You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ˸ ਤਾਲਿਬਾਨ ਦੀਆਂ ਜ਼ੰਜੀਰਾਂ ਤੋੜ ਕੇ ਕੁੜੀਆਂ ਨੂੰ ਪੜ੍ਹਾਉਂਦੀ ਇੱਕ ਔਰਤ
15 ਅਗਸਤ 2021 ਨੂੰ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸੱਤਾ ਸੰਭਾਲੀ ਤਾਂ ਉਨ੍ਹਾਂ ਨੇ ਔਰਤਾਂ ਅਤੇ ਕੁੜੀਆਂ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ।
ਕੁੜੀਆਂ ਦੇ ਸਕੂਲ ਜਾਣ 'ਤੇ ਰੋਕ ਲਗ ਗਈ ਸੀ।
ਕੁੜੀਆਂ ਦੀ ਸਿੱਖਿਆ ਨੂੰ ਅੱਧ ਵਿੱਚ ਰੁਕੀ ਦੇਖ ਕੇ ਅਫ਼ਗਾਨਿਸਤਾਨ ਤੋਂ ਬਾਹਰ ਰਹਿ ਰਹੀ ਅਫ਼ਗਾਨ ਮੂਲ ਦੀ ਇੱਕ ਔਰਤ ਏਂਗਲਾ ਗਯੂਰ ਨੇ ਸੋਚਿਆ ਕਿ ਇਸ ਬਾਰੇ ਵਿੱਚ ਕੁਝ ਕੀਤਾ ਜਾਵੇ।
ਹੁਣ ਉਨ੍ਹਾਂ ਦੇ ਆਨਲਾਈਨ ਸਕੂਲ ਵਿੱਚ ਇੱਕ ਹਜ਼ਾਰ ਤੋਂ ਵੱਧ ਔਰਤਾਂ ਹਨ ਅਤੇ 400 ਤੋਂ ਵੱਧ ਸਵੈਮ-ਸੇਵਕ ਅਧਿਆਪਕ ਹਨ।
ਏਂਗਲਾ ਸਿਰਫ਼ ਅੱਠ ਸਾਲ ਦੀ ਸੀ ਜਦੋਂ ਸਾਲ 1992 ਵਿੱਚ ਅਫ਼ਗਾਨਿਸਤਾਨ ਗ੍ਰਹਿ ਯੁੱਧ ਵਿੱਚ ਘਿਰ ਗਿਆ ਸੀ।
ਦੇਸ਼ ਦੇ ਪੱਛਮੀ ਸ਼ਹਿਰ ਹੇਰਾਤ ਵਿੱਚ ਰਹਿਣ ਵਾਲਾ ਉਨ੍ਹਾਂ ਦਾ ਪਰਿਵਾਰ ਸ਼ਰਨ ਲੈਣ ਲਈ ਇਰਾਨ ਪਹੁੰਚ ਗਿਆ।
ਅਗਲੇ ਪੰਜ ਸਾਲਾਂ ਤੱਕ ਏਂਗਲਾ ਸਕੂਲ ਨਹੀਂ ਜਾ ਸਕੀ ਸੀ। ਦਰਅਸਲ, ਪਰਿਵਾਰ ਦੇ ਅਸਥਾਈ ਵੀਜ਼ਾ ਕਾਰਨ ਉਹ ਸਕੂਲ ਜਾਣ ਯੋਗ ਨਹੀਂ ਸੀ।
ਏਂਗਲਾ ਇਨ੍ਹਾਂ ਦਿਨੀਂ ਬ੍ਰਿਟੇਨ ਵਿੱਚ ਰਹਿੰਦੀ ਹੈ। ਸਮੁੰਦਰ ਵੱਲ ਖੁੱਲ੍ਹਦੀਆਂ ਆਪਣੀਆਂ ਖਿੜਕੀਆਂ ਦੇ ਬਾਹਰ ਦੇਖਦਿਆਂ ਹੋਇਆ ਉਹ ਕਹਿੰਦੀ ਹੈ ਕਿ ਉਨ੍ਹਾਂ ਦਿਨੀਂ ਅਫ਼ਗਾਨਿਸਤਾਨ ਤੋਂ ਭੱਜ ਕੇ ਇਰਾਨ ਜਾਣ ਵਾਲੇ ਬੱਚਿਆਂ ਲਈ ਸਕੂਲ ਨਾ ਜਾਣਾ ਆਮ ਗੱਲ ਸੀ ਕਿਉਂਕਿ ਉਨ੍ਹਾਂ ਕੋਲ ਦਸਤਾਵੇਜ਼ ਨਹੀਂ ਹੁੰਦੇ ਸਨ।
ਇਰਾਨ ਪਹੁੰਚਣ ਦੇ ਪੰਜ ਸਾਲ ਬਾਅਦ ਉਨ੍ਹਾਂ ਦੇ ਪਿਤਾ ਦਸਤਾਵੇਜ਼ ਬਣਵਾ ਸਕੇ ਅਤੇ ਉਹ ਸਕੂਲ ਜਾ ਸਕੀ।
13 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਿੱਖਿਆ ਉਨ੍ਹਾਂ ਲਈ ਸਭ ਤੋਂ ਅਹਿਮ ਹੈ ਅਤੇ ਉਨ੍ਹਾਂ ਨੇ ਜ਼ਿੰਦਗੀ ਵਿੱਚ ਕੁਝ ਕਰਨਾ ਹੈ।
ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਹਰ ਦਿਨ 14 ਹੋਰ ਅਫ਼ਗਾਨ ਬੱਚਿਆਂ ਨੂੰ ਪੜ੍ਹਾਉਂਦੀ ਸੀ। ਇਹ ਬੱਚੇ ਉਨ੍ਹਾਂ ਵਾਂਗ ਸਕੂਲ ਨਹੀਂ ਜਾ ਸਕ ਰਹੇ ਸਨ।
ਇਹ ਵੀ ਪੜ੍ਹੋ-
ਇਰਾਨ ਵਿੱਚ ਏਂਗਲਾ ਦੇ ਪਿਤਾ ਇੱਕ ਬਾਗ਼ਵਾਨ ਸਨ ਅਤੇ ਬਾਗ਼ ਦੀ ਦੇਖਭਾਲ ਕਰਦੇ ਸਨ। ਉਹ ਬੱਚਿਆਂ ਦੀ ਕਲਾਸ ਲੈਂਦੀ ਹੁੰਦੀ ਸੀ।
ਸਕੂਲ ਵਿੱਚ ਪੜ੍ਹਣਾ, ਲਿਖਣਾ, ਬੋਲਣਾ, ਜੋ ਵੀ ਉਹ ਸਿਖਦੀ, ਵਾਪਸ ਆ ਕੇ ਬੱਚਿਆਂ ਨੂੰ ਸਿੱਖਿਆ ਦਿੰਦੀ।
ਕਈ ਸਾਲ ਬਾਅਦ ਜਦੋਂ ਤਾਲਿਬਾਨ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਤਾਂ ਏਂਗਲਾ ਵਾਪਸ ਅਫ਼ਗਾਨਿਸਤਾਨ ਪਰਤੀ ਅਤੇ ਸਕੈਂਡਰੀ ਸਕੂਲ ਟੀਚਰ ਦੀ ਨੌਕਰੀ ਲਈ ਪ੍ਰੀਖਿਆ ਪਾਸ ਕੀਤੀ। ਬਾਅਦ ਵਿੱਚ ਉਹ ਨੀਦਰਲੈਂਡ ਚਲੀ ਅਤੇ ਅਖੀਰ, ਬ੍ਰਿਟੇਨ ਪਹੁੰਚੀ।
ਪੂਰੀ ਦੁਨੀਆਂ ਵਿੱਚ ਰਹਿ ਰਹੇ ਅਫ਼ਗਾਨਿਸਤਾਨ ਮੂਲ ਦੇ ਬਾਕੀ ਲੋਕਾਂ ਵਾਂਗ ਉਨ੍ਹਾਂ ਨੇ ਵੀ ਹੈਰਾਨੀ ਨਾਲ ਅਫ਼ਾਨਿਸਤਾਨ ਦੇ ਘਟਨਾਕ੍ਰਮ ਨੂੰ ਬਦਲਦਿਆਂ ਦੇਖਿਆ ਹੈ।
20 ਸਾਲਾਂ ਵਿੱਚ ਕੁੜੀਆਂ ਅਤੇ ਔਰਤਾਂ ਦੀ ਸਿੱਖਿਆ ਦੀ ਦਿਸ਼ਾ ਵਿੱਚ ਜੋ ਕੁਝ ਵੀ ਤਰੱਕੀ ਹਾਸਿਲ ਹੋਈ ਸੀ ਉਸ 'ਤੇ ਖ਼ਤਰਾ ਪੈਦਾ ਹੋ ਗਿਆ।
ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਔਰਤਾਂ ਦੇ ਕੰਮ ਕਰਨ ਅਤੇ ਕੁੜੀਆਂ ਦੇ ਸਕੂਲ ਜਾਣ 'ਤੇ ਅਸਥਾਈ ਰੋਕ ਹੈ ਅਤੇ ਇਹ ਸੁਨਿਸ਼ਚਿਤ ਕਰਨ ਲਈ ਹੈ ਕਿ ਸਾਰੇ ਕੰਮ ਕਰਨ ਵਾਲੀਆਂ ਥਾਵਾਂ ਅਤੇ ਪੜ੍ਹਨ ਵਾਲੀਆਂ ਥਾਵਾਂ ਉਨ੍ਹਾਂ ਲਈ ਸੁਰੱਖਿਅਤ ਹੋਣ।
ਪਰ ਏਂਗਲਾ ਇਸ ਖ਼ਿਆਲ ਨਾਲ ਹੀ ਪਰੇਸ਼ਾਨ ਹੋ ਗਈ ਹੈ ਕਿ ਜਿਸ ਤਰ੍ਹਾਂ ਪੰਜਾਂ ਸਾਲਾਂ ਤੱਕ ਉਹ ਨਹੀਂ ਜਾ ਸਕੀ ਸੀ, ਬਹੁਤ ਸਾਰੀਆਂ ਹੋਰ ਬੱਚਿਆਂ ਵੀ ਇਸ ਤਰ੍ਹਾਂ ਨਹੀਂ ਜਾ ਸਕਣਗੀਆਂ।
ਤਾਲਿਬਾਨ ਨੇ ਅਫ਼ਗ਼ਾਨਿਸਤਾਨ 'ਤੇ ਕੰਟ੍ਰੋਲ ਦੇ ਤਿੰਨ ਮਹੀਨੇ ਬਾਅਦ ਵੀ ਪਾਬੰਦੀਆਂ ਵਿੱਚ ਢਿਲਾਈ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ।
ਅਜਿਹੇ ਵਿੱਚ ਏਂਗਲਾ ਨੂੰ ਲੱਗਾ ਕਿ ਹੁਣ ਉਨ੍ਹਾਂ ਨੂੰ ਹੀ ਕੁਝ ਕਰਨਾ ਹੋਵੇਗਾ।
ਏਂਗਲਾ ਨੇ ਆਨਲਾਈਨ ਹੇਰਾਤ ਸਕੂਲ ਦੀ ਸਥਾਪਨਾ ਕੀਤੀ ਹੈ। ਇਹ ਅਫ਼ਗਾਨਿਸਤਾਨ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਆਨਲਾਈਨ ਪੜ੍ਹਾਉਣ ਦਾ ਇੱਕ ਪਲੇਟਫਾਰਮ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕਰ ਕੇ ਤਜਰਬੇਕਾਰ ਅਧਿਆਪਕਾਂ ਨਾਲ ਕਿਸੇ ਵੀ ਤਰ੍ਹਾਂ ਮਦਦ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੀ ਪਹਿਲੀ ਪੋਸਟ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ 400 ਵਲੰਟੀਅਰ ਉਨ੍ਹਾਂ ਦੇ ਨਾਲ ਜੁੜ ਗਏ ਹਨ।
ਟੈਲੀਗ੍ਰਾਮ ਸਕਾਈਪ ਅਤੇ ਦੂਜੇ ਪਲੇਟਫਾਰਮ ਰਾਹੀਂ ਇਹ 170 ਵੱਖ-ਵੱਖ ਆਨਲਾਈਨ ਕਲਾਸਾਂ ਲੈਂਦੇ ਹਨ।
ਇਨ੍ਹਾਂ ਵਿੱਚ ਗਣਿਤ ਤੋਂ ਲੈ ਕੇ ਸੰਗੀਤ ਤੱਕ ਪੜਾਇਆ ਜਾਂਦਾ ਹੈ। ਏਂਗਲਾ ਦੇ ਨਾਲ ਜੁੜੇ ਵਧੇਰੇ ਅਧਿਆਪਕ ਇਰਾਨ ਤੋਂ ਹਨ ਜੋ ਦੋ ਤੋਂ ਅੱਠ ਘੰਟੇ ਪੜ੍ਹਾਉਂਦੇ ਹਨ।
ਏਂਗਲਾ ਕਹਿੰਦੀ ਹੈ, "ਮੈਨੂੰ ਲਗਦਾ ਹੈ ਕਿ ਇਹ ਸਕੂਲ ਮੇਰੀ ਹਰ ਪੀੜਾ ਅਤੇ ਤਜਰਬੇ ਦਾ ਨਤੀਜਾ ਹੈ। ਸਾਡਾ ਮਕਸਦ ਹੈ ਕਿ ਕਲਮ ਹੀ ਬੰਦੂਕ ਦੀ ਥਾਂ ਲਵੇਗੀ।"
ਏਂਗਲਾ ਦੇ ਸਕੂਲ ਦੇ ਵਲੰਟੀਅਰ ਕਰੀਬ ਇੱਕ ਹਜ਼ਾਰ ਕੁੜੀਆਂ ਨੂੰ ਪੜ੍ਹਾਉਂਦੇ ਹਨ। ਕਾਬੁਲ ਦੀ ਰਹਿਣ ਵਾਲੀ 13 ਸਾਲ ਦੀ ਨਸਰੀਨ ਅਤੇ ਉਨ੍ਹਾਂ ਦੀ ਚਾਰ ਭੈਣਾਂ ਵੀ ਇਨ੍ਹਾਂ ਵਿੱਚ ਸ਼ਾਮਿਲ ਹੈ।
ਤਾਲਿਬਾਨ ਦੇ ਸੱਤਾ ਵਿੱਚ ਆਉਣ ਅਤੇ 7 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਦੇ ਸਕੂਲ ਜਾਣ 'ਤੇ ਰੋਕ ਲਗਾਉਣ ਤੋਂ ਬਾਅਦ ਇਨ੍ਹਾਂ ਭੈਣਾਂ ਦੀ ਪੜ੍ਹਾਈ ਛੁਟ ਗਈ ਹੈ।
ਇਹ ਸਾਰੇ ਭੈਣਾਂ ਘਰ ਰਹਿ ਕੇ ਹੀ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਦੋ ਵੱਡੀਆਂ ਭੈਣਾਂ ਲਈ ਇਹ ਬਹੁਤ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਉਹ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਅਤੇ ਮੈਡੀਸਿਨ ਦੀ ਪੜ੍ਹਾਈ ਕਰ ਰਹੀ ਸੀ।
ਨਸਰੀਨ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਮੇਰੇ ਸਾਰੇ ਸੁਪਨੇ ਬਰਬਾਦ ਹੋ ਗਏ ਹਨ। ਜੇਕਰ ਸਕੂਲ ਖੁਲ੍ਹ ਵੀ ਜਾਣਗੇ ਤਾਂ ਵੀ ਹਾਲਾਤ ਪਹਿਲਾ ਵਰਗੇ ਨਹੀਂ ਹੋਣਗੇ।"
"ਮੈਂ ਪਾਇਲਟ ਬਣਨਾ ਚਾਹੁੰਦੀ ਸੀ ਪਰ ਹੁਣ ਇਹ ਕਦੇ ਨਹੀਂ ਹੋ ਸਕੇਗਾ ਕਿਉਂਕਿ ਤਾਲਿਬਾਨ ਇੱਕ ਕੁੜੀ ਨੂੰ ਪਾਇਲਟ ਨਹੀਂ ਬਣਨ ਦੇਣਗੇ।"
ਪਰ ਹੁਣ ਏਂਗਲਾ ਦੇ ਆਨਲਾਈਨ ਸਕੂਲ ਤੋਂ ਇਨ੍ਹਾਂ ਕੁੜੀਆਂ ਦੀਆਂ ਕੁਝ ਉਮੀਦਾਂ ਹਨ।
ਨਸਰੀਨ ਹੁਣ ਇੱਕ ਵਲੰਟੀਅਰ ਟੀਚਰ ਦੀ ਮਦਦ ਨਾਲ ਤੁਰਕੀ ਭਾਸ਼ਾ ਸਿੱਖ ਰਹੀ ਹੈ। ਉਹ ਕਹਿੰਦੀ ਹੈ ਕਿ ਇੱਕ ਦਿਨ ਉਹ ਇਸਤੰਬੁਲ ਵਿੱਚ ਰਹਿਣਾ ਚਾਹੁੰਦੀ ਹੈ।
ਇਸ ਆਨਲਾਈਨ ਪੜ੍ਹਾਈ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ ਹੈ।
ਹਾਲ ਦੇ ਦਿਨਾਂ ਵਿੱਚ ਦੇਸ਼ ਦੇ ਉੱਤਰੀ ਹਿੱਸੇ ਦੀਆਂ ਕੁੜੀਆਂ ਨੂੰ ਕੁਝ ਸਕਾਰਾਤਮਕ ਖ਼ਬਰ ਮਿਲੀ ਹੈ। ਦੇਸ਼ ਦੀਆਂ 34 ਵਿੱਚੋਂ ਪੰਜ ਪ੍ਰਾਂਤਾਂ ਵਿੱਚ ਕੁੜੀਆਂ ਨੂੰ ਸਕੈਂਡਰੀ ਸਕੂਲ ਵਿੱਚ ਆਉਣ ਦਿੱਤਾ ਜਾ ਰਿਹਾ ਹੈ।
ਨਿੱਜੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਕਲਾਸ ਵਿੱਚ ਆਉਣ ਦੀ ਆਗਿਆ ਦਿੱਤੀ ਗਈ ਹੈ ਪਰ ਸਰਕਾਰੀ ਯੂਨੀਵਰਸਿਟੀ ਵਿੱਚ ਅਜੇ ਵੀ ਰੋਕ ਹੈ।
ਪਰ ਕਾਬੂਲ ਦੀ ਨਸਰੀਨ ਅਤੇ ਉਨ੍ਹਾਂ ਦੀਆਂ ਭੈਣਾਂ ਅਤੇ ਉਨ੍ਹਾਂ ਵਰਗੀਆਂ ਲੱਖਾਂ, ਅਫ਼ਗਾਨੀ ਵਿਦਿਆਰਥਣਾਂ ਲਈ ਅਜੇ ਸਕੂਲ ਪੂਰੀ ਤਰ੍ਹਾਂ ਬੰਦ ਹੈ।
ਨਸਰੀਨ ਦੀ ਮਾਂ ਇੱਕ ਅਧਿਆਪਿਕਾ ਹੈ ਅਤੇ ਉਨ੍ਹਾਂ ਵਰਗੀਆਂ ਨੂੰ ਵੀ ਕੰਮ 'ਤੇ ਨਾਲ ਆਉਣ ਲਈ ਕਿਹਾ ਗਿਆ ਹੈ।
ਤਾਲਿਬਾਨ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਵਰਗੀਆਂ ਅਧਿਆਪਿਕਾਵਾਂ ਕਦੋਂ ਕੰਮ 'ਤੇ ਪਰਤ ਸਕਣਗੀਆਂ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸੰਯੁਕਤ ਰਾਸ਼ਟਰ ਦੇ ਅੰਦਾਜ਼ੇ ਮੁਤਾਬਕ ਕਾਬੁਲ ਵਿੱਚ ਸਾਰੇ ਟ੍ਰੇਨਿੰਗ ਵਾਲੇ ਟੀਚਰਾਂ ਵਿੱਚੋਂ 70 ਫੀਸਦੀ ਔਰਤਾਂ ਹਨ। ਅਜਿਹੇ ਵਿੱਚ ਬੇਸ਼ੱਕ ਹੀ ਪੁਰਸ਼ਾਂ ਲਈ ਸਕੂਲ ਖੁੱਲ੍ਹੇ ਹੋਣ ਪਰ ਉਨ੍ਹਾਂ ਲਈ ਵੀ ਪੜ੍ਹਾਉਣ ਵਾਲਿਆਂ ਦੀ ਕਮੀ ਹੋਵੇਗੀ।
ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾ ਹੀ ਅਫ਼ਗਾਨਿਸਤਾਨ ਸਿੱਖਿਆ ਦੇ ਮਾਮਲੇ ਵਿੱਚ ਪਿੱਛੜਿਆ ਸੀ।
ਸਿੱਖਿਆ ਮੰਤਰਾਲੇ ਮੁਤਾਬਕ 2019 ਵਿੱਚ ਦੇਸ਼ ਵਿੱਚ 15 ਸਾਲ ਦੀ ਉਮਰ ਤੋਂ ਵੱਧ ਇੱਕ ਤਿਹਾਈ ਆਬਾਦੀ ਅਨਪੜ੍ਹ ਸੀ।
ਹੁਣ ਬਹੁਤ ਸਾਰੀਆਂ ਕੁੜੀਆਂ ਆਪਣੇ ਘਰਾਂ ਵਿੱਚ ਹੀ ਕੈਦ ਹਨ। ਅਜਿਹੇ ਵਿੱਚ ਅਫ਼ਗਾਨਿਸਤਾਨ ਵਿੱਚ ਸਿੱਖਿਆ ਦੇ ਅੰਕੜਿਆਂ ਦੇ ਹੋਰ ਵੀ ਖ਼ਰਾਬ ਹੋ ਜਾਣ ਦਾ ਸ਼ੱਕ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: