ਅਜ਼ਾਦੀ ਦਿਹਾੜਾ: ਸਾਡਾ ਮੰਤਰ ਹੈ ‘ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ’ - ਨਰਿੰਦਰ ਮੋਦੀ

ਨਰਿੰਦਰ ਮੋਦੀ

ਤਸਵੀਰ ਸਰੋਤ, Ani

ਅੱਜ ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਲਾਲ ਕਿਲੇ ਤੋਂ ਤਿਰੰਗਾ ਝੰਡਾ ਲਹਿਰਾਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਮੋਹਨ ਦਾਸ ਕਰਮ ਚੰਦ ਗਾਂਧੀ, ਚੰਦਰਸ਼ੇਖਰ ਅਜ਼ਾਦ, ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਨੂੰ ਯਾਦ ਕੀਤਾ।

ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

  • ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ ਪਰ ਵੰਡ ਦਾ ਦਰਜ ਅੱਜ ਵੀ ਸਾਡੇ ਸੀਨੇ ਨੂੰ ਛਲਣੀ ਕਰਦਾ ਹੈ। ਇਹ ਬੀਤੀ ਸਦੀ ਦੀਆਂ ਵੱਡੀਆਂ ਤ੍ਰਾਸਦੀਆਂ ਵਿੱਚੋਂ ਇੱਕ ਤ੍ਰਾਸਦੀ ਹੈ।
  • ਉਨ੍ਹਾਂ ਨੇ ਮੁੜ ਦੁਹਰਾਇਆ ਕਿ ਹਰ ਸਾਲ 14 ਅਗਸਤ ਨੂੰ 'ਪਾਰਟੀਸ਼ਨ ਹੌਰਰਸ ਰਿਮੈਂਬਰੈਂਸ ਡੇਅ' ਵਜੋਂ ਮਨਾਇਆ ਜਾਵੇਗਾ।
  • ਅੱਜ ਭਾਰਤ ਵੈਕਸੀਨ ਲਈ ਕਿਸੇ ਹੋਰ 'ਤੇ ਨਿਰਭਰ ਨਹੀਂ ਹੈ, ਜ਼ਰਾ ਸੋਚੋ ਜੇ ਭਾਰਤ ਆਪਣੀ ਵੈਕਸੀਨ ਨਾ ਬਣਾਉਂਦਾ ਤਾਂ ਕੀ ਹੁੰਦਾ।
  • ਸਾਡੇ ਡਾਕਟਰ ਨਰਸਾਂ, ਪੈਰਾਮੈਡੀਕਲ ਸਟਾਫ, ਸਫਾਈ ਕਰਮੀ, ਵਿਗਿਆਨੀ, ਜਿਨ੍ਹਾਂ ਨੇ ਵੈਕਸੀਨ ਦਾ ਨਿਰਮਾਣ ਕੀਤਾ ਅਤੇ ਕਰੋੜਾਂ ਭਾਰਤੀ ਜੋ ਸੇਵਾ ਭਾਵ ਨਾਲ ਕੰਮ ਕਰ ਰਹੇ ਹਨ, ਉਹ ਸਾਰੇ ਸ਼ਲਾਘਾ ਦੇ ਪਾਤਰ ਹਨ।

ਇਹ ਵੀ ਪੜ੍ਹੋ-

  • ਬੀਤੇ 7 ਸਾਲਾ ਵਿੱਚ ਸ਼ੁਰੂ ਹੋਈਆਂ ਅਨੇਕਾਂ ਯੋਜਨਾਵਾਂ ਦਾ ਲਾਭ ਦੇਸ਼ ਦੇ ਗਰੀਬ ਦੇ ਘਰ ਤੱਕ ਪਹੁੰਚਿਆ ਹੈ, ਸਰਕਾਰੀ ਯੋਜਨਾਵਾਂ ਦੀ ਗਤੀ ਵਧੀ ਹੈ।
  • ਪਹਿਲਾਂ ਦੀ ਤੁਲਨਾ ਅਸੀਂ ਤੇਜ਼ੀ ਨਾਲ ਅੱਗੇ ਵਧੇ ਹਾਂ ਪਰ ਗੱਲ ਇੱਥੇ ਖ਼ਤਮ ਨਹੀਂ ਹੁੰਦੀ ਹੁਣ ਸਾਨੂੰ ਪੂਰਣਤਾ ਤੱਕ ਜਾਣਾ ਹੈ।
  • ਭਾਰਤੀਆਂ ਨੇ ਕੋਰੋਨਾਵਾਇਰਸ ਖਿਲਾਫ਼ ਜੰਗ ਪੂਰੇ ਸਬਰ ਨਾਲ ਲੜੀ ਹੈ। ਸਾਡੇ ਸਾਹਮਣੇ ਬਹੁਤ ਚੁਣੌਤੀਆਂ ਸਨ ਪਰ ਅਸੀਂ ਹਰ ਖੇਤਰ ਵਿੱਚ ਕਾਫੀ ਤੇਜ਼ੀ ਨਾਲ ਕੰਮ ਕੀਤਾ ਹੈ।
  • ਸਰਕਾਰ ਵੱਖ-ਵੱਖ ਯੋਜਨਾਵਾਂ ਤਹਿਤ ਗਰੀਬਾਂ ਨੂੰ ਪੋਸ਼ਣ ਨਾਲ ਭਰਪੂਰ ਮੁਫ਼ਤ ਚਾਵਲ ਦੇਵੇਗੀ।
  • ਅੰਮ੍ਰਿਤ ਕਾਲ ਦੇ 75 ਹਫ਼ਤਿਆਂ ਵਿੱਚ 75 ਵੰਦੇ ਭਾਰਤ ਟਰੇਨਾਂ ਦੇਸ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਣਗੀਆਂ।
  • ਅੰਮ੍ਰਿਤ ਕਾਲ ਦਾ ਟੀਚਾ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ, ਜਿੱਥੇ ਸਹੂਲਤਾਂ ਦਾ ਪੱਧਰ ਪਿੰਡਾਂ ਅਤੇ ਸ਼ਹਿਰਾਂ ਵਿਚਾਲੇ ਵੰਡੀ ਵਾਲਾ ਨਾਲ ਹੋਵੇ, ਜਿੱਥੇ ਨਾਗਰਿਕਾਂ ਦੇ ਜੀਵਨ ਵਿੱਚ ਸਰਕਾਰ ਬੇਵਜ੍ਹਾ ਦਖ਼ਲ ਨਾ ਦੇਵੇ, ਜਿੱਥੇ ਦੁਨੀਆਂ ਦਾ ਹਰ ਆਧੁਨਿਕ ਇਨਫਰਾਸਟ੍ਰਕਚਰ ਹੋਵੇ।
  • ਦੇਸ਼ ਦਾ ਬਦਲੇਗਾ ਪਰ ਬਦਲਦੇ ਸਮੇਂ ਨਾਲ ਸਾਨੂੰ ਵੀ ਬਦਲਣਾ ਹੋਵੇਗਾ।
ਨਰਿੰਦਰ ਮੋਦੀ

ਤਸਵੀਰ ਸਰੋਤ, Bjp

  • ਜਦੋਂ ਸਰਕਾਰ ਟੀਚਾ ਮਿੱਥਦੀ ਹੈ ਅਸੀਂ ਆਖ਼ਰੀ ਪੰਕਤੀ ਵਿੱਚ ਖੜ੍ਹੇ ਇਨਸਾਨ ਤੱਕ ਪਹੁੰਚਣਾ ਹੈ ਤਾਂ ਫਿਰ ਕੋਈ ਭ੍ਰਿਸ਼ਟਾਚਾਰ ਨਹੀਂ ਰਹਿੰਦਾ
  • ਜਿਵੇਂ ਹਰੇਕ ਘਰ ਤੱਕ ਬਿਜਲੀ ਪਹੁੰਚਾਈ, ਹਰ ਘਰ ਵਿੱਚ ਬਾਥਰੂਮ ਬਣਾਉਣ ਦਾ ਯਤਨ ਕੀਤਾ ਠੀਕ ਇਸੇ ਤਰ੍ਹਾਂ ਸਾਨੂੰ ਯੋਜਨਾਵਾਂ ਦੀ ਪੂਰਨਤਾ ਤੱਕ ਪਹੁੰਚਣਾ ਹੈ।
  • ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਈਆਂ ਗਈਆਂ ਹਨ ਤੇ 75 ਹਜ਼ਾਰ ਤੋਂ ਵੱਧ ਵੈਲਨੈਸ ਸੈਂਟਰ ਬਣਾਏ ਗਏ ਹਨ।
  • ਆਧੁਨਿਕ ਹਸਪਤਾਲ, ਦੇਸ਼ ਦੇ ਹਰੇਕ ਹਸਪਤਾਲ ਕੋਲ ਜਲਦ ਹੀ ਆਪਣੇ ਆਕਸਜੀਨ ਪਲਾਂਟ ਵੀ ਹੋਣਗੇ।
  • ਮੈਡੀਕਲ ਸਿੱਖਿਆ ਵਿੱਚ ਓਬੀਸੀ ਰਾਖਵਾਂਕਰਨ ਵੀ ਕੀਤਾ ਗਿਆ ਹੈ।
  • ਹੁਣ ਤੋਂ ਲੈ ਕੇ ਅਜ਼ਾਦੀ ਦੇ ਦੋ ਸੌ ਸਾਲ ਤੱਕ ਭਾਰਤ ਆਪਣਾ ਅੰਮ੍ਰਿਤ ਕਾਲ ਮਨਾਵੇਗਾ। ਅੰਮ੍ਰਿਤ ਕਾਲ ਦੇਸ ਲਈ ਇੱਕ ਨਵਾਂ ਟੀਚਾ ਹੈ ਜੋ 25 ਸਾਲਾਂ ਦਾ ਹੈ ਜਿਸ ਦੌਰਾਨ ਸਾਨੂੰ ਦੇਸ ਦੇ ਵਿਕਾਸ ਲਈ ਕੰਮ ਕਰਨਾ ਹੈ।
ਲਾਲ ਕਿਲੇ 'ਤੇ ਕੇਂਦਰੀ ਮੰਤਰੀਆਂ ਸਣੇ ਕਈ ਵੱਡੀਆਂ ਹਸਤੀਆਂ ਪਹੁੰਚੀਆਂ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਲਾਲ ਕਿਲੇ ’ਤੇ ਕੇਂਦਰੀ ਮੰਤਰੀਆਂ ਸਣੇ ਕਈ ਵੱਡੀਆਂ ਹਸਤੀਆਂ ਪਹੁੰਚੀਆਂ
  • ਹੁਣ ਭਾਰਤ ਲਈ ਉਹ ਵੇਲਾ ਆ ਗਿਆ ਹੈ ਜਦੋਂ ਉਹ ਵਿਕਾਸ ਦਾ ਨਵਾਂ ਸਫ਼ਰ ਸ਼ੁਰੂ ਕਰ ਰਿਹਾ ਹੈ। ਸਾਡੇ ਟੀਚਿਆਂ ਲਈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਨਾਲ ਹੁਣ ਸਬਕਾ ਪ੍ਰਆਸ ਦੀ ਵੀ ਜ਼ਰੂਰਤ ਹੈ।
  • ਜੰਮੂ ਹੋਵੇ ਜਾਂ ਕਸ਼ਮੀਰ ਵਿਕਾਸ ਦਾ ਸੰਤੁਲਨ ਜ਼ਮੀਨ ਉੱਤੇ ਨਜ਼ਰ ਆ ਰਿਹਾ ਹੈ। ਛੇਤੀ ਹੀ ਉੱਥੇ ਡਿਲਿਮੀਟੇਸ਼ਨ ਦਾ ਕੰਮ ਪੂਰਾ ਹੋ ਜਾਵੇਗਾ ਤੇ ਵਿਧਾਨ ਸਭਾ ਚੋਣਾਂ ਹੋਣਗੀਆਂ।
  • ਲੱਦਾਖ਼ ਵੀ ਵਿਕਾਸ ਦੀਆਂ ਆਪਣੀਆਂ ਅਸੀਮ ਸੰਭਾਵਨਾਵਾਂ ਵੱਲ ਅੱਗੇ ਵੱਧ ਰਿਹਾ ਹੈ। ਇੱਕ ਪਾਸੇ ਲੱਦਾਖ਼ ਆਧੁਨਿਕ ਸੰਰਚਨਾ ਦਾ ਨਿਰਮਾਣ ਦੇਖ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ 'ਸਿੰਧੂ ਸੈਂਟਰਲ ਯੂਨੀਵਰਸਿਟੀ' ਲੱਦਾਖ਼ ਨੂੰ ਉੱਚ ਸਿੱਖਿਆ ਦਾ ਕੇਂਦਰ ਵੀ ਬਣਾਉਣ ਜਾ ਰਹੀ ਹੈ।
  • ਸਾਰਿਆਂ ਦੀ ਸਮਰੱਥਾ ਨੂੰ ਉੱਚਿਤ ਮੌਕੇ ਦੇਣਾ, ਇਹੀ ਲੋਕਤੰਤਰ ਦੀ ਅਸਲੀ ਭਾਵਨਾ ਹੈ।
  • ਅੱਜ ਅਸੀਂ ਆਪਣੇ ਪਿੰਡਾਂ ਨੂੰ ਤੇਜ਼ੀ ਨੂੰ ਬਦਲਦੇ ਦੇਖ ਰਹੇ ਹਾਂ, ਪਹਿਲਾਂ ਇਨ੍ਹਾਂ ਨੂੰ ਸੜਕਾਂ ਨਾਲ ਜੋੜਿਆ ਗਿਆ ਅਤੇ ਹੁਣ ਓਪਟੀਕਲ ਫਾਈਬਰ ਡਾਟਾ ਦੀ ਸੁਵਿਧਾ ਪਹੁੰਚ ਰਹੀ ਹੈ।
  • ਅੱਜ ਦੇਸ਼ 'ਵੋਕਲ ਫਾਰ ਲੋਕਲ' ਦੇ ਮੰਤਰ ਨਾਲ ਅੱਗੇ ਵੱਧ ਰਿਹਾ ਹੈ ਤਾਂ ਡਿਜੀਟਲ ਪਲੇਟਫਾਰਮ ਦੂਰ-ਦਰਾਜ ਦੇ ਇਲਾਕਿਆਂ ਅਤੇ ਦੇਸ਼-ਵਿਦੇਸ਼ ਨਾਲ ਜੋੜੇਗਾ।
  • ਪ੍ਰਧਾਨ ਮੰਤਰੀ ਗਤੀ ਸ਼ਕਤੀ ਨਾਂ ਦੀ ਬਹੁਤ ਵੱਡੀ ਯੋਜਨਾ ਛੇਤੀ ਹੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਣ ਵਾਲੇ ਹਾਂ। 100 ਲੱਖ ਤੋਂ ਵੱਧ ਯੋਜਨਾ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਦਾ ਮੌਕੇ ਲੈ ਕੇ ਆਉਣ ਵਾਲੀ ਹੈ।

ਕਿਸਾਨਾਂ ਬਾਰੇ ਕੀ ਕਿਹਾ?

  • ਦੇਸ ਦਾ 80 ਫੀਸਦੀ ਕਿਸਾਨ ਛੋਟਾ ਹੈ ਜਿਸ ਕੋਲ 2 ਹੈਕਟੇਅਰ ਜ਼ਮੀਨ ਹੈ। ਸਾਡਾ ਮੰਤਰ ਹੈ ‘ਛੋਟਾ ਕਿਸਾਨ ਬਣੇ ਦੇਸ ਦੀ ਸ਼ਾਨ’।
  • ਵੇਲਾ ਆ ਗਿਆ ਹੈ ਆਪਣੇ ਖੇਤੀ ਸੈਕਟਰ ਵਿੱਚ ਵਿਗਿਆਨੀਆਂ ਦੇ ਸੁਝਾਵਾਂ ਨੂੰ ਖੇਤੀਬਾੜੀ ਨਾਲ ਜੋੜੀਏ, ਸਾਨੂੰ ਇਸ ਦਾ ਪੂਰਾ ਲਾਭ ਚੁੱਕਣਾ ਹੈ।
  • ਪਹਿਲਾਂ ਜੋ ਦੇਸ਼ ਵਿੱਚ ਨੀਤੀਆਂ ਬਣੀਆਂ ਉਨ੍ਹਾਂ ਤਹਿਤ ਛੋਟੇ ਕਿਸਾਨਾਂ 'ਤੇ ਧਿਆਨ ਨਹੀਂ ਗਿਆ, ਹੁਣ ਇਨ੍ਹਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ।
  • ਫਸਲ ਬੀਮਾ ਵਿੱਚ ਸੁਧਾਰ ਜਾਰੀ ਹੈ। ਛੋਟੇ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਮਿਲੇ, ਸੋਲਰ ਯੋਜਨਾਵਾਂ ਪ੍ਰਭਾਵੀ ਹੋਣ, ਇਸ ਬਾਰੇ ਸਰਕਾਰ ਕੰਮ ਕਰ ਰਹੀ ਹੈ।
  • ਛੋਟੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਐੱਮ ਕ੍ਰਿਸ਼ੀ ਸਨਮਾਨ ਯੋਜਨਾ ਚਲਾਈ ਜਾ ਰਹੀ ਹੈ।

‘ਹੁਣ ਕੁੜੀਆਂ ਸੈਨਿਕ ਸਕੂਲਾਂ ਵਿੱਚ ਪੜ੍ਹ ਸਕਣਗੀਆਂ’

  • ਭਾਰਤ ਨੂੰ ਆਧੁਨਿਕ ਇਨਫਰਾਸਟ੍ਰੱਕਚਰ ਦੇ ਨਾਲ ਹੀ ਇਨਫਰਾਸਟ੍ਰੱਕਚਰ ਨਿਰਮਾਣ ਵਿੱਚ ਹੌਲਿਸਟਿਕ ਅਪਰੋਚ ਆਪਨਾਉਣ ਦੀ ਵੀ ਲੋੜ ਹੈ। ਭਾਰਤ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਪ੍ਰਧਾਨ ਮੰਤਰੀ ਗਤੀਸ਼ਕਤੀ-ਨੈਸ਼ਨਲ ਮਾਸਟਰ ਪਲਾਨ ਨੂੰ ਲੌਂਚ ਕਰਨ ਜਾ ਰਿਹਾ ਹੈ।
  • ਅਸੀਂ ਦੇਖਿਆ ਹੈ, ਕੋਰੋਨਾ ਕਾਲ ਵਿੱਚ ਹੀ ਹਜ਼ਾਰਾਂ ਨਵੇਂ ਸਟਾਰਟ-ਅਪ ਬਣੇ ਹਨ, ਸਫ਼ਲਤਾ ਨਾਲ ਕੰਮ ਕਰ ਰਹੇ ਹਨ। ਕੱਲ੍ਹ ਦੇ ਸਟਾਰਟ-ਅੱਪ, ਅੱਜ ਯੂਨੀਕੋਰਨ ਬਣ ਰਹੇ ਹਨ।
  • ਮੈਂ ਅੱਜ, ਭਾਵੇਂ ਉਹ ਕੇਂਦਰ ਹੋਵੇ ਜਾਂ ਸੂਬਾ, ਸਾਰੇ ਵਿਭਾਗਾਂ, ਸਾਰੇ ਸਰਕਾਰੀ ਦਫਤਰਾਂ ਨੂੰ ਆਖ ਰਿਹਾ ਹਾਂ ਇਹ ਆਪਣੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰੋ।
  • ਹਰੇਕ ਉਹ ਨਿਯਮ, ਪ੍ਰਕਿਰਿਆ ਜੋ ਦੇਸ਼ ਦੇ ਲੋਕਾਂ ਦੇ ਸਾਹਮਣੇ ਰੁਕਾਵਟ, ਬੋਝ ਬਣ ਕੇ ਖੜ੍ਹੀ ਹੈ, ਉਸ ਨੂੰ ਦੂਰ ਕੀਤਾ ਜਾਵੇ।
  • ਸਾਨੂੰ ਤੈਅ ਕਰਨਾ ਹੈ ਕਿ ਔਰਤਾਂ ਦੀ ਸਮਾਨ ਭਾਗੀਦਾਰੀ ਹੋਵੇ, ਸੜਕ ਤੋਂ ਲੈ ਕੇ ਆਸਮਾਨ ਤੱਕ ਔਰਤਾਂ ਦੀ ਸੁਰੱਖਿਆ ਦਾ ਭਾਵ ਹੈ। ਇਸ ਦੇ ਲਈ ਪੁਲਿਸ, ਪ੍ਰਸ਼ਾਸਨ ਨੂੰ ਆਪਣੀ ਸੌ ਫੀਸਦ ਭੂਮਿਕਾ ਨਿਭਾਉਣੀ ਹੈ ਤੇ ਇਸ ਨੂੰ 75ਵੇਂ ਸਾਲ ਦਾ ਸੰਕਲਪ ਬਣਾਇਆ ਜਾਵੇ।
  • ਦੇਸ ਦੇ ਸਾਰੇ ਸੈਨਿਕ ਸਕੂਲਾਂ ਨੂੰ ਹੁਣ ਕੁੜੀਆਂ ਵਾਸਤੇ ਵੀ ਖੋਲ੍ਹ ਦਿੱਤਾ ਜਾਵੇਗਾ।
  • ਭਾਸ਼ਾ ਕਾਰਨ ਦੇਸ਼ ਦੇ ਵੱਡੇ ਹੁਨਰ ਨੂੰ ਪਿੰਜਰੇ ਵਿੱਚ ਬੰਨ੍ਹ ਦਿੱਤਾ ਹੈ। ਮਾਤਭਾਸ਼ਾ ਵਿੱਚ ਲੋਕ ਅੱਗੇ ਵੱਧ ਸਕਦੇ ਹਨ। ਮਾਤਭਾਸ਼ਾ ਪੜ੍ਹੇ ਕੇ ਅੱਗੇ ਵਧਣਗੇ ਤਾਂ ਉਨ੍ਹਾਂ ਦੀ ਪ੍ਰਤਿਭਾ ਦੇ ਨਾਲ ਨਿਆਂ ਹੋਵੇਗਾ।
Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)