ਕਾਬੁਲ ਦੇ ਇੱਕ ਸਕੂਲ 'ਚ ਧਮਾਕਾ, 6 ਦੀ ਮੌਤ 20 ਲੋਕ ਜ਼ਖ਼ਮੀ

ਤਸਵੀਰ ਸਰੋਤ, Getty Images
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੁੰਡਿਆਂ ਦੇ ਸਕੂਲ ਦੇ ਬਾਹਰ ਦੋ ਸ਼ੱਕੀ ਆਤਮਘਾਤੀ ਬੰਬ ਧਮਾਕਿਆਂ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ ਹਨ।
ਇਹ ਧਮਾਕੇ ਸ਼ਹਿਰ ਦੇ ਪੱਛਮ ਵਿੱਚ ਸ਼ੀਆ ਵੱਧ ਗਿਣਤੀ ਵਾਲੇ ਇਲਾਕੇ ਦੇ ਅਬਦੁਲ ਰਹੀਮ ਸ਼ਾਹਿਦ ਹਾਈ ਸਕੂਲ ਵਿੱਚ ਹੋਏ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਗ੍ਰੇਨੇਡ ਹਮਲੇ ਵਿੱਚ ਨੇੜਲੇ ਟਿਊਸ਼ਨ ਸੈਂਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਹਾਲਾਂਕਿ, ਅਜੇ ਤੱਕ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਦਾ ਕੋਈ ਦਾਅਵਾ ਨਹੀਂ ਕੀਤਾ ਗਿਆ। ਇਸਲਾਮਿਕ ਸਟੇਟ ਦੇ ਅੱਤਵਾਦੀ ਪਿਛਲੇ ਦਿਨੀਂ ਵੀ ਇਸ ਖੇਤਰ ਵਿੱਚ ਹਮਲੇ ਕਰ ਚੁੱਕੇ ਹਨ।

ਤਸਵੀਰ ਸਰੋਤ, EPA
ਕਾਬੁਲ ਦੇ ਮੁਹੰਮਦ ਅਲੀ ਜਿਨਾਹ ਹਸਪਤਾਲ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵਿੱਚ ਹੋਏ ਹਮਲੇ 'ਚ ਹੁਣ ਤੱਕ ਚਾਰ ਲਾਸ਼ਾਂ ਅਤੇ 19 ਜ਼ਖਮੀ ਲੋਕ ਮਿਲੇ ਹਨ।
ਇੱਕ ਚਸ਼ਮਦੀਦ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਦੋਂ ਧਮਾਕੇ ਹੋਏ ਤਾਂ ਵਿਦਿਆਰਥੀ ਸਵੇਰ ਦੀਆਂ ਕਲਾਸਾਂ 'ਚੋ ਬਾਹਰ ਨਿਕਲ ਰਹੇ ਸਨ।
ਧਮਾਕਿਆਂ ਤੋਂ ਬਾਅਦ ਦੀਆਂ ਤਸਵੀਰਾਂ ਵਿੱਚ ਖ਼ੂਨ ਅਤੇ ਜ਼ਮੀਨ 'ਤੇ ਪਈਆਂ ਕਾਪੀਆਂ-ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ-
ਹਮਲੇ ਦਾ ਸ਼ਿਕਾਰ ਹੋਏ ਦਸ਼ਤ-ਏ-ਬਰਚੀ ਤੇ ਅਕਸਰ ਹਜ਼ਾਰਾ ਸ਼ੀਆ ਮੁਸਲਿਮ ਆਬਾਦੀ ਕਾਰਨ ਇਸਲਾਮਿਕ ਸਟੇਟ ਦੇ ਸਥਾਨਕ ਗਰੁੱਪ ਵੱਲੋਂ ਹਮਲਿਆਂ ਦਾ ਨਿਸ਼ਾਨਾ ਰਿਹਾ ਹੈ।
ਹਜ਼ਾਰਾ ਇੱਕ ਨਸਲੀ ਅਤੇ ਧਾਰਮਿਕ ਘੱਟਗਿਣਤੀ ਹਨ ਜਿਨ੍ਹਾਂ ਨੂੰ ਅਕਸਰ ਸੁੰਨੀ ਅੱਤਵਾਦੀ ਸਮੂਹਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਕਿਉਂਕਿ ਉਹ ਉਨ੍ਹਾਂ ਨੂੰ ਧਰਮ-ਵਿਰੋਧੀ ਸਮਝਦੇ ਹਨ।

ਤਸਵੀਰ ਸਰੋਤ, AFP
ਸਥਾਨਕ ਸੂਤਰਾਂ ਮੁਤਾਬਕ ਨੇੜਲੇ ਟਿਊਸ਼ਨ ਸੈਂਟਰ 'ਤੇ ਵੀ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ, ਜਿੱਥੇ ਵਿਦਿਆਰਥੀਆਂ ਯੂਨੀਵਰਸਿਟੀ ਦੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ।
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਹੋਏ ਆਈਐੱਸ ਦੇ ਹਮਲਿਆਂ ਦੇ ਬਾਅਦ, ਸਮੂਹ ਦੀਆਂ ਗਤੀਵਿਧੀਆਂ ਵਿੱਚ ਗਿਰਾਵਟ ਆਈ ਸੀ।
ਆਈਐੱਸ ਨੇ ਪਿਛਲੇ ਕੁਝ ਸਾਲਾਂ ਵਿੱਚ ਅਫਗਾਨਿਸਤਾਨ ਵਿੱਚ ਸ਼ੀਆ ਭਾਈਚਾਰੇ ਦੇ ਖਿਲਾਫ ਇੱਕ ਵਿਨਾਸ਼ਕਾਰੀ ਮੁਹਿੰਮ ਚਲਾਈ ਹੈ।
ਸਪੋਰਟਸ ਹਾਲਾਂ, ਸੱਭਿਆਚਾਰਕ ਕੇਂਦਰਾਂ ਅਤੇ ਸਿੱਖਿਆ ਦੇ ਸਥਾਨਾਂ ਸਣੇ ਕਈ ਟੀਚਿਆਂ ਵਾਲੀਆਂ ਥਾਵਾਂ 'ਤੇ ਬੰਬ ਧਮਾਕਿਆਂ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਹਨ।
ਪਿਛਲੀ ਮਈ ਵਿੱਚ ਦਸ਼ਤ-ਏ-ਬਰਚੀ ਵਿੱਚ ਇੱਕ ਕੁੜੀਆਂ ਦੇ ਸਕੂਲ ਉੱਤੇ ਆਈਐੱਸ ਵੱਲੋਂ ਕੀਤੇ ਗਏ ਹਮਲੇ ਵਿੱਚ 90 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












