You’re viewing a text-only version of this website that uses less data. View the main version of the website including all images and videos.
ਇਲੋਨ ਮਸਕ ਦਾ ਭੇਜਿਆ ਇਹ ਰਾਕਟ ਚੰਨ ਵਿੱਚ ਕਿਉਂ ਟਕਰਾਉਣ ਜਾ ਰਿਹਾ ਹੈ
- ਲੇਖਕ, ਰਜੀਨਾ ਰਨਾਰਡ
- ਰੋਲ, ਬੀਬੀਸੀ ਨਿਊਜ਼
ਇਲੋਨ ਮਸਕ ਦੀ ਪੁਲਾੜ ਕੰਪਨੀ ਸਪੇਸ-ਐਕਸ ਵੱਲੋਂ ਛੱਡਿਆ ਗਿਆ ਇੱਕ ਕਾਰਟ ਕੁਝ ਦਿਨਾਂ ਬਾਅਦ ਚੰਨ ਨਾਲ ਟੱਕਰ ਮਾਰੇਗਾ ਅਤੇ ਵੱਡੇ ਧਮਾਕੇ ਨਾਲ ਖ਼ਤਮ ਹੋ ਜਾਵੇਗਾ।
ਫੈਲਕਨ-9 ਬੂਸਟਰ ਨਾਮ ਦਾ ਇਹ ਉਪਗ੍ਰਿਹ ਸਾਲ 2015 ਵਿੱਚ ਛੱਡਿਆ ਗਿਆ ਸੀ। ਜਦੋਂ ਇਸ ਦਾ ਕੰਮ ਨਿਬੜਿਆ ਤਾਂ ਇਸ ਕੋਲ ਧਰਤੀ 'ਤੇ ਵਾਪਸ ਆਉਣ ਜਿੰਨਾ ਤੇਲ ਨਹੀਂ ਸੀ। ਇਸ ਵਜ੍ਹਾ ਤੋਂ ਇਸ ਨੂੰ ਪੁਲਾੜ ਵਿੱਚ ਹੀ ਰਹਿਣ ਦਿੱਤਾ ਗਿਆ।
ਪੁਲਾੜ ਵਿਗਿਆਨੀ ਜੌਨਥਨ ਮੈਕਡੌਵੇਲ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਚੰਨ ਨਾਲ ਟਕਰਾਉਣ ਵਾਲਾ ਪਹਿਲਾ ਰਾਕਟ ਹੋਵੇਗਾ।
ਹਾਲਾਂਕਿ ਉਨ੍ਹਾਂ ਨੇ ਯਕੀਨ ਦੁਆਇਆ ਕਿ ਇਸ ਦੇ ਨਤੀਜੇ ਕੁਝ ਖ਼ਾਸ ਨਹੀਂ ਹੋਣਗੇ।
ਰਾਕਟ ਨੂੰ ਸੱਤ ਸਾਲ ਪਹਿਲਾਂ ਇਸ ਨੇ ਮੌਸਮ ਨਾਲ ਸਬੰਧਤ ਇੱਕ ਉਪਗ੍ਰਹਿ ਪੁਲਾੜ ਵਿੱਚ ਸਥਾਪਤ ਕਰਨਾ ਸੀ। ਧਰਤੀ ਤੋਂ ਜ਼ਿਆਦਾ ਦੂਰ ਨਹੀਂ ਇਹੀ ਬੱਸ 16 ਲੱਖ ਕਿਲੋਮੀਟਰ ਦੂਰ।
ਇਹ ਮਿਸ਼ਨ ਇਲੋਨ ਮਸਕ ਦੀ ਪੁਲਾੜ ਕੰਪਨੀ ਸਪੇਸ-ਐਕਸ ਦੇ ਪੁਲਾੜ ਖੋਜ ਪ੍ਰੋਗਰਾਮ ਦਾ ਇੱਕ ਹਿੱਸਾ ਸੀ। ਸਪੇਸ-ਐਕਸ ਦਾ ਉਦੇਸ਼ ਧਰਤੀ ਤੋਂ ਇਲਾਵਾ ਦੂਜੇ ਗ੍ਰਹਿਆਂ ਉੱਪਰ ਮਨੁੱਖੀ ਅਬਾਦੀ ਕਾਇਮ ਕਰਨਾ ਹੈ।
ਅਮਰੀਕਾ ਹਾਰਵਰਡ-ਸਮਿਥਸੋਨੀਅਨ ਸੈਂਟਰ ਫਾਰ ਐਸਟਰੋਫ਼ਿਜਿਕਸ ਦੇ ਪ੍ਰੋਫ਼ੈਸਰ ਮੈਕਡੋਵੇਲ ਸਮਝਾਉਂਦੇ ਹਨ ਕਿ ਸਾਲ 2015 ਤੋਂ ਇਸ ਰਾਕਟ ਨੂੰ ਧਰਤੀ, ਚੰਨ ਅਤੇ ਸੂਰਜ ਸਮੇਤ ਕਈ ਗ੍ਰਹਿਆਂ ਨੇ ਆਪਣੀ ਖਿੱਚ ਨਾਲ ਖਿੱਚਣ ਦਾ ਯਤਨ ਕੀਤਾ।
ਨਤੀਜੇ ਵਜੋਂ ਇਹ ਆਪਣੇ ਰਸਤੇ ਤੋਂ ਭਟਕ ਕੇ ਪੁਲਾੜ ਵਿੱਚ ਇੱਧਰ-ਉੱਧਰ ਭਟਕਣ ਲੱਗ ਪਿਆ।
ਉਨ੍ਹਾਂ ਨੇ ਕਿਹਾ ਕਿ ਇਹ ਤਾਂ ਮ੍ਰਿਤ ਹੈ ਅਤੇ ਗਰੂਤਾਕਰਸ਼ਣ ਦੇ ਨਿਯਮਾਂ ਮੁਤਾਬਕ ਇੱਧਰ-ਉੱਧਰ ਘੁੰਮ ਰਿਹਾ ਹੈ।
ਇਸ ਸਮੇਂ ਦੌਰਾਨ ਇਸ ਦੇ ਨਾਲ ਪੁਲਾੜ ਵਿੱਚ ਤੈਰਦੇ ਕੂੜੇ ਦੇ ਕਈ ਲੱਖ ਟੁਕੜੇ ਹੋਰ ਚਿਪਕ ਗਏ ਹਨ।
ਪ੍ਰੋਫ਼ੈਸਰ ਮੈਕਡੋਵੇਲ ਕਹਿੰਦੇ ਹਨ, ਪਿਛਲੇ ਦਹਾਕਿਆਂ ਦੌਰਾਨ ਅਜਿਹੇ ਲਗਭਗ 50 ਵੱਡੇ ਅਕਾਰੀ ਵਸਤੂਆਂ ਹੋਣਗੀਆਂ ਜਿਨ੍ਹਾਂ ਬਾਰੇ ਹੁਣ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਅਜਿਹਾ ਪਹਿਲਾਂ ਵੀ ਹੋਇਆ ਹੋਵੇਗਾ, ਜਿਸ ਦਾ ਸਾਨੂੰ ਪਤਾ ਨਹੀਂ ਲੱਗਿਆ। ਇਹ ਪਹਿਲਾ ਮਾਮਲਾ ਹੈ ਜਿਸ ਦੀ ਪੁਸ਼ਟੀ ਹੋ ਸਕੀ ਹੈ।
ਫ਼ੈਲਕਨ-9 ਦੀ ਮੌਤ ਦੀ ਅਨੁਮਾਨਿਕ ਤਰੀਕ ਦਾ ਪਤਾ ਪੱਤਰਕਾਰ ਐਰਿਕ ਬਰਜਰ ਵੱਲੋਂ 'ਆਰਸ ਟੈਕਨੀਆ ਸਪੇਸ' ਵੈਬਸਾਈਟ 'ਤੇ ਲਗਾਇਆ ਗਿਆ ਸੀ। ਇਸ ਬਾਰੇ ਡਾਟਾ ਦਾ ਵਿਸ਼ਲੇਸ਼ਣ ਬਿਲ ਗਰੇਅ ਵੱਲੋਂ ਆਪਣੇ ਬਲੌਗ ਵਿੱਚ ਕੀਤਾ ਗਿਆ।
ਇਹ ਟੱਕਰ ਚਾਰ ਮਾਰਚ ਨੂੰ ਹੋਣੀ ਹੈ, ਜਦੋਂ ਟੱਕਰ ਵੱਜਦਿਆਂ ਹੀ ਧਮਾਕਾ ਹੋਏਗਾ।
ਪ੍ਰੋਫ਼ੈਸਰ ਮੁਤਾਬਕ ''ਬੁਨਿਆਦੀ ਤੌਰ 'ਤੇ ਇਹ ਇੱਕ ਚਾਰ ਟਨ ਵਜ਼ਨੀ ਧਾਤ ਦਾ ਟਰੰਕ ਹੈ ਜਿਸ ਦੇ ਪਿੱਛੇ ਇੱਕ ਰਾਕਟ ਮੋਟਰ ਹੈ। ਜੇ ਤੁਸੀਂ ਕਲਪਨਾ ਕਰੋ ਕਿ ਤੁਸੀਂ ਕੋਈ ਚੱਟਾਨ 5000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸੁੱਟੋਂ' ਅਧਿਐਨ ਦੌਰਾਨ ਟਕੱਰ ਦੇ ਚੰਨ ਉੱਪਰ ਪੈਣ ਵਾਲੇ ਅਸਰ ਦਾ ਅਧਿਐਨ ਕੀਤਾ ਗਿਆ।
ਇਸਦਾ ਮਤਲਬ ਹੈ ਕਿ ਇਸ ਟੱਕਰ ਨਾਲ ਸਾਇੰਸਦਾਨਾਂ ਨੂੰ ਕੁਝ ਵੀ ਨਵਾਂ ਪਤਾ ਨਹੀਂ ਲੱਗਣ ਵਾਲਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: