ਕੋਵਿਡ-19 ਕਾਰਨ 300 ਦਿਨ ਬਿਮਾਰ ਰਹਿਣ ਤੋਂ ਬਾਅਦ ਇਹ ਸ਼ਖਸ ਠੀਕ ਕਿਵੇਂ ਹੋਇਆ

    • ਲੇਖਕ, ਲੌਰਾ ਪਲਿਟ
    • ਰੋਲ, ਬੀਬੀਸੀ ਨਿਊਜ਼ ਵਰਲਡ

ਮਾਰਚ 2020 ਵਿੱਚ 72 ਸਾਲ ਦੇ ਬ੍ਰਿਟਿਸ਼ ਡਰਾਈਵਿੰਗ ਇੰਸਟ੍ਰਕਟਰ ਡੇਵ ਸਮਿਥ ਨੂੰ ਕੋਰੋਨਾਵਾਇਰਸ ਹੋ ਗਿਆ।

ਉਸ ਵੇਲੇ ਯੂਕੇ ਮਹਾਂਮਾਰੀ ਦੀ ਪਹਿਲੀ ਲਹਿਰ ਵਿੱਚੋਂ ਲੰਘ ਰਿਹਾ ਸੀ ਅਤੇ ਸਮਿਥ ਨੂੰ ਪਹਿਲਾਂ ਤੋਂ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਸਨ।

ਉਨ੍ਹਾਂ ਨੂੰ ਕੈਂਸਰ ਸੀ ਅਤੇ 2019 ਵਿੱਚ ਕੀਮੋ ਥੈਰੇਪੀ ਨਾਲ ਸਫ਼ਲ ਇਲਾਜ ਹੋਇਆ ਸੀ ਤੇ ਕੋਰੋਨਾਵਾਇਰਸ ਉਨ੍ਹਾਂ ਲਈ ਖ਼ਤਰਨਾਕ ਸੀ।

ਬਹੁਤੇ ਲੋਕਾਂ ਨੂੰ SARS-CoV-2 ਦੀ ਲਾਗ ਲੱਗੀ ਸੀ, ਇੱਥੋਂ ਤੱਕ ਕੇ ਉਨ੍ਹਾਂ ਨੂੰ ਵੀ ਜੋ ਕੋਵਿਡ-19 ਦੀ ਚਪੇਟ ਵਿੱਚ ਆਏ ਤੇ ਔਸਤਨ 10 ਦਿਨਾਂ ਵਿੱਚ ਸਰੀਰ ਤੋਂ ਵਾਇਰਸ ਸਾਫ਼ ਹੋ ਗਿਆ ਸੀ।

ਸਮਿਥ ਦੇ ਮਾਮਲੇ ਵਿੱਚ ਵਾਇਰਸ ਉਨ੍ਹਾਂ ਦੇ ਸਰੀਰ ਵਿੱਚ 290 ਦਿਨਾਂ ਤੋਂ ਵੀ ਵੱਧ ਸਮੇਂ ਤੱਕ ਸਰਗਰਮ ਰਿਹਾ।

ਇਹ ਵੀ ਪੜ੍ਹੋ:

ਪੌਜ਼ੀਟਿਵ ਆਈਆਂ ਪੀਸੀਆਰ ਟੈਸਟਾਂ ਦੀ ਗਿਣਤੀ ਬਾਰੇ ਯਾਦ ਕਰਦਿਆਂ ਸਮਿਥ ਨੇ ਬੀਬੀਸੀ ਨੂੰ ਦੱਸਿਆ, ''ਮੈਂ ਇਨ੍ਹਾਂ ਦੀ ਗਿਣਤੀ ਕੀਤੀ ਤੇ ਇਹ 43 ਵਾਰ ਹੋਇਆ।''

''ਮੈਂ ਹਰ ਵੇਲੇ ਅਰਦਾਸ ਕੀਤੀ ਕਿ ਅਗਲਾ ਟੈਸਟ ਨੈਗੇਟਿਵ ਆਵੇ, ਪਰ ਅਜਿਹਾ ਨਹੀਂ ਹੋਇਆ।''

ਡਾਕਟਰਾਂ ਨੇ ਲੈਬ ਵਿੱਚ ਵਾਇਰਸ ਨੂੰ ਕ੍ਰਮਬੱਧ ਕਰਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਦੁਬਾਰਾ ਹੋਈ ਲਾਗ ਨਹੀਂ ਹੈ ਸਗੋਂ ਪਹਿਲਾਂ ਤੋਂ ਹੀ ਮੌਜੂਦ ਲਾਗ ਹੈ।

ਲਗਭਗ 10 ਮਹੀਨਿਆਂ ਤੱਕ ਸਮਿਥ ਬਿਮਾਰ ਰਹੇ, ਇਨ੍ਹਾਂ ਵਿੱਚ ਸੱਤ ਦਿਨ ਉਹ ਹਸਪਤਾਲ ਵਿੱਚ ਸਨ ਜੋ ਉਨ੍ਹਾਂ ਲਈ ਦੁੱਖ ਭਰੇ ਸਨ। ਸਮਿਥ ਦਾ ਐਨਰਜੀ ਲੈਵਲ ਘੱਟ ਸੀ ਅਤੇ ਉਨ੍ਹਾਂ ਨੂੰ ਹਰ ਚੀਜ਼ ਲਈ ਮਦਦ ਦੀ ਲੋੜ ਸੀ।

ਸਮਿਥ ਦਾ ਇਸ ਦੌਰਾਨ 60 ਕਿੱਲੋਂ ਭਾਰ ਘਟਿਆ ਤੇ ਉਹ ਦੱਸਦੇ ਹਨ, ''ਇੱਕ ਸਮਾਂ ਅਜਿਹਾ ਸੀ ਜਦੋਂ ਮੈਂ ਲਗਾਤਾਰ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਖੰਘ੍ਹਦਾ ਰਿਹਾ।''

ਦੁਨੀਆਂ ਵਿੱਚ ਹੁਣ ਤੱਕ ਕੋਵਿਡ-19 ਲਾਗ ਦੇ ਸਭ ਤੋਂ ਲੰਬੇ ਕੇਸਾਂ ਵਿੱਚੋਂ ਸਮਿਥ ਇੱਕ ਹਨ।

ਵਾਰ-ਵਾਰ ਲਾਗ ਬਨਾਮ ਲੰਬੇ ਸਮੇਂ ਤੱਕ ਚੱਲਣ ਵਾਲਾ ਕੋਰੋਨਾ

ਸਮਿਥ ਦਾ ਕੇਸ ਬਹੁਤ ਹੀ ਦੁਰਲੱਭ ਹੈ, ਖ਼ਾਸ ਤੌਰ 'ਤੇ ਇਸ ਵਾਇਰਸ ਨੂੰ ਸਾਫ਼ ਕਰਨ ਵਿੱਚ ਲੱਗਣ ਵਾਲੇ ਸਮੇਂ ਕਰਕੇ। ਪਰ ਇਹ ਅਜਿਹੀ ਚੀਜ਼ ਹੈ ਜੋ ਕਮਜ਼ੋਰ ਪਾਚਨ ਪ੍ਰਣਾਲੀ ਵਾਲੇ ਲੋਕਾਂ ਵਿੱਚ ਹੋ ਸਕਦੀ ਹੈ।

ਸਮਿਥ ਦੇ ਕੇਸ ਬਾਰੇ ਜਾਂਚ ਕਰਨ ਵਾਲੀ ਟੀਮ ਦੇ ਮੈਂਬਰ ਤੇ ਯੂਕੇ ਵਿੱਚ ਵਾਇਰੋਲੌਜੀ ਦੇ ਪ੍ਰੋਫ਼ੈਸਰ ਐਂਡਰਿਊ ਡੇਵਿਡਸਨ ਨੇ ਬੀਬੀਸੀ ਮੁੰਡੋ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ, ''ਆਮ ਤੌਰ 'ਤੇ ਤੁਹਾਡਾ ਇਮਿਊਨ ਸਿਸਟਮ ਐਂਟੀਬੌਡੀਜ਼ ਤਿਆਰ ਕਰਕੇ ਵਾਇਰਸ ਤੋਂ ਛੁਟਕਾਰਾ ਪਾਉਂਦਾ ਹੈ। ਇਸ ਤਰ੍ਹਾਂ ਇਸ ਨੂੰ ਸੈੱਲਾਂ ਅਤੇ ਟੀ ਲਿਮਫੋਸਾਈਟਸ (ਇਮਿਊਨ ਸਿਸਟਮ ਦਾ ਹਿੱਸਾ) ਨੂੰ ਵੀ ਲਾਗ ਲੱਗਣ ਤੋਂ ਰੋਕਦਾ ਹੈ ਤੇ ਹੋਰ ਤੰਤਰਾਂ ਨੂੰ ਨਸ਼ਟ ਕਰ ਦਿੰਦਾ ਹੈ।''

ਪਰ ਕਿਉਂਕਿ ਸਮਿਥ ਦਾ ਇਮਿਊਨ ਸਿਸਟਮ ਕਮਜ਼ੋਰ ਸੀ, ਉਹ ਲੜ ਨਹੀਂ ਸਕੇ।

ਇਹ ਸਿਰਫ਼ SARS-CoV-2 ਨਾਲ ਹੀ ਨਹੀਂ ਹੁੰਦਾ ਸਗੋਂ ਹੋਰਨਾਂ ਵਾਇਰਸਾਂ ਨਾਲ ਵੀ ਹੁੰਦਾ ਹੈ ਜੋ ਸਰੀਰ ਵਿੱਚ ਪੱਕੇ ਤੌਰ 'ਤੇ ਰਹਿੰਦੇ ਹਨ।

ਪ੍ਰੋ਼. ਡੇਵਿਡਸਨ HIV ਏਡਜ਼ ਦੀ ਉਦਾਹਰਣ ਦਿੰਦੇ ਹੋਏ ਸਮਝਾਉਂਦੇ ਹਨ, ''ਕੁਝ ਵਾਇਰਸਾਂ ਕਾਰਨ ਸਖ਼ਤ ਲਾਗ ਹੁੰਦੀ ਹੈ ਅਤੇ ਜਦੋਂ ਇੱਕ ਵਾਰ ਲਾਗ ਲੱਗ ਜਾਂਦੀ ਹੈ ਤਾਂ ਇਹ ਬਹੁਤ ਘੱਟ ਹੁੰਦਾ ਹੈ ਕਿ ਤੁਹਾਨੂੰ ਵਾਇਰਸ ਤੋਂ ਛੁਟਕਾਰਾ ਮਿਲੇ।''

''ਤੁਸੀਂ ਇਸ ਦਾ ਇਲਾਜ ਐਂਟੀ ਵਾਇਰਲਜ਼ ਨਾਲ ਕਰ ਸਕਦੇ ਹੋ ਜੋ ਵਾਇਰਸ ਨੂੰ ਦਬਾਉਂਦੇ ਹਨ, ਪਰ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕਦੇ।''

ਡੇਵਿਡਸਨ ਕਹਿੰਦੇ ਹਨ ਕਿ ਲੰਬੇ ਸਮੇਂ ਤੱਕ ਰਹਿਣ ਵਾਲਾ ਕੋਵਿਡ ਅਤੇ ਵਾਰ-ਵਾਰ ਕੋਵਿਡ ਲਾਗ ਦੋਵੇਂ ਵੱਖ-ਵੱਖ ਚੀਜ਼ਾਂ ਹਨ - ਲੰਬੇ ਸਮੇਂ ਤੱਕ ਰਹਿਣ ਵਾਲੇ ਕੋਵਿਡ ਵਿੱਚ ਕੁਝ ਲੱਛਣ ਜਿਵੇਂ ਬੇਹੋਸ਼ੀ, ਸਾਹ ਦੀ ਦਿੱਕਤ ਬਣੀ ਰਹਿੰਦੀ ਹੈ। ਵਾਰ-ਵਾਰ ਲਾਗ ਵਿੱਚ ਵਾਇਰਸ ਮੌਜੂਦ ਹੈ ਅਤੇ ਸਰਗਰਮ ਵੀ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਲੰਬੇ ਸਮੇਂ ਦੇ ਕੋਵਿਡ ਮਾਮਲੇ ਵਿੱਚ ਕੀਤੀ ਪੜਤਾਲ ਵਿੱਚ ਇਹ ਸੰਭਾਵਨਾ ਹੈ ਕਿ ਵਾਇਰਸ ਮਰੀਜ਼ ਦੇ ਅੰਦਰ ਰਹਿੰਦਾ ਹੈ, ਸਰੀਰ ਦੇ ਕਿਸੇ ਅੰਗ ਦੇ ਅੰਦਰ ਲੁਕਿਆ ਹੈ ਅਤੇ ਇਸ ਲਈ ਖੋਜਣ ਯੋਗ ਨਹੀਂ ਹੈ।

ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋ ਸਕੀ ਅਤੇ ਬਿਮਾਰੀ ਦਾ ਇਹ ਰੂਪ ਡਾਕਟਰਾਂ ਲਈ ਭੇਤ ਬਣਿਆ ਹੋਇਆ ਹੈ।

ਟਰੰਪ ਵਾਲਾ ਇਲਾਜ

ਸਮਿਥ ਨੂੰ ਆਖ਼ਿਰਕਾਰ ਬਿਮਾਰੀ ਤੋਂ ਨਿਜਾਤ ਪਾਉਣ ਲਈ ਐਂਟੀ ਵਾਇਰਲ ਡਰੱਗਜ਼ ਅਮਰੀਕਾ ਦੀ ਦਵਾਈ ਕੰਪਨੀ ਰੇਗਨੇਰੋਨ ਤੋਂ ਮਿਲਦੇ ਹਨ, ਇਸ ਵਿੱਚ ਦੋ ਮੋਨੋਕਲੋਨਲ ਐਂਟੀਬੌਡੀਜ਼ ਹੁੰਦੇ ਹਨ।

ਇਹੀ ਇਲਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਿਲਿਆ ਸੀ। ਇਹ ਇਲਾਜ ਹਾਲਾਂਕਿ ਯੂਕੇ ਵਿੱਚ ਮਨਜ਼ੂਰ ਨਹੀਂ ਹੈ ਪਰ ਸਮਿਥ ਨੂੰ ਇਨਸਾਨੀਅਤ ਦੇ ਨਾਤੇ ਦਿੱਤਾ ਗਿਆ।

45 ਦਿਨਾਂ ਤੱਕ ਦਵਾਈਆਂ ਲੈਣ ਤੋਂ ਬਾਅਦ ਕੋਵਿਡ ਦਾ ਪੀਸੀਆਰ ਟੈਸਟ ਪਹਿਲੀ ਵਾਰ ਨੈਗੇਟਿਵ ਆਇਆ।

ਇਹ ਵੀ ਪੜ੍ਹੋ:

ਸਮਿਥ ਚੇਤੇ ਕਰਦੇ ਕਹਿੰਦੇ ਹਨ, ''ਇਹ ਨਵੀਂ ਜ਼ਿੰਦਗੀ ਮਿਲਣ ਵਾਂਗ ਸੀ, ਮੈਂ ਤਾਂ ਲੜਾਈ ਛੱਡਣ ਲਈ ਤਿਆਰ ਸੀ।''

ਇੱਥੋਂ ਤੱਕ ਕਿ ਸਮਿਥ ਨੇ ਆਪਣੀ ਪਤਨੀ ਲਾਇਨ ਨੂੰ ਇਹ ਸੋਚਦੇ ਹੋਏ ''ਚੀਜ਼ਾਂ ਸਾਂਭਣ ਲਈ ਕਹਿ ਦਿੱਤਾ'' ਸੀ ਕਿ ਉਹ ਜ਼ਿੰਦਾ ਨਹੀਂ ਰਹਿਣਗੇ।

ਸਮਿਥ ਦੇ ਡਾਕਟਰਾਂ ਮੁਤਾਬਕ ਇਹ ਦਵਾਈਆਂ ਸਨ, ਜਿਨ੍ਹਾਂ ਕਰਕੇ ਬਿਮਾਰੀ ਠੀਕ ਹੋਈ, ਹਾਲਾਂਕਿ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਮਰੀਜ਼ ਆਪਣੇ ਪੱਧਰ 'ਤੇ ਸੁਧਾਰ ਲਿਆ ਸਕਦਾ ਸੀ ਅਤੇ ਇਹ ਇੱਕ ਇਤਫ਼ਾਕ ਹੈ।

ਪ੍ਰੋਫ਼ੈਸਰ ਡੇਵਿਡਸਨ ਕਹਿੰਦੇ ਹਨ, ''ਇਸ ਗੱਲ ਨੂੰ ਪੁਖ਼ਤਾ ਤੌਰ 'ਤੇ ਸਾਬਤ ਕਰਨ ਦਾ ਇੱਕੋ-ਇੱਕ ਰਾਹ ਮੁਕੰਮਲ ਕਲੀਨਿਕਲ ਟ੍ਰਾਇਲ ਹੈ।''

ਵਾਰ-ਵਾਰ ਲਾਗ ਦੇ ਖ਼ਤਰੇ

ਵਾਰ-ਵਾਰ ਲਾਗ ਲੱਗਣ ਦੇ ਨਿੱਜੀ ਪ੍ਰਭਾਵ ਤੋਂ ਇਲਾਵਾ, ਕਮਿਊਨਿਟੀ ਪੱਧਰ ਉੱਤੇ ਮਹਾਂਮਾਰੀ ਸਬੰਧੀ ਜ਼ੋਖ਼ਿਮ ਪੈਦਾ ਹੁੰਦਾ ਹੈ।

ਪਹਿਲਾਂ, ਸਰਗਰਮ ਲਾਗ ਵਾਲਾ ਮਰੀਜ਼ ਸੰਭਾਵਤ ਤੌਰ 'ਤੇ ਛੂਤ (ਲਾਗ) ਲਗਾਉਣ ਵਾਲਾ ਹੁੰਦਾ ਹੈ, ਹਾਲਾਂਕਿ ਇਹ ਜਾਣਨਾ ਔਖਾ ਹੈ ਕਿ ਹਾਲ ਹੀ ਵਿੱਚ ਪ੍ਰਾਪਤ ਕੀਤੀ ਲਾਗ ਵਾਲੇ ਵਿਅਕਤੀ ਦੀ ਤੁਲਨਾ ਵਿੱਚ ਕਿਹੜੀ ਡਿਗਰੀ (ਪੱਧਰ) ਹੈ।

ਸਮਿਥ ਦੇ ਕੇਸ ਵਿੱਚ, ਉਹ ਕਮਜ਼ੋਰੀ ਕਰਕੇ ਕਿਸੇ ਹੋਰ ਨੂੰ ਵਾਇਰਸ ਨਹੀਂ ਦੇ ਸਕਦੇ, ਉਹ ਬਹੁਤਾ ਸਮਾਂ ਘਰ ਵੀ ਨਹੀਂ ਛੱਡ ਸਕਦੇ।''

ਡੇਵਿਡਸਨ ਕਹਿੰਦੇ ਹਨ, ''ਪਰ ਇਹ ਸਾਨੂੰ ਹੈਰਾਨ ਕਰਦਾ ਹੈ ਕਿ ਕਮਿਊਨਿਟੀ ਦੇ ਅੰਦਰ ਵਾਇਰਸ ਨੂੰ ਬਾਹਰ ਕੱਢਣ ਅਤੇ ਫੈਲਾਉਣ ਵਾਲੇ ਲੋਕ (ਵਾਰ-ਵਾਰ ਲਾਗ ਨਾਲ) ਨਹੀਂ ਹੋ ਸਕਦੇ।

ਦੂਜੇ ਪਾਸੇ ਜਦੋਂ ਤੱਕ ਵਾਇਰਸ ਕਿਸੇ ਵਿਅਕਤੀ ਵਿੱਚ ਸਰਗਰਮ ਰਹਿੰਦਾ ਹੈ, ਇਹ ਵਿਕਸਤ ਹੁੰਦਾ ਰਹੇਗਾ ਅਤੇ ਬਦਲਦਾ ਰਹੇਗਾ।

ਵਾਇਰੋਲੌਜਿਸਟ ਪ੍ਰੋ. ਡੇਵਿਡਸਨ ਕਹਿੰਦੇ ਹਨ, ''ਅਸੀਂ ਜਾਣਦੇ ਹਾਂ ਕਿ ਇਸ ਸਥਿਤੀ ਵਿੱਚ ਇਹ ਤੇਜ਼ੀ ਨਾਲ ਬਦਲਿਆ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਬਦਲਾਅ ਚਿੰਤਾਜਨਕ ਰੂਪ ਵਿੱਚ ਪਾਏ ਗਏ।''

ਹੁਣ ਸਮਿਥ ਹਰ ਦਿਨ ਸ਼ੁਕਰਗੁਜ਼ਾਰ ਰਹਿੰਦੇ ਹਨ, ਜਿਵੇਂ ਕਿ ਇਹ ਕੋਈ ਤੋਹਫ਼ਾ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)