ਕੋਰੋਨਾ ਮਹਾਮਾਰੀ ਸਮੇਂ ਕਿਵੇਂ ਖੁਸ਼ਹਾਲ ਬਣਿਆ ਹੋਇਆ ਹੈ ਖਾੜੀ ਦੇਸ਼ ਦਾ ਇਹ ਸ਼ਹਿਰ

    • ਲੇਖਕ, ਲਿੰਡਸੀ ਗਲੋਵੇ
    • ਰੋਲ, ਬੀਬੀਸੀ ਟਰੈਵਲ

ਇੱਕ ਪਾਸੇ ਕੋਰੋਨਾਵਾਇਰਸ ਦੇ ਨਵੇਂ ਓਮੀਕਰੋਨ ਵੇਰੀਐਂਟ ਨੇ ਯੂਰਪ ਦੇ ਕਈ ਦੇਸ਼ਾਂ ਨੂੰ ਮੁੜ ਤੋਂ ਲੌਕਡਾਊਨ ਲਾਉਣ ਲਈ ਮਜਬੂਰ ਕਰ ਦਿੱਤਾ ਹੈ, ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ (ਯੂਏਈ) ਇੱਕ ਅਜਿਹਾ ਦੇਸ਼ ਹੈ ਜਿਸ ਉਪਰ ਓਮੀਕਰੋਨ ਦਾ ਜ਼ਿਆਦਾ ਅਸਰ ਦਿਖਾਈ ਦਿੰਦਾ ਨਜ਼ਰ ਨਹੀਂ ਆਉਂਦਾ।

ਖਾੜੀ ਦੇ ਇਸ ਦੇਸ਼ ਨੇ ਸੰਸਾਰ ਭਰ ਦੇ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਹਨ।

ਯੂਏਈ ਇਸ ਵਿਸ਼ਵ ਮਹਾਮਾਰੀ ਦੇ ਸਮੇਂ ਵਿੱਚ ਆਪਣੀ ਵੈਕਸੀਨੇਸ਼ਨ ਦੀ ਚੰਗੀ ਰਫਤਾਰ ਦੇ ਨਾਲ-ਨਾਲ ਵਿਆਪਕ ਅਤੇ ਸਸਤੀ ਟੈਸਟਿੰਗ ਕਰਕੇ ਕਈ ਦੇਸ਼ਾਂ ਤੋਂ ਬੇਹਤਰ ਤਰੀਕੇ ਨਾਲ ਮਹਾਂਮਾਰੀ ਤੋਂ ਨਜਿੱਠ ਰਿਹਾ ਹੈ।

ਯੂਏਈ ਬਲੂਮਬਰਗ ਕੋਵਿਡ ਰੇਜ਼ਿਲੀਏਂਸ ਰੈਂਕਿੰਗ ਵਿੱਚ ਸ਼ਾਮਲ ਹੈ। ਇਸ ਰੈਂਕਿੰਗ ਵਿੱਚ 53 ਦੇਸ਼ਾਂ ਦੀਆਂ ਸਿਹਤ ਸੁਵਿਧਾਵਾਂ ਦੇ ਮਿਆਰ, ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਯਾਤਰਾ ਦੇ ਮੁੜ ਤੋਂ ਖੁੱਲ੍ਹਣ ਵਰਗੇ 12 ਸੰਕੇਤਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਹੀ ਕਾਰਨ ਹੈ ਕਿ ਯੂਰਪ ਵਿੱਚ ਓਮੀਕਰੋਨ ਦੇ ਫੈਲਣ ਦੇ ਬਾਵਜੂਦ, ਯੂਏਈ ਸੰਕਰਮਣ ਨੂੰ ਕੰਟਰੋਲ ਕਰਨ ਅਤੇ ਦੇਸ਼ ਵਾਸੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ ਹੈ।

ਇਹ ਵੀ ਪੜ੍ਹੋ:

ਸੰਕਟ ਦੇ ਕਾਰਨ, ਯੂਏਈ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੁਬਈ ਨੇ ਵੀ ਆਪਣੇ ਆਪ ਨੂੰ ਸੱਭਿਆਚਾਰਕ ਤੌਰ 'ਤੇ ਸਥਾਨਕ ਲੋਕਾਂ ਦੀ ਹਿਫਾਜ਼ਤ ਵਾਲੇ ਸ਼ਹਿਰ ਵਿੱਚ ਤਬਦੀਲ ਕਰ ਲਿਆ ਹੈ।

ਮਿਰਜ਼ਾਮ ਚਾਕਲੇਟ ਕੰਪਨੀ ਦੇ ਮੁੱਖ ਅਧਿਕਾਰੀ ਕੈਥੀ ਜਾਨਸਟਨ 30 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ, "ਅਸੀਂ ਇੱਕ ਦੂਜੇ ਦੀ ਹਿਫਾਜ਼ਤ ਲਈ ਕੰਮ ਕਰਦੇ ਹਾਂ। ਲੋਕ ਸਥਾਨਕ ਵਿਚਾਰਾਂ ਅਤੇ ਯੋਜਨਾਵਾਂ ਦਾ ਸਮਰਥਨ ਕਰਦੇ ਹਨ। ਸਾਰੀਆਂ ਚੀਜ਼ਾਂ ਸਹੀ ਅਤੇ ਠੀਕ ਠਾਕ ਚੱਲ ਰਹੀਆਂ ਹਨ। ਦੋ ਸਾਲ ਪਹਿਲਾਂ ਦੀ ਤੁਲਨਾ ਕਰਾਂ ਤਾਂ ਮੈਨੂੰ ਲਗਦਾ ਹੈ ਕਿ ਮੈਂ ਕਿਸੇ ਦੂਜੇ ਗ੍ਰਹਿ 'ਤੇ ਆ ਗਈ ਹਾਂ ਅਤੇ ਮੈਨੂੰ ਇਹ ਪਸੰਦ ਹੈ।

ਯੂਏਈ ਕਿਉਂ ਜਾਣਾ ਚਾਹੀਦਾ ?

ਇੱਥੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੌਸਮ ਠੀਕ ਹੈ। ਦੁਬਈ ਦੇ ਰਹਿਣ ਵਾਲੇ ਤਲਾ ਮੁਹੰਮਦ ਕਹਿੰਦੇ ਹਨ, "ਦੁਬਈ ਆਉਣ ਲਈ ਅਕਤੂਬਰ ਤੋਂ ਮਈ ਸਾਲ ਦਾ ਚੰਗਾ ਸਮਾਂ ਹੁੰਦਾ ਹੈ ਕਿਉਂਕਿ ਸਮੁੰਦਰ ਦੇ ਤੱਟ ਉਪਰ ਬਹੁਤੀ ਗਰਮੀ ਨਹੀਂ ਹੁੰਦੀ।"

ਇਸ ਦਾ ਮਤਲਬ ਇਹ ਹੈ ਕਿ ਇਸ ਮੌਸਮ ਵਿੱਚ ਆਊਟਡੋਰ ਇਵੈਂਟਸ ਅਤੇ ਖੁਸ਼ਨੁਮਾ ਸ਼ਾਮਾਂ ਦੀ ਰੌਣਕ ਇੱਕ ਵਾਰ ਫਿਰ ਨਜ਼ਰ ਆਉਂਦੀ ਹੈ। ਇਸ ਸਮੁੰਦਰੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕਈ ਸਰਗਰਮੀਆਂ ਹਰ ਪਾਸੇ ਵੇਖੀਆਂ ਜਾ ਸਕਦੀਆਂ ਹਨ।

ਇਹ ਸ਼ਹਿਰ ਛੇ ਮਹੀਨੇ ਤੱਕ ਚਲਣ ਵਾਲੇ 'ਐਕਸਪੋ 2020' ਦੀ ਵੀ ਮੇਜ਼ਬਾਨੀ ਕਰ ਰਿਹਾ ਹੈ, ਜੋ ਮਾਰਚ, 2022 ਤੱਕ ਚੱਲੇਗਾ। ਇਸ ਐਕਸਪੋ ਵਿੱਚ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਦੇ ਸਟਾਲ ਲੱਗੇ ਹੋਏ ਹਨ।

ਇਸ ਵਿੱਚ ਸ਼ਾਮਲ ਕੰਪਨੀਆਂ ਵਿਭਿੰਨ ਉਤਪਾਦ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਬਲੂਪ੍ਰਿੰਟ ਪੇਸ਼ ਕਰ ਰਹੀਆਂ ਹਨ।

ਕੈਥੀ ਜੋਨਸਟਨ ਦਾ ਕਹਿਣਾ ਹੈ, "ਐਕਸਪੋ ਵਿੱਚ ਜਾਣਾ ਨਹੀਂ ਭੁੱਲਾਂਗੇ। ਇਸ ਲਈ ਪੂਰੇ ਇੱਕ ਹਫਤੇ ਦਾ ਪ੍ਰੋਗਰਾਮ ਵੱਖਰਾ ਰੱਖੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜਾਪਾਨੀ ਸੁਸ਼ੀ ਲਈ ਤਿੰਨ ਘੰਟੇ ਲਾਈਨ ਵਿੱਚ ਖੜਾ ਰਹਿਣਾ ਪੈਂਦਾ ਹੈ। ਐਕਸਪੋ ਸੈਂਟਰ ਵਿੱਚ 'ਬੈਰਨ' ਰੇਸਤਰਾਂ ਵਿੱਚ ਖਜੂਰ ਦੀ ਖੀਰ ਦਾ ਲੁਤਫ਼ ਲਓ ਅਤੇ ਆਸਟ੍ਰੇਲੀਆਈ ਸਟਾਲ ਵਿੱਚ ਆਸਮਾਨ ਦੇ ਹੇਠਾਂ ਤਾਰੇ ਦੇਖੋ।"

ਦੁਬਈ ਦਾ ਅਨੋਖਾ ਸਫ਼ਰ

ਦੁਬਈ ਨੇ ਪਿਛਲੇ ਇੱਕ ਦਹਾਕੇ ਵਿੱਚ ਸੂਰਜੀ ਊਰਜਾ, ਜਲ ਸੁਰੱਖਿਆ ਅਤੇ ਗ੍ਰੀਨ ਬਿਲਡਿੰਗ ਅਤੇ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਦੇ ਨਾਲ ਵਧੇਰੇ ਪ੍ਰਬੰਧਨ ਵਿਵਸਥਾ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ।

ਐਕਸਪੋ 2020 ਵਿੱਚ ਸਸਟੇਨੇਬਿਲਿਟੀ ਪਵੇਲਿਅਨ ਅਲੱਗ ਤੋਂ ਬਣਾਇਆ ਗਿਆ ਹੈ। ਇੱਕ ਸੋਲਰ ਟਰੀ ਦਿਖਾਈ ਦੇ ਰਿਹਾ ਹੈ ਜੋ ਊਰਜਾ ਅਤੇ ਛਾਂ ਦੋਵੇਂ ਹੀ ਦੇ ਸਕਦਾ ਹੈ।

ਪਵੇਲਿਅਨ ਦਾ ਇੱਕ ਹੋਰ ਆਕਰਸ਼ਣ 9,000 ਬੂਟਿਆਂ ਅਤੇ ਜੜੀ-ਬੂਟੀਆਂ ਦੇ ਨਾਲ ਇੱਕ ਵੱਡਾ ਸਾਕਾਰ ਵਰਟੀਕਲ ਫਾਰਮ ਹੈ।

ਕੈਥੀ ਜਾਨਸਟਨ ਦੱਸਦੀ ਹੈ, "ਪਿਛਲੇ ਦੋ ਸਾਲਾਂ ਵਿੱਚ ਬਹੁਤ ਸਾਰੇ ਰੇਸਤਰਾਂ ਖੁੱਲ੍ਹੇ ਹਨ। ਮਹਾਮਾਰੀ ਦੌਰਾਨ ਸਥਾਨਕ ਸਮੱਗਰੀ ਅਤੇ ਹੁਨਰਮੰਦ ਰਸੋਈ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ।"

ਤਲਾ ਮੁਹੰਮਦ ਕਹਿੰਦੇ ਹਨ ਕਿ ਸਥਾਨਕ ਚੀਜ਼ਾਂ ਦੇ ਨਾਲ ਜਾਪਾਨੀ ਖਾਣੇ ਦਾ ਸੁਆਦ ਚੱਖਣ ਲਈ ਈਡਨ ਹਾਊਸ ਦੇ ਰੂਫਟੌਪ ਵਾਇਸ ਮੂਨਰ ਜਾਇਆ ਜਾ ਸਕਦਾ ਹੈ।

ਉਹ ਦੱਸਦੇ ਹਨ, "ਉਦਾਹਰਣ ਦੇ ਤੌਰ 'ਤੇ ਇੱਕ ਸਪੈਨਿਸ਼ ਵਿਅੰਜਨ ਚੂਟੋਰੋ ਹੈ, ਦੁਬਈ ਤੋਂ 100 ਕਿਲੋਮੀਟਰ ਦੇ ਫ਼ਾਸਲੇ 'ਤੇ ਮੌਜੂਦ ਰਸ ਅਲ ਖੈਮਾਹ ਵਿੱਚ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਿਰਫ਼ ਅੱਠ ਸੀਟਾਂ ਵਾਲੇ ਇਸ ਰੇਸਤਰਾਂ ਨੂੰ ਅਗਾਊਂ ਬੁੱਕ ਕਰਵਾਉਣਾ ਪੈਂਦਾ ਹੈ।"

ਸਥਾਨਕ ਨਿਵਾਸੀ ਵਿਭਾ ਧਵਨ ਇੱਕ ਟਰੈਵਲ ਕੰਪਨੀ ਦੀ ਯਾਤਰਾ ਸਲਾਹਕਾਰ ਵੀ ਹਨ। ਉਹ 'ਬੋਕਾ' ਰੇਸਤਰਾਂ ਜਾਣ ਦੀ ਸਲਾਹ ਦਿੰਦੀ ਹੈ। ਇਸ ਰੇਸਤਰਾਂ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਫਿਸ਼ ਫਾਰਮ ਸੇਮਨ (ਇੱਕ ਤਰ੍ਹਾਂ ਦੀ ਮੱਛੀ) ਅਤੇ ਸਥਾਨਕ ਊਠਾਂ ਦੇ ਦੁੱਧ ਦਾ ਉਪਯੋਗ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, 'ਦੀ ਸਮ ਔਫ ਅਸ' ਰੇਸਤਰਾਂ ਦੁਬਈ ਦੇ ਕੁਝ ਚੋਣਵੇਂ ਕੈਫੇ ਵਿੱਚੋਂ ਇੱਕ ਹੈ ਜਿਸ ਵਿੱਚ ਏਵੋਕਾਡੋ ਦੇ ਬੀਜ ਤੋਂ ਸਟ੍ਰੋਕਾ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਗਾਹਕ ਇਸ ਰੇਸਤਰਾਂ ਵਿੱਚ ਘਰ ਤੋਂ ਇਸਤੇਮਾਲ ਕੀਤੇ ਹੋਏ ਕੱਪ ਲੈ ਕੇ ਆਉਂਦੇ ਉਨ੍ਹਾਂ ਨੂੰ ਦਸ ਫੀਸਦੀ ਡਿਸਕਾਊਟ ਵੀ ਦਿੱਤਾ ਜਾਂਦਾ ਹੈ।

ਸ਼ਹਿਰ ਵਿੱਚ ਵਾਤਾਵਰਣ ਨੂੰ ਬਦਲਣ ਲਈ ਖੋਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਵਿਭਾ ਧਵਨ ਅਮੀਰਾਤ ਬਾਇਓ ਫਾਰਮ ਜਾਣ ਦੀ ਸਲਾਹ ਦਿੰਦੀ ਹੈ। ਇਹ ਮੁਲਕ ਦਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ ਦਾ ਔਰਗੇਨਿਕ ਫਾਰਮ ਹੈ।

ਉਹ ਕਹਿੰਦੀ ਹੈ, "ਉਥੇ ਤੁਸੀਂ ਇੱਕ ਗਰੁੱਪ ਵਿੱਚ ਜਾਓ ਅਤੇ ਸ਼ਾਮ ਢਲਣ ਦਾ ਨਜ਼ਾਰਾ ਸਭ ਤੋਂ ਵਧੀਆ ਹੈ। ਤੁਸੀਂ ਉਨ੍ਹਾਂ ਦੇ ਕਈ ਏਕੜ ਵਿੱਚ ਫੈਲੇ ਫਾਰਮ ਨੂੰ ਖੂਹ ਤੋਂ ਦੇਖ ਸਕਦੇ ਹੋ। ਉੱਥੇ ਲਜੀਜ਼ ਪਕਵਾਨਾਂ ਦਾ ਵੀ ਇੰਤਜ਼ਾਮ ਹੈ।"

ਵਿਭਾ ਧਵਨ ਸੰਯੁਕਤ ਅਰਬ ਅਮੀਰਾਤ ਰੇਗਿਸਤਾਨ ਦਾ ਆਨੰਦ ਲੈਣ ਲਈ 'ਅਲ ਮਹਾ ਰਿਜ਼ੌਰਟ ਅਤੇ ਸਪਾ' ਜਾਣ ਦੀ ਵੀ ਸਿਫ਼ਾਰਿਸ਼ ਕਰਦੇ ਹਨ।

ਦੁਬਈ ਦੇ ਪਹਿਲੇ ਨੈਸ਼ਨਲ ਪਾਰਕ ਦੇ ਅੰਦਰ ਸਥਿਤ ਇਸ ਪੰਜ ਤਾਰਾ ਰਿਜ਼ੌਰਟ ਦਾ ਮਕਸਦ ਰੇਗਿਸਤਾਨੀ ਮਾਹੌਲ ਦੇ ਨਾਲ-ਨਾਲ ਅਰਬੀ ਨਸਲ ਦੇ ਦੁਰਲਭ ਹਿਰਣ ਨੂੰ ਸੁਰੱਖਿਅਤ ਰੱਖਣ ਵੱਲ ਵੀ ਇਸ਼ਾਰਾ ਹੈ।

ਅੱਜ ਇਨ੍ਹਾਂ ਅਰਬੀ ਹਿਰਨਾਂ ਦਾ ਇੱਕ ਵੱਡਾ ਝੁੰਡ ਜਿਨ੍ਹਾਂ ਦੀ ਗਿਣਤੀ 300 ਦੇ ਕਰੀਬ ਹੈ, ਬਿਨਾਂ ਕਿਸੇ ਡਰ ਅਤੇ ਖਤਰੇ ਦੇ ਇੱਥੇ ਖੁੱਲ੍ਹੇਆਮ ਘੁੰਮਦਾ ਹੈ।

ਇਸ ਵਾਸਤੇ ਦਹਾਕਿਆਂ ਤੋਂ ਕੰਮ ਕੀਤਾ ਜਾ ਰਿਹਾ ਹੈ। ਇੱਥੇ ਆਉਣ ਵਾਲੇ ਲੋਕਾਂ ਲਈ ਸਾਈਟ 'ਤੇ ਫੀਲਡ ਗਾਈਡ ਦੇ ਨਾਲ ਜੀਪਾਂ, ਊਠ ਜਾਂ ਘੋੜਿਆਂ 'ਤੇ ਨੈਸ਼ਨਲ ਪਾਰਕ ਵਿੱਚ ਘੁੰਮਣ ਦੀ ਵਿਵਸਥਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸ਼ਹਿਰ ਦੇ ਵਿਚਕਾਰ ਹਾਲ ਹੀ ਵਿੱਚ '25 ਆਵਰਸ ਵਨ ਸੈਂਟਰਲ' ਹੋਟਲ ਇੱਕ ਨਵਾਂ ਅਨੁਭਵ ਪ੍ਰਦਾਨ ਕਰਦਾ ਹੈ। ਸੈਲਾਨੀਆਂ ਦੇ ਆਕਰਸ਼ਣ ਲਈ ਇਥੇ ਅਰਬੀ ਸਟਾਈਲ ਦੇ ਕਿਸਾਗੋਈ ਦੀ ਜਾਤੀ ਹੈ।

ਹੋਟਲ ਦੀ ਲਾਬੀ 5,000 ਤੋਂ ਵੱਧ ਕਿਤਾਬਾਂ ਦੇ ਨਾਲ ਇੱਕ ਗੋਲਾਕਾਰ 'ਫਾਊਂਟੇਨ ਆਫ ਟੇਲਸ' ਲਾਇਬਰੇਰੀ ਤੋਂ ਸ਼ੁਰੂ ਹੁੰਦੀ ਹੈ।

ਇਸ ਲਾਇਬ੍ਰੇਰੀ ਵਿੱਚ ਸਥਾਨਕ ਕਲਾਕਾਰਾਂ ਦੀ ਕਲਾ ਦੇਖੀ ਜਾ ਸਕਦੀ ਹੈ। ਪੂਰੇ ਹੋਟਲ ਵਿੱਚ ਪ੍ਰਾਚੀਨ ਅਤੇ ਆਧੁਨਿਕ ਖਾਣਾਬਦੋਸ਼ ਅਰਬ ਜਨਜਾਤੀਆਂ ਦੇ ਜੀਵਨ ਦਾ ਇੱਕ ਸੁੰਦਰ ਰੂਪ ਪੇਸ਼ ਕਰਦੀਆਂ ਕਲਾਕ੍ਰਿਤੀਆਂ ਦੇਖੀਆਂ ਜਾ ਸਕਦੀਆਂ ਹਨ।

ਜਾਣ ਤੋਂ ਪਹਿਲਾਂ ਇਹ ਵੀ ਪਤਾ ਕਰੋ

ਓਮੀਕਰੋਨ ਵੇਰੀਐਂਟ ਦੇ ਕਾਰਨ ਯਾਤਰਾ ਦੀ ਰੋਕਥਾਮ ਵਿੱਚ ਤੇਜ਼ੀ ਆ ਰਹੀ ਹੈ, ਇਸ ਲਈ ਨਵੇਂ ਐਲਾਨਾਂ ਅਤੇ ਨਿਯਮਾਂ ਦੀ ਜਾਣਕਾਰੀ ਲਈ 'ਯੂਏਈ ਟ੍ਰੈਵਲ ਟੂ ਦੁਬਈ' ਵੈੱਬਸਾਈਟ ਜ਼ਰੂਰ ਦੇਖੋ।

ਫਿਲਹਾਲ ਦੁਬਈ ਉਨ੍ਹਾਂ ਸੈਲਾਨੀਆਂ ਲਈ ਖੁੱਲ੍ਹਾ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਦੁਆਰਾ ਪ੍ਰਮਾਣਿਤ ਵੈਕਸੀਨ ਲੈ ਰੱਖੀ ਹੈ। ਹਾਲਾਂਕਿ, ਆਉਣ ਵਾਲੇ ਮੌਸਮਾਂ ਵਿੱਚ ਵੀ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।

ਯਾਤਰੀਆਂ ਨੂੰ ਯੂਏਈ ਕਾਗਰਾਟ ਐਪ 'ਅਲ ਹੱਸਨ' ਨੂੰ ਡਾਊਨਲੋਡ ਕਰਨਾ ਚਾਹੀਦਾ ਹੈ ਜੋ ਕੋਵਿਡ ਟੈਸਟ ਦੇ ਨਤੀਜੇ ਅਤੇ ਟਿੱਪਣੀ ਦੀ ਸਥਿਤੀ ਨੂੰ ਪ੍ਰਭਾਵਿਤ ਕਰਨ ਲਈ ਰੰਗ ਆਧਾਰਿਤ ਕੋਡ ਸਿਸਟਮ ਦੀ ਵਰਤੋਂ ਕਰਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)