ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਸਿੱਖਿਆ ਨੀਤੀ ਦਾ ਐਲਾਨ, ਅਫ਼ਗਾਨ ਔਰਤਾਂ ਇਨ੍ਹਾਂ ਸ਼ਰਤਾਂ ਨਾਲ ਯੂਨੀਵਰਸਿਟੀਆਂ ’ਚ ਪੜ੍ਹ ਸਕਣਗੀਆਂ

ਅਫ਼ਗਾਨਿਸਤਾਨ

ਤਸਵੀਰ ਸਰੋਤ, Reuters

ਅਫ਼ਗਾਨਿਸਤਾਨ ਦੇ ਨਵੇਂ ਹੁਕਮਰਾਨ ਤਾਲਿਬਾਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿੱਚ ਯੂਨੀਵਰਸਿਟੀਆਂ ਨੂੰ ਲਿੰਗਕ ਅਧਾਰ 'ਤੇ ਵੰਡਿਆ ਜਾਵੇਗਾ ਅਤੇ ਨਵੀਂ ਵਰਦੀ ਲਗਾਈ ਜਾਵੇਗੀ।

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਉਚੇਰੀ ਸਿੱਖਿਆ ਬਾਰੇ ਮੰਤਰੀ ਅਬਦੁੱਲ ਬਕੀ ਹੱਕਾਨੀ ਨੇ ਸੰਕੇਤ ਦਿੱਤੇ ਕਿ ਔਰਤਾਂ ਪੜ੍ਹ ਸਕਣਗੀਆਂ ਪਰ ਦੇਸ਼ ਵਿੱਚ ਸਹਿ-ਸਿੱਖਿਆ ਨਹੀਂ ਹੋਵੇਗੀ।

ਪੜ੍ਹਾਏ ਜਾ ਰਹੇ ਵਿਸ਼ਿਆਂ ਦੇ ਰਿਵੀਊ ਦਾ ਵੀ ਐਲਾਨ ਕੀਤਾ।

ਤਾਲਿਬਾਨ ਦੇ ਪਿਛਲੇ ਰਾਜ 1996-2001 ਦੌਰਾਨ ਔਰਤਾਂ ਦੀ ਸਿੱਖਿਆ ਉੱਪਰ ਮੁਕੰਮਲ ਪਾਬੰਦੀ ਸੀ।

ਤਾਲਿਬਾਨ ਨੇ ਇੱਕ ਦਿਨ ਪਹਿਲਾਂ ਹੀ ਦੇਸ਼ ਵਿੱਚ ਆਪਣੇ ਪ੍ਰਸ਼ਾਸਨ ਦੀ ਸ਼ੁਰੂਆਤ ਦੇ ਸੰਕੇਤ ਵਜੋਂ ਰਾਸ਼ਟਰਪਤੀ ਭਵਨ ਉੱਪਰ ਆਪਣਾ ਝੰਡਾ ਝੁਲਾਇਆ ਸੀ ਅਤੇ ਉਸ ਤੋਂ ਬਾਅਦ ਸਿੱਖਿਆ ਨੀਤੀ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਔਰਤਾਂ ਦੇ ਹੱਕਾਂ ਦੇ ਪੱਖ ਵਿੱਚ ਮੁਜ਼ਹਰੇ ਹੋ ਰਹੇ ਹਨ ਕਈ ਔਰਤਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਕੁੱਟਿਆ ਵੀ ਗਿਆ

ਇਸ ਨੀਤੀ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਪਹਿਲਾਂ ਪ੍ਰਚੱਲਿਤ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਅਹਿਮ ਬਦਲਾਅ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਵਿਦਿਆਰਥੀ ਤੇ ਵਿਦਿਆਰਥਣਾਂ ਸਹਿ-ਸਿੱਖਿਆ ਪ੍ਰਣਾਲੀ ਤਹਿਤ ਯੂਨੀਵਰਿਸਟੀ ਸਿੱਖਿਆ ਹਾਸਲ ਕਰਦੇ ਸਨ।

ਹਾਲਾਂਕਿ ਹੱਕਾਨੀ ਨੇ ਸਹਿ-ਸਿੱਖਿਆ ਨੂੰ ਖ਼ਤਮ ਕਰਦੇ ਸਮੇਂ ਕੋਈ ਝਿਜਕ ਨਹੀਂ ਦਿਖਾਈ।

ਵੀਡੀਓ ਕੈਪਸ਼ਨ, 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ

ਉਨ੍ਹਾਂ ਨੇ ਕਿਹਾ,"ਪਰਜਾ ਮੁਸਲਿਮ ਹੈ ਤੇ ਉਹ (ਇਸ ਨੂੰ) ਮੰਨਣਗੇ।"

ਕੁਝ ਦੀ ਰਾਇ ਸੀ ਕਿ ਯੂਨੀਵਰਸਿਟੀਆਂ ਕੋਲ ਸਾਧਨਾਂ ਦੀ ਘਾਟ ਹੈ ਅਤੇ ਇਸ ਤਰ੍ਹਾਂ ਔਰਤਾਂ ਸਿੱਖਿਆ ਤੋਂ ਵਾਂਝੀਆਂ ਰਹਿ ਜਾਣਗੀਆਂ।

ਹਾਲਾਂਕਿ ਹੱਕਾਨੀ ਨੇ ਕਿਹਾ,"ਯੂਨੀਵਰਸਿਟੀਆਂ ਕੋਲ ਕਾਫ਼ੀ ਮਹਿਲਾ ਅਧਿਆਪਕ ਹਨ ਅਤੇ ਜਿੱਥੇ ਨਹੀਂ ਹਨ, ਉੱਥੇ ਬਦਲ ਤਲਾਸ਼ ਲਏ ਜਾਣਗੇ।"

"ਇਹ ਸਭ ਕੁਝ ਯੂਨੀਵਰਿਸਟੀ ਉੱਪਰ ਨਿਰਭਰ ਕਰਦਾ ਹੈ... ਅਸੀਂ ਪੁਰਸ਼ ਅਧਿਆਪਕਾਂ ਦੀ ਵਰਤੋਂ ਕਰ ਸਕਦੇ ਹਾਂ ਜੋ ਪਰਦੇ ਦੇ ਪਿੱਛੋਂ ਪੜ੍ਹਾਉਣ ਜਾਂ ਤਕਨੀਕ ਦੀ ਵਰਤੋਂ ਕੀਤੀ ਜਾਵੇ।"

ਵੀਡੀਓ ਕੈਪਸ਼ਨ, ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ (ਵੀਡੀਓ ਅਗਸਤ 2021 ਦੀ ਹੈ)

ਕੁੜੀਆਂ ਤੇ ਮੁੰਡਿਆਂ ਨੂੰ ਪ੍ਰਾਇਮਰੀ ਅਤੇ ਸਕੈਂਡਰੀ ਸਕੂਲਾਂ ਵਿੱਚ ਵੀ ਵੱਖੋ-ਵੱਖ ਰੱਖਿਆ ਜਾਵੇਗਾ, ਜੋ ਕਿ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ।

ਔਰਤਾਂ ਲਈ ਹਿਜਾਬ ਪਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ ਹੱਕਾਨੀ ਨੇ ਸਪਸ਼ਟ ਨਹੀਂ ਕੀਤਾ ਕਿ ਇਸ ਵਿੱਚ ਸਿਰ ਢਕਣ ਦੀ ਸ਼ਰਤ ਹੋਵੇਗੀ ਜਾਂ ਮੂੰਹ ਵੀ ਢਕਣਾ ਜ਼ਰੂਰੀ ਹੋਵੇਗਾ।

ਵਿਸ਼ਿਆਂ ਦੇ ਵਿਸ਼ਾ-ਵਸਤੂ ਦੀ ਨਜ਼ਰਸਾਨੀ ਕੀਤੇ ਜਾਣ ਬਾਰੇ ਉਨ੍ਹਾਂ ਨੇ ਕਿਹਾ,"ਤਾਲਿਬਾਨ ਇੱਕ ਤਰਕਸੰਗਤ ਅਤੇ ਇਸਲਾਮੀ ਕਰੀਕੁਲੱਮ ਬਣਾਉਣਾ ਚਾਹੁੰਦੇ ਹਨ, ਜੋ ਕਿ ਇਸਲਾਮਿਕ, ਕੌਮੀ ਅਤੇ ਇਤਿਹਾਸਕ ਕਦਰਾਂ-ਕੀਮਤਾਂ ਦੇ ਅਨੁਸਾਰੀ ਹੋਵੇ ਅਤੇ ਇਸ ਦੇ ਨਾਲ ਹੀ ਦੂਜੇ ਦੇਸ਼ਾਂ ਦਾ ਵੀ ਮੁਕਾਬਲਾ ਕਰਦਾ ਹੋਵੇ।"

ਅਫ਼ਗਾਨਿਸਤਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕਾਬੁਲ ਦੀ ਸ਼ਾਹੀਦ ਰੱਬਾਨੀ ਵਿਦਿਅਕ ਯੂਨੀਵਰਸਿਟੀ ਵਿੱਚ ਇੱਕਠੀਆਂ ਹੋਈਆਂ ਤਾਲਿਬਾਨ ਪੱਖੀ ਔਰਤਾਂ

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਕਾਬੁਲ ਵਿੱਚ ਕੁਝ ਔਰਤਾਂ ਨੇ ਤਾਲਿਬਾਨਾਂ ਦੀ ਲਿੰਗਕ ਨੀਤੀ ਦੀ ਹਮਾਇਤ ਵਿੱਚ ਪ੍ਰਦਰਸ਼ਨ ਵੀ ਕੀਤਾ ਸੀ।

ਸੈਂਕੜੇ ਔਰਤਾਂ ਜਿਨ੍ਹਾਂ ਵਿੱਚੋਂ ਬਹੁਤੀਆਂ ਨੇ ਕਾਲੇ ਹਿਜਾਬ ਪਾਏ ਹੋਏ ਸਨ ਨੇ ਅਤੇ ਛੋਟੇ-ਛੋਟੇ ਤਾਲਿਬਾਨੀ ਝੰਡੇ ਫੜੇ ਹੋਏ ਸਨ।

ਕਾਬੁਲ ਦੀ ਸ਼ਾਹੀਦ ਰੱਬਾਨੀ ਵਿਦਿਅਕ ਯੂਨੀਵਰਸਿਟੀ ਵਿੱਚ ਇੱਕਠੀਆਂ ਹੋਈਆਂ।

ਇਸ ਤੋਂ ਪਹਿਲਾਂ ਕਈ ਔਰਤਾਂ ਤਾਲਿਬਾਨ ਦੇ ਖਿਲਾਫ਼ ਵੀ ਮੁਜ਼ਾਹਰਾ ਕਰ ਚੁੱਕੀਆਂ ਹਨ ਜਿਸ ਵਿੱਚ ਉਨ੍ਹਾਂ ਨੇ ਤਾਲਿਬਾਨ ਤੋਂ ਆਪਣੇ ਹੱਕਾਂ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)