ਅਫ਼ਗਾਨਿਸਤਾਨ˸ ਤਾਲਿਬਾਨ ਦੀ ਹਿਰਾਸਤ 'ਚ ਤਸੀਹੇ ਝੱਲਣ ਵਾਲੇ ਪੱਤਰਕਾਰਾਂ ਦੀ ਹੱਡਬੀਤੀ

ਤਾਕੀ ਦਰਿਆਈ ਅਤੇ ਨੀਮਤ ਨਕਦੀ

ਤਸਵੀਰ ਸਰੋਤ, MARCUS YAM/LOS ANGELES TIMES/SHUTTERSTOCK

ਤਸਵੀਰ ਕੈਪਸ਼ਨ, ਤਾਕੀ ਦਰਿਆਈ ਅਤੇ ਨੀਮਤ ਨਕਦੀ ਨੂੰ ਤਾਲਿਬਾਨ ਨੇ ਜੇਲ੍ਹ ਅੰਦਰ ਬਰੇਹਿਮੀ ਨਾਲ ਕੁੱਟਿਆ
    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਹਫ਼ਤੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਜਿਨ੍ਹਾਂ ਦੋ ਪੱਤਰਕਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ, ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਆਪਣੀ ਹੱਡਬੀਤੀ ਸੁਣਾਈ।

ਤਾਕੀ ਦਰਯਾਬੀ ਅਤੇ ਨੀਮਦ ਨਕਦੀ ਨੇ ਦੱਸਿਆ ਕਿ ਕਾਬੁਲ ਵਿੱਚ ਔਰਤਾਂ ਦੇ ਇੱਕ ਪ੍ਰਦਰਸ਼ਨ ਨੂੰ ਕਵਰ ਕਰਨ ਕਾਰਨ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।

ਸੋਸ਼ਲ ਮੀਡੀਆ 'ਤੇ 'ਏਤਿਲਾਤਰੋਜ਼' ਅਖ਼ਬਾਰ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਪੱਤਰਕਾਰਾਂ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਸਨ। ਉਨ੍ਹਾਂ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਸਨ।

ਇਨ੍ਹਾਂ ਪੱਤਰਕਾਰਾਂ ਮੁਤਾਬਕ ਉਨ੍ਹਾਂ ਨੂੰ ਜੇਲ੍ਹ ਵਿੱਚ ਪਾਇਆ ਗਿਆ, ਜਿੱਥੇ ਤਾਲਿਬਾਨ ਦੇ ਕਈ ਲੋਕਾਂ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕੁਝ ਘੰਟਿਆਂ ਤੋਂ ਬਾਅਦ ਛੱਡ ਦਿੱਤਾ।

ਨਿਊਜ਼ ਏਜੰਸੀ ਰੌਇਟਰਜ਼ ਦੀ ਰਿਪੋਰਟ ਵਿੱਚ ਇੱਕ ਤਾਲਿਬਾਨ ਨੇਤਾ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਵੀ ਪੱਤਰਕਾਰ 'ਤੇ ਹੋਏ ਹਮਲੇ ਦੀ ਜਾਂਚ ਕੀਤੀ ਜਾਵੇਗੀ।

ਹਾਲਾਂਕਿ, ਇਨ੍ਹਾਂ ਦੋ ਪੱਤਰਕਾਰਾਂ ਦੀ ਕੁੱਟਮਾਰ ਨੂੰ ਲੈ ਕੇ ਅਜੇ ਤੱਕ ਕੀ ਜਾਂਚ ਹੋਈ, ਇਹ ਪਤਾ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਨੇ ਅਗਸਤ ਦੇ ਮੱਧ ਵਿੱਚ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ ਅਤੇ ਦੇਸ਼ ਨੂੰ "ਇਸਲਾਮਿਕ ਅਮੀਰਾਤ" ਐਲਾਨਿਆ।

ਇਹ ਵੀ ਪੜ੍ਹੋ-

ਵੀਡੀਓ ਕੈਪਸ਼ਨ, ਤਾਲਿਬਾਨ ਨੇ ਜਿਹੜੇ ਪੱਤਰਕਾਰਾਂ ਨੂੰ ਕੁੱਟਿਆ ਸੀ, ਕੀ ਹੋਇਆ ਸੀ ਉਨ੍ਹਾਂ ਨਾਲ

ਅੱਠ ਸਤੰਬਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ 'ਕਮੇਟੀ ਟੂ ਪ੍ਰੋਟੈਕਟ ਜਰਨਲਿਸਟ' (ਸੀਪੀਜੇ) ਨਾਮ ਦੀ ਸੰਸਥਾ ਨੇ ਤਾਲਿਬਾਨ ਨਾਲ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਉਨ੍ਹਾਂ ਖ਼ਿਲਾਫ਼ ਹਿੰਸਾ ਬੰਦ ਕਰਨ ਨੂੰ ਕਿਹਾ ਹੈ।

ਸੀਪੀਜੇ ਨੇ ਨਿਊਜ਼ ਰਿਪੋਰਟਾਂ ਦਾ ਹਵਾਲਾਂ ਦਿੰਦਿਆਂ ਹੋਇਆ ਕਿਹਾ ਹੈ ਕਿ ਲੰਘੇ ਦੋ ਦਿਨਾਂ ਵਿੱਚ ਤਾਲਿਬਾਨ ਦੇ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਕਵਰ ਕਰਦਿਆਂ ਹੋਇਆਂ ਘੱਟੋ-ਘੱਟ 14 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਅਫ਼ਗਾਨਿਸਤਾਨ ਨੂੰ ਆਪਣੇ ਕੰਟ੍ਰੋਲ ਵਿੱਚ ਲੈਣ ਤੋਂ ਬਾਅਦ ਤਾਲਿਬਾਨ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਬੋਲਣ ਦੀ ਆਜ਼ਾਦੀ ਅਤੇ ਔਰਤਾਂ ਦੇ ਅਧਿਕਾਰਾਂ 'ਤੇ ਲਗਾਤਾਰ ਸਕਾਰਤਾਮਕ ਗੱਲਾਂ ਕਰਦੇ ਰਹੇ ਹਨ ਪਰ ਉਨ੍ਹਾਂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਹੈ।

ਕਾਬੁਲ ਅਤੇ ਔਰਤਾ ਪ੍ਰਦਰਸ਼ਨ

ਤਸਵੀਰ ਸਰੋਤ, Taqi Daryabi

ਤਸਵੀਰ ਕੈਪਸ਼ਨ, ਤਾਕੀ ਦਰਿਆਬੀ ਅਤੇ ਉਨ੍ਹਾਂ ਦੇ ਸਾਥੀ ਨੀਮਤ ਨਕਦੀ ਨੇ ਕਾਬੁਲ ਵਿੱਚ ਔਰਤਾਂ ਦੇ ਇਸੇ ਪ੍ਰਦਰਸ਼ਨ ਨੂੰ ਕਵਰ ਕੀਤਾ ਸੀ

ਆਖ਼ਰ ਉਸ ਦਿਨ ਹੋਇਆ ਕੀ?

ਬੀਬੀਸੀ ਨਾਲ ਗੱਲਬਾਤ ਵਿੱਚ ਦੋਵਾਂ ਪੱਤਰਕਾਰਾਂ ਨੇ ਪੂਰੀ ਘਟਨਾ ਅਤੇ ਅਫ਼ਗਾਨਿਸਤਾਨ ਵਿੱਚ ਪੱਤਰਾਕਰਤਾ ਦੇ ਭਵਿੱਖ ਬਾਰੇ ਗੱਲ ਕੀਤੀ।

22 ਸਾਲ ਦੇ ਤਾਕੀ ਦਰਿਆਈ ਨੇ ਕਾਬੁਲ ਤੋਂ ਦੱਸਿਆ ਕਿ ਕਾਬੁਲ ਵਿੱਚ ਕੁਝ ਔਰਤਾਂ ਦਾ ਪ੍ਰਦਰਸ਼ਨ ਸੀ, ਜਿਸ ਨੂੰ ਉਨ੍ਹਾਂ ਨੇ ਅਤੇ ਉਨ੍ਹਾਂ ਸਾਥੀ ਨੀਮਤ ਨੇ ਕਵਰ ਕਰਨ ਦਾ ਫ਼ੈਸਲਾ ਲਿਆ।

ਤਾਕੀ ਦਰਿਆਬੀ ਅਤੇ ਨੀਮਤ ਨਕਦੀ

ਤਸਵੀਰ ਸਰੋਤ, MARCUS YAM/LOS ANGELES TIMES/SHUTTERSTOCK

ਤਸਵੀਰ ਕੈਪਸ਼ਨ, ਤਾਕੀ ਦਰਿਆਬੀ ਅਤੇ ਨੀਮਤ ਨਕਦੀ ਦੀ ਕੁੱਟਮਾਰ ਤੋਂ ਬਾਅਦ ਹੋਈ ਹਾਲਤ

ਇਹ ਪ੍ਰਦਰਸ਼ਨ ਸਵੇਰੇ 10 ਵਜੇ ਸ਼ੁਰੂ ਹੋਣਾ ਸੀ ਅਤੇ ਇਹ ਦੋਵੇਂ ਪੱਤਰਕਾਰ ਠੀਕ ਸਮੇਂ 'ਤੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚ ਗਏ ਸਨ।

ਉੱਥੇ ਪ੍ਰਦਰਸ਼ਨਕਾਰੀ ਔਰਤਾਂ ਦੀ ਤਾਦਾਦ ਘੱਟ ਸੀ, ਇਸ ਲਈ ਉਨ੍ਹਾਂ ਨੇ ਕਰੀਬ 20 ਮਿੰਟ ਹੋਰ ਇੰਤਜ਼ਾਰ ਕੀਤਾ।

ਤਾਕੀ ਨੇ ਦੱਸਿਆ ਕਿ ਜਦੋਂ ਪ੍ਰਦਰਸ਼ਨ ਸ਼ੁਰੂ ਹੋਇਆ, ਉਦੋਂ ਉਨ੍ਹਾਂ ਨੇ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਔਰਤਾਂ ਦੇ ਹੱਥ ਵਿੱਚ ਬੈਨਰ ਸਨ ਅਤੇ ਉਨ੍ਹਾਂ ਕੋਲ ਹੀ ਹਥਿਆਰਬੰਦ ਤਾਲਿਬਾਨ ਵੀ।

ਇੱਕ ਔਰਤ ਦੇ ਹੱਥ ਵਿੱਚ ਕਾਗਜ਼ ਸੀ, ਜਿਸ 'ਤੇ ਲਿਖਿਆ ਸੀ, "ਤਾਲਿਬਾਨ ਨੂੰ ਮਾਨਤਾ ਨਾ ਦਓ, ਤਾਲਿਬਾਨ ਔਰਤਾਂ ਦੇ ਅਧਿਕਾਰਾਂ ਨੂੰ ਨਹੀਂ ਮੰਨਦੇ।"

ਵੀਡੀਓ ਕੈਪਸ਼ਨ, ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

ਜੇਲ੍ਹ ਅੰਦਰ ਕੀ ਹੋਇਆ?

ਤਾਕੀ ਮੁਤਾਬਕ ਇਸੇ ਦੌਰਾਨ ਇੱਕ ਤਾਲਿਬਾਨ ਲੜਾਕੇ ਨੇ ਉਨ੍ਹਾਂ ਦਾ ਹੱਥ ਫੜ੍ਹਿਆ ਤੇ ਪੁਲਿਸ ਸਟੇਸ਼ਨ ਲੈ ਗਿਆ। ਹਾਲਾਂਕਿ, ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਤਾਲਿਬਾਨ ਨੂੰ ਅਜਿਹਾ ਕਰਨ ਤੋਂ ਰੋਕਿਆ।

ਤਾਕੀ ਦੱਸਦੇ ਹਨ, "ਪੁਲਿਸ ਸਟੇਸ਼ਨ ਵਿੱਚ ਇੱਕ ਆਦਮੀ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ, ਜਿੱਥੇ ਕੁਝ ਹੋਰ ਲੋਕ ਆ ਗਏ ਅਤੇ ਉਨ੍ਹਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।"

"ਉੱਥੇ 8 ਤੋਂ 10 ਲੋਕ ਸਨ ਅਤੇ ਉਨ੍ਹਾਂ ਦੇ ਹੱਥ ਵਿੱਚ ਜੋ ਕੁਝ ਸੀ, ਉਸ ਨਾਲ ਉਹ ਮੈਨੂੰ ਕੁੱਟ ਰਹੇ ਸਨ। ਉਨ੍ਹਾਂ ਨੇ ਮੈਨੂੰ 10-12 ਮਿੰਟ ਤੱਕ ਕੁੱਟਿਆ।"

"ਫਿਰ ਮੈਂ ਬੇਹੋਸ਼ ਹੋ ਗਿਆ। ਉਹ ਮੈਨੂੰ ਇੱਕ ਦੂਜੇ ਕਮਰੇ ਵਿੱਚ ਲੈ ਗਏ। ਉਥੇ ਕੁਝ ਅਪਰਾਧੀ ਵੀ ਸਨ, ਜਿਨ੍ਹਾਂ ਦੇ ਅਪਰਾਧ ਬਾਰੇ ਮੈਨੂੰ ਨਹੀਂ ਪਤਾ। ਉਨ੍ਹਾਂ ਨੇ ਮੈਨੂੰ ਉਸ ਕਮਰੇ ਵਿੱਚ ਛੱਡ ਦਿੱਤਾ ਅਤੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਚਲੇ ਗਏ।"

ਤਾਕੀ ਦਰਿਆਬੀ ਨੇ ਦੱਸਿਆ, "ਮੈਂ ਉੱਥੇ ਚਾਰ ਘੰਟੇ ਤੱਕ ਪਿਆ ਰਿਹਾ। ਜਦੋਂ ਮੈਨੂੰ ਉਹ ਲੋਕ ਛੱਡ ਕੇ ਗਏ, ਉਸ ਤੋਂ ਪੰਜ ਮਿੰਟ ਬਾਅਦ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ, ਤਾਂ ਮੈਂ ਦੇਖਿਆ ਕਿ ਮੇਰਾ ਸਾਥੀ ਨੀਮਤ ਨਕਦੀ ਵੀ ਉੱਥੇ ਸੀ। ਸਾਥੋਂ ਸਾਡੇ ਪੈਰਾਂ 'ਤੇ ਖੜ੍ਹਾ ਨਹੀਂ ਹੋਇਆ ਜਾ ਰਿਹਾ ਸੀ। ਸਾਡੇ ਸਰੀਰ ਵਿੱਚ ਖੜ੍ਹੇ ਹੋਣ ਦੀ ਤਾਕਤ ਨਹੀਂ ਸੀ।"

ਨੀਮਤ ਨਕਦੀ ਦੱਸਦੇ ਹਨ, "ਉਨ੍ਹਾਂ ਨੇ ਸਾਨੂੰ ਦੋਵਾਂ ਨੂੰ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ਦੇ ਹੱਥ ਵਿੱਚ ਜੋ ਆਇਆ ਉਸ ਨਾਲ ਕੁੱਟਿਆ, ਜਿਵੇਂ ਪੁਲਿਸ ਦਾ ਡੰਡਾ, ਤਾਰ ਆਦਿ। ਸਾਨੂੰ ਬਹੁਤ ਡੂੰਘੀਆਂ ਸੱਟਾਂ ਲੱਗੀਆਂ।"

ਤਲਿਬਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪੱਤਰਕਾਰਾਂ ਨੇ ਕਿਹਾ ਕਿ ਤਾਲਿਬਾਨ ਦੇ ਕਈ ਲੋਕਾਂ ਨੇ ਉਨ੍ਹਾਂ ਦੀ ਡੰਡਿਆਂ ਆਦਿ ਨਾਲ ਕੁੱਟਮਾਰ ਕੀਤੀ ਅਤੇ ਕੁਝ ਘੰਟਿਆਂ ਤੋਂ ਬਾਅਦ ਛੱਡ ਦਿੱਤਾ

ਉਹ ਕਹਿੰਦੇ ਹਨ, "ਉਨ੍ਹਾਂ ਨੇ ਇੱਕ ਕਾਗ਼ਜ਼ 'ਤੇ ਸਾਡੇ ਅੰਗੂਠੇ ਦਾ ਨਿਸ਼ਾਨ ਲਿਆ। ਪਰ ਸਾਨੂੰ ਇੰਨੀ ਸੱਟ ਲੱਗੀ ਸੀ ਅਤੇ ਅਸੀਂ ਇੰਨੀ ਬੇਹੋਸ਼ੀ ਦੀ ਹਾਲਤ ਵਿੱਚ ਸੀ ਕਿ ਉਸ ਕਾਗ਼ਜ਼ 'ਤੇ ਕੀ ਲਿਖਿਆ ਸੀ, ਅਸੀਂ ਪੜ੍ਹ ਵੀ ਨਹੀਂ ਸਕੇ।"

ਤਾਕੀ ਦਰਿਆਬੀ ਕਹਿੰਦੇ ਹਨ ਕਿ ਡਾਕਟਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡੂੰਘੀ ਸੱਟ ਨਹੀਂ ਲੱਗੀ ਹੈ ਅਤੇ ਉਨ੍ਹਾਂ ਨੂੰ ਦੋ ਹਫ਼ਤੇ ਆਰਾਮ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ-

ਕੁੱਟਣ ਵਾਲੇ ਤਾਲਿਬਾਨ

ਤਾਕੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਤਾਲਿਬਾਨ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਨੂੰ ਕੁੱਟਿਆ ਜਾਵੇਗਾ।

ਉਨ੍ਹਾਂ ਨੂੰ ਕੁੱਟਣ ਵਾਲੇ ਤਾਲਿਬਾਨ ਬਾਰੇ ਤਾਕੀ ਕਹਿੰਦੇ ਹਨ, "ਕੁਝ ਦੀ ਤਾਂ ਉਮਰ ਮੇਰੇ ਜਿੰਨੀ ਹੋ ਹੋਵੇਗੀ- 20-22 ਸਾਲ। ਉਨ੍ਹਾਂ ਵਿੱਚੋਂ ਕੁਝ ਦੀ ਉਮਰ ਜ਼ਿਆਦਾ ਸੀ, 40- ਤੋਂ 45 ਸਾਲ ਦੇ ਵਿਚਾਲੇ, ਮੈਂ ਉਨ੍ਹਾਂ ਨੂੰ ਕਿਹਾ ਵੀ ਕਿ ਮੈਂ ਪੱਤਰਕਾਰ ਹਾਂ ਅਤੇ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ, ਜਿਨ੍ਹਾਂ ਨੇ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੇ ਸਾਡੀ ਨਹੀਂ ਸੁਣੀ।"

ਵੀਡੀਓ ਕੈਪਸ਼ਨ, ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ

ਤਾਕੀ ਕਹਿੰਦੇ ਹਨ ਕਿ ਉਹ ਪੱਤਰਕਾਰ ਬਣ ਕੇ ਲੋਕਾਂ ਦੀ ਆਵਾਜ਼ ਬਣਨਾ ਚਾਹੁੰਦੇ ਸਨ, ਪਰ ਉਹ ਅਫ਼ਗਾਨਿਸਤਾਨ ਵਿੱਚ ਪੱਤਰਕਾਰਿਤਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਉਹ ਕਹਿੰਦੇ ਹਨ, "ਮੈਨੂੰ ਆਪਣੀ ਨੌਕਰੀ ਜਾਰੀ ਰੱਖਣੀ ਹੋਵੇਗੀ। ਆਪਣਾ ਕੰਮ ਜਾਰੀ ਰੱਖਣਾ ਹੋਵੇਗਾ। ਮੈਨੂੰ ਆਪਣੀ ਚਿੰਤਾ ਨਹੀਂ ਹੈ ਪਰ ਮੈਂ ਆਪਣਾ ਕੰਮ ਕਰਦਾ ਰਹਾਂਗਾ।"

"ਮੈਂ ਹਮੇਸ਼ਾ ਪੱਤਰਕਾਰ ਰਹਾਂਗਾ। ਮੈਨੂੰ ਲਗਦਾ ਹੈ ਕਿ ਤਾਲਿਬਾਨ ਪੱਤਰਕਾਰਾਂ ਕੋਲੋਂ ਬੋਲਣ ਦੀ ਆਜ਼ਾਦੀ ਖੋਹ ਲੈਣਗੇ। ਮੈਨੂੰ ਅਫ਼ਗਾਨਿਸਤਾਨ ਵਿੱਚ ਪੱਤਰਕਾਰਾਂ ਦੀ ਚਿੰਤਾ ਹੈ। ਇੱਕ ਦਿਨ ਅਸੀਂ ਸ਼ਾਇਦ ਆਪਣੇ ਕੰਮ 'ਤੇ ਨਾ ਜਾ ਸਕੀਏ।"

ਤਾਕੀ ਕਹਿੰਦੇ ਹਨ, "ਮੈਨੂੰ ਤਾਲਿਬਾਨ ਬਾਰੇ ਬਹੁਤ ਕੁਝ ਪਤਾ ਨਹੀਂ ਹੈ। ਮੈਨੂੰ ਉਨ੍ਹਾਂ ਬਾਰੇ ਬਹੁਤਾ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਪਰ ਜਿਨ੍ਹਾਂ ਮੈਂ ਪੜਿਆ ਹੈ, ਮੈਨੂੰ ਲਗਦਾ ਹੈ ਕਿ ਅਫ਼ਗਾਨਿਸਤਾਨ ਗ਼ਲਤ ਦਿਸ਼ਾ ਵਿੱਚ ਜਾ ਰਿਹਾ ਹੈ।"

"ਉੱਥੇ ਲੋਕਾਂ ਨੂੰ ਆਜ਼ਾਦੀ ਨਹੀਂ ਹੋਵੇਗੀ ਅਤੇ ਜੋ ਕਦਰਾਂ-ਕੀਮਤਾਂ ਪਿਛਲੇ 20 ਸਾਲਾਂ ਵਿੱਚ ਹਾਸਿਲ ਕੀਤੀਆਂ, ਅਸੀਂ ਉਨ੍ਹਾਂ ਨੂੰ ਗੁਆ ਦਿਆਂਗੇ। ਮੈਨੂੰ ਅਫ਼ਗਾਨਿਸਤਾਨ ਦਾ ਭਵਿੱਖ ਨਜ਼ਰ ਨਹੀਂ ਆਉਂਦਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਵਿੱਖ ਨੂੰ ਲੈ ਕੇ ਚਿੰਤਾ

ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਕੁੱਟਮਾਰ ਨੂੰ ਲੈ ਕੇ ਬੇਹੱਦ ਚਿੰਤਿਤ ਹੈ।

ਤਾਕੀ ਦੱਸਦੇ ਹਨ, "ਮੇਰੇ ਪਰਿਵਾਰ ਨੇ ਮੈਨੂੰ ਕਿਹਾ ਹੈ ਕਿ ਮੈਂ ਹੁਣ ਇਹ ਕੰਮ ਨਾ ਕਰਾਂ। ਉਹ ਕਹਿੰਦੇ ਹਨ ਕਿ ਤਾਲਿਬਾਨ ਮੈਨੂੰ ਇੱਕ ਵਾਰ ਫਿਰ ਮਾਰਨਗੇ। ਉਨ੍ਹਾਂ ਡਰ ਹੈ ਕਿ ਅਗਲੀ ਵਾਰ ਇਸ ਤੋਂ ਜ਼ਿਆਦਾ ਹੋਵੇਗਾ।"

"ਪਰ ਮੈਂ ਉਨ੍ਹਾਂ ਕਿਹਾ ਕਿ ਉਹ ਚਿੰਤਾ ਨਾ ਕਰਨ। ਜੇਕਰ ਮੇਰੇ ਨਾਲ ਕੁਝ ਬੁਰਾ ਹੁੰਦੀ ਵੀ ਹੈ ਤਾਂ ਵੀ ਮੈਂ ਆਪਣਾ ਕੰਮ ਜਾਰੀ ਰੱਖਾਂਦਾ।"

ਤਾਕੀ ਕਹਿੰਦੇ ਹਨ ਕਿ ਕੌਮਾਂਤਰੀ ਪੱਤਰਕਾਰਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਅਤੇ ਉਨ੍ਹਾਂ ਨੂੰ ਅਫ਼ਗਾਨ ਪੱਤਰਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ।

ਨੀਮਤ ਕਹਿੰਦੇ ਹਨ, "ਅਫ਼ਗਾਨਿਸਤਾਨ ਵਿੱਚ ਬੋਲਣ ਦੀ ਆਜ਼ਾਦੀ ਦਾ ਭਵਿੱਖ ਮੁਸ਼ਕਲ ਹੈ ਅਤੇ ਇਸ ਨੂੰ ਸੰਕਟ ਦਾ ਸਾਹਮਣਾ ਕਰਨਾ ਹੋਵੇਗਾ। ਭਾਵੇਂ ਇਸ ਦੇਸ਼ ਵਿੱਚ ਜਾਂ ਬਾਹਰ, ਸਾਡੀ ਇਹ ਮੰਗ ਹੈ ਕਿ ਅਸੀਂ ਆਮ ਲੋਕਾਂ ਦੀ ਆਵਾਜ਼ ਬਿਨਾਂ ਕਿਸੇ ਰੋਕਟੋਕ ਦੇ ਚੁੱਕ ਸਕੀਏ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)