੀ ਛੋਟੀ ਧੀ ਸੋਫੀਆ ਮਤਾਧਿਕਾਰੀਆਂ ਦੇ ਇੱਕ ਸਰਗਰਮ ਗਰੁੱਪ ਨਾਲ ਸਬੰਧਤ ਸੀ। ਉਨ੍ਹਾਂ ਨੇ 1910 ਵਿੱਚ 400 ਦੇ ਪ੍ਰਦਰਸ਼ਨ ਦੀ ਪਾਰਲੀਮੈਂਟ ਵੱਲ ਅਗਵਾਈ ਕੀਤੀ ਸੀ। ਇਸ ਘਟਨਾ ਨੂੰ ਬਲੈਕ ਫਰਾਈਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਤਸਵੀਰ ਸਰੋਤ, NORFOLK MUSEUMS SERVICE
ਥੇਟਫੋਰਡ ਦੇ ਬੁਟੇਨ ਟਾਪੂ ਉਪਰ ਵੀ ਮਹਾਰਾਜੇ ਦੇ ਘੋੜਸਵਾਰ ਕਾਂਸੇ ਬੁੱਤ ਦਾ ਘਰ ਹੈ।
ਨੌਰਫੋਕ ਕਾਉਂਟੀ ਦੀ ਕਾਉਂਸਲ ਦਾ ਕਹਿਣਾ ਹੈ ਕਿ ਇਸ 'ਅਸਧਾਰਨ ਪਰਿਵਾਰ' ਦੀਆਂ ਜ਼ਿੰਦਗੀਆਂ ਦੀ ਪੀਟਰ ਬੈਂਸ ਕਲੈਕਸ਼ਨ ਦੀਆਂ ਵਸਤੂਆਂ ਨਾਲ ਪੜਚੋਲ ਕੀਤੀ ਜਾਵੇਗੀ। ਪੀਟਰ ਬੈਂਸ ਨੇ ਇਹਨਾਂ ਨੂੰ ਇਕੱਠਿਆਂ ਕਰਨ ਲਈ 25 ਸਾਲ ਲਗਾਏ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਵਸਤੂਆਂ ਪਹਿਲੀ ਵਾਰ ਪ੍ਰਦਰਸ਼ਨੀ ਵਿੱਚ ਲਗਾਈਆਂ ਜਾਣਗੀਆ।

ਤਸਵੀਰ ਸਰੋਤ, Getty Images
ਇਹਨਾਂ ਵਸਤਾਂ ਵਿੱਚ ਮਹਾਰਾਜੇ ਦੀ ਮਖਮਲੀ ਜੈਕਟ, ਸ਼ੂਟਿੰਗ ਦਾ ਸਮਾਨ, ਰਾਜ ਕੁਮਾਰੀਆਂ ਦੇ ਕੱਪੜੇ, ਫੋਟੋ ਐਲਬੰਮ ਅਤੇ ਨਿੱਜੀ ਪੱਤਰ ਸ਼ਾਮਿਲ ਹਨ।

ਤਸਵੀਰ ਸਰੋਤ, NORFOLK COUNTY COUNCIL
ਕੌਂਸਲਰ ਮਾਰਗਰੇਟ ਡਿਊਸਬਰੀ, ਜੋ ਕਿ ਭਾਈਚਾਰਿਆਂ ਅਤੇ ਭਾਈਵਾਲੀ ਲਈ ਜ਼ਿੰਮੇਵਾਰ ਹੈ, ਉਹਨਾਂ ਦਾ ਕਹਿਣਾ ਹੈ ਕਿ , "ਨੋਰਫੋਕ ਇੱਕ ਵਿਭਿੰਨਤਾ ਵਾਲੀ ਕਾਉਂਟੀ ਹੈ ਜਿਸ ਨੂੰ ਆਪਣੇ ਇਤਿਹਾਸ ਉਪਰ ਮਾਣ ਹੈ।"
"ਇਹ ਪ੍ਰੋਜੈਕਟ ਇੱਕ ਪ੍ਰਭਾਵਸ਼ਾਲੀ ਪਰਿਵਾਰ ਦੀ ਜ਼ਿੰਦਗੀ ਅਤੇ ਕੰਮ ਨੂੰ ਸਿਜਦਾ ਕਰ ਰਿਹਾ ਹੈ। ਇਸ ਪਰਿਵਾਰ ਨੇ ਕਾਉਂਟੀ ਉਪਰ ਅਸਲ ਪ੍ਰਭਾਵ ਪਾਇਆ ਹੈ ਜਿਸ ਨੂੰ ਲੋਕ ਅੱਜ ਵੀ ਦੇਖ ਸਕਦੇ ਹਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












