ਅਫ਼ਗਾਨਿਸਤਾਨ : ਤਾਲਿਬਾਨ ਦੇ ਕਾਬੁਲ 'ਚ ਰਾਸ਼ਟਰਪਤੀ ਭਵਨ 'ਤੇ ਕਬਜ਼ੇ ਦੀਆਂ ਰਿਪੋਰਟਾਂ , ਅਸ਼ਰਫ਼ ਗਨੀ ਨੇ ਮੁਲਕ ਛੱਡਿਆ
ਤਾਲਿਬਾਨ ਵਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ ਘੇਰਾ ਪਾਏ ਜਾਣ ਤੋਂ ਬਾਅਦ ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਮੁਲਕ ਛੱਡ ਜਾਣ ਦੀਆਂ ਰਿਪੋਰਟਾਂ ਹਨ।
ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕਾਬੁਲ ਵਿਚ ਅਫ਼ਗਾਨ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲਿਆ ਹੈ।
ਭਾਵੇਂ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਪਹਿਲਾਂ ਹੀ ਮੁਲਕ ਛੱਡ ਚੁੱਕੇ ਹਨ।
ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਕਿ ਤਾਲਿਬਾਨ ਦੀ ਚੜ੍ਹਾਈ ਤੋਂ ਬਾਅਦ ਉਨ੍ਹਾਂ ਮੁਲਕ ਛੱਡਣ ਦਾ ਔਖਾ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ 60 ਲੱਖ ਲੋਕਾਂ ਦੇ ਇਸ ਸ਼ਹਿਰ ਵਿਚ ਖੂਨ ਵਹਿਣ ਤੋਂ ਬਚਾਅ ਲਈ ਉਨ੍ਹਾਂ ਇਹ ਫੈਸਲਾ ਲਿਆ ਹੈ।
ਗਨੀ ਨੇ ਫੇਸਬੁੱਕ ਉੱਤੇ ਲਾਇਵ ਹੋਕੇ ਅਫ਼ਗਾਨ ਵਾਸੀਆਂ ਨੂੰ ਆਪਣੇ ਸੰਦੇਸ਼ ਦਿੱਤਾ ਹੈ। ਮੁਲਕ ਛੱਡਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਹੈ।
ਇਸੇ ਦੌਰਾਨ ਕਾਬੁਲ ਦੇ ਸਥਾਨਕ ਪੱਤਰਕਾਰ ਬਿਲਾਲ ਸਰਵੇਰੀ ਨੇ ਉਨ੍ਹਾਂ ਦੋ ਅਫ਼ਗਾਨ ਵਿਅਕਤੀਆਂ ਨਾਲ ਗੱਲ ਕੀਤੀ ਹੈ ਜੋ ਤਾਲਿਬਾਨ ਨਾਲ ਸਿੱਧੀ ਗੱਲਬਾਤ ਵਿਚ ਸ਼ਾਮਲ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਸਮਝੌਤੇ ਤਹਿਤ ਗਨੀ ਨੇ ਸੱਤਾ ਤਬਾਦਲੇ ਮੌਕੇ ਭਵਨ ਵਿਚ ਰਹਿਣਾ ਸੀ ਪਰ ਉਹ ਆਪਣੇ ਸਹਿਯੋਗੀਆਂ ਨਾਲ ਮੁਲਕ ਛੱਡ ਗਏ।
ਤਾਲਿਬਾਨ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਮੁਲਾਜ਼ਮਾਂ ਨੂੰ ਰਾਸ਼ਟਰਪਤੀ ਭਵਨ ਛੱਡਣ ਲਈ ਕਹਿ ਦਿੱਤਾ ਗਿਆ ਅਤੇ ਇਹ ਖਾਲੀ ਹੋ ਗਿਆ ਸੀ, ਜਿਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਇਸਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਤਾਲਿਬਾਨ ਦੇ ਉੱਪ ਰਾਸ਼ਟਰਪਤੀ ਅਮੀਰਉੱਲਾ ਸਾਲੇਹ ਨੇ ਇੱਕ ਟਵੀਟ ਰਾਹੀ ਕਿਹਾ ਹੈ ਕਿ ਉਹ ''ਤਾਲਿਬਾਨੀ ਦਹਿਸ਼ਤਗਰਦ'' ਅੱਗੇ ਕਿਸੇ ਵੀ ਹਾਲਾਤ ਵਿਚ ਨਹੀਂ ਝੁਕਣਗੇ।
ਰਾਸ਼ਟਰਪਤੀ ਦੇ ਮੁਲਕ ਛੱਡਣ ਦੀ ਪੁਸ਼ਟੀ
ਅਫ਼ਗਾਨਿਸਤਾਨ ਦੀ ਹਾਈ ਕੌਂਸਲ ਫਾਰ ਨੈਸ਼ਨਲ ਰੀਕੰਨਸਾਈਲੇਸ਼ਨ ਦੇ ਚੇਅਰਮੈਨ ਅਬਦੁੱਲਾ ਅਬਦੁੱਲਾ ਨੇ ਰਾਸ਼ਟਰਸਪਤੀ ਅਸ਼ਰਫ਼ ਗਨੀ ਦੇ ਮੁਲਕ ਛੱਡ ਜਾਣ ਦੀ ਪੁਸ਼ਟੀ ਕੀਤੀ ਹੈ।
ਹਾਈ ਕੌਂਸਲ ਫਾਰ ਨੈਸ਼ਨਲ ਰੀਕੰਨਸਾਈਲੇਸ਼ਨ ਦਾ ਗਠਨ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਕੀਤਾ ਗਿਆ ਸੀ।
ਆਪਣੇ ਆਪ ਨੂੰ ਸਾਬਕਾ ਰਾਸ਼ਟਰਪਤੀ ਦੱਸਦਿਆਂ ਅਬਦੁੱਲਾ ਨੇ ਕਿਹਾ ਕਿ ਗਨੀ ਮੁਲਕ ਨੂੰ ਅਜਿਹੇ 'ਸੰਕਟਮਈ ਹਾਲਾਤ' ਵਿਚ ਛੱਡ ਗਿਆ ਹੈ।

ਤਸਵੀਰ ਸਰੋਤ, Getty Images
ਫੇਸਬੁੱਕ ਉੱਤੇ ਪਾਏ ਇੱਕ ਵੀਡੀਓ ਰਾਹੀ ਅਬਦੁੱਲਾ ਨੇ ਕਿਹਾ ਕਿ ਮੁਲਕ ਆਪਣ ਨਿਰਣਾ ਕਰੇਗਾ ਅਤੇ ਰੱਬ ਉਸਦੀ ਜਵਾਬਦੇਹੀ ਤੈਅ ਕਰੇਗਾ।
ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮਜ਼ਾਹਿਦ ਨੇ ਮੀਡੀਆ ਨੂੰ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੂੰ ਕਾਬੁਲ ਅੰਦਰ ਦਾਖਲ ਹੋਣ ਲਈ ਕਿਹਾ ਗਿਆ ਹੈ।
ਤਾਲਿਬਾਨ ਬੁਲਾਰੇ ਮੁਤਾਬਕ ਸ਼ਹਿਰ ਵਿਚੋਂ ਸੁਰੱਖਿਆ ਬਲਾਂ ਦੇ ਚਲੇ ਜਾਣ ਤੋਂ ਬਾਅਦ ਲੁੱਟ ਖੋਹ ਤੋਂ ਬਚਾ ਕਰਨ ਲਈ ਤਾਲਿਬਾਨ ਕਾਬੁਲ ਅੰਦਰ ਦਾਖਲ਼ ਹੋ ਗਏ।
ਤਾਲਿਬਾਨ ਨੂੰ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ 2001 ਵਿਚ ਅਫ਼ਗਾਨਿਸਤਾਨ ਦੀ ਸੱਤਾ ਤੋਂ ਬਾਹਰ ਕੀਤਾ ਸੀ। ਤਾਲਿਬਾਨ ਉੱਤੇ ਅਮਰੀਕਾ ਵਿਚ ਅੱਤਵਾਦੀ ਹਮਲਾ ਕਰਵਾਉਣ ਵਾਲੇ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਦਾ ਇਲਜ਼ਾਮ ਸੀ।
ਦੋ ਦਹਾਕੇ ਬਾਅਦ ਮੁੜ ਬਦਲੇ ਹਾਲਾਤ
ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕਰਕੇ ਮੁਲਕ ਵਿਚ ਚੋਣਾਂ ਕਰਵਾਈਆਂ ਗਈਆਂ ਅਤੇ ਜਮਹੂਰੀ ਸਰਕਾਰ ਦਾ ਗਠਨ ਹੋਇਆ।
ਤਾਲਿਬਾਨ ਨੇ ਅਮਰੀਕੀ ਫੌਜਾਂ ਅੱਗੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਦੋ ਦਹਾਕੇ ਇਹ ਜੰਗ ਚੱਲਦੀ ਰਹੀ।
2018 ਤੋਂ 2020 ਤੱਕ ਅਮਰੀਕਾ ਤੇ ਤਾਲਿਬਾਨ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਅਮਰੀਕੀ ਗਠਜੋੜ ਨੇ ਫੌਜਾਂ ਵਾਪਸ ਬੁਲਾਉਣ ਦਾ ਐਲਾਨ ਕੀਤਾ।
ਇਸ ਸਾਲ 11 ਸਿੰਤਬਰ ਤੱਕ ਸਾਰੀ ਫੌਜ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਦੀ ਕਾਰਵਾਈ ਸ਼ੁਰੂ ਹੁੰਦਿਆਂ ਸੀ ਤਾਲਿਬਾਨ ਮੁੜ ਹਮਲਾਵਰ ਹੋ ਗਿਆ।
ਤਾਲਿਬਾਨ ਨੂੰ ਅਫਗਾਨ ਫੌਜ ਟੱਕਰ ਨਾ ਦੇ ਸਕੀ, ਮਾਹਰਾਂ ਦਾ ਵਿਚਾਰ ਸੀ ਕਿ ਤਾਲਿਬਾਨ 90 ਦਿਨਾਂ ਤੱਕ ਕਾਬੁਲ ਪਹੁੰਚ ਸਕਦਾ ਹੈ, ਪਰ ਉਹ ਮਹੀਨੇ ਦੇ ਅੰਦਰ ਹੀ ਕਾਬਜ਼ ਹੋ ਗਿਆ।
ਇਹ ਵੀ ਪੜ੍ਹੋ:
- ਤਾਲਿਬਾਨ ਦੇ ਅੱਗੇ ਅਫ਼ਗਾਨ ਫੌਜ ਕਿਉਂ ਨਹੀਂ ਖੜ੍ਹੀ ਹੋ ਸਕੀ
- ਤਾਲਿਬਾਨ ਕੌਣ ਹਨ? ਜੋ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਅਫ਼ਗਾਨਿਸਤਾਨ ’ਚ ਮੁੜ ਪੈਰ ਪਸਾਰ ਰਹੇ ਹਨ
- ਤਾਲਿਬਾਨ ਨੇ ਕੰਧਾਰ 'ਤੇ ਕਬਜ਼ਾ ਕੀਤਾ, ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਫੌਜੀ ਮਾਹਿਰਾਂ ਨੂੰ ਕਿਵੇਂ ਹੈਰਾਨ ਕੀਤਾ
- ਤਾਲਿਬਾਨ: ਜੇਕਰ ਉਨ੍ਹਾਂ ਨੇ ਪੱਛਮੀ ਸੱਭਿਆਚਾਰ ਨਹੀਂ ਛੱਡਿਆ ਤਾਂ ਸਾਨੂੰ ਉਨ੍ਹਾਂ ਨੂੰ ਮਾਰਨਾ ਪਵੇਗਾ
ਮੈਂ ਕਾਬੁਲ ਨਹੀਂ ਛੱਡਾਂਗਾ - ਕਰਜ਼ਈ
ਆਪਣੀਆਂ ਤਿੰਨ ਧੀਆਂ ਨਾਲ ਖੜ੍ਹ ਕੇ ਕਰਜ਼ਈ ਨੇ ਕਿਹਾ ''ਪਿਆਰੇ ਕਾਬੁਲ ਵਾਸੀਓ'' ਉਹ ਤੇ ਉਨ੍ਹਾਂ ਦਾ ਪਰਿਵਾਰ ਤੁਹਾਡੇ ਨਾਲ ਹੈ
ਉਨ੍ਹਾਂ ਕਿਹਾ, "ਸਾਨੂੰ ਆਸ ਹੈ ਕਿ ਸਾਡੇ ਮੁਲਕ ਅਤੇ ਸਾਡੀ ਰਾਜਧਾਨੀ ਦਾ ਮਸਲਾ ਸ਼ਾਂਤਮਈ ਤਰੀਕੇ ਨਾਲ ਚੰਗੀ ਤਰ੍ਹਾਂ ਹੱਲ ਹੋ ਜਾਵੇਗਾ।"

ਤਸਵੀਰ ਸਰੋਤ, Karzai/FB
"ਮੈਂ ਤਾਲਿਬਾਨ ਇਸਲਾਮਿਕ ਮੂਵਮੈਂਟ ਦੀਆਂ ਫੌਜ਼ਾਂ, ਉਹ ਕਿਤੇ ਵੀ ਹੋਣ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵੱਲ ਧਿਆਨ ਦੇਣ, ਭਾਵੇਂ ਉਹ ਅਫ਼ਗਾਨ ਫੌਜ ਹੋਵੇ ਜਾਂ ਤਾਲਿਬਾਨ।"
ਕਰਜ਼ਈ 2001 ਵਿਚ ਅਮਰੀਕੀ ਹਮਲੇ ਤੋਂ ਬਾਅਦ ਰਾਸ਼ਟਰਪਤੀ ਬਣੇ ਸਨ ਅਤੇ ਉਹ 2014 ਤੱਕ ਇਸ ਅਹੁਦੇ ਉੱਤੇ ਰਹੇ, ਉਹ ਏਸ਼ੀਆ ਦੇ ਸਭ ਤੋਂ ਲੰਬਾ ਸਮਾਂ ਅਹੁਦੇ ਉੱਤੇ ਕੰਮ ਕਰਨ ਵਾਲੇ ਆਗੂਆਂ ਵਿਚੋਂ ਇੱਕ ਸਨ।
ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਫੇਸਬੁੱਕ ਉੱਤੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿਚ ਹੀ ਰਹਿਣਗੇ।
ਉੱਪ ਰਾਸ਼ਟਰਪਤੀ ਅਮੀਰਉੱਲਾ ਸਾਲੇਹ ਦਾ ਪ੍ਰਤੀਕਰਮ
ਤਾਲਿਬਾਨ ਦੇ ਉੱਪ ਰਾਸ਼ਟਰਪਤੀ ਅਮੀਰਉੱਲਾ ਸਾਲੇਹ ਨੇ ਇੱਕ ਟਵੀਟ ਰਾਹੀ ਕਿਹਾ ਹੈ ਕਿ ਉਹ ''ਤਾਲਿਬਾਨੀ ਦਹਿਸ਼ਤਗਰਦ'' ਅੱਗੇ ਕਿਸੇ ਵੀ ਹਾਲਾਤ ਵਿਚ ਨਹੀਂ ਝੁਕਣਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਆਪਣੇ ਟਵੀਟ ਵਿਚ ਉਨ੍ਹਾਂ ਲਿਖਿਆ, ''ਮੈਂ ਆਪਣੇ ਮਹਾਨ ਹੀਰੋ ਅਤੇ ਗਾਇਡ ਅਹਿਮਦ ਸ਼ਾਹ ਮਸੂਦ ਦੀ ਆਤਮਾ ਅਤੇ ਵਿਰਾਸਤ ਨਾਲ ਕਦੇ ਗੱਦਾਰੀ ਨਹੀਂ ਕਰਾਂਗਾ। ਮੈਂ ਉਨ੍ਹਾਂ ਲੱਖਾਂ ਲੋਕਾਂ ਨੂੰ ਵੀ ਨਿਰਾਸ਼ ਨਹੀਂ ਕਰਾਂਗਾ, ਜੋ ਮੈਨੂੰ ਸੁਣਦੇ ਹਨ।''
''ਮੈਂ ਕਦੇ ਵੀ ਤਾਲਿਬਾਨ ਨਾਲ ਇੱਕ ਛੱਤ ਹੇਠ ਨਹੀਂ ਰਹਿ ਸਕਦਾ, ਕਦੇ ਵੀ ਨਹੀਂ।''
ਅਫ਼ਗਾਨਿਸਤਾਨ ਦੇ ਕਾਰਜਕਾਰੀ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਅਬਦੁੱਲ ਸਤਾਰ ਮੀਰਜ਼ਕਵਾਲ ਨੇ ਇੱਕ ਸਥਾਨਕ ਟੀਵੀ ਚੈਨਲ 'ਟੋਲੋ ਟੀਵੀ' ਨੂੰ ਭੇਜੇ ਵੀਡੀਓ ਤੇ ਆਡੀਓ ਸੁਨੇਹੇ ਵਿਚ ਕਿਹਾ ਹੈ, ਆਉਣ ਵਾਲੀ ਸਰਕਾਰ ਨੂੰ 'ਸ਼ਾਂਤਮਈ ਸੱਤਾ ਤਬਾਦਲਾ' ਹੋ ਜਾਵੇਗਾ। ਇਸ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਵੀ ਕੀਤੇ ਸੀ ਕਿ ਕਾਬੁਲ ਉੱਤੇ ਕੋਈ ਹਮਲਾ ਨਹੀਂ ਹੋਇਆ ਹੈ।
ਉੱਧਰ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਬੀਬੀਸੀ ਪੱਤਰਕਾਰ ਯਾਲਦਾ ਹਕੀਮ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਦੇ ਲੋਕਾਂ ਤੋਂ ਕੋਈ ''ਬਦਲਾ ਨਹੀਂ ਲਿਆ ਜਾਵੇਗਾ''।
ਉਨ੍ਹਾਂ ਕਿਹਾ ਕਿ ਤਲਿਬਾਨ ਮੁਲਕ ਅਤੇ ਲੋਕਾਂ ਦੇ ਸੇਵਾਦਾਰ ਹਨ ਅਤੇ ਕੋਈ ਬਦਲਾ ਲਊ ਕਾਰਵਾਈ ਨਹੀਂ ਕੀਤੀ ਜਾਵੇਗੀ।
ਖਬਰ ਏਜੰਸੀ ਏਐੱਨਆਈ ਮੁਤਾਬਕ ਏਅਰ ਇੰਡੀਆ ਦੀ ਫਲਾਇਟ ਨੰਬਰ ਏਆਈ 244 ਕਾਬੁਲ ਤੋਂ 129 ਯਾਤਰੀਆਂ ਨੂੰ ਲੈ ਕੇ ਦਿੱਲੀ ਪਹੁੰਚ ਗਈ ਹੈ।

ਤਸਵੀਰ ਸਰੋਤ, Getty Images
ਰਾਸ਼ਟਰਪਤੀ ਦੇ ਮੁਲਕ ਛੱਡਣ ਦੀਆਂ ਰਿਪੋਰਟਾਂ ਤੇ ਕੈਦੀ ਰਿਹਾਅ
ਤਾਲਿਬਾਨ ਵਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ ਘੇਰਾ ਪਾਏ ਜਾਣ ਤੋਂ ਬਾਅਦ ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਮੁਲਕ ਛੱਡ ਜਾਣ ਦੀਆਂ ਰਿਪੋਰਟਾਂ ਹਨ।
ਉਪ ਰਾਸ਼ਟਰਪਤੀ ਅਮੀਰ-ਉੱਲਾ-ਸਾਲੇਹ ਦੇ ਵੀ ਬਾਹਰ ਚਲੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਅਸ਼ਰਫ਼ ਗਨੀ ਉੱਤੇ ਤਾਲਿਬਾਨ ਦੇ ਮੁਲਕ ਉੱਤੇ ਕਬਜ਼ੇ ਦੌਰਾਨ ਸੱਤਾ ਛੱਡਣ ਦਾ ਦਬਾਅ ਸੀ।

ਤਸਵੀਰ ਸਰੋਤ, AFP
ਜਿਊਂ ਹੀ ਤਾਲਿਬਾਨ ਦੇ ਕਾਬੁਲ ਨੇੜੇ ਪਹੁੰਚਣ ਦੀਆਂ ਖ਼ਬਰਾਂ ਆਈਆਂ ਤਾਂ ਸ਼ਹਿਰ ਵਿਚ ਅਫ਼ਤਾ-ਤਫਰੀ ਮਚ ਗਈ। ਏਅਰਪੋਰਟ ਉੱਤੇ ਭਾਰੀ ਭੀੜ ਦੀਆਂ ਤਸਵੀਰਾਂ ਦੇਖੀਆਂ ਗਈਆਂ
ਸ਼ਹਿਰ ਤੋਂ ਆਪਣੀਆਂ ਗੱਡੀਆਂ ਰਾਹੀ ਲੋਕ ਬਾਹਰ ਜਾਂਦੇ ਦਿਖੇ, ਵਾਹਨ ਇੰਨੇ ਜ਼ਿਆਦਾ ਸੀ ਕਿ ਹਰ ਪਾਸੇ ਜਾਮ ਲੱਗ ਗਏ।
ਭਾਵੇਂ ਤਾਲਿਬਾਨ ਨੇ ਲੋਕਾਂ ਨੂੰ ਸ਼ਹਿਰ ਨਾ ਛੱਡਣ ਲਈ ਕਿਹਾ ਸੀ ਪਰ ਕੀ ਵੀਡੀਓ ਵਿਚ ਵੱਡੀ ਗਿਣਤੀ ਲੋਕ ਗੱਡੀਆਂ ਵਿਚ ਸਵਾਰ ਹੋਕੇ ਬਾਹਰ ਜਾਂਦੇ ਦਿਖ ਰਹੇ ਹਨ।
ਤਾਲਿਬਾਨ ਨੇ ਲੋਕਾਂ ਨੂੰ ਕਿੱਧਰੇ ਭੱਜਣ ਦੀ ਬਜਾਇ ਮੁਲਕ ਦੇ ਇਸਲਾਮਿਕ ਸਿਸਟਮ ਵਿਚ ਆਪਣਾ ਭਵਿੱਖ ਦੇਖਣ ਲ਼ਈ ਕਿਹਾ ਗਿਆ ਹੈ।

ਤਸਵੀਰ ਸਰੋਤ, Getty Images
ਇਸ ਦੌਰਾਨ ਤਾਲਿਬਾਨ ਪੱਖ਼ੀ ਨਿਊਜ਼ ਏਜੰਸੀ ਉੱਤੇ ਪਾਈ ਗਈ ਇੱਕ ਵੀਡੀਓ ਮੁਤਾਬਕ ਅਫ਼ਗਾਨਿਸਤਾਨ ਦੀ ਸਭ ਤੋਂ ਵੱਡੀ ਕਾਬੁਲ ਵਿਚਲੀ ਜੇਲ੍ਹ ਪੁਲ-ਏ-ਚਰਖ਼ੀ ਵਿਚੋਂ ਕੈਦੀ ਰਿਹਾਅ ਕੀਤੇ ਗਏ ਹਨ।
ਇਸ ਤੋਂ ਪਹਿਲਾ ਐਤਵਾਰ ਸਵੇਰੇ ਤਾਲਿਬਾਨ ਨੇ ਅਮਰੀਕੀ ਏਅਰਬੇਸ ਬੜਗਾਮ ਦੀ ਫੌਜੀ ਜੇਲ੍ਹ ਵੀ ਕਬਜ਼ੇ ਵਿਚ ਲੈ ਲਈ ਸੀ।
ਬੜਗਾਮ ਜੇਲ੍ਹ ਵਿਚੋਂ ਰਿਹਾਅ ਕੀਤੇ ਗਏ 5000 ਕੈਦੀਆਂ ਵਿਚ ਤਾਲਿਬਾਨੀ ਅਤੇ ਆਈਐੱਸ ਦੇ ਲੜਾਕੇ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਉਨ੍ਹਾਂ ਵੀ ਜਾਣ ਲਈ ਰਾਹ ਦੇਣ ਦੀ ਤਾਕੀਦ ਕੀਤੀ ਹੈ, ਜੋ ਸ਼ਹਿਰ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ।
ਇਸ ਤੋਂ ਇੱਕ ਦਿਨ ਪਹਿਲਾਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਪੂਰਬ ਦੇ ਅਹਿਮ ਸ਼ਹਿਰ ਜਲਾਲਾਬਾਦ 'ਤੇ ਬਿਨਾਂ ਸੰਘਰਸ਼ ਦੇ ਕਬਜ਼ਾ ਕਰ ਲਿਆ ਸੀ। ਇਹ ਸ਼ਹਿਰ ਕਾਬੁਲ ਤੋਂ ਕੁਝ ਹੀ ਮਿੰਟਾਂ ਦੀ ਦੂਰੀ 'ਤੇ ਹੈ।
ਮੁਲਕ ਤੇ ਲੋਕਾਂ ਦੇ ਸੇਵਾਦਾਰ ਹਾਂ - ਤਾਲਿਬਾਨ
ਸੁਹੇਲ ਸ਼ਾਹੀਨ ਨੇ ਕਿਹਾ, ''ਅਸੀਂ ਅਫ਼ਗਾਨਿਸਤਾਨ,ਖ਼ਾਸਕਰ ਕਾਬੁਲ ਦੇ ਲੋਕਾਂ ਨੂੰ ਭਰੋਸਾ ਦੁਆਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਜਾਨ ਮਾਲ ਦੀ ਰਾਖ਼ੀ ਸਾਡੀ ਪ੍ਰਮੁੱਖਤਾ ਹੈ, ਹੋਰ ਬਦਲਾ ਲਊ ਕਾਰਵਾਈ ਨਹੀਂ ਹੋਵੇਗੀ।''
''ਅਸੀਂ ਇਸ ਮੁਲਕ ਅਤੇ ਲੋਕਾਂ ਦੇ ਸੇਵਾਦਾਰ ਹਾਂ''

''ਸਾਡੇ ਆਗੂਆਂ ਨੇ ਫ਼ੌਜਾਂ ਨੂੰ ਕਾਬੁਲ ਅੰਦਰ ਨਾ ਆਉਣ ਅਤੇ ਬਾਹਰ ਰੁਕਣ ਦੇ ਹੁਕਮ ਦਿੱਤੇ ਹਨ, ਅਸੀਂ ਸੱਤਾ ਦੇ ਤਬਾਦਲੇ ਦੀ ਉਡੀਕ ਕਰ ਰਹੇ ਹਾਂ।''
ਉਨ੍ਹਾਂ ਕਿਹਾ ਕਿ ਸਾਰੇ ਅਫ਼ਗਾਨਾਂ ਨੂੰ ਇਸਲਾਮਿਕ ਸਰਕਾਰ ਦੀ ਸੱਤਾ ਵਿਚ ਹਿੱਸੇਦਾਰੀ ਮਿਲੇਗੀ, ਭਾਵ ਉਹ ਸਾਰੇ ਅਫ਼ਗਾਨ ਜਿਹੜੇ ਤਾਲਿਬਾਨ ਵੀ ਨਹੀਂ ਹਨ।
ਅਮਰੀਕੀ ਦੂਤਾਵਾਸ ਖਾਲੀ ਕੀਤਾ ਜਾ ਰਿਹਾ
ਜਦੋਂ ਬਲੈਕ ਹਾਕ ਅਤੇ ਚਿੰਨੂਕ ਹੈਲੀਕਾਪਟਰ ਕਾਬੁਲ ਇੰਟਰਨੈਸ਼ਲਨ ਏਅਰਪੋਰਟ ਵੱਲ ਉਡਾਨ ਭਰਦੇ ਹਨ , ਤਾਂ ਕੁਝ ਫਲੇਅਰਜ਼ ਛੱਡਦੇ ਹਨ ਤਾਂ ਕਿ ਤਾਲਿਬਾਨ ਰਾਕੇਟ ਹਮਲੇ ਨੂੰ ਰੋਕਿਆ ਜਾ ਸਕੇ।
ਐੱਨਬੀਸੀ ਨਿਊਜ਼ ਦੇ ਪੱਤਰਕਾਰ ਰਿਚਰਡ ਏਜਲ ਨੇ ਦੱਸਿਆ ਕਿ ਜਿਵੇਂ ਹੀ ਸਾਰੇ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਜਾਵੇਗਾ ਤਾਂ ਅਮਰੀਕੀ ਦੂਤਾਵਾਸ ਵੀ ਬੰਦ ਕਰ ਦਿੱਤਾ ਜਾਵੇਗਾ।

ਤਸਵੀਰ ਸਰੋਤ, Getty Images
ਸਾਰਿਆਂ ਲਈ ਸੁਰੱਖਿਅਤ ਲਾਂਘਾ ਦੇ ਬਾਬਤ ਹੋਈ ਗੱਲਬਾਤ ਤੋਂ ਬਾਅਦ ਅਮਰੀਕੀ ਦੂਤਾਵਾਸ ਨੂੰ ਖਾਲੀ ਕੀਤਾ ਜਾ ਰਿਹਾ ਹੈ।
ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਨੂੰ ਦੂਤਾਵਾਸ ਅਧਿਕਾਰੀਆਂ ਨੂੰ ਖੁਫ਼ੀਆ ਦਸਤਾਵੇਜ਼ਾਂ ਅਤੇ ਚੀਜ਼ਾਂ ਨੂੰ ਨਸ਼ਟ ਕਰਨ ਦੇ ਹੁਕਮ ਆਏ ਸਨ ।
ਅਮਰੀਕੀ ਅਧਿਕਾਰੀਆਂ ਨੇ ਨਿਊਯਾਰਕ ਟਾਇਮਜ਼ ਨੂੰ ਦੱਸਿਆ ਸੀ ਕਿ ਦੂਤਾਵਾਸ ਅਧਿਕਾਰੀਆਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਜਿਹੜੇ ਕੁਝ ਕੂਟਨੀਤਕ ਮੁਲਕ ਵਿਚ ਰਹਿਣਗੇ ਉਹ ਏਅਰਪੋਰਟ ਉੱਤੇ ਅਣਦੱਸੇ ਸਮੇਂ ਤੱਕ ਰਹਿਣਗੇ। ਅਫਗਾਨ ਦੇ ਅਮਰੀਕੀ ਦੂਤਾਵਾਸ ਤੋਂ ਅਧਿਕਾਰੀਆਂ ਨੂੰ ਬਾਹਰ ਕੱਢਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਤਸਵੀਰ ਸਰੋਤ, AFP
ਅਫ਼ਗਾਨ ਵਿਦਿਆਰਥੀਆਂ ਨੇ ਜੇਐੱਨਯੂ ਵਾਪਸ ਆਉਣ ਦੀ ਇੱਛਾ ਪ੍ਰਗਟਾਈ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੀਆਂ ਰਿਪੋਰਟਾਂ ਦੌਰਾਨ, ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਕਿਹਾ ਹੈ ਕਿ ਕੁਝ ਅਫਗਾਨ ਵਿਦਿਆਰਥੀਆਂ ਨੇ ਕੈਂਪਸ ਵਿੱਚ ਵਾਪਸ ਆਉਣ ਦੀ ਇੱਛਾ ਜ਼ਾਹਰ ਕੀਤੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਦੇ ਤਾਜ਼ਾ ਸਰਕੂਲਰ ਦੇ ਤਹਿਤ ਯੂਨੀਵਰਸਿਟੀ ਅਜੇ ਵੀ ਬੰਦ ਹੈ ਪਰ ਇਸ ਮਾਮਲੇ ਉੱਤੇ ਵਿਚਾਰ ਕੀਤੀ ਜਾ ਰਹੀ ਹੈ।
ਦੇਸ਼ ਅਤੇ ਦੁਨੀਆ ਦੇ ਵੱਖ -ਵੱਖ ਹਿੱਸਿਆਂ ਤੋਂ ਵਿਦਿਆਰਥੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਚ ਪੜ੍ਹਨ ਲਈ ਆਉਂਦੇ ਹਨ।

ਤਸਵੀਰ ਸਰੋਤ, Getty Images
ਬ੍ਰਿਟੇਨ ਬੰਦ ਕੀਤੇ ਵਜ਼ੀਫੇ
ਇਸੇ ਦੌਰਾਨ ਬ੍ਰਿਟੇਨ ਸਰਕਾਰ ਨੇ ਅਫਗਗਾਨਿਸਤਾਨ ਦੀ ਵਿਦਿਆਰਥੀਆਂ ਦਾ ਵਜ਼ੀਫ਼ਾ ਬੰਦ ਕਰ ਦਿੱਤਾ ਹੈ।
ਅਗਲੇ ਮਹੀਨੇ ਤੋਂ ਬ੍ਰਿਟੇਨ ਵਿੱਚ ਵਜ਼ੀਫ਼ੇ 'ਤੇ ਪੜ੍ਹਨ ਜਾਣ ਵਾਲੇ ਵਿਦਿਆਰਥੀ ਨੂੰ ਕਿਹਾ ਗਿਆ ਹੈ ਕਿ ਹੁਣ ਉਨ੍ਹਾਂ ਦਾ ਦਾਖਲਾ ਨਹੀਂ ਹੋਵੇਗਾ
ਬ੍ਰਿਟਾਨੀ ਸਰਕਾਰ ਚੇਵਨਿੰਗ ਸਕਾਲਰਸ਼ਿਪ ਤਹਿਰ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਨ ਦਾ ਮੌਕਾ ਦਿੰਦੀ ਹੈ।
ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਅਫਗ਼ਾਨਿਸਤਾਨ ਵਿੱਚ ਮਾੜੀ ਸੁਰੱਖਿਆ ਵਿਵਸਥਾ ਕਾਰਨ ਦੂਤਾਵਾਸ ਕੰਮ ਨਹੀਂ ਕਰ ਪਾ ਰਿਹਾ ।

ਤਸਵੀਰ ਸਰੋਤ, Getty Images
ਤਾਲਿਬਾਨ ਨੇ 'ਲੜਾਕਿਆਂ ਨੂੰ ਹੁਕਮ ਦਿੱਤਾ ਕਿ ਦਰਾਂ 'ਤੇ ਰਹੋ'
ਸਵੇਰ ਦੀਆਂ ਰਿਪੋਰਟਾਂ ਮੁਤਾਬਕ ਕਾਬੁਲ ਵਿੱਚ ਹਾਲਾਤ ਅੱਜ ਸਵੇਰ ਤੋਂ ਬੜੀ ਤੇਜ਼ੀ ਨਾਲ ਬਦਲ ਰਹੇ ਸਨ।
ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਆਪਣੇ ਲੜਾਕਿਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਾਜਧਾਨੀ ਦੇ ਐਂਟਰੀ ਪੁਆਇੰਟਾਂ ਉੱਤੇ ਹੀ ਰਹਿਣ, ਇਸ ਪਿੱਛੇ ਉਨ੍ਹਾਂ ਨਾਗਰਿਕਾਂ ਦੀ ਜ਼ਿੰਦਗੀ ਨੂੰ ਜੋਖ਼ਮ ਦੱਸਿਆ ਹੈ।
ਆਪਣੇ ਬਿਆਨ ਵਿੱਚ ਤਾਲਿਬਾਨ ਨੇ ਸੁਰੱਖਿਆ ਨੂੰ ਲੈ ਕੇ ਸ਼ਹਿਰ ਦੀ ਜ਼ਿੰਮੇਵਾਰੀ ਸਰਕਾਰ ਕੋਲ ਹੀ ਰਹਿਣ ਦੀ ਗੱਲ ਕਹੀ ਸੀ ਅਤੇ ਕਿਹਾ ਹੈ ਕਿ ਸ਼ਾਂਤੀ ਨਾਲ ਸੱਤਾ ਸੌਂਪਣ ਨੂੰ ਲੈ ਕੇ ਗੱਲਬਾਤ ਜਾਰੀ ਹੈ।
ਤਾਲਿਬਾਨ ਦੀ ਦਹਿਸ਼ਤ 'ਚ ਹਿਜਰਤ ਕਰਦੇ ਲੋਕਾਂ ਦੀ ਕਹਾਣੀ- ਵੀਡੀਓ
ਬਿਆਨ ਵਿੱਚ ਆਮ ਲੋਕਾਂ ਨੂੰ ਇਹ ਵੀ ਗੁਜ਼ਾਰਿਸ਼ ਕੀਤੀ ਗਈ ਸੀ ਕਿ ਉਹ ਦੇਸ਼ ਵਿੱਚ ਹੀ ਰਹਿਣ ਅਤੇ ਤਾਲਿਬਾਨ ਚਾਹੁੰਦਾ ਹੈ ਕਿ ਲੋਕ ''ਜ਼ਿੰਦਗੀ ਦੇ ਹਰ ਪਾਸਿਓਂ ਉਨ੍ਹਾਂ ਨੂੰ ਇੱਕ ਭਵਿੱਖ ਵਿੱਚ ਇਸਲਾਮਿਕ ਸਿਸਟਮ ਵਾਲੀ ਜ਼ਿੰਮੇਵਾਰ ਸਰਕਾਰ ਵਜੋਂ ਦੇਖਣ, ਜੋ ਸੇਵਾਵਾਂ ਵਿੱਚ ਹੈ ਅਤੇ ਸਭ ਨੂੰ ਸਵੀਕਾਰ ਕਰਦੀ ਹੈ।'
ਤਾਲਿਬਾਨ ਦੀ ਸਰਕਾਰ ਨਾਲ ਗੁਫ਼ਤੁਗੂ
ਬੀਬੀਸੀ ਪੱਤਰਕਾਰ ਯਲਦਾ ਹਾਕਿਮ ਨੇ ਸੋਸ਼ਲ ਮੀਡੀਆ 'ਤੇ ਤਾਲਿਬਾਨ ਦਾ ਅਧਿਕਾਰਿਤ ਬਿਆਨ ਪੋਸਟ ਕੀਤੀ ਹੈ ਅਤੇ ਜਾਣਕਾਰੀ ਦਿੱਤੀ ਹੈ ਕਿ ਤਾਲਿਬਾਨ ਦੇ ਨੇਤਾ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਤਾਲਿਬਾਨ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ''ਸਾਡੇ ਲੜਾਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਹਨ ਪਰ ਅਜੇ ਸ਼ਹਿਰ ਦੇ ਅੰਦਰ ਨਹੀਂ ਜਾਣਗੇ। ਫ਼ਿਲਹਾਲ ਮੌਜੂਦਾ ਸਰਕਾਰ ਦੇ ਨਾਲ ਸੱਤਾ ਸੌਂਪਣ ਅਤੇ ਸੁਰੱਖਿਆ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਹੈ।''
ਪੋਸਟ ਵਿੱਚ ਕਿਹਾ ਗਿਆ ਹੈ, "ਕਾਬੁਲ 'ਚ ਗੋਲਬਾਰੀ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਹਨ ਪਰ ਕਾਬੁਲ 'ਤੇ ਹਮਲਾ ਨਹੀਂ ਹੋਇਆ ਹੈ। ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਸੁਰੱਖਿਆ ਫੋਰਸ ਅਤੇ ਫੌਜ ਅੰਤਰਰਾਸ਼ਟੀ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਸਥਿਤੀ ਫ਼ਿਲਹਾਲ ਕਾਬੂ ਵਿੱਚ ਹੈ।''
ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ- ਵੀਡੀਓ
ਅਫ਼ਗਾਨਿਸਤਾਨ ਵਿੱਚ ਬੀਤੇ 20 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ। 9/11 ਦੇ ਅਮਰੀਕਾ 'ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕਾ ਤੇ ਹੋਰ ਦੇਸਾਂ ਦੀਆਂ ਫੌਜਾਂ ਅਫ਼ਗਾਨਿਸਤਾਨ ਵਿੱਚ ਜੰਗ ਲੜ ਰਹੀਆਂ ਸਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸਾਂਭਣ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਹੁਕਮ ਦਿੱਤੇ ਸਨ ਜਿਸ ਮਗਰੋਂ ਸਾਰੀਆਂ ਵਿਦੇਸ਼ੀ ਫੌਜਾਂ ਵਾਪਸ ਚਲੀ ਗਈਆਂ ਹਨ।

ਵਿਦੇਸ਼ੀ ਫੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਲਗਾਤਾਰ ਆਪਣੇ ਇਲਾਕੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ। ਹੁਣ ਤਾਲਿਬਾਨ ਵੱਲੋਂ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਨੂੰ ਕਬਜ਼ੇ ਵਿੱਚ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ-
ਕਾਬੁਲ ਵਿੱਚ ਕਿਤੇ ਵੀ ਜਾਣ ਲਈ ਕੋਈ ਜਗ੍ਹਾ ਨਹੀਂ ਬਚੀ-ਅਫ਼ਗਾਨ ਸੰਸਦ ਮੈਂਬਰ
ਕਾਬੁਲ ਵਿੱਚ ਅਫ਼ਗਾਨ ਸਾਂਸਦ ਫਰਜ਼ਾਨਾ ਕੋਚਾਈ ਨੇ ਬੀਬੀਸੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਲੋਕ ਹਫੜਾ ਦਫੜੀ ਵਿੱਚ ਰਾਜਧਾਨੀ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।
"ਮੈਨੂੰ ਨਹੀਂ ਪਤਾ। ਉਹ ਕਿਤੇ ਨਹੀਂ ਜਾ ਸਕਦੇ। ਕਿਤੇ ਵੀ ਜਾਣ ਵਾਸਤੇ ਕੋਈ ਜਗ੍ਹਾ ਨਹੀਂ ਬਚੀ। ਕਾਬੁਲ ਤੋਂ ਜਾਣ ਵਾਲੀਆਂ ਉਡਾਨਾਂ ਪੂਰੀ ਤਰ੍ਹਾਂ ਭਰੀਆਂ ਹੋਣਗੀਆਂ। ਮੈਂ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਹੈ ਜੋ ਉੱਥੇ ਜਾ ਰਹੇ ਹਨ ਅਤੇ ਫਿਰ ਕਾਬੁਲ ਤੋਂ ਬਾਹਰ ਜਾਣਗੇ। ਉਹ ਭਾਰਤ ਅਤੇ ਹੋਰ ਗੁਆਂਢੀ ਦੇਸ਼ਾਂ ਵਿੱਚ ਜਾ ਰਹੇ ਹਨ।"
ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ - ਵੀਡੀਓ
"ਉਹ ਦੱਸ ਰਹੇ ਹਨ ਕਿ ਉਡਾਣਾਂ ਪੂਰੀ ਤਰ੍ਹਾਂ ਭਰ ਚੁੱਕੀਆਂ ਹਨ ਅਤੇ ਉਹ ਇੱਥੇ ਫਸ ਗਏ ਹਨ। ਉਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ ਉਨ੍ਹਾਂ ਨੂੰ ਇੱਥੇ ਰੁਕਣਾ ਪਵੇਗਾ।"
ਫਰਜ਼ਾਨਾ ਨੇ ਦੱਸਿਆ ਕਿ ਦੇਸ਼ ਦੇ ਜਿਨ੍ਹਾਂ ਹਿੱਸਿਆਂ ਵਿਚ ਤਾਲਿਬਾਨ ਨੇ ਆਪਣਾ ਕਬਜ਼ਾ ਕੀਤਾ ਹੈ ਉੱਥੇ ਔਰਤਾਂ ਦੇ ਸਕੂਲ ਜਾਂ ਕੰਮ ਜਾਣ ਉੱਪਰ ਪਾਬੰਦੀ ਲੱਗ ਗਈ ਹੈ।
"ਔਰਤਾਂ ਲਈ ਇਹ ਹਾਲਾਤ ਸੋਚ ਨਾਲੋਂ ਜ਼ਿਆਦਾ ਬੁਰੇ ਹੋ ਗਏ ਹਨ। ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਕੈਦ ਕਰ ਦਿੱਤਾ ਜਾਵੇਗਾ। ਕੀ ਇਹ ਅਜਿਹਾ ਹੀ ਹੋਵੇਗਾ? ਫਿਲਹਾਲ ਲਈ ਹਾਂ ਪਰ ਅਸੀਂ ਦੇਖਾਂਗੇ ਜੇਕਰ ਇਸ ਵਿੱਚ ਕੋਈ ਬਦਲਾਅ ਹੁੰਦਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਮਰੀਕੀ ਅਫ਼ਸਰ ਕਾਬੁਲ ਏਅਰਪੋਰਟ ਤੋਂ ਕੰਮ ਕਰਨਗੇ
ਰੌਇਟਰਜ਼ ਨੇ ਇੱਕ ਨਾਟੋ ਦੇ ਅਫ਼ਸਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਯੂਰਪੀ ਯੂਨੀਅਨ ਦੇ ਕਈ ਮੈਂਬਰ ਕਾਬੁਲ ਵਿੱਚ ਇੱਕ ਗੁਪਤ ਥਾਂ ਉੱਤੇ ਚਲੇ ਗਏ ਹਨ।
ਰੌਇਟਰਜ਼ ਨੇ ਇੱਕ ਅਮਰੀਕੀ ਅਫ਼ਸਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਮਰੀਕੀ ਸਫ਼ਾਰਤਖ਼ਾਨੇ ਦੇ ਕਰੀਬ 50 ਮੁਲਾਜ਼ਮ ਉੱਥੇ ਹੀ ਕਾਬੁਲ ਏਅਰਪੋਰਟ ਤੋਂ ਹੀ ਕੰਮ ਕਰਨਗੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

















