You’re viewing a text-only version of this website that uses less data. View the main version of the website including all images and videos.
ਫ਼ਿਲਮ ਸਟਾਰ ਬਣਨ ਆਈ ਕੁੜੀ ਦੀ ਕਹਾਣੀ, ਜਿਸ ਨੂੰ ਸੈਕਸ ਵਰਕਰ ਬਣਾ ਦਿੱਤਾ ਗਿਆ
- ਲੇਖਕ, ਮੇਘਾ ਮੋਹਨ
- ਰੋਲ, ਜੈਂਡਰ ਅਤੇ ਆਈਡੈਂਟਿਟੀ ਪੱਤਰਕਾਰ
ਬੈਲਜੀਅਮ ਵਿੱਚ ਔਰਤਾਂ ਨੂੰ ਮਾਨਤਾ ਦੇਣ ਦੀ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ‘ਦਿ ਸਿਟੀ ਆਫ ਬ੍ਰਸੱਲਜ਼’ ਵੱਲੋਂ ਕਿਹਾ ਗਿਆ ਹੈ ਕਿ ਉਹ ਇੱਕ ਨਵੀਂ ਗਲ਼ੀ/ਰਸਤੇ ਦਾ ਨਾਮ ਉਸ ਨਾਈਜੀਰੀਅਨ ਸੈਕਸ ਵਰਕਰ ਦੇ ਨਾਮ 'ਤੇ ਰੱਖਣਗੇ, ਜਿਸ ਦਾ ਕਤਲ ਕਰ ਦਿੱਤਾ ਗਿਆ ਸੀ।
ਸਿਟੀ ਕੌਂਸਲ ਨੇ ਕਿਹਾ ਕਿ ਗਲ਼ੀ ਦਾ ਨਾਂ ਯੂਨਿਸ ਓਸਾਯਾਂਡੇ ਦੇ ਨਾਮ 'ਤੇ ਹੋਵੇਗਾ, ਜਿਨ੍ਹਾਂ ਨੂੰ ਜੂਨ 2018 ਵਿੱਚ ਇੱਕ ਅਸੰਤੁਸ਼ਟ ਗਾਹਕ ਨੇ ਚਾਕੂ ਨਾਲ ਹਮਲਾ ਕਰਕੇ ਮਾਰ ਦਿੱਤਾ ਸੀ।
ਕੰਮ ਮਿਲਣ ਦੇ ਵਾਅਦੇ ਅਤੇ ਯੂਰਪ ਵਿੱਚ ਇੱਕ ਚੰਗੇ ਭਵਿੱਖ ਦਾ ਸੁਪਨਾ ਲੈ ਕੇ, ਸਾਲ 2016 ਵਿੱਚ ਓਸਾਯਾਂਡੇ ਬੈਲਜੀਅਮ ਦੀ ਰਾਜਧਾਨੀ ਵਿੱਚ ਆਏ ਸਨ।
ਓਸਾਯਾਂਡੇ ਨੂੰ ਲੱਗਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਯੂਰਪ ਬੁਲਾਇਆ ਸੀ ਉਹ ਅਦਾਕਾਰੀ ਏਜੰਟ (ਐਕਟਿੰਗ ਏਜੰਟ) ਸਨ।
ਜੋ ਉਸ ਨੂੰ ਇੱਕ ਫਿਲਮ ਸਟਾਰ ਬਣਾਉਣ ਵਾਲੇ ਸਨ ਪਰ ਅਸਲ ਵਿੱਚ, ਉਹ ਮਨੁੱਖੀ ਤਸਕਰ ਨਿਕਲੇ।
ਬ੍ਰਸੱਲਜ਼ ਵਿੱਚ ਪਹੁੰਚਦਿਆਂ ਹੀ ਉਨ੍ਹਾਂ ਏਜੰਟਾਂ ਨੇ ਓਸਾਯਾਂਡੇ ਨੂੰ ਵੇਸਵਾ ਬਣਨ ਲਈ ਮਜਬੂਰ ਕਰ ਦਿੱਤਾ।
ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਵਾਜਾਈ, ਦਲਾਲੀ ਅਤੇ ਕਿਰਾਏ ਲਈ ਤਸਕਰੀ ਕਰਨ ਵਾਲੇ ਗਿਰੋਹ ਦੀ 45,000 ਯੂਰੋ (52,000 ਡਾਲਰ) ਦੀ ਦੇਣਦਾਰ ਸੀ।
ਉਨ੍ਹਾਂ ਦੀ ਮੌਤ ਵਾਲੇ ਹਫਤਿਆਂ ਨੇੜੇ, ਉਨ੍ਹਾਂ ਨੇ ਇੱਕ ਸੈਕਸ ਵਰਕਰ ਚੈਰਿਟੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਕੰਮ ਕਰਦੇ ਸਮੇਂ ਓਸਾਯਾਂਡੇ ਨੂੰ ਹਿੰਸਾ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਨੂੰ ਡਰ ਸੀ ਕਿ ਉਹ ਪੁਲਿਸ ਕੋਲ ਨਹੀਂ ਜਾ ਸਕਦੇ ਕਿਉਂਕਿ ਉਹ ਇੱਕ ਅਜਿਹੇ ਪਰਵਾਸੀ ਸਨ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਸਨ।
ਜੂਨ 2018 ਵਿੱਚ, ਗੈਰ ਡੂ ਨੌਰਡ ਜ਼ਿਲ੍ਹੇ ਵਿੱਚ ਇੱਕ ਗਾਹਕ ਨੇ 23 ਸਾਲਾ ਓਸਾਯਾਂਡੇ 'ਤੇ 17 ਵਾਰ ਚਾਕੂ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ :
ਜਲਦ ਹੀ ਬ੍ਰਸੱਲਜ਼ ਵਿੱਚ ਪਰਵਾਸੀ ਸੈਕਸ ਵਰਕਰ ਭਾਈਚਾਰੇ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।
ਪ੍ਰਦਰਸ਼ਨ ਕਰਨ ਵਾਲਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਕਰਨ ਦੇ ਮਾਹੌਲ ਨੂੰ ਬਿਹਤਰ ਬਣਾਇਆ ਜਾਵੇ।
ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਤੋਂ ਇਸ ਖੇਤਰ ਲਈ ਸਪੱਸ਼ਟ ਕਾਨੂੰਨੀ ਦਿਸ਼ਾ-ਨਿਰਦੇਸ਼ ਬਣਾਉਣ ਦੀ ਮੰਗ ਵੀ ਕੀਤੀ।
ਬੈਲਜੀਅਮ ਵਿੱਚ ਵੇਸਵਾਗਮਨੀ ਗੈਰ-ਕਨੂੰਨੀ ਨਹੀਂ ਹੈ, ਪਰ ਇਸ ਬਾਰੇ ਇੱਥੇ ਕੋਈ ਰਾਸ਼ਟਰੀ ਨਿਯਮ ਨਹੀਂ ਹਨ।
ਬ੍ਰਸੱਲਜ਼ ਵਿੱਚ ਯੂਟੀਐਸਓਪੀਆਈ ਸੈਕਸ ਵਰਕਰ ਯੂਨੀਅਨ ਦੇ ਡਾਇਰੈਕਟਰ, ਮੈਕਸਿਮ ਮੇਸ ਨੇ ਇਸ ਅੰਦੋਲਨ ਮਾਰਚ ਦਾ ਆਯੋਜਨ ਕੀਤਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਯੂਨਿਸ ਦੀ ਮੌਤ ਬਹੁਤ ਦੁਖਦਾਈ ਰਹੀ, ਖ਼ਾਸਕਰ ਉਸ ਖੇਤਰ ਦੇ ਗੈਰ-ਦਸਤਾਵੇਜ਼ੀ ਪਰਵਾਸੀਆਂ ਲਈ ਜਿੱਥੇ ਉਨ੍ਹਾਂ ਨੇ ਕੰਮ ਕੀਤਾ ਸੀ।"
"ਇਸ ਖੇਤਰ ਨੇ ਵਧਦੀ ਹੋਈ ਹਿੰਸਾ ਵੇਖੀ ਹੈ ਅਤੇ ਹਾਸ਼ੀਏ 'ਤੇ ਆਈਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।"
ਓਸਾਯਾਂਡੇ ਦੇ ਕਤਲ ਦਾ ਦੋਸ਼ ਇੱਕ 17 ਸਾਲਾ ਵਿਅਕਤੀ 'ਤੇ ਲਗਾਇਆ ਗਿਆ, ਜੋ ਮੁਕੱਦਮੇ ਦੀ ਉਡੀਕ ਕਰ ਰਿਹਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਤਸਕਰੀ ਦੇ ਗਿਰੋਹ ਵਾਲੇ ਚਾਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਸੇ ਸਾਲ ਜਨਵਰੀ ਵਿੱਚ ਉਨ੍ਹਾਂ ਨੂੰ ਚਾਰ ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।
ਦਿ ਸਿਟੀ ਆਫ ਬ੍ਰਸੱਲਜ਼ ਦਾ ਕਹਿਣਾ ਹੈ ਕਿ ਓਸਾਯਾਂਡੇ ਦੇ ਨਾਂ 'ਤੇ ਇੱਕ ਨਵੀਂ ਗਲੀ/ਰਸਤੇ ਦਾ ਨਾਮ ਰੱਖ ਕੇ, ਉਹ ਉਨ੍ਹਾਂ ਸਾਰੀਆਂ "ਭੁੱਲੀਆਂ ਹੋਈਆਂ ਔਰਤਾਂ ਨੂੰ ਯਾਦ ਕਰਨਾ ਚਾਹੁੰਦੇ ਹਨ ਜੋ ਮਨੁੱਖੀ ਤਸਕਰੀ, ਜਿਨਸੀ ਹਿੰਸਾ ਅਤੇ ਫੈਮੀਸਾਈਡਸ (ਮਹਿਲਾ ਦੇ ਇਰਾਦਤਨ ਕਤਲ) ਦਾ ਸ਼ਿਕਾਰ ਹੋਈਆਂ"।
ਬੈਲਜੀਅਮ ਦੇ ਪ੍ਰਸਾਰਕ ਆਰਟੀਬੀਐਫ ਦੇ ਅਨੁਸਾਰ, ਇਹ ਦੇਸ਼ ਵਿੱਚ ਪਹਿਲੀ ਗਲ਼ੀ ਹੋਵੇਗੀ, ਜਿਸ ਦਾ ਨਾਮ ਇੱਕ ਸੈਕਸ ਵਰਕਰ ਦੇ ਨਾਮ 'ਤੇ ਰੱਖਿਆ ਜਾਵੇਗਾ।
ਇਹ ਨਵਾਂ ਰਸਤਾ, ਬ੍ਰਸੱਲਜ਼ ਸ਼ਹਿਰ ਦੇ ਉੱਤਰ ਵਿੱਚ ਹੋਵੇਗਾ ਅਤੇ ਇਸ ਦਾ ਨਾਮ ਰੱਖਣਾ, ਕੌਂਸਲ ਦੁਆਰਾ ਕੀਤੀ ਜਾ ਰਹੀ ਉਸੇ ਪਹਿਲਕਦਮੀ ਦਾ ਹਿੱਸਾ ਹੈ।
ਜਿਸ ਵਿੱਚ ਔਰਤਾਂ ਦੇ ਨਾਮ 'ਤੇ ਹੋਰ ਖੇਤਰਾਂ ਦੇ ਨਾਮ ਰੱਖੇ ਜਾ ਰਹੇ ਹਨ।
ਕੌਂਸਲ ਪਹਿਲਾਂ ਹੀ ਕਈ ਨਾਮਵਰ ਔਰਤਾਂ ਦੇ ਨਾਂ 'ਤੇ ਮਾਰਗਾਂ ਦੇ ਨਾਂ ਰੱਖ ਚੁੱਕੀ ਹੈ, ਜਿਨ੍ਹਾਂ ਵਿੱਚ ਸਮਾਜਿਕ ਕਾਰਕੁਨ ਯੋਵਨੇ ਨਵੇਜੀਅਨ ਅਤੇ ਐਂਡਰੇ ਡੀ ਜੋਂਗ ਸ਼ਾਮਲ ਹਨ।
ਇਸੇ ਤਰ੍ਹਾਂ, ਬੈਲਜੀਅਨ ਐਲਜੀਬੀਟੀ ਕਾਰਕੁਨ ਸੁਜ਼ਾਨ ਡੈਨੀਅਲ ਦੇ ਨਾਂ 'ਤੇ ਇੱਕ ਪੁਲ ਦਾ ਨਾਮ ਰੱਖਿਆ ਗਿਆ ਹੈ।
ਪਰ ਦਿ ਸਿਟੀ ਆਫ ਬ੍ਰਸੱਲਜ਼ ਦੀ ਬਜ਼ੁਰਗ ਔਰਤ, ਐਸ ਪਰਸੂਨਜ਼ ਨੇ ਕਿਹਾ: "ਸਾਡੇ ਲਈ ਨਾਰੀਵਾਦ ਦਾ ਮਤਲਬ ਸਿਰਫ ਉਨ੍ਹਾਂ ਔਰਤਾਂ ਬਾਰੇ ਨਹੀਂ ਹੈ ਜੋ ਉੱਤਮ ਹਨ। ਸਮਾਵੇਸ਼ੀ ਨਾਰੀਵਾਦ ਔਰਤਾਂ ਦੇ ਅਧਿਕਾਰਾਂ ਅਤੇ ਹਰ ਸਮਾਜਿਕ ਦਰਜੇ 'ਤੇ ਉਨ੍ਹਾਂ ਦੇ ਸੰਘਰਸ਼ਾਂ ਬਾਰੇ ਹੈ।"
ਪਰਸੂਨਜ਼ ਨੇ ਕਿਹਾ ਕਿ ਬੈਲਜੀਅਮ ਵਿੱਚ 16 ਤੋਂ 69 ਸਾਲ ਦੀ ਉਮਰ ਦੀਆਂ 42% ਔਰਤਾਂ ਨੇ ਕਿਸੇ ਨਾ ਕਿਸੇ ਸਮੇਂ ਸਰੀਰਕ ਯੌਨ ਹਿੰਸਾ ਦਾ ਅਨੁਭਵ ਕੀਤਾ ਹੈ।
"ਸੈਕਸ ਵਰਕਰਾਂ ਵਿੱਚ ਇਹ ਫੀਸਦ ਬਹੁਤ ਜ਼ਿਆਦਾ ਹੈ ਅਤੇ ਇਹੀ ਕਾਰਨ ਹੈ ਕਿ ਯੂਨਿਸ ਓਸਾਯਾਂਡੇ ਦੇ ਨਾਮ 'ਤੇ ਇਹ ਰਸਤਾ ਬਣ ਰਿਹਾ ਹੈ।"
ਨਿਰਮਾਣ ਅਧੀਨ ਇਸ ਗਲ਼ੀ/ਰਸਤੇ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਜਾਵੇਗਾ।
ਸਿਟੀ ਕੌਂਸਲ ਦਾ ਕਹਿਣਾ ਹੈ ਕਿ ਉਦਘਾਟਨ ਸਮੇਂ ਸੈਕਸ ਵਰਕਰਾਂ ਅਤੇ ਪ੍ਰਵਾਸੀ ਭਾਈਚਾਰਿਆਂ ਨੂੰ ਇੱਥੇ ਉਨ੍ਹਾਂ ਦੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: